Sri Guru Granth Sahib Ji

Search ਲਖ in Gurmukhi

सोचै सोचि न होवई जे सोची लख वार ॥
Socẖai socẖ na hova▫ī je socẖī lakẖ vār.
By thinking, He cannot be reduced to thought, even by thinking hundreds of thousands of times.
ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ।
ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ।ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ।
 
सहस सिआणपा लख होहि त इक न चलै नालि ॥
Sahas si▫āṇpā lakẖ hohi ṯa ik na cẖalai nāl.
Hundreds of thousands of clever tricks, but not even one of them will go along with you in the end.
ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।
ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
 
तिस ते होए लख दरीआउ ॥
Ŧis ṯe ho▫e lakẖ ḏarī▫ā▫o.
Hundreds of thousands of rivers began to flow.
ਤੇ ਇਸ ਦੁਆਰਾ ਲਖਾਂ ਦਰਿਆ ਵਹਿਣੇ ਸ਼ੁਰੂ ਹੋ ਗਏ।
ਤਿਸ ਤੇ = ਉਸ ਹੁਕਮ ਤੋਂ। ਹੋਏ = ਬਣ ਗਏ। ਲਖ ਦਰੀਆਉ = ਲੱਖਾਂ ਦਰਿਆ।ਉਸ ਹੁਕਮ ਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ।
 
पाताला पाताल लख आगासा आगास ॥
Pāṯālā pāṯāl lakẖ āgāsā āgās.
There are nether worlds beneath nether worlds, and hundreds of thousands of heavenly worlds above.
ਪਇਆਲਾ ਦੇ ਹੇਠਾਂ ਪਇਆਲ ਹਨ ਅਤੇ ਲਖੂਖ਼ਾ (ਲਖਾਂ) ਅਸਮਾਨਾ ਉਤੇ ਅਸਮਾਨ।
ਪਾਤਾਲਾ ਪਾਤਾਲ = ਪਾਤਾਲਾਂ ਦੇ ਹੇਠ ਹੋਰ ਪਾਤਾਲ ਹਨ। ਆਗਾਸਾ ਆਗਾਸ = ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ।(ਸਾਰੇ ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ) "ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ,
 
इक दू जीभौ लख होहि लख होवहि लख वीस ॥
Ik ḏū jībẖou lakẖ hohi lakẖ hovėh lakẖ vīs.
If I had 100,000 tongues, and these were then multiplied twenty times more, with each tongue,
ਮੇਰੀ ਇਕ ਜ਼ਬਾਨ ਤੋਂ ਇਕ ਲੱਖ ਜ਼ਬਾਨਾਂ ਹੋ ਜਾਣ ਅਤੇ ਇਕ ਲੱਖ ਵੀਹੇ ਲਖ ਹੋ ਵੰਞਣ।
ਇਕੁ ਦੂ = ਇੱਕ ਤੋਂ। ਇਕ ਦੂ ਜੀਭੌ = ਇਕ ਜੀਭ ਤੋਂ। ਹੋਹਿ = ਹੋ ਜਾਣ। ਲਖ = ਲੱਖ (ਜੀਭਾਂ)। ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ। ਲਖ ਵੀਸ = ਵੀਹ ਲੱਖ।ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ,
 
लखु लखु गेड़ा आखीअहि एकु नामु जगदीस ॥
Lakẖ lakẖ geṛā ākẖī▫ahi ek nām jagḏīs.
I would repeat, hundreds of thousands of times, the Name of the One, the Lord of the Universe.
ਹਰ ਇਕ ਜੀਭ ਨਾਲ ਮੈਂ ਲਖੂਖਾਂ ਵਾਰੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਾਂਗਾ।
ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।
 
नानक कागद लख मणा पड़ि पड़ि कीचै भाउ ॥
Nānak kāgaḏ lakẖ maṇā paṛ paṛ kīcẖai bẖā▫o.
O Nanak, if I had hundreds of thousands of stacks of paper, and if I were to read and recite and embrace love for the Lord,
ਨਾਨਕ ਜੇਕਰ ਮੇਰੇ ਕੋਲ ਲੱਖਾਂ ਮਣ ਕਾਗਜ਼ ਹੋਣ ਅਤੇ ਜੇਕਰ ਉਨ੍ਹਾਂ ਲਿਖਤਾਂ ਨੂੰ ਪੜ੍ਹ ਵਾਚ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ।
ਕਾਗਦ = ਕਾਗ਼ਜ਼। ਕੀਚੈ = ਕੀਤਾ ਜਾਏ। ਭਾਉ = ਅਰਥ।ਹੇ ਨਾਨਕ! (ਆਖ ਕਿ ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗ਼ਜ਼ ਹੋਣ ਤੇ ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ,
 
ता मुखु होवै उजला लख दाती इक दाति ॥
Ŧā mukẖ hovai ujlā lakẖ ḏāṯī ik ḏāṯ.
and your face shall become radiant. This is the gift of 100,000 gifts.
ਤਦ ਤੇਰਾ ਚਿਹਰਾ ਰੋਸ਼ਨ ਹੋਵੇਗਾ। ਲੱਖਾਂ ਬਖਸ਼ੀਸ਼ਾਂ ਦੀ ਇਹ ਇਕ ਬਖ਼ਸ਼ੀਸ਼ ਹੈ।
ਉਜਲਾ = ਰੌਸ਼ਨ, ਸਾਫ਼-ਸੁਥਰਾ।ਪਰਮਾਤਮਾ ਦਾ ਨਾਮ ਤੇ ਸਿਫ਼ਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।
 
लख सिआणप जे करी लख सिउ प्रीति मिलापु ॥
Lakẖ si▫āṇap je karī lakẖ si▫o parīṯ milāp.
Even if someone has hundreds of thousands of clever mental tricks, and the love and company of hundreds of thousands of people -
ਜੇਕਰ ਆਦਮੀ ਲੱਖਾਂ ਅਕਲਮੰਦੀ ਦੇ ਕੰਮ ਕਰੇ ਅਤੇ ਲੱਖਾਂ ਬੰਦਿਆਂ ਨਾਲ ਪਿਆਰ ਤੇ ਮੇਲ-ਮੁਲਾਕਾਤ ਰੱਖੇ,
ਕਰੀ = ਕਰੀਂ, ਮੈਂ ਕਰਾਂ। ਸਿਉ = ਨਾਲ।ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ,
 
जे लख इसतरीआ भोग करहि नव खंड राजु कमाहि ॥
Je lakẖ isṯarī▫ā bẖog karahi nav kẖand rāj kamāhi.
You may enjoy the pleasures of hundreds of thousands of women, and rule the nine continents of the world.
ਭਾਵੇਂ ਤੂੰ ਲੱਖਾਂ ਹੀ ਤ੍ਰੀਮਤਾਂ ਨਾਲ ਭੋਗ ਬਿਲਾਸ ਕਰੇ ਅਤੇ ਦੁਨੀਆ ਦੇ ਨੌ ਖਿੱਤਿਆਂ ਤੇ ਹਕੂਮਤ ਕਰੇ।
ਨਵਖੰਡ ਰਾਜੁ = ਸਾਰੀ ਧਰਤੀ ਦਾ ਰਾਜ।ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ,
 
लख चउरासीह भरमदे भ्रमि भ्रमि होइ खुआरु ॥
Lakẖ cẖa▫orāsīh bẖaramḏe bẖaram bẖaram ho▫e kẖu▫ār.
Through 8.4 million incarnations they wander lost and confused; through all their wandering and roaming, they are ruined.
ਉਹ ਚੁਰਾਸੀ ਲੱਖ ਜੂਨੀਆਂ ਅੰਦਰ ਭੌਦੇਂ ਹਨ ਅਤੇ ਆਪਣੇ ਭਰਮਣ ਤੇ ਭਟਕਣ ਅੰਦਰ ਤਬਾਹ ਹੋ ਜਾਂਦੇ ਹਨ।
ਭ੍ਰਮਿ = ਭਟਕ ਕੇ। ਹੋਇ ਖੁਆਰੁ = ਖ਼ੁਆਰ ਹੋ ਹੋ ਕੇ। ਪੂਰਬਿ = ਪਹਿਲੇ ਕੀਤੇ ਅਨੁਸਾਰ।ਉਹ (ਮਾਇਆ ਪਿੱਛੇ) ਭਟਕ ਭਟਕ ਕੇ (ਲੋਭ-ਲਹਰ ਵਿਚ) ਖ਼ੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਰਹਿੰਦੇ ਹਨ।
 
लख चउरासीह जिनि सिरी सभसै देइ अधारु ॥
Lakẖ cẖa▫orāsīh jin sirī sabẖsai ḏe▫e aḏẖār.
The One who created the 8.4 million species of beings gives sustenance to all.
ਜਿਸ ਨੇ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ, ਉਹ ਸਾਰਿਆਂ ਨੂੰ ਅਹਾਰ ਦਿੰਦਾ ਹੈ।
ਜਿਨਿ = ਜਿਸ (ਪ੍ਰਭੂ) ਨੇ। ਸਿਰੀ = ਪੈਦਾ ਕੀਤੀ ਹੈ। ਸਭਸੈ = ਹਰੇਕ ਜੀਵ ਨੂੰ। ਦੇਇ = ਦੇਂਦਾ ਹੈ। ਅਧਾਰੁ = ਆਸਰਾ, ਰੋਜ਼ੀ।ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ।
 
लख चउरासीह तरसदे जिसु मेले सो मिलै हरि आइ ॥
Lakẖ cẖa▫orāsīh ṯarasḏe jis mele so milai har ā▫e.
The 8.4 million species of beings all yearn for the Lord. Those whom He unites, come to be united with the Lord.
ਚੁਰਾਸੀ ਲੱਖ ਜੂਨੀਆਂ ਸੁਆਮੀ ਨੂੰ ਲੋਚਦੀਆਂ ਹਨ। ਜਿਸ ਨੂੰ (ਵਾਹਿਗੁਰੂ) ਮਿਲਾਉਂਦਾ ਹੈ, ਉਹ ਆ ਕੇ (ਉਸ ਨਾਲ ਅਭੇਦ ਹੋ ਜਾਂਦਾ ਹੈ।
xxxਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।
 
लख चउरासीह फेरु पइआ कामणि दूजै भाइ ॥
Lakẖ cẖa▫orāsīh fer pa▫i▫ā kāmaṇ ḏūjai bẖā▫e.
The soul-bride in love with duality goes around the wheel of reincarnation, through 8.4 million incarnations.
ਹੋਰਸ ਦੀ ਪ੍ਰੀਤ ਦੇ ਕਾਰਨ ਵਹੁਟੀ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਚੱਕਰ ਕੱਟਦੀ ਹੈ।
ਫੇਰੁ = ਗੇੜ। ਕਾਮਣਿ = (ਜੀਵ-) ਇਸਤ੍ਰੀ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।ਪਰ ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਪਿਆਰ ਵਿਚ ਰਹਿੰਦੀ ਹੈ ਉਸ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ।
 
सभ एको इकु वरतदा अलखु न लखिआ जाइ ॥
Sabẖ eko ik varaṯḏā alakẖ na lakẖi▫ā jā▫e.
The One and Only Lord is pervading and permeating all. The Unseen cannot be seen.
ਕੇਵਲ ਇਕੱਲਾ ਵਾਹਿਗੁਰੂ ਸਾਰਾ ਕੁਝ ਕਰਦਾ ਹੈ। ਅਦ੍ਰਿਸ਼ਟ ਸੁਆਮੀ ਵੇਖਿਆ ਨਹੀਂ ਜਾ ਸਕਦਾ।
ਸਭ = ਹਰ ਥਾਂ। ਅਲਖੁ = {अलक्ष्य} ਸਮਝ ਵਿਚ ਨਾਹ ਆ ਸਕਣ ਵਾਲਾ।(ਇਸ ਜਗਤ ਵਿਚ) ਹਰ ਥਾਂ ਕਰਤਾਰ ਆਪ ਹੀ ਆਪ ਵਿਆਪਕ ਹੈ (ਫਿਰ ਭੀ) ਉਹ (ਜੀਵਾਂ ਦੀ) ਸਮਝ ਵਿਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
 
लख चउरासीह तरसदे फिरे बिनु गुर भेटे पीरै ॥
Lakẖ cẖa▫orāsīh ṯarasḏe fire bin gur bẖete pīrai.
The 8.4 million species of beings wander around searching for You, but without the Guru, they do not find You.
ਰੂਹਾਨੀ-ਰਹਿਬਰ ਗੁਰਾਂ ਦੇ ਮਿਲਨ ਬਾਝੋਂ ਪ੍ਰਾਣੀ ਚੁਰਾਸੀ-ਲੰਖ ਜੂਨੀਆਂ ਅੰਦਰ ਝੂਰਦੇ ਹੋਏ ਭਟਕਦੇ ਫਿਰਦੇ ਹਨ।
ਬਿਨੁ ਭੇਟੇ = ਮਿਲਣ ਤੋਂ ਬਿਨਾ।(ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ) ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ (ਭਾਵ, ਗੁਰੂ ਦੀ ਸਰਨ ਪੈਣ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦੇ ਜੀਵ (ਤੇਰੇ ਦਰਸਨ ਨੂੰ) ਤਰਸਦੇ ਫਿਰਦੇ ਹਨ।
 
बिनु सतिगुर हरि नामु न लभई लख कोटी करम कमाउ ॥२॥
Bin saṯgur har nām na labẖ▫ī lakẖ kotī karam kamā▫o. ||2||
Without the True Guru, the Name of the Lord is not found, even though people may perform hundreds of thousands, even millions of rituals. ||2||
ਸੱਚੇ ਗੁਰਾਂ ਦੇ ਬਾਝੋਂ ਵਾਹਿਗੁਰੂ ਦਾ ਨਾਮ ਨਹੀਂ ਲੱਭਦਾ ਭਾਵੇਂ ਇਨਸਾਨ ਲੱਖਾਂ ਤੇ ਕ੍ਰੋੜਾਂ ਹੀ ਸੰਸਕਾਰ ਪਿਆ ਕਰੇ।
ਕੋਟੀ = ਕ੍ਰੋੜਾਂ।੨।ਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ॥੨॥
 
लख खुसीआ पातिसाहीआ जे सतिगुरु नदरि करेइ ॥
Lakẖ kẖusī▫ā pāṯisāhī▫ā je saṯgur naḏar kare▫i.
Hundreds of thousands of princely pleasures are enjoyed, if the True Guru bestows His Glance of Grace.
ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹਾਂ।
ਨਦਰਿ = ਮਿਹਰ ਦੀ ਨਿਗਾਹ।ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ।
 
तीरथ वरत लख संजमा पाईऐ साधू धूरि ॥
Ŧirath varaṯ lakẖ sanjmā pā▫ī▫ai sāḏẖū ḏẖūr.
The merits of pilgrimages, fasts and hundreds of thousands of techniques of austere self-discipline are found in the dust of the feet of the Holy.
ਲੱਖ ਯਾਤਰਾ, ਵਰਤਾ ਤੇ ਦਮਕਾ ਦਾ ਫਲ ਸੰਤਾਂ ਦੇ ਪੈਰਾਂ ਦੀ ਖ਼ਾਕ ਵਿਚੋਂ ਮਿਲ ਪੈਂਦਾ ਹੈ।
ਸੰਜਮਾ = ਇੰਦ੍ਰੀਆਂ ਨੂੰ ਵਿਕਾਰਾਂ ਤੋਂ ਬਚਾਣ ਦੇ ਸਾਧਨ। ਸਾਧੂ = ਗੁਰੂ।ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ।
 
सरपर उठी चलणा छडि जासी लख करोड़ि ॥३॥
Sarpar uṯẖī cẖalṇā cẖẖad jāsī lakẖ karoṛ. ||3||
It is certain that you must arise and depart, and leave behind your hundreds of thousands and millions. ||3||
ਤੂੰ ਜ਼ਰੂਰ ਨਿਸਚਤ ਹੀ ਖੜਾ ਹੋ ਟੁਰ ਜਾਏਗਾ ਅਤੇ ਲੱਖਾਂ ਤੇ ਕਰੋੜਾਂ (ਰੁਪਿਆਂ ਨੂੰ) ਛੱਡ ਜਾਏਗਾ।
ਸਰਪਰ = ਜ਼ਰੂਰ। ਜਾਸੀ = ਜਾਇਗਾ।੩।ਇਥੋਂ ਜ਼ਰੂਰ ਕੂਚ ਕਰ ਜਾਣਾ ਚਾਹੀਦਾ ਹੈ। (ਲੱਖਾਂ ਕ੍ਰੋੜਾਂ ਦਾ ਮਾਲਕ ਭੀ) ਲੱਖਾ ਕ੍ਰੋੜਾਂ ਰੁਪਏ ਛੱਡ ਕੇ ਚਲਾ ਜਾਇਗਾ ॥੩॥