Sri Guru Granth Sahib Ji

Search ਲਿਖਿਆ in Gurmukhi

हुकमि रजाई चलणा नानक लिखिआ नालि ॥१॥
Hukam rajā▫ī cẖalṇā Nānak likẖi▫ā nāl. ||1||
O Nanak, it is written that you shall obey the Hukam of His Command, and walk in the Way of His Will. ||1||
ਹੇ ਨਾਨਕ! ਮਰਜ਼ੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ।
ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਵਾਲਾ, ਅਕਾਲ ਪੁਰਖ। ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ।੧।ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ॥੧॥
 
सभना लिखिआ वुड़ी कलाम ॥
Sabẖnā likẖi▫ā vuṛī kalām.
were all inscribed by the Ever-flowing Pen of God.
ਵਾਹਿਗੁਰੂ ਦੀ ਸਦਾ-ਵਗਦੀ ਹੋਈ ਕਲਮ ਦੇ ਨਾਲ।
ਵੁੜੀ = ਵਗਦੀ, ਚਲਦੀ। ਕਲਾਮ = ਕਲਮ। ਵੁੜੀ ਕਲਾਮ = ਚਲਦੀ ਕਲਮ ਨਾਲ, ਭਾਵ, ਕਲਮ ਨੂੰ ਰੋਕਣ ਤੋਂ ਬਿਨਾ ਹੀ ਇਕ-ਤਾਰ।ਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ।
 
लेखा लिखिआ केता होइ ॥
Lekẖā likẖi▫ā keṯā ho▫e.
Just imagine what a huge scroll it would take!
ਨਿਵਿਸਤ ਸ਼ੁਦਾ ਲੇਖਾ-ਪਤ, ਇਹ ਕਿੱਡਾ ਵੱਡਾ ਹੋਵੇਗਾ?
ਲੇਖਾ ਲਿਖਿਆ = ਲਿਖਿਆ ਹੋਇਆ ਲੇਖਾ, ਜੇ ਇਹ ਲੇਖਾ ਲਿਖਿਆ ਜਾਏ। ਕੇਤਾ ਹੋਇ = ਕੇਡਾ ਵੱਡਾ ਹੋ ਜਾਏ, ਬੇਅੰਤ ਹੋ ਜਾਏ।(ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ।
 
बहुता करमु लिखिआ ना जाइ ॥
Bahuṯā karam likẖi▫ā nā jā▫e.
His Blessings are so abundant that there can be no written account of them.
ਘਨੇਰੀਆਂ ਹਨ ਉਸ ਦੀਆਂ ਬਖਸ਼ਿਸ਼ਾਂ ਇਹ ਲਿਖੀਆਂ ਨਹੀਂ ਜਾ ਸਕਦੀਆਂ।
ਕਰਮੁ = ਬਖ਼ਸ਼ਸ਼।ਅਕਾਲ ਪੁਰਖ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ।
 
जिन हरि जन सतिगुर संगति पाई तिन धुरि मसतकि लिखिआ लिखासि ॥
Jin har jan saṯgur sangaṯ pā▫ī ṯin ḏẖur masṯak likẖi▫ā likẖās.
Those humble servants of the Lord who have attained the Company of the True Guru, have such pre-ordained destiny inscribed on their foreheads.
ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦੀ ਸੁਹਬਤ ਪਰਾਪਤ ਹੋਈ ਹੈ, ਉਨ੍ਹਾਂ ਦੇ ਮੱਥਿਆਂ ਉਤੇ, ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
ਧੁਰਿ = ਧੁਰ ਤੋਂ, ਪਰਮਾਤਮਾ ਵਲੋਂ। ਮਸਤਕਿ = ਮੱਥੇ ਉੱਤੇ। ਲਿਖਾਸਿ = ਲੇਖ {ਲਫ਼ਜ਼ 'ਜੀਵਾਸਿ' ਅਤੇ 'ਲਿਖਾਸਿ' ਲਫ਼ਜ਼ 'ਜੀਵੇ' ਅਤੇ 'ਲੇਖ' ਤੋਂ ਬਦਲੇ ਹੋਏ ਹਨ ਤੁਕਾਂਤ ਪੂਰਾ ਕਰਨ ਲਈ}।ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ।
 
स्मबति साहा लिखिआ मिलि करि पावहु तेलु ॥
Sambaṯ sāhā likẖi▫ā mil kar pāvhu ṯel.
The day of my wedding is pre-ordained. Come, gather together and pour the oil over the threshold.
ਵਿਆਹ ਦਾ ਸਾਲ ਤੇ ਦਿਹਾੜਾ (ਮੁਕੱਰਰ) ਜਾ (ਲਿਖਿਆ ਹੋਇਆ) ਹੈ। ਮੇਰੀਓ ਸਖੀਓ ਇਕੱਠੀਆਂ ਹੋ ਕੇ ਬੂਹੇ ਉਤੇ ਤੇਲ ਚੋਵੋ।
ਸੰਬਤਿ = ਸਾਲ, ਵਰ੍ਹਾ। ਸਾਹਾ = ਵਿਆਹੇ ਜਾਣ ਦਾ ਦਿਨ। ਲਿਖਿਆ = ਮਿਥਿਆ ਹੋਇਆ। ਮਿਲਿ ਕਰਿ = ਰਲ ਕੇ। ਪਾਵਹੁ ਤੇਲੁ = {❀ ਨੋਟ: ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਮਾਂਈਏਂ ਪਾਈਦਾ ਹੈ। ਚਾਚੀਆਂ ਤਾਈਆਂ ਸਹੇਲੀਆਂ ਰਲ ਕੇ ਉਸ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਤੇ ਅਸੀਸਾਂ ਦੇ ਗੀਤ ਗਾਂਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}।(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈਆਂ ਕਰਿਆ ਕਰ।) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ-ਚਿੱਠੀ ਆਉਣੀ ਹੈ।
 
फुलु भाउ फलु लिखिआ पाइ ॥
Ful bẖā▫o fal likẖi▫ā pā▫e.
The Flower and the Fruit of the Lord's Love are obtained by pre-ordained destiny.
ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ।
ਭਾਉ = ਭਾਵਨਾ, ਰੁਚੀ।(ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ)।
 
पूरबि लिखिआ कमावणा कोइ न मेटणहारु ॥३॥
Pūrab likẖi▫ā kamāvaṇā ko▫e na metaṇhār. ||3||
They act according to their pre-ordained destiny, which no one can erase. ||3||
ਉਹ ਧੁਰ ਦੀ ਲਿਖੀ ਹੋਈ ਲਿਖਤਕਾਰ ਅਨੁਸਾਰ ਕਰਮ ਕਰਦੇ ਹਨ, ਜਿਸ ਨੂੰ ਕੋਈ ਭੀ ਮੇਟਨ ਦੇ ਸਮਰਥ ਨਹੀਂ।
xxxਪਰ ਉਹਨਾਂ ਦੇ ਭੀ ਕੀਹ ਵੱਸ? ਪੂਰਬਲੇ ਜੀਵਨ ਵਿਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਹੀ ਕਮਾਈ ਕਰੀਦੀ ਹੈ, ਕੋਈ (ਆਪਣੇ ਉੱਦਮ ਨਾਲ ਉਹਨਾਂ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ॥੩॥
 
जिन कउ पूरबि लिखिआ तिन सतगुरु मिलिआ आइ ॥४॥
Jin ka▫o pūrab likẖi▫ā ṯin saṯgur mili▫ā ā▫e. ||4||
Those who have such pre-ordained destiny come to meet the True Guru. ||4||
ਸੱਚਾ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਂਦਾ ਹੈ, ਜਿਨ੍ਹਾਂ ਲਈ ਧੁਰੋ ਐਸੀ ਲਿਖਤਾਕਾਰ ਹੁੰਦੀ ਹੈ।
xxxਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ ॥੪॥
 
धुरि मसतकि जिन कउ लिखिआ से गुरमुखि रहे लिव लाइ ॥१॥ रहाउ ॥
Ḏẖur masṯak jin ka▫o likẖi▫ā se gurmukẖ rahe liv lā▫e. ||1|| rahā▫o.
Those whose have such pre-ordained destiny written on their foreheads-those Gurmukhs remain absorbed in the Lord's Love. ||1||Pause||
ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।
ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਕਉ = ਨੂੰ, ਵਾਸਤੇ। ਸੇ = ਉਹ ਬੰਦੇ।੧।ਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤ ਜੋੜੀ ਰੱਖਦੇ ਹਨ ॥੧॥ ਰਹਾਉ॥
 
जिन कउ पूरबि लिखिआ सतगुरु भेटिआ तिन आइ ॥२॥
Jin ka▫o pūrab likẖi▫ā saṯgur bẖeti▫ā ṯin ā▫e. ||2||
The True Guru comes to meet those who have such pre-ordained destiny. ||2||
ਸੱਚੇ ਗੁਰੂ ਜੀ ਆ ਕੇ ਉਨ੍ਹਾਂ ਨੂੰ ਮਿਲ ਪੈਦੇ ਹਨ, ਜਿਨ੍ਹਾਂ ਲਈ ਪਰਾਪੂਰਬਲੀ ਐਸੀ ਲਿਖਤਾਕਾਰ ਹੁੰਦੀ ਹੈ।
ਭੇਟਿਆ = ਮਿਲਿਆ।੨।(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥੨॥
 
जो हरि प्रभ भाणा सो थीआ धुरि लिखिआ न मेटै कोइ ॥३॥
Jo har parabẖ bẖāṇā so thī▫ā ḏẖur likẖi▫ā na metai ko▫e. ||3||
All things happen according to the Will of the Lord God. No one can erase the pre-ordained Writ of Destiny. ||3||
ਜੋ ਕੁਝ ਵਾਹਿਗੁਰੂ ਸੁਆਮੀ ਦੀ ਰਜ਼ਾ ਹੈ, ਉਹੀ ਹੁੰਦਾ ਹੈ। ਮੁੱਢ ਦੀ ਲਿਖੀ ਹੋਈ ਲਿਖਤਾਕਾਰ ਨੂੰ ਕੋਈ ਭੀ ਮੇਸ ਨਹੀਂ ਸਕਦਾ।
xxx(ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ॥੩॥
 
लिखिआ लेखु तिनि पुरखि बिधातै दुखु सहसा मिटि गइआ ॥१॥ रहाउ ॥
Likẖi▫ā lekẖ ṯin purakẖ biḏẖāṯai ḏukẖ sahsā mit ga▫i▫ā. ||1|| rahā▫o.
If the Supreme Lord, the Architect of Destiny, writes such an order, then anguish and anxiety are erased. ||1||Pause||
ਕਿਸਮਤ ਦੇ ਲਿਖਾਰੀ ਉਸ ਸੁਆਮੀ ਨੇ ਐਸੀ ਲਿਖਤਾਕਾਰ ਲਿਖ ਦਿਤੀ ਤੇ ਮੇਰੀ ਤਕਲੀਫ ਤੇ ਫ਼ਿਕਰ ਚਿੰਤਾ ਰਫ਼ਾ ਹੋ ਗਏ ਹਨ। ਠਹਿਰਾਉ।
ਤਿਨਿ = ਉਸ ਨੇ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਨਹਾਰ ਨੇ।੧।ਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ ॥੧॥ ਰਹਾਉ॥
 
जे होवी पूरबि लिखिआ ता गुर का बचनु कमाहि ॥१॥ रहाउ ॥
Je hovī pūrab likẖi▫ā ṯā gur kā bacẖan kamāhi. ||1|| rahā▫o.
If you are so pre-destined, then act according to the Guru's Teachings. ||1||Pause||
ਜੇਕਰ ਧੁਰੋਂ ਤੇਰੇ ਲਈ ਐਸੀ ਲਿਖਤਾਕਾਰ ਹੈ, ਤਦ ਤੂੰ ਗੁਰਾਂ ਦੇ ਫੁਰਮਾਨ ਦੀ ਪਾਲਣਾ ਕਰ।
ਪੂਰਬਿ = ਮੁੱਢ ਤੋਂ।੧।ਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ, ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ॥੧॥ ਰਹਾਉ॥
 
गुर ते महलु परापते जिसु लिखिआ होवै मथि ॥१॥
Gur ṯe mahal parāpaṯe jis likẖi▫ā hovai math. ||1||
One who has such destiny written on his forehead enters the Mansion of the Lord's Presence, through the Guru. ||1||
ਜਿਸ ਦੇ ਮਸਤਕ ਉਤੇ ਐਸੀ ਲਿਖਤਾਕਾਰ ਹੈ, ਉਹ ਗੁਰਾਂ ਦੇ ਰਾਹੀਂ ਸਾਈਂ ਦੀ ਹਜ਼ੂਰੀ ਪਾ ਲੈਂਦਾ ਹੈ।
ਮਹਲੁ = (ਪਰਮਾਤਮਾ ਦੇ ਚਰਨਾਂ ਵਿਚ) ਨਿਵਾਸ। ਜਿਸੁ ਮਥਿ = ਜਿਸ (ਮਨੁੱਖ) ਦੇ ਮੱਥੇ ਉੱਤੇ।੧।(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ ॥੧॥
 
जिस कउ पूरबि लिखिआ तिनि सतिगुर चरन गहे ॥२॥
Jis ka▫o pūrab likẖi▫ā ṯin saṯgur cẖaran gahe. ||2||
Those who have such pre-ordained destiny hold tight to the Feet of the True Guru. ||2||
ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਦੇ ਪੈਰ ਘੁਟ ਕੇ ਫੜੀ ਰੱਖਦੇ ਹਨ।
ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ)। ਤਿਨਿ = ਉਸ (ਮਨੁੱਖ) ਨੇ। ਗਹੇ = ਫੜ ਲਏ।੨।ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ), ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ॥੨॥
 
जिन कउ मसतकि लिखिआ तिन पाइआ हरि नामु ॥१॥
Jin ka▫o masṯak likẖi▫ā ṯin pā▫i▫ā har nām. ||1||
Those who have such destiny written upon their foreheads obtain the Name of the Lord. ||1||
ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਹਾਸਲ ਕਰ ਲੈਂਦੇ ਹਨ।
ਮਸਤਕਿ = ਮੱਥੇ ਉਤੇ।੧।ਜਿਨ੍ਹਾਂ ਦੇ ਮੱਥੇ ਉੱਤੇ (ਧੁਰੋਂ ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਉੱਘੜਦਾ ਹੈ, ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ ॥੧॥
 
मिलि साधू मुखु ऊजला पूरबि लिखिआ पाइ ॥
Mil sāḏẖū mukẖ ūjlā pūrab likẖi▫ā pā▫e.
Meeting with the Holy Saint, my face is radiant; I have realized my pre-ordained destiny.
ਗੁਰੂ ਨੂੰ ਭੇਟਣ ਦੁਆਰਾ ਮੇਰਾ ਚਿਹਰਾ ਸੁਰਖ਼ਰੂ ਹੋ ਗਿਆ ਹੈ ਤੇ ਮੇਰੇ ਲਈ ਜੋ ਕੁਝ ਧੁਰੋਂ ਲਿਖਿਆ ਹੋਇਆ ਸੀ ਉਹ ਮੈਂ ਪਾ ਲਿਆ ਹੈ।
ਮਿਲਿ = ਮਿਲ ਕੇ। ਸਾਧੂ = ਗੁਰੂ। ਊਜਲਾ = ਰੋਸ਼ਨ। ਪੂਰਬਿ = ਪਹਿਲੇ (ਜਨਮ ਦੇ) ਸਮੇਂ ਵਿਚ।ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ। (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ।
 
जिन कउ पूरबि लिखिआ तिन का सखा गोविंदु ॥
Jin ka▫o pūrab likẖi▫ā ṯin kā sakẖā govinḏ.
One whose destiny is so pre-ordained, obtains the Lord of the Universe as his Companion.
ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਦਾ ਸਾਥੀ ਹੁੰਦਾ ਹੈ।
ਪੂਰਬਿ = ਪਹਿਲੇ ਜਨਮ ਦੇ ਸਮੇਂ ਵਿਚ।ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ।
 
करते हथि वडिआईआ पूरबि लिखिआ पाइ ॥३॥
Karṯe hath vaḏi▫ā▫ī▫ā pūrab likẖi▫ā pā▫e. ||3||
Greatness is in the Hands of the Creator; it is obtained by pre-ordained destiny. ||3||
ਚੰਗਿਆਈਆਂ ਸਿਰਜਣਹਾਰ ਦੇ ਹੱਥ ਵਿੱਚ ਹਨ। ਧੁਰ ਦੀ ਲਿਖਤਾਕਾਰ ਅਨੁਸਾਰ ਪ੍ਰਾਣੀ ਉਨ੍ਹਾਂ ਨੂੰ ਪਾਉਂਦਾ ਹੈ।
ਹਥਿ = ਹੱਥ ਵਿਚ।੩।(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥