Sri Guru Granth Sahib Ji

Search ਭਾਰ in Gurmukhi

भुखिआ भुख न उतरी जे बंना पुरीआ भार ॥
Bẖukẖi▫ā bẖukẖ na uṯrī je bannā purī▫ā bẖār.
The hunger of the hungry is not appeased, even by piling up loads of worldly goods.
ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।
ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ।ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।
 
धवलै उपरि केता भारु ॥
Ḏẖavlai upar keṯā bẖār.
What a great load there is on the bull!
ਕਿ ਬਲਦ ਉਤੇ ਕਿੰਨਾ ਕੁ ਬੋਝ ਹੈ?
ਕੇਤਾ ਭਾਰੁ = ਬੇਅੰਤ ਭਾਰ।(ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?)
 
तिस ते भारु तलै कवणु जोरु ॥
Ŧis ṯe bẖār ṯalai kavaṇ jor.
What power holds them, and supports their weight?
ਉਹ ਕਿਹੜੀ ਤਾਕਤ ਹੈ, ਜੋ ਉਨ੍ਹਾਂ ਦੇ ਬੋਝ ਨੂੰ ਹੇਠੋਂ ਚੁੱਕੀ ਹੋਈ ਹੈ?
ਤਿਸ ਤੇ = ਉਸ ਬਲਦ ਤੋਂ। ਤਲੈ = ਉਸ ਬਲਦ ਦੇ ਹੇਠਾਂ। ਕਵਣੁ ਜੋਰੁ = ਕਿਹੜਾ ਸਹਾਰਾ।(ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?
 
असंख निंदक सिरि करहि भारु ॥
Asaʼnkẖ ninḏak sir karahi bẖār.
Countless slanderers, carrying the weight of their stupid mistakes on their heads.
ਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁਕਦੇ ਹਨ।
ਸਿਰਿ = ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ = ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ।
 
असंख कहहि सिरि भारु होइ ॥
Asaʼnkẖ kėhahi sir bẖār ho▫e.
Even to call them countless is to carry the weight on your head.
ਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਮੂੰਡ (ਸਿਰ) ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।
ਕਹਹਿ = ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ)। ਸਿਰਿ = ਉਹਨਾਂ ਦੇ ਸਿਰ ਉੱਤੇ। ਹੋਇ = ਹੁੰਦਾ ਹੈ।(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ)।
 
सुणि सुणि गंढणु गंढीऐ लिखि पड़ि बुझहि भारु ॥
Suṇ suṇ gandẖaṇ gandẖī▫ai likẖ paṛ bujẖėh bẖār.
Again and again, we hear and tell stories; we read and write and understand loads of knowledge,
(ਅਸੀਂ) ਬਾਰੰਬਾਰ ਸ੍ਰਵਣ ਕਰ ਕੇ ਕਹਾਣੀਆਂ ਘੜਦੇ ਹਾਂ। (ਏਸੇ ਤਰ੍ਹਾਂ ਹੀ ਆਪਾਂ ਇਲਮ ਦੇ) ਭਾਰੇ ਬੋਝ ਲਿਖਦੇ, ਵਾਚਦੇ ਅਤੇ ਸਮਝਦੇ ਹਾਂ।
ਸੁਣਿ = ਸੁਣ ਕੇ। ਗੰਢਣੁ ਗੰਢੀਐ = ਗਾਂਢਾ ਗੰਢੀਦਾ ਹੈ, ਵਿਅਰਥ ਜਤਨ ਕਰੀਦਾ ਹੈ, ਲੋਕਾਂ ਨੂੰ ਪਤਿਆਣ ਵਾਲਾ ਹੀ ਉੱਦਮ ਕਰੀਦਾ ਹੈ। ਲਿਖਿ = ਲਿਖ ਕੇ। ਬੁਝਹਿ = ਵਿਚਾਰਦੇ ਹਨ। ਭਾਰੁ = ਪੁਸਤਕਾਂ ਦਾ ਭਾਰ, ਬਹੁਤ ਪੁਸਤਕਾਂ। ਅਹਿ = ਦਿਨ। ਨਿਸਿ = ਰਾਤ।(ਪੜ੍ਹੇ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ।
 
राम नाम रंगि रतिआ भारु न भरमु तिनाह ॥
Rām nām rang raṯi▫ā bẖār na bẖaram ṯināh.
Those who are imbued with the love of the Name of the Lord are not loaded down by doubt.
ਜਿਹੜੇ ਵਿਆਪਕ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਾਂ ਹੀ ਪਾਪਾਂ ਦਾ ਬੋਝ ਹੁੰਦਾ ਹੈ ਅਤੇ ਨਾਂ ਹੀ ਸੰਦੇਹ।
ਰੰਗਿ = ਰੰਗ ਵਿਚ। ਭਾਰੁ = ਬੋਝ। ਭਰਮੁ = ਭਟਕਣਾ।ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ।
 
खरा सिआणा बहुता भारु ॥
Kẖarā si▫āṇā bahuṯā bẖār.
I am very clever-I carry loads of sin.
ਮੈਂ ਬਹੁਤਾ ਚਾਲਾਕ ਹਾਂ ਤੇ ਮੈਂ ਪਾਪਾਂ ਦਾ ਭਾਰਾ ਬੋਝ ਚੁਕਿਆ ਹੋਇਆ ਹੈ।
ਖਰਾ = ਬਹੁਤ। ਭਾਰੁ = ਪਾਪਾਂ ਦਾ ਬੋਝ।(ਜਿਉੇਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)।
 
कथनै कहणि न छुटीऐ ना पड़ि पुसतक भार ॥
Kathnai kahaṇ na cẖẖutī▫ai nā paṛ pusṯak bẖār.
No one is saved by mere talk and speech, nor by reading loads of books.
ਨਿਰਾ ਆਖਣ ਤੇ ਗੱਲਬਾਤ ਦੁਆਰਾ ਸਾਡੀ ਖਲਾਸੀ ਨਹੀਂ ਹੁੰਦੀ ਤੇ ਨਾਂ ਹੀ ਢੇਰ ਸਾਰੀਆਂ ਪੋਥੀਆਂ ਦੇ ਵਾਚਣ ਦੁਆਰਾ।
ਕਹਣਿ = ਜ਼ਬਾਨੀ ਹੀ ਗੱਲਾਂ ਕਰਨ ਨਾਲ। ਪੜਿ = ਪੜ੍ਹ ਕੇ।ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ।
 
तूं प्रीतमु ठाकुरु अति भारी ॥
Ŧūʼn parīṯam ṯẖākur aṯ bẖārī.
You are my Beloved, my Lord and Master, Utterly Great.
ਤੂੰ ਮੇਰਾ ਦਿਲਬਰ ਹੈ, ਹੇ ਮੇਰੇ ਪ੍ਰਮ ਵਡੇ ਮਾਲਕ!
ਅਤਿ ਭਾਰੀ = ਬਹੁਤ ਵੱਡਾ।ਤੂੰ ਮੇਰਾ ਪਿਆਰਾ ਹੈਂ, ਤੂੰ ਮੇਰਾ ਪਾਲਣਹਾਰ ਹੈਂ, ਤੂੰ ਬਹੁਤ ਵੱਡਾ (ਮਾਲਕ) ਹੈਂ।
 
कूड़ु कमावनि दुखु लागै भारा ॥
Kūṛ kamāvan ḏukẖ lāgai bẖārā.
They practice falsehood, and suffer terrible pain.
ਉਹ ਝੂਠ ਕਮਾਉਂਦੇ ਹਨ ਤੇ ਧਣਾ ਕਸ਼ਟ ਸਹਾਰਦੇ ਹਨ।
xxxਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ ਤੇ ਬਹੁਤ ਆਤਮਕ ਦੁੱਖ ਕਲੇਸ਼ ਪਾਂਦੇ ਹਨ।
 
निंदा करि करि बहु भारु उठावै बिनु मजूरी भारु पहुचावणिआ ॥४॥
Ninḏā kar kar baho bẖār uṯẖāvai bin majūrī bẖār pahucẖāvaṇi▫ā. ||4||
By continually slandering others, they carry a terrible load, and they carry the loads of others for nothing. ||4||
ਹੋਰਨਾਂ ਦੀ ਲਗਾਤਾਰ ਬਦਖੋਈ ਕਰਕੇ ਊਹ ਬਹੁਤਾ ਬੋਝ ਊਠਾਉਂਦਾ। ਮਜਦੂਰੀ ਦੇ ਬਗੈਰ ਉਹ ਹੋਰਨਾਂ ਦਾ ਬੋਝ ਚੁੱਕਦਾ ਹੈ।
xxx॥੪॥ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ॥੪॥
 
कै विचि धरती कै आकासी उरधि रहा सिरि भारि ॥
Kai vicẖ ḏẖarṯī kai ākāsī uraḏẖ rahā sir bẖār.
I may remain standing on my head, upside-down, on the earth or up in the sky;
ਜਾਂ ਜ਼ਮੀਨ ਜਾਂ ਅਸਮਾਨ ਅੰਦਰ ਮੈਂ ਪੁੱਠਾ ਹੋ ਸੀਸ ਦੇ ਬਲ ਖੜਾ ਰਹਾਂ।
ਉਰਧਿ = ਉੱਚਾ, ਉਲਟਾ, ਪੁੱਠਾ। ਸਿਰਿ ਭਾਰਿ = ਸਿਰ ਦੇ ਭਾਰ।ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ,
 
भार अठारह मेवा होवै गरुड़ा होइ सुआउ ॥
Bẖār aṯẖārah mevā hovai garuṛā ho▫e su▫ā▫o.
If all the eighteen loads of vegetation became fruits and the growing grass became sweet rice;
ਜੇਕਰ ਬਨਾਸਪਤੀ ਦੇ ਅਠਾਰਾ ਬੋਝ ਫਲ ਹੋ ਜਾਣ ਅਤੇ ਸਦੀਵੀ ਹਰਾ ਰਹਿਣ ਵਾਲਾ ਘਾਹ ਸੁਆਦੀ ਚਾਉਲ ਹੋ ਜਾਵੇ।
ਭਾਰ ਅਠਾਰਹ = ੧੮ ਭਾਰ, ਸਾਰੀ ਬਨਸਪਤੀ {ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜੇ ਹਰੇਕ ਕਿਸਮ ਦੇ ਬ੍ਰਿਛ-ਬੂਟੇ ਦਾ ਇਕ ਇਕ ਪੱਤਰ ਲੈ ਕੇ ਇਕੱਠੇ ਤੋਲੇ ਜਾਣ ਤਾਂ ਸਾਰਾ ਤੋਲ '੧੮ ਭਾਰ' ਬਣਦਾ ਹੈ। ਇਕ ਭਾਰ ਦਾ ਵਜ਼ਨ ਹੈ ੫ ਮਣ ਕੱਚੇ}। ਗਰੁੜਾ = ਮੂੰਹ ਵਿਚ ਘੁਲ ਜਾਣ ਵਾਲਾ, ਰਸੀਲਾ। ਸੁਆਉ = ਸੁਆਦ।ਜੇ ਸਾਰੀ ਬਨਸਪਤੀ ਮੇਵਾ ਬਣ ਜਾਏ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ,
 
इकनी बधे भार इकना ताखती ॥१०॥
Iknī baḏẖe bẖār iknā ṯākẖ▫ṯī. ||10||
Some have tied up their bridles, and others have already ridden off. ||10||
ਕਈਆਂ ਨੇ ਆਪਣੇ ਬੋਝ ਬੰਨ੍ਹ ਲਏ ਹਨ ਅਤੇ ਕਈ ਤਾਂ ਸਵਾਰ ਹੋ ਕੇ ਤੁਰ ਭੀ ਗਏ ਹਨ।
ਤਾਖਤੀ = ਦੌੜ, (ਭਾਵ), ਦੌੜ ਪਈ ॥੧੦॥ਕਈਆਂ ਨੇ ਅਸਬਾਬ ਲੱਦ ਲਏ ਹਨ, ਤੇ ਕਈ ਛੇਤੀ ਦੌੜ ਪਏ ਹਨ ॥੧੦॥
 
भउ मुचु भारा वडा तोलु ॥
Bẖa▫o mucẖ bẖārā vadā ṯol.
The Fear of God is overpowering, and so very heavy,
ਸਾਹਿਬ ਦਾ ਡਰ ਬਹੁਤ ਵਡਾ ਅਤੇ ਬਹੁਤ ਵਜਨਦਾਰ ਹੈ।
ਭਉ = ਪ੍ਰਭੂ ਦਾ ਡਰ, ਇਹ ਯਕੀਨ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਤੇ ਸਭ ਵਿਚ ਵੱਸਦਾ ਹੈ। ਮੁਚੁ = ਬਹੁਤ।ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ)।
 
सिरि धरि चलीऐ सहीऐ भारु ॥
Sir ḏẖar cẖalī▫ai sahī▫ai bẖār.
So place the Fear of God upon your head, and bear that weight;
ਸਾਹਿਬ ਦਾ ਡਰ ਆਪਣੇ ਸੀਸ ਤੇ ਰਖ ਕੇ ਟੁਰ ਅਤੇ ਉਸ ਦਾ ਬੋਝ ਸਹਾਰ।
ਸਿਰਿ = ਸਿਰ ਉਤੇ। ਧਰਿ = ਧਰ ਕੇ। ਚਲੀਐ = ਜੀਵਨ ਗੁਜ਼ਾਰੀਏ। ਭਾਰੁ = ਪ੍ਰਭੂ ਦੇ ਡਰ ਦਾ ਭਾਰ।ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ)
 
लबु लोभु मुचु कूड़ु कमावहि बहुतु उठावहि भारो ॥
Lab lobẖ mucẖ kūṛ kamāvėh bahuṯ uṯẖāvėh bẖāro.
You practice greed, avarice and great falsehood, and you carry such a heavy burden.
ਤੂੰ ਲਾਲਚ ਤਮ੍ਹਾ ਅਤੇ ਭਾਰੇ ਝੂਠ ਦੀ ਕਮਾਈ ਕਰਦੀ ਅਤੇ ਘੜੇ ਬੋਝ ਚੁਕਦੀ ਹੈ।
ਮੁਚੁ = ਬਹੁਤ। ਕਮਾਵਹਿ = (ਹੇ ਕਾਇਆਂ!) ਤੂੰ ਕਮਾਂਦੀ ਹੈਂ।ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ।
 
ताजी तुरकी सुइना रुपा कपड़ केरे भारा ॥
Ŧājī ṯurkī su▫inā rupā kapaṛ kere bẖārā.
Turkish horses, gold, silver and loads of gorgeous clothes -
ਤੁਰਕਿਸਤਾਨੀ ਕੋਤਲ ਸੋਨਾ ਚਾਂਦੀ ਅਤੇ ਬਸਤਰ ਦੇ ਢੇਰਾਂ ਦੇ ਢੇਰ।
ਤਾਜੀ = ਘੋੜੇ। ਕੇਰੇ = ਦੇ।ਨਾਨਾਕ ਆਖਦਾ ਹੈ ਕਿ ਹੇ ਮੂਰਖ! ਵਧੀਆ ਘੋੜੇ, ਸੋਨਾ ਚਾਂਦੀ, ਕੱਪੜਿਆਂ ਦੇ ਲੱਦ-
 
साहु हमारा ठाकुरु भारा हम तिस के वणजारे ॥
Sāhu hamārā ṯẖākur bẖārā ham ṯis ke vaṇjāre.
My Banker is the Great Lord and Master. I am only His petty merchant.
ਮੇਰਾ ਸਾਹੂਕਾਰ ਵਡਾ ਮਾਲਕ ਹੈ, ਮੈਂ ਉਸ ਦਾ ਅਦਨਾ ਹਟਵਾਣੀਆਂ ਹਾਂ।
ਵਣਜਾਰੇ = ਵਣਜ ਕਰਨ ਵਾਲੇ ਜੀਵ।ਸਾਡਾ ਮਾਲਕ-ਪ੍ਰਭੂ ਵੱਡਾ ਸਾਹੂਕਾਰ ਹੈ, ਅਸੀਂ ਸਾਰੇ ਜੀਵ ਉਸ ਦੇ ਭੇਜੇ ਹੋਏ ਵਣਜਾਰੇ-ਵਪਾਰੀ ਹਾਂ (ਇਥੇ ਨਾਮ-ਵਪਾਰ ਕਰਨ ਆਏ ਹੋਏ ਹਾਂ)।