Sri Guru Granth Sahib Ji

Search ਮੁਏ in Gurmukhi

दुबिधा लागे पचि मुए अंतरि त्रिसना अगि ॥
Ḏubiḏẖā lāge pacẖ mu▫e anṯar ṯarisnā ag.
Attached to duality, they putrefy and die; they are filled with the fire of desire within.
ਜਿਹੜੇ ਹੋਰਸੁ ਦੇ ਪਿਆਰ ਵਿੱਚ ਨੱਥੀ ਹੋਏ ਹੋਏ ਹਨ ਅਤੇ ਜਿਨ੍ਹਾਂ ਦੇ ਦਿਲ ਅੰਦਰ ਖ਼ਾਹਿਸ਼ ਦੀ ਅਗਨੀ ਹੈ, ਉਹ ਗਲ-ਸੜ ਤੇ ਮਰ-ਮੁਕ ਜਾਂਦੇ ਹਨ।
ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ। ਪਚਿ = ਖ਼ੁਆਰ ਹੋ ਕੇ। ਮੁਏ = ਆਤਮਕ ਜੀਵਨ ਗਵਾ ਬੈਠੇ।ਉਹ ਸਦਾ ਮੇਰ-ਤੇਰ ਵਿਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ।
 
बिखिआ अंदरि पचि मुए ना उरवारु न पारु ॥३॥
Bikẖi▫ā anḏar pacẖ mu▫e nā urvār na pār. ||3||
They are burnt to death by their own corruption; they are not at home, on either this shore or the one beyond. ||3||
ਪਾਪ ਅੰਦਰ ਉਹ ਸੜ ਕੇ ਮਰ ਗਏ ਹਨ। ਨਾਂ ਉਹ ਉਰਲੇ ਕਿਨਾਰੇ ਹਨ ਤੇ ਨਾਂ ਹੀ ਪਾਰਲੇ।
ਪਚਿ ਮੁਏ = ਖ਼ੁਆਰ ਹੋ ਕੇ ਆਤਮਕ ਮੌਤੇ ਮਰਦੇ ਹਨ।੩।ਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿੱਸਦਾ ਹੈ, ਨਾਹ ਪਾਰਲਾ ਬੰਨਾ ॥੩॥
 
मनमुख अंध न चेतही डूबि मुए बिनु पाणी ॥१॥
Manmukẖ anḏẖ na cẖeṯhī dūb mu▫e bin pāṇī. ||1||
The blind, self-willed manmukhs do not even think of the Lord; they are drowned to death without water. ||1||
ਅੰਨ੍ਹੇ ਆਪ-ਹੁੰਦਰੇ ਸਾਹਿਬ ਨੂੰ ਯਾਦ ਨਹੀਂ ਕਰਦੇ ਅਤੇ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਚੇਤਹੀ = ਚੇਤਹਿ, ਚੇਤਦੇ।੧।(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ॥੧॥
 
मनमुख मैले मैले मुए जासनि पति गवाइ ॥
Manmukẖ maile maile mu▫e jāsan paṯ gavā▫e.
The filthy, self-willed manmukhs die in filth, and they depart in disgrace.
ਆਪ-ਹੁਦਰੇ ਗੰਦੇ ਜੀਉਂਦੇ ਹਨ, ਗੰਦੇ ਹੀ ਉਹ ਮਰਦੇ ਹਨ ਅਤੇ ਉਹ ਆਪਣੀ ਇਜ਼ਤ ਗੁਆ ਕੇ ਤੁਰਦੇ ਹਨ।
ਮੁਏ = ਆਤਮਕ ਮੌਤੇ ਮਰ ਜਾਂਦੇ ਹਨ। ਜਾਸਨਿ = ਜਾਣਗੇ। ਪਤਿ = ਇਜ਼ਤ।ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ-ਮਨ ਰਹਿੰਦੇ ਹਨ, ਤੇ ਆਤਮਕ ਮੌਤੇ ਮਰੇ ਰਹਿੰਦੇ ਹਨ, (ਉਹ ਦੁਨੀਆ ਤੋਂ) ਇੱਜ਼ਤ ਗਵਾ ਕੇ ਹੀ ਜਾਣਗੇ।
 
साजनि मिलिऐ सुखु पाइआ जमदूत मुए बिखु खाइ ॥
Sājan mili▫ai sukẖ pā▫i▫ā jamḏūṯ mu▫e bikẖ kẖā▫e.
Meeting your Best Friend, you shall find peace; the Messenger of Death shall take poison and die.
ਮਿੱਤਰ ਨੂੰ ਮਿਲਣ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਤੇ ਮੌਤ ਦੇ ਫ਼ਰਿਸ਼ਤੇ ਜ਼ਹਿਰ ਖਾ ਕੇ ਮਰ ਜਾਂਦੇ ਹਨ।
ਸਾਜਨਿ ਮਿਲਿਐ = ਜੇ ਸੱਜਣ-ਪ੍ਰਭੂ ਮਿਲ ਪਏ। ਬਿਖ = ਜ਼ਹਰ।ਜੇ ਸੱਜਣ-ਪ੍ਰਭੂ ਮਿਲ ਪਏ ਤਾਂ ਆਤਮਕ ਆਨੰਦ ਮਿਲ ਜਾਂਦਾ ਹੈ, ਜਮਦੂਤ ਤਾਂ (ਇਉਂ ਸਮਝੋ ਕਿ) ਜ਼ਹਰ ਖਾ ਕੇ ਮਰ ਜਾਂਦੇ ਹਨ (ਭਾਵ, ਜਮਦੂਤ ਨੇੜੇ ਹੀ ਨਹੀਂ ਢੁਕਦੇ)।
 
किस ही नालि न चलिआ खपि खपि मुए असार ॥३॥
Kis hī nāl na cẖali▫ā kẖap kẖap mu▫e asār. ||3||
none of these will go along with anyone in the end, and yet, the fools bother themselves to exhaustion with these, and then die. ||3||
ਇਹ ਕਿਸੇ ਦੇ ਸਾਥ ਨਹੀਂ ਜਾਂਦੇ। ਉਨ੍ਹਾਂ ਨਾਲ ਮੂਰਖ ਵਿਆਕੁਲ ਤੇ ਖ਼ਪਤੀ ਹੋ, ਓੜਕ ਨੂੰ ਮਰ ਜਾਂਦੇ ਹਨ।
ਅਸਾਰ = ਜਿਨ੍ਹਾਂ ਨੂੰ ਸਾਰ ਨਹੀਂ, ਬੇਸਮਝ ॥੩॥ਬੇਸਮਝ ਐਵੇਂ ਹੀ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ (ਇਹਨਾਂ ਦੀ ਖ਼ਾਤਰ ਆਤਮਕ ਜੀਵਨ ਗਵਾ ਗਏ) ॥੩॥
 
मनमुख भउजलि पचि मुए गुरमुखि तरे अथाहु ॥८॥१६॥
Manmukẖ bẖa▫ojal pacẖ mu▫e gurmukẖ ṯare athāhu. ||8||16||
The self-willed manmukhs putrefy and die in the terrifying world-ocean, while the Gurmukhs cross over the bottomless ocean. ||8||16||
ਆਪ-ਹੁਦਰੇ ਭੈਦਾਇਕ ਸੰਸਾਰ ਸਮੁੰਦਰ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਗੁਰੂ-ਸਮਰਪਣ ਅਗਾਧ ਸਾਗਰ (ਸੰਸਰ) ਤੋਂ ਪਾਰ ਉਤਰ ਜਾਂਦੇ ਹਨ।
ਪਚਿ = ਖ਼ੁਆਰ ਹੋ ਕੇ। ਅਥਾਹੁ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੮॥੧੬॥ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸੰਸਾਰ-ਸਮੁੰਦਰ ਵਿਚ ਖਪ ਖਪ ਕੇ ਆਤਮਕ ਮੌਤੇ ਮਰਦੇ ਹਨ, ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ (ਉਹ ਵਿਕਾਰਾਂ ਦੀਆਂ ਲਹਿਰਾਂ ਵਿਚ ਨਹੀਂ ਡੁੱਬਦੇ) ॥੮॥੧੬॥
 
दूजै लगे पचि मुए मूरख अंध गवार ॥
Ḏūjai lage pacẖ mu▫e mūrakẖ anḏẖ gavār.
Attached to duality, the foolish, blind and stupid people waste away and die.
ਦਵੈਤ-ਭਾਵ ਨਾਲ ਜੁੜਣ ਦੇ ਰਾਹੀਂ, ਬੇਵਕੂਫ ਅੰਨ੍ਹੇ ਤੇ ਬੁਧੂ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ।
ਪਚਿ ਮੁਏ = ਖ਼ੁਆਰ ਹੁੰਦੇ ਹਨ।ਮੂਰਖ (ਅਕਲੋਂ) ਅੰਨ੍ਹੇ ਤੇ ਮੱਤ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ,
 
करतै कीआ तपावसो दुसट मुए होइ मूरे ॥७॥
Karṯai kī▫ā ṯapāvaso ḏusat mu▫e ho▫e mūre. ||7||
The Creator has passed judgment, and the evil-doers have been silenced and killed. ||7||
ਸਿਰਜਣਹਾਰ ਨੇ ਨਿਆਓ ਕੀਤਾ ਹੈ ਅਤੇ ਪਾਂਬਰ ਗੂੰਗੇ ਬੋਲੇ ਹੋ ਕੇ ਮਰ ਗਏ ਹਨ।
ਕਰਤੈ = ਕਰਤਾਰ ਨੇ। ਤਪਾਵਸੋ = {ਅਰਬੀ ਲਫ਼ਜ਼ 'ਤਫ਼ਾਹੁਸ'} ਨਿਰਨਾ, ਨਿਆਂ। ਮੂਰਾ = ਘਾਹ ਆਦਿਕ ਨਾਲ ਭਰੀ ਹੋਈ ਵੱਛੇ ਕੱਟੇ ਦੀ ਖੱਲ ਜੋ ਵੇਖਣ ਨੂੰ ਹੀ ਵੱਛਾ ਕੱਟਾ ਜਾਪੇ। ਵੇਖਣ ਨੂੰ ਹੀ ਜੀਊਂਦਾ, ਪਰ ਅਸਲ ਵਿਚ ਮੁਰਦਾ ॥੭॥ਕਰਤਾਰ ਨੇ ਇਹ (ਚੰਗਾ) ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜੀਊਂਦੇ ਦਿੱਸ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੭॥
 
विणु गुर किनै न लधिआ अंधे भउकि मुए कूड़िआरा ॥
viṇ gur kinai na laḏẖi▫ā anḏẖe bẖa▫uk mu▫e kūṛi▫ārā.
Without the Guru, no one has found this treasure. The blind and the false have died in their endless wanderings.
ਗੁਰਾਂ ਦੇ ਬਾਝੋਂ ਖ਼ਜ਼ਾਨਾ ਕਿਸੇ ਨੂੰ ਭੀ ਨਹੀਂ ਲੱਭਾ। ਝੂਠੇ ਅਤੇ ਅੰਨ੍ਹੇ ਟੱਕਰਾ ਮਾਰਦੇ ਮਾਰਦੇ ਮਰ ਗਏ ਹਨ।
xxxਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।
 
मनमुख दूजै पचि मुए ना बूझहि वीचारा ॥
Manmukẖ ḏūjai pacẖ mu▫e nā būjẖėh vīcẖārā.
The self-willed manmukhs putrefy and die in duality. They do not understand contemplative meditation.
ਆਪ-ਹੁਦਰੇ ਦਵੈਤ-ਭਾਵ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਬ੍ਰਹਿਮ ਗਿਆਨ ਨੂੰ ਨਹੀਂ ਸਮਝਦੇ।
xxxਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ।
 
सेई पूरे साह वखतै उपरि लड़ि मुए ॥
Se▫ī pūre sāh vakẖ▫ṯai upar laṛ mu▫e.
are the perfect kings; at the right time, they die fighting.
ਉਹ ਪੂਰਨ ਪਾਤਸ਼ਾਹ ਹਨ ਅਤੇ ਠੀਕ ਵਕਤ ਤੇ ਪ੍ਰਾਣ-ਨਾਸਕ ਪਾਪਾਂ ਨਾਲ ਲੜਦੇ ਮਰ ਮਿਟਦੇ ਹਨ।
ਵਖਤੈ ਉਪਰਿ = ਵੇਲੇ ਸਿਰ।ਵੇਲੇ-ਸਿਰ (ਭਾਵ, ਅੰਮ੍ਰਿਤ ਵੇਲੇ) ਮਨ ਨਾਲ ਜੰਗ ਕਰਦੇ ਹਨ (ਭਾਵ, ਆਲਸ ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ), ਉਹੀ ਪੂਰੇ ਸ਼ਾਹ ਹਨ।
 
ओना पिंडु न पतलि किरिआ न दीवा मुए किथाऊ पाही ॥
Onā pind na paṯal kiri▫ā na ḏīvā mu▫e kithā▫ū pāhī.
No one offers the rice dishes at their last rites, and no one lights the lamps for them. After their death, where will they be sent?
ਊਹਨਾਂ ਲਈ ਕੋਈ ਜਵਾਂ ਦੇ ਪਿੰਨੇ ਅਤੇ ਪੱਤਿਆਂ ਤੇ ਭੋਜਨ ਨਹੀਂ ਦਿੰਦਾ, ਨਾਂ ਹੀ ਮਿਰਤਕ ਸੰਸਕਾਰ ਕਰਦਾ ਹੈ, ਨਾਂ ਹੀ ਮਿੱਟੀ ਦਾ ਦੀਵਾ ਬਾਲਦਾ ਹੈ। ਮਰਨ ਮਗਰੋਂ ਉਹ ਕਿਥੇ ਸੁੱਟੇ ਜਾਣਗੇ?
ਕਿਥਾਉ = ਪਤਾ ਨਹੀਂ ਕਿਥੇ।(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।
 
मनमुख मुए जिन दूजी पिआसा ॥
Manmukẖ mu▫e jin ḏūjī pi▫āsā.
The self-willed manmukhs are dying in the thirst of duality.
ਆਪ-ਹੁਦਰੇ ਦੁਨੀਆਦਾਰੀ ਦੀ ਤ੍ਰੇਹਿ ਨਾਲ ਮਰ ਰਹੇ ਹਨ।
ਮੁਏ = ਆਤਮਕ ਮੌਤ ਮਰ ਗਏ। ਦੂਜੀ ਪਿਆਸਾ = ਪ੍ਰਭੂ ਤੋਂ ਬਿਨਾ ਹੋਰ ਤਾਂਘ।ਜਿਨ੍ਹਾਂ ਮਨੁੱਖਾਂ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ, ਉਹ ਆਪਣੇ ਮਨ ਦੇ ਮੁਰੀਦ ਮਨੁੱਖ ਆਤਮਕ ਮੌਤੇ ਮਰੇ ਰਹਿੰਦੇ ਹਨ,
 
अगले मुए सि पाछै परे ॥
Agle mu▫e sė pācẖẖai pare.
Those who have died have been forgotten.
ਜੋ ਪਹਿਲਾਂ ਮਰ ਚੁਕੇ ਹਨ, ਉਹ ਭੁਲ ਗਏ ਹਨ।
ਅਗਲੇ = ਆਪਣੇ ਤੋਂ ਪਹਿਲੇ, ਆਪਣੇ ਵੱਡੇ ਵਡੇਰੇ। ਸਿ = ਉਹ ਵੱਡੇ ਵਡੇਰੇ। ਪਾਛੈ ਪਰੇ = ਭੁੱਲ ਗਏ।ਜੇਹੜੇ ਆਪਣੇ ਵੱਡੇ-ਵਡੇਰੇ ਮਰ ਚੁਕੇ ਹੁੰਦੇ ਹਨ ਉਹ ਭੁੱਲ ਜਾਂਦੇ ਹਨ (ਭਾਵ, ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ),
 
आपु छोडि सेवा करनि जीवत मुए रहंनि ॥२॥
Āp cẖẖod sevā karan jīvaṯ mu▫e rahann. ||2||
Subduing their selfishness and conceit, and performing selfless service, they remain dead while yet alive. ||2||
ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਉਹ ਸਾਈਂ ਦੀ ਚਾਕਰੀ ਕਮਾਉਂਦੇ ਹਨ ਤੇ ਜੀਉਂਦੇ ਜੀ ਮਰੇ ਰਹਿੰਦੇ ਹਨ।
ਆਪੁ = ਆਪਾ-ਭਾਵ। ਮੁਏ = ਵਿਕਾਰਾਂ ਵਲੋਂ ਅਛੋਹ ॥੨॥ਜੇਹੜੇ (ਗੁਰੂ ਦੇ ਹੁਕਮ ਅਨੁਸਾਰ) ਆਪਾ-ਭਾਵ (ਸੁਆਰਥ) ਛੱਡ ਕੇ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ ॥੨॥
 
मात पिता सुत भाई खरे पिआरे जीउ डूबि मुए बिनु पाणी ॥
Māṯ piṯā suṯ bẖā▫ī kẖare pi▫āre jī▫o dūb mu▫e bin pāṇī.
Mother, father, children and siblings are very dear, but they drown, even without water.
ਅੰਮੜੀ, ਬਾਬਲ, ਪੁਤ੍ਰ ਅਤੇ ਵੀਰ ਬੜੇ ਲਾਲਡੇ ਹਨ, ਪਰ ਉਹ ਜਲ ਦੇ ਬਗੈਰ ਹੀ ਡੁੱਬ ਮਰਦੇ ਹਨ।
ਸੁਤ = ਪੁੱਤਰ। ਖਰੇ = ਬਹੁਤ। ਡੂਬਿ = ਡੁੱਬ ਕੇ, ਮਾਇਆ-ਮੋਹ ਦੇ ਸਰੋਵਰ ਵਿਚ ਨਕਾ-ਨਕ ਫਸ ਕੇ। ਮੁਏ = ਆਤਮਕ ਮੌਤ ਮਰ ਗਏ।(ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਆਪਣੇ) ਮਾਂ ਪਿਉ ਪੁੱਤਰ, ਭਰਾ (ਹੀ) ਬਹੁਤ ਪਿਆਰੇ ਲੱਗਦੇ ਹਨ, (ਜਿਸ ਸਰੋਵਰ ਵਿਚ) ਪਾਣੀ ਨਹੀਂ, (ਪਾਣੀ ਦੀ ਥਾਂ ਮੋਹ ਹੈ ਉਸ ਵਿਚ) ਡੁੱਬ ਕੇ (ਨਕਾ-ਨਕ ਫਸ ਕੇ) ਆਤਮਕ ਮੌਤ ਸਹੇੜ ਲੈਂਦੇ ਹਨ।
 
डूबि मुए बिनु पाणी गति नही जाणी हउमै धातु संसारे ॥
Dūb mu▫e bin pāṇī gaṯ nahī jāṇī ha▫umai ḏẖāṯ sansāre.
They are drowned to death without water - they do not know the path of salvation, and they wander around the world in egotism.
ਜੋ ਮੋਖ਼ਸ਼ ਦੇ ਮਾਰਗ ਨੂੰ ਨਹੀਂ ਜਾਣਦੇ ਅਤੇ ਹੰਕਾਰ ਰਾਹੀਂ ਜਗਤ ਅੰਦਰ ਭਟਕਦੇ ਫਿਰਦੇ ਹਨ, ਉਹ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
ਗਤਿ = ਆਤਮਕ ਜੀਵਨ ਦੀ ਹਾਲਤ। ਧਾਤੁ = ਭਟਕਣਾ। ਸੰਸਾਰੇ = ਸੰਸਾਰਿ, ਸੰਸਾਰ ਵਿਚ।ਮੋਹ-ਰੂਪੀ ਪਾਣੀ ਵਾਲੇ ਮਾਇਆ-ਸਰ ਵਿਚ ਨਕਾ-ਨਕ ਫਸ ਕੇ ਜੀਵ ਆਤਮਕ ਮੌਤ ਸਹੇੜਦੇ ਹਨ ਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਰਖਦੇ-ਜਾਚਦੇ। (ਇਸ ਤਰ੍ਹਾਂ) ਸੰਸਾਰ ਵਿਚ (ਜੀਵਾਂ ਨੂੰ) ਹਉਮੈ ਦੀ ਭਟਕਣਾ ਲੱਗੀ ਹੋਈ ਹੈ।
 
ड़ड़कि मुए जिउ त्रिखावंत नानक किरति कमान ॥१॥
ṛaṛak mu▫e ji▫o ṯarikẖāvaʼnṯ Nānak kiraṯ kamān. ||1||
He dies in agony, like one dying of thirst; O Nanak, this is because of the deeds he has done. ||1||
ਦੁਖ ਅੰਦਰ ਉਹ ਪਿਆਸੇ ਪੁਰਸ਼ ਦੀ ਤਰ੍ਹਾਂ ਮਰ ਜਾਂਦਾ ਹੈ, ਅਤੇ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ ਹੈ।
ੜੜਕਿ = (ਹਉਮੈ ਦਾ ਕੰਡਾ) ਚੁਭ ਚੁਭ ਕੇ। ਮੁਏ = ਆਤਮਕ ਮੌਤੇ ਮਰਦੇ ਹਨ, ਆਤਮਕ ਆਨੰਦ ਗਵਾ ਲੈਂਦੇ ਹਨ। ਤ੍ਰਿਖਾਵੰਤ = ਤਿਹਾਇਆ। ਕਿਰਤਿ = ਕਿਰਤ ਅਨੁਸਾਰ। ਕਿਰਤਿ ਕਮਾਨ = ਕਮਾਈ ਹੋਈ ਕਿਰਤ ਅਨੁਸਾਰ, ਹਉਮੈ ਦੇ ਆਸਰੇ ਕੀਤੇ ਕਰਮਾਂ ਅਨੁਸਾਰ ॥੧॥ਹੇ ਨਾਨਕ! ਹਉਮੈ ਦੇ ਆਸਰੇ ਕੀਤੇ ਕੰਮਾਂ (ਦੇ ਸੰਸਕਾਰਾਂ) ਦੇ ਕਾਰਨ, ਹਉਮੈ ਦਾ ਕੰਡਾ ਚੁਭ ਚੁਭ ਕੇ ਹੀ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ, ਜਿਵੇਂ ਕੋਈ ਤ੍ਰਿਹਾਇਆ (ਪਾਣੀ ਖੁਣੋਂ ਮਰਦਾ ਹੈ, ਉਹ ਆਤਮਕ ਸੁਖ ਬਾਝੋਂ ਤੜਫਦੇ ਹਨ) ॥੧॥
 
नानक सचु धिआइ तू बिनु सचे पचि पचि मुए अजाणा ॥१०॥
Nānak sacẖ ḏẖi▫ā▫e ṯū bin sacẖe pacẖ pacẖ mu▫e ajāṇā. ||10||
O Nanak, meditate on the True Lord; without the True Lord, the ignorant rot away and putrefy to death. ||10||
ਤੂੰ ਸੱਚੇ ਸਾਹਿਬ ਦਾ ਸਿਮਰਨ ਕਰ ਹੇ ਨਾਨਕ! ਸਤਿਪੁਰਖ ਦੇ ਬਾਝੋਂ ਬੇਸਮਝ ਸੜ ਗਲ ਕੇ ਮਰ ਜਾਂਦੇ ਹਨ।
ਪਚਿ ਪਚਿ = ਸੜ ਸੜ ਕੇ ॥੧੦॥ਹੇ ਨਾਨਕ! ਸੱਚੇ ਪ੍ਰਭੂ ਦਾ ਸਿਮਰਨ ਕਰ, (ਕਿਉਂਕਿ) ਸੱਚੇ ਤੋਂ ਵਾਂਜੇ ਹੋਏ ਮੂਰਖ ਜੀਵ ਦੁਖੀ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੧੦॥