Sri Guru Granth Sahib Ji

Search ਮਹਾ in Gurmukhi

गावहि जोध महाबल सूरा गावहि खाणी चारे ॥
Gāvahi joḏẖ mahābal sūrā gāvahi kẖāṇī cẖāre.
The brave and mighty warriors sing; the spiritual heroes and the four sources of creation sing.
ਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਥੇ ਤੈਨੂੰ ਸਲਾਹੁੰਦੇ ਹਨ।
ਜੋਧ = ਜੋਧੇ। ਮਹਾ ਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ। ਖਾਣੀ = ਖਾਣ, ਜਿਸ ਨੂੰ ਪੁਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਾਤੂ 'ਖਨ' ਹੈ, ਜਿਸ ਦਾ ਅਰਥ ਹੈ 'ਪੁਟਣਾ'। ਖਾਣੀ ਚਾਰੇ ਪੁਰਾਤਨ ਸਮੇਂ ਤੋਂ ਇਹ ਖ਼ਿਆਲ ਹਿੰਦੂ ਧਰਮ ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ-ਚੇਤਨ ਪਦਾਰਥ ਦੇ ਬਣਨ ਦੀਆਂ ਚਾਰ ਖਾਣਾਂ ਹਨ। ਅੰਡਾ, ਜਿਓਰ, ਮੁੜਕਾ ਅਤੇ ਆਪਣੇ ਆਪ ਉੱਗ ਪੈਣਾ। 'ਚਾਰੇ ਖਾਣੀ' ਦਾ ਇੱਥੇ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ ਜੰਤ, ਸਾਰੀ ਰਚਨਾ।ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
 
तिथै जोध महाबल सूर ॥
Ŧithai joḏẖ mahābal sūr.
except the warriors of great power, the spiritual heroes.
ਪ੍ਰਮ ਬਲਵਾਨ ਜੋਧੇ ਅਤੇ ਸੂਰਮੇ ਉਥੇ ਨਿਵਾਸ ਰੱਖਦੇ ਹਨ।
ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰ = ਸੂਰਮੇ।ਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ।
 
गावनि तुधनो जोध महाबल सूरा गावनि तुधनो खाणी चारे ॥
Gāvan ṯuḏẖno joḏẖ mahābal sūrā gāvan ṯuḏẖno kẖāṇī cẖāre.
The brave and mighty warriors sing of You. The spiritual heroes and the four sources of creation sing of You.
ਪਰਮ ਬਲਵਾਨ ਯੋਧੇ ਅਤੇ ਈਸ਼ੂਹੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਬੇ ਤੈਨੂੰ ਸਲਾਹੁੰਦੇ ਹਨ।
ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ {ਅੰਡਜ, ਜੇਰਜ, ਸੇਤਜ, ਉਤਭੁਜ}। ਖਾਣੀ = ਖਾਣ ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ {ਖਨ = ਪੁੱਟਣਾ}। ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੀਵ ਚਾਰ ਖਾਣੀਆਂ ਤੋਂ ਪੈਦਾ ਹੋਏ ਹਨ: ਅੰਡਾ, ਜਿਓਰ, ਮੁੜਕਾ, ਪਾਣੀ ਦੀ ਸਹੈਤਾ ਨਾਲ ਧਰਤੀ ਵਿਚੋਂ ਆਪਣੇ ਆਪ ਉੱਗ ਪੈਣਾ (ਇਥੇ ਭਾਵ ਹੈ, ਚੌਹਾਂ ਹੀ ਖਾਣੀਆਂ ਦੇ ਜੀਵ, ਸਾਰੀ ਰਚਨਾ)।ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
 
गिआन महारसु भोगवै बाहुड़ि भूख न होइ ॥
Gi▫ān mahāras bẖogvai bāhuṛ bẖūkẖ na ho▫e.
then it enjoys the essence of supreme spiritual wisdom; it shall never feel hunger again.
ਤਾਂ ਇਹ ਬ੍ਰਹਮ ਵਿਚਾਰ ਦੇ ਪਰਮ ਅੰਮ੍ਰਿਤ ਨੂੰ ਮਾਣੇਗਾ ਅਤੇ ਮੂੜ ਭੁੱਖ ਮਹਿਸੂਸ ਨਹੀਂ ਕਰੇਗਾ।
ਭੋਗਵੈ = ਮਾਣਦਾ ਹੈ। ਭੂਖ = ਤ੍ਰਿਸ਼ਨਾ, ਲਾਲਚ।ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।
 
बिनु प्रभ कोइ न रखनहारु महा बिकट जम भइआ ॥
Bin parabẖ ko▫e na rakẖaṇhār mahā bikat jam bẖa▫i▫ā.
Without God, there is no saving grace. The Messenger of Death is cruel and unfeeling.
ਸਾਹਿਬ ਦੇ ਬਗ਼ੈਰ ਹੋਰ ਕੋਈ ਬਚਾਉਣ ਵਾਲਾ ਨਹੀਂ। ਮੌਤ ਦਾ ਦੂਤ ਨਿਹਾਇਤ ਹੀ ਜਾਲਮ ਹੋ ਗਿਆ ਹੈ।
ਬਿਕਟ = ਔਖਾ। ਜਮ ਭਇਆ = ਜਮ ਦਾ ਡਰ।ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ।
 
मनमुख अगिआनी महा दुखु पाइदे डुबे हरि नामु विसारि ॥
Manmukẖ agi▫ānī mahā ḏukẖ pā▫iḏe dube har nām visār.
The ignorant, self-willed manmukhs suffer in terrible pain; they forget the Lord's Name and drown.
ਬੇ-ਸਮਝ ਮਨ-ਮਤੀਏ ਪੁਰਸ਼ ਪਰਮ ਤਕਲਫ਼ਿ ਉਠਾਉਂਦੇ ਹਨ ਅਤੇ ਰੱਬ ਦੇ ਨਾਮ ਨੂੰ ਭੁਲਾ ਕੇ ਡੁੱਬ ਗਏ ਹਨ।
xxxਸਤਿਗੁਰੂ ਤੋਂ ਮੁਖ ਮੋੜਨ ਵਾਲੇ, ਗਿਆਨ ਤੋਂ ਹੀਣ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ (ਉਸ ਹਨੇਰੇ ਵਿਚ) ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ।
 
तह कर दल करनि महाबली तिन आगलड़ै मै रहणु न जाइ ॥४॥
Ŧah kar ḏal karan mahābalī ṯin āglaṛai mai rahaṇ na jā▫e. ||4||
His messengers, with their awesome power, crush people between their hands; I cannot stand against them. ||4||
ਉਥੇ ਉਸ ਦੇ ਪਰਮ ਤਾਕਤਵਰ ਦੂਤ ਬੰਦਿਆਂ ਨੂੰ ਆਪਣੇ ਹਥਾਂ ਵਿੱਚ ਰਗੜ ਸੁਟਦੇ ਹਨ ਅਤੇ ਮੈਂ ਉਨ੍ਹਾਂ ਦੇ ਮੂਹਰੇ ਠਹਿਰ ਨਹੀਂ ਸਕਦਾ।
ਤਹ = ਉਥੇ, ਧਰਮਰਾਜ ਦੀ ਹਜ਼ੂਰੀ ਵਿਚ। ਕਰ = ਹੱਥਾਂ ਨਾਲ। ਦਲ ਕਰਨਿ = ਦਲਨ ਕਰਦੇ ਹਨ, ਦਲ ਦੇਂਦੇ ਹਨ ॥੪॥ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ॥੪॥
 
ते दिन समलु कसट महा दुख अब चितु अधिक पसारिआ ॥
Ŧe ḏin sammal kasat mahā ḏukẖ ab cẖiṯ aḏẖik pasāri▫ā.
Remember the terrible pain and suffering of those days, now that you have spread out the net of your consciousness far and wide.
ਤਸੀਹੇ ਅਤੇ ਪਰਮ ਤਕਲੀਫ ਦੇ ਉਹ ਦਿਹਾੜੇ ਯਾਦ ਕਰ। ਹੁਣ ਤੂੰ ਆਪਣੇ ਮਨ ਦੇ ਜਾਲ ਨੂੰ ਘਨੇਰਾ ਖਿਲਾਰ ਲਿਆ ਹੈ।
ਤੇ = ਉਹ {ਬਹੁ-ਵਚਨ}। ਸੰਮਲੁ = ਚੇਤੇ ਕਰ। ਪਸਾਰਿਆ = ਖਿਲਾਰਿਆ ਹੈ, ਜੰਜਾਲਾਂ ਵਿਚ ਫਸਾਇਆ ਹੈ।(ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲਫ਼ਿਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ।
 
उनमत कामि महा बिखु भूलै पापु पुंनु न पछानिआ ॥
Unmaṯ kām mahā bikẖ bẖūlai pāp punn na pacẖẖāni▫ā.
Drunk with sexual desire and other great sins, you go astray, and do not distinguish between vice and virtue.
ਸ਼ਹਿਵਤ ਤੇ ਹੋਰ ਮਹਾਨ ਪਾਪਾਂ ਦੇ ਨਸ਼ੇ ਅੰਦਰ ਉਹ ਕੁਰਾਹੇ ਪੈ ਜਾਂਦਾ ਹੈ ਅਤੇ ਬਦੀ ਤੇ ਨੇਕੀ ਦੀ ਸਿੰਞਾਣ ਨਹੀਂ ਕਰਦਾ।
ਉਨਮਤ ਕਾਮਿ = ਹੇ ਕਾਮ ਵਿਚ ਮਸਤ ਹੋਏ ਹੋਏ!ਹੇ ਕਾਮ ਵਿਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।
 
नामु धिआइ महा सुखु पाइआ ॥
Nām ḏẖi▫ā▫e mahā sukẖ pā▫i▫ā.
Meditating on the Naam, I have found great peace.
ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ।
ਧਿਆਇ = ਸਿਮਰ ਕੇ।ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।
 
अंतरि परगासु महा रसु पीवै दरि सचै सबदु वजावणिआ ॥१॥
Anṯar pargās mahā ras pīvai ḏar sacẖai sabaḏ vajāvaṇi▫ā. ||1||
The Divine Light dawns within, and the supreme essence is found. In the True Court, the Word of the Shabad vibrates. ||1||
ਉਸ ਦੇ ਅੰਦਰ ਰੱਬੀ ਨੂਰ ਉਦੈ ਹੋ ਆਉਂਦਾ ਹੈ, ਉਹ ਪਰਮ ਅੰਮ੍ਰਿਤ ਨੂੰ ਪਾਨ ਕਰਦਾ ਤੇ ਸੱਚੇ ਦਰਬਾਰ ਅੰਦਰ ਈਸ਼ਵਰੀ ਬਚਨ ਅਲਾਪਦਾ ਹੈ।
ਅੰਤਰਿ = ਅੰਦਰ, ਹਿਰਦੇ ਵਿਚ। ਪਰਗਾਸੁ = ਸਹੀ ਜੀਵਨ ਦੀ ਸੂਝ, ਚਾਨਣ। ਦਰਿ = ਦਰਿ ਤੇ ॥੧॥ਜੇਹੜਾ ਮਨੁੱਖ ਗੁਰੂ ਦੀ ਬਾਣੀ ਦਾ ਸ੍ਰੇਸ਼ਟ ਰਸ ਲੈਂਦਾ ਹੈ, ਉਸ ਦੇ ਅੰਦਰ ਸਹੀ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੧॥
 
अम्रित नामु महा रसु मीठा गुरमती अम्रितु पीआवणिआ ॥१॥ रहाउ ॥
Amriṯ nām mahā ras mīṯẖā gurmaṯī amriṯ pī▫āvṇi▫ā. ||1|| rahā▫o.
The taste of the Ambrosial Naam is very sweet! Through the Guru's Teachings, drink in this Ambrosial Nectar. ||1||Pause||
ਆਬਿ-ਹਿਯਾਤੀ ਨਾਮ ਦਾ ਸੁਆਦ ਪਰਮ ਮਿੱਠੜਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇੲ ਨਾਮ ਅੰਮ੍ਰਿਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।
ਮਹਾ ਰਸੁ = ਵਡੇ ਰਸ ਵਾਲਾ ॥੧॥ਆਤਮਕ ਜੀਵਨ ਦਾਤਾ ਹਰਿ ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ। ਗੁਰੂ ਦੀ ਮੱਤ ਤੇ ਤੁਰਿਆਂ ਹੀ ਇਹ ਨਾਮ ਅੰਮ੍ਰਿਤ ਪੀਤਾ ਜਾ ਸਕਦਾ ਹੈ ॥੧॥ ਰਹਾਉ॥
 
दूजै भाइ महा दुखु पावहि ॥
Ḏūjai bẖā▫e mahā ḏukẖ pāvahi.
But they are in love with duality, and they suffer in terrible pain.
ਹੋਰਸ ਦੀ ਪ੍ਰੀਤ ਦੇ ਕਾਰਨ ਉਹ ਘਣਾ ਕਸ਼ਟ ਉਠਾਉਂਦਾ ਹੈ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ।(ਪਰ ਫਿਰ ਭੀ ਉਹ) ਮਾਇਆ ਦੇ ਪਿਆਰ ਵਿਚ (ਟਿਕੇ ਰਹਿੰਦੇ ਹਨ, ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਹਉਮੈ ਆਦਿਕ ਦਾ) ਵੱਡਾ ਦੁੱਖ ਸਹਿੰਦੇ ਰਹਿੰਦੇ ਹਨ।
 
अंतरि लोभु महा गुबारा फिरि फिरि आवण जावणिआ ॥७॥
Anṯar lobẖ mahā gubārā fir fir āvaṇ jāvaṇi▫ā. ||7||
Within is the terrible darkness of greed, and so they come and go in reincarnation, over and over again. ||7||
ਉਸ ਦੇ ਅੰਦਰ ਲਾਲਚ ਦਾ ਪਰਮ ਅਨ੍ਹੇਰਾ ਹੈ, ਇਸ ਲਈ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਗੁਬਾਰਾ = ਹਨੇਰਾ ॥੭॥ਉਸ ਦੇ ਅੰਦਰ ਮਾਇਆ ਦਾ ਲੋਭ (ਪ੍ਰਬਲ ਰਹਿੰਦਾ) ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
 
जीवतु मरै महा रसु आगै ॥२॥
Jīvaṯ marai mahā ras āgai. ||2||
One who remains dead while yet alive obtains the greatest happiness hereafter. ||2||
ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਉਹ ਅੱਗੇ ਪਰਮ ਅਨੰਦ ਨੂੰ ਪ੍ਰਾਪਤ ਹੁੰਦਾ ਹੈ।
ਜੀਵਤੁ = ਜੀਊਂਦਾ ਹੀ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ। ਮਰੈ = ਮਾਇਆ ਦੇ ਮੋਹ ਵਲੋਂ ਮਰੇ। ਆਗੈ = ਸਾਹਮਣੇ, ਪਰਤੱਖ ॥੨॥ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ ॥੨॥
 
महा दुखु खटे बिरथा जनमु गवाइआ ॥३॥
Mahā ḏukẖ kẖate birthā janam gavā▫i▫ā. ||3||
It earns only terrible pain, and this life is lost in vain. ||3||
ਇਹ ਵਡਾ ਕਸ਼ਟ ਕਮਾਉਂਦੀ ਹੈ ਅਤੇ ਆਪਣਾ ਜੀਵਨ ਬੇ-ਅਰਥ ਗੁਆ ਲੈਂਦੀ ਹੈ।
xxx॥੩॥(ਜਿਸ ਤੋਂ) ਇਹ ਮਹਾਨ ਦੁੱਖ ਹੀ ਖੱਟਦਾ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ ॥੩॥
 
हउमै माइआ महा बिखु खाइ ॥
Ha▫umai mā▫i▫ā mahā bikẖ kẖā▫e.
In egotism and Maya, they are eating toxic poison.
ਹੰਕਾਰ ਤੇ ਸੰਸਾਰੀ ਪਦਾਰਥਾ ਅੰਦਰ ਪ੍ਰਾਣੀ ਪ੍ਰਾਣ ਨਾਸਕ ਜ਼ਹਿਰ ਖਾਂਦਾ ਹੈ।
ਮਹਾ ਬਿਖੁ = ਵੱਡਾ ਜ਼ਹਰ। ਖਾਇ = ਖਾ ਜਾਂਦਾ ਹੈ, ਮਾਰ ਮੁਕਾਂਦਾ ਹੈ।ਹਉਮੈ ਇਕ ਵੱਡਾ ਜ਼ਹਰ ਹੈ ਮਾਇਆ ਦਾ ਮੋਹ ਵੱਡਾ ਜ਼ਹਰ ਹੈ (ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ) ਮਾਰ ਮੁਕਾਂਦਾ ਹੈ।
 
सतिगुरु सेवहि से महापुरख संसारे ॥
Saṯgur sevėh se mahā purakẖ sansāre.
Those who serve the True Guru are the greatest people of the world.
ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਹਨ ਉਹ ਇਸ ਜਹਾਨ ਵਿੱਚ ਵਡੇ ਪੁਰਸ਼ ਹਨ।
ਸੰਸਾਰੇ = ਸੰਸਾਰਿ, ਸੰਸਾਰ ਵਿਚ।ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸੰਸਾਰ ਵਿਚ ਮਹਾ ਪੁਰਖ ਮੰਨੇ ਜਾਂਦੇ ਹਨ।
 
महा पुनीत भए सुख सैलु ॥
Mahā punīṯ bẖa▫e sukẖ sail.
I have become totally pure, and I now walk in peace.
ਮੈਂ ਪਰਮ ਪਵਿੱਤ੍ਰ ਹੋ ਗਿਆ ਹਾਂ ਤੇ ਆਰਾਮ ਵਿੱਚ ਸੈਰ ਕਰਦਾ ਹਾਂ।
ਪੁਨੀਤ = ਪਵਿਤ੍ਰ। ਸੈਲੁ = ਪਹਾੜ। ਸੁਖ ਸੈਲੁ = ਸੁਖਾਂ ਦਾ ਪਹਾੜ, ਅਨੇਕਾਂ ਹੀ ਸੁਖ।ਉਹ ਬੜੇ ਹੀ ਪਵਿਤ੍ਰ (ਜੀਵਨ ਵਾਲੇ) ਹੋ ਗਏ, ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ।
 
अगनि सागरु महा विआपै माइआ ॥
Agan sāgar mahā vi▫āpai mā▫i▫ā.
Maya pervades the awesome ocean of fire.
ਮੋਹਨੀ ਇਸ ਮਹਾਨ ਅੱਗ ਦੇ ਸਮੁੰਦਰ ਵਿੱਚ ਵਿਆਪਕ ਹੋ ਰਹੀ ਹੈ।
ਅਗਨਿ ਸਾਗਰੁ = ਅੱਗ ਦਾ ਸਮੁੰਦਰ।(ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚ ਜੀਵਾਂ ਉਤੇ) ਮਾਇਆ ਆਪਣਾ ਬਹੁਤ ਜ਼ੋਰ ਪਾਈ ਰੱਖਦੀ ਹੈ।