Sri Guru Granth Sahib Ji

Search ਮੇਰੇ in Gurmukhi

वडे मेरे साहिबा गहिर ग्मभीरा गुणी गहीरा ॥
vade mere sāhibā gahir gambẖīrā guṇī gahīrā.
O my Great Lord and Master of Unfathomable Depth, You are the Ocean of Excellence.
ਹੇ ਮੇਰੇ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ, (ਤੂੰ) ਵਡਿਆਈਆਂ ਦਾ ਸਮੁੰਦਰ ਹੈਂ।
ਗਹਿਰ = ਹੇ ਡੂੰਘੇ! ਗੰਭੀਰਾ = ਹੇ ਵੱਡੇ ਜਿਗਰੇ ਵਾਲੇ! ਗੁਣੀ ਗਹੀਰਾ = ਹੇ ਗੁਣਾਂ ਕਰਕੇ ਡੂੰਘੇ! ਹੇ ਬੇਅੰਤ ਗੁਣਾਂ ਦੇ ਮਾਲਕ!ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ। ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ।
 
मेरे मीत गुरदेव मो कउ राम नामु परगासि ॥
Mere mīṯ gurḏev mo ka▫o rām nām pargās.
O my Best Friend, O Divine Guru, please enlighten me with the Name of the Lord.
ਹੇ, ਪ੍ਰਕਾਸ਼ਵਾਨ ਗੁਰੂ ਮੇਰੇ ਮਿੱਤ੍ਰ ਮੈਨੂੰ ਸਰਬ ਵਿਆਪਕ ਸੁਆਮੀ ਦੇ ਨਾਮ ਨਾਲ ਰੌਸ਼ਨ ਕਰ।
ਮੋ ਕਉ = ਮੈਨੂੰ, ਮੇਰੇ ਅੰਦਰ। ਮੀਤ = ਹੇ ਮਿੱਤਰ!ਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼।
 
मेरे माधउ जी सतसंगति मिले सु तरिआ ॥
Mere māḏẖa▫o jī saṯsangaṯ mile so ṯari▫ā.
O my Dear Lord of souls, one who joins the Sat Sangat, the True Congregation, is saved.
ਹੈ ਮੇਰੇ ਪੂਜਯ ਮਾਇਆ ਦੇ ਸੁਆਮੀ! ਜੇ ਕੋਈ ਸਾਧ ਸੰਗਤ ਨਾਲ ਜੁੜਦਾ ਹੈ ਉਹ ਪਾਰ ਉਤਰ ਜਾਂਦਾ ਹੈ।
ਮਾਧਉ ਜੀ = ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ = ਮਾ-ਧਵ। ਮਾ = ਮਾਇਆ। ਧਵ = ਪਤੀ}।ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ।
 
से भगत से भगत भले जन नानक जी जो भावहि मेरे हरि भगवंता ॥४॥
Se bẖagaṯ se bẖagaṯ bẖale jan Nānak jī jo bẖāvėh mere har bẖagvanṯā. ||4||
Those devotees, those devotees are sublime, O servant Nanak, who are pleasing to my Dear Lord God. ||4||
ਸ੍ਰੇਸ਼ਟ ਹਨ, ਉਹ ਸੰਤ, ਉਹ ਸੰਤ, ਹੇ ਨਫ਼ਰ ਨਾਨਕ! ਜਿਹੜੇ ਮੇਰੇ ਮੁਬਾਰਕ ਮਾਲਕ ਨੂੰ ਚੰਗੇ ਲੱਗਦੇ ਹਨ।
ਭਾਵਹਿ = ਚੰਗੇ ਲੱਗਦੇ ਹਨ।੪।ਹੇ ਦਾਸ ਨਾਨਕ! ਉਹੀ ਭਗਤ ਭਲੇ ਹਨ (ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥
 
तुम गावहु मेरे निरभउ का सोहिला ॥
Ŧum gāvhu mere nirbẖa▫o kā sohilā.
Sing the Songs of Praise of my Fearless Lord.
ਤੂੰ ਮੇਰੇ ਨਿਡਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ।
xxx(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤ ਦੇ ਗੀਤ ਗਾ,
 
करउ बेनंती सुणहु मेरे मीता संत टहल की बेला ॥
Kara▫o benanṯī suṇhu mere mīṯā sanṯ tahal kī belā.
Listen, my friends, I beg of you: now is the time to serve the Saints!
ਮੈਂ ਪ੍ਰਾਰਥਨਾ ਕਰਦਾ ਹਾਂ, ਸਰਵਣ ਕਰ, ਹੇ ਮੇਰੇ ਮਿੱਤ੍ਰ! ਸਾਧੂਆਂ ਦੀ ਸੇਵਾ ਕਮਾਉਣ ਦਾ ਇਹ ਸੁਹਾਉਣਾ ਸਮਾਂ ਹੈ।
ਕਰਉ = ਕਰਉਂ, ਮੈਂ ਕਰਦਾ ਹਾਂ {ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ}। ਸੁਣਹੁ = ਤੁਸੀਂ ਸੁਣੋ {ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ}। ਬੇਲਾ = ਵੇਲਾ, ਮੌਕਾ।ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ-(ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ।
 
रस कस आपु सलाहणा ए करम मेरे करतार ॥१॥
Ras kas āp salāhṇā e karam mere karṯār. ||1||
I am caught in these tastes and flavors, and in self-conceited praise. These are my actions, O my Creator! ||1||
ਜਿਹੋ ਜਿਹਿਆਂ ਪਾਪਾਂ, ਮਿੱਠੇ ਤੇ ਸਲੂਣੇ ਸੁਆਦਾ ਅਤੇ ਸਵੈ-ਵਡਿਆਈ ਅੰਦਰ, ਮੈਂ ਖਪਤ ਹੋਇਆ ਹੋਇਆ ਹਾਂ। ਇਹ ਹਨ ਮੇਰੀਆਂ ਕਰਤੂਤਾਂ, ਹੇ ਮੇਰੇ ਸਿਰਜਣਹਾਰ।
ਰਸ ਕਸ = ਚਸਕੇ। ਆਪੁ ਸਲਾਹਣਾ = ਆਪਣੇ ਆਪ ਨੂੰ ਵਡਿਆਉਣਾ। ਏ = ਇਹ।੧।ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ ॥੧॥
 
मेरे ठाकुर पूरै तखति अडोलु ॥
Mere ṯẖākur pūrai ṯakẖaṯ adol.
My Lord and Master is Perfect; His Throne is Eternal and Immovable.
ਮੇਰਾ ਮਾਲਕ ਮੁਕੰਮਲ ਹੈ। ਉਸ ਦਾ ਰਾਜ-ਸਿੰਘਾਸਨ ਅਹਿੱਲ ਹੈ।
ਮੇਰੇ ਠਾਕੁਰ ਅਡੋਲੁ = ਮੇਰੇ ਠਾਕੁਰ ਦਾ ਅਹਿੱਲ ਟਿਕਾਣਾ। ਤਖਤਿ = ਤਖ਼ਤ ਉੱਤੇ।ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ)।
 
मेरे मन लै लाहा घरि जाहि ॥
Mere man lai lāhā gẖar jāhi.
O my mind, earn the profit, before you return home.
ਹੇ ਮੇਰੀ ਜਿੰਦੜੀਏ! ਗ੍ਰਿਹ ਜਾਣਾ ਤੋਂ (ਪਹਿਲਾਂ) ਕੁਝ ਨਫਾ ਕਮਾ ਲੈ।
ਲਾਹਾ = ਲਾਭ। ਲੈ = ਲੈ ਕੇ। ਘਰਿ = (ਆਪਣੇ) ਘਰ ਵਿਚ।ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ।
 
सजण मेरे रंगुले जाइ सुते जीराणि ॥
Sajaṇ mere rangule jā▫e suṯe jārāṇ.
My playful friends have gone to sleep in the graveyard.
ਮੇਰੇ ਖਿਲੰਦੜੇ ਮਿੱਤ੍ਰ ਜਾ ਕੇ ਕਬਰਸਤਾਨ ਵਿੱਚ ਸੌਂ ਗਏ ਹਨ।
ਰੰਗੁਲੇ = ਪਿਆਰੇ। ਜੀਰਾਣਿ = ਜੀਰਾਣ ਵਿਚ, ਕਬਰਿਸਤਾਨ ਵਿਚ।ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ,
 
मन मेरे हरि रसु चाखु तिख जाइ ॥
Man mere har ras cẖākẖ ṯikẖ jā▫e.
O my mind, drink in the Sublime Essence of the Lord, and your thirst shall be quenched.
ਹੈ ਮੇਰੀ ਜਿੰਦੇ! ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰ, ਇੰਜ ਤੇਰੀ ਤਰੇਹ ਦੂਰ ਹੋ ਜਾਵੇਗੀ।
ਤਿਖ = ਤੇਹ, ਤ੍ਰਿਸ਼ਨਾ। ਜਾਇ = ਦੂਰ ਹੋ ਜਾਏ।ਹੇ ਮੇਰੇ ਮਨ! ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖ, (ਤੇਰੀ ਮਾਇਆ ਵਾਲੀ) ਤ੍ਰਿਸ਼ਨਾ ਦੂਰ ਹੋ ਜਾਏਗੀ।
 
मेरे राम मै हरि बिनु अवरु न कोइ ॥
Mere rām mai har bin avar na ko▫e.
O my Lord! Without the Lord, I have no other at all.
ਹੇ, ਮੇਰੇ ਸਰਬ-ਵਿਆਪਕ ਸੁਆਮੀ! ਮੇਰਾ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ।
ਮੈ = ਮੇਰੇ ਵਾਸਤੇ, ਮੇਰਾ।ਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ।
 
मन मेरे हरि हरि निरमलु धिआइ ॥
Man mere har har nirmal ḏẖi▫ā▫e.
O my mind, meditate on the Immaculate Lord, Har, Har.
ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।
ਮਨ = ਹੇ ਮਨ!ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।
 
मेरे मन अहिनिसि पूरि रही नित आसा ॥
Mere man ahinis pūr rahī niṯ āsā.
O my mind, day and night, you are always full of wishful hopes.
ਹੇ ਮੇਰੀ ਜਿੰਦੜੀਏ! ਦਿਨ ਰਾਤ ਤੂੰ ਸਦੀਵ ਹੀ ਖ਼ਾਹਿਸ਼ਾਂ ਨਾਲ ਪਰੀ-ਪੂਰਨ ਰਹਿੰਦੀ ਹੈ।
ਅਹਿ = ਦਿਨ। ਨਿਸਿ = ਰਾਤ।ਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ।
 
मेरे मन तजि निंदा हउमै अहंकारु ॥
Mere man ṯaj ninḏā ha▫umai ahaʼnkār.
O my mind, give up slander, egotism and arrogance.
ਹੇ ਮੇਰੀ ਜਿੰਦੜੀਏ! ਅਪਜਸ, ਸਵੈ-ਹੰਗਤਾ ਅਤੇ ਹੈਕੜ ਛੱਡ ਦੇ।
ਮਨ = ਹੇ ਮਨ! ਤਜਿ = ਤਿਆਗ।ਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ।
 
मेरे मन गुर मुखि धिआइ हरि सोइ ॥
Mere man gur mukẖ ḏẖi▫ā▫e har so▫e.
O my mind, become Gurmukh, and meditate on the Lord.
ਹੇ ਮੇਰੀ ਜਿੰਦੜੀਏ! ਮੁਖੀਏ ਗੁਰਾਂ ਦੁਆਰਾ, ਉਸ ਵਾਹਿਗੁਰੂ ਦਾ ਅਰਾਧਨ ਕਰ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ।
 
सुणि मन मेरे भजु सतगुर सरणा ॥
Suṇ man mere bẖaj saṯgur sarṇā.
Listen, O my mind: hurry to the Protection of the Guru's Sanctuary.
ਸ੍ਰਵਣ ਕਰ, ਹੇ ਮੇਰੀ ਜਿੰਦੜੀਏ! ਤੂੰ ਦੌੜ ਕੇ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲ।
ਭਜੁ ਸਰਣਾ = ਸਰਨ ਪਉ।ਹੇ ਮੇਰੇ ਮਨ! (ਮੇਰੀ ਗੱਲ) ਸੁਣ, ਸਤਿਗੁਰੂ ਦੀ ਸਰਨ ਪਉ।
 
मन मेरे सदा हरि वेखु हदूरि ॥
Man mere saḏā har vekẖ haḏūr.
O my mind, see the Lord ever close at hand.
ਹੇ ਮੇਰੀ ਆਤਮਾ! ਵਾਹਿਗੁਰੂ ਨੂੰ ਹਮੇਸ਼ਾਂ ਅਤੀ ਨੇੜੇ ਦੇਖ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ (ਆਪਣੇ) ਅੰਗ-ਸੰਗ ਵੇਖ।
 
मन मेरे अनदिनु जागु हरि चेति ॥
Man mere an▫ḏin jāg har cẖeṯ.
O my mind, remain awake and aware night and day, and think of the Lord.
ਮੇਰੀ ਆਤਮਾ ਰੈਣ ਦਿਹੁੰ ਸੁਚੇਤ ਰਹੁ ਅਤੇ ਵਾਹਿਗੁਰੂ ਦਾ ਚਿੰਤਨ ਕਰ।
ਅਨਦਿਨੁ = ਹਰ ਰੋਜ਼। ਜਾਗੁ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ। ਚੇਤਿ = ਸਿਮਰ।ਹੇ ਮੇਰੇ ਮਨ! ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੁ, ਤੇ ਪਰਮਾਤਮਾ (ਦਾ ਨਾਮ) ਸਿਮਰ।
 
मेरे मन हरि का नामु धिआइ ॥
Mere man har kā nām ḏẖi▫ā▫e.
O my mind, meditate on the Name of the Lord.
ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
xxxਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ।