Sri Guru Granth Sahib Ji

Search ਭੁਖ in Gurmukhi

भुखिआ भुख न उतरी जे बंना पुरीआ भार ॥
Bẖukẖi▫ā bẖukẖ na uṯrī je bannā purī▫ā bẖār.
The hunger of the hungry is not appeased, even by piling up loads of worldly goods.
ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।
ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ।ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।
 
मन भुखा भुखा मत करहि मत तू करहि पूकार ॥
Man bẖukẖā bẖukẖā maṯ karahi maṯ ṯū karahi pūkār.
O mind, don't cry out that you are hungry, always hungry; stop complaining.
ਹੇ ਮੇਰੀ ਜਿੰਦੜੀਏ! ਆਪਣੇ ਖੁਦਿਆਵੰਤ ਅਤੇ ਭੋਜਨ ਦੀ ਸਾਮਗਰੀ ਤੋਂ ਬਗੈਰ ਹੋਣ ਬਾਰੇ ਪੁਕਾਰ ਨਾਂ ਕਰ ਤੇ ਨਾਂ ਹੀ ਤੂੰ ਇਸ ਬਾਰੇ ਸ਼ਿਕਾਇਤ ਕਰ।
ਮਨ = ਹੇ ਮਨ! ਮੱਤ ਕਰਹਿ = ਨਾਹ ਕਰੀਂ। ਪੁਕਾਰ = ਸ਼ਿਕੈਤ, ਗਿਲਾ-ਗੁਜ਼ਾਰੀ।ਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ।
 
अगिआन मती अंधेरु है बिनु पिर देखे भुख न जाइ ॥
Agi▫ān maṯī anḏẖer hai bin pir ḏekẖe bẖukẖ na jā▫e.
In the darkness of intellectual ignorance, she cannot see her Husband, and her hunger does not depart.
ਗਿਆਨ-ਹੀਣ ਅਕਲ ਵਾਲੀ ਅਨ੍ਹੇਰੇ ਵਿੱਚ ਹੈ, ਪਤੀ (ਪ੍ਰਭੂ) ਵੇਖਣ ਦੇ ਬਗੈਰ ਉਸ ਦੀ ਖੁੱਦਿਆ ਨਵਿਰਤ ਨਹੀਂ ਹੁੰਦੀ।
ਅੰਧੇਰੁ = (ਮੋਹ ਦਾ) ਹਨੇਰਾ। ਭੁਖ = ਤ੍ਰਿਸ਼ਨਾ, ਮਾਇਆ ਦੀ ਲਾਲਸਾ।ਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ।
 
दुख भुख नह विआपई जे सुखदाता मनि होइ ॥
Ḏukẖ bẖukẖ nah vi▫āpa▫ī je sukẖ▫ḏāṯa man ho▫e.
Pain and hunger shall not oppress you, if the Giver of Peace comes into your mind.
ਦਰਦ ਤੇ ਭੁੱਖ ਤੈਨੂੰ ਦੁਖਾਂਤ੍ਰ ਨਹੀਂ ਕਰਨਗੇ, ਜੇਕਰ ਆਰਾਮ ਦੇਣਹਾਰ ਵਾਹਿਗੁਰੂ ਤੇਰੇ ਚਿੱਤ ਵਿੱਚ ਹੋਵੇ।
ਵਿਆਪਈ = ਜ਼ੋਰ ਪਾ ਸਕਦਾ। ਮਨਿ = ਮਨ ਵਿਚ।ਜੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪਏ, ਤਾਂ ਨਾਹ ਦੁਨੀਆ ਦੇ ਦੁੱਖ ਜ਼ੋਰ ਪਾ ਸਕਦੇ ਹਨ, ਨਾਹ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਸਕਦੀ ਹੈ।
 
मेरै मनि तनि भुख अति अगली कोई आणि मिलावै माइ ॥
Merai man ṯan bẖukẖ aṯ aglī ko▫ī āṇ milāvai mā▫e.
Within my mind and body, there is such a great hunger; if only someone would come and unite me with Him, O my mother!
ਮੇਰੀ ਆਤਮਾ ਤੇ ਦੇਹਿ ਅੰਦਰ ਵਾਹਿਗੁਰੂ ਲਈ ਪਰਮ ਭਾਰੀ ਖੁਦਿਆ (ਤਾਂਘ) ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮੇਰੀ ਮਾਤਾ।
ਅਗਲੀ = ਬਹੁਤ। ਆਣਿ = ਲਿਆ ਕੇ। ਮਾਇ = ਹੇ ਮਾਂ!(ਉਸ ਦੇ ਦੀਦਾਰ ਵਾਸਤੇ) ਮੇਰੇ ਮਨ ਵਿਚ ਮੇਰੇ ਤਨ ਵਿਚ ਬਹੁਤ ਹੀ ਜ਼ਿਆਦਾ ਤਾਂਘ ਹੈ। (ਹੇ ਮਾਂ! ਮੇਰੇ ਅੰਦਰ ਤੜਪ ਹੈ ਕਿ) ਕੋਈ (ਗੁਰਮੁਖਿ) ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ।
 
जे को होवै दुबला नंग भुख की पीर ॥
Je ko hovai ḏublā nang bẖukẖ kī pīr.
If you are weakened by the pains of hunger and poverty,
ਜੇਕਰ ਕੋਈ ਜਣਾ ਕੰਗਾਲਤਾ ਅਤੇ ਭੁੱਖ ਦੋਖ ਦੀ ਪੀੜ ਕਰਕੇ ਨਿਰਬਲ ਹੋਵੇ,
ਦੁਬਲਾ = ਕਮਜ਼ੋਰ। ਪੀਰ = ਪੀੜਾ, ਦੁੱਖ।ਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ),
 
सभे काज सवारिअनु लाहीअनु मन की भुख जीउ ॥७॥
Sabẖe kāj savāri▫an lāhī▫an man kī bẖukẖ jī▫o. ||7||
All my affairs are arranged, and the hunger of my mind is appeased. ||7||
ਤੂੰ ਮੇਰੇ ਸਮੂਹ ਕਾਰਜ ਰਾਸ ਕਰ ਦਿਤੇ ਹਨ ਅਤੇ ਮੇਰੀ ਆਤਮਾ ਦੀ ਭੁੱਖ ਨਵਿਰਤ ਕਰ ਦਿਤੀ ਹੈ।
ਸਭੇ ਕਾਜ = ਸਾਰੇ ਕੰਮ। ਸਵਾਰਿਅਨੁ = ਉਸ ਨੇ ਸਵਾਰ ਦਿੱਤੇ ਹਨ। ਲਾਹੀਅਨਿ = ਉਸ ਨੇ ਲਾ ਦਿੱਤੀ ਹੈ ॥੭॥ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ॥੭॥
 
तेरिआ भगता भुख सद तेरीआ ॥
Ŧeri▫ā bẖagṯā bẖukẖ saḏ ṯerī▫ā.
Your devotees are forever hungry for You.
ਤੇਰੇ ਅਨੁਰਾਗੀਆਂ ਨੂੰ ਸਦੀਵ ਤੇਰੀ ਭੁੱਖ ਲਗੀ ਰਹਿੰਦੀ ਹੈ।
xxxਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ।
 
हरि हरि नामु जपहु मन मेरे जितु दालदु दुख भुख सभ लहि जाती ॥
Har har nām japahu man mere jiṯ ḏālaḏ ḏukẖ bẖukẖ sabẖ lėh jāṯī.
Chant the Name of the Lord, Har, Har, O my mind; through it, all poverty, pain and hunger shall be removed.
ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੇ! ਜਿਸ ਦੁਆਰਾ ਤੇਰੀ ਗਰੀਬੀ, ਦਰਦ ਤੇ ਖੁਦਿਆ ਸਭ ਦੂਰ ਹੋ ਜਾਣਗੀਆਂ।
xxxਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿਦ੍ਰ ਦੁੱਖ ਤੇ ਭੁੱਖਾਂ ਲਹਿ ਜਾਣ।
 
सो ऐसा हरि नामु जपीऐ मन मेरे जु मन की त्रिसना सभ भुख गवाए ॥
So aisā har nām japī▫ai man mere jo man kī ṯarisnā sabẖ bẖukẖ gavā▫e.
Chant that Name of the Lord, O my mind, which shall drive out all hunger and desire from your mind.
ਮੇਰੀ ਜਿੰਦੇ ਤੂੰ ਹਰੀ ਦੇ ਉਸ ਐਸੇ ਨਾਮ ਦਾ ਜਾਪ ਕਰ ਜਿਹੜਾ ਤੇਰੇ ਚਿੱਤ ਦੀਆਂ ਸਾਰੀਆਂ ਖ਼ਾਹਿਸ਼ਾਂ ਤੇ ਭੁੱਖਾਂ ਨੂੰ ਦੂਰ ਕਰ ਦੇਵੇਗਾ।
xxxਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ।
 
मेरा हरि प्रभु दसहु मै भुख लगाई ॥
Merā har parabẖ ḏashu mai bẖukẖ lagā▫ī.
Show me the way to my Lord God-I am so hungry for Him!
ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਗੱਲ ਦਸੋ। ਮੈਨੂੰ ਉਸ ਦੀ ਖੁਦਿਆਂ ਲੱਗੀ ਹੋਈ ਹੈ।
ਮੈ = ਮੈਨੂੰ।ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦੱਸ ਪਾਵੋ, ਮੈਨੂੰ (ਉਸ ਦੇ ਦੀਦਾਰ ਦੀ) ਭੁੱਖ ਲੱਗੀ ਹੋਈ ਹੈ।
 
भुख विआपै बहु बिधि धावै ॥
Bẖukẖ vi▫āpai baho biḏẖ ḏẖāvai.
Afflicted with hunger, they run around in all directions.
ਖੁਦਿਆਂ ਦਾ ਸਤਾਇਆ ਹੋਇਆ ਉਹ ਘਨੇਰਿਆਂ ਰਾਹਾਂ ਅੰਦਰ ਦੌੜਦਾ ਹੈ।
ਭੁਖ = ਮਾਇਆ ਦੀ ਤ੍ਰਿਸ਼ਨਾ। ਵਿਆਪੈ = ਜ਼ੋਰ ਪਾ ਲੈਂਦੀ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ।(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ।
 
तुधु सालाहि न रजा कबहूं सचे नावै की भुख लावणिआ ॥२॥
Ŧuḏẖ sālāhi na rajā kabahūʼn sacẖe nāvai kī bẖukẖ lāvaṇi▫ā. ||2||
Praising You, I am never satisfied; such is the hunger I feel for the True Name. ||2||
ਤੇਰੀ ਉਪਮਾ ਕਰਨ ਦੁਆਰਾ ਮੈਨੂੰ ਕਦਾਚਿਤ ਰੱਜ ਨਹੀਂ ਆਉਂਦਾ, ਐਨੀ ਬਹੁਤੀ ਖੁਦਿਆ ਸਤਿਨਾਮ ਦੀ ਮੈਨੂੰ ਲੱਗੀ ਹੋਈ ਹੈ।
ਨ ਰਜਾ = ਨ ਰੱਜਾਂ, ਮੈਂ ਨਹੀਂ ਰੱਜਦਾ। ਸਾਲਾਹਿ = ਸਿਫ਼ਤ-ਸਾਲਾਹ ਕਰ ਕੇ। ਕਬ ਹੂੰ = ਕਬ ਹੀ, ਕਦੇ ਭੀ। ਨਾਵੈ ਕੀ = ਨਾਮ ਦੀ ॥੨॥(ਹੇ ਪ੍ਰਭੂ! ਮਿਹਰ ਕਰ ਕਿ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਕਰਦਾ ਕਦੇ ਭੀ ਨਾਹ ਰੱਜਾਂ, ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਭੁੱਖ ਮੈਨੂੰ ਸਦਾ ਲੱਗੀ ਰਹੇ ॥੨॥
 
नानक अम्रित नामु सदा सुखदाता पी अम्रितु सभ भुख लहि जावणिआ ॥८॥१५॥१६॥
Nānak amriṯ nām saḏā sukẖ▫ḏāṯa pī amriṯ sabẖ bẖukẖ lėh jāvaṇi▫ā. ||8||15||16||
O Nanak, the Ambrosial Naam is forever the Giver of peace; drinking in this Amrit, all hunger is satisfied. ||8||15||16||
ਨਾਨਕ ਨਾਮ ਸੁਧਾਰਸ ਸਦੀਵੀ ਹੀ ਅਰਾਮ ਦੇਣਹਾਰ ਹੈ। ਨਾਮ ਸੁਧਾਰਸ ਨੂੰ ਛਕਣ ਦੁਆਰਾ ਸੋਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ।
ਪੀ = ਪੀ ਕੇ ॥੮॥ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਇਹ ਨਾਮ-ਅੰਮ੍ਰਿਤ ਪੀਤਿਆਂ (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ॥੮॥੧੫॥੧੬॥
 
तिसना अंदरि अगनि है नह तिपतै भुखा तिहाइआ ॥
Ŧisnā anḏar agan hai nah ṯipṯai bẖukẖā ṯihā▫i▫ā.
The fire of desire is deep within; unsatisfied, people remain hungry and thirsty.
ਪ੍ਰਾਣੀ ਦੇ ਅੰਦਰਵਾਰ ਖਾਹਿਸ਼ ਦੀ ਅੱਗ ਹੈ। ਉਹ ਰੱਜਦਾ ਨਹੀਂ ਅਤੇ ਭੁੱਖਾ ਤੇ ਪਿਆਸਾ ਰਹਿੰਦਾ ਹੈ।
ਨਹ ਤਿਪਤੈ = ਨਹੀਂ ਰੱਜਦਾ।(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ।
 
भुखिआ गंढु पवै जा खाइ ॥
Bẖukẖi▫ā gandẖ pavai jā kẖā▫e.
When the hungry man eats, he is satisfied, and the bond is established.
ਭੁੱਖੇ ਆਦਮੀ ਨੂੰ ਠੰਢ ਚੈਨ ਪ੍ਰਾਪਤ ਹੋ ਜਾਂਦੀ ਹੈ, ਜਦ ਉਹ ਕੁਛ ਖਾ ਲੈਂਦਾ ਹੈ।
xxxਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ।
 
तीजै मुही गिराह भुख तिखा दुइ भउकीआ ॥
Ŧījai muhī girāh bẖukẖ ṯikẖā ḏu▫e bẖa▫ukī▫ā.
In the third watch, both hunger and thirst bark for attention, and food is put into the mouth.
ਤੀਜੇ ਪਹਿਰ ਅੰਦਰ ਜਦ ਖੁਦਿਆ ਅਤੇ ਪਿਆਸ ਦੋਵੇ ਟਊਂ ਟਊਂ ਕਰਦੀਆਂ ਹਨ, ਭੋਜਨ ਦੀਆਂ ਬੁਰਕੀਆਂ ਮੂੰਹ ਵਿੱਚ ਪਾਈਆਂ ਜਾਂਦੀਆਂ ਹਨ।
ਤੀਜੈ = ਤੀਜੇ ਪਹਿਰ। ਮੁਹੀ = ਮੂੰਹ ਵਿਚ। ਗਿਰਾਹ = ਗਾਹੀਆਂ, ਰੋਟੀ। ਭਉਕੀਆ = ਚਮਕੀਆਂ।ਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ,
 
भुखिआ भुख न उतरै गली भुख न जाइ ॥
Bẖukẖi▫ā bẖukẖ na uṯrai galī bẖukẖ na jā▫e.
The hunger of the hungry is not appeased; by mere words, hunger is not relieved.
ਖੁਦਿਆਵੰਤਾਂ ਦੀ ਖੁਦਿਆ ਦੂਰ ਨਹੀਂ ਹੁੰਦੀ। ਮੂੰਹ-ਜਬਾਨੀ ਗੱਲਾਂ ਦੁਆਰਾ ਖੁਦਿਆ ਨਹੀਂ ਜਾਂਦੀ।
ਭੁਖਿਆ = ਭੁੱਖ ਦੇ ਅਧੀਨ ਹੋਇਆਂ ਦੀ। ਗਲੀ = ਗੱਲਾਂ ਕੀਤਿਆਂ (ਭਾਵ) ਸਮਝਾਇਆਂ, ਗੱਲੀਂ।ਭੁੱਖ ਦੇ ਅਧੀਨ ਹੋਇਆਂ ਦੀ ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ।
 
नानक भुखा ता रजै जा गुण कहि गुणी समाइ ॥२॥
Nānak bẖukẖā ṯā rajai jā guṇ kahi guṇī samā▫e. ||2||
O Nanak, hunger is relieved only when one utters the Glorious Praises of the Praiseworthy Lord. ||2||
ਹੇ ਨਾਨਕ! ਕੇਵਲ ਤਦ ਹੀ ਭੁੱਖਾ ਆਦਮੀ ਰੱਜਦਾ ਹੈ ਜਦ ਉਸ ਦੀਆਂ ਸਿਫਤਾਂ ਨੂੰ ਆਖਣ ਦੁਆਰਾ ਉਹ ਸਿਫਤਾਂ ਵਾਲੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ ॥੨॥ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ ॥੨॥
 
विणु सचे सभ भुख जि पैझै खाईऐ ॥
viṇ sacẖe sabẖ bẖukẖ jė paijẖai kẖā▫ī▫ai.
Without the True One, all food and clothes are unsatisfying.
ਸੱਚੇ ਮਾਲਕ ਦੇ ਬਗੈਰ ਪੁਸ਼ਾਕ ਤੇ ਖੁਰਾਕ ਸਮੂਹ ਭੁੱਖ ਹੀ ਹੈ।
xxxਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।