Sri Guru Granth Sahib Ji

Search ਰਹਿਆ in Gurmukhi

गुरमुखि नादं गुरमुखि वेदं गुरमुखि रहिआ समाई ॥
Gurmukẖ nāḏaʼn gurmukẖ veḏaʼn gurmukẖ rahi▫ā samā▫ī.
The Guru's Word is the Sound-current of the Naad; the Guru's Word is the Wisdom of the Vedas; the Guru's Word is all-pervading.
ਗੁਰਬਾਣੀ ਰੱਬੀ ਕਲਾਮ ਹੈ, ਗੁਰਬਾਨੀ ਸਾਹਿਬ ਦਾ ਗਿਆਨ ਅਤੇ ਗੁਰਬਾਣੀ ਰਾਹੀਂ ਹੀ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕੀਤਾ ਜਾਂਦਾ ਹੈ।
ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਜਿਸ ਮਨੁੱਖ ਦਾ ਮੂੰਹ ਗੁਰੂ ਵਲ ਹੈ, ਗੁਰੂ ਦੀ ਰਾਹੀਂ। ਨਾਦੰ = ਅਵਾਜ਼, ਜ਼ਿੰਦਗੀ ਦੀ ਰੁਮਕ, ਸ਼ਬਦ, ਨਾਮ। ਵੇਦੰ = ਗਿਆਨ। ਰਹਿਆ ਸਮਾਈ = ਸਮਾ ਰਿਹਾ ਹੈ, ਸਭ ਥਾਈਂ ਵਿਆਪਕ ਹੈ।(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ।
 
तिन महि रामु रहिआ भरपूर ॥
Ŧin mėh rām rahi▫ā bẖarpūr.
They are totally fulfilled, imbued with the Lord's Essence.
ਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ।
ਤਿਨ ਮਹਿ = ਉਹਨਾਂ ਵਿਚ। ਰਾਮੁ = ਅਕਾਲ ਪੁਰਖ। ਰਹਿਆ ਭਰਭੂਰ = ਨਕਾ-ਨਕ ਭਰਿਆ ਹੋਇਆ ਹੈ, ਰੋਮ ਰੋਮ ਵਿਚ ਵੱਸ ਰਿਹਾ ਹੈ।ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।
 
तिन मति तिन पति तिन धनु पलै जिन हिरदै रहिआ समाइ ॥
Ŧin maṯ ṯin paṯ ṯin ḏẖan palai jin hirḏai rahi▫ā samā▫e.
Wisdom, honor and wealth are in the laps of those whose hearts remain permeated with the Lord.
ਦਾਨਾਈ, ਪੱਤ-ਆਬਰੂ ਤੇ ਧਨ-ਦੌਲਤ ਉਨ੍ਹਾਂ ਦੀ ਝੋਲੀ ਵਿੱਚ ਹਨ ਜਿਨ੍ਹਾਂ ਦੇ ਅੰਤਰ ਆਤਮੇ ਹਰੀ ਰਮਿਆ ਰਹਿੰਦਾ ਹੈ।
ਤਿਨ ਪਲੈ = ਉਹਨਾਂ ਮਨੁੱਖਾਂ ਦੇ ਪਾਸ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਸੁਆਲਿਉ = ਸੋਹਣਾ।ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ।
 
रंगि रता मेरा साहिबु रवि रहिआ भरपूरि ॥१॥ रहाउ ॥
Rang raṯā merā sāhib rav rahi▫ā bẖarpūr. ||1|| rahā▫o.
My Lord and Master is imbued with love; He is totally permeating and pervading all. ||1||Pause||
ਮੇਰਾ ਮਾਲਕ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ ਅਤੇ ਹਰ ਥਾਂ ਪਰੀ-ਪੂਰਨ ਹੋ ਸਮਾ ਰਿਹਾ ਹੈ। ਠਹਿਰਾਉ।
ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ।੧।ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ॥੧॥ ਰਹਾਉ॥
 
अंतरि हरि रसु रवि रहिआ चूका मनि अभिमानु ॥
Anṯar har ras rav rahi▫ā cẖūkā man abẖimān.
Deep within, they are drenched with the Essence of the Lord, and the egotistical pride of the mind is subdued.
ਉਨ੍ਹਾਂ ਦਾ ਮਨ ਵਾਹਿਗੁਰੂ-ਅੰਮ੍ਰਿਤ ਨਾਲ ਤਰੋਤਰ ਰਹਿੰਦਾ ਹੈ ਅਤੇ ਉਨ੍ਹਾਂ ਦਾ ਮਾਨਸਕ ਹੰਕਾਰ ਦੂਰ ਹੋ ਜਾਂਦਾ ਹੈ।
ਅੰਤਰਿ = (ਉਹਨਾਂ ਦੇ) ਅੰਦਰ। ਰਵਿ ਰਹਿਆ = ਸਿੰਜਰ ਜਾਂਦਾ ਹੈ, ਰਚ ਜਾਂਦਾ ਹੈ। ਮਨਿ = ਮਨ ਵਿਚੋਂ।ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ।
 
मनु निरमलु हरि रवि रहिआ पाइआ दरगहि मानु ॥२॥
Man nirmal har rav rahi▫ā pā▫i▫ā ḏargahi mān. ||2||
Their minds become pure, and they remain immersed in the Lord; they are honored in His Court. ||2||
ਉਨ੍ਹਾਂ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ। ਉਹ ਪਰਮਾਤਮਾ ਵਿੱਚ ਸਮਾਏ ਰਹਿੰਦੇ ਹਨ ਤੇ ਉਸ ਦੇ ਦਰਬਾਰ ਵਿੱਚ ਮਾਨ ਪਾਉਂਦੇ ਹਨ।
xxxਉਹਨਾਂ ਦਾ ਪਵਿਤ੍ਰ (ਹੋ ਚੁਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੨॥
 
हरि सेती मनु रवि रहिआ घर ही माहि उदासु ॥
Har seṯī man rav rahi▫ā gẖar hī māhi uḏās.
When the mind is permeated with the Lord, one remains detached within the home of the heart.
(ਗੁਰਮੁੱਖ) ਮਾਨਸਕ ਤੌਰ ਤੇ ਸੰਸਾਰ ਵਲੋਂ ਉਪਰਾਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹਿੰਦੀ ਹੈ।
ਸੇਤੀ = ਨਾਲ। ਰਵਿ ਰਹਿਆ = ਇਕ-ਮਿਕ ਹੋਇਆ ਰਹਿੰਦਾ ਹੈ। ਘਰ ਹੀ ਮਾਹਿ = ਘਰ ਵਿਚ ਹੀ। ਉਦਾਸੁ = ਨਿਰਲੇਪ, ਉਪਰਾਮ।ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ।
 
सभ महि इकु वरतदा एको रहिआ समाइ ॥
Sabẖ mėh ik varaṯḏā eko rahi▫ā samā▫e.
The One Lord permeates all. The One Lord is pervading everywhere.
ਇਕ (ਸਾਹਿਬ) ਸਾਰਿਆਂ ਅੰਦਰ ਰਮਿਆ ਹੋਇਆ ਹੈ। (ਉਹ) ਇਕ (ਅਦੁੱਤੀ) ਹਰ ਥਾਂ ਵਿਆਪਕ ਹੋ ਰਿਹਾ ਹੈ।
ਇਕੁ = ਪਰਮਾਤਮਾ ਹੀ। ਨਾਮਿ = ਨਾਮ ਵਿਚ।(ਭਾਵੇਂ) ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ,
 
जो किछु करणा सु करि रहिआ अवरु न करणा जाइ ॥
Jo kicẖẖ karṇā so kar rahi▫ā avar na karṇā jā▫e.
Whatever is to be done, the Lord is doing. No one else can do anything.
ਜੋ ਕੁਝ ਸਾਹਿਬ ਨੇ ਕਰਨਾ ਹੈ, ਉਹ ਕਰ ਰਿਹਾ ਹੈ। ਹੋਰ ਕੋਈ ਕੁਝ ਨਹੀਂ ਕਰ ਸਕਦਾ।
xxx(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।
 
जनम मरन दुखु परहरै सबदि रहिआ भरपूरि ॥१॥ रहाउ ॥
Janam maran ḏukẖ parharai sabaḏ rahi▫ā bẖarpūr. ||1|| rahā▫o.
He shall remove the pains of death and rebirth; the Word of the Shabad shall fill you to overflowing. ||1||Pause||
(ਇੰਜ) ਹਰੀ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਰਫਾ ਕਰ ਦੇਵੇਗਾ, ਅਤੇ ਤੂੰ ਉਸ ਦੇ ਨਾਮ ਨਾਲ ਪਰੀਪੂਰਨ ਰਹੇਗਾ। ਠਹਿਰਾਉ।
ਪਰਹਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਵਿਚ, ਸਿਫ਼ਤ-ਸਾਲਾਹ ਦੀ ਬਾਣੀ ਵਿਚ।੧।ਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ॥੧॥ ਰਹਾਉ॥
 
मन कीआ इछा पूरीआ सबदि रहिआ भरपूरि ॥
Man kī▫ā icẖẖā pūrī▫ā sabaḏ rahi▫ā bẖarpūr.
The desires of the mind are fulfilled, when one is filled to overflowing with the Shabad.
ਜੋ ਹਰੀ ਦੇ ਨਾਮ ਨਾਲ ਪਰੀ-ਪੂਰਨ ਹੈ, ਉਸ ਦੀਆਂ ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
ਇਛਾ = ਭਾਵਨੀਆਂ। ਸਬਦਿ = ਸ਼ਬਦ ਵਿਚ (ਜੁੜਿਆਂ)।ਜੇਹੜੇ ਬੰਦੇ ਪਰਮਾਤਮਾ ਦੇ ਅਦਬ ਵਿਚ ਤੇ ਪ੍ਰੇਮ ਵਿਚ ਰਹਿ ਕੇ ਉਸਦੀ ਭਗਤੀ ਦਿਨ ਰਾਤ ਕਰਦੇ ਹਨ, ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹਨਾਂ ਦਾ ਮਨ ਕਾਮਨਾ-ਰਹਿਤ ਹੋ ਜਾਂਦਾ ਹੈ)।
 
इहु मनु साचा सचि रता सचे रहिआ समाइ ॥२॥
Ih man sācẖā sacẖ raṯā sacẖe rahi▫ā samā▫e. ||2||
This true mind is attuned to Truth, and it remains permeated with the True One. ||2||
ਇਹ ਸੱਚੀ-ਆਤਮਾ ਤਾ ਸੱਚੇ ਨਾਮ ਵਿੱਚ ਰੰਗੀ ਜਾਂਦੀ ਹੈ ਅਤੇ ਸੱਚੇ-ਸੁਆਮੀ ਅੰਦਰ ਲੀਨ ਰਹਿੰਦੀ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ।੨।(ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ ॥੨॥
 
आखणु वेखणु बोलणा सबदे रहिआ समाइ ॥
Ākẖaṇ vekẖaṇ bolṇā sabḏe rahi▫ā samā▫e.
In speaking, in seeing and in words, remain immersed in the Shabad.
ਆਪਣੇ ਬਚਨ-ਬਿਲਾਸ, ਦ੍ਰਿਸ਼ਟੀ ਅਤੇ ਬੋਲ-ਬਾਣੀ ਅੰਦਰ ਇਹ ਆਤਮਾ ਨਾਮ ਅੰਦਰ ਰਮੀ ਰਹਿੰਦੀ ਹੈ।
ਸਬਦੇ = ਸ਼ਬਦ ਵਿਚ ਹੀ, ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ।ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ),
 
थान थनंतरि रवि रहिआ पारब्रहमु प्रभु सोइ ॥
Thān thananṯar rav rahi▫ā pārbarahm parabẖ so▫e.
The Supreme Lord God is pervading all places and interspaces.
ਉਹ ਹੱਦ-ਬੰਨਾਂ ਰਹਿਤ ਠਾਕੁਰ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
ਥਾਨ ਥਾਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਸੋਇ = ਉਹੀ।(ਹੇ ਮੇਰੇ ਮਨ!) ਉਹ ਪਾਰਬ੍ਰਹਮ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ।
 
ना वेछोड़िआ विछुड़ै सभ महि रहिआ समाइ ॥
Nā vecẖẖoṛi▫ā vicẖẖuṛai sabẖ mėh rahi▫ā samā▫e.
In separation, He is not separated from us; He is pervading and permeating amongst all.
ਜੁਦਾ ਕੀਤਿਆਂ ਉਹ ਜੁਦਾ ਨਹੀਂ ਹੁੰਦਾ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।
xxxਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ। (ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ।
 
अंतरि बाहरि रवि रहिआ तिस नो जाणै दूरि ॥
Anṯar bāhar rav rahi▫ā ṯis no jāṇai ḏūr.
The Lord is pervading within and beyond, and yet people think that He is far away.
ਜੋ ਅੰਦਰ ਤੇ ਬਾਹਰ ਪਰੀ-ਪੂਰਨ ਹੈ, ਉਸ ਨੂੰ ਉਹ ਦੁਰੇਡੇ ਖ਼ਿਆਲ ਕਰਦਾ ਹੈ।
ਰਵਿ ਰਹਿਆ = ਮੌਜੂਦ ਹੈ। ਤਿਸ ਨੋ = ਉਸ ਨੂੰ {ਨੋਟ: ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।(ਮੂਰਖ ਮਨੁੱਖ) ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ।
 
त्रिसना लागी रचि रहिआ अंतरि हउमै कूरि ॥
Ŧarisnā lāgī racẖ rahi▫ā anṯar ha▫umai kūr.
They are engrossed in clinging desires; within their hearts there is ego and falsehood.
ਖ਼ਾਹਿਸ਼ ਉਸ ਦੀ ਚਿਮੜੀ ਹੋਈ ਹੈ ਅਤੇ ਉਸ ਦਾ ਦਿਲ ਹੰਕਾਰ ਤੇ ਝੂਠ ਅੰਦਰ ਖਚਤ ਹੈ।
ਕੂਰਿ = ਕੂੜੀ, ਝੂਠੀ।ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ, (ਮਾਇਆ ਦੇ ਮੋਹ ਵਿਚ) ਜੀਵ ਮਸਤ ਹੋ ਰਿਹਾ ਹੈ, (ਮਾਇਆ ਦੇ ਕਾਰਨ) ਇਸ ਦੇ ਅੰਦਰ ਝੂਠੀ ਹਉਮੈ ਟਿਕੀ ਹੋਈ ਹੈ।
 
थान थनंतरि रवि रहिआ प्रभु मेरा भरपूरि ॥३॥
Thān thananṯar rav rahi▫ā parabẖ merā bẖarpūr. ||3||
He is Ever-present. My God is totally pervading all places and interspaces. ||3||
ਮੇਰਾ ਪੂਰੀ ਤਰ੍ਹਾਂ ਲਬਾ-ਲਬ ਭਰਨ ਵਾਲਾ ਸੁਆਮੀ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ।
ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਭਰਪੂਰਿ = ਪੂਰੇ ਤੌਰ ਤੇ।੩।ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ॥੩॥੩॥
 
घट घट अंतरि रवि रहिआ सदा सहाई संगि ॥१॥ रहाउ ॥
Gẖat gẖat anṯar rav rahi▫ā saḏā sahā▫ī sang. ||1|| rahā▫o.
He is contained deep within each and every heart. He is always with you, as your Helper and Support. ||1||Pause||
ਤੇਰਾ ਮਦਦਗਾਰ ਜੋ ਹਰ ਦਿਲ ਅੰਦਰ ਵਿਆਪਕ ਹੈ, ਹਮੇਸ਼ਾਂ ਤੇਰੇ ਨਾਲ ਹੈ। ਠਹਿਰਾਉ।
xxxਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ, ਉਹ ਸਦਾ ਸਹੈਤਾ ਕਰਨ ਵਾਲਾ ਹੈ, ਤੇ ਉਹ ਸਦਾ ਅੰਗ-ਸੰਗ ਰਹਿੰਦਾ ਹੈ ॥੧॥ ਰਹਾਉ॥
 
गुरु दाता समरथु गुरु गुरु सभ महि रहिआ समाइ ॥
Gur ḏāṯā samrath gur gur sabẖ mėh rahi▫ā samā▫e.
The Guru is the Giver, the Guru is All-powerful. The Guru is All-pervading, contained amongst all.
ਗੁਰੂ ਜੀ ਦਾਤਾਰ ਹਨ, ਗੁਰੂ ਜੀ ਹੀ ਸਰਬ-ਸ਼ਕਤੀ-ਵਾਨ ਪੁਰਖ ਅਤੇ ਗੁਰੂ ਜੀ ਹੀ ਸਾਰਿਆਂ ਅੰਦਰ ਵਿਆਪਕ ਹਨ।
xxxਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਦਾਤਾਂ ਦੇਣ ਵਾਲਾ ਹੈ ਜੋ ਸਭ ਤਰ੍ਹਾਂ ਦੀ ਤਾਕਤ ਦਾ ਮਾਲਕ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ।