Sri Guru Granth Sahib Ji

Search ਮਾਨੁ in Gurmukhi

जिनि सेविआ तिनि पाइआ मानु ॥
Jin sevi▫ā ṯin pā▫i▫ā mān.
Those who serve Him are honored.
ਜਿਨ੍ਹਾਂ ਨੇ ਉਸ ਦੀ ਟਹਿਲ ਸੇਵਾ ਕਮਾਈ, ਉਨ੍ਹਾਂ ਨੂੰ ਇਜ਼ਤ ਪਰਾਪਤ ਹੋਈ।
ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ ਮਨੁੱਖ ਨੇ। ਮਾਨੁ = ਆਦਰ, ਵਡਿਆਈ।ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।
 
सुणिऐ पड़ि पड़ि पावहि मानु ॥
Suṇi▫ai paṛ paṛ pāvahi mān.
Listening-reading and reciting, honor is obtained.
ਹਰੀ ਦੇ ਨਾਮ ਨੂੰ ਸੁਣਨ ਅਤੇ ਇਕ ਰਸ ਵਾਚਣ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ।
ਪੜਿ ਪੜਿ = ਵਿੱਦਿਆ ਪੜ੍ਹ ਕੇ। ਪਾਵਹਿ = ਪਾਂਦੇ ਹਨ।ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ।
 
पंचे पावहि दरगहि मानु ॥
Pancẖe pāvahi ḏargahi mān.
The chosen ones are honored in the Court of the Lord.
ਸਾਧੂ ਸੁਆਮੀ ਦੇ ਦਰਬਾਰ ਅੰਦਰ ਆਦਰ ਪਾਉਂਦੇ ਹਨ।
ਪੰਚੇ = ਪੰਚ ਹੀ, ਸੰਤ ਜਨ ਹੀ। ਦਰਗਹ = ਅਕਾਲ ਪੁਰਖ ਦੇ ਦਰਬਾਰ ਵਿਚ। ਮਾਨੁ = ਆਦਰ; ਵਡਿਆਈ।ਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ।
 
जे को पावै तिल का मानु ॥
Je ko pāvai ṯil kā mān.
these, by themselves, bring only an iota of merit.
ਜੇਕਰ ਪਾਉਣ ਤਾਂ ਕੁੰਜਕ ਮਾਤ੍ਰ (ਕਦਰ) ਜਾਂ ਸਨਮਾਨ ਪਾਉਂਦੀਆਂ ਹਨ।
ਜੇ ਕੋ ਪਾਵੈ = ਜੇ ਕੋਈ ਮਨੁੱਖ ਪ੍ਰਾਪਤ ਕਰੇ, ਜੇ ਕਿਸੇ ਮਨੁੱਖ ਨੂੰ ਮਿਲ ਭੀ ਜਾਏ, ਤਾਂ। ਤਿਲ ਕਾ = ਤਿਲ ਮਾਤਰ, ਰਤਾ-ਮਾਤਰ। ਮਾਨੁ = ਆਦਰ, ਵਡਿਆਈ।ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।
 
भई परापति मानुख देहुरीआ ॥
Bẖa▫ī parāpaṯ mānukẖ ḏehurī▫ā.
This human body has been given to you.
ਇਹ ਮਨੁੱਖੀ ਦੇਹ ਤੇਰੇ ਹੱਥ ਲੱਗੀ ਹੈ।
ਭਈ ਪਰਾਪਤਿ = ਮਿਲੀ ਹੈ। ਦੇਹੁਰੀਆ = ਸੋਹਣੀ ਦੇਹ, ਸੋਹਣਾ ਸਰੀਰ। ਮਾਨੁਖ ਦੇਹੁਰੀਆ = ਸੋਹਣਾ ਮਨੁੱਖਾ ਸਰੀਰ।ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ।
 
जीअरे राम जपत मनु मानु ॥
Jī▫are rām japaṯ man mān.
O my soul, chant the Name of the Lord; the mind will be pleased and appeased.
ਹੇ ਮੇਰੀ ਜਿੰਦੇ! ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਮਨੂਆ ਪਤੀਜ ਜਾਂਦਾ ਹੈ।
ਜੀਅ ਰੇ = ਹੇ (ਮੇਰੀ) ਜਿੰਦੇ! ਮਾਨੁ = ਮਨਾਓ, ਗਿਝਾਓ।ਹੇ (ਮੇਰੀ) ਜਿੰਦੇ! (ਐਸਾ ਉੱਦਮ ਕਰ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ (ਸਿਮਰਨ ਵਿਚ) ਗਿੱਝ ਜਾਏ।
 
मन रे हउमै छोडि गुमानु ॥
Man re ha▫umai cẖẖod gumān.
O mind, renounce your egotistical pride.
ਹੈ (ਮੇਰੇ) ਮਨ! ਸਵੈ-ਪੂਜਾ ਤੇ ਸਵੈ-ਹੰਗਤਾ ਨੂੰ ਤਿਆਗ ਦੇ।
xxxਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ-ਇਹ ਅਹੰਕਾਰ ਛੱਡ,
 
हरि गुरु सरवरु सेवि तू पावहि दरगह मानु ॥१॥ रहाउ ॥
Har gur sarvar sev ṯū pāvahi ḏargėh mān. ||1|| rahā▫o.
Serve the Lord, the Guru, the Sacred Pool, and you shall be honored in the Court of the Lord. ||1||Pause||
ਤੂੰ ਪਵਿੱਤਰਤਾ ਦੇ ਸਮੁੰਦਰ ਰੱਬ-ਰੂਪ ਗੁਰਾਂ ਦੀ ਟਹਿਲ ਕਮਾ, ਤਾਂ ਜੋ ਤੂੰ ਉਸ ਦੇ ਦਰਬਾਰ ਅੰਦਰ ਇਜ਼ਤ ਪਾਵੇ। ਠਹਿਰਾਉ।
ਸਰਵਰੁ = ਸ੍ਰੇਸ਼ਟ ਤਾਲਾਬ।੧।ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੧॥ ਰਹਾਉ॥
 
होइ किरसाणु ईमानु जमाइ लै भिसतु दोजकु मूड़े एव जाणी ॥१॥
Ho▫e kirsāṇ īmān jammā▫e lai bẖisaṯ ḏojak mūṛe ev jāṇī. ||1||
Become such a farmer, and faith will sprout. This brings knowledge of heaven and hell, you fool! ||1||
ਕਿਸਾਨ ਬਣ ਜਾ ਅਤੇ ਤੇਰੀ ਸ਼ਰਧਾ ਉਗ ਪਏਗੀ। ਹੈ ਮੂਰਖ! ਇਸ ਤਰ੍ਹਾ ਤੂੰ ਆਪਣੇ ਸੁਰਗ ਤੇ ਨਰਕ ਨੂੰ ਸਮਝ।
ਈਮਾਨੁ = ਸਰਧਾ। ਜੰਮਾਇ ਲੈ = ਉਗਾ ਲੈ। ਏਵ = ਇਸ ਤਰ੍ਹਾਂ।੧।ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ ॥੧॥
 
कीता कहा करे मनि मानु ॥
Kīṯā kahā kare man mān.
Why should the created beings feel pride in their minds?
ਰਚਿਆ ਹੋਇਆ ਆਪਣੇ ਚਿੱਤ ਅੰਦਰ ਹੰਕਾਰ ਕਿਉਂ ਕਰੇਂ?
ਕੀਤਾ = ਪੈਦਾ ਕੀਤਾ ਹੋਇਆ ਜੀਵ। ਮਨਿ = ਮਨ ਵਿਚ। ਕਹਾ ਮਾਨੁ ਕਰੇ = ਕੀਹ ਮਾਣ ਕਰ ਸਕਦਾ ਹੈ?ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ?
 
अंतरि हरि रसु रवि रहिआ चूका मनि अभिमानु ॥
Anṯar har ras rav rahi▫ā cẖūkā man abẖimān.
Deep within, they are drenched with the Essence of the Lord, and the egotistical pride of the mind is subdued.
ਉਨ੍ਹਾਂ ਦਾ ਮਨ ਵਾਹਿਗੁਰੂ-ਅੰਮ੍ਰਿਤ ਨਾਲ ਤਰੋਤਰ ਰਹਿੰਦਾ ਹੈ ਅਤੇ ਉਨ੍ਹਾਂ ਦਾ ਮਾਨਸਕ ਹੰਕਾਰ ਦੂਰ ਹੋ ਜਾਂਦਾ ਹੈ।
ਅੰਤਰਿ = (ਉਹਨਾਂ ਦੇ) ਅੰਦਰ। ਰਵਿ ਰਹਿਆ = ਸਿੰਜਰ ਜਾਂਦਾ ਹੈ, ਰਚ ਜਾਂਦਾ ਹੈ। ਮਨਿ = ਮਨ ਵਿਚੋਂ।ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ।
 
मनु निरमलु हरि रवि रहिआ पाइआ दरगहि मानु ॥२॥
Man nirmal har rav rahi▫ā pā▫i▫ā ḏargahi mān. ||2||
Their minds become pure, and they remain immersed in the Lord; they are honored in His Court. ||2||
ਉਨ੍ਹਾਂ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ। ਉਹ ਪਰਮਾਤਮਾ ਵਿੱਚ ਸਮਾਏ ਰਹਿੰਦੇ ਹਨ ਤੇ ਉਸ ਦੇ ਦਰਬਾਰ ਵਿੱਚ ਮਾਨ ਪਾਉਂਦੇ ਹਨ।
xxxਉਹਨਾਂ ਦਾ ਪਵਿਤ੍ਰ (ਹੋ ਚੁਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੨॥
 
सतगुरु सेवि सुखु पाइआ विचहु गइआ गुमानु ॥
Saṯgur sev sukẖ pā▫i▫ā vicẖahu ga▫i▫ā gumān.
who serves the True Guru, finds peace and his arrogant pride is banished from within.
ਜਿਸ ਨੇ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਆਰਾਮ ਪਾਇਆ ਹੈ, ਅਤੇ ਆਪਣੇ ਅੰਦਰੋ ਹੰਕਾਰ ਦੂਰ ਕੀਤਾ ਹੈ।
ਸੇਵਿ = ਸੇਵ ਕੇ, ਸਰਨ ਲੈ ਕੇ।ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ।
 
मन के बिकार मनहि तजै मनि चूकै मोहु अभिमानु ॥
Man ke bikār manėh ṯajai man cẖūkai moh abẖimān.
One who eliminates mental wickedness from within the mind, and casts out emotional attachment and egotistical pride,
ਜੇਕਰ ਇਨਸਾਨ ਆਪਣੇ ਚਿੱਤ ਦੀਆਂ ਬਦੀਆਂ ਨੂੰ ਚਿੱਤ ਅੰਦਰ ਹੀ ਖਤਮ ਕਰ ਦੇਵੇ ਅਤੇ ਆਪਣੇ ਚਿੱਤ ਵਿਚੋਂ ਸੰਸਾਰੀ ਮਮਤਾ ਤੇ ਸਵੈ-ਹੰਗਤਾ ਨੂੰ ਦੂਰ ਕਰ ਦੇਵੇ,
ਮਨਹਿ = ਮਨ ਵਿਚੋਂ। ਤਜੈ = ਛੱਡ ਦੇਵੇ। ਮਨਿ = ਮਨ ਵਿਚੋਂ।ਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ,
 
आतम रामु पछाणिआ सहजे नामि समानु ॥
Āṯam rām pacẖẖāṇi▫ā sėhje nām samān.
comes to recognize the All-pervading Soul, and is intuitively absorbed into the Naam.
ਤਦ ਉਹ ਵਿਆਪਕ ਰੂਹ ਨੂੰ ਸਿੰਞਾਣ ਲੈਂਦਾ ਹੈ ਅਤੇ ਸੁਖੈਨ ਹੀ ਹਰੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਆਤਮਾਰਾਮੁ = ਸਰਬ-ਵਿਆਪਕ ਪ੍ਰਭੂ। ਸਹਜੇ = ਆਤਮਕ ਅਡੋਲਤਾ ਦੀ ਰਾਹੀਂ। ਸਮਾਨੁ = ਸਮਾਈ, ਲੀਨਤਾ।ਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ।
 
सबदु न चीनै कथनी बदनी करे बिखिआ माहि समानु ॥३॥
Sabaḏ na cẖīnai kathnī baḏnī kare bikẖi▫ā māhi samān. ||3||
They do not contemplate the Shabad; engrossed in corruption, they utter only empty words. ||3||
ਉਹ ਹਰੀ ਦੇ ਸ਼ਬਦ ਦਾ ਚਿੰਤਨ ਨਹੀਂ ਕਰਦਾ, ਮੂੰਹ-ਜ਼ਬਾਨੀ ਗੱਲਾਂ ਹੀ ਕਰਦਾ ਹੈ ਅਤੇ ਪਾਪਾਂ ਅੰਦਰ ਗਲਤਾਨ ਹੈ।
ਚੀਨੈ = ਪਛਾਣਦਾ। ਕਥਨੀ ਬਦਨੀ = (ਨਿਰੀਆਂ) ਗੱਲਾਂ ਬਾਤਾਂ। ਬਿਖਿਆ = ਮਾਇਆ।੩।ਉਹ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ। ਉਹ (ਜ਼ਬਾਨੀ ਜ਼ਬਾਨੀ ਧਾਰਮਿਕ) ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗ਼ਰਕ ਰਹਿੰਦਾ ਹੈ ॥੩॥
 
कामु क्रोधु लोभु बिनसिआ तजिआ सभु अभिमानु ॥२॥
Kām kroḏẖ lobẖ binsi▫ā ṯaji▫ā sabẖ abẖimān. ||2||
Sexual desire, anger and greed are eliminated, and all egotistical pride is abandoned. ||2||
ਉਨ੍ਹਾਂ ਦਾ ਸਮੂਹ ਹੰਕਾਰ, ਖਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਭੋਗ ਦੀ ਇਛਿਆ, ਗੁੱਸਾ ਤੇ ਲਾਲਚ ਭੀ ਦੂਰ ਹੋ ਜਾਂਦੇ ਹਨ।
ਅਭਿਮਾਨੁ = ਅਹੰਕਾਰ।੨।ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ। ਉਹ ਮਨੁੱਖ ਅਹੰਕਾਰ ਉੱਕਾ ਛੱਡ ਦੇਂਦਾ ਹੈ ॥੨॥
 
किआ थोड़ड़ी बात गुमानु ॥१॥ रहाउ ॥
Ki▫ā thoṛ▫ṛī bāṯ gumān. ||1|| rahā▫o.
Why do you take pride in trivial matters? ||1||Pause||
ਤੂੰ ਤੁਛ ਗੱਲ ਤੇ ਕਿਉਂ ਹੰਕਾਰ ਕਰਦਾ ਹੈ? ਠਹਿਰਾਉ।
ਬਾਤ = ਗੱਲ। ਗੁਮਾਨ = ਮਾਣ।੧।ਥੋੜੀ ਜਿਤਨੀ ਗੱਲ ਪਿੱਛੇ (ਇਸ ਥੋੜੇ ਜਿਹੇ ਜੀਵਨ-ਸਮੇਂ ਵਾਸਤੇ) ਕਿਉਂ ਮਾਣ ਕਰਦਾ ਹੈਂ? ॥੧॥ ਰਹਾਉ॥
 
साचउ मानु महतु तूं आपे देवणहारु ॥१॥
Sācẖa▫o mān mahaṯ ṯūʼn āpe ḏevaṇhār. ||1||
O True Lord, You are Honor and Glory; You Yourself are the Giver. ||1||
ਤੂੰ ਹੈ ਸੱਚੇ ਸੁਆਮੀ! ਇਜ਼ਤ ਮਾਨ ਤੇ ਬਜੁਰਗੀ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਦੇਣ ਵਾਲਾ।
ਸਾਚਉ = ਸਦਾ ਕਾਇਮ ਰਹਿਣ ਵਾਲਾ। ਮਹਤੁ = ਵਡਿਆਈ ॥੧॥ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਣ ਹੈਂ, ਵਡਿਆਈ ਹੈਂ, ਤੂੰ ਆਪ ਹੀ (ਜੀਵਾਂ ਨੂੰ ਮਾਣ-ਵਡਿਆਈ) ਦੇਣ ਵਾਲਾ ਹੈਂ ॥੧॥
 
हउमै ममता जलि बलउ लोभु जलउ अभिमानु ॥
Ha▫umai mamṯā jal bala▫o lobẖ jala▫o abẖimān.
May my egotism and possessiveness be burnt to ashes, and my greed and egotistical pride consigned to the fire.
ਸੜ ਕੇ ਸੁਆਹ ਹੋ ਜਾਂ, ਤੂੰ ਹੋ ਮੇਰੀ ਹੰਗਤਾ ਤੇ ਸੰਸਾਰੀ ਮੋਹ! ਰੱਬ ਕਰੇ, ਮੇਰੀ ਤਮ੍ਹਾਂ ਤੇ ਹੈਕੜ ਅੱਗ ਵਿੱਚ ਪੈ ਜਾਵੇ।
ਜਲਿ ਬਲਉ = {ਹੁਕਮੀ ਭਵਿੱਖਤ} ਜਲ ਬਲ ਜਾਏ। ਜਲਉ = ਜਲ ਜਾਏ।ਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ)।