Sri Guru Granth Sahib Ji

Search ਮੇਰੀ in Gurmukhi

सो किउ विसरै मेरी माइ ॥
So ki▫o visrai merī mā▫e.
How can I forget Him, O my mother?
ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ।
ਮਾਇ = ਹੇ ਮਾਂ! ਨਾਇ = ਨਾਮ ਦੀ ਰਾਹੀਂ। ਕਿਉ ਵਿਸਰੈ = ਕਦੇ ਨਾਹ ਭੁੱਲੇ।੧।ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।
 
कोटि कोटी मेरी आरजा पवणु पीअणु अपिआउ ॥
Kot kotī merī ārjā pavaṇ pī▫aṇ api▫ā▫o.
If I could live for millions and millions of years, and if the air was my food and drink,
ਜੇਕਰ ਮੇਰੀ ਉਮਰ ਕਰੋੜਾਂ ਉਤੇ ਕਰੋੜਾਂ ਵਰ੍ਹਿਆਂ ਦੀ ਹੋਵੇ, ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ,
ਕੋਟੀ = ਕੋਟਿ। ਕੋਟੀ ਕੋਟਿ = ਕੋਟਿ ਕੋਟਿ, ਕ੍ਰੋੜਾਂ ਹੀ (ਸਾਲ)। ਆਰਜਾ = ਉਮਰ। ਪੀਅਣੁ = ਪੀਣਾ। ਅਪਿਆਉ = ਖਾਣਾ, ਭੋਜਨ।ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ),
 
वाजा नेजा पति सिउ परगटु करमु तेरा मेरी जाति ॥३॥
vājā nejā paṯ si▫o pargat karam ṯerā merī jāṯ. ||3||
To be distinguished with honor is my drum and banner. Your Mercy is my social status. ||3||
ਇਜ਼ਤ ਨਾਲ ਪਰਸਿਧ ਹੋਣਾ ਮੇਰੇ ਬੈਡਂ-ਬਾਜੇ ਅਤੇ ਭਾਲੇ ਹਨ, ਅਤੇ ਤੈਡੀਂ ਮਿਹਰ ਮੇਰੀ ਜਾਤੀ (ਕੁਲ) ਹੈ।
xxx(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ॥੩॥
 
गुण गावा गुण विथरा गुण बोली मेरी माइ ॥
Guṇ gāvā guṇ vithrā guṇ bolī merī mā▫e.
I sing His Glories, I describe His Glories, I speak of His Glories, O my mother.
ਸਾਹਿਬ ਦੀਆਂ ਸਿਫਤਾਂ ਮੈਂ ਗਾਇਨ ਕਰਦਾ ਹਾਂ, ਉਸ ਦੀਆਂ ਸਿਫਤਾਂ ਮੈਂ ਪ੍ਰਗਟ ਕਰਦਾ ਹਾਂ ਅਤੇ ਸਿਫਤਾਂ ਹੀ ਮੈਂ ਉਚਾਰਦਾ ਹਾਂ, ਹੇ ਮੇਰੀ ਮਾਤਾ!
ਗਾਵਾ = ਗਾਵਾਂ, ਮੈਂ ਗਾਵਾਂ। ਵਿਥਰਾ = ਵਿਥਰਾਂ, ਮੈਂ ਵਿਸਥਾਰ ਕਰਾਂ। ਬੋਲੀ = ਬੋਲੀਂ, ਮੈਂ ਬੋਲਾਂ। ਮਾਇ = ਹੇ ਮਾਂ!ਹੇ ਮੇਰੀ ਮਾਂ! (ਮੇਰਾ ਮਨ ਤਰਸਦਾ ਹੈ ਕਿ) ਮੈਂ (ਪ੍ਰਭੂ ਦੇ) ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ ਤੇ (ਪ੍ਰਭੂ ਦੇ) ਗੁਣ ਉਚਾਰਦਾ ਰਹਾਂ।
 
धन पाती वड भूमीआ मेरी मेरी करि परिआ ॥२॥
Ḏẖan pāṯī vad bẖūmī▫ā merī merī kar pari▫ā. ||2||
The masters of wealth and the great land-lords have fallen, crying out, "This is mine! This is mine!" ||2||
ਦੌਲਤ ਦੇ ਮਾਲਕ ਤੇ ਭਾਰੇ ਜ਼ਿਮੀਦਾਰ ਇਹ ਮੇਰੀ ਹੈ, ਇਹ ਮੇਰੀ ਹੈ ਪੁਕਾਰਦੇ ਹੋਏ ਢਹਿ ਪਏ (ਬਿਨਸ ਗਏ) ਹਨ।
ਧਨਪਾਤੀ = ਧਨਾਢ। ਭੂਮੀਆ = ਭੁਇਂ ਦਾ ਮਾਲਕ।੨।ਜੇ ਕੋਈ ਬਹੁਤ ਧਨਾਢ ਹੋਵੇ, ਬਹੁਤ ਭੁਇਂ ਦਾ ਮਾਲਕ ਹੋਵੇ, ਤਾਂ ਭੀ (ਸਾਧ ਸੰਗਤ ਤੋਂ ਬਿਨਾ) 'ਮੇਰੀ ਭੁਇਂ' ਆਖ ਆਖ ਕੇ ਦੁਖੀ ਰਹਿੰਦਾ ਹੈ ॥੨॥
 
मेरी मेरी किआ करहि जिनि दीआ सो प्रभु लोड़ि ॥
Merī merī ki▫ā karahi jin ḏī▫ā so parabẖ loṛ.
Why do you say, "Mine, mine?" Look to God, who has given it to you.
ਤੂੰ ਕਿਉਂ ਆਖਦਾ ਹੈਂ, "ਇਹ ਮੇਰੀ ਹੈ, ਔਹ ਮੇਰੀ ਹੈ"। ਉਸ ਸਾਹਿਬ ਦੀ ਭਾਲ ਕਰ, ਜਿਸ ਨੇ ਇਹ ਤੈਨੂੰ ਦਿੱਤੀ ਹੈ ।
ਜਿਨਿ = ਜਿਸ (ਪਰਮਾਤਮਾ) ਨੇ। ਲੋੜਿ = ਲੱਭ।ਇਹ ਚੀਜ਼ ਮੇਰੀ ਹੈ, ਇਹ ਜਾਇਦਾਦ ਮੇਰੀ ਹੈ-ਕਿਉਂ ਅਜੇਹਾ ਮਾਣ ਕਰ ਰਿਹਾ ਹੈਂ? ਜਿਸ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ, ਉਸ ਨੂੰ ਲੱਭ।
 
बंधन मुकतु संतहु मेरी राखै ममता ॥३॥
Banḏẖan mukaṯ sanṯahu merī rākẖai mamṯā. ||3||
He frees us from bondage, O Saints, and saves us from possessiveness. ||3||
ਉਹ ਮੈਨੂੰ ਫਾਹੀਆਂ ਤੋਂ ਆਜ਼ਾਦ ਕਰਦਾ ਹੈ ਅਤੇ ਮੇਰੇ ਲਈ ਪਿਆਰ ਰੱਖਦਾ ਹੈ, ਹੇ ਸਾਧੂੳ!
ਬੰਧਨ ਮੁਕਤੁ = ਬੰਧਨਾਂ ਤੋਂ ਆਜ਼ਾਦ ਕਰਨ ਵਾਲਾ। ਮਮਤਾ = 'ਮੇਰਾ' ਆਖਣ ਦਾ ਦਾਹਵਾ।੩।ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ ॥੩॥
 
मेरी मेरी करि गए तनु धनु कलतु न साथि ॥
Merī merī kar ga▫e ṯan ḏẖan kalaṯ na sāth.
Crying out, "Mine! Mine!", they have departed, but their bodies, their wealth, and their wives did not go with them.
ਆਦਮੀ "ਮੈਨੂੰ, ਮੈਂ ਅਤੇ ਮੈਡਾਂ" ਪੁਕਾਰਦੇ ਹੋਏ ਟੁਰ ਗਹੇ ਹਨ ਅਤੇ ਉਨ੍ਹਾਂ ਦੀਆਂ ਦੇਹਾਂ, ਦੌਲਤਾਂ ਅਤੇ ਵਹੁਟੀਆਂ ਉਨ੍ਹਾਂ ਦੇ ਨਾਲ ਨਹੀਂ ਗਈਆਂ।
ਕਲਤੁ = ਇਸਤ੍ਰੀ।(ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ) ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ ਇਹ ਮੇਰਾ ਧਨ ਹੈ ਇਹ ਮੇਰੀ ਇਸਤ੍ਰੀ ਹੈ, ਪਰ ਨਾਹ ਸਰੀਰ, ਨਾਹ ਧਨ, ਨਾਹ ਇਸਤ੍ਰੀ, ਕੋਈ ਭੀ) ਨਾਲ ਨਾਹ ਨਿਭਿਆ।
 
हरि लोचा पूरन मेरीआ ॥
Har locẖā pūran merī▫ā.
O Lord, please fulfill my desires.
ਹੇ ਵਾਹਿਗੁਰੂ! ਮੇਰੀਆਂ ਮਨਸ਼ਾਂ ਪੂਰੀਆਂ ਕਰ।
ਪੂਰਨ = ਪੂਰੀ ਕਰ। ਲੋਚਾ = ਤਾਂਘ।ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ।
 
हउ रहि न सका बिनु देखे मेरी माई ॥
Ha▫o rėh na sakā bin ḏekẖe merī mā▫ī.
I cannot survive without seeing Him, O my mother!
ਮੈਂ ਉਸ ਦੇ ਦੀਦਾਰ ਤੋਂ ਵਾਂਝਿਆ ਹੋਇਆ ਜੀਉਂਦਾ ਨਹੀਂ ਰਹਿ ਸਕਦਾ, ਹੇ ਮੇਰੀ ਅੰਮੜੀਏ!
ਮਾਇ = ਹੇ ਮਾਂ!ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ)।
 
किउ पिआरा प्रीतमु मिलै मेरी माई ॥
Ki▫o pi▫ārā parīṯam milai merī mā▫ī.
How can I meet my Darling Beloved, O my mother?
ਮੈਂ ਆਪਣੇ ਮਨਮੋਹਨ ਦਿਲਬਰ ਨੂੰ ਕਿਸ ਤਰ੍ਹਾ ਭੇਟਾਂਗਾ। ਹੇ ਮੇਰੀ ਅੰਮੜੀਏ!
ਕਿਉ = ਕਿਵੇਂ? ਮਾਈ = ਹੇ ਮਾਂ!(ਇਸ ਖ਼ਾਤਰ ਕਿ) ਹੇ ਮੇਰੀ ਮਾਂ! ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ।
 
मेरी बेदन हरि गुरु पूरा जाणै ॥
Merī beḏan har gur pūrā jāṇai.
My illness is known only to the Lord and the Perfect Guru.
ਮੇਰੀ ਬੀਮਾਰੀ ਨੂੰ ਪੂਰਨ ਰਬ-ਰੂਪ ਗੁਰੂ ਜੀ ਸਮਝਦੇ ਹਨ।
ਬੇਦਨ = ਪੀੜਾ। ਹਉ = ਮੈਂ।(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ
 
मेरी सरधा पूरि जगजीवन दाते मिलि हरि दरसनि मनु भीजै जीउ ॥१॥
Merī sarḏẖā pūr jagjīvan ḏāṯe mil har ḏarsan man bẖījai jī▫o. ||1||
Please reward my faith, O Life of the World, O Great Giver. Obtaining the Blessed Vision of the Lord's Darshan, my mind is fulfilled. ||1||
ਮੇਰੇ ਦਾਤਾਰ, ਜਗਤ ਦੀ ਜਿੰਦ ਜਾਨ, ਮੇਰੀ ਸੱਧਰ ਪੂਰੀ ਕਰ। ਵਾਹਿਗੁਰੂ ਦਾ ਦੀਦਾਰ ਪਰਾਪਤ ਕਰਨ ਦੁਆਰਾ ਮੇਰੀ ਆਤਮਾ ਰੱਜ ਜਾਂਦੀ ਹੈ।
ਜਗਜੀਵਨ = ਹੇ ਜਗ-ਜੀਵਨ! ਹੇ ਜਗਤ ਦੇ ਜੀਵਨ! ਮਿਲਿ = ਮਿਲ ਕੇ। ਦਰਸਨਿ = ਦਰਸਨ ਵਿਚ ॥੧॥ਹੇ ਜਗਤ ਦੇ ਜੀਵਨ ਪ੍ਰਭੂ! ਹੇ ਦਾਤਾਰ! ਹੇ ਹਰੀ! ਮੇਰੀ ਇਹ ਸਰਧਾ ਪੂਰੀ ਕਰ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ ਮੇਰਾ ਮਨ (ਤੇਰੇ ਨਾਮ-ਅੰਮ੍ਰਿਤ ਨਾਲ) ਤਰੋ-ਤਰ ਹੋ ਜਾਏ ॥੧॥
 
सुणि सुणि होवै परम गति मेरी ॥
Suṇ suṇ hovai param gaṯ merī.
Hearing it again and again, I am elevated to the supreme heights.
ਇਸ ਨੂੰ ਇਕਰਸ ਸਰਵਣ ਕਰਨ ਦੁਆਰਾ ਮੈਨੂੰ ਮਹਾਨ ਉੱਚਾ ਮਰਤਬਾ ਪਰਾਪਤ ਹੋਇਆ ਹੈ।
ਸੁਣਿ = ਸੁਣ ਕੇ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।(ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।
 
तूं मेरी ओट तूंहै मेरा माणा ॥
Ŧūʼn merī ot ṯūʼnhai merā māṇā.
You are my Shelter, and You are my Honor.
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰੀ ਇਜ਼ਤ ਆਬਰੂ।
ਓਟ = ਆਸਰਾ।ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।
 
मनु बाणी निरमल मेरी मनसा ॥
Man baṇī nirmal merī mansā.
Their minds and their speech are immaculate; they are my hope and ideal.
ਉਨ੍ਹਾਂ ਦੇ ਰਾਹੀਂ ਮੇਰੀ ਆਤਮਾ, ਬੋਲ-ਬਾਣੀ ਤੇ ਖ਼ਾਹਿਸ਼ ਸਵੱਛ ਹੋ ਗਈਆਂ ਹਨ।
ਮੇਰੀ ਮਨਸਾ = ਅਪਣੱਤ ਦਾ ਫੁਰਨਾ।ਉਹ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਵਿਚ ਬੋਲੀ ਪਵਿੱਤ੍ਰ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਮਨ ਵਿੱਚ (ਭੀ) ਸੁੱਧ (ਫੁਰਨੇ) ਉਠਦੇ ਹਨ।
 
हउ न मूआ मेरी मुई बलाइ ॥
Ha▫o na mū▫ā merī mu▫ī balā▫e.
I have not died - that evil nature within me has died.
ਮੈਂ ਨਹੀਂ ਮਰਿਆ, ਸਗੋਂ ਮੇਰੀ ਮੁਸੀਬਤ ਲਿਆਉਣ ਵਾਲੀ ਅਗਿਆਨਤਾ ਮਰ ਗਈ ਹੈ।
ਹਉ = ਮੈਂ, ਜੀਵਾਤਮਾ। ਬਲਾਇ = ਮਮਤਾ-ਰੂਪ ਚੁੜੇਲ।(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ।
 
हउ तुधु आखा मेरी काइआ तूं सुणि सिख हमारी ॥
Ha▫o ṯuḏẖ ākẖā merī kā▫i▫ā ṯūʼn suṇ sikẖ hamārī.
I say to you, O my body: listen to my advice!
ਹੇ ਮੇਰੀ ਦੇਹਿ! ਮੈਂ ਤੈਨੂੰ ਆਖਦੀ ਹਾਂ। ਮੇਰੀ ਨਸੀਹਤ ਨੂੰ ਧਿਆਨ ਦੇ ਕੇ ਸ੍ਰਵਣ ਕਰ।
ਹਉ = ਮੈਂ।ਹੇ ਮੇਰੇ ਸਰੀਰ! ਮੈਂ ਤੈਨੂੰ ਸਮਝਾਂਦਾ ਹਾਂ, ਮੇਰੀ ਨਸੀਹਤ ਸੁਣ।
 
हउ खरी दुहेली होई बाबा नानक मेरी बात न पुछै कोई ॥१॥ रहाउ ॥
Ha▫o kẖarī ḏuhelī ho▫ī bābā Nānak merī bāṯ na pucẖẖai ko▫ī. ||1|| rahā▫o.
I am totally miserable! O Baba Nanak, no one cares for me at all! ||1||Pause||
ਮੈਂ ਬਹੁਤ ਦੁਖੀ ਹੋ ਗਈ ਹਾਂ, ਹੇ ਪਿਤਾ। ਨਾਨਕ ਅਤੇ ਕੋਈ ਭੀ ਮੇਰੀ ਪਰਵਾਹ ਨਹੀਂ ਕਰਦਾ। ਠਹਿਰਾੳ।
ਖਰੀ ਦੁਹੇਲੀ = ਬਹੁਤ ਦੁਖੀ। ਬਾਬਾ = ਹੇ ਬਾਬਾ! ਬਾਤ = ਵਾਤ ॥੧॥ਹੇ ਭਾਈ! (ਜੀਵਾਤਮਾ ਦੇ ਤੁਰ ਜਾਣ ਤੇ ਹੁਣ) ਮੈਂ ਕਾਂਇਆਂ ਬਹੁਤ ਦੁਖੀ ਹੋਈ ਹਾਂ। ਹੇ ਨਾਨਕ! ਮੇਰੀ ਹੁਣ ਕੋਈ ਵਾਤ ਨਹੀਂ ਪੁੱਛਦਾ ॥੧॥ ਰਹਾਉ॥
 
संचे संचि न देई किस ही अंधु जाणै सभ मेरी ॥
Sancẖe sancẖ na ḏe▫ī kis hī anḏẖ jāṇai sabẖ merī.
People gather and hoard their possessions, and give nothing to anyone else - the poor fools think that everything is theirs.
ਆਦਮੀ ਦੌਲਤ ਜਮ੍ਹਾ ਤੇ ਇਕੱਠੀ ਕਰਦਾ ਅਤੇ ਕਿਸੇ ਨੂੰ ਨਹੀਂ ਦਿੰਦਾ। ਅੰਨ੍ਹਾਂ ਖਿਆਲ ਕਰਦਾ ਹੈ ਕਿ ਸਾਰੀ ਉਸ ਦੀ ਆਪਣੀ ਹੈ।
ਸੰਚੇ = ਖ਼ਜਾਨੇ।(ਮਾਇਆ ਦੇ) ਖ਼ਜ਼ਾਨੇ ਇਕੱਠੇ ਕੀਤੇ ਕਿਸੇ ਨੂੰ (ਹਥੋਂ) ਨਹੀਂ ਦੇਂਦਾ, ਮੂਰਖ ਸਮਝਦਾ ਹੈ ਕਿ ਇਹ ਸਭ ਕੁਝ ਮੇਰਾ ਹੈ।