Sri Guru Granth Sahib Ji

Search ਰਹਾ in Gurmukhi

चुपै चुप न होवई जे लाइ रहा लिव तार ॥
Cẖupai cẖup na hova▫ī je lā▫e rahā liv ṯār.
By remaining silent, inner silence is not obtained, even by remaining lovingly absorbed deep within.
ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ।ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
 
समुंद साह सुलतान गिरहा सेती मालु धनु ॥
Samunḏ sāh sulṯān girhā seṯī māl ḏẖan.
Even kings and emperors, with mountains of property and oceans of wealth -
ਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤਿ, ਰਾਜੇ ਅਤੇ ਮਹਾਰਾਜੇ,
ਸਮੁੰਦ ਸਾਹ ਸੁਲਤਾਨ = ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ। ਗਿਰਹਾ ਸੇਤੀ = ਪਹਾੜਾਂ ਜੇਡੇ।ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ)
 
कोइ न जाणै तेरा केता केवडु चीरा ॥१॥ रहाउ ॥
Ko▫e na jāṇai ṯerā keṯā kevad cẖīrā. ||1|| rahā▫o.
No one knows the extent or the vastness of Your Expanse. ||1||Pause||
ਕੋਈ ਨਹੀਂ ਜਾਣਦਾ ਤੇਰਾ ਕਿੰਨਾਂ ਜ਼ਿਆਦਾ ਤੇ ਕਿੱਡਾ ਵੱਡਾ ਵਿਸਥਾਰ ਹੈ। ਠਹਿਰਾੳ।
ਚੀਰਾ = ਪਾਟ, ਚੌੜਾਈ, ਵਿਸਥਾਰ।੧।ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ॥
 
गिआनी धिआनी गुर गुरहाई ॥
Gi▫ānī ḏẖi▫ānī gur gurhā▫ī.
The spiritual teachers, the teachers of meditation, and the teachers of teachers -
ਬ੍ਰਹਮਵੇਤਿਆਂ ਬਿਰਤੀ ਜੋੜਨ ਵਾਲਿਆਂ ਅਤੇ ਉਹ, ਜੋ ਪ੍ਰਚਾਰਕਾਂ ਦੇ ਪ੍ਰਚਾਰਕ ਹਨ, (ਨੇ ਤੈਨੂੰ ਬਿਆਨ ਕੀਤਾ ਹੈ)।
ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤ ਜੋੜਨ ਵਾਲੇ। ਗੁਰ = ਵੱਡੇ। ਗੁਰ ਹਾਈ = ਗੁਰ ਭਾਈ, ਵਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}।ਵਿਚਾਰਵਾਨਾਂ ਨੇ, ਬਿਰਤੀ ਜੋੜਨ ਵਾਲਿਆਂ ਨੇ ਤੇ ਪ੍ਰਸਿਧ ਗੁਰੂ- ਪ੍ਰਚਾਰਕਾਂ ਨੇ ਵੀ (ਕੋਸ਼ਿਸ ਕੀਤੀ)।
 
करमि मिलै नाही ठाकि रहाईआ ॥३॥
Karam milai nāhī ṯẖāk rahā▫ī▫ā. ||3||
They are received only by Your Grace. No one can block them or stop their flow. ||3||
ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ (ਉਨ੍ਹਾਂ ਦੇ ਵਹਾਉ ਨੂੰ) ਠਲ੍ਹ ਕੇ ਬੰਦ ਨਹੀਂ ਕਰ ਸਕਦਾ।
ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ = ਵਰਜ ਕੇ, ਰੋਕ ਕੇ।੩।(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥
 
साचा साहिबु साचै नाइ ॥१॥ रहाउ ॥
Sācẖā sāhib sācẖai nā▫e. ||1|| rahā▫o.
True is the Master, True is His Name. ||1||Pause||
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸਦਾ ਨਾਮ। ਠਹਿਰਾਉ।
ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ।ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ॥
 
गुरमति नामु मेरा प्रान सखाई हरि कीरति हमरी रहरासि ॥१॥ रहाउ ॥
Gurmaṯ nām merā parān sakẖā▫ī har kīraṯ hamrī rahrās. ||1|| rahā▫o.
Through the Guru's Teachings, the Naam is my breath of life. The Kirtan of the Lord's Praise is my life's occupation. ||1||Pause||
ਗੁਰਾਂ ਦੀ ਸਿਖ ਮਤ ਦੁਆਰਾ ਮੈਨੂੰ ਦਰਸਾਇਆ ਹੋਇਆ ਨਾਮ ਮੇਰੀ ਜਿੰਦ ਜਾਨ ਦਾ ਮਿੱਤ੍ਰ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾੳ।
ਗੁਰਮਤਿ = ਗੁਰੂ ਦੀ ਮੱਤ ਦੀ ਰਾਹੀਂ (ਮਿਲਿਆ ਹੋਇਆ)। ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸੋਭਾ, ਸਿਫ਼ਤ-ਸਾਲਾਹ। ਰਹਰਾਸਿ = ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।੧।ਗੁਰੂ ਦੀ ਦੱਸੀ ਮੱਤ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸ-ਪੂੰਜੀ ਬਣੀ ਰਹੇ ॥੧॥ ਰਹਾਉ॥
 
गुर परसादि परम पदु पाइआ सूके कासट हरिआ ॥१॥ रहाउ ॥
Gur parsāḏ param paḏ pā▫i▫ā sūke kāsat hari▫ā. ||1|| rahā▫o.
By Guru's Grace, the supreme status is obtained, and the dry wood blossoms forth again in lush greenery. ||1||Pause||
ਗੁਰਾਂ ਦੀ ਦਇਆ ਦੁਆਰਾ (ਉਹ) ਮਹਾਨ ਮਰਤਬਾ ਪਾ ਲੈਂਦਾ ਹੈ (ਜਿਵੇਂ) ਸੁੱਕੀ ਲੱਕੜ ਹਰੀ ਭਰੀ ਹੋ ਜਾਂਵਦੀ ਹੈ। ਠਹਿਰਾਉ।
ਪਰਸਾਦਿ = ਕਿਰਪਾ ਨਾਲਿ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਾਸਟ = ਕਾਠ, ਲੱਕੜੀ।੧।ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ॥
 
जो तउ भावै सोई थीसी जो तूं देहि सोई हउ पाई ॥१॥ रहाउ ॥
Jo ṯa▫o bẖāvai so▫ī thīsī jo ṯūʼn ḏėh so▫ī ha▫o pā▫ī. ||1|| rahā▫o.
Whatever pleases You comes to pass. As You give, so do we receive. ||1||Pause||
ਕੇਵਲ ਉਹੀ ਹੁੰਦਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਮੈਂ ਉਹੀ ਕੁਝ ਪਰਾਪਤ ਕਰਦਾ ਹਾਂ, ਜੋ ਕੁਝ ਤੂੰ ਮੈਨੂੰ ਦਿੰਦਾ ਹੈਂ। ਠਹਿਰਾਉ।
ਤਉ = ਤੈਨੂੰ। ਭਾਵੈ = ਚੰਗਾ ਲੱਗਦਾ ਹੈ। ਥੀਸੀ = ਹੋਵੇਗਾ। ਹਉ = ਹਉਂ, ਮੈਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ।੧।(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ॥੧॥ ਰਹਾਉ॥
 
हरि बिसरत तेरे गुण गलिआ ॥१॥ रहाउ ॥
Har bisraṯ ṯere guṇ gali▫ā. ||1|| rahā▫o.
You have forgotten the Lord; your virtues shall wither away. ||1||Pause||
ਰੱਬ ਨੂੰ ਭੁਲਾਉਣ ਦੁਆਰਾ, ਹੈ ਬੰਦੇ! ਤੇਰੀਆਂ ਨੇਕੀਆਂ ਸੁੱਕ ਸੜ ਜਾਣਗੀਆਂ। ਠਹਿਰਾਉ।
ਗਲਿਆ = ਗਲਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ।੬।ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ॥
 
जनमु ब्रिथा जात रंगि माइआ कै ॥१॥ रहाउ ॥
Janam baritha jāṯ rang mā▫i▫ā kai. ||1|| rahā▫o.
You are squandering this life uselessly in the love of Maya. ||1||Pause||
ਦੁਨੀਆਂਦਾਰੀ ਦੀ ਪ੍ਰੀਤ ਅੰਦਰ, ਮਨੁੱਖੀ ਜੀਵਨ ਬੇ-ਅਰਥ ਬੀਤ ਰਿਹਾ ਹੈ। ਠਹਿਰਾਉ।
ਬ੍ਰਿਥਾ = ਵਿਅਰਥ। ਜਾਤ = ਜਾ ਰਿਹਾ ਹੈ। ਰੰਗਿ = ਪਿਆਰ ਵਿਚ।੧।(ਨਹੀਂ ਤਾਂ ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ॥
 
हउ वारी जितु सोहिलै सदा सुखु होइ ॥१॥ रहाउ ॥
Ha▫o vārī jiṯ sohilai saḏā sukẖ ho▫e. ||1|| rahā▫o.
I am a sacrifice to that Song of Praise which brings eternal peace. ||1||Pause||
ਮੈਂ ਉਸ ਖੁਸ਼ੀ ਦੇ ਗਾਉਣੇ ਉਤੇ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ।
ਹਉ = ਮੈਂ। ਵਾਰੀ = ਸਦਕੇ। ਜਿਤੁ ਸੋਹਿਲੈ = ਜਿਸ ਸੋਹਿਲੇ ਦੀ ਬਰਕਤਿ ਨਾਲ।੧।(ਅਤੇ ਆਖ) ਮੈਂ ਸਦਕੇ ਹਾਂ ਉਸ ਸਿਫ਼ਤ-ਦੇ-ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈ ॥੧॥ ਰਹਾਉ॥
 
सो घरु राखु वडाई तोइ ॥१॥ रहाउ ॥
So gẖar rākẖ vadā▫ī ṯo▫e. ||1|| rahā▫o.
follow that system; in it rests true greatness. ||1||Pause||
ਇਸ ਮੱਤ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
ਰਾਖੁ = ਸੰਭਾਲ। ਤੋਇ = ਤੇਰੀ। ਵਡਾਈ = ਭਲਾਈ।੧।ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ) ਇਸੇ ਵਿਚ ਤੇਰੀ ਭਲਾਈ ਹੈ ॥੧॥ ਰਹਾਉ॥
 
अनहता सबद वाजंत भेरी ॥१॥ रहाउ ॥
Anhaṯā sabaḏ vājanṯ bẖerī. ||1|| rahā▫o.
The Unstruck Sound-current of the Shabad is the vibration of the temple drums. ||1||Pause||
ਰੱਬੀ ਕੀਰਤਨ ਮੰਦਰ ਦੇ ਨਗਾਰਿਆਂ ਦਾ ਵੱਜਣਾ ਹੈ। ਠਹਿਰਾਉ।
ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸ਼ਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ।੧।(ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ ॥੧॥ ਰਹਾਉ॥
 
करि डंडउत पुनु वडा हे ॥१॥ रहाउ ॥
Kar dand▫uṯ pun vadā he. ||1|| rahā▫o.
Bow down before Him; this is a virtuous action indeed. ||1||Pause||
ਲੰਮਾ ਪੈ ਕੇ ਪ੍ਰਣਾਮ ਕਰ, ਨਿਰਸੰਦੇਹ ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
ਪੁਨੁ = ਭਲਾ ਕੰਮ। ਡੰਡਉਤ = ਲੰਮੇ ਪੈ ਕੇ ਨਮਸ-ਕਾਰ।੧।ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ ॥੧॥ ਰਹਾਉ॥
 
मन गुर मिलि काज सवारे ॥१॥ रहाउ ॥
Man gur mil kāj savāre. ||1|| rahā▫o.
Meeting with the Guru, your affairs shall be resolved. ||1||Pause||
ਗੁਰਾਂ ਨੂੰ ਭੇਟਣ ਦੁਆਰਾ, ਹੇ ਬੰਦੇ! ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ, ਸਵਾਰ ਲੈ।੧।ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ ॥੧॥ ਰਹਾਉ॥
 
मै आपणा गुरु पूछि देखिआ अवरु नाही थाउ ॥१॥ रहाउ ॥
Mai āpṇā gur pūcẖẖ ḏekẖi▫ā avar nāhī thā▫o. ||1|| rahā▫o.
I consulted my Guru, and now I see that there is no other place at all. ||1||Pause||
ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।
xxxਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਤੇ ਮੈਨੂੰ ਯਕੀਨ ਭੀ ਆ ਗਿਆ ਹੈ ਕਿ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ॥
 
सुणि सुणि आखणु आखणा जे भावै करे तमाइ ॥१॥ रहाउ ॥
Suṇ suṇ ākẖaṇ ākẖ▫ṇā je bẖāvai kare ṯamā▫e. ||1|| rahā▫o.
I have heard, over and over again, and so I tell the tale; as it pleases You, Lord, please instill within me the yearning for You. ||1||Pause||
ਜਿਵੇਂ ਮੈਂ ਘਨੇਰੀ ਵਾਰੀ ਸੁਣਿਆ ਹੈ, ਮੈਂ ਤੇਰੀਆਂ ਖੂਬੀਆਂ ਵਰਨਣ ਕਰਦਾ ਹਾਂ, (ਹੇ ਸਾਹਿਬ!) ਜੇਕਰ ਤੈਨੂੰ ਚੰਗਾ ਲੱਗੇ, ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ। ਠਹਿਰਾਉ।
ਸੁਣਿ ਸੁਣਿ = ਮੁੜ ਮੁੜ ਸੁਣ ਕੇ। ਆਖਣੁ = ਬਿਆਨ। ਜੇ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਤਮਾਇ = ਖਿੱਚ, ਤਾਂਘ (ਜੀਵ ਦੇ ਅੰਦਰ ਸਿਫ਼ਤ-ਸਾਲਾਹ ਕਰਨ ਦੀ) ਤਾਂਘ। ਕਰੇ = ਪੈਦਾ ਕਰ ਦੇਂਦਾ ਹੈ।੧।ਅਸੀਂ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ। (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ)। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫ਼ਤ-ਸਾਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ ॥੧॥ ਰਹਾਉ॥
 
अंधै नामु विसारिआ ना तिसु एह न ओहु ॥१॥ रहाउ ॥
Anḏẖai nām visāri▫ā nā ṯis eh na oh. ||1|| rahā▫o.
The blind man has forgotten the Name; he is in limbo, neither here nor there. ||1||Pause||
(ਆਤਮਕ ਤੌਰ ਤੇ) ਮੁਨਾਖੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। ਠਹਿਰਾਉ।
ਅੰਧੈ = ਅੰਨ੍ਹੇ ਨੇ, ਮਾਇਆ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ। ਏਹ = ਮਾਇਆ। ਓਹੁ = ਪ੍ਰਭੂ ਦਾ ਨਾਮ।੧।ਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ ॥੧॥ ਰਹਾਉ॥
 
ऊतम से दरि ऊतम कहीअहि नीच करम बहि रोइ ॥१॥ रहाउ ॥
Ūṯam se ḏar ūṯam kahī▫ahi nīcẖ karam bahi ro▫e. ||1|| rahā▫o.
They alone are good, who are judged good at the Lord's Door. Those with bad karma can only sit and weep. ||1||Pause||
ਚੰਗੇ ਹਨ ਉਹ ਜਿਹੜੇ ਸਾਈਂ ਦੇ ਦਰਬਾਰ ਚੰਗੇ ਆਖੇ ਜਾਂਦੇ ਹਨ। ਮੰਦੇ ਅਮਲਾ ਵਾਲੇ ਬੈਠ ਕੇ ਵਿਰਲਾਪ ਕਰਦੇ ਹਨ। ਠਹਿਰਾਉ।
ਸੇ = ਉਹੀ ਬੰਦੇ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ। ਕਹੀਅਹਿ = ਕਹੇ ਜਾਂਦੇ ਹਨ। ਨੀਚ ਕਰਮ = ਮੰਦ-ਕਰਮੀ ਬੰਦੇ।੧।ਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ॥੧॥ ਰਹਾਉ॥