Sri Guru Granth Sahib Ji

Search ਮਨਮੁਖ in Gurmukhi

गुरमुखि लाधा मनमुखि गवाइआ ॥
Gurmukẖ lāḏẖā manmukẖ gavā▫i▫ā.
The Gurmukhs obtain it, and the self-willed manmukhs lose it.
ਪਵਿੱਤਰ ਪੁਰਸ਼ ਨਾਮ ਨੂੰ ਪਰਾਪਤ ਕਰ ਲੈਂਦੇ ਹਨ ਅਤੇ ਆਪ-ਹੁਦਰੇ ਇਸ ਨੂੰ ਗੁਆ ਬੈਠਦੇ ਹਨ।
ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ। ਮਨਮੁਖਿ = ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵਲ ਹੈ।ਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸ ਨੇ (ਇਹ ਰਤਨ) ਲੱਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ।
 
अंधुलै नामु विसारिआ मनमुखि अंध गुबारु ॥
Anḏẖulai nām visāri▫ā manmukẖ anḏẖ gubār.
The blind have forgotten the Naam, the Name of the Lord. The self-willed manmukhs are in utter darkness.
ਅੰਨ੍ਹੇ ਇਨਸਾਨ ਨੇ ਨਾਮ ਨੂੰ ਭੁਲਾ ਦਿੱਤਾ ਹੈ। ਪਤਿਤ ਪੁਰਸ਼ ਅੰਨ੍ਹੇਰ-ਘੁੱਪ (ਅੰਦਰ ਟੁਰਦਾ) ਹੈ।
ਅੰਧੁਲੈ = ਅੰਨ੍ਹੇ ਨੇ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁ ਗੁਬਾਰੁ = ਉਹ ਅੰਨ੍ਹਾ ਜਿਸ ਦੇ ਸਾਹਮਣੇ ਘੁੱਪ ਹਨੇਰਾ ਹੀ ਹੈ।(ਆਤਮਕ ਰੌਸ਼ਨੀ ਵਲੋਂ) ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਜੀਵਨ-ਪੰਧ ਵਿਚ) ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ।
 
गुरमुखि चानणु जाणीऐ मनमुखि मुगधु गुबारु ॥
Gurmukẖ cẖānaṇ jāṇī▫ai manmukẖ mugaḏẖ gubār.
The Gurmukh knows the Divine Light, while the foolish self-willed manmukh gropes around in the darkness.
ਜਾਣ ਲੈ ਕਿ ਭਲੇ ਪੁਰਸ਼ ਰੱਬੀ ਰੋਸ਼ਨੀ ਵੇਖਦੇ ਹਨ ਅਤੇ ਪ੍ਰਤੀਕੂਲ ਮੂਰਖ ਆਤਮਕ ਘਨ੍ਹੇਰੇ ਅੰਦਰ ਰਹਿੰਦੇ ਹਨ।
ਚਾਨਣੁ = ਜੋਤਿ-ਰੂਪ ਪ੍ਰਭੂ। ਮੁਗਧੁ = ਮੂਰਖ। ਗੁਬਾਰੁ = ਹਨੇਰਾ।ਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ।
 
विजोगी दुखि विछुड़े मनमुखि लहहि न मेलु ॥४॥
vijogī ḏukẖ vicẖẖuṛe manmukẖ lahėh na mel. ||4||
Those who separate themselves from the Lord wander lost in misery. The self-willed manmukhs do not attain union with Him. ||4||
ਵਿਛੁੰਨੇ ਹੋਏ ਸੁਆਮੀ ਨਾਲੋ ਵੱਖਰੇ ਹੋ ਜਾਂਦੇ ਹਨ ਅਤੇ ਉਹ ਤਕਲੀਫ ਵਿੱਚ ਹਨ। ਉਨ੍ਹਾਂ ਆਪ-ਹੁਦਰਿਆਂ ਦਾ (ਉਸ ਨਾਲ) ਮਿਲਾਪ ਨਹੀਂ ਹੁੰਦਾ।
ਵਿਜੋਗੀ = ਵਿਛੁੜੇ ਹੋਏ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਨ ਲਹਹਿ = ਨਹੀਂ ਲੈਂਦੇ, ਨਹੀਂ ਲੈ ਸਕਦੇ।੪।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ॥੪॥
 
मनमुखि सुखु न पाईऐ गुरमुखि सुखु सुभानु ॥३॥
Manmukẖ sukẖ na pā▫ī▫ai gurmukẖ sukẖ subẖān. ||3||
The self-willed manmukhs find no peace, while the Gurmukhs are wondrously joyful. ||3||
ਅਧਰਮੀ ਆਰਾਮ ਨਹੀਂ ਪਾਉਂਦਾ। ਗੁਰੂ ਅਨੁਸਾਰੀ ਅਦਭੁਤ ਤੌਰ ਤੇ ਪ੍ਰਸੰਨ ਹੈ।
ਸੁਭਾਨੁ = ਸੁਬਹਾਨ, ਅਚਰਜ।੩।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ ॥੩॥
 
मनमुख गुण तै बाहरे बिनु नावै मरदे झूरि ॥२॥
Manmukẖ guṇ ṯai bāhre bin nāvai marḏe jẖūr. ||2||
The self-willed manmukhs are totally without virtue. Without the Name, they die in frustration. ||2||
ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ।
ਗੁਣ ਤੇ = ਗੁਣਾਂ ਤੋਂ। ਝੂਰਿ = ਝੁਰ ਝੁਰ ਕੇ। ਮਰਦੇ = ਆਤਮਕ ਮੌਤ ਸਹੇੜਦੇ ਹਨ।੨।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨॥
 
देखा देखी सभ करे मनमुखि बूझ न पाइ ॥
Ḏekẖā ḏekẖī sabẖ kare manmukẖ būjẖ na pā▫e.
They all show off and pretend, but the self-willed manmukhs do not understand.
ਰੀਸੋ ਰੀਸ ਸਾਰੇ ਜਣੇ ਕਰਦੇ ਹਨ, ਅਤੇ ਆਪ-ਹੁਦਰਿਆਂ ਨੂੰ ਸਮਝ ਨਹੀਂ ਪੈਂਦੀ।
ਦੇਖਾ ਦੇਖੀ = ਹੋਰਨਾਂ ਨੂੰ ਕਰਦਿਆਂ ਵੇਖ ਕੇ, ਵਿਖਾਵੇ ਦੀ ਖ਼ਾਤਰ। ਬੂਝ = ਸਮਝ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ।
 
मनमुख नामु न जाणनी विणु नावै पति जाइ ॥
Manmukẖ nām na jāṇnī viṇ nāvai paṯ jā▫e.
The self-willed manmukhs do not know the Naam. Without the Name, they lose their honor.
ਖੁਦ-ਪਸੰਦ ਨਾਮ ਨੂੰ ਨਹੀਂ ਜਾਣਦੇ ਅਤੇ ਨਾਮ ਦੇ ਬਾਝੋਂ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਜਾਣਨੀ = ਜਾਣਨਿ, ਜਾਣਦੇ। ਵਿਣੁ = ਬਿਨੁ। ਵਿਣੁ ਨਾਵੈ = ਨਾਮ ਤੋਂ ਬਿਨਾ। ਜਾਇ = ਚਲੀ ਜਾਂਦੀ ਹੈ।(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ। ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ।
 
मनमुख मैले मलु भरे हउमै त्रिसना विकारु ॥
Manmukẖ maile mal bẖare ha▫umai ṯarisnā vikār.
The self-willed manmukhs are polluted. They are filled with the pollution of egotism, wickedness and desire.
ਖੁਦ-ਪਸੰਦ ਅਪਵਿਤ੍ਰ ਹਨ, ਉਹ ਹੰਕਾਰ ਤੇ ਖ਼ਾਹਿਸ਼ ਦੇ ਪਾਪ ਦੀ ਪਲੀਤੀ ਨਾਲ ਲਬਾਲਬ ਹਨ।
ਵਿਕਾਰੁ = ਰੋਗ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ।
 
मनमुखु मोहि विआपिआ बैरागु उदासी न होइ ॥
Manmukẖ mohi vi▫āpi▫ā bairāg uḏāsī na ho▫e.
The self-willed manmukhs are engrossed in emotional attachment; they are not balanced or detached.
ਪ੍ਰਤੀਕੂਲ ਪੁਰਸ਼ ਸੰਸਾਰੀ ਮਮਤਾ ਅੰਦਰ ਖਚਤ ਹੈ ਅਤੇ ਪ੍ਰਭੂ ਦੀ ਪ੍ਰੀਤ ਅਤੇ ਸੰਸਾਰ ਉਪਰਾਮਤਾ ਧਾਰਨ ਨਹੀਂ ਕਰਦਾ।
ਮਨਮੁਖੁ = ਆਪਣੇ ਮਨ ਵਲ ਮੂੰਹ ਰੱਖਣ ਵਾਲਾ ਬੰਦਾ। ਵਿਆਪਿਆ = ਫਸਿਆ ਹੋਇਆ। ਉਦਾਸੀ = ਉਪਰਾਮਤਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ।
 
मनमुख फिरहि न जाणहि सतगुरु हउमै अंदरि लागि ॥
Manmukẖ firėh na jāṇėh saṯgur ha▫umai anḏar lāg.
The self-willed manmukhs wander around lost, but they do not know the True Guru. They are inwardly attached to egotism.
ਅੰਤਰੀਵ ਤੌਰ ਤੇ ਹੰਕਾਰ ਨਾਲ ਜੁੜੇ ਹੋਣ ਕਰਕੇ ਆਪ-ਹੁਦਰੇ ਭਟਕਦੇ ਫਿਰਦੇ ਹਨ ਅਤੇ ਸੱਚੇ ਗੁਰਾਂ ਨੂੰ ਨਹੀਂ ਸਮਝਦੇ!
ਲਾਗਿ = ਪਾਹ।ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਅਦਿਕ ਵਿਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ।
 
मनमुख मनु तनु अंधु है तिस नउ ठउर न ठाउ ॥
Manmukẖ man ṯan anḏẖ hai ṯis na▫o ṯẖa▫ur na ṯẖā▫o.
The minds and bodies of the self-willed manmukhs are filled with darkness; they find no shelter, no place of rest.
ਅਧਰਮੀ ਦੀ ਆਤਮਾ ਅਤੇ ਦੇਹਿ ਅੰਦਰ ਅਨ੍ਹੇਰ ਹੈ। ਉਸ ਨੂੰ ਕੋਈ ਪਨਾਹ ਜਾਂ ਆਰਾਮ ਦੀ ਥਾਂ ਨਹੀਂ ਮਿਲਦੀ।
ਅੰਧੁ = ਅੰਨ੍ਹਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ।
 
मनमुख अंध न चेतही डूबि मुए बिनु पाणी ॥१॥
Manmukẖ anḏẖ na cẖeṯhī dūb mu▫e bin pāṇī. ||1||
The blind, self-willed manmukhs do not even think of the Lord; they are drowned to death without water. ||1||
ਅੰਨ੍ਹੇ ਆਪ-ਹੁੰਦਰੇ ਸਾਹਿਬ ਨੂੰ ਯਾਦ ਨਹੀਂ ਕਰਦੇ ਅਤੇ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਚੇਤਹੀ = ਚੇਤਹਿ, ਚੇਤਦੇ।੧।(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ॥੧॥
 
आवणु जाणा जमणु मरणा मनमुखि पति गवाई ॥
Āvaṇ jāṇā jamaṇ marṇā manmukẖ paṯ gavā▫ī.
Coming and going through birth and death, the self-willed manmukhs lose their honor.
ਆਉਣ ਜਾਣ, ਜਨਮ ਤੇ ਮਰਣ ਅੰਦਰ ਅਧਰਮੀ ਇਜ਼ਤ ਵੰਞਾ ਲੈਂਦਾ ਹੈ।
ਪਤਿ = ਇੱਜ਼ਤ। ਮਨਮੁਖਿ = ਮਨਮੁਖ ਨੇ।ਉਸ ਦਾ ਜਗਤ ਵਿਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿਚ) ਇੱਜ਼ਤ ਭੀ ਗਵਾ ਲਈ।
 
मनमुख करम कमावणे जिउ दोहागणि तनि सीगारु ॥
Manmukẖ karam kamāvṇe ji▫o ḏohāgaṇ ṯan sīgār.
The self-willed manmukh performs religious rituals, like the unwanted bride decorating her body.
ਅਧਰਮੀ ਦਾ ਕਰਮ-ਕਾਂਡਾਂ ਦਾ ਕਰਨਾ, ਪਤੀ ਵਲੋ ਤਿਆਗੀ ਹੋਈ ਪਤਨੀ ਦੇ ਸਰੀਰ ਦੇ ਹਾਰ-ਸ਼ਿੰਗਾਰਾਂ ਦੀ ਮਾਨਿੰਦ ਹੈ।
ਕਰਮ = (ਧਾਰਮਿਕ) ਕੰਮ। ਦੋਹਾਗਾਣਿ = {दुभागिनी} ਮੰਦ-ਭਾਗਣ ਇਸਤ੍ਰੀ, ਛੁੱਟੜ। ਤਨਿ = ਸਰੀਰ ਉਤੇ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ।
 
मनमुख करम कमावणे दरगह मिलै सजाइ ॥१॥
Manmukẖ karam kamāvṇe ḏargėh milai sajā▫e. ||1||
The self-willed manmukhs create karma, and in the Court of the Lord, they receive their punishment. ||1||
ਅਧਰਮੀ ਕੂਕਰਮ ਕਰਦਾ ਹੈ ਅਤੇ ਉਸ ਨੂੰ ਸਾਈਂ ਦੇ ਦਰਬਾਰ ਅੰਦਰ ਦੰਡ ਮਿਲਦਾ ਹੈ।
xxxਆਪਣੇ ਮਨ ਦੇ ਪਿੱਛੇ ਤੁਰ ਕੇ (ਮਿੱਥੇ ਹੋਏ ਧਾਰਮਿਕ) ਕੰਮ (ਭੀ) ਕੀਤਿਆਂ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ ॥੧॥
 
मनमुख सबदु न जाणनी जासनि पति गवाइ ॥
Manmukẖ sabaḏ na jāṇnī jāsan paṯ gavā▫e.
The self-willed manmukhs do not recognize the Shabad; they forfeit their honor, and depart in disgrace.
ਪ੍ਰਤੀਕੂਲ ਸੁਆਮੀ ਦੇ ਨਾਮ ਨੂੰ ਨਹੀਂ ਸਿੰਞਾਣਦੇ। ਉਹ ਬੇਇਜ਼ਤ ਹੋ ਕੇ ਟੁਰਦੇ ਹਨ।
ਜਾਣਨੀ = ਜਾਣਨਿ, ਜਾਣਦੇ। ਜਾਸਨਿ = ਜਾਣਗੇ। ਪਤਿ = ਇੱਜ਼ਤ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ (ਦੀ ਕਦਰ) ਨਹੀਂ ਜਾਣਦੇ, ਉਹ ਆਪਣੀ ਇੱਜ਼ਤ ਗਵਾ ਕੇ ਹੀ (ਜਗਤ ਵਿਚੋਂ) ਜਾਣਗੇ।
 
मनमुख महलु न पाइनी कूड़ि मुठे कूड़िआर ॥२॥
Manmukẖ mahal na pā▫inī kūṛ muṯẖe kūṛi▫ār. ||2||
The self-willed manmukhs do not obtain the Mansion of the Lord's Presence. The false are plundered by falsehood. ||2||
ਆਪ-ਹੁਦਰੇ ਸਾਹਿਬ ਦੇ ਮਹਲ ਤੱਕ ਨਹੀਂ ਅੱਪੜਦੇ। ਉਹ ਝੂਠੇ, ਝੂਠ ਨੇ ਠੱਗ ਲਏ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਇਨੀ = ਪਾਇਨਿ, ਪਾਂਦੇ। ਕੂੜਿ = ਕੂੜ ਵਿਚ, ਕੂੜ ਦੀ ਰਾਹੀਂ। ਕੂੜਿਆਰ = ਕੂੜ ਦੇ ਵਪਾਰੀ, ਨਾਸਵੰਤ ਪਦਾਰਥਾਂ ਦੇ ਵਪਾਰੀ।੨।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ। ਉਹ ਨਾਸਵੰਤ ਜਗਤ ਦੇ ਵਪਾਰੀ ਝੂਠੇ ਮੋਹ ਵਿਚ ਹੀ (ਆਤਮਕ ਜੀਵਨ ਦੀ ਰਾਸ-ਪੂੰਜੀ) ਠਗਾ ਬੈਠਦੇ ਹਨ ॥੨॥
 
मनमुख जनमु बिरथा गइआ किआ मुहु देसी जाइ ॥३॥
Manmukẖ janam birthā ga▫i▫ā ki▫ā muhu ḏesī jā▫e. ||3||
The life of the self-willed manmukh passes uselessly. What face will he show when he passes beyond? ||3||
ਅਧਰਮੀ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ। ਵਾਹਿਗੁਰੂ ਮੂਹਰੇ ਜਾ ਕੇ ਉਹ ਕਿਹੜਾ ਮੂੰਹ ਵਿਖਾਏਗਾ?
ਜਾਇ = ਜਾ ਕੇ।੩।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ। ਉਹ ਇਥੋਂ ਜਾ ਕੇ ਅਗਾਂਹ ਕੀਹ ਮੂੰਹ ਵਿਖਾਇਗਾ? (ਭਾਵ, ਪ੍ਰਭੂ ਦੀ ਹਾਜ਼ਰੀ ਵਿਚ ਸ਼ਰਮਿੰਦਾ ਹੀ ਹੋਵੇਗਾ) ॥੩॥
 
सो प्रभु नदरि न आवई मनमुखि बूझ न पाइ ॥
So parabẖ naḏar na āvī manmukẖ būjẖ na pā▫e.
God's Glance of Grace does not come to them; those self-willed manmukhs do not obtain understanding.
ਉਹ ਸੁਆਮੀ ਨੂੰ ਉਹ ਨਹੀਂ ਵੇਖਦੇ। ਆਪ-ਹੁਦਰਿਆਂ ਨੂੰ ਸਮਝ ਪਰਾਪਤ ਨਹੀਂ ਹੁੰਦੀ।
ਪਾਇ = (ਬੂਝ) ਪਾਇ, ਸਮਝ ਹਾਸਲ ਕਰਦਾ ਹੈ।੪।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ।