Sri Guru Granth Sahib Ji

Search ਮਾਰੈ in Gurmukhi

सबदि मरै मनु मारै अपुना मुकती का दरु पावणिआ ॥३॥
Sabaḏ marai man mārai apunā mukṯī kā ḏar pāvṇi▫ā. ||3||
Those who die in the Shabad and subdue their own minds, obtain the door of liberation. ||3||
ਜੋ ਰੱਬ ਦੇ ਨਾਮ ਨਾਲ ਮਰਦਾ ਤੇ ਆਪਣੇ ਮਨੂਏ ਨੂੰ ਕਾਬੂ ਕਰਦਾ ਹੈ, ਉਹ ਕਲਿਆਣ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
ਮਰੈ = ਮਰਦਾ ਹੈ, ਮੋਹ ਵਲੋਂ ਉੱਚਾ ਹੋ ਜਾਂਦਾ ਹੈ ॥੩॥ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ ॥੩॥
 
सासि सासि जनु नामु समारै ॥३॥
Sās sās jan nām samārai. ||3||
With each and every breath, they remember the Naam. ||3||
ਜੋ ਵਾਹਿਗੁਰੂ ਦਾ ਸੇਵਕ ਹਰ ਸੁਆਸ ਨਾਲ ਨਾਮ ਦਾ ਸਿਮਰਣ ਕਰਦਾ ਹੈ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰੈ = ਸਾਂਭਦਾ ਹੈ ॥੩॥ਸੇਵਕ ਆਪਣੇ ਇਕ ਇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ ॥੩॥
 
मारै राखै एको सोइ ॥१॥ रहाउ ॥
Mārai rākẖai eko so▫e. ||1|| rahā▫o.
He alone preserves and destroys. ||1||Pause||
ਕੇਵਲ ਉਹੀ ਰਖਿਆ ਕਰਦਾ ਤੇ ਤਬਾਹ ਕਰਦਾ ਹੈ। ਠਹਿਰਾਉ।
ਸੋਇ = ਉਹੀ ॥੧॥ਉਹ ਭਗਵਾਨ ਹੀ (ਜੀਵਾਂ ਨੂੰ) ਮਾਰਦਾ ਹੈ, ਉਹ ਭਗਵਾਨ ਹੀ (ਜੀਵਾਂ ਨੂੰ) ਪਾਲਦਾ ਹੈ ॥੧॥ ਰਹਾਉ॥
 
सभ भै मिटहि तुमारै नाइ ॥
Sabẖ bẖai mitėh ṯumārai nā▫e.
All fear is eradicated by Your Name.
ਤੇਰੇ ਨਾਮ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ।
ਨਾਇ = ਨਾਮ ਦੀ ਰਾਹੀਂ।(ਹੇ ਪ੍ਰਭੂ!) ਤੇਰੇ ਨਾਮ ਵਿਚ ਜੁੜਿਆਂ (ਮਨੁੱਖਾਂ ਦੇ ਸਾਰੇ) ਡਰ ਦੂਰ ਹੋ ਜਾਂਦੇ ਹਨ।
 
दय गुसाई मीतुला तूं संगि हमारै बासु जीउ ॥१॥ रहाउ ॥
Ḏa▫y gusā▫ī mīṯulā ṯūʼn sang hamārai bās jī▫o. ||1|| rahā▫o.
O Dear Lord God, my Best Friend, please, abide with me. ||1||Pause||
ਹੈ ਮੇਰੇ ਮਿੱਤਰ! ਪੂਜਯ ਵਾਹਿਗੁਰੂ ਸੁਆਮੀ ਤੂੰ ਮੇਰੇ ਨਾਲ ਰਹੁ। ਠਹਿਰਾਉ।
ਦਯ = ਹੇ ਤਰਸ ਕਰਨ ਵਾਲੇ! {दय् = to feel pity}। ਮੀਤੁਲਾ = ਪਿਆਰਾ ਮਿੱਤਰ। ਬਾਸੁ = ਵੱਸ ॥੧॥ਹੇ ਤਰਸ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਖਸਮ! ਤੂੰ ਮੇਰਾ ਪਿਆਰਾ ਮਿੱਤਰ ਹੈਂ, ਸਦਾ ਮੇਰੇ ਨਾਲ ਵੱਸਦਾ ਰਹੁ ॥੧॥ ਰਹਾਉ॥
 
निरभउ संगि तुमारै बसते इहु डरनु कहा ते आइआ ॥१॥ रहाउ ॥
Nirbẖa▫o sang ṯumārai basṯe ih daran kahā ṯe ā▫i▫ā. ||1|| rahā▫o.
The Fearless Lord abides with you. So where does this fear come from? ||1||Pause||
ਅਸੀਂ ਨਿਡੱਰ ਹੋ ਤੇਰੇ ਨਾਲ ਵਸਦੇ ਹਾਂ, ਇਹ ਡਰ ਕਿੱਥੋ ਆਉਂਦਾ ਹੈ? ਠਹਿਰਾਉ।
ਸੰਗਿ ਤੁਮਾਰੈ = ਤੇਰੇ ਨਾਲ। ਕਹਾ ਤੇ = ਕਿਥੋਂ? ॥੧॥ਜੇਹੜੇ ਜੀਵ ਤੇਰੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਭੀ ਕੋਈ ਡਰ-ਖ਼ੌਫ਼ ਨਹੀਂ ਆਉਂਦਾ ॥੧॥ ਰਹਾਉ॥
 
ऐसा निधानु देहु मो कउ हरि जन चलै हमारै साथे ॥३॥
Aisā niḏẖān ḏeh mo ka▫o har jan cẖalai hamārai sāthe. ||3||
Please give me that treasure, which will go along with me, O servant of the Lord. ||3||
ਹੈ ਰੱਬ ਦੇ ਭਗਤ ਜਨੋ, ਮੈਨੂੰ ਇਹੋ ਜਿਹਾ ਖ਼ਜ਼ਾਨਾ ਬਖ਼ਸ਼ੋ, ਜਿਹੜਾ ਮੇਰੇ ਨਾਲ ਜਾਵੇ।
ਨਿਧਾਨੁ = ਖ਼ਜ਼ਾਨਾ। ਹਰਿ ਜਨ = ਹੇ ਹਰੀ ਦੇ ਜਨ! ॥੩॥ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਅਜੇਹਾ ਨਾਮ-ਖ਼ਜ਼ਾਨਾ ਦੇਹੋ, ਜੇਹੜਾ (ਇਥੋਂ ਚਲਦਿਆਂ) ਮੇਰੇ ਨਾਲ ਸਾਥ ਕਰੇ ॥੩॥
 
आउ हमारै राम पिआरे जीउ ॥
Ā▫o hamārai rām pi▫āre jī▫o.
Come to me, O my Beloved Lord.
ਮੇਰੇ ਗ੍ਰਹਿ ਵਿੱਚ ਆ। ਹੇ ਮੇਰੇ ਪ੍ਰੀਤਮ ਪ੍ਰਭੂ।
ਹਮਾਰੈ = ਮੇਰੇ ਹਿਰਦੇ-ਘਰ ਵਿਚ।ਹੇ ਮੇਰੇ ਪਿਆਰੇ ਰਾਮ ਜੀ! ਮੇਰੇ-ਹਿਰਦੇ ਵਿਚ ਆ ਵੱਸ।
 
संगि तुमारै मै करे अनंदा जीउ ॥
Sang ṯumārai mai kare ananḏā jī▫o.
In Your Company, I am in ecstasy.
ਤੇਰੀ ਸੰਗਤ ਅੰਦਰ ਮੈਂ ਖੁਸ਼ੀ ਮਾਣਦੀ ਹਾਂ।
ਸੰਗਿ ਤੁਮਾਰੈ = ਤੇਰੀ ਸੰਗਤ ਵਿਚ।(ਹੇ ਮੇਰੇ ਪਿਆਰੇ ਰਾਮ ਜੀ!) ਤੇਰੀ ਸੰਗਤ ਵਿਚ ਰਹਿ ਕੇ ਮੈਂ ਆਨੰਦ ਮਾਣਦਾ ਹਾਂ।
 
जोरि तुमारै सुखि वसा सचु सबदु नीसाणु ॥१॥ रहाउ ॥
Jor ṯumārai sukẖ vasā sacẖ sabaḏ nīsāṇ. ||1|| rahā▫o.
Through Your Almighty Power, I dwell in peace. The True Word of the Shabad is my banner and insignia. ||1||Pause||
ਤੇਰੀ ਤਾਕਤ ਰਾਹੀਂ ਮੈਂ ਆਰਾਮ ਅੰਦਰ ਰਹਿੰਦਾ ਹਾਂ। ਸੱਚਾ ਨਾਮ ਮੇਰੇ ਉਪਰ ਨਿਸ਼ਾਨ ਹੈ। ਠਹਿਰਾਉ।
ਜੋਰਿ ਤੁਮਾਰੈ = ਤੇਰੇ ਤਾਣ ਦੇ ਆਸਰੇ। ਸੁਖਿ = ਸੁਖ ਨਾਲ। ਵਸਾ = ਵਸਾਂ, ਮੈਂ ਵੱਸਦਾ ਹਾਂ। ਨੀਸਾਣੁ = ਪਰਵਾਨਾ, ਰਾਹਦਾਰੀ ॥੧॥ਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ ॥੧॥ ਰਹਾਉ॥
 
अफरिउ कालु कूड़ु सिरि मारै ॥५॥
Afri▫o kāl kūṛ sir mārai. ||5||
Death is inevitable; it strikes the heads of the false. ||5||
ਅਮੋੜ ਮੌਤ ਝੂਠੇ ਪ੍ਰਾਣੀਆਂ ਦੇ ਸਿਰ ਉਤੇ ਸੱਟ ਮਾਰਦੀ ਹੈ।
ਅਫਰਿਉ = ਅਮੋੜ, ਬਲੀ। ਕੂੜੁ = ਮਾਇਆ ਦਾ ਮੋਹ। ਸਿਰਿ = (ਉਸ ਦੇ) ਸਿਰ ਉਤੇ। ਮਾਰੈ = ਮਾਰਦਾ ਹੈ, ਆਤਮਕ ਮੌਤੇ ਮਾਰਦਾ ਹੈ, ਆਤਮਕ ਜੀਵਨ ਪਲਰਨ ਨਹੀਂ ਦੇਂਦਾ ॥੫॥ਪਰ ਬਲੀ ਕਾਲ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ (ਉਸ ਨੂੰ ਆਤਮਕ ਮੌਤੇ ਮਾਰਦਾ ਹੈ) ਜਿਸ ਦੇ ਹਿਰਦੇ ਵਿਚ ਮਾਇਆ ਦਾ ਮੋਹ ਹੈ ॥੫॥
 
सो जनु साचा जि हउमै मारै ॥
So jan sācẖā jė ha▫umai mārai.
Those humble beings are true, who conquer their ego.
ਸੱਚਾ ਹੈ ਉਹ ਇਨਸਾਨ ਜੋ ਆਪਣੇ ਗ਼ਰੂਰ ਨੂੰ ਮੇਟ ਸੁਟਦਾ ਹੈ,
ਜਿ = ਜੇਹੜਾ।ਜੇਹੜਾ ਮਨੁੱਖ ਹਉਮੈ ਨੂੰ ਦੂਰ ਕਰ ਲੈਂਦਾ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।
 
मारै राखै एको आपि ॥
Mārai rākẖai eko āp.
The One Lord Himself destroys and also preserves.
ਇਕ ਪ੍ਰਭੂ ਆਪੇ ਹੀ ਮਾਰਦਾ ਤੇ ਰਖਿਆ ਕਰਦਾ ਹੈ।
xxxਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ,
 
नानक सो सेवकु सासि सासि समारै ॥३॥
Nānak so sevak sās sās samārai. ||3||
O Nanak, that servant remembers Him with each and every breath. ||3||
ਨਾਨਕ, ਉਹ ਗੋਲਾ ਹਰ ਸਾਹ ਨਾਲ ਸਾਈਂ ਨੂੰ ਯਾਦ ਕਰਦਾ ਹੈ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ, ਦਮ-ਬ-ਦਮ। ਸਮਾਰੈ = ਯਾਦ ਕਰਦਾ ਹੈ ॥੩॥ਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ॥੩॥
 
मारै न राखै अवरु न कोइ ॥
Mārai na rākẖai avar na ko▫e.
No one else can kill or preserve -
(ਵਾਹਿਗੁਰੂ ਦੇ ਬਾਝੋਂ) ਹੋਰ ਕੋਈ ਮਾਰ ਜਾ ਰੱਖ ਨਹੀਂ ਸਕਦਾ।
ਅਵਰੁ = ਹੋਰ।(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ;
 
नानक सतिगुरु सिख कउ जीअ नालि समारै ॥१॥
Nānak saṯgur sikẖ ka▫o jī▫a nāl samārai. ||1||
O Nanak, with the fullness of His heart, the True Guru mends His Sikh. ||1||
ਨਾਨਕ, ਤਨੋ ਮਨੋ ਹੋ ਕੇ, ਸੱਚੇ ਗੁਰੂ ਜੀ ਆਪਣੇ ਸਿੱਖ ਨੂੰ ਸੁਆਰਦੇ ਹਨ।
ਜੀਅ ਨਾਲ = ਜਿੰਦ ਨਾਲ ॥੧॥ਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ॥੧॥
 
जिसु राखै तिसु कोइ न मारै ॥
Jis rākẖai ṯis ko▫e na mārai.
No one can kill those who are protected by Him.
ਉਸ ਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਵਾਹਿਗੁਰੂ ਰਖਦਾ ਹੈ।
xxxਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ।
 
सो ब्राहमणु कहीअतु है हमारै ॥४॥७॥
So barāhmaṇ kahī▫aṯ hai hamārai. ||4||7||
is said to be a Brahmin among us. ||4||7||
ਸਾਡੇ ਵਿੱਚ ਕੇਵਲ ਉਹੀ ਬ੍ਰਾਹਮਣ ਆਖਿਆ ਜਾਂਦਾ ਹੈ।
ਸੋ = ਉਹ ਮਨੁੱਖ। ਕਹੀਅਤੁ ਹੈ = ਆਖੀਦਾ ਹੈ। ਹਮਾਰੈ = ਅਸਾਡੇ ਮਤ ਵਿਚ ॥੪॥੭॥ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥
 
कवनु सु मुनि जो मनु मारै ॥
Kavan so mun jo man mārai.
Who is that silent sage, who has killed his mind?
ਉਹ ਕਿਹੜਾ ਚੁੱਪ ਕੀਤਾ ਰਿਸ਼ੀ ਹੈ, ਜਿਸ ਨੇ ਆਪਣੇ ਮਨੂਏ ਦਾ ਅਭਾਵ ਕਰ ਦਿਤਾ ਹੈ?
xxxਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?
 
मारै एकहि तजि जाइ घणै ॥२१॥
Mārai ekėh ṯaj jā▫e gẖaṇai. ||21||
who conquers the one and renounces the many. ||21||
ਜੋ ਆਪਣੇ ਇਕ ਮਨੂਏ ਤੇ ਫ਼ਤਿਹ ਪਾਉਂਦਾ ਹੈ ਅਤੇ ਅਨੇਕਾਂ ਖ਼ਾਹਿਸ਼ਾਂ ਨੂੰ ਛੱਡ ਦਿੰਦਾ ਹੈ।
ਏਕਹਿ = ਇਕ (ਮਨ ਨੂੰ)। ਤਜਿ ਜਾਇ = ਛੱਡ ਦੇਂਦਾ ਹੈ। ਘਣੇ = ਬਹੁਤਿਆਂ ਨੂੰ (ਭਾਵ, ਵਿਕਾਰਾਂ) ਨੂੰ ॥੨੧॥ਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ ॥੨੧॥