Sri Guru Granth Sahib Ji

Search ਭੋਰੀ in Gurmukhi

नानक दासु सदा गुण गावै इक भोरी नदरि निहालीऐ जीउ ॥४॥२१॥२८॥
Nānak ḏās saḏā guṇ gāvai ik bẖorī naḏar nihālī▫ai jī▫o. ||4||21||28||
Slave Nanak sings Your Glorious Praises forever. Please, just for a moment, bless him with Your Glance of Grace. ||4||21||28||
ਨਫਰ ਨਾਨਕ ਸਦੀਵ ਹੀ ਤੇਰੀ ਕੀਰਤੀ ਗਾਇਨ ਕਰਦਾ ਹੈ। ਇਕ ਮੁਹਤ ਲਈ ਉਸ ਵਲ ਆਪਣੀ ਦਹਿਆ ਦ੍ਰਿਸ਼ਟੀ ਨਾਲ ਤੱਕ।
ਇਕ ਭੋਰੀ = ਰਤਾ ਕੁ ਸਮਾ ਹੀ। ਨਿਹਾਲੀਐ = ਵੇਖੋ ॥੪॥ਦਾਸ ਨਾਨਕ ਸਦਾ ਤੇਰੇ ਗੁਣ ਗਾਂਦਾ ਹੈ। ਹੇ ਪ੍ਰਭੂ! ਰਤਾ ਕੁ ਸਮਾ ਹੀ (ਇਸ ਦਾਸ ਵਲ) ਮਿਹਰ ਦੀ ਨਿਗਾਹ ਨਾਲ ਵੇਖ ॥੪॥੨੧॥੨੮॥
 
भोरी भरमु वञाइ पिरी मुहबति हिकु तू ॥
Bẖorī bẖaram vañā▫e pirī muhabaṯ hik ṯū.
If you can dispel your doubts, even for an instant, and love your only Beloved,
ਜੇਕਰ ਤੂੰ ਭੋਰਾ ਭਰ ਭੀ ਆਪਣਾ ਸੰਦੇਹ ਗਵਾ ਦੇਵੇ, ਅਤੇ ਕੇਵਲ ਆਪਣੇ ਪ੍ਰੀਤਮ ਨੂੰ ਪਿਆਰ ਕਰੇ,
ਭੋਰੀ = ਰਤਾ ਕੁ ਭੀ। ਵਞਾਇ = (ਜੇ) ਦੂਰ ਕਰੇ। ਪਿਰੀ = ਪਿਆਰ। ਮੁਹਬਤਿ = ਪਿਆਰ।(ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ;
 
साई अलखु अपारु भोरी मनि वसै ॥
Sā▫ī alakẖ apār bẖorī man vasai.
If the Invisible and Infinite Lord dwells within my mind, even for a moment,
ਜੇਕਰ ਅਦ੍ਰਿਸ਼ਟ ਅਤੇ ਬੇਅੰਤ, ਸੁਆਮੀ ਵਿੱਚ ਬਿੰਦ ਭਰ ਲਈ ਭੀ ਮੇਰੇ ਚਿੱਤ ਅੰਦਰ ਟਿਕ ਜਾਵੇ,
ਸਾਈ = ਸਾਈਂ। ਅਲਖੁ = ਜਿਸ ਦਾ ਸਹੀ ਰੂਪ ਬਿਆਨ ਨਾਹ ਕੀਤਾ ਜਾ ਸਕੇ। ਅਪਾਰੁ = ਬੇਅੰਤ। ਭੋਰੀ = ਰਤਾ ਕੁ ਸਮਾ ਭੀ। ਮਨਿ = ਮਨ ਵਿਚ।ਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ,
 
जिउ तनु कोलू पीड़ीऐ रतु न भोरी डेहि ॥
Ji▫o ṯan kolū pīṛī▫ai raṯ na bẖorī ḏehi.
It is as if my body has been crushed in the oil-press, without yielding even a drop of blood;
ਜਿਸ ਤਰ੍ਹਾਂ ਕਿ ਮੇਰਾ ਸਰੀਰ ਤੇਲ ਕੱਢਣ ਵਾਲੇ ਜੰਤ੍ਰ ਵਿੱਚ ਪੀੜਿਆ ਗਿਆ ਹੁੰਦਾ ਹੈ, ਇਸ ਵਿਚੋਂ ਲਹੂ ਦਾ ਇਕ ਤੁਪਕਾ ਭੀ ਨਹੀਂ ਨਿਕਲਦਾ।
ਭੋਰੀ = ਰਤਾ ਭਰ ਭੀ। ਡੇਹਿ = ਦੇਵੇ।ਜੇ ਮੇਰਾ ਸਰੀਰ ਰਤਾ ਭਰ ਭੀ ਲਹੂ ਨਾ ਦੇਵੇ ਭਾਵੇਂ ਤਿਲਾਂ ਵਾਂਗ ਇਹ ਕੋਹਲੂ ਵਿਚ ਪੀੜਿਆ ਜਾਏ, (ਭਾਵ, ਜੇ ਅਨੇਕਾਂ ਕਰੜੇ ਕਸ਼ਟ ਆਉਣ ਤੇ ਭੀ ਮੇਰੇ ਅੰਦਰ ਸਰੀਰ ਦੇ ਬਚੇ ਰਹਿਣ ਦੀ ਲਾਲਸਾ ਰਤਾ ਭੀ ਨਾ ਹੋਵੇ)
 
तिसु दसि पिआरे सिरु धरी उतारे इक भोरी दरसनु दीजै ॥
Ŧis ḏas pi▫āre sir ḏẖarī uṯāre ik bẖorī ḏarsan ḏījai.
Whoever leads me to my Beloved - I would cut off my head and offer it to him, even if I were granted the Blessed Vision of His Darshan for just an instant.
ਮੈਨੂੰ ਉਸ ਪ੍ਰੀਤਮ ਦੀ ਕਣਸੋ ਦਿਓ। ਜੇਕਰ ਉਹ ਇੱਕ ਮੁਹਤ ਲਈ ਭੀ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇ, ਤਾਂ ਮੈਂ ਆਪਦਾ ਸੀਸ ਕੱਟ ਕੇ ਉਸ ਦੇ ਮੁਹਰੇ ਰੱਖ ਦੇਵਾਂਗੀ।
ਤਿਸੁ ਦਸਿ = ਉਸ ਦੀ ਦੱਸ ਪਾ। ਧਰੀ = ਧਰੀਂ, ਮੈਂ ਧਰਾਂ। ਉਤਾਰੇ = ਉਤਾਰਿ, ਲਾਹ ਕੇ। ਇਕ ਭੋਰੀ = ਰਤਾ ਭਰ ਹੀ। ਦੀਜੈ = ਦੇਹ।(ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ।
 
ईधणु कीतोमू घणा भोरी दितीमु भाहि ॥
Īḏẖaṇ kīṯomū gẖaṇā bẖorī ḏiṯīm bẖāhi.
I gathered together a great stack of firewood, and applied a tiny flame to light it.
ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਅਤੇ ਇਸ ਨੂੰ ਰਤਾ ਕੁ ਭਰ ਅੱਗ ਲਾ ਦਿੱਤੀ ਅਤੇ ਇਹ ਸੜ ਕੇ ਸੁਆਹ ਹੋ ਗਿਆ ਹੈ।
ਈਧਣੁ = ਬਾਲਣ। ਮੂ = ਮੈਂ। ਘਣਾ = ਬਹੁਤ ਸਾਰਾ। ਭੋਰੀ = ਰਤਾ ਕੁ। ਦਿਤੀਮੁ = ਮੂ ਦਿੱਤੀ, ਮੈਂ ਦਿੱਤੀ। ਭਾਹਿ = ਅੱਗ।ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਤੇ ਉਸ ਨੂੰ ਰਤਾ ਕੁ ਅੱਗ ਲਾ ਦਿੱਤੀ। (ਉਹ ਸਾਰਾ ਹੀ ਬਾਲਣ ਸੜ ਕੇ ਸੁਆਹ ਹੋ ਗਿਆ, ਇਸੇ ਤਰ੍ਹਾਂ)
 
हिक भोरी नदरि निहालि देहि दरसु रंगु माणीआ ॥६॥
Hik bẖorī naḏar nihāl ḏėh ḏaras rang māṇī▫ā. ||6||
Please bless me with Your Glance of Grace, even for an instant; please bless me with Your Darshan, that I may revel in Your Love. ||6||
ਹੇ ਮੇਰੇ ਕੰਤ! ਤੂੰ ਇਕ ਮੁਹਤ ਭਰ ਲਈ ਹੀ ਮੈਨੂੰ ਮਿਹਰ ਨਾਲ ਵੇਖ ਅਤੇ ਮੈਨੂੰ ਆਪਣਾ ਦਰਸ਼ਨ ਬਖਸ਼ ਤਾਂ ਜੋ ਮੈਂ ਤੇਰੇ ਪ੍ਰੇਮ ਦਾ ਅਨੰਦ ਲਵਾਂ।
ਹਿਕ ਭੋਰੀ = ਇਕ ਰਤਾ ਭਰ ਹੀ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲਿ = ਵੇਖ। ਮਾਣੀਆ = ਮਾਣੀਂ, ਮੈਂ ਮਾਣਾਂ ॥੬॥ਇਕ ਰਤਾ ਭੀ ਸਮੇ ਲਈ ਹੀ ਮੇਰੇ ਵਲ ਭੀ ਮੇਹਰ ਦੀ ਨਿਗਾਹ ਨਾਲ ਵੇਖ। ਮੈਨੂੰ ਭੀ ਦਰਸਨ ਦੇਹ, ਤਾ ਕਿ ਮੈਂ ਭੀ ਆਤਮਕ ਆਨੰਦ ਮਾਣ ਸਕਾਂ ॥੬॥
 
हउ घोलि घुमाई खंनीऐ कीती हिक भोरी नदरि निहालि ॥१॥ रहाउ ॥
Ha▫o gẖol gẖumā▫ī kẖannī▫ai kīṯī hik bẖorī naḏar nihāl. ||1|| rahā▫o.
I am devoted, dedicated, a sacrifice to the Lord; if only He would bless me with His Glance of Grace, even for an instant! ||1||Pause||
ਮੈਂ ਤੇਰੇ ਉਤੋਂ ਸਦਕੇ ਅਤੇ ਕੁਰਬਾਨ ਵੰਝਦੀ ਹਾਂ, ਹੇ ਮੇਰੇ ਸੁਆਮੀ! ਇੱਕ ਮੁਹਤ ਭਰ ਲਈ ਹੀ ਤੂੰ ਮੈਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਤੱਦ ਠਹਿਰਾਉ।
ਹਉ = ਮੈਂ। ਘੋਲਿ ਘੁਮਾਈ = ਵਾਰਨੇ ਜਾਂਦੀ ਹਾਂ। ਖੰਨੀਐ ਕੀਤੀ = ਟੋਟੇ ਟੋਟੇ ਹੁੰਦੀ ਹਾਂ। ਹਿਕ = ਇਕ। ਭੋਰੀ = ਰਤਾ ਕੁ ਸਮਾ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲਿ = (ਮੇਰੇ ਵਲ) ਵੇਖ ॥੧॥ਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ। ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ ॥੧॥ ਰਹਾਉ॥
 
जे तू मित्रु असाडड़ा हिक भोरी ना वेछोड़ि ॥
Je ṯū miṯar asādṛā hik bẖorī nā vecẖẖoṛ.
If You are my friend, then don't separate Yourself from me, even for an instant.
ਜੇਕਰ ਤੂੰ, ਹੇ ਪ੍ਰਭੂ! ਮੇਰਾ ਸੱਜਣ ਹੈਂ ਤਾਂ ਤੂੰ ਮੈਨੂੰ ਇਕ ਮੁਹਤ ਲਈ ਭੀ ਵੱਖਰਾ ਨਾਂ ਕਰ।
ਹਿਕ = ਇੱਕ। ਭੋਰੀ = ਰਤਾ ਭਰ।ਜੇ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ।
 
साधसंगति नानकु भइओ मुकता दरसनु पेखत भोरी ॥२॥३७॥६०॥
Sāḏẖsangaṯ Nānak bẖa▫i▫o mukṯā ḏarsan pekẖaṯ bẖorī. ||2||37||60||
In the Saadh Sangat, the Company of the Holy, Nanak has been liberated, gazing upon the Blessed Vision of their Darshan, even for an instant. ||2||37||60||
ਇਕ ਮੁਹਤ ਭਰ ਨਹੀਂ ਭੀ ਸੁਆਮੀ ਦਾ ਦੀਦਾਰ ਦੇਖਣ ਦੁਆਰ, ਸਤਿਸੰਗਤ ਰਾਹੀਂ, ਨਾਨਕ ਮੁਕਤ ਹੋ ਗਿਆ ਹੈ।
ਮੁਕਤਾ = {ਮਾਇਆ ਦੇ ਪੰਜੇ ਤੋਂ) ਆਜ਼ਾਦ। ਭੋਰੀ = ਥੋੜਾ ਕੁ ਹੀ ॥੨॥੩੭॥੬੦॥ਹੇ ਨਾਨਕ! ਜਿਹੜਾ ਮਨੁੱਖ ਸਾਧ ਸੰਗਤ ਵਿਚ (ਪਰਮਾਤਮਾ ਦਾ) ਥੋੜਾ ਜਿਤਨਾ ਭੀ ਦਰਸਨ ਕਰਦਾ ਹੈ, (ਉਹ ਮਾਇਆ ਦੇ ਪੰਜੇ ਤੋਂ) ਆਜ਼ਾਦ ਹੋ ਜਾਂਦਾ ਹੈ ॥੨॥੩੭॥੬੦॥