Sri Guru Granth Sahib Ji

Search ਮੰਦਭਾਗੀ in Gurmukhi

मंदभागी तेरो दरसनु नाहि ॥३॥
Manḏ▫bẖāgī ṯero ḏarsan nāhi. ||3||
I am so unfortunate - I cannot see the Blessed Vision of Your Darshan! ||3||
ਮੈਂ ਨਿਕਰਮਣ ਤੈਨੂੰ ਵੇਖ ਨਹੀਂ ਸਕਦਾ।
ਮੰਦ ਭਾਗੀ = ਮੰਦੇ ਭਾਗਾਂ ਵਾਲੇ ਨੂੰ। ਨਾਹਿ = ਨਹੀਂ ॥੩॥(ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ॥੩॥
 
ओइ फिरि फिरि जोनि भवाईअहि मंदभागी मूड़ अकरमा ॥३॥
O▫e fir fir jon bẖavā▫ī▫ah manḏ▫bẖāgī mūṛ akarmā. ||3||
They are consigned to reincarnation over and over again; they are the most unfortunate fools, with no good karma at all. ||3||
ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਕਿਉਂ ਜੋ ਉਹ ਨਿਕਰਮਣ ਮੂਰਖ ਰੱਬ ਦੀ ਮਿਹਰ ਤੋਂ ਸੱਖਣੇ ਹਨ।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਫਿਰਿ ਫਿਰਿ = ਮੁੜ ਮੁੜ। ਭਵਾਈਅਹਿ = ਭਵਾਏ ਜਾਂਦੇ ਹਨ। ਅਕਰਮ = ਭਾਗ-ਹੀਣ ॥੩॥ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ। ਉਹ ਮੂਰਖ ਬੰਦੇ ਕਰਮਹੀਣ ਹੀ ਰਹਿੰਦੇ ਹਨ, ਮੰਦ-ਭਾਗੀ ਹੀ ਰਹਿੰਦੇ ਹਨ ॥੩॥
 
पतित पावनु नामु नरहरि मंदभागीआं नही भाइओ ॥
Paṯiṯ pāvan nām narhar manḏ▫bẖāgī▫āʼn nahī bẖā▫i▫o.
The Naam, the Name of the Lord, is the Purifier of sinners; the unfortunate wretches do not like this.
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਵਿੱਤਰ ਪ੍ਰਭੂ ਦਾ ਨਾਮ ਨਿਕਰਮਣ ਬੰਦਿਆਂ ਨੂੰ ਇਹ ਚੰਗਾ ਨਹੀਂ ਲਗਦਾ।
ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਨਰਹਰਿ = ਪਰਮਾਤਮਾ। ਭਾਇਓ = ਚੰਗਾ ਲੱਗਾ।ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ।