Sri Guru Granth Sahib Ji

Search ਭੀਤਰਿ in Gurmukhi

माइआ जालु पसारिआ भीतरि चोग बणाइ ॥
Mā▫i▫ā jāl pasāri▫ā bẖīṯar cẖog baṇā▫e.
Maya has spread out her net, and in it, she has placed the bait.
ਮੋਹਣੀ ਨੇ ਆਪਣੀ ਫਾਹੀ ਖਿਲਾਰੀ ਹੋਈ ਹੈ ਅਤੇ ਇਸ ਅੰਦਰ ਚੋਗਾ ਰੱਖ ਦਿੱਤਾ ਹੈ।
ਪਸਾਰਿਆ = ਖਿਲਾਰਿਆ। ਭੀਤਰਿ = ਵਿਚ।ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿਚ ਤਿਆਰ ਕਰ ਕੇ ਉਹ ਜਾਲ ਖਿਲਾਰਿਆ ਹੋਇਆ ਹੈ,
 
ना मरजादु आइआ कलि भीतरि बाहुड़ि जासी नागा ॥
Nā marjāḏ ā▫i▫ā kal bẖīṯar bāhuṛ jāsī nāgā.
You came into this Dark Age of Kali Yuga naked, and you shall depart again naked.
ਤੂੰ ਕਲਜੁਗ (ਜਗਤ) ਅੰਦਰ ਦਸਤੂਰ ਦੇ ਉਲਟ (ਨੰਗਾ) ਆਇਆਂ ਸੈ ਅਤੇ ਮੁੜ ਨੰਗਾ ਹੀ ਟੁਰ ਜਾਏਗਾ।
ਨਾਮਰਜਾਦੁ = ਮਰਜਾਦਾ ਤੋਂ ਬਿਨਾ, ਨੰਗਾ। ਕਲਿ ਭੀਤਰਿ = ਸੰਸਾਰ ਵਿਚ {ਨੋਟ: ਕਲਿ ਦਾ ਭਾਵ ਕਲਿਜੁਗ ਨਹੀਂ ਹੈ। ਸਮੇ ਦਾ ਕੋਈ ਭੀ ਨਾਮ ਰੱਖਿਆ ਜਾਏ, ਜੀਵ ਸਦਾ ਨੰਗਾ ਹੀ ਜੰਮਦਾ ਆਇਆ ਹੈ। ਜਿਸ ਸਮੇ ਸਤਿਗੁਰੂ ਨਾਨਕ ਦੇਵ ਜੀ ਜਗਤ ਵਿਚ ਆਏ, ਉਸ ਸਮੇ ਦਾ ਨਾਮ ਕਲਿਜੁਗ ਪ੍ਰਸਿੱਧ ਸੀ। ਲਫ਼ਜ਼ 'ਕਲਿ' ਨੂੰ ਸਾਧਾਰਨ ਤੌਰ ਤੇ 'ਸੰਸਾਰ' ਦੇ ਅਰਥ ਵਿਚ ਵਰਤਿਆ ਗਿਆ ਹੈ। ਇਹ ਲਫ਼ਜ਼ ਇਸੇ ਅਰਥ ਵਿਚ ਹੋਰ ਭੀ ਕਈ ਵਾਰੀ ਬਾਣੀ ਵਿਚ ਵਰਤਿਆ ਹੋਇਆ ਹੈ}। ਬਾਹੁੜਿ = ਮੁੜ। ਜਾਸੀ = ਜਾਇਗਾ।ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ।
 
जिनि रचि रचिआ तिसहि न जाणै मन भीतरि धरि गिआनु ॥
Jin racẖ racẖi▫ā ṯisėh na jāṇai man bẖīṯar ḏẖar gi▫ān.
You do not know the One who created the creation. Gather spiritual wisdom within your mind.
ਤੂੰ ਉਸ ਨੂੰ ਨਹੀਂ ਸਮਝਦਾ ਜਿਸ ਨੇ ਰਚਨਾ ਰਚੀ ਹੈ। ਹੁਣ ਤੂੰ ਆਪਣੇ ਦਿਲ ਅੰਦਰ ਸਿਆਣਪ ਨੂੰ ਥਾਂ ਦੇ।
ਜਿਨਿ = ਜਿਸ (ਪਰਮਾਤਮਾ) ਨੇ। ਧਰਿ = ਧਰ ਕੇ। ਗਿਆਨੁ = ਜਾਣ-ਪਛਾਣ।ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।
 
प्रभु अबिनासी बसिआ घट भीतरि हरि मंगलु नानकु गावै जीउ ॥४॥५॥१२॥
Parabẖ abẖināsī basi▫ā gẖat bẖīṯar har mangal Nānak gāvai jī▫o. ||4||5||12||
The Immortal Lord God has come to dwell within my heart. Nanak sings the songs of joy to the Lord. ||4||5||12||
ਅਮਰ ਸਾਹਿਬ ਨੇ ਮੇਰੇ ਦਿਲ ਅੰਦਰ ਨਿਵਾਸ ਕਰ ਲਿਆ ਹੈ ਅਤੇ ਨਾਨਕ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹੈ।
ਘਟ = ਹਿਰਦਾ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ ॥੪॥(ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ॥੪॥੫॥੧੨॥
 
करणहारि खिन भीतरि करिआ ॥
Karanhār kẖin bẖīṯar kari▫ā.
The Doer of all did this in an instant.
ਕਰਨ ਵਾਲੇ ਨੇ ਇਕ ਮੁਹਤ ਵਿੱਚ ਇਹ ਸਾਰਾ ਕੁਛ ਕਰ ਦਿਤਾ।
ਕਰਣਹਾਰਿ = ਕਰਨਹਾਰ ਨੇ।ਕਰਨਹਾਰ ਨੇ ਇਕ ਪਲ ਵਿਚ ਹੀ ਇਸ ਤਰ੍ਹਾਂ ਕਰ ਦਿੱਤਾ। (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ)।
 
पूरन आस करी खिन भीतरि हरि हरि हरि गुण जापे जीउ ॥४॥२७॥३४॥
Pūran ās karī kẖin bẖīṯar har har har guṇ jāpe jī▫o. ||4||27||34||
One's hopes are fulfilled in an instant, chanting the Glorious Praises of the Lord, Har, Har, Har. ||4||27||34||
ਵਾਹਿਗੁਰੂ ਸੁਆਮੀ ਮਾਲਕ ਦੀਆਂ ਵਡਿਆਈਆਂ ਦਾ ਚਿੰਤਨ ਕਰਨ ਦੁਆਰਾ ਇਕ ਮੁਹਤ ਵਿੱਚ ਉਸ ਦੀਆਂ ਸਾਰੀਆਂ ਉਮੀਦਾਂ ਬਰ ਆਈਆਂ ਹਨ।
ਪੂਰਨ ਕਰੀ = ਪੂਰੀ ਕਰਦਾ ਹੈ ॥੪॥(ਨਾਨਕ ਦੀ) ਇਹ ਆਸ ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ (ਨਾਨਕ) ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ ॥੪॥੨੭॥੩੪॥
 
निरमल नामु वसै घट भीतरि जोती जोति मिलावणिआ ॥५॥
Nirmal nām vasai gẖat bẖīṯar joṯī joṯ milāvaṇi▫ā. ||5||
The Immaculate Naam, the Name of the Lord, abides deep within their hearts; their light merges into the Light. ||5||
ਪਵਿੱਤ੍ਰ ਨਾਮ ਉਨ੍ਹਾਂ ਦੇ ਦਿਲਾਂ ਅੰਦਰ ਵਸਦਾ ਹੈ ਅਤੇ ਉਹਨਾਂ ਦੇ ਚਾਨਣ ਵਾਹਿਗੁਰੂ ਦੇ ਚਾਨਣ ਨਾਲ ਅਭੇਦ ਹੋ ਜਾਂਦੇ ਹਨ।
xxx॥੫॥ਜਿਸ ਮਨੁੱਖ ਦੇ ਹਿਰਦੇ ਵਿਚ ਪਵਿਤ੍ਰ-ਸਰੂਪ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੫॥
 
भीतरि होदी वसतु न जाणै ॥३॥
Bẖīṯar hoḏī vasaṯ na jāṇai. ||3||
but they do not know the secret deep within. ||3||
ਪਰ ਉਹ ਉਸ ਚੀਜ ਨੂੰ ਨਹੀਂ ਜਾਣਦੇ, ਜਿਹੜੀ ਅੰਦਰ ਹੀ ਹੈ।
ਭੀਤਰਿ = ਹਿਰਦੇ ਵਿਚ ਹੀ, ਅੰਦਰ ਹੀ ॥੩॥ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ॥੩॥
 
उसारि मड़ोली राखै दुआरा भीतरि बैठी सा धना ॥
Usār maṛolī rākẖai ḏu▫ārā bẖīṯar baiṯẖī sā ḏẖanā.
God has erected the temple of the body; He has placed the nine doors, and the soul-bride sits within.
ਵਾਹਿਗੁਰੂ ਨੇ ਦੇਹਿ ਦਾ ਦੇਹੁਰਾ ਬਣਾਇਆ ਹੈ ਇਸ ਨੂੰ ਦਰਵਾਜੇ ਲਾਏ ਹਨ ਅਤੇ ਇਸ ਦੇ ਅੰਦਰ ਆਤਮਾ ਇਸਤਰੀ ਬੈਠੀ ਹੈ।
ਮੜੋਲੀ = ਸਰੀਰ-ਮਠ। ਉਸਾਰਿ = ਉਸਾਰ ਕੇ। ਦੁਆਰਾ = ਦਰਵਾਜ਼ੇ (ਕੰਨ ਨੱਕ ਆਦਿਕ)। ਭੀਤਰਿ = ਵਿਚ। ਸਾ ਧਨਾ = ਜੀਵ-ਇਸਤ੍ਰੀ।ਪਰਮਾਤਮਾ ਨੇ ਇਹ ਸਰੀਰ ਬਣਾ ਕੇ (ਇਸ ਦੇ ਕੰਨ ਨੱਕ ਆਦਿਕ) ਦਸ ਦਰਵਾਜ਼ੇ ਬਣਾ ਦਿੱਤੇ। (ਉਸ ਦੇ ਹੁਕਮ ਅਨੁਸਾਰ) ਇਸ ਸਰੀਰ ਵਿਚ ਜਿੰਦ-ਇਸਤ੍ਰੀ ਆ ਟਿਕੀ।
 
मुंद्रा ते घट भीतरि मुंद्रा कांइआ कीजै खिंथाता ॥
Munḏrā ṯe gẖat bẖīṯar munḏrā kāʼn▫i▫ā kījai kẖinthāṯā.
Let your ear-rings be those ear-rings which pierce deep within your heart. Let your body be your patched coat.
ਉਹ ਹਨ ਤੇਰੀਆਂ ਨੱਤੀਆਂ, ਜਿਹੜੀਆਂ ਨੱਤੀਆਂ ਤੇਰੇ ਚਿੱਤ ਵਿੱਚ ਹਨ। ਆਪਣੀ ਦੇਹਿ ਨੂੰ ਤੂੰ ਖਫਣੀ ਬਣਾ।
ਘਟ ਭੀਤਰਿ = ਹਿਰਦੇ ਵਿਚ। ਮੁੰਦ੍ਰਾ = (ਮੰਦੀਆਂ ਵਾਸਨਾਂ ਨੂੰ ਰੋਕਣਾ, ਇਹ) ਮੁੰਦ੍ਰਾਂ। ਕਾਂਇਆ = ਸਰੀਰ ਨੂੰ (ਨਾਸਵੰਤ ਜਾਨਣਾ)। ਖਿੰਥਾਤਾ = ਖਿੰਥਾ, ਗੋਦੜੀ। ਤੇ = ਉਹੀ।ਹੇ ਰਾਵਲ! ਆਪਣੇ ਸਰੀਰ ਦੇ ਅੰਦਰ ਹੀ ਮੰਦੀਆਂ ਵਾਸਨਾਂ ਨੂੰ ਰੋਕ-ਇਹ ਹਨ (ਅਸਲ) ਮੁੰਦ੍ਰਾਂ। ਸਰੀਰ ਨੂੰ ਨਾਸਵੰਤ ਸਮਝ-ਇਸ ਯਕੀਨ ਨੂੰ ਗੋਦੜੀ ਬਣਾ।
 
अगनि बि्मब जल भीतरि निपजे काहे कमि उपाए ॥१॥
Agan bimb jal bẖīṯar nipje kāhe kamm upā▫e. ||1||
We are formed from the fire of the womb within, and the bubble of water of the sperm. For what purpose are we created? ||1||
ਅਗ ਅਤੇ ਪਾਣੀ ਦੇ ਤੁਪਕੇ ਦੇ ਵਿਚੋਂ ਅਸੀਂ ਉਤਪੰਨ ਹੋਏ ਹਾਂ। ਕਿਸ ਪ੍ਰਯੋਜਨ ਲਈ ਅਸੀਂ ਰਚੇ ਗਏ ਸਾਂ?
ਬਿੰਬ = ਮੰਡਲ {बिम्ब = a jar}। ਅਗਨਿ ਬਿੰਬ = ਮਾਂ ਦੇ ਪੇਟ ਦੀ ਅੱਗ, ਜਠਰਾਗਨੀ। ਜਲ = ਪਿਤਾ ਦਾ ਬੀਰਜ। ਨਿਪਜੇ = ਨਿੰਮੇ, ਮਾਂ ਦੇ ਪੇਟ ਵਿਚ ਟਿਕਾਏ ਗਏ। ਕਾਹੇ ਕੰਮਿ = ਕਿਸ ਵਾਸਤੇ? ॥੧॥(ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ॥੧॥
 
जीअड़ा अगनि बराबरि तपै भीतरि वगै काती ॥
Jī▫aṛā agan barābar ṯapai bẖīṯar vagai kāṯī.
My soul is burning like fire, and the knife is cutting deep.
ਆਦਮੀ ਦੀ ਆਤਮਾ ਅੱਗ ਦੇ ਵਾਙੂ ਮੱਚਦੀ ਹੈ, ਅਤੇ ਉਸ ਦੇ ਅੰਦਰਵਾਰ ਕੈਂਚੀ ਚਲਦੀ ਹੈ।
ਵਗੈ = ਚੱਲ ਰਹੀ ਹੈ। ਕਾਤੀ = ਛੁਰੀ, ਤ੍ਰਿਸ਼ਨਾ ਦੀ ਛੁਰੀ।(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ।
 
इस ही भीतरि सुनीअत साहु ॥
Is hī bẖīṯar sunī▫aṯ sāhu.
Within it, the great merchant is said to dwell.
ਇਸ ਦੇ ਵਿੱਚ, ਸੁਣੀਂਦਾ ਹੈ ਕਿ ਵਡਾ ਵਣਜਾਰਾ ਵਸਦਾ ਹੈ।
ਸਾਹੁ = ਪ੍ਰਭੂ-ਸ਼ਾਹੂਕਾਰ।ਇਸ ਮਨ-ਮੰਦਰ ਦੇ ਵਿਚ ਹੀ ਉਹ ਪ੍ਰਭੂ-ਸ਼ਾਹ ਵੱਸਦਾ ਸੁਣੀਦਾ ਹੈ।
 
कवन सु बिधि जितु भीतरि बुलावै ॥
Kavan so biḏẖ jiṯ bẖīṯar bulāvai.
How can I get Him to call me inside?
ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਹ ਮੈਨੂੰ ਅੰਦਰ ਸੱਦ ਲਵੇ?
ਭੀਤਰਿ = ਅੰਦਰ, ਆਪਣੀ ਹਜ਼ੂਰੀ ਵਿਚ।ਉਹ ਕੇਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ-ਵਣਜਾਰੇ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ?
 
महा कसट काटै खिन भीतरि रसना नामु चितारे ॥
Mahā kasat kātai kẖin bẖīṯar rasnā nām cẖiṯāre.
He removes the most terrible pains in an instant, if the tongue repeats His Name.
ਭਾਰੇ ਦੁਖੜੇ ਉਹ ਇਕ ਨਿਮਖ ਵਿੱਚ ਨਵਿਰਤ ਕਰ ਦਿੰਦਾ ਹੈ, ਜੇਕਰ ਜਿਹਭਾ ਉਸ ਦੇ ਨਾਮ ਦਾ ਉਚਾਰਨ ਕਰੇ।
ਮਹਾ ਕਸਟ = ਵੱਡੇ ਵੱਡੇ ਕਸ਼ਟ। ਰਸਨਾ = ਜੀਭ (ਨਾਲ)।(ਜੇਹੜਾ ਮਨੁੱਖ ਆਪਣੀ) ਜੀਭ ਨਾਲ ਉਸ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਉਸ ਮਨੁੱਖ ਦੇ ਉਹ (ਪ੍ਰਭੂ) ਵੱਡੇ ਵੱਡੇ ਕਸ਼ਟ ਇਕ ਖਿਨ ਵਿਚ ਦੂਰ ਕਰ ਦੇਂਦਾ ਹੈ।
 
कठन करोध घट ही के भीतरि जिह सुधि सभ बिसराई ॥
Kaṯẖan karoḏẖ gẖat hī ke bẖīṯar jih suḏẖ sabẖ bisrā▫ī.
The heart is filled with anger and violence, which cause all sense to be forgotten.
ਤੁੰਦ ਰੋਹ ਦਿਲ ਦੇ ਵਿੱਚ ਹੈ, ਜਿਹੜਾ ਸਾਰੀ ਹੋਸ਼ ਨੂੰ ਭੁਲਾ ਦਿੰਦਾ ਹੈ।
ਕਠਨ = (ਜਿਸ ਨੂੰ ਵੱਸ ਕਰਨਾ) ਔਖਾ (ਹੈ)। ਘਟ = ਹਿਰਦਾ। ਭੀਤਰਿ = ਅੰਦਰ। ਜਿਹ = ਜਿਸ (ਕ੍ਰੋਧ) ਨੇ। ਸੁਧਿ = ਸੂਝ, ਅਕਲ, ਹੋਸ਼।(ਹੇ ਸੰਤ ਜਨੋ!) ਵੱਸ ਵਿਚ ਨਾਹ ਆ ਸਕਣ ਵਾਲਾ ਕ੍ਰੋਧ ਭੀ ਇਸ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੇ (ਮਨੁੱਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼ ਭੁਲਾ ਦਿੱਤੀ ਹੈ।
 
बलूआ के ग्रिह भीतरि बसै ॥
Balū▫ā ke garih bẖīṯar basai.
He lives in a castle of sand.
ਉਹ ਰੇਤ ਦੇ ਘਰ ਵਿੰਚ ਰਹਿੰਦਾ ਹੈ।
ਬਲੂਆ = ਰੇਤ। ਗ੍ਰਿਹ = ਘਰ। ਭੀਤਰਿ = ਵਿਚ।ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ),
 
पल भीतरि ता का होइ बिनास ॥
Pal bẖīṯar ṯā kā ho▫e binās.
but he shall vanish in an instant.
ਉਹ ਇਕ ਮੁਹਤ ਵਿੱਚ ਤਬਾਹ ਹੋ ਜਾਏਗਾ।
ਭੀਤਰਿ = ਵਿਚ।(ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ)।
 
मन तन भीतरि मउलिआ हरि रंगि जनु राता ॥
Man ṯan bẖīṯar ma▫oli▫ā har rang jan rāṯā.
His servant is imbued with the Love of the Lord; his body and mind blossom forth.
ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਜੋ ਉਸ ਦੇ ਚਿੱਤ ਅਤੇ ਸ਼ਰੀਰ ਵਿੱਚ ਪ੍ਰਫੁਲਤ ਹੋ ਰਿਹਾ ਹੈ।
ਭੀਤਰਿ = ਅੰਦਰ। ਮਉਲਿਆ = ਖਿੜਿਆ ਹੈ। ਰੰਗਿ = ਪਿਆਰ ਵਿਚ।(ਜਿਸ ਭਾਗਾਂ ਵਾਲੇ ਨੂੰ ਇਹ 'ਨਾਮ'-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ।
 
त्रिसना गूणि भरी घट भीतरि इन बिधि टांड बिसाहिओ ॥१॥
Ŧarisnā gūṇ bẖarī gẖat bẖīṯar in biḏẖ tāʼnd bisāhi▫o. ||1||
The bag on its back is filled with desire; this is how we purchase the herd. ||1||
ਇਸ ਤਰੀਕੇ ਨਾਲ ਵੱਗ ਖਰੀਦਿਆਂ ਗਿਆ ਹੈ। ਬਲਦ ਦੀ ਪਿੱਠ ਉਪਰ ਦੀ ਦਿਲ ਦੀ ਬੋਰੀ ਅੰਦਰੋਂ ਖਾਹਿਸ਼ਾਂ ਨਾਲ ਭਰੀ ਹੋਈ ਹੈ।
ਗੂਣਿ = ਛੱਟ, ਜਿਸ ਵਿਚ ਸੌਦਾ ਪਾਇਆ ਹੁੰਦਾ ਹੈ। ਘਟ ਭੀਤਰਿ = ਹਿਰਦੇ ਵਿਚ। ਇਨ ਬਿਧਿ = ਇਸ ਤਰੀਕੇ ਨਾਲ। ਟਾਂਡ = ਮਾਲ, ਸੌਦਾ, ਵਪਾਰ ਦੇ ਮਾਲ ਨਾਲ ਲੱਦਿਆ ਹੋਇਆ ਬੈਲਾਂ ਦਾ ਵੱਗ। ਬਿਸਾਹਿਓ = ਖ਼ਰੀਦਿਆ ਹੈ ॥੧॥(ਹਰੇਕ ਦੇ) ਹਿਰਦੇ ਵਿਚ ਤ੍ਰਿਸ਼ਨਾ ਦੀ ਛੱਟ ਲੱਦੀ ਪਈ ਹੈ। ਸੋ, ਇਸ ਤਰ੍ਹਾਂ (ਇਹਨਾਂ ਜੀਵਾਂ ਨੇ) ਮਾਲ ਲੱਦਿਆ ਹੈ ॥੧॥