Sri Guru Granth Sahib Ji

Search ਰਾਜਾ in Gurmukhi

पंचे सोहहि दरि राजानु ॥
Pancẖe sohahi ḏar rājān.
The chosen ones look beautiful in the courts of kings.
ਰੱਬ ਦੇ ਗੋਲੇ ਰਾਜਿਆਂ ਦਿਆਂ ਦਰਬਾਰਾਂ ਅੰਦਰ ਸੁੰਦਰ ਲੱਗਦੇ ਹਨ।
ਸੋਹਹਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਦਰਿ = ਦਰ 'ਤੇ, ਦਰਬਾਰ ਵਿਚ।ਰਾਜ-ਦਰਬਾਰਾਂ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ।
 
गावहि तुहनो पउणु पाणी बैसंतरु गावै राजा धरमु दुआरे ॥
Gāvahi ṯuhno pa▫uṇ pāṇī baisanṯar gāvai rājā ḏẖaram ḏu▫āre.
The praanic wind, water and fire sing; the Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
ਤੁਹਨੋ = ਤੈਨੂੰ (ਹੇ ਅਕਾਲ ਪੁਰਖ!)। ਬੈਸੰਤਰੁ = ਅੱਗ। ਰਾਜਾ ਧਰਮੁ = ਸਰਬ-ਰਾਜ। ਦੁਆਰੇ = ਤੇਰੇ ਦਰ 'ਤੇ (ਹੇ ਨਿਰੰਕਾਰ!)(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
 
गावनि तुधनो पवणु पाणी बैसंतरु गावै राजा धरमु दुआरे ॥
Gāvan ṯuḏẖno pavaṇ pāṇī baisanṯar gāvai rājā ḏẖaram ḏu▫āre.
Wind, water and fire sing of You. The Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।
 
गुर बिनु किनि समझाईऐ मनु राजा सुलतानु ॥४॥
Gur bin kin samjā▫ī▫ai man rājā sulṯān. ||4||
Other than the Guru, who can explain that within the mind is the Lord, the King, the Emperor? ||4||
ਗੁਰਾਂ ਦੇ ਬਗੈਰ ਕੌਣ ਸਪਸ਼ਟ ਕਰ ਸਕਦਾ ਹੈ ਕਿ ਵਾਹਿਗੁਰੂ, ਪਾਤਸ਼ਾਹ ਤੇ ਮਹਾਰਾਜਾ, ਬੰਦੇ ਦੇ ਚਿੱਤ ਵਿੱਚ ਵਸਦਾ ਹੈ।
ਕਿਨਿ = ਕਿਸ ਨੇ? ॥੪॥(ਹਰੇਕ ਖੁੰਝੇ ਹੋਏ ਰਸਤੇ ਵਿਚ) ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮੱਤ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ) ॥੪॥
 
महर मलूक कहाईऐ राजा राउ कि खानु ॥
Mahar malūk kahā▫ī▫ai rājā rā▫o kė kẖān.
He may be called a chief, an emperor, a king, a governor or a lord;
ਉਹ ਸਰਦਾਰ, ਮਹਾਰਾਜਾ, ਪਾਤਸ਼ਾਹ, ਸੂਬਾ, ਜਾਂ ਮਨਸਬਦਾਰ ਕਹਿ ਕੇ ਸਦਿਆ ਜਾਂਦਾ ਹੋਵੇ।
ਮਹਰ = ਚੌਧਰੀ, ਸਰਦਾਰ। ਮਲੂਕ = ਬਾਦਸ਼ਾਹ। ਰਾਉ = ਰਾਜਾ। ਕਿ = ਜਾਂ।ਸਰਦਾਰ, ਬਾਦਸ਼ਾਹ, ਰਾਜਾ, ਰਾਉ ਜਾਂ ਖ਼ਾਨ ਅਖਵਾਈਦਾ ਹੈ।
 
राजा राम अनहद किंगुरी बाजै ॥
Rājā rām anhaḏ kingurī bājai.
The Unstruck Melody of the Sovereign Lord's Harp vibrates;
ਪਾਤਸ਼ਾਹ ਪ੍ਰਭੂ ਦੀ ਵੀਣਾ ਬਿਨਾਂ ਵਜਾਏ ਵੱਜਦੀ ਹੈ,
ਅਨਹਦ = ਇੱਕ-ਰਸ, ਬਿਨਾ ਜਤਨ ਕਰਨ ਦੇ, ਵਜਾਉਣ ਤੋਂ ਬਿਨਾ। ਕਿੰਗੁਰੀ ਬਾਜੈ = ਕਿੰਗਰੀ ਵੱਜ ਰਹੀ ਹੈ, ਰਾਗ ਹੋ ਰਿਹਾ ਹੈ।(ਉਹ ਅਚਰਜ ਕੌਤਕ ਇਹ ਹੈ ਕਿ) ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ,
 
तीनि भवन महि एको जोगी कहहु कवनु है राजा ॥३॥
Ŧīn bẖavan mėh eko jogī kahhu kavan hai rājā. ||3||
In all the three worlds, such a Yogi is unique. What king can compare to him? ||3||
ਤਿੰਨਾਂ ਹੀ ਪੁਰੀਆਂ ਅੰਦਰ ਉਹ ਅਦੁੱਤੀ ਯੋਗੀ ਹੈ (ਜੋ ਐਸੀ ਸ਼ਰਾਬ ਪੀਂਦਾ ਹੈ) ਦਸੋ ਕਿਹੜਾ ਪਾਤਸ਼ਾਹ ਉਸ ਦੀ ਬਰਾਬਰੀ ਕਰ ਸਕਦਾ ਹੈ?
ਜੋਗੀ = ਮਿਲਿਆ ਹੋਇਆ, ਵਿਆਪਕ। ਤੀਨਿ ਭਵਨ = ਸਾਰੇ ਜਗਤ ਵਿਚ। ਰਾਜਾ = ਵੱਡਾ ॥੩॥(ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ)। ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ? ॥੩॥
 
राजा मंगै दितै गंढु पाइ ॥
Rājā mangai ḏiṯai gandẖ pā▫e.
When the king makes a demand, and it is met, the bond is established.
ਜਦ ਪਾਤਸ਼ਾਹ ਕੁਛ ਤਲਬ ਕਰਦਾ ਹੈ, ਦੇ ਦੇਣ ਦੁਆਰਾ, ਸੰਬਧ ਕਾਇਮ ਹੋ ਜਾਂਦਾ ਹੈ।
xxxਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ, (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ।
 
राजा राजि न त्रिपतिआ साइर भरे किसुक ॥
Rājā rāj na ṯaripṯi▫ā sā▫ir bẖare kisuk.
The king is not satisfied with his kingdom, and the oceans are full, but still they thirst for more.
ਪਾਤਸ਼ਾਹ ਪਾਤਸ਼ਾਹਤ ਨਾਲ ਨਹੀਂ ਰੱਜਦਾ ਅਤੇ ਸਮੁੰਦਰ ਕਦੋਂ ਕਿਸੇ ਨੇ ਭਰਪੂਰ ਕੀਤੇ ਹਨ?
ਰਾਜਿ = ਰਾਜ ਨਾਲ। ਸਾਇਰ ਭਰੇ = ਭਰੇ ਹੋਏ ਸਮੁੰਦਰ ਨੂੰ। ਕਿ = ਕੀਹ? ਸੁਕ = ਪਾਣੀ ਦਾ ਸੁੱਕਣਾ।(ਕੋਈ) ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਸੁੱਕ ਕੀਹ ਆਖ ਸਕਦੀ ਹੈ? (ਭਾਵ, ਕਿਤਨੀ ਤਪਸ਼ ਪਈ ਪਵੇ, ਭਰੇ ਸਮੁੰਦਰਾਂ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ)।
 
जिउ सुपनै होइ बैसत राजा ॥
Ji▫o supnai ho▫e baisaṯ rājā.
The man sits as a king in his dreams,
ਜਿਸ ਤਰ੍ਹਾਂ ਸੁਪਨੇ ਵਿੱਚ ਬੰਦਾ ਪਾਤਸ਼ਾਹ ਬਣਕੇ ਬਹਿ ਜਾਂਦਾ ਹੈ,
xxxਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ,
 
उबरत राजा राम की सरणी ॥
Ubraṯ rājā rām kī sarṇī.
Those who take to the Sanctuary of the Lord, the King, are saved.
ਬੰਦਾ, ਪ੍ਰਭੂ, ਪਾਤਿਸ਼ਾਹ ਦੀ ਸ਼ਰਣਾਗਤ ਅੰਦਰ ਬਚ ਜਾਂਦਾ ਹੈ।
ਉਬਰਤ = ਬਚਦਾ ਹੈ। ਰਾਜਾ ਰਾਮ = ਪ੍ਰਭੂ ਪਾਤਿਸ਼ਾਹ।ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ।
 
बलि राजा माइआ अहंकारी ॥
Bal rājā mā▫i▫ā ahaʼnkārī.
Bal the King, in Maya and egotism,
ਬਲ, ਪਾਤਸ਼ਾਹ ਨੂੰ ਧਨ ਦੌਲਤ ਦਾ ਗੁਮਾਨ ਸੀ।
ਬਲਿ ਰਾਜਾ = {ਇਕ ਦੈਂਤ ਰਾਜਾ ਸੀ। ਤਪ ਕਰ ਕੇ ਇਸ ਨੇ ਸਾਰੇ ਦੇਵਤੇ ਜਿੱਤ ਲਏ। ਇੰਦਰ ਦੀ ਪਦਵੀ ਪਰਾਪਤ ਕਰ ਲਈ, ਇਸ ਨੇ ਇਕੋਤ੍ਰ = ਸੌ ਜੱਗ ਸ਼ੁਰੂ ਕੀਤੇ। ਅਖ਼ੀਰਲਾ ਜੱਗ ਨਿਰਵਿਘਨ ਸਮਾਪਤ ਹੋਣ ਤੇ ਇੰਦਰ ਦਾ ਤਖ਼ਤ ਖੁੱਸ ਜਾਣਾ ਸੀ। ਇਸ ਨੇ ਵਿਸ਼ਨੂੰ ਤੋਂ ਮਦਦ ਮੰਗੀ। ਵਿਸ਼ਨੂੰ ਨੇ ਬਾਵਨ (ਵਾਉਣਾ) ਰੂਪ ਧਾਰਿਆ। ਬ੍ਰਾਹਮਣ ਬਣ ਕੇ ਰਾਜੇ ਦੇ ਜੱਗ = ਅਸਥਾਨ ਤੇ ਪਹੁੰਚਿਆ। ਕੁਟੀਆ ਬਣਾਣ ਲਈ ਢਾਈ ਕਰਮ ਥਾਂ ਮੰਗੀ। ਬਲ ਰਾਜੇ ਦੇ ਗੁਰੂ ਸ਼ੁੱਕਰ ਨੇ ਵਰਜਿਆ ਕਿ ਇਹ ਛਲ ਹੈ, ਇਸ ਤੋਂ ਬਚੋ। ਆਪਣੇ ਦਾਨੀ ਹੋਣ ਦੇ ਅਹੰਕਾਰ ਵਿਚ ਗੁਰੂ ਦਾ ਹੁਕਮ ਨਾਹ ਮੰਨਿਆ, ਤੇ ਢਾਈ ਕਰਮ ਧਰਤੀ ਦੇਣੀ ਮੰਨ ਲਈ। ਬ੍ਰਾਹਮਣ ਰੂਪ-ਧਾਰੀ ਵਿਸ਼ਨੂੰ ਨੇ ਇਕੋ ਕਰਮ ਨਾਲ ਸਾਰੀ ਧਰਤੀ, ਤੇ ਦੂਜੇ ਨਾਲ ਸਾਰਾ ਆਕਾਸ਼ ਮਿਣ ਲਿਆ। ਅੱਧੇ ਕਰਮ ਵਾਸਤੇ ਬਲਿ ਨੇ ਆਪਣਾ ਸਰੀਰ ਪੇਸ਼ ਕੀਤਾ। ਵਿਸ਼ਨੂੰ ਨੇ ਉਸ ਦੀ ਛਾਤੀ ਉਤੇ ਪੈਰ ਧਰ ਕੇ ਉਸ ਨੂੰ ਪਾਤਾਲ ਵਿਚ ਪੁਚਾ ਦਿੱਤਾ। ਪਾਤਾਲ ਦਾ ਰਾਜ ਭੀ ਦਿੱਤਾ, ਪ੍ਰਸੰਨ ਹੋ ਕੇ। ਪਰ ਵਿਸ਼ਨੂੰ ਨੂੰ ਉਥੇ ਇਸ ਰਾਜੇ ਦਾ ਦਰਬਾਨ ਬਣਨਾ ਪਿਆ}।ਰਾਜੇ ਬਲਿ ਨੂੰ ਮਾਇਆ ਦਾ ਮਾਣ ਹੋ ਗਿਆ।
 
खानु मलूकु कहावउ राजा ॥
Kẖān malūk kahāva▫o rājā.
He may be called an emperor, a lord, and a king;
ਮੈਂ ਸਰਦਾਰ, ਸ਼ਹਿਨਸ਼ਾਹ ਅਤੇ ਪਾਤਸ਼ਾਹ ਕਰ ਕੇ ਸੱਦਿਆਂ ਜਾਂਦਾ ਹੋਵਾਂ।
ਮਲੂਕੁ = ਬਾਦਸ਼ਾਹ।ਜੇ ਮੈਂ ਆਪਣੇ ਆਪ ਨੂੰ ਖ਼ਾਨ ਅਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ,
 
सगल स्रिसटि को राजा दुखीआ ॥
Sagal sarisat ko rājā ḏukẖī▫ā.
The rulers of the all the world are unhappy;
ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ।
ਸਗਲ = ਸਾਰੀ। ਸ੍ਰਿਸਟਿ = ਦੁਨੀਆ। ਕੋ = ਦਾ।(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),
 
तैसा रंकु तैसा राजानु ॥
Ŧaisā rank ṯaisā rājān.
As is the beggar, so is the king.
ਜੇਹੋ ਜੇਹਾ ਕੰਗਲਾ ਹੈ, ਉਹੋ ਜੇਹਾ ਹੀ ਬਾਦਸ਼ਾਹ।
ਰੰਕੁ = ਕੰਗਾਲ।ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।
 
कबहू होइ बहै बड राजा ॥
Kabhū ho▫e bahai bad rājā.
Sometimes, they sit as great kings.
ਕਦੇ ਉਹ ਵੱਡਾ ਪਾਤਸ਼ਾਹ ਹੋ ਬੈਠਦਾ ਹੈ।
ਬਡ = ਵੱਡਾ।ਕਦੇ ਵੱਡਾ ਰਾਜਾ ਬਣ ਬੈਠਦਾ ਹੈ,
 
राजा रंकु दोऊ मिलि रोई है ॥१॥
Rājā rank ḏo▫ū mil ro▫ī hai. ||1||
The king and the pauper both weep and cry. ||1||
ਪਾਤਿਸ਼ਾਹ ਅਤੇ ਕੰਗਾਲ ਦੋਵੇਂ ਇਕਸਾਰ ਰੋਂਦੇ ਹਨ।
ਰੰਕੁ = ਕੰਗਾਲ। ਦੋਊ = ਦੋਵੇਂ। ਰੋਈ ਹੈ = ਰੋਂਦੇ ਹਨ, ਦੁਖੀ ਹੁੰਦੇ ਹਨ। ਮਿਲਿ = ਮਿਲ ਕੇ, ਰਲ ਕੇ। ਦੋਊ ਮਿਲਿ = ਦੋਵੇਂ ਹੀ ॥੧॥ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥
 
कबहू राजा छत्रपति कबहू भेखारी ॥२॥
Kabhū rājā cẖẖaṯarpaṯ kabhū bẖekẖārī. ||2||
Sometimes I was a king, sitting on the throne, and sometimes I was a beggar. ||2||
ਕਦੇ ਮੈਂ ਤਖਤ ਦਾ ਸੁਆਮੀ, ਪਾਤਸ਼ਾਹ ਬਣਿਆਂ ਤੇ ਕਦੇ ਮੰਗਤਾ।
xxxxxx ॥੨॥ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ ॥੨॥
 
कैसे होई है राजा राम निवासा ॥१॥ रहाउ ॥
Kaise ho▫ī hai rājā rām nivāsā. ||1|| rahā▫o.
How will they find their home in the Sovereign Lord King? ||1||Pause||
ਉਹ ਕਿਸ ਤਰ੍ਹਾਂ ਪਾਤਸ਼ਾਹ ਪ੍ਰਭੂ ਅੰਦਰ ਵੱਸੇਬਾ ਪਾਏਗਾ? ਠਹਿਰਾਉਂ।
ਹੋਈ ਹੈ = ਹੋਵੇਗਾ, ਹੋ ਸਕਦਾ ਹੈ। ਰਾਜਾ = ਜੋਤਿ-ਰੂਪ ॥੧॥ ਰਹਾਉ ॥ਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥
 
अब मो कउ भए राजा राम सहाई ॥
Ab mo ka▫o bẖa▫e rājā rām sahā▫ī.
Now, the Lord, my King, has become my help and support.
ਪ੍ਰਭੂ ਪਾਤਸ਼ਾਹ ਹੁਣ ਮੇਰਾ ਮਦਦਗਾਰ ਹੋ ਗਿਆ ਹੈ।
ਮੋ ਕਉ = ਮੈਨੂੰ, ਮੇਰੇ ਵਾਸਤੇ। ਰਾਜਾ = ਪ੍ਰਕਾਸ਼ ਰੂਪ, ਹਰ ਥਾਂ ਚਾਨਣ ਕਰਨ ਵਾਲਾ। ਸਹਾਈ = ਮਦਦਗਾਰ।ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,