Sri Guru Granth Sahib Ji

Search ਮਿਲੈ in Gurmukhi

हुकमी होवनि जीअ हुकमि मिलै वडिआई ॥
Hukmī hovan jī▫a hukam milai vadi▫ā▫ī.
By His Command, souls come into being; by His Command, glory and greatness are obtained.
ਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ।
ਜੀਅ-ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ।
 
जेती सिरठि उपाई वेखा विणु करमा कि मिलै लई ॥
Jeṯī siraṯẖ upā▫ī vekẖā viṇ karmā kė milai la▫ī.
I gaze upon all the created beings: without the karma of good actions, what are they given to receive?
ਸਮੂਹ ਸਾਜੇ ਹੋਏ ਜੀਵਾਂ ਨੂੰ ਜਿਹੜੇ ਮੈਂ ਤਕਦਾ ਹਾਂ, ਸ਼ੁਭ ਅਮਲਾਂ ਬਾਝੋਂ ਉਨ੍ਹਾਂ ਨੂੰ ਕੀ ਮਿਲਦਾ ਹੈ, ਅਤੇ ਉਹ ਕੀ ਲੈਂਦੇ ਹਨ?
ਜੇਤੀ = ਜਿਤਨੀ। ਸਿਰਠੀ = ਸ੍ਰਿਸ਼ਟੀ, ਦੁਨੀਆ। ਉਪਾਈ = ਪੈਦਾ ਕੀਤੀ ਹੋਈ। ਵੇਖਾ = ਮੈਂ ਵੇਖਦਾ ਹਾਂ। ਵਿਣੁ ਕਰਮਾ = ਪ੍ਰਭੂ ਦੀ ਮੇਹਰ ਤੋਂ ਬਿਨਾ; ਜਿਵੇਂ: 'ਵਿਣੁ ਕਰਮਾ ਕਿਛੁ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ'। (ਤਿਲੰਗੁ ਮਹਲਾ ੧)। ਕਿ ਮਿਲੈ = ਕੀਹ ਮਿਲਦਾ ਹੈ? ਕੁਝ ਨਹੀਂ ਮਿਲਦਾ। ਕਿ ਲਈ = ਕੀਹ ਕੋਈ ਲੈ ਸਕਦਾ ਹੈ?ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।
 
करमि मिलै नाही ठाकि रहाईआ ॥३॥
Karam milai nāhī ṯẖāk rahā▫ī▫ā. ||3||
They are received only by Your Grace. No one can block them or stop their flow. ||3||
ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ (ਉਨ੍ਹਾਂ ਦੇ ਵਹਾਉ ਨੂੰ) ਠਲ੍ਹ ਕੇ ਬੰਦ ਨਹੀਂ ਕਰ ਸਕਦਾ।
ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ = ਵਰਜ ਕੇ, ਰੋਕ ਕੇ।੩।(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥
 
हरि हरि नामु मिलै त्रिपतासहि मिलि संगति गुण परगासि ॥२॥
Har har nām milai ṯaripṯāsahi mil sangaṯ guṇ pargās. ||2||
Obtaining the Name of the Lord, Har, Har, they are satisfied; joining the Sangat, the Blessed Congregation, their virtues shine forth. ||2||
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰਨ ਦੁਆਰਾ, ਉਹ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਣ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੌਸ਼ਨ ਹੋ ਆਉਂਦੀਆਂ ਹਨ।
ਤ੍ਰਿਪਤਾਸਹਿ = ਰੱਜ ਜਾਂਦੇ ਹਨ। ਮਿਲਿ = ਮਿਲ ਕੇ।੨।ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ ॥੨॥
 
करमि मिलै ता पाईऐ नाही गली वाउ दुआउ ॥२॥
Karam milai ṯā pā▫ī▫ai nāhī galī vā▫o ḏu▫ā▫o. ||2||
If one receives God's Grace, then such honors are received, and not by mere words. ||2||
ਜੇਕਰ ਬੰਦਾ ਰੱਬ ਦੀ ਰਹਿਮਤ ਦਾ ਪਾਤ੍ਰ ਹੋ ਜਾਵੇ, ਕੇਵਲ ਤਦ ਹੀ ਉਹ ਐਸੀਆਂ ਇਜ਼ਤਾਂ ਪਾਉਂਦਾ ਹੈ ਅਤੇ ਵਿਹਲੀਆਂ ਗੱਲਾਂ ਨਾਲ ਨਹੀਂ।
ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਗਲੀ ਵਾਉ ਦੁਆਉ = ਹਵਾਈ ਫ਼ਜ਼ੂਲ ਗੱਲਾਂ ਨਾਲ।੨।ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ ॥੨॥
 
पूज लगै पीरु आखीऐ सभु मिलै संसारु ॥
Pūj lagai pīr ākẖī▫ai sabẖ milai sansār.
You may be worshipped and adored as a Pir (a spiritual teacher); you may be welcomed by all the world;
ਜੇਕਰ ਇਨਸਾਨ ਦੀ ਪੂਜਾ ਹੋਵੇ, ਉਹ ਰੂਹਾਨੀ ਰਹਿਬਰ ਸੱਦਿਆਂ ਜਾਵੇ, ਕਰਾਮਾਤੀ ਬੰਦਿਆਂ ਵਿੱਚ ਗਿਣਿਆ ਜਾਵੇ।
ਪੂਜ = ਪੂਜਾ, ਮਾਣਤਾ। ਸਭੁ = ਸਾਰਾ।ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ,
 
नानक पूरा जे मिलै किउ घाटै गुण तास ॥४॥९॥
Nānak pūrā je milai ki▫o gẖātai guṇ ṯās. ||4||9||
O Nanak, if one obtains the Perfect Lord, how can his virtues decrease? ||4||9||
ਨਾਨਕ, ਜੇਕਰ ਮਨੁਸ਼ ਨੂੰ ਮੁਕੰਮਲ ਮਾਲਕ ਪਰਾਪਤ ਹੋ ਜਾਵੇ ਤਾਂ ਉਸ ਦੀਆਂ ਨੇਕੀਆਂ ਕਿਸ ਤਰ੍ਹਾਂ ਘੱਟ ਹੋ ਸਕਦੀਆਂ ਹਨ?
ਕਿਉ ਘਾਟੈ = ਨਹੀਂ ਘਟਦੇ। ਤਾਸ = ਉਸ (ਜੀਵ) ਦੇ।੪।ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥
 
पिरु रीसालू ता मिलै जा गुर का सबदु सुणी ॥२॥
Pir rīsālū ṯā milai jā gur kā sabaḏ suṇī. ||2||
We meet with our Beloved, the Source of Joy, when we listen to the Word of the Guru's Shabad." ||2||
ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸ੍ਰਵਣ ਕਰੇ, ਤਾਂ ਹੀ, ਅਨੰਦੀ ਪ੍ਰੀਤਮ ਮਿਲਦਾ ਹੈ।
ਰੀਸਾਲੂ = ਸੁੰਦਰ ਰਸ ਦਾ ਘਰ, ਆਨੰਦ ਦਾਤਾ।੨।ਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ) ॥੨॥
 
सचु मिलै सचु ऊपजै सच महि साचि समाइ ॥
Sacẖ milai sacẖ ūpjai sacẖ mėh sācẖ samā▫e.
Meeting the True One, Truth wells up. The truthful are absorbed into the True Lord.
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸੱਚ ਪੈਦਾ ਹੁੰਦਾ ਹੈ ਅਤੇ ਸਤਿਵਾਦੀ ਹੋ ਕੇ ਆਦਮੀ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
ਸਾਚਿ = ਸੱਚ ਦੀ ਰਾਹੀਂ, ਸਿਮਰਨ ਦੇ ਰਾਹੀਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ।ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।
 
मन रे सचु मिलै भउ जाइ ॥
Man re sacẖ milai bẖa▫o jā▫e.
O mind, meeting with the True One, fear departs.
ਸਤਿਪੁਰਖ ਨੂੰ ਮਿਲਣ ਦੁਆਰਾ ਡਰ ਦੂਰ ਹੋ ਜਾਂਦਾ ਹੈ, ਹੈ ਇਨਸਾਨ!
ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ।
 
धातु मिलै फुनि धातु कउ सिफती सिफति समाइ ॥
Ḏẖāṯ milai fun ḏẖāṯ ka▫o sifṯī sifaṯ samā▫e.
As metal merges with metal, those who chant the Praises of the Lord are absorbed into the Praiseworthy Lord.
ਜਿਵੇਂ ਧਾਤੂ ਆਖੀਰ ਨੂੰ ਧਾਤੂ ਵਿੱਚ ਰਲ ਜਾਂਦੀ ਹੈ, ਇਵੇਂ ਹੀ ਜੱਸ-ਗਾਉਣ ਵਾਲਾ ਜੱਸ-ਯੋਗ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਫੁਨਿ = ਮੁੜ। ਧਾਤੁ = ਸੋਨਾ ਆਦਿਕ ਧਾਤੂ ਦਾ ਬਣਿਆ ਹੋਇਆ ਗਹਿਣਾ। ਸਿਫਤੀ = ਸਿਫ਼ਤਾਂ ਦਾ ਮਾਲਕ ਪਰਮਾਤਮਾ।ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ।
 
सचु मिलै संतोखीआ हरि जपि एकै भाइ ॥१॥
Sacẖ milai sanṯokẖī▫ā har jap ekai bẖā▫e. ||1||
Those contented souls who meditate on the Lord with single-minded love, meet the True Lord. ||1||
ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ।
ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ।੧।ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥
 
करमि मिलै सचु पाईऐ गुरमुखि सदा निरोधु ॥३॥
Karam milai sacẖ pā▫ī▫ai gurmukẖ saḏā niroḏẖ. ||3||
Those who receive His Mercy obtain the True One. The Gurmukhs dwell forever in balanced restraint. ||3||
ਉਨ੍ਹਾਂ ਦੇ ਦੁਨਿਆਵੀ ਕੰਮ-ਕਾਜ ਖ਼ਤਮ ਹੋ ਜਾਂਦੇ ਹਨ ਅਤੇ ਮਰ ਜਾਂਦੇ ਹਨ ਉਨ੍ਹਾਂ ਦੇ ਹੰਕਾਰ, ਸੰਸਾਰੀ ਲਗਨਾਂ, ਧਨ ਦੌਲਤ ਦੀ ਲਾਲਸਾ, ਅਤੇ ਰੋਹ।
ਕਰਮਿ = (ਪ੍ਰਭੂ ਦੀ) ਮਿਹਰ ਨਾਲ। ਗੁਰਮੁਖਿ = ਗੁਰੂ ਦੀ ਰਾਹੀਂ। ਨਿਰੋਧੁ = (ਵਿਕਾਰਾਂ ਵਲੋਂ) ਰੋਕ।੩।ਪਰ ਜੋ ਗੁਰਮੁਖਿ ਗਿਆਨ-ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕ੍ਰਿਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ॥੩॥
 
सची कारै सचु मिलै गुरमति पलै पाइ ॥
Sacẖī kārai sacẖ milai gurmaṯ palai pā▫e.
By true actions, the True Lord is met, and the Guru's Teachings are found.
ਸੱਚੀ ਚਾਕਰੀ ਦੁਆਰਾ ਆਦਮੀ ਸੱਚੇ ਸਾਹਿਬ ਨੂੰ ਮਿਲ ਪੈਂਦਾ ਹੈ ਅਤੇ ਗੁਰਾਂ ਦੀ ਸਿੱਖਿਆ ਪਰਾਪਤ ਕਰ ਲੈਂਦਾ ਹੈ।
ਕਾਰੈ = ਕਾਰ ਵਿਚ (ਲੱਗ ਕੇ)। ਪਲੈ ਪਾਇ = ਪ੍ਰਾਪਤੀ ਹੋ ਜਾਏ।ਜੇਹੜਾ ਮਨੁੱਖ (ਸਿਮਰਨ ਦੀ) ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ।
 
साधू सतगुरु जे मिलै ता पाईऐ गुणी निधानु ॥१॥
Sāḏẖū saṯgur je milai ṯā pā▫ī▫ai guṇī niḏẖān. ||1||
One who meets with the Holy True Guru finds the Treasure of Excellence. ||1||
ਜੇਕਰ ਬੰਦੇ ਨੂੰ ਸੰਤ-ਸਰੂਪ ਸੱਚੇ ਗੁਰੂ ਜੀ ਮਿਲ ਪੈਣ, ਤਦ, ਉਹ ਉੱਚੇ ਗੁਣਾਂ ਦੇ ਖ਼ਜ਼ਾਨੇ (ਹਰੀ) ਨੂੰ ਪਾ ਲੈਂਦਾ ਹੈ।
ਸਾਧੂ = ਗੁਰੂ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪਰਮਾਤਮਾ।੧।ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ॥੧॥
 
जिंना सतगुरु रसि मिलै से पूरे पुरख सुजाण ॥
Jinna saṯgur ras milai se pūre purakẖ sujāṇ.
Those who joyfully meet with the True Guru are perfectly fulfilled and wise.
ਜਿਨ੍ਹਾਂ ਨੂੰ ਸੱਚਾ ਗੁਰੂ ਖੁਸ਼ ਹੋ ਕੇ ਭੇਟਦਾ ਹੈ, ਉਹ ਪੂਰਨ ਸਿਆਣੇ ਪੁਰਸ਼ ਹਨ।
ਰਸਿ = ਪ੍ਰੇਮ ਨਾਲ। ਸੁਜਾਣ = ਸਿਆਣੇ। ਸੇ = ਉਹ ਬੰਦੇ।ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।
 
करि चानणु साहिब तउ मिलै ॥१॥ रहाउ ॥
Kar cẖānaṇ sāhib ṯa▫o milai. ||1|| rahā▫o.
Light it, and meet your Lord and Master. ||1||Pause||
ਅਜੇਹਾ ਚਾਨਣ ਕਰ, ਤਦ ਤੂੰ ਸੁਆਮੀ ਨੂੰ ਮਿਲ ਪਵੇਗਾ। ਠਹਿਰਾਉ।
xxxਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ॥੧॥ ਰਹਾਉ॥
 
सबदि मिलै सो मिलि रहै जिस नउ आपे लए मिलाइ ॥
Sabaḏ milai so mil rahai jis na▫o āpe la▫e milā▫e.
One whom the Lord merges into Himself is merged in the Shabad, and remains so merged.
ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
ਨਉ = ਨੂੰ। ਆਪੇ = (ਪ੍ਰਭੂ) ਆਪ ਹੀ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।
 
दूजै भाइ को ना मिलै फिरि फिरि आवै जाइ ॥
Ḏūjai bẖā▫e ko nā milai fir fir āvai jā▫e.
No one merges with Him through the love of duality; over and over again, they come and go in reincarnation.
ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਭਾਇ = ਪਿਆਰ ਵਿਚ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਆਵੈ ਜਾਇ = ਜੰਮਦਾ ਮਰਦਾ ਹੈ।(ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿਚ ਰਿਹਾਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
 
सबदि मिलहि ता हरि मिलै सेवा पवै सभ थाइ ॥
Sabaḏ milėh ṯā har milai sevā pavai sabẖ thā▫e.
Realizing the Shabad, one meets with the Lord, and all one's service is accepted.
ਜੇਕਰ ਬੰਦਾ ਸ਼ਬਦ ਨੂੰ ਪਰਾਪਤ ਹੋ ਜਾਵੇ ਤਦ, ਉਸ ਨੂੰ ਹਰੀ ਮਿਲ ਪੈਦਾ ਹੈ ਅਤੇ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ।
ਥਾਇ ਪਵੈ = ਥਾਂ ਸਿਰ ਪੈਂਦੀ ਹੈ, ਕਬੂਲ ਹੁੰਦੀ ਹੈ।ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ।