Sri Guru Granth Sahib Ji

Search ਲਾਇ in Gurmukhi

चुपै चुप न होवई जे लाइ रहा लिव तार ॥
Cẖupai cẖup na hova▫ī je lā▫e rahā liv ṯār.
By remaining silent, inner silence is not obtained, even by remaining lovingly absorbed deep within.
ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ।ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
 
असंख मोनि लिव लाइ तार ॥
Asaʼnkẖ mon liv lā▫e ṯār.
Countless silent sages, vibrating the String of His Love.
ਅਣਗਿਣਤ ਹਨ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬ੍ਰਿਤੀ ਪ੍ਰਭੂ ਉਤੇ ਕੇਂਦਰ ਕਰਦੇ ਹਨ।
ਮੋਨਿ = ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ = ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
 
आखि आखि रहे लिव लाइ ॥
Ākẖ ākẖ rahe liv lā▫e.
Speak of Him continually, and remain absorbed in His Love.
ਲਗਾਤਾਰ ਤੇਰਾ ਉਚਾਰਣ ਕਰਨ ਦੁਆਰਾ, ਹੇ ਮਾਲਕ! ਮੈਂ ਤੇਰੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
ਆਖਿ ਆਖਿ = ਅੰਦਾਜ਼ਾ ਲਾ ਲਾ ਕੇ। ਰਹੇ = ਰਹਿ ਗਏ ਹਨ, ਥੱਕ ਗਏ ਹਨ। ਲਿਵ ਲਾਇ = ਲਿਵ ਲਾ ਕੇ, ਧਿਆਨ ਜੋੜ ਕੇ।ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।
 
तुधु आपि विछोड़िआ आपि मिलाइआ ॥१॥
Ŧuḏẖ āp vicẖẖoṛi▫ā āp milā▫i▫ā. ||1||
You Yourself separate them from Yourself, and You Yourself reunite with them again. ||1||
ਤੂੰ ਆਪੇ ਹੀ ਪ੍ਰਾਣੀਆਂ ਨੂੰ ਵੱਖਰਾ ਕਰ ਦਿੰਦਾ ਹੈ ਆਪੇ ਹੀ ਉਨ੍ਹਾਂ ਨੂੰ ਜੋੜ ਲੈਂਦਾ ਹੈਂ।
xxx(ਪਰ ਕਿਸੇ ਜੀਵ ਦੇ ਕੀਹ ਵੱਸ? ਹੇ ਪ੍ਰਭੂ!) ਜੀਵ ਨੂੰ ਤੂੰ ਆਪ ਹੀ (ਆਪਣੇ ਨਾਲੋਂ) ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ ॥੧॥
 
नानक सचा पातिसाहु आपे लए मिलाइ ॥४॥१०॥
Nānak sacẖā pāṯisāhu āpe la▫e milā▫e. ||4||10||
O Nanak, the True King absorbs us into Himself. ||4||10||
ਹੈ ਨਾਨਕ! ਸੱਚਾ ਸੁਲਤਾਨ ਖੁਦ ਹੀ ਤਦੋਂ ਬੰਦੇ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।
xxxਤੇ ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੧੦॥
 
जगु सुपना बाजी बनी खिन महि खेलु खेलाइ ॥
Jag supnā bājī banī kẖin mėh kẖel kẖelā▫e.
The world is a drama, staged in a dream. In a moment, the play is played out.
ਇਹ ਸੰਸਾਰ ਸੁਫ਼ਨੇ ਵਿੱਚ ਰਚੇ ਹੋਏ ਇਕ ਨਾਟਕ ਦੀ ਮਾਨਿੰਦ ਹੈ, ਇਕ ਮੁਹਤ ਵਿੱਚ ਇਹ ਖੇਡ ਖਤਮ ਹੋ ਜਾਂਦੀ ਹੈ।
ਬਾਜੀ = ਖੇਡ। ਖੇਲੁ ਖੇਲਾਇ = ਖੇਡ ਖਿਡਾ ਦੇਂਦਾ ਹੈ, ਖੇਡ ਮੁਕਾ ਦੇਂਦਾ ਹੈ।ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।
 
मन रे सबदि तरहु चितु लाइ ॥
Man re sabaḏ ṯarahu cẖiṯ lā▫e.
O mind, swim across, by focusing your consciousness on the Shabad.
ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੁ ਦੇ ਨਾਮ ਨਾਲ ਕਿਰਤੀ ਜੋੜਨ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗੀ।
ਸਬਦਿ = (ਗੁਰੂ ਦੇ) ਸ਼ਬਦ ਵਿਚ।ਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿਚ ਚਿੱਤ ਜੋੜ (ਤੇ ਇਸ ਤਰ੍ਹਾਂ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ।
 
सतगुरि मेलि मिलाइआ नानक सो प्रभु नालि ॥४॥१७॥
Saṯgur mel milā▫i▫ā Nānak so parabẖ nāl. ||4||17||
The True Guru has united me in Union, O Nanak, with that God. ||4||17||
ਨਾਨਕ! ਸੱਚੇ ਗੁਰਦੇਵ ਜੀ ਨੇ ਮੈਨੂੰ ਉਸ ਠਾਕਰ ਦੇ ਮਿਲਾਪ ਅੰਦਰ ਜੋੜ ਦਿੱਤਾ ਹੈ ਜੋ ਸਦੀਵੀ ਹੀ ਮੇਰੇ ਸਾਥ ਹੈ।
ਸਤਿਗੁਰਿ = ਸਤਿਗੁਰ ਨੇ। ਮੇਲਿ = (ਆਪਣੇ ਚਰਨਾਂ ਵਿਚ) ਮਿਲਾ ਕੇ।੪।ਹੇ ਨਾਨਕ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ ॥੪॥੧੭॥
 
मिलि सतसंगति हरि पाईऐ गुरमुखि हरि लिव लाइ ॥
Mil saṯsangaṯ har pā▫ī▫ai gurmukẖ har liv lā▫e.
Join the Sat Sangat, the True Congregation, and find the Lord. The Gurmukh embraces love for the Lord.
ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨਾਲ ਪਿਆਰ ਪਾ ਅਤੇ ਸੱਚੀ ਸੰਗਤ ਨਾਲ ਜੁੜ ਕੇ ਪ੍ਰਭੂ ਨੂੰ ਪਰਾਪਤ ਹੋ।
xxx(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ।
 
भाई रे रामु कहहु चितु लाइ ॥
Bẖā▫ī re rām kahhu cẖiṯ lā▫e.
O Siblings of Destiny, chant the Lord's Name, and focus your consciousness on Him.
ਹੇ ਭਰਾ! ਆਪਣੀ ਬ੍ਰਿਤੀ ਜੌੜ ਕੇ ਹਰੀ ਦੇ ਨਾਮ ਦਾ ਉਚਾਰਣ ਕਰ।
xxxਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।
 
हरि का नामु धिआईऐ सतसंगति मेलि मिलाइ ॥२॥
Har kā nām ḏẖi▫ā▫ī▫ai saṯsangaṯ mel milā▫e. ||2||
So meditate on the Name of the Lord; join and merge with the Sat Sangat, the True Congregation. ||2||
ਸਾਧ ਸੰਗਤ ਦੇ ਮਿਲਾਪ ਵਿੱਚ ਜੁੜ ਕੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
ਮੇਲਿ = ਮੇਲ ਵਿਚ, ਇਕੱਠ ਵਿਚ। ਮਿਲਾਇ = ਮਿਲਿ, ਮਿਲ ਕੇ।੨।(ਇਸ ਵਾਸਤੇ, ਹੇ ਮਨ!) ਸਾਧ ਸੰਗਤ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੨॥
 
हरि हारु कंठि जिनी पहिरिआ गुर चरणी चितु लाइ ॥
Har hār kanṯẖ jinī pahiri▫ā gur cẖarṇī cẖiṯ lā▫e.
Those who wear the Necklace of the Lord around their necks, and focus their consciousness on the Guru's Feet -
ਧਨ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੇ ਪਿਛੇ ਲੱਗੀਆਂ ਫਿਰਦੀਆਂ ਹਨ, ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੀ ਭੋਰਾ ਭੀ ਚਾਹ ਨਹੀਂ,
ਕੰਠਿ = ਗਲ ਵਿਚ। ਲਾਇ = ਲਾ ਕੇ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ,
 
सबदि मिलै सो मिलि रहै जिस नउ आपे लए मिलाइ ॥
Sabaḏ milai so mil rahai jis na▫o āpe la▫e milā▫e.
One whom the Lord merges into Himself is merged in the Shabad, and remains so merged.
ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
ਨਉ = ਨੂੰ। ਆਪੇ = (ਪ੍ਰਭੂ) ਆਪ ਹੀ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।
 
धुरि मसतकि जिन कउ लिखिआ से गुरमुखि रहे लिव लाइ ॥१॥ रहाउ ॥
Ḏẖur masṯak jin ka▫o likẖi▫ā se gurmukẖ rahe liv lā▫e. ||1|| rahā▫o.
Those whose have such pre-ordained destiny written on their foreheads-those Gurmukhs remain absorbed in the Lord's Love. ||1||Pause||
ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।
ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਕਉ = ਨੂੰ, ਵਾਸਤੇ। ਸੇ = ਉਹ ਬੰਦੇ।੧।ਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤ ਜੋੜੀ ਰੱਖਦੇ ਹਨ ॥੧॥ ਰਹਾਉ॥
 
इहु जनमु पदारथु पाइ कै हरि नामु न चेतै लिव लाइ ॥
Ih janam paḏārath pā▫e kai har nām na cẖeṯai liv lā▫e.
The blessing of this human life has been obtained, but still, people do not lovingly focus their thoughts on the Name of the Lord.
ਪ੍ਰਾਣੀ ਨੂੰ ਮਨੁਖੀ ਜੀਵਨ ਦੀ ਇਹ ਦੌਲਤ ਪਰਾਪਤ ਹੋਈ ਹੈ। ਉਹ ਗੂੜ੍ਹੇ ਹਿੱਤ ਨਾਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
ਪਦਾਰਥੁ = ਕੀਮਤੀ ਚੀਜ਼। ਲਿਵ ਲਾਇ = ਸੁਰਤ ਜੋੜ ਕੇ।ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।
 
जिसु नदरि करे सो उबरै हरि सेती लिव लाइ ॥४॥
Jis naḏar kare so ubrai har seṯī liv lā▫e. ||4||
Those whom the Lord blesses with His Glance of Grace are saved; they are lovingly attuned to the Lord. ||4||
ਜਿਸ ਉਤੇ ਵਾਹਿਗੁਰੂ ਆਪਣੀ ਰਹਿਮਤ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨਾਲ ਪ੍ਰੀਤ ਪਾ ਕੇ ਪਾਰ ਉਤਰ ਜਾਂਦਾ ਹੈ।
ਜਿਸੁ = ਜਿਸ (ਮਨੁੱਖ) ਉਤੇ। ਉਬਰੈ = ਬਚ ਜਾਂਦਾ ਹੈ। ਸੇਤੀ = ਨਾਲ।੪।ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ॥੪॥
 
नानक तिन की बाणी सदा सचु है जि नामि रहे लिव लाइ ॥५॥४॥३७॥
Nānak ṯin kī baṇī saḏā sacẖ hai jė nām rahe liv lā▫e. ||5||4||37||
O Nanak, the words of those who are lovingly attuned to the Naam are true forever. ||5||4||37||
ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।
ਬਾਣੀ ਸਚੁ ਹੈ = ਪਰਮਾਤਮਾ ਦਾ ਸਿਮਰਨ ਹੀ (ਉਹਨਾਂ ਦੀ) ਬਾਣੀ ਹੈ, ਸਦਾ ਸਿਫ਼ਤ-ਸਾਲਾਹ ਹੀ ਕਰਦੇ ਹਨ।੫।ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥
 
सो जनु रलाइआ ना रलै जिसु अंतरि बिबेक बीचारु ॥२॥
So jan ralā▫i▫ā nā ralai jis anṯar bibek bīcẖār. ||2||
Those humble beings who are filled with keen understanding and meditative contemplation-even though they intermingle with others, they remain distinct. ||2||
ਜਿਸ ਇਨਸਾਨ ਦੇ ਦਿਲ ਅੰਦਰ ਪ੍ਰਬੀਨ ਸਮਝ ਤੇ ਸੋਚ-ਵਿਚਾਰ ਹੈ, ਉਹ ਮਿਲਾਉਣ ਦੁਆਰਾ (ਅਧਰਮੀਆਂ ਨਾਲ) ਨਹੀਂ ਮਿਲਦਾ।
ਬਿਬੇਕ = ਪਰਖ। ਬਿਬੇਕ ਬੀਚਾਰੁ = ਪਰਖ ਕਰਨ ਦੀ ਸੋਚ।੨।ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ ॥੨॥
 
गुर गिआनु प्रचंडु बलाइआ अगिआनु अंधेरा जाइ ॥२॥
Gur gi▫ān parcẖand balā▫i▫ā agi▫ān anḏẖerā jā▫e. ||2||
The Guru has lit the brilliant light of spiritual wisdom, and the darkness of ignorance has been dispelled. ||2||
ਗੁਰਾ ਨੇ ਬ੍ਰਹਮ ਗਿਆਤ ਦੀ ਚਮਕੀਲੀ ਰੋਸ਼ਨੀ ਪ੍ਰਕਾਸ਼ ਕਰ ਦਿੱਤੀ ਹੈ ਜਿਸ ਨਾਲ ਬੇ-ਸਮਝੀ ਦਾ ਹਨ੍ਹੇਰਾ ਦੂਰ ਹੋ ਗਿਆ ਹੈ।
ਪ੍ਰਚੰਡੁ = ਤੇਜ਼। ਬਲਾਇਆ = ਜਗਾਇਆ।੨।(ਜਿਸ ਮਨੁੱਖ ਨੇ ਆਪਣੇ ਅੰਦਰ) ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੌਸ਼ਨ ਕਰ ਲਿਆ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੨॥
 
करि किरपा मेलाइअनु हरि नामु वसिआ मनि आइ ॥
Kar kirpā melā▫i▫an har nām vasi▫ā man ā▫e.
Granting His Grace, God unites us with Himself. The Name of the Lord comes to abide within the mind.
ਸੁਆਮੀ ਉਨ੍ਹਾਂ ਨੂੰ ਮਿਹਰਬਾਨੀ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਆ ਕੇ ਨਿਵਾਸ ਕਰ ਲੈਂਦਾ ਹੈ।
ਮੇਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਮਨਿ = ਮਨ ਵਿਚ।ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।