Sri Guru Granth Sahib Ji

Search ਲਗਾਵੈ in Gurmukhi

मेरे मन तनि वेदन गुर बिरहु लगावै ॥
Mere man ṯan veḏan gur birahu lagāvai.
My mind and body are afflicted with the pain of separation from the Guru.
ਮੇਰੀ ਆਤਮਾ ਤੇ ਦੇਹਿ ਨੂੰ ਗੁਰਾਂ ਨਾਲੋਂ ਵਿਛੋੜੇ ਦੀ ਪੀੜ ਸਤਾਂਦੀ ਹੈ।
ਮਨ ਤਨਿ = ਮਨ ਵਿਚ ਤਨ ਵਿਚ। ਵੇਦਨ = ਪੀੜਾ। ਗੁਰ ਬਿਰਹੁ = ਗੁਰੂ ਦਾ ਵਿਛੋੜਾ।ਗੁਰੂ ਤੋਂ ਵਿਛੋੜਾ (ਇਕ ਐਸੀ) ਪੀੜਾ (ਹੈ ਜੋ ਸਦਾ) ਮੇਰੇ ਮਨ ਵਿਚ ਮੇਰੇ ਤਨ ਵਿਚ ਲੱਗੀ ਰਹਿੰਦੀ ਹੈ।
 
जिउ मिलि बछरे गऊ प्रीति लगावै ॥
Ji▫o mil bacẖẖre ga▫ū parīṯ lagāvai.
As the cow shows her love to her strayed calf when she finds it,
ਜਿਸ ਤਰ੍ਹਾਂ ਆਪਣੇ ਗੁਆਚੇ ਹੋਏ ਵੱਡੇ ਨੂੰ ਮਿਲ ਕੇ ਗਾਂ ਪਿਆਰ ਕਰਦੀ ਹੈ।
ਮਿਲਿ = ਮਿਲ ਕੇ। ਬਛਰੇ = ਵੱਛੇ ਨੂੰ।ਜਿਵੇਂ (ਆਪਣੇ) ਵੱਛੇ ਨੂੰ ਮਿਲ ਕੇ ਗਾਂ ਖ਼ੁਸ਼ ਹੁੰਦੀ ਹੈ,
 
मन रसकि रसकि हरि रसि आघाने फिरि बहुरि न भूख लगावै ॥३॥
Man rasak rasak har ras āgẖāne fir bahur na bẖūkẖ lagāvai. ||3||
My mind is immersed in, and drenched with the Lord's essence. Fulfilled with the Lord's Love, I shall never feel hunger again. ||3||
ਪ੍ਰੀਤ ਅੰਦਰ ਭਿਜ ਕੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ ਅਤੇ ਮਗਰੋਂ ਇਸ ਨੂੰ ਮੁੜ ਕੇ ਭੁੱਖ ਨਹੀਂ ਲਗਦੀ।
ਰਸਕਿ ਰਸਕਿ = ਮੁੜ ਮੁੜ ਰਸ ਲੈ ਕੇ, ਬੜੇ ਆਨੰਦ ਨਾਲ। ਰਸਿ = ਰਸ ਵਿਚ। ਆਘਾਨੇ = ਰੱਜੇ ਹੋਏ। ਭੂਖ = ਤ੍ਰਿਸ਼ਨਾ, ਮਾਇਆ ਦੀ ਭੁੱਖ ॥੩॥ਉਹਨਾਂ ਦੇ ਮਨ ਸਦਾ ਆਨੰਦ ਨਾਲ ਪਰਮਾਤਮਾ ਦੇ ਨਾਮ-ਰਸ ਵਿਚ ਰੱਜੇ ਰਹਿੰਦੇ ਹਨ, ਉਹਨਾਂ ਨੂੰ ਮੁੜ ਕਦੇ ਮਾਇਆ ਦੀ ਭੁੱਖ ਪੋਹ ਨਹੀਂ ਸਕਦੀ ॥੩॥
 
वेस करै बहु भसम लगावै ॥
ves karai baho bẖasam lagāvai.
even though he may wear religious robes and smear his body all over with ashes.
ਭਾਵੇਂ ਉਹ ਧਾਰਮਕ ਲਿਬਾਸ ਪਹਿਨ ਲਵੇ, ਜਾਂ ਆਪਣੇ ਪਿੰਡੇ ਨੂੰ ਬਹੁਤੀ ਸੁਆਹ ਮਲ ਲਵੇ।
ਵੇਸ = ਧਾਰਮਿਕ ਭੇਖ। ਭਸਮ = ਸੁਆਹ।ਜੇ ਕੋਈ ਮਨੁੱਖ (ਪਿੰਡੇ ਉਤੇ) ਸੁਆਹ ਮਲਦਾ ਹੈ ਤੇ (ਜੋਗ ਆਦਿਕ ਦੇ) ਕਈ ਭੇਖ ਕਰਦਾ ਹੈ (ਇਹ ਭੀ ਵਿਅਰਥ ਜਾਂਦੇ ਸਨ)।
 
गगनि निवासि समाधि लगावै ॥
Gagan nivās samāḏẖ lagāvai.
He dwells in the Tenth Gate, immersed in the Samaadhi of deep meditation.
ਉਹ ਦਸਮ ਦੁਆਰ ਅੰਦਰ ਵਸਦਾ ਹੈ ਅਤੇ ਸਿਮਰਨ ਦੀ ਅਵਸਥਾ ਧਾਰਨ ਕਰ ਲੈਦਾ ਹੈ।
ਗਗਨਿ = ਗਗਨ ਵਿਚ, ਚਿਦਾਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਉੱਚੇ ਵਿਚਾਰ ਮੰਡਲ ਵਿਚ। ਨਿਵਾਸਿ = ਨਿਵਾਸ ਦੀ ਰਾਹੀਂ।ਉਹ ਉੱਚੇ ਆਤਮਕ ਮੰਡਲ ਵਿਚ ਨਿਵਾਸ ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਸਮਾਧੀ ਲਾਈ ਰੱਖਦਾ ਹੈ)।
 
बैठि सिंघु घरि पान लगावै घीस गलउरे लिआवै ॥
Baiṯẖ singẖ gẖar pān lagāvai gẖīs gal▫ure li▫āvai.
Sitting in his den, the lion prepares the betel leaves, and the muskrat brings the betel nuts.
ਆਪਣੇ ਘੁਰਨੇ ਵਿੱਚ ਬੈਠਾ ਹੋਇਆ ਸ਼ੇਰ ਪਾਨ-ਬੀੜੇ ਤਿਆਰ ਕਰਦਾ ਹੈ ਅਤੇ ਚਕਚੂੰਦਰ ਸੁਪਾਰੀਆਂ ਲਿਆਉਂਦੀ ਹੈ।
ਬੈਠਿ ਘਰਿ = ਅੰਦਰ ਟਿਕ ਕੇ। ਸਿੰਘੁ = ਹਿੰਸਾ ਵਾਲਾ ਸੁਭਾਉ ਨਿਰਦਇਤਾ। ਪਾਨ ਲਗਾਵੈ = (ਜਾਂਞੀਆਂ ਲਈ) ਪਾਨ ਤਿਆਰ ਕਰਦਾ ਹੈ (ਭਾਵ, ਸਭ ਦੀ ਸੇਵਾ ਕਰਨ ਦਾ ਉੱਦਮ ਕਰਦਾ ਹੈ)। ਘੀਸ = ਛਛੂੰਦਰ, ਮਨ ਦਾ ਘੀਸ ਵਾਲਾ ਸੁਭਾਉ, ਤ੍ਰਿਸ਼ਨਾ। ਗਲਉਰੇ = ਪਾਨਾਂ ਦੇ ਬੀੜੇ। "ਘੀਸ.....ਲਿਆਵੈ = ਭਾਵ, ਪਹਿਲਾਂ ਮਨ ਇਤਨਾ ਤ੍ਰਿਸ਼ਨਾ ਦੇ ਅਧੀਨ ਸੀ ਕਿ ਆਪ ਹੀ ਨਹੀਂ ਸੀ ਰੱਜਦਾ, ਪਰ ਹੁਣ ਹੋਰਨਾਂ ਦੀ ਸੇਵਾ ਕਰਦਾ ਹੈ।(ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)।
 
जिन सतिगुरु पुरखु जिनि हरि प्रभु पाइआ मो कउ करि उपदेसु हरि मीठ लगावै ॥
Jin saṯgur purakẖ jin har parabẖ pā▫i▫ā mo ka▫o kar upḏes har mīṯẖ lagāvai.
One who has found the Lord God through the True Guru, has made the Lord seem so sweet to me, through the His Teachings.
ਜਿਸ ਜਿਸ ਨੇ ਹਰੀ ਰੂਪੀ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸੁਆਮੀ ਨੂੰ ਪਾ ਲਿਆ ਹੈ, ਉਸ ਨੇ ਆਪਣੀ ਸਿੱਖਿਆ ਦੁਆਰਾ ਵਾਹਿਗੁਰੂ ਮੈਨੂੰ ਮਿੱਠੜਾ ਲਾ ਦਿੱਤਾ ਹੈ।
ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਜਿਨਿ = ਜਿਸ ਮਨੁੱਖ ਨੇ। ਮੋ ਕਉ = ਮੈਨੂੰ। ਕਰਿ = ਕਰ ਕੇ।(ਹੇ ਭਰਾ! ਮੇਰਾ ਜੀ ਕਰਦਾ ਹੈ ਮੈਨੂੰ ਉਹ ਸੱਜਣ ਮਿਲ ਪੈਣ) ਜਿਨ੍ਹਾਂ ਨੇ ਗੁਰੂ ਮਹਾ ਪੁਰਖ ਦਾ ਦਰਸਨ ਕਰ ਲਿਆ ਹੈ। (ਮੇਰਾ ਮਨ ਲੋਚਦਾ ਹੈ ਕਿ) ਜਿਸ ਸੱਜਣ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਮੈਨੂੰ ਭੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ।
 
सेवक जन सेवहि से वडभागी रिद मनि तनि प्रीति लगावै ॥
Sevak jan sevėh se vadbẖāgī riḏ man ṯan parīṯ lagāvai.
The humble servant serves; one who enshrines love for the Lord in his heart, mind and body is very fortunate.
ਦਾਸ-ਮਨੁੱਖ ਆਪਣੇ ਸੁਆਮੀ ਦੀ ਟਹਿਲ ਕਮਾਉਂਦਾ ਹੈ। ਵੱਡੇ ਨਸੀਬਾਂ ਵਾਲਾ ਹੈ ਊਹ, ਜੋ ਆਪਣੇ ਹਿਰਦੇ, ਦਿਲ ਤੇ ਦੇਹ ਅੰਦਰ ਆਪਣੇ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।
ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੇ = ਉਹ {ਬਹੁ-ਵਚਨ}। ਰਿਦ = ਹਿਰਦੇ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ।ਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ।
 
एहु मनूआ सुंन समाधि लगावै जोती जोति मिलाई ॥१६॥
Ėhu manū▫ā sunn samāḏẖ lagāvai joṯī joṯ milā▫ī. ||16||
Their minds enter into the deepest state of Samaadhi, and their light is absorbed into the Light. ||16||
ਉਹਨਾਂ ਦੀ ਇਹ ਆਤਮਾਂ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਉਹਨਾਂ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ।
ਸੁੰਨ = ਸੁੰਞ, ਉਹ ਹਾਲਤ ਜਦੋਂ ਮਾਇਆ ਦੇ ਫੁਰਨੇ ਨਾਹ ਉੱਠਣ। ਸੁੰਨ ਸਮਾਧਿ = ਉਹ ਇਕਾਗ੍ਰਤਾ ਜਿੱਥੇ ਮਨ ਵਿਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ। ਜੋਤਿ = ਜਿੰਦ। ਜੋਤੀ = ਪ੍ਰਭੂ ਦੀ ਜੋਤਿ ਵਿਚ ॥੧੬॥(ਹੇ ਸੰਤ ਜਨੋ! ਜਿਨ੍ਹਾਂ ਦੇ ਅੰਦਰ ਗੁਰ-ਸ਼ਬਦ ਵੱਸਦਾ ਹੈ ਉਹਨਾਂ ਦਾ) ਇਹ ਮਨ ਅਜਿਹੀ ਇਕਾਗ੍ਰਤਾ ਬਣਾਂਦਾ ਹੈ ਜਿਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੈ ॥੧੬॥
 
अपणे दास कउ कंठि लगावै ॥
Apṇe ḏās ka▫o kanṯẖ lagāvai.
God hugs His slave close in His Embrace.
ਆਪਣੇ ਗੋਲੇ ਨੂੰ ਪ੍ਰਭੂ ਆਪਣੀ ਛਾਤੀ ਨਾਲ ਲਾਉਂਦਾ ਹੈ।
ਕਉ = ਨੂੰ। ਕੰਠਿ = ਗਲ ਨਾਲ।ਪਰਮਾਤਮਾ ਆਪਣੇ ਸੇਵਕ ਨੂੰ (ਸਦਾ ਆਪਣੇ) ਗਲ ਨਾਲ ਲਾਈ ਰੱਖਦਾ ਹੈ,
 
आपन देउ देहुरा आपन आप लगावै पूजा ॥
Āpan ḏe▫o ḏehurā āpan āp lagāvai pūjā.
You Yourself are the deity, and You are the temple of worship. You are the devoted worshipper.
ਤੂੰ ਆਪੇ ਦੇਵਤਾ ਹੈ, ਆਪੇ ਹੀ ਮੰਦਰ ਅਤੇ ਆਪੇ ਹੀ ਪੂਜਾ ਕਰਨ ਵਾਲਾ, ਹੇ ਸੁਆਮੀ!
ਦੇਉ = ਦੇਵਤਾ। ਆਪਨ = ਤੂੰ ਆਪ ਹੀ।ਹੇ ਮਾਧੋ! ਤੂੰ ਆਪ ਹੀ ਦੇਵਤਾ ਹੈਂ, ਆਪ ਹੀ ਮੰਦਰ ਹੈਂ, ਤੂੰ ਆਪ ਹੀ (ਜੀਵਾਂ ਨੂੰ ਆਪਣੀ) ਪੂਜਾ ਵਿਚ ਲਗਾਉਂਦਾ ਹੈਂ।
 
क्रिपा क्रिपा क्रिपा करि हरि जीउ करि किरपा नामि लगावैगो ॥
Kirpā kirpā kirpā kar har jī▫o kar kirpā nām lagāvaigo.
Mercy, mercy, mercy - O Dear Lord, please shower Your Mercy on me, and attach me to Your Name.
ਹੇ ਮਹਾਰਾਜ ਮਾਲਕ! ਤੂੰ ਮੇਰੇ ਉਤੇ ਮਿਹਰ ਦਿਆ ਅਤੇ ਮਿਹਰਬਾਨੀ ਧਾਰ ਅਤੇ ਮਿਹਰ ਧਾਰ ਕੇ ਤੂੰ ਮੈਨੂੰ ਆਪਣੇ ਨਾਮ ਨਾਲ ਜੋੜ ਲੈ।
ਹਰਿ ਜੀਉ = ਹੇ ਪ੍ਰਭੂ ਜੀ! ਕਰਿ = ਕਰ ਕੇ। ਨਾਮਿ = ਨਾਮ ਵਿਚ। ਲਗਾਵੈਗੋ = ਜੋੜ ਦੇਂਦਾ ਹੈ।ਹੇ ਪ੍ਰਭੂ ਜੀ! ਮਿਹਰ ਕਰ, ਮਿਹਰ ਕਰ, ਮਿਹਰ ਕਰ, (ਤੇ, ਆਪਣੇ ਨਾਮ ਵਿਚ ਜੋੜੀ ਰੱਖ। ਪਰਮਾਤਮਾ ਆਪ ਹੀ) ਮਿਹਰ ਕਰ ਕੇ (ਜੀਵ ਨੂੰ ਆਪਣੇ) ਨਾਮ ਵਿਚ ਜੋੜਦਾ ਹੈ।
 
भगत जना के हरि रखवारे जन हरि रसु मीठ लगावैगो ॥
Bẖagaṯ janā ke har rakẖvāre jan har ras mīṯẖ lagāvaigo.
The Lord is the Protector and Saving Grace of His humble devotees. The Lord's Sublime Essence seems so sweet to these humble beings.
ਵਾਹਿਗੁਰੂ ਸਾਧੂ ਸਰੂਪ ਪੁਰਸ਼ਾਂ ਦਾ ਰਖਵਾਲਾ ਹੈ ਅਤੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਸਾਧੂਆਂ ਨੂੰ ਮਿੱਠਾ ਲਗਦਾ ਹੈ।
ਰਖਵਾਰੇ = ਰਾਖੇ। ਮੀਠ = ਮਿੱਠਾ, ਸੁਆਦਲਾ।ਪ੍ਰਭੂ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ, (ਤਾਹੀਏਂ) ਭਗਤ ਜਨਾਂ ਨੂੰ ਹਰਿ-ਨਾਮ ਦਾ ਰਸ ਮਿੱਠਾ ਲੱਗਦਾ ਹੈ।
 
नानक दइआ दइआ करि ठाकुर मै सतिगुर भसम लगावैगो ॥८॥३॥
Nānak ḏa▫i▫ā ḏa▫i▫ā kar ṯẖākur mai saṯgur bẖasam lagāvaigo. ||8||3||
Nanak prays: please show kindness and compassion to me, O my Lord and Master, that I may apply the dust of the True Guru to my forehead. ||8||3||
ਨਾਨਕ ਕਹਿੰਦੇ ਹਨ, ਹੇ ਸੁਆਮੀ! ਤੂੰ ਮੇਰੇ ਉਤੇ ਮਿਹਰ ਅਤੇ ਕਿਰਪਾ ਧਾਰ, ਤਾਂ ਜੋ ਮੈਂ ਸੱਚੇ ਗੁਰਾਂ ਦੇ ਪੈਰਾ ਦੀ ਧੂੜ ਆਪਣੇ ਮਸਤਕ ਨੂੰ ਲਾ ਲਵਾਂ।
ਠਾਕੁਰ = ਹੇ ਠਾਕੁਰ! ਮੈ = ਮੈਨੂੰ। ਭਸਮ = ਚਰਨਾਂ ਦੀ ਧੂੜ ॥੮॥੩॥ਹੇ ਮੇਰੇ ਠਾਕੁਰ! ਨਾਨਕ ਉਤੇ ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ ॥੮॥੩॥
 
भै भै त्रास भए है निरमल गुरमति लागि लगावैगो ॥१॥ रहाउ ॥
Bẖai bẖai ṯarās bẖa▫e hai nirmal gurmaṯ lāg lagāvaigo. ||1|| rahā▫o.
The Fear of God makes me fearless and immaculate; I am dyed in the color of the Guru's Teachings. ||1||Pause||
ਪ੍ਰਭੂ ਦੇ ਭੈ ਰਾਹੀਂ ਅਤੇ ਗੁਰਾਂ ਦੇ ਉਪਦੇਸ਼ ਦੀ ਪਾਹ ਲਾ ਕੇ, ਮੈਂ ਹੋਰਨਾ ਡਰ ਅਤੇ ਤੌਖਲਿਆ ਤੋਂ ਖਲਾਸੀ ਪਾ, ਪਾਵਨ ਪਵਿੱਤਰ ਹੋ ਗਿਆ ਹਾਂ। ਠਹਿਰਾਉ।
ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਤ੍ਰਾਸ = ਡਰ, ਸਹਮ। ਨਿਰਮਲ = ਮਲ-ਰਹਿਤ, ਪਵਿੱਤਰ। ਲਾਗਿ = ਪਾਹ (ਕੱਪੜੇ ਨੂੰ ਰੰਗ ਚਾੜ੍ਹਨ ਤੋਂ ਪਹਿਲਾਂ 'ਪਾਹ' ਦੇਈਦੀ ਹੈ, ਲੂਣ ਜਾਂ ਸੋਡੇ ਆਦਿਕ ਵਿਚ ਰਿੰਨ੍ਹੀਦਾ ਹੈ)। ਲਗਾਵੈਗੋ = ਲਾਂਦਾ ਹੈ, ਲਗਾਵੈ ॥੧॥ ਰਹਾਉ ॥(ਇਸ ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇ ਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ ॥੧॥ ਰਹਾਉ ॥
 
हरि हरि क्रिपा करहु जगजीवन मै सरधा नामि लगावैगो ॥
Har har kirpā karahu jagjīvan mai sarḏẖā nām lagāvaigo.
O Lord, Har, Har, please grant Your Grace; O Life of the World, instill faith in the Naam within me.
ਹੇ ਸੁਆਮੀ ਮਾਲਕ! ਜਗਤ ਦੀ ਜਿੰਦਜਾਨ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਅੰਦਰ ਆਪਣੇ ਨਾਮ ਵਿੱਚ ਭਰੋਸਾ ਪੈਦਾ ਕਰ।
ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਮੈ ਸਰਧਾ = ਮੇਰੀ ਸਰਧਾ। ਨਾਮਿ = (ਤੇਰੇ) ਨਾਮ ਵਿਚ।ਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ।
 
जे को सरु संधै जन ऊपरि फिरि उलटो तिसै लगावैगो ॥४॥
Je ko sar sanḏẖai jan ūpar fir ulto ṯisai lagāvaigo. ||4||
If someone aims an arrow at the Lord's humble servant, it will turn around and hit him instead. ||4||
ਜੇਕਰ ਕੋਈ ਜਣਾ, ਸਾਈਂ ਦੇ ਗੋਲੇ ਉਤੇ ਤੀਰ ਖਿਚਦਾ ਹੈ, ਇਹ ਪਿਤੇ ਮੁੜ ਕੇ ਆਖਰਕਾਰ ਉਸ ਨੂੰ ਹੀ ਲਗਦਾ ਹੈ।
ਕੋ = ਕੋਈ। ਸਰੁ = ਤੀਰ। ਸੰਧੈ = ਨਿਸ਼ਾਨਾ ਬੰਨ੍ਹਦਾ ਹੈ। ਉਲਟੋ = ਪਰਤਿਆ ਹੋਇਆ ॥੪॥ਜੇ ਕੋਈ ਮਨੁੱਖ ਉਹਨਾਂ ਸੇਵਕਾਂ ਉਤੇ ਤੀਰ ਚਲਾਂਦਾ ਹੈ, ਉਹ ਤੀਰ ਪਰਤ ਕੇ ਉਸੇ ਨੂੰ ਹੀ ਆ ਲੱਗਦਾ ਹੈ ॥੪॥
 
लोभ लहरि सुआन की संगति बिखु माइआ करंगि लगावैगो ॥७॥
Lobẖ lahar su▫ān kī sangaṯ bikẖ mā▫i▫ā karang lagāvaigo. ||7||
The waves of greed are like packs of dogs. The poison of Maya sticks to the body-skeleton. ||7||
ਲਾਲਚ ਦਾ ਤ੍ਰੰਗ ਕੁਤੇ ਦਾ ਮੇਲ-ਮਿਲਾਪ ਹੈ। ਇਹ ਪ੍ਰਾਣੀ ਨੂੰ ਜ਼ਹਿਰੀਲੀ ਮੋਹਣੀ ਦੇ ਪਿੰਜਰ ਨਾਲ ਜੋੜ ਦਿੰਦਾ ਹੈ।
ਸੁਆਨ = ਕੁੱਤਾ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਕਰੰਗਿ = ਕਰੰਗ ਉੱਤੇ, ਮੁਰਦਾਰ ਉੱਤੇ ॥੭॥(ਉਹਨਾਂ ਦੇ ਅੰਦਰ) ਲੋਭ ਦੀ ਲਹਿਰ ਚੱਲਦੀ ਰਹਿੰਦੀ ਹੈ, (ਇਹ ਲਹਿਰ) ਕੁੱਤੇ ਦੇ ਸੁਭਾਵ ਵਰਗੀ ਹੈ, (ਜਿਵੇਂ ਕੁੱਤਾ) ਮੁਰਦਾਰ ਉੱਤੇ ਜਾਂਦਾ ਹੈ (ਮੁਰਦਾਰ ਨੂੰ ਖ਼ੁਸ਼ ਹੋ ਕੇ ਖਾਂਦਾ ਹੈ, ਤਿਵੇਂ ਲੋਭ-ਲਹਿਰ ਦਾ ਪ੍ਰੇਰਿਆ ਹੋਇਆ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਨੂੰ ਚੰਬੜਿਆ ਰਹਿਦਾ ਹੈ ॥੭॥