Sri Guru Granth Sahib Ji

Search ਮੂੰ in Gurmukhi

जे को मूं उपदेसु करतु है ता वणि त्रिणि रतड़ा नाराइणा ॥
Je ko mūʼn upḏes karaṯ hai ṯā vaṇ ṯariṇ raṯ▫ṛā nārā▫iṇā.
If someone is going to teach me something, let it be that the Lord is pervading the forests and fields.
ਜੇਕਰ ਕੋਈ ਜਣਾ ਮੈਨੂੰ ਸਿਖਮਤ ਦੇਵੇ ਤਦ ਇਹ ਦੇਵੇ ਕਿ ਵਿਆਪਕ ਵਾਹਿਗੁਰੂ ਜੰਗਲਾਂ ਤੇ ਘਾਹ ਦੀਆਂ ਤਿੜ੍ਹਾਂ ਅੰਦਰ ਰਮਿਆ ਹੋਇਆ ਹੈ।
ਜੇ ਕੋ = ਜਦੋਂ ਕੋਈ। ਮੂੰ = ਮੈਨੂੰ। ਵਣਿ = ਬਨ ਵਿਚ। ਤ੍ਰਿਣਿ = ਤਿਨਕੇ ਵਿਚ। ਵਣਿ ਤ੍ਰਿਣਿ = ਸਭ ਥਾਈਂ। ਰਤੜਾ = ਰਵਿਆ ਹੋਇਆ ਹੈ, ਵਿਆਪਕ ਹੈ।(ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ।
 
मूंडि मुंडाइऐ जे गुरु पाईऐ हम गुरु कीनी गंगाता ॥
Mūnd mūndā▫i▫ai je gur pā▫ī▫ai ham gur kīnī gangāṯā.
Some try to find the Guru by shaving their heads at the Ganges, but I have made the Guru my Ganges.
ਜੇਕਰ ਗੰਗਾ ਤੇ ਸਿਰ ਮੁਨਾਉਣ ਨਾਲ ਵਿਸ਼ਾਲ ਵਾਹਿਗੁਰੂ ਮਿਲ ਸਕਦਾ ਹੈ ਮੈਂ ਤਾਂ, ਵਿਸ਼ਾਲ ਵਾਹਿਗੁਰੂ ਨੂੰ ਪਹਿਲਾਂ ਹੀ ਆਪਣੀ ਸੁਰਸੁਰੀ ਬਣਾਇਆ ਹੋਇਆ ਹੈ।
ਮੂੰਡਿ ਮੁੰਡਾਇਐ = ਸਿਰ ਮੁਨਾਇਆਂ। ਮੂੰਡਿ = ਸਿਰ।ਜੇ (ਗੰਗਾ ਦੇ ਕੰਢੇ) ਸਿਰ ਮੁਨਾਇਆਂ ਗੁਰੂ ਮਿਲਦਾ ਹੈ (ਭਾਵ, ਤੁਸੀਂ ਤਾਂ ਗੰਗਾ ਦੇ ਕੰਢੇ ਸਿਰ ਮੁਨਾ ਕੇ ਗੁਰੂ ਧਾਰਦੇ ਹੋ) ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ, (ਭਾਵ, ਸਾਡੇ ਵਾਸਤੇ ਗੁਰੂ ਹੀ ਮਹਾਂ ਪਵਿਤ੍ਰ ਤੀਰਥ ਹੈ)।
 
अंधुलै दहसिरि मूंडु कटाइआ रावणु मारि किआ वडा भइआ ॥१॥
Anḏẖulai ḏėhsir mūnd katā▫i▫ā rāvaṇ mār ki▫ā vadā bẖa▫i▫ā. ||1||
The blind, ten-headed Raavan had his heads cut off, but what greatness was obtained by killing him? ||1||
ਦਸਾਂ ਸੀਸਾਂ ਵਾਲੇ ਅੰਨ੍ਹੇ ਰਾਵਣ ਨੇ ਆਪਣੇ ਸੀਸ ਕਟਵਾ ਲਏ, ਪ੍ਰੰਤੂ, ਉਸ ਨੂੰ ਮਾਰਨ ਦੁਆਰਾ ਕਿਹੜੀ ਵਡਿਆਈ ਪਾ ਲਈ?
ਦਹਸਿਰਿ = ਦਹਸਿਰ ਨੇ, ਰਾਵਣ ਨੇ। ਅੰਧੁਲੈ = ਅੰਨ੍ਹੇ ਨੇ, ਮੂਰਖ ਨੇ। ਮੂੰਡੁ = ਸਿਰ। ਮਾਰਿ = ਮਾਰ ਕੇ। ਕਿਆ ਵਡਾ ਭਇਆ = ਵੱਡਾ ਨਹੀਂ ਹੋ ਗਿਆ ॥੧॥ਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ (ਮੂਰਖਪਣ ਵਿਚ) ਸਹੇੜੀ, ਪਰਮਾਤਮਾ (ਨਿਰਾ ਉਸ ਮੂਰਖ) ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ॥੧॥
 
जीवां तेरी दाति किरपा करहु मूं ॥१॥ रहाउ ॥
Jīvāʼn ṯerī ḏāṯ kirpā karahu mūʼn. ||1|| rahā▫o.
I live by Your bountiful gifts - please, shower me with Your Mercy! ||1||Pause||
ਮੈਂ ਤੇਰੀਆਂ ਬਖਸ਼ਸ਼ਾ ਦੁਆਰਾ ਜੀਉਂਦਾ ਹਾਂ, ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਠਹਿਰਾਉ।
ਜੀਵਾਂ = ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਮੂੰ = ਮੈਨੂੰ, ਮੇਰੇ ਉਤੇ ॥੧॥ ਰਹਾਉ ॥ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ ॥੧॥ ਰਹਾਉ ॥
 
नामु द्रिड़ाइ मूं हां ॥
Nām driṛ▫ā▫e mūʼn hāʼn.
Please, implant the Naam, the Name of the Lord, within me.
ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ,
ਮੂੰ = ਮੈਨੂੰ। ਦ੍ਰਿੜਾਇ = ਪੱਕਾ ਕਰ ਦੇਹ।ਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ।
 
अवरु ना सुझै मूं हां ॥
Avar nā sujẖai mūʼn hāʼn.
I cannot think of any other.
ਮੈਂ ਹੋਰਸ ਦਾ ਖਿਆਲ ਹੀ ਨਹੀਂ ਕਰ ਸਕਦਾ।
ਮੂੰ = ਮੈਨੂੰ।ਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ),
 
जम का डंडु मूंड महि लागै खिन महि करै निबेरा ॥३॥
Jam kā dand mūnd mėh lāgai kẖin mėh karai niberā. ||3||
When the Messenger of Death strikes him with his club, in an instant, everything is settled. ||3||
ਜਦ ਮੌਤ ਦਾ ਮੁੰਗਲਾ ਉਸ ਦੇ ਸਿਰ ਉੱਤੇ ਪੈਦਾ ਹੈ, ਇੱਕ ਮੁਹਤ ਵਿੱਚ ਹਰ ਸ਼ੈ ਦਾ ਫੈਸਲਾ ਹੋ ਜਾਂਦਾ ਹੈ।
ਮੂੰਡ = ਸਿਰ ॥੩॥(ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇਕ ਪਲਕ ਵਿਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿਚ ਇਹ ਧਨ ਕਿਸੇ ਦਾ ਭੀ ਨਹੀਂ) ॥੩॥
 
जिना पछाता सचु चुमा पैर मूं ॥३॥
Jinā pacẖẖāṯā sacẖ cẖummā pair mūʼn. ||3||
Those who recognize the True Lord - I kiss their feet. ||3||
ਜੇ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ ਉਨ੍ਹਾਂ ਦੇ ਚਰਨ ਮੈਂ ਚੁੰਮਦਾ ਹਾਂ।
ਸਚੁ = ਸਦਾ-ਥਿਰ ਰਹਿਣ ਵਾਲੇ ਨੂੰ। ਮੂੰ = ਮੈਂ ॥੩॥ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ ॥੩॥
 
कहत कबीर राम नाम बिनु मूंड धुने पछुतईहै ॥४॥१॥
Kahaṯ Kabīr rām nām bin mūnd ḏẖune pacẖẖuṯ▫īhai. ||4||1||
Says Kabeer, without the Name of the Lord, you shall pound your head, and regret and repent. ||4||1||
ਕਬੀਰ ਜੀ ਆਖਦੇ ਹਨ, ਪ੍ਰਭੂ ਦੇ ਨਾਮ ਦੇ ਬਗੈਰ ਤੂੰ ਆਪਣਾ ਸਿਰ ਪਟਕਾਵੇਂ ਤੇ ਪਸਚਤਾਪ ਕਰੇਗਾਂ।
ਮੂੰਡ ਧੁਨੇ = ਮੂੰਡ ਧੁਨਿ ਧੁਨਿ, ਸਿਰ ਮਾਰ ਮਾਰ ਕੇ। ਪਛੁਤਈ ਹੈ = ਪਛਤਾਏਂਗਾ ॥੪॥੧॥ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ ॥੪॥੧॥
 
जन नानक दास दास को करीअहु मेरा मूंडु साध पगा हेठि रुलसी रे ॥२॥४॥३७॥
Jan Nānak ḏās ḏās ko karī▫ahu merā mūnd sāḏẖ pagā heṯẖ rulsī re. ||2||4||37||
Make servant Nanak the slave of Your slave; let his head roll in the dust under the feet of the Holy. ||2||4||37||
ਦਾਸ ਨਾਨਕ ਨੂੰ ਆਪਣੇ ਸੇਵਕ ਦਾ ਸੇਵਕ ਬਣਾ ਦੇ, ਹੇ ਸਾਹਿਬ! ਰੱਬ ਕਰੇ ਉਸ ਦਾ ਸਿਰ ਸਾਧੂਆਂ ਦੇ ਪੈਰਾਂ ਹੇਠ ਰੁਲੇ।
ਕੋ = ਦਾ। ਮੂੰਡੁ = ਸਿਰ। ਪਗ = ਪੈਰ ॥੨॥੪॥੩੭॥ਹੇ ਦਾਸ ਨਾਨਕ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ॥੨॥੪॥੩੭॥
 
मूंदि लीए दरवाजे ॥
Mūnḏ lī▫e ḏarvāje.
I have now closed off the doors,
ਮੈਂ ਬੂਹੇ ਬੰਦ ਕਰ ਲਏ ਹਨ।
ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ।(ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ,
 
मारकंडे ते को अधिकाई जिनि त्रिण धरि मूंड बलाए ॥१॥
Mārkande ṯe ko aḏẖikā▫ī jin ṯariṇ ḏẖar mūnd balā▫e. ||1||
Can anyone live longer than Markanda, who passed his days with only a handful of straw upon his head? ||1||
ਕੀ ਕੋਈ ਜਣਾ ਮਾਰਕੰਡੇ ਰਿਸ਼ੀ ਨਾਲੋਂ ਵਧੀਕ ਉਮਰ ਵਾਲਾ ਹੈ ਜਿਸ ਨੇ ਘਾਅ ਦੀਆਂ ਤਿੜਾਂ ਆਪਣੇ ਸਿਰ ਤੇ ਰੱਖ ਕੇ ਆਪਣੇ ਦਿਹਾੜੇ ਬਿਤਾ ਲਏ ਸਨ।
ਮਾਰਕੰਡੇ = {ਸੰ. मार्कण्डेय} ਇਕ ਰਿਸ਼ੀ ਦਾ ਨਾਮ ਹੈ, ਬੜੀ ਲੰਮੀ ਉਮਰ ਵਾਲਾ ਸੀ, ਪਰ ਸਾਰੀ ਉਮਰ ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਗੁਜ਼ਾਰੀ। ਅਧਿਕਾਈ = ਵੱਡੀ ਲੰਮੀ ਉਮਰ ਵਾਲਾ। ਜਿਨਿ = ਜਿਸ ਨੇ। ਤ੍ਰਿਣ = ਤੀਲੇ, ਕੱਖ-ਕਾਣ। ਧਾਰਿ = ਰੱਖ ਕੇ। ਮੂੰਡ = ਸਿਰ। ਤ੍ਰਿਣ ਧਰਿ ਮੂੰਡ = ਸਿਰ ਉੱਤੇ ਕੱਖ ਰੱਖ ਕੇ, ਕੱਖਾਂ ਦੀ ਕੁੱਲੀ ਬਣਾ ਕੇ। ਬਲਾਏ = ਸਮਾ ਗੁਜ਼ਾਰਿਆ ॥੧॥ਤਾਹੀਏਂ ਸਿਆਣੇ ਬੰਦੇ ਇਹਨਾਂ ਮਹਿਲ-ਮਾੜੀਆਂ ਦਾ ਭੀ ਮਾਣ ਨਹੀਂ ਕਰਦੇ; ਵੇਖੋ) ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਝੱਟ ਲੰਘਾਇਆ ॥੧॥
 
जोगु न मुंदी मूंडि मुडाइऐ जोगु न सिंङी वाईऐ ॥
Jog na munḏī mūnd mudā▫i▫ai jog na sińī vā▫ī▫ai.
Yoga is not the ear-rings, and not the shaven head. Yoga is not the blowing of the horn.
ਯੋਗ ਮੁੰਦਰਾਂ ਵਿੱਚ, ਜਾਂ ਸਿਰ ਮੁਨਾਉਣ ਵਿੱਚ ਨਹੀਂ, ਯੋਗ ਸਿੰਗ ਵਜਾਉਣ ਵਿੱਚ ਵੀ ਨਹੀਂ।
ਮੁੰਦੀ = ਮੁੰਦੀਂ, ਮੁੰਦ੍ਰਾਂ ਦੀ ਰਾਹੀਂ, ਕੰਨਾਂ ਵਿਚ ਮੁੰਦ੍ਰਾਂ ਪਾ ਲਿਆਂ। ਮੂੰਡੁ = ਸਿਰ। ਮੂੰਡਿ = ਸਿਰ ਦੀ ਰਾਹੀਂ। ਮੂੰਡਿ ਮੁਡਾਇਐ = ਜੇ ਸਿਰ ਮੁਨਾ ਲਈਏ। ਸਿੰਙੀ = ਸਿੰਙ ਦਾ ਵਾਜਾ, ਜੋਗੀਆਂ ਦੀ ਤੁਰੀ ਜੋ ਸਿੰਙ ਦੀ ਹੁੰਦੀ ਹੈ। ਵਾਈਐ = ਜੇ ਵਜਾਈਏ।(ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ।
 
जम का डंडु मूंड महि लागै ॥३॥२॥
Jam kā dand mūnd mėh lāgai. ||3||2||
only when the Messenger of Death hits him over the head with his club. ||3||2||
ਜਦ ਮੌਤ ਦਾ ਮੁਤਕਹਰਾ, ਉਸ ਦੇ ਸਿਰ ਵਿੱਚ ਵੱਜਦਾ ਹੈ।
ਡੰਡੁ = ਡੰਡਾ। ਮੂੰਡ ਮਹਿ = ਸਿਰ ਉੱਤੇ ॥੩॥੨॥ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥
 
हसती क्रोपि मूंड महि मारिओ ॥
Hasṯī karop mūnd mėh māri▫o.
The elephant driver struck him on the head, and infuriated him.
ਉਸ ਦੇ ਮਹਾਵਤ ਨੇ ਰੋਹ ਵਿੱਚ ਆਏ ਹੋਏ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ।
ਕ੍ਰੋਧਿ = (ਮਹਾਵਤ ਨੇ) ਕ੍ਰੋਧ ਵਿਚ (ਆ ਕੇ)। ਹਸਤੀ ਮੂੰਡ ਮਹਿ = ਹਾਥੀ ਦੇ ਸਿਰ ਉੱਤੇ।(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ।
 
ना सति मूंड मुडाई केसी ना सति पड़िआ देस फिरहि ॥
Nā saṯ mūnd mudā▫ī kesī nā saṯ paṛi▫ā ḏes firėh.
There is no Truth in shaving one's head; there is no Truth is studying the scriptures or wandering in foreign lands.
ਸੱਚਾ ਸੁਆਮੀ ਸਿਰ ਦੇ ਵਾਲ ਮੁਨਾਉਣ ਦੁਆਰਾ ਨਹੀਂ ਮਿਲਦਾ, ਨਾਂ ਹੀ ਸੱਚਾ ਸੁਆਮੀ ਪਰਾਪਤ ਹੁੰਦਾ ਹੈ ਪੜ੍ਹਨ ਜਾਂ ਦੇਸ਼ ਵਿੱਚ ਰਟਨ ਕਰਨ ਦੁਆਰਾ।
ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇਕ ਖ਼ਿਆਲ ਹੈ)।ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ।
 
मूंडु मुडाइ जटा सिख बाधी मोनि रहै अभिमाना ॥
Mūnd mudā▫e jatā sikẖ bāḏẖī mon rahai abẖimānā.
Some shave their heads, some keep their hair in matted tangles; some keep it in braids, while some keep silent, filled with egotistical pride.
ਕਈ ਆਪਣੇ ਸਿਰ ਮੁਨਾਂਦੇ ਹਨ, ਕਈ ਕੇਸਾਂ ਦੀਆਂ ਲਿਟਾਂ ਰਖਦੇ ਹਨ, ਕਈ ਵਾਲਾਂ ਦੀਆਂ ਬੋਦੀਆਂ ਬੰਨ੍ਹਦੇ ਹਨ, ਅਤੇ ਕਈ ਹੰਕਾਰ ਰਾਹੀਂ ਚੁਪ ਰਹਿੰਦੇ ਹਨ।
ਮੂੰਡੁ = ਸਿਰ। ਮੁਡਾਈ = ਮੁਨਾ ਕੇ। ਸਿਖ = ਬੋਦੀ, ਚੋਟੀ। ਮੋਨਿ ਰਹੈ = ਚੁੱਪ ਸਾਧੀ ਰੱਖਦਾ ਹੈ।ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ)।
 
जा मूं आवहि चिति तू ता हभे सुख लहाउ ॥
Jā mūʼn āvahi cẖiṯ ṯū ṯā habẖe sukẖ lahā▫o.
When You come into my consciousness, then I obtain all peace and comfort.
ਹੇ ਸਾਹਿਬ! ਜਦ ਤੂੰ ਮੇਰੇ ਮਨ ਅੰਦਰ ਆਉਂਦਾ ਹੈਂ, ਤਦ ਮੈਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।
ਮੂੰ = ਮੈਨੂੰ। ਚਿਤਿ = ਚਿੱਤ ਵਿਚ। ਮੂੰ ਚਿਤਿ = ਮੇਰੇ ਚਿੱਤ ਵਿਚ। ਲਹਾਉ = ਮੈਂ ਲੈ ਲੈਂਦਾ ਹਾਂ, ਪ੍ਰਾਪਤ ਕਰ ਲੈਂਦਾ ਹਾਂ।ਹੇ ਪਤੀ-ਪ੍ਰਭੂ! ਜਦੋਂ ਤੂੰ ਮੇਰੇ ਹਿਰਦੇ ਵਿਚ ਵੱਸਦਾ ਹੈਂ, ਤਾਂ ਮੈਨੂੰ ਸਾਰੇ ਸੁਖ ਮਿਲ ਜਾਂਦੇ ਹਨ,
 
मूं जुलाऊं तथि नानक पिरी पसंदो हरिओ थीओसि ॥२॥
Mūʼn julā▫ūʼn ṯath Nānak pirī pasanḏo hari▫o thī▫os. ||2||
that is where I go, O Nanak, to see Him, and blossom forth in bliss. ||2||
ਉਥੇ ਹੀ ਮੈਂ ਜਾਂਦਾ ਹਾਂ, ਆਪਣੇ ਪਿਆਰੇ ਨੂੰ ਵੇਖ ਕੇ, ਹੇ ਨਾਲਕ! ਮੈਂ ਪ੍ਰਫੱਲਤ ਥੀ ਵੰਝਦਾ ਹਾਂ।
ਮੂੰ = ਮੈਂ। ਜੁਲਾਊਂ = ਮੈਂ ਜਾਵਾਂ। ਤਥਿ = ਤਿੱਥੇ, ਉਥੇ। ਪਿਰੀ ਪਸੰਦੋ = ਪਿਰ ਨੂੰ ਵੇਖ ਕੇ। ਥੀਓਸਿ = ਹੋ ਜਾਈਦਾ ਹੈ ॥੨॥(ਕਿਉਂਕਿ) ਹੇ ਨਾਨਕ! (ਸਾਧ ਸੰਗਤ ਵਿਚ) ਪਿਰ ਦਾ ਦੀਦਾਰ ਕਰ ਕੇ (ਆਪਾ) ਹਰਾ ਹੋ ਜਾਂਦਾ ਹੈ (ਆਤਮਕ ਜੀਵਨ ਮਿਲ ਜਾਂਦਾ ਹੈ) ॥੨॥
 
असति चरम बिसटा के मूंदे दुरगंध ही के बेढे ॥१॥ रहाउ ॥
Asaṯ cẖaram bistā ke mūnḏe ḏurganḏẖ hī ke bedẖe. ||1|| rahā▫o.
You are nothing more than a bundle of bones, wrapped in skin, filled with manure; you give off such a rotten smell! ||1||Pause||
ਤੂੰ ਹੱਡੀਆਂ ਚੰਮ ਅਤੇ ਗੰਦਗੀ ਨਾਲ ਮੂੰਦਿਆਂ ਹੋਇਆ ਹੈ ਅਤੇ ਬਦਬੂ ਨਾਲ ਗੱਚ ਹੈ। ਠਹਿਰਾਉ।
ਅਸਤਿ = {ਸੰ. अस्थि} ਹੱਡੀ। ਚਰਮ = ਚੰਮੜੀ। ਮੂੰਦੇ = ਭਰੇ ਹੋਏ। ਬੇਢੇ = ਵੇੜ੍ਹੇ ਹੋਏ, ਲਿੱਬੜੇ ਹੋਏ ॥੧॥ਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ ॥੧॥ ਰਹਾਉ॥