Sri Guru Granth Sahib Ji

Search ਮੋਹੁ in Gurmukhi

जालि मोहु घसि मसु करि मति कागदु करि सारु ॥
Jāl moh gẖas mas kar maṯ kāgaḏ kar sār.
Burn emotional attachment, and grind it into ink. Transform your intelligence into the purest of paper.
ਸੰਸਾਰੀ ਮਮਤਾ ਨੂੰ ਸਾੜ ਸੁੱਟ ਅਤੇ ਇਸਨੂੰ ਪੀਹ ਕੇ ਸਿਆਹੀ ਬਣਾ ਅਤੇ ਆਪਣੀ ਅਕਲ ਨੂੰ ਵਧੀਆ ਕਾਗਜ਼ ਕਰ।
ਜਾਲਿ = ਸਾੜ ਕੇ। ਘਸਿ = ਘਸਾ ਕੇ। ਮਸੁ = ਸਿਆਹੀ {ਇਹ ਲਫ਼ਜ਼ ਇਸਤ੍ਰੀ-ਲਿੰਗ ਹੈ ਤੇ ਸਦਾ (ੁ) ਅੰਤ ਹੁੰਦਾ ਹੈ}। ਸਾਰੁ = ਵਧੀਆ।(ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ।
 
सतगुरु सेवि मोहु परजलै घर ही माहि उदासा ॥१॥ रहाउ ॥
Saṯgur sev moh parjalai gẖar hī māhi uḏāsā. ||1|| rahā▫o.
Serve the True Guru, and your emotional attachment shall be totally burnt away; remain detached within the home of your heart. ||1||Pause||
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸੰਸਾਰੀ ਮਮਤਾ ਪੂਰੀ ਤਰ੍ਹਾਂ ਸੜ ਜਾਂਦੀ ਹੈ ਤੇ ਬੰਦਾ ਆਪਣੇ ਗ੍ਰਿਹ ਵਿੱਚ ਹੀ ਨਿਰਲੇਪ ਰਹਿੰਦਾ ਹੈ। ਠਹਿਰਾਉ।
ਸੇਵਿ = ਸੇਵਾ ਕਰ ਕੇ। ਪਰਜਲੈ = {प्रज्वलति} ਚੰਗੀ ਤਰ੍ਹਾਂ ਸੜਦਾ ਹੈ।੧।(ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ ॥੧॥ ਰਹਾਉ॥
 
त्रै गुण माइआ मोहु है गुरमुखि चउथा पदु पाइ ॥
Ŧarai guṇ mā▫i▫ā moh hai gurmukẖ cẖa▫uthā paḏ pā▫e.
The three qualities hold people in attachment to Maya. The Gurmukh attains the fourth state of higher consciousness.
ਤਿੰਨਾਂ ਮਿਜਾਜ਼ਾ ਵਿੱਚ ਧਨ ਦੌਲਤ ਦੀ ਲਗਣ ਹੀ ਹੈ। ਗੁਰੂ-ਪਿਆਰਾ ਚੋਥੀ ਬੈਕੁੰਠੀ ਪ੍ਰਸੰਨਤਾ ਦੀ ਅਵਸਥਾ ਨੂੰ ਪਾ ਲੈਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਚਉਥਾ ਪਦੁ = ਚੌਥਾ ਦਰਜਾ, ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ।(ਜਗਤ ਵਿਚ) ਤ੍ਰਿਗੁਣੀ ਮਾਇਆ ਦਾ ਮੋਹ (ਪਸਰ ਰਿਹਾ) ਹੈ ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ।
 
गुर ते मारगु पाईऐ चूकै मोहु गुबारु ॥
Gur ṯe mārag pā▫ī▫ai cẖūkai moh gubār.
Through the Guru, the Path is found, and the darkness of emotional attachment is dispelled.
ਗੁਰਾਂ ਦੇ ਰਾਹੀਂ ਰੱਬ ਦਾ ਰਾਹ ਲੱਭਦਾ ਹੈ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
ਤੇ = ਤੋਂ। ਮਾਰਗੁ = (ਜੀਵਨ ਦਾ ਸਹੀ) ਰਸਤਾ। ਗੁਬਾਰੁ = ਹਨੇਰਾ।ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ (ਮਨ ਵਿਚੋਂ) ਮੋਹ (ਦਾ) ਹਨੇਰਾ ਦੂਰ ਹੋ ਜਾਂਦਾ ਹੈ।
 
आपे ही आपि मनि वसिआ माइआ मोहु चुकाइ ॥
Āpe hī āp man vasi▫ā mā▫i▫ā moh cẖukā▫e.
He Himself abides in the mind, and drives out attachment to Maya.
ਉਹ ਖੁਦ ਹੀ (ਆਦਮੀ ਦੇ) ਆਤਮੇ ਅੰਦਰ ਆ ਟਿਕਦਾ ਹੈ ਅਤੇ ਮੋਹਨੀ ਦੀ ਮੁਹੱਬਤ ਨੂੰ ਦੂਰ ਕਰ ਦਿੰਦਾ ਹੈ।
ਮਨਿ = ਮਨ ਵਿਚ। ਚੁਕਾਇ = ਦੂਰ ਕਰ ਕੇ।ਆਪ ਹੀ (ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਕੇ ਆਪ ਹੀ ਉਹਨਾਂ ਦੇ ਮਨ ਵਿਚ ਆ ਵੱਸਿਆ ਹੈ।
 
मन के बिकार मनहि तजै मनि चूकै मोहु अभिमानु ॥
Man ke bikār manėh ṯajai man cẖūkai moh abẖimān.
One who eliminates mental wickedness from within the mind, and casts out emotional attachment and egotistical pride,
ਜੇਕਰ ਇਨਸਾਨ ਆਪਣੇ ਚਿੱਤ ਦੀਆਂ ਬਦੀਆਂ ਨੂੰ ਚਿੱਤ ਅੰਦਰ ਹੀ ਖਤਮ ਕਰ ਦੇਵੇ ਅਤੇ ਆਪਣੇ ਚਿੱਤ ਵਿਚੋਂ ਸੰਸਾਰੀ ਮਮਤਾ ਤੇ ਸਵੈ-ਹੰਗਤਾ ਨੂੰ ਦੂਰ ਕਰ ਦੇਵੇ,
ਮਨਹਿ = ਮਨ ਵਿਚੋਂ। ਤਜੈ = ਛੱਡ ਦੇਵੇ। ਮਨਿ = ਮਨ ਵਿਚੋਂ।ਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ,
 
पुतु कलतु मोहु बिखु है अंति बेली कोइ न होइ ॥१॥ रहाउ ॥
Puṯ kalaṯ moh bikẖ hai anṯ belī ko▫e na ho▫e. ||1|| rahā▫o.
Emotional attachment to children and spouse is poison; in the end, no one will go along with you as your helper. ||1||Pause||
ਪੁਤ੍ਰਾਂ ਤੇ ਵਹੁਟੀ ਦੀ ਮਮਤਾ ਜ਼ਹਿਰ ਹੈ। ਅਖੀਰ ਨੂੰ ਪ੍ਰਾਣੀ ਦਾ ਕੋਈ ਮਦਦਗਾਰ ਨਹੀਂ ਹੁੰਦਾ। ਠਹਿਰਾਉ।
ਕਲਤੁ = {कलत्र} ਇਸਤ੍ਰੀ, ਵਹੁਟੀ। ਬਿਖੁ = ਜ਼ਹਰ।੧।ਪੁੱਤਰ (ਦਾ) ਇਸਤ੍ਰੀ (ਦਾ) ਮੋਹ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ, ਅਤੇ ਪੁੱਤਰ ਇਸਤ੍ਰੀ ਆਦਿਕ ਵਿਚੋਂ) ਅੰਤ ਵੇਲੇ ਕੋਈ ਸਾਥੀ (ਭੀ) ਨਹੀਂ ਬਣਦਾ ॥੧॥ ਰਹਾਉ॥
 
एकस बिनु सभ धंधु है सभ मिथिआ मोहु माइ ॥१॥ रहाउ ॥
Ėkas bin sabẖ ḏẖanḏẖ hai sabẖ mithi▫ā moh mā▫e. ||1|| rahā▫o.
Without the One, all entanglements are worthless; emotional attachment to Maya is totally false. ||1||Pause||
ਇਕ (ਵਾਹਿਗੁਰੂ) ਦੇ ਬਗੇਰ ਹੋਰ ਸਾਰਾ ਕੁਛ ਪੁਆੜਾ ਹੀ ਹੈ। ਧਨ-ਦੌਲਤ ਦੀ ਲਗਨ ਸਭ ਕੂੜੀ ਹੈ। ਠਹਿਰਾਉ।
ਧੰਧੁ = ਜੰਜਾਲ। ਮੋਹੁ ਮਾਇ = ਮਾਇਆ ਦਾ ਮੋਹ।੧।ਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ ॥੧॥ ਰਹਾਉ॥
 
बिनु साधू संगति रतिआ माइआ मोहु सभु छारु ॥१॥
Bin sāḏẖū sangaṯ raṯi▫ā mā▫i▫ā moh sabẖ cẖẖār. ||1||
Without being attuned to the Saadh Sangat, the Company of the Holy, all attachment to Maya is just dust. ||1||
ਸਤਿਸੰਸਗਤ ਨਾਲ ਰੰਗੀਜੇ ਜਾਣ ਦੇ ਬਾਝੋਂ ਧਨ-ਦੌਲਤ ਦੀ ਸਾਰੀ ਲਗਨ ਸੁਆਹ ਵਰਗੀ ਹੈ।
ਸਾਧੂ = ਗੁਰੂ। ਛਾਰੁ = ਸੁਆਹ, ਵਿਅਰਥ।੧।ਗੁਰੂ ਦੀ ਸੰਗਤ ਵਿਚ ਪਿਆਰ ਪਾਣ ਤੋਂ ਬਿਨਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ) ॥੧॥
 
जो दीसै सो चलसी कूड़ा मोहु न वेखु ॥
Jo ḏīsai so cẖalsī kūṛā moh na vekẖ.
Whatever is seen shall pass away. So do not be attached to this false show.
ਜੋ ਕੁਛ ਭੀ ਨਜ਼ਰੀ ਪੈਦਾ ਹੈ, ਉਹ ਟੁਰ ਵੰਞਸੀ। ਝੂਠੇ ਦ੍ਰਿਸਯ ਨਾਲ ਪ੍ਰੀਤ ਨਾਂ ਲਗਾ।
ਕੂੜਾ = ਝੂਠਾ, ਨਾਸਵੰਤ।ਇਸ ਨਾਸਵੰਤ ਮੋਹ ਨੂੰ ਨਾਹ ਵੇਖ, ਇਹ ਤਾਂ ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸ ਹੋ ਜਾਏਗਾ।
 
अनदिनु भगति करहि दिनु राती हउमै मोहु चुकाइआ ॥
An▫ḏin bẖagaṯ karahi ḏin rāṯī ha▫umai moh cẖukā▫i▫ā.
Night and day, performing devotional worship, day and night, ego and emotional attachment are removed.
ਜੋ ਹਮੇਸ਼ਾਂ, ਦਿਹੁੰ-ਰੈਣ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਆਪਣੀ ਹੰਗਤਾ ਤੇ ਸੰਸਾਰੀ ਮਮਤਾ ਨੂੰ ਮੇਟ ਦਿੰਦਾ ਹੈ।
ਅਨਦਿਨੁ = ਹਰ ਰੋਜ਼ {अनुदिन}। ਕਰਹਿ = ਕਰਦੇ ਹਨ।ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।
 
माइआ मोहु चुकाइआ गुरमती सहजि सुभाइ ॥
Mā▫i▫ā moh cẖukā▫i▫ā gurmaṯī sahj subẖā▫e.
Emotional attachment to Maya is shed with intuitive ease, through the Guru's Teachings.
ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਧਨ-ਦੌਲਤ ਦੀ ਮਮਤਾ ਨੂੰ ਨਿਰਯਤਨ ਹੀ ਨਵਿਰਤ ਕਰ ਦਿੰਦਾ ਹੈ।
ਸੁਭਾਇ = ਪ੍ਰੇਮ ਵਿਚ।(ਜੇਹੜਾ ਮਨੁੱਖ) ਗੁਰੂ ਦੀ ਮੱਤ ਅਨੁਸਾਰ (ਤੁਰਦਾ ਹੈ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਮੁਕਾ ਲੈਂਦਾ ਹੈ (ਉਹ) ਆਤਮਕ ਅਡੋਲਤਾ ਵਿਚ (ਟਿਕ ਜਾਂਦਾ ਹੈ, ਉਹ ਪ੍ਰਭੂ ਦੇ) ਪ੍ਰੇਮ ਵਿਚ (ਲੀਨ ਰਹਿਂਦਾ ਹੈ)।
 
माइआ मोहु मेरै प्रभि कीना आपे भरमि भुलाए ॥
Mā▫i▫ā moh merai parabẖ kīnā āpe bẖaram bẖulā▫e.
Emotional attachment to Maya is created by my God; He Himself misleads us through illusion and doubt.
ਧਨ ਦੌਲਤ ਦੀ ਲਗਨ ਮੇਰੇ ਮਾਲਕ ਦੀ ਰਚਨਾ ਹੈ, ਤੇ ਉਹ ਖੁਦ ਹੀ ਬੰਦੇ ਨੂੰ ਗਲਤ-ਫਹਿਮੀ ਅੰਦਰ ਗੁਮਰਾਹ ਕਰਦਾ ਹੈ।
ਪ੍ਰਭਿ = ਪ੍ਰਭੂ ਨੇ। ਭਰਮਿ = ਮਾਇਆ ਦੀ ਭਟਕਣਾ ਵਿਚ (ਪਾ ਕੇ)। ਭੁਲਾਏ = ਕੁਰਾਹੇ ਪਾਂਦਾ ਹੈ।ਮੇਰੇ ਪ੍ਰਭੂ ਨੇ (ਆਪ ਹੀ) ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ।
 
बिनु सहजै सभु अंधु है माइआ मोहु गुबारु ॥
Bin sahjai sabẖ anḏẖ hai mā▫i▫ā moh gubār.
Without intuitive balance, all are blind. Emotional attachment to Maya is utter darkness.
ਬ੍ਰਹਮ ਗਿਆਨ ਦੇ ਬਾਝੋਂ ਸਾਰੇ ਅੰਨ੍ਹੇ ਹਨ। ਮੋਹਨੀ ਦੀ ਮਮਤਾ ਅਨ੍ਹੇਰ-ਘੁੱਪ ਹੈ।
ਸਭੁ = ਸਾਰਾ ਜਗਤ। ਅੰਧੁ = ਅੰਨ੍ਹਾ। ਗੁਬਾਰੁ = ਘੁੱਪ ਹਨੇਰਾ।ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ।
 
तिथै माइआ मोहु चुकाइआ ॥
Ŧithai mā▫i▫ā moh cẖukā▫i▫ā.
By His Grace, I have shed emotional attachment to Maya.
ਉਸ ਦੇ ਕਾਰਨ ਮੈਂ ਸੰਸਾਰੀ ਪਦਾਰਥਾਂ ਦੀ ਲਗਨ ਨੂੰ ਨਵਿਰਤ ਕਰ ਦਿਤਾ ਹੈ।
ਤਿਥੈ = ਉਸ (ਹਿਰਦੇ) ਵਿਚ। ਚੁਕਾਇਆ = ਦੂਰ ਕਰ ਦਿੱਤਾ।ਉਸ ਦੇ ਹਿਰਦੇ ਵਿਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ।
 
मात पिता सुत नेहु घनेरा माइआ मोहु सबाई ॥
Māṯ piṯā suṯ nehu gẖanerā mā▫i▫ā moh sabā▫ī.
The mother and father love their child so much, but in Maya, all are caught in emotional attachment.
ਮਾਂ ਅਤੇ ਪਿਉ ਪੁੱਤ੍ਰ ਨੂੰ ਬਹੁਤ ਪਿਆਰ ਕਰਦੇ ਹਨ। ਹਰਜਣਾ ਮੋਹਨੀ ਦੀ ਲਗਨ ਅੰਦਰ ਖਚਤ ਹੈ।
ਘਨੇਰਾ = ਬਹੁਤ। ਸਬਾਈ = ਸਾਰੀ ਸ੍ਰਿਸ਼ਟੀ ਨੂੰ।ਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ)।
 
इहु मोहु माइआ तेरै संगि न चालै झूठी प्रीति लगाई ॥
Ih moh mā▫i▫ā ṯerai sang na cẖālai jẖūṯẖī parīṯ lagā▫ī.
This emotional attachment to Maya shall not go with you; it is false to fall in love with it.
ਮੋਹਨੀ ਦੇ ਨਾਲ ਇਹ ਲਗਨ ਤੇਰੇ ਨਾਲ ਨਹੀਂ ਜਾਣੀ। ਕੂੜ ਹੈ ਇਸ ਨਾਲ ਨੇਹੁੰ ਗੰਢਣਾ।
ਸੰਗਿ = ਨਾਲ। ਝੂਠੀ = ਤੋੜ ਨਾਹ ਨਿਭਣ ਵਾਲੀ।ਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ।
 
माइआ मोहु गुबारु है तिस दा न दिसै उरवारु न पारु ॥
Mā▫i▫ā moh gubār hai ṯis ḏā na ḏisai urvār na pār.
Attachment to Maya is an ocean of darkness; neither this shore nor the one beyond can be seen.
ਧਨ ਦੌਲਤ ਦੀ ਲਗਨ ਅੰਨ੍ਹੇਰਾ ਹੈ। ਇਸਦਾ ਇਹ ਕਿਨਾਰਾ ਤੇ ਪਰਲਾ ਕਿਨਾਰਾ ਨਜ਼ਰੀਂ ਨਹੀਂ ਪੈਦੇ।
ਗੁਬਾਰੁ = ਹਨੇਰਾ।ਮਾਇਆ ਦਾ ਮੋਹ-ਪਿਆਰ (ਨਿਰਾ) ਹਨੇਰਾ ਹੈ, ਜਿਸ ਦਾ ਉਰਲਾ ਤੇ ਪਾਰਲਾ ਬੰਨਾ ਦਿੱਸਦਾ ਨਹੀਂ।
 
माइआ मोहु मनि आगलड़ा प्राणी जरा मरणु भउ विसरि गइआ ॥
Mā▫i▫ā moh man āglaṛā parāṇī jarā maraṇ bẖa▫o visar ga▫i▫ā.
The mind is totally attached to Maya; the mortal has forgotten his fear of old age and death.
ਫਾਨੀ ਬੰਦੇ ਦੇ ਚਿੱਤ ਅੰਦਰ ਧਨ ਦੌਲਤ ਦੀ ਭਾਰੀ ਲਗਨ ਹੈ ਜਿਸ ਦੇ ਰਾਹੀਂ ਉਸ ਨੂੰ ਬੁਢੇਪੇ ਅਤੇ ਮੌਤ ਦਾ ਡਰ ਭੁਲ ਗਿਆ ਹੈ।
ਮਨਿ = ਮਨ ਵਿਚ। ਆਗਲੜਾ = ਬਹੁਤਾ। ਜਰਾ = ਬੁਢੇਪਾ।ਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ।
 
माइआ मोहु तब बिसरि गइआ जां तजीअले संसारं ॥३॥
Mā▫i▫ā moh ṯab bisar ga▫i▫ā jāʼn ṯajī▫ale saʼnsāraʼn. ||3||
Your emotional attachment to Maya will be forgotten, when you have to leave this world. ||3||
ਜਦ ਇਨਸਾਨ ਜਗਤ ਨੂੰ ਛਡਦਾ ਹੈ, ਉਹ ਤਦ ਮੋਹਨੀ ਦੀ ਮਮਤਾ ਨੂੰ ਭੁਲ ਜਾਂਦਾ ਹੈ।
ਤਜੀਅਲੇ = ਛੱਡਿਆ ॥੩॥ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ॥੩॥