Sri Guru Granth Sahib Ji

Search ਰਾਖਹੁ in Gurmukhi

सरणि परे की राखहु सरमा ॥२॥४॥
Saraṇ pare kī rākẖo sarmā. ||2||4||
O Lord, I seek Your Sanctuary; please, preserve my honor! ||2||4||
ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ, (ਹੇ ਮੇਰੇ ਮਾਲਕ!)।
ਸਰਮਾ = ਸਰਮ, ਲਾਜ।੨।ਸਰਨ ਪਿਆਂ ਦੀ ਲਾਜ ਰੱਖ ॥੨॥੪॥
 
हरि जीउ राखहु अपुनी सरणाई जिउ राखहि तिउ रहणा ॥
Har jī▫o rākẖo apunī sarṇā▫ī ji▫o rākẖahi ṯi▫o rahṇā.
O Dear Lord, please protect and preserve me in Your Sanctuary. As You keep me, so do I remain.
ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਸ਼ਰਣਾਗਤ ਵਿੱਚ ਰੱਖ, ਜਿਸ ਅੰਦਰ ਮੈਂ ਉਸ ਤਰ੍ਹਾਂ ਰਹਾਂਗਾ, ਜਿਸ ਤਰ੍ਰਾਂ ਤੂੰ ਮੈਨੂੰ ਰਖੇਗਾ।
ਹਰਿ ਜੀਉ = ਹੇ ਪ੍ਰਭੂ ਜੀ!ਹੇ ਪ੍ਰਭੂ ਜੀ! ਤੂੰ (ਜੀਵਾਂ ਨੂੰ) ਆਪਣੀ ਸਰਨ ਵਿਚ ਰੱਖ, ਜਿਸ ਆਤਮਕ ਅਵਸਥਾ ਵਿਚ ਤੂੰ (ਜੀਵਾਂ ਨੂੰ) ਰੱਖਦਾ ਹੈਂ ਉਸੇ ਵਿਚ ਉਹ ਰਹਿੰਦੇ ਹਨ।
 
करि किरपा नानकु गुण गावै राखहु सरम असाड़ी जीउ ॥४॥३०॥३७॥
Kar kirpā Nānak guṇ gāvai rākẖo saram asāṛī jī▫o. ||4||30||37||
Shower Your Mercy upon Nanak, that he may sing Your Glorious Praises; please, preserve my honor. ||4||30||37||
ਰਹਿਮ ਕਰ ਤਾਂ ਜੋ ਨਾਨਕ ਤੇਰੀ ਸਿਫ਼ਤ ਸ਼ਲਾਘਾ ਗਾਇਨ ਕਰੇ ਅਤੇ ਇਸ ਤਰ੍ਹਾਂ ਮੇਰੀ (ਨਾਨਕ ਦੀ) ਇੱਜ਼ਤ ਬਰਕਰਾਰ ਰੱਖ।
ਨਾਨਕੁ ਗਾਵੈ = ਨਾਨਕ ਗਾਂਦਾ ਰਹੇ। ਸਰਮ = ਲਾਜ, ਇੱਜ਼ਤ। ਅਸਾੜੀ = ਸਾਡੀ ॥੪॥ਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ। (ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀਂ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ॥੪॥੩੦॥੪੭॥
 
जन नानक सरणागति आए हरि राखहु पैज जन केरी ॥४॥६॥२०॥५८॥
Jan Nānak sarṇāgaṯ ā▫e har rākẖo paij jan kerī. ||4||6||20||58||
Servant Nanak has come to Your Sanctuary, Lord; please, preserve the honor of Your humble servant. ||4||6||20||58||
ਨੌਕਰ ਨਾਨਕ ਨੇ ਤੇਰੀ ਸਰਣਿ ਲਈ ਹੈ, ਹੈ ਵਾਹਿਗੁਰੂ! ਆਪਣੇ ਨਫਰ ਦੀ ਇੱਜਤ ਦੀ ਰਖਵਾਲੀ ਕਰ।
ਪੈਜ = ਲਾਜ, ਇੱਜ਼ਤ ॥੪॥ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ ਕਿ) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਦਾਸ ਦੀ ਲਾਜ ਰੱਖ ॥੪॥੬॥੨੦॥੫੮॥
 
अब नानक सरणागति आए हरि राखहु लाज हरि भाइआ ॥४॥११॥२५॥६३॥
Ab Nānak sarṇāgaṯ ā▫e har rākẖo lāj har bẖā▫i▫ā. ||4||11||25||63||
Now, Nanak has come to the Lord's Sanctuary; preserve my honor, Lord, as it pleases Your Will. ||4||11||25||63||
ਨਾਨਕ ਨੇ, ਹੁਣ ਵਾਹਿਗੁਰੂ ਦੀ ਪਨਾਹ ਲਈ ਹੈ। ਆਪਣੀ ਪ੍ਰਸੰਨਤਾ ਦੁਆਰਾ ਹੇ ਵਾਹਿਗੁਰੂ! ਮੇਰੀ ਇੱਜ਼ਤ ਰਖ!
ਹਰਿ ਭਾਇਆ = ਜੇ, ਹੇ ਹਰੀ! ਤੈਨੂੰ ਚੰਗਾ ਲੱਗੇ, ਜੇ ਤੇਰੀ ਮਿਹਰ ਹੋਵੇ ॥੪॥ਪਰ ਹੁਣ, ਨਾਨਾਕ ਆਖਦਾ ਹੈ ਕਿ ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ॥੪॥੧੧॥੨੫॥੬੩॥
 
जिउ तुम राखहु तिव ही रहना ॥
Ji▫o ṯum rākẖo ṯiv hī rahnā.
As You keep me, so do I survive.
ਜਿਸ ਤਰ੍ਹਾਂ ਤੂੰ ਮੇਨੂੰ ਰਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
xxx(ਹੇ ਪ੍ਰਭੂ!) ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਮੈਂ ਰਹਿੰਦਾ ਹਾਂ।
 
प्रान अधारु राखहु सद चीत ॥१॥ रहाउ ॥
Parān aḏẖār rākẖo saḏ cẖīṯ. ||1|| rahā▫o.
Keep Him constantly in your mind; He is the Support of the breath of life. ||1||Pause||
ਸਦੀਵ ਹੀ ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਰਖ ਜੋ ਤੇਰੇ ਪ੍ਰਾਣਾ ਦਾ ਆਸਰਾ ਹੈ। ਠਹਿਰਾਉ।
ਸਦ = ਸਦਾ ॥੧॥ਉਸ (ਪ੍ਰੀਤਮ ਨੂੰ) ਪ੍ਰਾਣਾਂ ਦੇ ਆਸਰੇ (ਪ੍ਰੀਤਮ) ਨੂੰ ਸਦਾ ਆਪਣੇ ਚਿੱਤ ਵਿਚ ਪ੍ਰੋ ਰੱਖ ॥੧॥ ਰਹਾਉ॥
 
पंच बिखादी एकु गरीबा राखहु राखनहारे ॥
Pancẖ bikẖāḏī ek garībā rākẖo rākẖanhāre.
The five vicious thieves are assaulting my poor being; save me, O Savior Lord!
ਹੈ ਬਚਾਉਣਹਾਰ! ਪੰਜ ਝਗੜਾਲੂ ਪਾਪ, ਮੈਂ ਇਕੱਲੜੀ ਗਰੀਬ ਜਿੰਦੜੀ ਦੇ ਦੁਸ਼ਮਨ ਹਨ ਮੈਨੂੰ ਉਨ੍ਹਾਂ ਪਾਸੋਂ ਬਚਾ ਲੈ।
ਬਿਖਾਦੀ = {विषादिन्} ਝਗੜਾਲੂ, ਦਿਲ ਨੂੰ ਤੋੜਨ ਵਾਲੇ।ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ।
 
अंध कूप महि हाथ दे राखहु कछू सिआनप उकति न मोरी ॥१॥ रहाउ ॥
Anḏẖ kūp mėh hāth ḏe rākẖo kacẖẖū si▫ānap ukaṯ na morī. ||1|| rahā▫o.
Please, give me Your Hand, and lift me up, out of the deep dark pit. I have no clever tricks at all. ||1||Pause||
ਆਪਣਾ ਹੱਥ ਦੇ ਕੇ ਅੰਨ੍ਹੇ ਖੂਹ ਦੇ ਵਿਚੋਂ ਮੈਨੂੰ ਬਾਹਰ ਕੱਢ ਲੈ, ਕੁਝ ਭੀ ਅਕਲਮੰਦੀ ਤੇ ਅਟਕਲ ਮੇਰੇ ਵਿੱਚ ਨਹੀਂ। ਠਹਿਰਾਉ।
ਮੋਹਿ = ਮੈਂ। ਪ੍ਰਭ = ਹੇ ਪ੍ਰਭੂ! ਕੂਪ = ਖੂਹ। ਅੰਧ = ਅੰਨ੍ਹਾ, ਹਨੇਰਾ। ਦੇ = ਦੇ ਕੇ। ਉਕਤਿ = ਦਲੀਲ। ਮੋਰੀ = ਮੇਰੀ ॥੧॥(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ। ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ॥੧॥ ਰਹਾਉ॥
 
राखहु सरणि अनाथ दीन कउ करहु हमारी गाते ॥१॥
Rākẖo saraṇ anāth ḏīn ka▫o karahu hamārī gāṯe. ||1||
I am a helpless orphan - please keep me under Your Protection and save me. ||1||
ਮੈਂ ਨਿਰਬਲ ਯਤੀਮ, ਨੂੰ ਆਪਣੀ ਪਨਾਹ ਹੇਠਾ ਰੱਖ ਅਤੇ ਮੈਨੂੰ ਬੰਦਖਲਾਸ ਕਰ।
ਦੀਨ = ਗਰੀਬ। ਗਾਤੇ = ਗਤਿ, ਉੱਚੀ ਆਤਮਕ ਅਵਸਥਾ ॥੧॥ਮੈਨੂੰ ਅਨਾਥ ਨੂੰ ਗ਼ਰੀਬ ਨੂੰ ਆਪਣੀ ਸਰਨ ਵਿਚ ਰੱਖ, ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇ ॥੧॥
 
करि किरपा जिसु राखहु संगे ते ते पारि पराते ॥२॥
Kar kirpā jis rākẖo sange ṯe ṯe pār parāṯe. ||2||
Those whom You keep protected, by Your Kindness, cross over to the other side. ||2||
ਉਹ ਸਾਰੇ ਜਿਨ੍ਹਾਂ ਨੂੰ ਤੂੰ ਦਇਆ ਧਾਰ ਕੇ ਆਪਣੇ ਨਾਲ ਰਖਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
ਤੇ ਤੇ = ਉਹ ਉਹ ਸਾਰੇ। ਪਰਾਤੇ = ਪੈ ਗਏ, ਲੰਘ ਗਏ ॥੨॥ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈਂ, ਉਹ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥
 
हम ते कछू न होवै सुआमी जिउ राखहु तिउ रहीऐ ॥१॥ रहाउ ॥
Ham ṯe kacẖẖū na hovai su▫āmī ji▫o rākẖo ṯi▫o rahī▫ai. ||1|| rahā▫o.
I cannot do anything by myself, O Lord and Master. As You keep me, so I remain. ||1||Pause||
ਆਪਣੇ ਆਪ ਮੇਰੇ ਕੋਲੋਂ ਕੁਝ ਭੀ ਨਹੀਂ ਹੋ ਸਕਦਾ, ਹੇ ਸਾਈਂ! ਜਿਸ ਤਰ੍ਹਾਂ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਠਹਿਰਾਉ।
ਹਮ ਤੇ = ਸਾਥੋਂ। ਸੁਆਮੀ = ਹੇ ਸੁਆਮੀ! ॥੧॥ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ॥੧॥ ਰਹਾਉ॥
 
करि किरपा राखहु रखवाले ॥
Kar kirpā rākẖo rakẖvāle.
Show Your Mercy, and save me, O Savior Lord!
ਮਿਹਰ ਧਾਰ ਹੈ ਬਚਾਉਣਹਾਰ ਅਤੇ ਮੇਰੀ ਰਖਿਆ ਕਰ।
xxxਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ।
 
मै धर नामु जिउ राखहु रहना ॥३॥
Mai ḏẖar nām ji▫o rākẖo rahnā. ||3||
My only Support is the Naam, the Name of the Lord; as He keeps me, I survive. ||3||
ਮੇਰਾ ਆਸਰਾ ਨਾਮ ਹੈ, ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਮੈਂ ਉਸੇ ਤਰ੍ਹਾਂ ਰਹਿੰਦਾ ਹਾਂ, ਹੇ ਸੁਆਮੀ!
ਮੈ = ਮੈਨੂੰ। ਧਰ = ਆਸਰਾ ॥੩॥ਮੈਨੂੰ ਤੇਰਾ ਨਾਮ ਹੀ ਸਹਾਰਾ ਹੈ (ਮੈਂ ਇਹੀ ਅਰਦਾਸ ਕਰਦਾ ਹਾਂ) ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿਚ ਜੋੜੀ ਰੱਖ, ਮੈਂ ਤੇਰੇ ਨਾਮ ਵਿਚ ਹੀ ਟਿਕਿਆ ਰਹਾਂ ॥੩॥
 
इत उत राखहु दीन दइआला ॥
Iṯ uṯ rākẖo ḏīn ḏa▫i▫ālā.
Please protect me here and hereafter, O Lord, Merciful to the meek.
ਇਥੇ ਅਤੇ ਉਥੇ ਮੇਰੀ ਰਖਿਆ ਕਰ, ਤੂੰ ਹੈ ਗਰੀਬਾ ਦੇ ਮਿਹਰਬਾਨ, ਮਾਲਕ।
ਇਤ ਉਤ = ਲੋਕ ਪਰਲੋਕ ਵਿਚ, ਇਥੇ ਉਥੇ।ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਲੋਕ ਪਰਲੋਕ ਵਿਚ (ਮੇਰੀ) ਰੱਖਿਆ ਕਰ।
 
हरि जीउ राखहु हिरदै उर धारा ॥
Har jī▫o rākẖo hirḏai ur ḏẖārā.
Keep the Dear Lord enshrined in your heart.
ਮਾਣਨੀਯ ਮਾਲਕ ਨੂੰ ਤੂੰ ਆਪਣੇ ਰਿਦੇ ਅਤੇ ਆਤਮਾ ਨਾਲ ਲਾਈ ਰੱਖ।
ਹਿਰਦੈ = ਹਿਰਦੇ ਵਿਚ। ਉਰ = ਹਿਰਦਾ।ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾ ਕੇ ਰੱਖ।
 
हरि हरि राखहु क्रिपा धारि ॥
Har har rākẖo kirpā ḏẖār.
O Lord, please shower Your Mercy upon me, and save me!
ਹੈ ਵਾਹਿਗੁਰੂ ਸੁਆਮੀ! ਰਹਿਮ ਕਰੋ ਤੇ ਮੈਨੂੰ ਬਚਾ ਲਓ।
ਹਰਿ = ਹੇ ਰਹੀ! ਧਾਰਿ = ਧਾਰ ਕੇ।ਹੇ ਹਰੀ! ਹੇ ਹਰੀ! ਮਿਹਰ ਕਰ, (ਮੈਨੂੰ ਮਾਇਆ ਦੇ ਪੰਜੇ ਤੋਂ) ਬਚਾ ਰੱਖ।
 
बिनवंति नानक पैज राखहु सभ सेवक सरनि तुमारीआ ॥२॥
Binvanṯ Nānak paij rākẖo sabẖ sevak saran ṯumārī▫ā. ||2||
Prays Nanak, please preserve my honor; all Your servants seek the Protection of Your Sanctuary. ||2||
ਨਾਨਕ ਬੇਨਤੀ ਕਰਦਾ ਹੈ, ਮੇਰੀ ਪੱਤ-ਆਬਰੂ ਦੀ ਰਖਵਾਲੀ ਕਰ। ਤੇਰੇ ਸਾਰੇ ਗੋਲੇ ਤੇਰੀ ਪਨਾਹ ਲੋੜਦੇ ਹਨ।
ਪੈਜ = ਲਾਜ ॥੨॥ਨਾਨਕ ਬੇਨਤੀ ਕਰਦਾ ਹੈ-(ਆਪਣੇ ਸੇਵਕਾਂ ਦੀ ਤੂੰ ਆਪ ਹੀ) ਲਾਜ ਰੱਖਦਾ ਹੈਂ, ਸਾਰੇ ਸੇਵਕ-ਭਗਤ ਤੇਰੀ ਸਰਨ ਪੈਂਦੇ ਹਨ ॥੨॥
 
डोलन ते राखहु प्रभू नानक दे करि हथ ॥१॥
Dolan ṯe rākẖo parabẖū Nānak ḏe kar hath. ||1||
Please protect me, and save me from wandering, God. Reach out and give Nanak Your Hand. ||1||
ਮੈਨੂੰ ਆਪਣਾ ਹੱਥ ਦੇ ਹੇ ਸੁਆਮੀ! ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ, ਗੁਰੂ ਜੀ ਫੁਰਮਾਉਂਦੇ ਹਨ।
ਤੇ = ਤੋਂ ।ਦੇ ਕਰਿ = ਦੇ ਕੇ ॥੧॥ਹੇ ਨਾਨਕ! (ਇਉਂ ਅਰਦਾਸ ਕਰ-) ਮੈਨੂੰ ਮਾਇਆ ਦੇ ਮੋਹ ਵਿਚ ਥਿੜਕਣ ਤੋਂ ਆਪਣਾ ਹੱਥ ਦੇ ਕੇ ਬਚਾ ਲੈ ॥੧॥
 
जा कउ राखहु आपि गुसाई ॥
Jā ka▫o rākẖo āp gusā▫ī.
by those who are protected by the Lord of the World.
ਜਿਸ ਦੀ ਤੂੰ ਆਪੇ ਰਖਿਆ ਕਰਦਾ ਹੈਂ, ਸ੍ਰਿਸ਼ਟੀ ਦੇ ਸੁਆਮੀ।
ਗੁਸਾਈ = ਹੇ ਗੁਸਾਈਂ!।ਹੇ ਸ੍ਰਿਸ਼ਟੀ ਦੇ ਮਾਲਕ! ਜਿਸ ਦੀ ਤੂੰ ਆਪ ਰੱਖਿਆ ਕਰਦਾ ਹੈਂ।