Sri Guru Granth Sahib Ji

Search ਮੇਰਾ in Gurmukhi

गुरमति नामु मेरा प्रान सखाई हरि कीरति हमरी रहरासि ॥१॥ रहाउ ॥
Gurmaṯ nām merā parān sakẖā▫ī har kīraṯ hamrī rahrās. ||1|| rahā▫o.
Through the Guru's Teachings, the Naam is my breath of life. The Kirtan of the Lord's Praise is my life's occupation. ||1||Pause||
ਗੁਰਾਂ ਦੀ ਸਿਖ ਮਤ ਦੁਆਰਾ ਮੈਨੂੰ ਦਰਸਾਇਆ ਹੋਇਆ ਨਾਮ ਮੇਰੀ ਜਿੰਦ ਜਾਨ ਦਾ ਮਿੱਤ੍ਰ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾੳ।
ਗੁਰਮਤਿ = ਗੁਰੂ ਦੀ ਮੱਤ ਦੀ ਰਾਹੀਂ (ਮਿਲਿਆ ਹੋਇਆ)। ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸੋਭਾ, ਸਿਫ਼ਤ-ਸਾਲਾਹ। ਰਹਰਾਸਿ = ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।੧।ਗੁਰੂ ਦੀ ਦੱਸੀ ਮੱਤ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸ-ਪੂੰਜੀ ਬਣੀ ਰਹੇ ॥੧॥ ਰਹਾਉ॥
 
जिन सेविआ जिन सेविआ मेरा हरि जी ते हरि हरि रूपि समासी ॥
Jin sevi▫ā jin sevi▫ā merā har jī ṯe har har rūp samāsī.
Those who serve, those who serve my Dear Lord, are absorbed into the Being of the Lord, Har, Har.
ਜਿਨ੍ਹਾਂ ਨੇ ਮੇਰੇ ਵਾਹਿਗੁਰੂ ਮਹਾਰਾਜ ਦੀ ਟਹਿਲ ਕਮਾਈ ਹੈ, ਟਹਿਲ ਕਮਾਈ ਹੈ, ਉਹ ਵਾਹਿਗੁਰੂ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋ ਜਾਂਦੇ ਹਨ।
ਰੂਪਿ = ਰੂਪ ਵਿਚ। ਸਮਾਸੀ = ਮਿਲ ਜਾਂਦੇ ਹਨ।ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿਚ ਹੀ ਲੀਨ ਹੋ ਗਏ ਹਨ।
 
रंगि रता मेरा साहिबु रवि रहिआ भरपूरि ॥१॥ रहाउ ॥
Rang raṯā merā sāhib rav rahi▫ā bẖarpūr. ||1|| rahā▫o.
My Lord and Master is imbued with love; He is totally permeating and pervading all. ||1||Pause||
ਮੇਰਾ ਮਾਲਕ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ ਅਤੇ ਹਰ ਥਾਂ ਪਰੀ-ਪੂਰਨ ਹੋ ਸਮਾ ਰਿਹਾ ਹੈ। ਠਹਿਰਾਉ।
ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ।੧।ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ॥੧॥ ਰਹਾਉ॥
 
आपे बहु बिधि रंगुला सखीए मेरा लालु ॥
Āpe baho biḏẖ rangulā sakẖī▫e merā lāl.
He Himself loves in so many ways. O sister soul-brides, He is my Beloved.
ਮੇਰੀ ਸਹੇਲੀਓ! ਮੇਰਾ ਪ੍ਰੀਤਮ ਹਰ ਤਰ੍ਹਾਂ ਨਾਲ ਖਿਲੰਦੜਾ ਹੈ।
ਬਹੁ ਬਿਧਿ = ਕਈ ਤਰੀਕਿਆਂ ਨਾਲ। ਰੰਗੁਲਾ = ਚੋਜ ਕਰਨ ਵਾਲਾ। ਲਾਲੁ = ਪਿਆਰਾ।ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ।
 
हरि प्रभु सखा मीतु प्रभु मेरा अंते होइ सखाई ॥३॥
Har parabẖ sakẖā mīṯ parabẖ merā anṯe ho▫e sakẖā▫ī. ||3||
The Lord God is my Friend and Companion. God shall be my Helper and Support in the end. ||3||
ਵਾਹਿਗੁਰੂ ਸੁਆਮੀ ਮੇਰਾ ਸਾਥੀ ਤੇ ਸੱਜਣ ਮੇਰਾ ਮਾਲਕ ਅਖੀਰ ਨੂੰ ਮੇਰਾ ਮਦਦਗਾਰ ਹੋਵੇਗਾ।
ਸਖਾ = ਸਾਥੀ, ਮਿੱਤਰ। ਸਖਾਈ = ਸਹਾਈ।੩।ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ ॥੩॥
 
हउमै मेरा रहि गइआ सचै लइआ मिलाइ ॥
Ha▫umai merā rėh ga▫i▫ā sacẖai la▫i▫ā milā▫e.
Egotism and possessiveness are eliminated, and the True One absorbs them into Himself.
ਸਤਿਪੁਰਖ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਜਿਸ ਦੀ ਹੰਗਤਾ ਤੇ ਅਪਣੱਤ ਦੂਰ ਹੋ ਜਾਂਦੇ ਹਨ।
ਰਹਿ ਗਇਆ = ਮੁੱਕ ਗਿਆ। ਸਚੈ = ਸਦਾ-ਥਿਰ ਪ੍ਰਭੂ ਨੇ।ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ।
 
मित्र घणेरे करि थकी मेरा दुखु काटै कोइ ॥
Miṯar gẖaṇere kar thakī merā ḏukẖ kātai ko▫e.
I have grown weary of making so many friends, hoping that someone might be able to end my suffering.
ਇਹ ਖਿਆਲ ਕਰਕੇ ਕਿ ਕੋਈ ਮੇਰੇ ਦੁਖੜੇ ਦੂਰ ਕਰ ਦੇਵੇਗਾ, ਮੈਂ ਬਹੁਤੇ ਸੱਜਣ ਬਣਾ ਕੇ ਹਾਰ ਗਈ ਹਾਂ।
ਘਨੇਰੇ = ਬਹੁਤੇ। ਕਰਿ = ਕਰ ਕੇ।(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ।
 
जिनी मेरा पिआरा राविआ तिन पीछै लागि फिराउ ॥
Jinī merā pi▫ārā rāvi▫ā ṯin pīcẖẖai lāg firā▫o.
I follow in the footsteps of those who enjoy the Love of my Beloved.
ਮੈਂ ਉਹਨਾਂ ਦੇ ਪਿਛੇ ਲੱਗੀ-ਫਿਰਦੀ ਹਾਂ, ਜਿਨ੍ਹਾਂ ਨੇ ਮੇਰੇ ਪ੍ਰੀਤਮ ਨੂੰ ਮਾਣਿਆ ਹੈ।
ਰਾਵਿਆ = ਮਾਣਿਆ। ਲਾਗਿ = ਲੱਗ ਕੇ। ਫਿਰਾਉ = ਫਿਰਉਂ।ਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ, ਉਹਨਾਂ ਦੇ ਪਿੱਛੇ ਲੱਗੀ ਫਿਰਾਂ,
 
निमख एक हरि नामु देइ मेरा मनु तनु सीतलु होइ ॥
Nimakẖ ek har nām ḏe▫e merā man ṯan sīṯal ho▫e.
If He bestows the Name of the Lord, for even a moment, my mind and body are cooled and soothed.
ਜੇਕਰ ਉਹ ਇਕ ਮੁਹਤ ਭਰ ਲਈ ਭੀ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦੇ ਦੇਣ, ਮੇਰੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਣਗੇ।
ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਦੇਇ = ਦੇਂਦਾ ਹੈ। ਸੀਤਲੁ = ਠੰਢਾ, ਸ਼ਾਂਤ।(ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ)।
 
जिनी मेरा प्रभु धिआइआ नानक तिन कुरबान ॥४॥१०॥८०॥
Jinī merā parabẖ ḏẖi▫ā▫i▫ā Nānak ṯin kurbān. ||4||10||80||
O Nanak, I am a sacrifice to those who meditate on my God. ||4||10||80||
ਜਿਨ੍ਹਾਂ ਨੇ ਮੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਨਾਨਕ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ।
ਜਿਨੀ = ਜਿਨ੍ਹਾਂ ਨੇ। ਕੁਰਬਾਨ = ਸਦਕੇ।੪।ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੪॥੧੦॥੮੦॥
 
मेरा तनु अरु धनु मेरा राज रूप मै देसु ॥
Merā ṯan ar ḏẖan merā rāj rūp mai ḏes.
My body and my wealth; my ruling power, my beautiful form and country-mine!
ਇਨਸਾਨ ਆਖਦਾ ਹੈ ਮੇਰੀ ਸੁੰਦਰ ਦੇਹਿ ਹੈ, ਦੌਲਤ ਮੇਰੀ ਹੈ ਅਤ ਹਕੂਮਤ ਤੇ ਮੁਲਕ ਮੇਰੇ ਹੀ ਹਨ।
ਤਨੁ = ਸਰੀਰ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਅਰਿ = ਵੈਰੀ}। ਮੈ = ਮੇਰਾ।(ਮਨੁੱਖ ਮਾਣ ਕਰਦਾ ਹੈ ਤੇ ਆਖਦਾ ਹੈ ਕਿ) ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ,
 
थान थनंतरि रवि रहिआ प्रभु मेरा भरपूरि ॥३॥
Thān thananṯar rav rahi▫ā parabẖ merā bẖarpūr. ||3||
He is Ever-present. My God is totally pervading all places and interspaces. ||3||
ਮੇਰਾ ਪੂਰੀ ਤਰ੍ਹਾਂ ਲਬਾ-ਲਬ ਭਰਨ ਵਾਲਾ ਸੁਆਮੀ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ।
ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਭਰਪੂਰਿ = ਪੂਰੇ ਤੌਰ ਤੇ।੩।ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ॥੩॥੩॥
 
साहिबु मेरा निरमला तिसु बिनु रहणु न जाइ ॥
Sāhib merā nirmalā ṯis bin rahaṇ na jā▫e.
My Lord and Master is Immaculate and Pure; without Him, I cannot even survive.
ਮੇਰਾ ਮਾਲਕ ਪਵਿਤਰ ਹੈ। ਉਸ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
ਸਾਹਿਬੁ = ਮਾਲਕ। ਰਹਣੁ ਨ ਜਾਇ = ਰਿਹਾ ਨਹੀਂ ਜਾ ਸਕਦਾ, ਧਰਵਾਸ ਨਹੀਂ ਆਉਂਦਾ। ਮਨਿ = ਮਨ ਵਿਚ।ਹੇ (ਮੇਰੀ) ਮਾਂ! ਮੇਰਾ ਮਾਲਕ-ਪ੍ਰਭੂ ਪਵਿਤ੍ਰ-ਸਰੂਪ ਹੈ। ਉਸ ਦੇ ਸਿਮਰਨ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ।
 
जिथै वसै मेरा पातिसाहु सो केवडु है थाउ ॥
Jithai vasai merā pāṯisāhu so kevad hai thā▫o.
How great is that place where my Sovereign Lord dwells?
ਕਿੱਡੀ ਵੱਡੀ ਹੈ ਉਹ ਜਗ੍ਹਾ ਜਿਥੇ ਮੇਰਾ ਮਹਾਰਾਜਾ ਨਿਵਾਸ ਰੱਖਦਾ ਹੈ?
xxxਇਹ ਭੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸ੍ਰਿਸ਼ਟੀ ਦਾ ਪਾਤਿਸ਼ਾਹ ਪ੍ਰਭੂ ਵੱਸਦਾ ਹੈ ਉਹ ਥਾਂ ਕੇਡਾ ਵੱਡਾ ਹੈ।
 
तिसु बिनु मेरा को नही जिस का जीउ परानु ॥
Ŧis bin merā ko nahī jis kā jī▫o parān.
Without Him, I have no one to call my own. My soul and my breath of life belong to Him.
ਉਸ ਦੇ ਬਗ਼ੈਰ, ਜਿਸ ਦੀ ਮਲਕੀਅਤ ਹਨ ਮੇਰੀ ਆਤਮਾ ਤੇ ਜਿੰਦਗਾਨੀ, ਹੋਰ ਮੇਰਾ ਆਪਣਾ ਕੋਈ ਨਹੀਂ।
ਜੀਉ = ਜੀਵ, ਜਿੰਦ। ਪੁਰਾਨੁ = ਪ੍ਰਾਣ, ਸੁਆਸ।(ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।
 
प्रभु सखा हरि जीउ मेरा अंते होइ सखाई ॥३॥
Parabẖ sakẖā har jī▫o merā anṯe ho▫e sakẖā▫ī. ||3||
The Dear Lord God is my Best Friend. In the end, He shall be my Companion and Support. ||3||
ਪੂਜਯ ਪ੍ਰਭੂ ਪ੍ਰਮੇਸ਼ਰ ਮੈਡਾ ਮਿੱਤ੍ਰ ਹੈ, ਅਤੇ ਅਖੀਰ ਦੇ ਵੇਲੇ ਮੇਰਾ ਮਦਦਗਾਰ ਹੋਵੇਗਾ।
ਸਖਾ = ਮਿੱਤਰ ॥੩॥ਪਿਆਰਾ ਪ੍ਰਭੂ ਜੋ (ਅਸਲ) ਮਿੱਤ੍ਰ ਹੈ ਅੰਤ ਵੇਲੇ (ਜਦੋਂ ਹੋਰ ਸਭ ਸਾਕ-ਅੰਗ ਸਾਥ ਛੱਡ ਦੇਂਦੇ ਹਨ ਉਸ ਦਾ) ਸਾਥੀ ਬਣਦਾ ਹੈ ॥੩॥
 
प्रभु मेरा सदा निरमला मनि निरमलि पाइआ जाइ ॥
Parabẖ merā saḏā nirmalā man nirmal pā▫i▫ā jā▫e.
My God is forever Immaculate and Pure; with a pure mind, He can be found.
ਸਦੀਵੀ ਪਵਿੱਤ੍ਰ ਹੈ ਮੇਰਾ ਸਾਹਿਬ। ਸ਼ੁੱਧ-ਚਿੱਤ ਨਾਲ ਹੀ ਉਹ ਪਰਾਪਤ ਹੁੰਦਾ ਹੈ।
ਮਨਿ ਨਿਰਮਲਿ = ਨਿਰਮਲ ਮਨ ਦੀ ਰਾਹੀਂ।ਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ।
 
मेरा प्रभु सभु किछु जाणदा ॥
Merā parabẖ sabẖ kicẖẖ jāṇḏā.
My God knows everything.
ਮੇਰਾ ਮਾਲਕ ਸਭ ਕੁਝ ਜਾਣਦਾ ਹੈ।
xxxਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ।
 
हथो हथि नचाईऐ प्राणी मात कहै सुतु मेरा ॥
Hatho hath nacẖā▫ī▫ai parāṇī māṯ kahai suṯ merā.
From hand to hand, you are passed around, and your mother says, "This is my son.
ਬਾਹਾਂ ਵਿੱਚ ਫ਼ਾਨੀ ਜੀਵ ਟਪਾਇਆ ਜਾਂਦਾ ਹੈ ਅਤੇ ਮਾਂ ਆਖਦੀ ਹੈ, "ਇਹ ਮੇਰਾ ਪੁੱਤ੍ਰ ਹੈ"।
xxx(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
 
मेरा मेरा करि पालीऐ वणजारिआ मित्रा ले मात पिता गलि लाइ ॥
Merā merā kar pālī▫ai vaṇjāri▫ā miṯrā le māṯ piṯā gal lā▫e.
Mother and father hug you close in their embrace, claiming, "He is mine, he is mine"; so is the child brought up, O my merchant friend.
ਉਹ ਮੇਰਾ ਹੈ, ਉਹ ਮੇਰਾ ਹੈ ਆਖ ਕੇ, ਉਹ ਪਾਲਿਆ ਪੋਸਿਆ ਜਾਂਦਾ ਹੈ। ਮਾਂ ਤੇ ਪਿਓ ਉਸ ਨੂੰ ਆਪਣੀ ਛਾਤੀ ਨਾਲ ਲਾਉਂਦੇ ਹਨ।
ਕਰਿ = ਕਰ ਕੇ, ਆਖ ਆਖ ਕੇ। ਪਾਲੀਐ = ਪਾਲਿਆ ਜਾਂਦਾ ਹੈ। ਗਲਿ = ਗਲ ਵਿਚ, ਗਲ ਨਾਲ। ਲੇ = ਲੈ ਕੇ।ਹੇ ਵਣਜਾਰੇ ਮਿਤ੍ਰ। (ਇਹ) ਮੇਰਾ (ਪੁਤ੍ਰ ਹੈ, ਇਹ) ਮੇਰਾ (ਪੁਤ੍ਰ ਹੈ, ਇਹ) ਆਖ ਆਖ ਕੇ (ਬਾਲਕ) ਪਾਲਿਆ ਜਾਂਦਾ ਹੈ। ਮਾਂ ਪਿਉ ਫੜ ਕੇ ਗਲ ਨਾਲ ਲਾਂਦੇ ਹਨ।