Sri Guru Granth Sahib Ji

Search ਮਹਿ in Gurmukhi

गिआन खंड महि गिआनु परचंडु ॥
Gi▫ān kẖand mėh gi▫ān parcẖand.
In the realm of wisdom, spiritual wisdom reigns supreme.
ਗਿਆਤ ਦੇ ਮੰਡਲ ਅੰਦਰ ਬ੍ਰਹਮ ਵਿਚਾਰ ਬਹੁਤ ਹੀ ਪ੍ਰਕਾਸ਼ਵਾਨ ਹੁੰਦਾ ਹੈ।
ਮਹਿ = ਵਿਚ। ਪਰਚੰਡ = ਤੇਜ਼, ਪ੍ਰਬਲ, ਬਲਵਾਨ।ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ।
 
तिन महि रामु रहिआ भरपूर ॥
Ŧin mėh rām rahi▫ā bẖarpūr.
They are totally fulfilled, imbued with the Lord's Essence.
ਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ।
ਤਿਨ ਮਹਿ = ਉਹਨਾਂ ਵਿਚ। ਰਾਮੁ = ਅਕਾਲ ਪੁਰਖ। ਰਹਿਆ ਭਰਭੂਰ = ਨਕਾ-ਨਕ ਭਰਿਆ ਹੋਇਆ ਹੈ, ਰੋਮ ਰੋਮ ਵਿਚ ਵੱਸ ਰਿਹਾ ਹੈ।ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।
 
तिथै सीतो सीता महिमा माहि ॥
Ŧithai sīṯo sīṯā mahimā māhi.
Myriads of Sitas are there, cool and calm in their majestic glory.
ਜੋ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ ਮੁਕੰਮਲ ਤੌਰ ਤੇ ਸਿਉਂਤੇ ਹੋਏ ਹਨ, ਉਹ ਉਥੇ ਰਹਿੰਦੇ ਹਨ।
ਸੀਤੋ ਸੀਤਾ = ਪੂਰਨ ਤੌਰ 'ਤੇ ਸੀਤਾ ਹੋਇਆ ਹੈ, ਪਰੋਤਾ ਹੋਇਆ ਹੈ। ਮਹਿਮਾ = (ਅਕਾਲ ਪੁਰਖ ਦੀ) ਸਿਫਤਿ-ਸਾਲਾਹ, ਵਡਿਆਈ। ਮਾਹਿ = ਵਿਚ।ਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ।
 
सैल पथर महि जंत उपाए ता का रिजकु आगै करि धरिआ ॥१॥
Sail pathar mėh janṯ upā▫e ṯā kā rijak āgai kar ḏẖari▫ā. ||1||
From rocks and stones He created living beings; He places their nourishment before them. ||1||
ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
ਸੈਲ = ਚਿਟਾਨ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ।੧।ਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥
 
तिन कवणु खलावै कवणु चुगावै मन महि सिमरनु करिआ ॥३॥
Ŧin kavaṇ kẖalāvai kavaṇ cẖugāvai man mėh simran kari▫ā. ||3||
Who feeds them, and who teaches them to feed themselves? Have you ever thought of this in your mind? ||3||
ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
ਚੁਗਾਵੈ = ਚੋਗਾ ਦੇਂਦਾ ਹੈ। ਮਨਿ ਮਹਿ = (ਉਹ ਕੂੰਜ ਆਪਣੇ) ਮਨ ਵਿਚ। ਸਿਮਰਨੁ = (ਉਹਨਾਂ ਬੱਚਿਆਂ ਦਾ) ਧਿਆਨ। ਖਲਾਵੈ = ਖੁਆਲਦਾ ਹੈ। ਕਵਣੁ ਖਲਾਵੈ = ਕੌਣ ਖੁਆਲਦਾ ਹੈ? ਕੋਈ ਭੀ ਕੁਝ ਖੁਆਲਦਾ ਨਹੀਂ।੩। "ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ।੧।੭।੧੩।੫੧। (ਗਉੜੀ ਬੈਰਾਗਣਿ ਮ: ੪)।ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥
 
हरि धिआवहि हरि धिआवहि तुधु जी से जन जुग महि सुखवासी ॥
Har ḏẖi▫āvahi har ḏẖi▫āvahi ṯuḏẖ jī se jan jug mėh sukẖvāsī.
Those who meditate on You, Lord, those who meditate on You-those humble beings dwell in peace in this world.
ਹੇ ਸੁਆਮੀ ਮਹਾਰਾਜ! ਜੋ ਤੇਰਾ ਅਰਾਧਨ ਤੇ ਸਿਮਰਨ ਕਰਦੇ ਹਨ, ਉਹ ਪੁਰਸ਼ ਇਸ ਜਹਾਨ ਅੰਦਰ ਆਰਾਮ ਵਿੱਚ ਰਹਿੰਦੇ ਹਨ।
ਹਰਿ ਜੀ = ਹੇ ਪ੍ਰਭੂ ਜੀ! ਧਿਆਵਹਿ = ਸਿਮਰਦੇ ਹਨ। ਸੇ ਜਨ = ਉਹ ਬੰਦੇ। ਜੁਗਿ ਮਹਿ = ਜ਼ਿੰਦਗੀ ਵਿਚ। ਸੁਖਵਾਸੀ = ਸੁਖ ਨਾਲ ਵੱਸਣ ਵਾਲੇ।ਹੇ ਪ੍ਰਭੂ ਜੀ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।
 
सभ महि जोति जोति है सोइ ॥
Sabẖ mėh joṯ joṯ hai so▫e.
Amongst all is the Light-You are that Light.
ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੈਂ।
ਜੋਤਿ = ਚਾਨਣ, ਪ੍ਰਕਾਸ਼। ਸੋਇ = ਉਹ ਪ੍ਰਭੂ।ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ।
 
तिस दै चानणि सभ महि चानणु होइ ॥
Ŧis ḏai cẖānaṇ sabẖ mėh cẖānaṇ ho▫e.
By this Illumination, that Light is radiant within all.
ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੋ ਜਾਂਦਾ ਹੈ।
ਤਿਸ ਦੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ।ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ।
 
इहु संसारु बिकारु संसे महि तरिओ ब्रहम गिआनी ॥
Ih sansār bikār sanse mėh ṯari▫o barahm gi▫ānī.
This world is engrossed in corruption and cynicism. Only those who know God are saved.
ਇਹ ਜਹਾਨ ਬਦਫੈਲ੍ਹੀ ਅਤੇ ਸੰਦੇਹ ਅੰਦਰ ਗ਼ਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾਅ ਹੁੰਦਾ ਹੈ।
ਬਿਕਾਰ = ਵਿਕਾਰ-ਰੂਪ, ਵਿਕਾਰਾਂ ਨਾਲ ਭਰਿਆ ਹੋਇਆ। ਸੰਸੇ ਮਹਿ = ਸਹਿੰਸਿਆਂ ਵਿਚ, ਤੌਖ਼ਲਿਆਂ ਵਿਚ।ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ।
 
जितु खाधै तनु पीड़ीऐ मन महि चलहि विकार ॥१॥ रहाउ ॥
Jiṯ kẖāḏẖai ṯan pīṛī▫ai man mėh cẖalėh vikār. ||1|| rahā▫o.
Eating them, the body is ruined, and wickedness and corruption enter into the mind. ||1||Pause||
ਜਿਨ੍ਹਾਂ ਨੂੰ ਖਾਣ ਦੁਆਰਾ ਦੇਹ ਕੁਚਲੀ ਜਾਂਦੀ ਹੈ ਅਤੇ ਚਿੱਤ ਅੰਦਰ ਪਾਪ ਪ੍ਰਵੇਸ਼ ਕਰ ਜਾਂਦਾ ਹੈ। ਠਹਿਰਾਉ।
ਜਿਤੁ = ਜਿਸ ਦੀ ਰਾਹੀਂ। ਜਿਤੁ ਖਾਧੈ = ਜਿਸ ਖਾਧੇ (ਪਦਾਰਥ) ਨਾਲ। ਪੀੜੀਐ = ਔਖਾ ਹੁੰਦਾ ਹੈ। ਚਲਹਿ = ਚੱਲ ਪੈਂਦੇ ਹਨ।੧।ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ ॥੧॥ ਰਹਾਉ॥
 
जितु पैधै तनु पीड़ीऐ मन महि चलहि विकार ॥१॥ रहाउ ॥
Jiṯ paiḏẖai ṯan pīṛī▫ai man mėh cẖalėh vikār. ||1|| rahā▫o.
Wearing them, the body is ruined, and wickedness and corruption enter into the mind. ||1||Pause||
ਜਿਸ ਦੇ ਪਹਿਨਣ ਦੁਆਰਾ ਦੇਹ ਪੀਸੀ ਜਾਂਦੀ ਹੈ। ਅਤੇ ਵੈਲ ਆਤਮਾ ਤੇ ਕਬਜਾ ਕਰ ਲੈਂਦਾ ਹੈ। ਠਹਿਰਾਉ।
xxxਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ ॥੧॥ ਰਹਾਉ॥
 
जितु चड़िऐ तनु पीड़ीऐ मन महि चलहि विकार ॥१॥ रहाउ ॥
Jiṯ cẖaṛi▫ai ṯan pīṛī▫ai man mėh cẖalėh vikār. ||1|| rahā▫o.
By such rides, the body is ruined, and wickedness and corruption enter into the mind. ||1||Pause||
ਜਿਹੜੀਆਂ ਸਵਾਰੀਆਂ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਅਤੇ ਚਿੱਤ ਅੰਦਰ ਗੁਨਾਹ ਆ ਦਾਖਲ ਹੁੰਦਾ ਹੈ। ਠਹਿਰਾਉ।
xxxਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ॥੧॥ ਰਹਾਉ॥
 
जितु सुतै तनु पीड़ीऐ मन महि चलहि विकार ॥१॥ रहाउ ॥४॥७॥
Jiṯ suṯai ṯan pīṛī▫ai man mėh cẖalėh vikār. ||1|| rahā▫o. ||4||7||
By such sleep, the body is ruined, and wickedness and corruption enter into the mind. ||1||Pause||4||7||
ਇਸ ਤਰ੍ਹਾਂ ਸਉਣ ਦੁਆਰਾ ਜਿਸਮ ਕੁਚਲਿਆ ਜਾਂਦਾ ਹੈਂ ਅਤੇ ਕੁਕਰਮ ਆਤਮਾ ਤੇ ਸਵਾਰ ਹੁੰਦੇ ਹਨ। ਠਹਿਰਾਉ।
ਜਿਤੁ ਸੁਤੈ = ਜਿਸ ਐਸ਼-ਇਸ਼ਰਤ ਦੀ ਰਾਹੀਂ।ਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ॥੪॥੭॥
 
प्रभु हरिमंदरु सोहणा तिसु महि माणक लाल ॥
Parabẖ harmandar sohṇā ṯis mėh māṇak lāl.
The Palace of the Lord God is beautiful. Within it are flawless diamonds,
ਵਾਹਿਗੁਰੂ ਸੁਆਮੀ ਦਾ ਮਹਿਲ ਸੁੰਦਰ ਹੈ। ਉਸ ਵਿੱਚ ਬੇਦਾਗ ਮਣੀਆਂ,
ਤਿਸੁ ਮਹਿ = ਉਸ (ਹਰਿਮੰਦਰ ਵਿਚ)। ਮਾਣਕ = ਮੋਤੀ।ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ।
 
सचु मिलै सचु ऊपजै सच महि साचि समाइ ॥
Sacẖ milai sacẖ ūpjai sacẖ mėh sācẖ samā▫e.
Meeting the True One, Truth wells up. The truthful are absorbed into the True Lord.
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸੱਚ ਪੈਦਾ ਹੁੰਦਾ ਹੈ ਅਤੇ ਸਤਿਵਾਦੀ ਹੋ ਕੇ ਆਦਮੀ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
ਸਾਚਿ = ਸੱਚ ਦੀ ਰਾਹੀਂ, ਸਿਮਰਨ ਦੇ ਰਾਹੀਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ।ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।
 
जगु सुपना बाजी बनी खिन महि खेलु खेलाइ ॥
Jag supnā bājī banī kẖin mėh kẖel kẖelā▫e.
The world is a drama, staged in a dream. In a moment, the play is played out.
ਇਹ ਸੰਸਾਰ ਸੁਫ਼ਨੇ ਵਿੱਚ ਰਚੇ ਹੋਏ ਇਕ ਨਾਟਕ ਦੀ ਮਾਨਿੰਦ ਹੈ, ਇਕ ਮੁਹਤ ਵਿੱਚ ਇਹ ਖੇਡ ਖਤਮ ਹੋ ਜਾਂਦੀ ਹੈ।
ਬਾਜੀ = ਖੇਡ। ਖੇਲੁ ਖੇਲਾਇ = ਖੇਡ ਖਿਡਾ ਦੇਂਦਾ ਹੈ, ਖੇਡ ਮੁਕਾ ਦੇਂਦਾ ਹੈ।ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।
 
तनु सूचा सो आखीऐ जिसु महि साचा नाउ ॥
Ŧan sūcẖā so ākẖī▫ai jis mėh sācẖā nā▫o.
That body is said to be pure, in which the True Name abides.
ਜਿਸ ਦੇਹ ਅੰਦਰ ਸਤਿਨਾਮ ਵਸਦਾ ਹੈ, ਉਹ ਪਵਿੱਤਰ ਕਹੀ ਜਾਂਦੀ ਹੈ।
ਸੂਚਾ = ਸੁੱਚਾ, ਪਵਿੱਤਰ।ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ।
 
मन महि माणकु लालु नामु रतनु पदारथु हीरु ॥
Man mėh māṇak lāl nām raṯan paḏārath hīr.
Within the mind are emeralds and rubies, the Jewel of the Naam, treasures and diamonds.
ਚਿੱਤ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਮਣੀਆਂ ਜਵੇਹਰ, ਮੋਤੀ, ਵਡਮੁੱਲੇ ਵੱਖਰ ਤੇ ਸਬਜ਼ੇ-ਪੰਨੇ ਹਨ।
ਹੀਰੁ = ਹੀਰਾ।ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।
 
गुर कै सबदि मनु जीतिआ गति मुकति घरै महि पाइ ॥
Gur kai sabaḏ man jīṯi▫ā gaṯ mukaṯ gẖarai mėh pā▫e.
Through the Word of the Guru's Shabad, the mind is conquered, and one attains the State of Liberation in one's own home.
ਗੁਰਾਂ ਦੇ ਉਪਦੇਸ਼ ਦੁਆਰਾ ਜਿਹੜਾ ਪ੍ਰਾਣੀ ਆਪਣੇ ਮਨੁਏ ਨੂੰ ਜਿੱਤ ਲੈਂਦਾ ਹੈ, ਉਹ ਮੋਖ਼ਸ਼ ਤੇ ਕਲਿਆਣ ਨੂੰ ਆਪਣੇ ਗ੍ਰਿਹ ਅੰਦਰ ਹੀ ਪਾ ਲੈਂਦਾ ਹੈ।
ਸਬਦਿ = ਸ਼ਬਦ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਘਰੈ = ਘਰ ਹੀ। ਘਰੈ ਮਹਿ = ਘਰ ਹੀ ਮਹਿ।ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।
 
सभ महि इकु वरतदा एको रहिआ समाइ ॥
Sabẖ mėh ik varaṯḏā eko rahi▫ā samā▫e.
The One Lord permeates all. The One Lord is pervading everywhere.
ਇਕ (ਸਾਹਿਬ) ਸਾਰਿਆਂ ਅੰਦਰ ਰਮਿਆ ਹੋਇਆ ਹੈ। (ਉਹ) ਇਕ (ਅਦੁੱਤੀ) ਹਰ ਥਾਂ ਵਿਆਪਕ ਹੋ ਰਿਹਾ ਹੈ।
ਇਕੁ = ਪਰਮਾਤਮਾ ਹੀ। ਨਾਮਿ = ਨਾਮ ਵਿਚ।(ਭਾਵੇਂ) ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ,