Sri Guru Granth Sahib Ji

Search ਮਾਰੇ in Gurmukhi

सभि जीअ तुमारे जी तूं जीआ का दातारा ॥
Sabẖ jī▫a ṯumāre jī ṯūʼn jī▫ā kā ḏāṯārā.
All living beings are Yours-You are the Giver of all souls.
ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
ਦਾਤਾਰਾ = ਰਾਜ਼ਕ।ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।
 
किउ मनहु बेसारीऐ निमख नही टारीऐ गुणवंत प्रान हमारे ॥
Ki▫o manhu besārī▫ai nimakẖ nahī tārī▫ai guṇvanṯ parān hamāre.
How could I forget Him from my mind, even for an instant? He is the Most Worthy; He is my very life!
ਮੈਂ ਕਿਉਂ ਮਾਨਸਕ ਤੌਰ ਤੇ ਇਕ ਮੁਹਤ ਭਰ ਲਈ ਭੀ ੳਬਤਕ੍ਰਿਸ਼ਟਤ ਮਾਲਕ ਨੂੰ ਭੁਲਾਵਾਂ ਤੇ ਪਰੇ ਹਟਾਵਾ, ਜੋ ਮੇਰੀ ਜਿੰਦ ਜਾਨ ਹੈ?
ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਟਾਰੀਐ = ਟਾਲਿਆ ਜਾ ਸਕਦਾ, ਹਟਾਇਆ ਜਾ ਸਕਦਾ। ਗੁਣਵੰਤ = ਹੇ ਗੁਣਾਂ ਦੇ ਮਾਲਕ-ਪ੍ਰਭੂ! ਪ੍ਰਾਨ ਹਮਾਰੇ = ਹੇ ਸਾਡੀ ਜਿੰਦ-ਜਾਨ-ਪ੍ਰਭੂ!ਹੇ ਗੁਣਾਂ ਦੇ ਸੋਮੇ ਪ੍ਰਭੂ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ।
 
मनमुख हुकमु न जाणनी तिन मारे जम जंदारु ॥
Manmukẖ hukam na jāṇnī ṯin māre jam janḏār.
The self-willed manmukhs do not know the Lord's Command; they are beaten down by the Messenger of Death.
ਆਪ-ਹੁਦਰੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਮੌਤ ਦਾ ਦੂਤ ਡੰਡੇ ਨਾਲ ਕੁਟਦਾ ਹੈ।
ਜੰਦਾਰੁ = ਜੰਦਾਲ, ਜ਼ਾਲਮ, ਡਾਢਾ।ਮਨਮੁਖ ਬੰਦੇ (ਪ੍ਰਭੂ ਦਾ) ਹੁਕਮ ਨਹੀਂ ਪਛਾਣਦੇ, (ਇਸ ਕਰਕੇ) ਉਹਨਾਂ ਨੂੰ ਜ਼ਾਲਮ ਜਮ ਦੰਡ ਦੇਂਦਾ ਹੈ।
 
सेव करी पलु चसा न विछुड़ा जन नानक दास तुमारे जीउ ॥४॥
Sev karī pal cẖasā na vicẖẖuṛā jan Nānak ḏās ṯumāre jī▫o. ||4||
I will now serve You forever, and I shall never be separated from You, even for an instant. Servant Nanak is Your slave, O Beloved Master. ||4||
ਮੈਂ ਹੁਣ ਤੇਰੀ ਘਾਲ ਕਮਾਵਾਂਗਾ ਅਤੇ ਇਕ ਛਿਨ ਤੇ ਮੂਹਤ ਲਈ ਭੀ ਤੇਰੇ ਨਾਲੋਂ ਵੱਖਰਾ ਨਹੀਂ ਹੋਵਾਂਗਾਂ। ਨੌਕਰ ਨਾਨਕ, ਤੇਰਾ ਗੋਲਾ ਹੈ, ਹੇ ਪੂਜਨੀਯ ਮਾਲਕ!
ਕਰੀ = ਕਰੀਂ, ਮੈਂ ਕਰਦਾ ਹਾਂ। ਚਸਾ = ਪਲ ਦਾ ਤ੍ਰੀਹਵਾਂ ਹਿੱਸਾ। ਵਿਛੁੜਾ = ਵਿੱਛੁੜਾਂ, ਮੈਂ ਵਿੱਛੁੜਦਾ ॥੪॥ਹੇ ਦਾਸ ਨਾਨਕ! (ਆਖ ਕਿ ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥
 
हउ घोली जीउ घोलि घुमाई जन नानक दास तुमारे जीउ ॥ रहाउ ॥१॥८॥
Ha▫o gẖolī jī▫o gẖol gẖumā▫ī jan Nānak ḏās ṯumāre jī▫o. Rahā▫o. ||1||8||
I am a sacrifice, my soul is a sacrifice; servant Nanak is Your slave, Lord. ||Pause||1||8||
ਮੈਂ ਸਦਕੇ ਹਾਂ, ਅਤੇ ਮੇਰੀ ਜਿੰਦੜੀ ਸਦਕੇ ਜਾਂਦੀ ਹੈ ਤੇਰੇ ਉਤੋਂ। ਨੌਕਰ ਨਾਨਕ ਤੇਰਾ ਗੁਮਾਸ਼ਤਾ ਹੈ। ਠਹਿਰਾਉ।
xxxਦਾਸ ਨਾਨਕ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹੈ ॥੧॥ ਰਹਾਉ॥
 
तूं संतन का संत तुमारे संत साहिब मनु माना जीउ ॥२॥
Ŧūʼn sanṯan kā sanṯ ṯumāre sanṯ sāhib man mānā jī▫o. ||2||
You belong to the Saints, and the Saints belong to You. The minds of the Saints are attuned to You, O my Lord and Master. ||2||
ਤੂੰ ਸਾਧੂਆਂ ਦਾ ਹੈ ਅਤੇ ਸਾਧੂ ਤੇਰੇ ਹਨ ਸਾਧੂਆਂ ਦਾ ਚਿੱਤ ਤੇਰੇ ਨਾਲ ਹਿਲ ਗਿਆ ਹੈ।
ਮਾਨਾ = ਪਤੀਜਦਾ ਹੈ ॥੨॥ਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੨॥
 
तूं जलनिधि हम मीन तुमारे ॥
Ŧūʼn jalniḏẖ ham mīn ṯumāre.
: You are the Ocean of Water, and I am Your fish.
ਤੂੰ ਹੇ ਸਾਹਿਬ! ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ।
ਨਿਧਿ = ਖ਼ਜ਼ਾਨਾ। ਜਲ ਨਿਧਿ = ਸਮੁੰਦਰ। ਮੀਨ = ਮੱਛੀਆਂ।(ਹੇ ਪ੍ਰਭੂ!) ਤੂੰ (ਮਾਨੋ) ਸਮੁੰਦਰ ਹੈਂ ਤੇ ਅਸੀਂ (ਜੀਵ) ਤੇਰੀਆਂ ਮੱਛੀਆਂ ਹਾਂ।
 
चलित तुमारे प्रगट पिआरे देखि नानक भए निहाला जीउ ॥४॥२६॥३३॥
Cẖaliṯ ṯumāre pargat pi▫āre ḏekẖ Nānak bẖa▫e nihālā jī▫o. ||4||26||33||
Your Playful Ways are revealed, O my Beloved. Beholding them, Nanak is enraptured. ||4||26||33||
ਤੇਰੇ ਰੰਗੀਲੇ ਖੇਲ ਪ੍ਰਤੱਖ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਨੂੰ ਵੇਖ ਕੇ ਨਾਨਕ ਪਰਮ-ਪ੍ਰਸੰਨ ਹੋ ਗਿਆ ਹੈ।
ਚਲਿਤ = {चरित्र} ਤਮਾਸ਼ੇ। ਪਿਆਰੇ = ਹੇ ਪਿਆਰੇ ਪ੍ਰਭੂ! ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ ॥੪॥ਨਾਨਾਕ ਆਖਦਾ ਹੈ ਕਿ ਹੇ ਪਿਆਰੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿਚ ਪਰਤੱਖ ਦਿੱਸ ਰਹੇ ਹਨ। (ਤੇਰਾ ਇਹ ਦਾਸ ਉਹਨਾਂ ਨੂੰ) ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੪॥੨੬॥੩੩॥
 
जिउ बारिक माता समारे ॥
Ji▫o bārik māṯā sammāre.
as the mother cares for her children.
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ।
ਸੰਮਾਰੇ = ਸੰਭਾਲਦੀ ਹੈ।ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ।
 
दुबिधा मारे इकसु सिउ लिव लाए ॥
Ḏubiḏẖā māre ikas si▫o liv lā▫e.
subduing the sense of duality, they are in love with the One.
ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰਕੇ ਇੱਕ ਸੁਆਮੀ ਨਾਲ ਪ੍ਰੀਤ ਪਾਉਂਦਾ ਹੈ।
ਦੁਬਿਧਾ = ਦੁ-ਕਿਸਮਾ ਪਨ, ਦੁਚਿੱਤਾ ਪਨ। ਇਕਸੁ ਸਿਉ = ਸਿਰਫ਼ ਇਕ ਨਾਲ। ਲਿਵ = ਲਗਨ।(ਜਿਸ ਦੀ ਬਰਕਤਿ ਨਾਲ) ਉਹ ਮਨ ਦਾ ਦੁਚਿੱਤਾ-ਪਨ ਮਾਰ ਕੇ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲਾਈ ਰੱਖਦਾ ਹੈ।
 
आपु मारे ता त्रिभवणु सूझै ॥
Āp māre ṯā ṯaribẖavaṇ sūjẖai.
Those who subdue their egotism, come to know the three worlds.
ਜਦ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦਾ ਹੈ, ਤਦ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।
ਆਪੁ = ਆਪਾ-ਭਾਵ। ਤ੍ਰਿਭਵਣੁ = ਸਾਰਾ ਜਗਤ।(ਜੇਹੜਾ ਸਮਝਦਾ ਹੈ, ਉਹ ਜਦੋਂ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਹ ਪਰਮਾਤਮਾ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਜਾਣ ਲੈਂਦਾ ਹੈ।
 
आपे मारे आपि जीवाए ॥
Āpe māre āp jīvā▫e.
He Himself kills, and He Himself revives.
ਉਹ ਆਪ ਹੀ ਮਾਰਦਾ ਤੇ ਆਪ ਹੀ ਸੁਰਜੀਤ ਕਰਦਾ ਹੈ।
ਮਾਰੇ = ਆਤਮਕ ਮੌਤ ਦੇਂਦਾ ਹੈ। ਜੀਵਾਏ = ਆਤਮਕ ਜੀਵਨ ਦੇਂਦਾ ਹੈ।ਪਰਮਾਤਮਾ ਆਪ ਹੀ (ਕਿਸੇ ਜੀਵ ਨੂੰ) ਆਤਮਕ ਮੌਤ ਦੇ ਰਿਹਾ ਹੈ (ਕਿਸੇ ਨੂੰ) ਆਤਮਕ ਜੀਵਨ ਬਖ਼ਸ਼ ਰਿਹਾ ਹੈ।
 
गुरमुखि होवै सु हउमै मारे सचो सचु धिआवणिआ ॥३॥
Gurmukẖ hovai so ha▫umai māre sacẖo sacẖ ḏẖi▫āvaṇi▫ā. ||3||
One who becomes Gurmukh subdues egotism, and meditates on the Truest of the True. ||3||
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਹੰਕਾਰ ਨੂੰ ਨਵਿਰਤ ਕਰ ਲੈਂਦਾ ਹੈ ਅਤੇ ਸਚਿਆਰਾਂ ਦੇ ਪਰਮ ਸਚਿਆਰ ਦਾ ਸਿਮਰਨ ਕਰਦਾ ਹੈ।
ਸਚੋ ਸਚੁ = ਸਦਾ-ਥਿਰ ਪ੍ਰਭੂ ਨੂੰ ਹੀ ॥੩॥ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ (ਆਪਣੇ ਅੰਦਰੋਂ) ਹਉਮੈ ਮਾਰ ਲੈਂਦਾ ਹੈ, ਤੇ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਦਾ ਹੈ ॥੩॥
 
अंतरि ततु गिआनि हउमै मारे ॥
Anṯar ṯaṯ gi▫ān ha▫umai māre.
They subdue their ego, and find the essence of wisdom, deep within their being.
ਉਸ ਦੇ ਹਿਰਦੇ ਅੰਦਰ ਯਥਾਰਥ ਬ੍ਰਹਿਮ-ਬੋਧ ਹੈ ਅਤੇ ਉਹੀ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ।
ਗਿਆਨਿ = ਗਿਆਨ ਦੀ ਰਾਹੀਂ।ਉਸ ਦੇ ਅੰਦਰ ਜਗਤ ਦਾ ਮੂਲ ਪ੍ਰਭੂ ਪਰਗਟ ਹੋ ਜਾਂਦਾ ਹੈ, ਉਹ (ਗੁਰੂ ਦੇ ਬਖ਼ਸ਼ੇ) ਗਿਆਨ ਦੀ ਸਹਾਇਤਾ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ।
 
हुकमी सिरि जंदारु मारे दाईऐ ॥
Hukmī sir janḏār māre ḏā▫ī▫ai.
By the Hukam of the Lord's Command, the Messenger of Death smashes his club over their heads.
ਸਾਹਿਬ ਦੇ ਫੁਰਮਾਨ ਤਾਬੇ, ਮੌਤ ਦਾ ਫਰਿਸ਼ਤਾ, ਦਾਅ ਲਾ ਕੇ ਇਨਸਾਨ ਦੇ ਮੂੰਡ ਉਤੇ ਡੰਡਾ ਮਾਰਦਾ ਹੈ।
ਜੰਦਾਰੁ = {ਫ਼ਾਰਸੀ: ਜੰਦਾਲ, ਗਵਾਰ, ਅਵੈੜਾ। ਇਹ ਲਫ਼ਜ਼ ਆਮ ਤੌਰ ਤੇ ਲਫ਼ਜ਼ 'ਜਮ' ਦੇ ਨਾਲ ਵਰਤਿਆ ਜਾਣ ਕਰ ਕੇ ਇਕੱਲਾ ਭੀ 'ਜਮ' ਦੇ ਅਰਥ ਵਿਚ ਵਰਤਿਆ ਜਾਂਦਾ ਹੈ} ਜਮ। ਦਾਈਐ = ਦਾਉ ਲਾ ਕੇ।ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ।
 
आपु मारे ता पाए नाउ ॥२॥
Āp māre ṯā pā▫e nā▫o. ||2||
Conquering self-conceit, one obtains the Name. ||2||
ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਤਦ ਉਹ ਨਾਮ ਨੂੰ ਪਾ ਲੈਂਦਾ ਹੈ।
ਆਪੁ = ਆਪਾ-ਭਾਵ ॥੨॥ਜੀਵ ਆਪਾ-ਭਾਵ ਨੂੰ ਖ਼ਤਮ ਕਰੇ, ਤਾਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਸਕਦਾ ਹੈ ॥੨॥
 
जेता समुंदु सागरु नीरि भरिआ तेते अउगण हमारे ॥
Jeṯā samunḏ sāgar nīr bẖari▫ā ṯeṯe a▫ugaṇ hamāre.
As the seas and the oceans are overflowing with water, so vast are my own sins.
ਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ।
ਸਾਗਰੁ = ਸਮੁੰਦਰ। ਨੀਰਿ = ਨੀਰ ਨਾਲ, ਪਾਣੀ ਨਾਲ। ਤੇਤੇ = ਉਤਨੇ, ਬੇਅੰਤ।(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ।
 
मनु मारे धातु मरि जाइ ॥
Man māre ḏẖāṯ mar jā▫e.
When someone kills and subdues his own mind, his wandering nature is also subdued.
ਜਦ ਆਦਮੀ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਉਸ ਦੀ ਭਟਕਣ ਮੁਕ ਜਾਂਦੀ ਹੈ।
ਮਾਰੇ = ਵੱਸ ਵਿਚ ਕਰ ਲੈਂਦਾ ਹੈ। ਧਾਤੁ = ਭਟਕਣਾ {संः धा}।(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ) ਮਨ ਨੂੰ ਕਾਬੂ ਕਰ ਲੈਂਦਾ ਹੈ, ਉਸ ਮਨੁੱਖ ਦੀ (ਮਾਇਆ ਵਾਲੀ) ਭਟਕਣਾ ਮੁੱਕ ਜਾਂਦੀ ਹੈ।
 
जिन मिलिआ दुख जाहि हमारे ॥१॥ रहाउ ॥
Jin mili▫ā ḏukẖ jāhi hamāre. ||1|| rahā▫o.
Meeting with them, my sorrows depart. ||1||Pause||
ਜਿਨ੍ਹਾਂ ਨੂੰ ਭੇਟਣ ਦੁਆਰਾ ਮੇਰੇ ਦੁਖੜੇ ਦੂਰ ਹੋ ਜਾਣ। ਠਹਿਰਾਉ।
xxx॥੧॥ਜਿਨ੍ਹਾਂ ਦੇ ਮਿਲਿਆਂ ਮੇਰੇ ਸਾਰੇ ਦੁਖ ਦੂਰ ਹੋ ਜਾਣ (ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਏ) ॥੧॥ ਰਹਾਉ॥
 
काज तुमारे देइ निबाहि ॥१॥ रहाउ ॥
Kāj ṯumāre ḏe▫e nibāhi. ||1|| rahā▫o.
He will resolve your affairs. ||1||Pause||
ਤੇਰੇ ਕੰਮ ਉਸ ਸਾਰੇ ਨੇਪਰੇ ਚਾੜ੍ਹ ਦੇਵੇਗਾ। ਠਹਿਰਾਉ।
ਦੇਇ = ਦੇਂਦਾ ਹੈ, ਦੇਵੇਗਾ। ਦੇਹਿ ਨਿਬਾਹਿ = ਸਿਰੇ ਚਾੜ੍ਹ ਦੇਵੇਗਾ ॥੧॥ਗੁਰੂ ਤੇਰੇ ਕਾਰਜ (ਜਨਮ-ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖ਼ਸ਼ੇਗਾ) ॥੧॥ ਰਹਾਉ॥