Sri Guru Granth Sahib Ji

Search ਮਨਹਿ in Gurmukhi

जा कउ आए सोई बिहाझहु हरि गुर ते मनहि बसेरा ॥
Jā ka▫o ā▫e so▫ī bihājẖahu har gur ṯe manėh baserā.
Purchase only that for which you have come into the world, and through the Guru, the Lord shall dwell within your mind.
ਕੇਵਲ ਉਹੀ ਸੌਦਾ ਖ਼ਰੀਦ, ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
ਜਾ ਕਉ = ਜਿਸ (ਮਨੋਰਥ) ਵਾਸਤੇ। ਬਿਹਾਝਹੁ = ਖ਼ਰੀਦੋ, ਵਣਜ ਕਰੋ। ਤੇ = ਤੋਂ, ਦੀ ਰਾਹੀਂ। ਮਨਹਿ = ਮਨ ਵਿਚ ਹੀ।ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ।
 
मन के बिकार मनहि तजै मनि चूकै मोहु अभिमानु ॥
Man ke bikār manėh ṯajai man cẖūkai moh abẖimān.
One who eliminates mental wickedness from within the mind, and casts out emotional attachment and egotistical pride,
ਜੇਕਰ ਇਨਸਾਨ ਆਪਣੇ ਚਿੱਤ ਦੀਆਂ ਬਦੀਆਂ ਨੂੰ ਚਿੱਤ ਅੰਦਰ ਹੀ ਖਤਮ ਕਰ ਦੇਵੇ ਅਤੇ ਆਪਣੇ ਚਿੱਤ ਵਿਚੋਂ ਸੰਸਾਰੀ ਮਮਤਾ ਤੇ ਸਵੈ-ਹੰਗਤਾ ਨੂੰ ਦੂਰ ਕਰ ਦੇਵੇ,
ਮਨਹਿ = ਮਨ ਵਿਚੋਂ। ਤਜੈ = ਛੱਡ ਦੇਵੇ। ਮਨਿ = ਮਨ ਵਿਚੋਂ।ਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ,
 
जीअ प्राण प्रभ मनहि अधारा ॥
Jī▫a parāṇ parabẖ manėh aḏẖārā.
God is the Breath of Life of my soul, the Support of my mind.
ਸੁਆਮੀ ਮੇਰੀ ਆਤਮਾ, ਜਿੰਦਗੀ ਅਤੇ ਮਨ ਦਾ ਆਸਰਾ ਹੈ।
ਜੀਅ-ਜਿੰਦ ਦਾ {ਜੀਉ = ਜਿੰਦ}। ਮਨਹਿ = ਮਨ ਦਾ। ਅਧਾਰਾ = ਆਸਰਾ।ਪਰਮਾਤਮਾ (ਭਗਤ ਜਨਾਂ ਦੀ) ਜਿੰਦ ਦਾ, ਪ੍ਰਾਣਾਂ ਦਾ, ਮਨ ਦਾ, ਆਸਰਾ ਹੈ।
 
माइआ मोहु इसु मनहि नचाए अंतरि कपटु दुखु पावणिआ ॥४॥
Mā▫i▫ā moh is manėh nacẖā▫e anṯar kapat ḏukẖ pāvṇi▫ā. ||4||
The love of Maya makes this mind dance, and the deceit within makes people suffer in pain. ||4||
ਪਦਾਰਥਾਂ ਦੀ ਪ੍ਰੀਤ ਇਸ ਮਨੂਏ ਨੂੰ ਨਚਾਉਂਦੀ ਹੈ ਤੇ ਦਿਲ ਦੀ ਮੱਕਾਰੀ ਦੇ ਕਾਰਨ ਬੰਦਾ ਤਕਲੀਫ ਉਠਾਉਂਦਾ ਹੈ।
ਮਨਹਿ = ਮਨ ਨੂੰ। ਕਪਟੁ = ਛਲ, ਠੱਗੀ ॥੪॥ਉਸ ਦੇ ਮਨ ਨੂੰ ਮਾਇਆ ਦਾ ਮੋਹ (ਹੀ) ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ। (ਸਿਰਫ਼ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦੱਸਦਾ ਹੈ) ਤੇ ਉਹ ਦੁੱਖ ਪਾਂਦਾ ਹੈ ॥੪॥
 
एकसु सिउ मनु रहिआ समाए मनि मंनिऐ मनहि मिलावणिआ ॥७॥
Ėkas si▫o man rahi▫ā samā▫e man mani▫ai manėh milāvaṇi▫ā. ||7||
My mind remains immersed in the One Lord; my mind surrenders to Him, and in my mind I meet Him. ||7||
ਇਕ ਸੁਆਮੀ ਨਾਲ ਮੇਰਾ ਚਿੱਤ ਅਭੇਦ ਹੋਇਆ ਰਹਿੰਦਾ ਹੈ। ਜਦ ਇਨਸਾਨ ਸਾਹਿਬ ਦਾ ਅਨੁਰਾਗੀ ਹੋ ਜਾਂਦਾ ਹੈ ਉਹ ਉਸ ਨੂੰ ਉਸ ਦੇ ਮਨ ਵਿੱਚ ਹੀ ਆ ਮਿਲਦਾ ਹੈ।
ਮਨਿ ਮੰਨਿਐ = ਜੇ ਮਨ ਮੰਨ ਜਾਏ, ਜੇ ਮਨ ਗਿੱਝ ਜਾਏ। ਮਨਹਿ = ਮਨ ਵਿਚ ਹੀ ॥੭॥(ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਉਸ ਦਾ) ਮਨ ਸਦਾ ਇਕ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਜੇ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ, ਤਾਂ ਮਨੁੱਖ ਮਨ ਵਿਚ ਮਿਲਿਆ ਰਹਿੰਦਾ ਹੈ (ਭਾਵ, ਬਾਹਰ ਨਹੀਂ ਭਟਕਦਾ) ॥੭॥
 
रंग रसा तूं मनहि अधारु ॥
Rang rasā ṯūʼn manėh aḏẖār.
I am imbued with Your Love; You are the Support of my mind.
ਤੇਰੀ ਪ੍ਰੀਤ ਨਾਲ ਮੈਂ ਸਿੰਚਰਿਆ ਹੋਇਆ ਹਾਂ। ਤੂੰ ਮੇਰਾ ਚਿੱਤ ਦਾ ਆਸਰਾ ਹੈ।
ਮਨਹਿ = ਮਨ ਦਾ। ਆਧਾਰੁ = ਆਸਰਾ।ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਅਤੇ ਰਸ ਹੈਂ ਤੂੰ ਹੀ ਮੇਰੇ ਮਨ ਦਾ ਸਹਾਰਾ ਹੈਂ।
 
मनहि कमावै मुखि हरि हरि बोलै ॥
Manėh kamāvai mukẖ har har bolai.
Those who work willingly, and chant the Name of the Lord, Har, Har -
ਜੋ ਦਿਲੋਂ ਵਾਹਿਗੁਰੂ ਦੀ ਸੇਵਾ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਹਰੀ ਨਾਮ ਨੂੰ ਉਚਾਰਦਾ ਹੈ,
ਮਨਹਿ = ਮਨ ਵਿਚ, ਮਨ ਲਾ ਕੇ। ਮੁਖਿ = ਮੂੰਹ ਨਾਲ।(ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ) ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦਾ ਹੈ,
 
सासि सासि प्रभु मनहि समाले ॥
Sās sās parabẖ manėh samāle.
Remember God in your mind, with each and every breath.
ਹਰਿ ਸੁਆਸ ਨਾਲ ਤੂੰ ਸਾਹਿਬ ਨੂੰ ਦਿਲੋਂ ਚੇਤੇ ਕਰ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮਨਹਿ = ਮਨ ਵਿਚ। ਸਮਾਲੇ = ਸਮਾਲਿ, ਸਾਂਭ ਕੇ ਰੱਖ।(ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ।
 
जा कउ आए सोई विहाझहु हरि गुर ते मनहि बसेरा ॥
Jā ka▫o ā▫e so▫ī vihājẖahu har gur ṯe manėh baserā.
Purchase only that for which you have come into the world, and through the Guru, the Lord shall dwell within your mind.
ਕੇਵਲ ਉਹੀ ਸੌਦਾ ਖਰੀਦ ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
ਜਾ ਕਉ = ਜਿਸ ਦੀ ਖ਼ਾਤਰ। ਵਿਹਾਝਹੁ = ਖ਼ਰੀਦੋ। ਤੇ = ਤੋਂ। ਗੁਰ ਤੇ = ਗੁਰੂ ਦੀ ਸਹਾਇਤਾ ਨਾਲ। ਮਨਹਿ = ਮਨ ਵਿਚ। ਹਰਿ ਬਸੇਰਾ = ਹਰੀ ਦਾ ਨਿਵਾਸ।ਜਿਸ (ਨਾਮ-ਪਦਾਰਥ ਦੇ ਖ਼ਰੀਦਣ) ਵਾਸਤੇ (ਜਗਤ ਵਿਚ) ਆਏ ਹੋ, ਉਹ ਸੌਦਾ ਖ਼ਰੀਦੋ।
 
भइओ प्रगासु सरब उजीआरा गुर गिआनु मनहि प्रगटाइओ ॥
Bẖa▫i▫o pargās sarab ujī▫ārā gur gi▫ān manėh paragtā▫i▫o.
The Divine Light has dawned, and everything is illuminated; the Guru has revealed this spiritual wisdom to my mind.
ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ।
ਮਨਹਿ = ਮਨ ਵਿਚ।ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ।
 
भगति वछल पुरख पूरन मनहि चिंदिआ पाईऐ ॥
Bẖagaṯ vacẖẖal purakẖ pūran manėh cẖinḏi▫ā pā▫ī▫ai.
The Perfect Lord is the Lover of His devotees; He fulfills the desires of the mind.
ਮੁਕੰਮਲ ਮਾਲਕ ਸ਼ਰਧਾ-ਪਰੇਮ ਦਾ ਪ੍ਰੇਮੀ ਹੈ, ਉਸ ਪਾਸੋਂ ਚਿੱਤ ਚਾਹੁੰਦੀਆਂ ਮੁਰਾਦਾ ਪ੍ਰਾਪਤ ਹੁੰਦੀਆਂ ਹਨ।
ਮਨਹਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ।ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ।
 
देवनहारु मनहि बिसराना ॥
Ḏevanhār manėh bisrānā.
They forget the Great Giver from their minds.
ਦਾਤਾਰ ਨੂੰ ਉਹ ਆਪਣੇ ਚਿੱਤ ਵਿਚੋਂ ਭੁਲਾ ਦਿੰਦਾ ਹੈ।
ਮਨਹਿ = ਮਨ ਵਿਚੋਂ।ਜੋ ਪ੍ਰਭੂ ਸਾਰੇ ਪਦਾਰਥ ਦੇਣ ਵਾਲਾ ਹੈ ਉਸ ਨੂੰ ਮਨ ਤੋਂ ਭੁਲਾ ਦੇਂਦੇ ਹਨ।
 
एक नाम ले मनहि परोऊ ॥
Ėk nām le manėh paro▫ū.
who weaves the One Name into his heart.
ਜੋ ਇਕ ਨਾਮ ਨੂੰ ਲੈ ਕੇ, ਆਪਣੇ ਦਿਲ ਅੰਦਰ ਪਰੋ ਲੈਂਦਾ ਹੈ।
ਮਨਹਿ = ਮਨ ਵਿਚ।ਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ।
 
घघा घालहु मनहि एह बिनु हरि दूसर नाहि ॥
Gẖagẖā gẖālhu manėh eh bin har ḏūsar nāhi.
GHAGHA: Put this into your mind, that there is no one except the Lord.
ਘ-ਆਪਣੇ ਚਿੱਤ ਵਿੱਚ ਇਹ ਗੱਲ ਪਾ ਲੈ। ਕਿ ਰੱਬ ਦੇ ਬਗੈਰ ਹੋਰ ਕੋਈ ਨਹੀਂ।
ਘਾਲਹੁ = ਦ੍ਰਿੜ੍ਹ ਕਰੋ। ਮਨਹਿ = ਮਨ ਵਿਚ।ਆਪਣੇ ਮਨ ਵਿਚ ਪੱਕ ਕਰ ਲਵੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ-ਥਿਰ ਨਹੀਂ ਹੈ,
 
धुर ते किरपा करहु आपि तउ होइ मनहि परगासु ॥
Ḏẖur ṯe kirpā karahu āp ṯa▫o ho▫e manėh pargās.
If the Lord is Merciful from the very beginning, then one's mind is enlightened.
ਜੇਕਰ ਸਾਹਿਬ ਖੁਦ ਮੁੱਢ ਤੋਂ ਹੀ ਦਇਆ ਧਾਰੇ ਤਦ ਹੀ ਅੰਤਹਕਰਣ ਪ੍ਰਕਾਸ਼ਵਾਨ ਹੁੰਦਾ ਹੈ।
ਧਰ ਤੇ = ਧੁਰ ਤੋਂ, ਆਪਣੇ ਦਰ ਤੋਂ। ਮਨਹਿ = ਮਨ ਵਿਚ। ਪਰਗਾਸੁ = ਚਾਨਣ, ਸਹੀ ਜੀਵਨ ਦੀ ਸੂਝ।(ਪਰ ਇਹ ਕੋਈ ਸੌਖੀ ਖੇਡ ਨਹੀਂ। ਹੇ ਪ੍ਰਭੂ!) ਜਿਸ ਜੀਵ ਉਤੇ ਤੂੰ ਆਪਣੇ ਦਰ ਤੋਂ ਮਿਹਰ ਕਰਦਾ ਹੈਂ, ਉਸੇ ਦੇ ਮਨ ਵਿਚ ਜੀਵਨ ਦੀ ਸਹੀ ਸੂਝ ਪੈਂਦੀ ਹੈ (ਤੇ ਉਸ ਦੀ ਭਟਕਣਾ ਮੁੱਕਦੀ ਹੈ)।
 
भै भंजन अघ दूख नास मनहि अराधि हरे ॥
Bẖai bẖanjan agẖ ḏūkẖ nās manėh arāḏẖ hare.
The Destroyer of fear, the Eradicator of sin and sorrow - enshrine that Lord in your mind.
ਦਿਲੋਂ ਹੋ ਕੇ ਵਾਹਿਗੁਰੂ ਦਾ ਸਿਮਰਨ ਕਰ, ਜੋ ਡਰ ਨੂੰ ਦੂਰ ਕਰਨ ਵਾਲਾ ਅਤੇ ਪਾਪ ਅਤੇ ਪੀੜ ਨੂੰ ਹਰਣਹਾਰ ਹੈ।
ਭੰਜਨ = ਤੋੜਨ ਵਾਲਾ। ਅਘ = ਪਾਪ। ਮਨਹਿ = ਮਨ ਵਿਚ। ਹਰੇ = ਹਰੀ ਨੂੰ।(ਸਭ ਪਾਪਾਂ ਦੇ) ਹਰਨ ਵਾਲੇ ਨੂੰ ਆਪਣੇ ਮਨ ਵਿਚ ਯਾਦ ਰੱਖ। ਉਹੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਉਹੀ ਸਾਰੇ ਪਾਪਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
 
देवनहार दातार प्रभ निमख न मनहि बसाइ ॥
Ḏevanhār ḏāṯār parabẖ nimakẖ na manėh basā▫e.
He does not enshrine the Generous Lord God, the Great Giver, in his mind, even for an instant.
ਦੇਣ ਵਾਲੇ ਦਾਤੇ ਸੁਆਮੀ ਨੂੰ ਉਹ ਇਕ ਮੁਹਤ ਭਰ ਲਈ ਭੀ, ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
ਨਿਮਖ = {निमेष} ਅੱਖ ਫਰਕਣ ਜਿੰਨਾ ਸਮਾ। ਮਨਹਿ = ਮਨ ਵਿਚ।ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ।
 
द्रिड़ु करि मानै मनहि प्रतीति ॥
Ḏariṛ kar mānai manėh parṯīṯ.
He believes them to be permanent - this is the belief of his mind.
ਉਹ ਇਨ੍ਹਾਂ ਰੰਗਰਲੀਆਂ ਨੂੰ ਮੁਸਤਕਿਲ ਜਾਣਦਾ ਹੈ ਇਹ ਹੈ ਉਸ ਦੇ ਦਿਲ ਦਾ ਯਕੀਨ।
ਦ੍ਰਿੜੁ = ਪੱਕਾ। ਮਨਹਿ = ਮਨ ਵਿਚ। ਪ੍ਰਤੀਤਿ = ਯਕੀਨ।(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ;
 
तिउ गुर का सबदु मनहि असथमनु ॥
Ŧi▫o gur kā sabaḏ manėh asthamman.
so does the Guru's Word support the mind.
ਇਸ ਤਰ੍ਹਾਂ ਹੀ ਗੁਰਾਂ ਦੀ ਬਾਣੀ ਜਿੰਦੜੀ ਨੂੰ ਆਸਰਾ ਦਿੰਦੀ ਹੈ।
ਮਨਹਿ = ਮਨ ਵਿਚ। ਅਸਥੰਮਨੁ = ਥੰਮ੍ਹ, ਸਹਾਰਾ।ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।
 
मन का सुभाउ मनहि बिआपी ॥
Man kā subẖā▫o manėh bi▫āpī.
The natural tendency of the mind is to chase the mind.
ਮਨੂਏ ਦੀ ਖ਼ਸਲਤ ਹੈ, ਮਨੂਏ ਦੇ ਪਿਛੇ ਪੈਣਾ ਅਤੇ ਇਸ ਦਾ ਸੁਧਾਰ ਕਰਨਾ।
ਮਨਹਿ ਬਿਆਪੀ = (ਸਾਰੇ) ਮਨ ਉੱਤੇ ਪ੍ਰਭਾਵ ਪਾ ਰੱਖਦਾ ਹੈ, (ਸਾਰੇ) ਮਨ ਨੂੰ ਵੇੜ੍ਹੀ ਰੱਖਦਾ ਹੈ।(ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ,