Sri Guru Granth Sahib Ji

Search ਲਿਵ in Gurmukhi

चुपै चुप न होवई जे लाइ रहा लिव तार ॥
Cẖupai cẖup na hova▫ī je lā▫e rahā liv ṯār.
By remaining silent, inner silence is not obtained, even by remaining lovingly absorbed deep within.
ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ।ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
 
असंख मोनि लिव लाइ तार ॥
Asaʼnkẖ mon liv lā▫e ṯār.
Countless silent sages, vibrating the String of His Love.
ਅਣਗਿਣਤ ਹਨ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬ੍ਰਿਤੀ ਪ੍ਰਭੂ ਉਤੇ ਕੇਂਦਰ ਕਰਦੇ ਹਨ।
ਮੋਨਿ = ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ = ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
 
आखि आखि रहे लिव लाइ ॥
Ākẖ ākẖ rahe liv lā▫e.
Speak of Him continually, and remain absorbed in His Love.
ਲਗਾਤਾਰ ਤੇਰਾ ਉਚਾਰਣ ਕਰਨ ਦੁਆਰਾ, ਹੇ ਮਾਲਕ! ਮੈਂ ਤੇਰੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
ਆਖਿ ਆਖਿ = ਅੰਦਾਜ਼ਾ ਲਾ ਲਾ ਕੇ। ਰਹੇ = ਰਹਿ ਗਏ ਹਨ, ਥੱਕ ਗਏ ਹਨ। ਲਿਵ ਲਾਇ = ਲਿਵ ਲਾ ਕੇ, ਧਿਆਨ ਜੋੜ ਕੇ।ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।
 
पूरबि लिखत लिखे गुरु पाइआ मनि हरि लिव मंडल मंडा हे ॥१॥
Pūrab likẖaṯ likẖe gur pā▫i▫ā man har liv mandal mandā he. ||1||
By pre-ordained destiny, I have met with the Guru. I have entered into the realm of the Lord's Love. ||1||
ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
ਪੂਰਬਿ = ਪੂਰਬ ਵਿਚ, ਪਹਿਲੇ ਬੀਤੇ ਸਮੇ ਵਿਚ। ਪੂਰਬਿ ਲਿਖੇ ਲਿਖਤ = ਪਿਛਲੇ (ਕੀਤੇ ਕਰਮਾਂ ਦੇ) ਲਿਖੇ ਹੋਏ ਸੰਸਕਾਰਾਂ ਅਨੁਸਾਰ। ਮਨਿ = ਮਨ ਵਿਚ। ਮੰਡਲ ਮੰਡਾ = ਜੜਿਆ ਹੈ।ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ॥੧॥
 
मिलि सतसंगति हरि पाईऐ गुरमुखि हरि लिव लाइ ॥
Mil saṯsangaṯ har pā▫ī▫ai gurmukẖ har liv lā▫e.
Join the Sat Sangat, the True Congregation, and find the Lord. The Gurmukh embraces love for the Lord.
ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨਾਲ ਪਿਆਰ ਪਾ ਅਤੇ ਸੱਚੀ ਸੰਗਤ ਨਾਲ ਜੁੜ ਕੇ ਪ੍ਰਭੂ ਨੂੰ ਪਰਾਪਤ ਹੋ।
xxx(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ।
 
धुरि मसतकि जिन कउ लिखिआ से गुरमुखि रहे लिव लाइ ॥१॥ रहाउ ॥
Ḏẖur masṯak jin ka▫o likẖi▫ā se gurmukẖ rahe liv lā▫e. ||1|| rahā▫o.
Those whose have such pre-ordained destiny written on their foreheads-those Gurmukhs remain absorbed in the Lord's Love. ||1||Pause||
ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।
ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਕਉ = ਨੂੰ, ਵਾਸਤੇ। ਸੇ = ਉਹ ਬੰਦੇ।੧।ਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤ ਜੋੜੀ ਰੱਖਦੇ ਹਨ ॥੧॥ ਰਹਾਉ॥
 
इहु जनमु पदारथु पाइ कै हरि नामु न चेतै लिव लाइ ॥
Ih janam paḏārath pā▫e kai har nām na cẖeṯai liv lā▫e.
The blessing of this human life has been obtained, but still, people do not lovingly focus their thoughts on the Name of the Lord.
ਪ੍ਰਾਣੀ ਨੂੰ ਮਨੁਖੀ ਜੀਵਨ ਦੀ ਇਹ ਦੌਲਤ ਪਰਾਪਤ ਹੋਈ ਹੈ। ਉਹ ਗੂੜ੍ਹੇ ਹਿੱਤ ਨਾਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
ਪਦਾਰਥੁ = ਕੀਮਤੀ ਚੀਜ਼। ਲਿਵ ਲਾਇ = ਸੁਰਤ ਜੋੜ ਕੇ।ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।
 
जिसु नदरि करे सो उबरै हरि सेती लिव लाइ ॥४॥
Jis naḏar kare so ubrai har seṯī liv lā▫e. ||4||
Those whom the Lord blesses with His Glance of Grace are saved; they are lovingly attuned to the Lord. ||4||
ਜਿਸ ਉਤੇ ਵਾਹਿਗੁਰੂ ਆਪਣੀ ਰਹਿਮਤ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨਾਲ ਪ੍ਰੀਤ ਪਾ ਕੇ ਪਾਰ ਉਤਰ ਜਾਂਦਾ ਹੈ।
ਜਿਸੁ = ਜਿਸ (ਮਨੁੱਖ) ਉਤੇ। ਉਬਰੈ = ਬਚ ਜਾਂਦਾ ਹੈ। ਸੇਤੀ = ਨਾਲ।੪।ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ॥੪॥
 
नानक तिन की बाणी सदा सचु है जि नामि रहे लिव लाइ ॥५॥४॥३७॥
Nānak ṯin kī baṇī saḏā sacẖ hai jė nām rahe liv lā▫e. ||5||4||37||
O Nanak, the words of those who are lovingly attuned to the Naam are true forever. ||5||4||37||
ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।
ਬਾਣੀ ਸਚੁ ਹੈ = ਪਰਮਾਤਮਾ ਦਾ ਸਿਮਰਨ ਹੀ (ਉਹਨਾਂ ਦੀ) ਬਾਣੀ ਹੈ, ਸਦਾ ਸਿਫ਼ਤ-ਸਾਲਾਹ ਹੀ ਕਰਦੇ ਹਨ।੫।ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥
 
अनदिनु भगति करे सदा साचे की लिव लाइ ॥
An▫ḏin bẖagaṯ kare saḏā sācẖe kī liv lā▫e.
Night and day, worship the True Lord with devotion and love forever.
ਐਸਾ ਪੁਰਸ਼, ਰੈਣ ਦਿਨਸ, ਹਮੇਸ਼ਾਂ ਹੀ ਪਿਆਰ ਨਾਲ ਸਤਿਪੁਰਖ ਦੀ ਖਿਦਮਤ ਕਰਦਾ ਹੈ।
ਅਨਦਿਨੁ = ਹਰ ਰੋਜ਼।ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ।
 
तिन कउ महलु हदूरि है जो सचि रहे लिव लाइ ॥३॥
Ŧin ka▫o mahal haḏūr hai jo sacẖ rahe liv lā▫e. ||3||
Those who remain lovingly absorbed in the True One see the Mansion of His Presence close at hand. ||3||
ਜਿਹੜੇ ਸੱਚੇ-ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦੇ ਹਨ, ਉਨ੍ਹਾਂ ਲਈ ਉਸ ਦਾ ਮੰਦਰ ਸਾਹਮਣੇ ਦਿਸਦਾ ਹੈ।
ਮਹਲੁ = ਟਿਕਾਣਾ।੩।ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੩॥
 
सचा रंगु न उतरै जो सचि रते लिव लाइ ॥
Sacẖā rang na uṯrai jo sacẖ raṯe liv lā▫e.
This True Color shall not fade away, for those who are attuned to His Love.
ਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ।
ਸਚਾ = ਸਦਾ ਕਾਇਮ ਰਹਿਣ ਵਾਲਾ।ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ।
 
गुरमती सद मनि वसिआ सचि रहे लिव लाइ ॥१॥
Gurmaṯī saḏ man vasi▫ā sacẖ rahe liv lā▫e. ||1||
Through the Guru's Teachings, the True One dwells forever in the mind of those who remain lovingly attached to Him. ||1||
ਗੁਰਾਂ ਦੀ ਸਿੱਖਿਆ ਤਾਬੇ ਸੱਚਾ-ਸੁਆਮੀ ਸਦੀਵ ਹੀ ਬੰਦੇ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਉਸ ਦੀ ਪ੍ਰੀਤ ਅੰਦਰ ਰੰਗਿਆ ਰਿੰਹਦਾ ਹੈ।
ਸਦ = ਸਦਾ। ਮਨਿ = ਮਨ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ।੧।ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮੱਤ ਦੀ ਬਰਕਤਿ ਨਾਲ ਪਰਮਾਤਮਾ ਵੱਸ ਪੈਂਦਾ ਹੈ, ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ ॥੧॥
 
जन नानक उतम पदु पाइआ सतिगुर की लिव लाइ ॥४॥२॥६६॥
Jan Nānak uṯam paḏ pā▫i▫ā saṯgur kī liv lā▫e. ||4||2||66||
Servant Nanak has obtained the most exalted state, lovingly attuned to the True Guru. ||4||2||66||
ਆਪਣੀ ਬ੍ਰਿਤੀ ਸਚੇ ਗੁਰਾਂ ਨਾਲ ਜੋੜਣ ਦੁਆਰਾ ਨਫਰ ਨਾਨਕ ਨੇ ਉੱਚਾ ਮਰਤਬਾ ਪਰਾਪਤ ਕਰ ਲਿਆ ਹੈ।
ਪਦੁ = ਆਤਮਕ ਜੀਵਨ ਦਾ ਦਰਜਾ। ਲਿਵ ਲਾਇ = ਸੁਰਤ ਜੋੜ ਕੇ, ਧਿਆਨ ਧਰ ਕੇ।੪।ਹੇ ਦਾਸ ਨਾਨਕ! ਸਤਿਗੁਰੁ ਦੀ ਸਿੱਖਿਆ ਵਿਚ ਸੁਰਤ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ ॥੪॥੨॥੬੬॥
 
गुरमति हरि लिव उबरे अलिपतु रहे सरणाइ ॥
Gurmaṯ har liv ubre alipaṯ rahe sarṇā▫e.
Through the Guru's Teachings, some embrace love for the Lord, and are saved. They remain detached and unaffected, and they find the Sanctuary of the Lord.
ਗੁਰਾਂ ਦੇ ਉਪਦੇਸ਼ ਅਧੀਨ ਜੀਵ ਵਾਹਿਗੁਰੂ ਨਾਲ ਪ੍ਰੀਤ ਪਾ ਕੇ ਬੰਦਖਲਾਸ ਹੋ ਜਾਂਦੇ ਹਨ ਅਤੇ ਸਾਈਂ ਦੀ ਸ਼ਰਣ ਸੰਭਾਲ ਕੇ, ਉਹ ਸੰਸਾਰ ਤੋਂ ਅਟੰਕ ਰਹਿੰਦੇ ਹਨ।
ਉਬਰੇ = ਬਚ ਜਾਂਦੇ ਹਨ। ਅਲਿਪਤੁ = ਨਿਰਲੇਪ।(ਜੇਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿਚ ਸੁਰਤ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ।
 
हरि नामु सलाहनि नामु मनि नामि रहनि लिव लाइ ॥
Har nām salāhan nām man nām rahan liv lā▫e.
They praise the Lord's Name, they keep the Naam in their minds, and they remain attached to the Love of the Naam.
ਉਹ ਸਾਈਂ ਦੇ ਨਾਮ ਦੀ ਸਿਫ਼ਤ ਕਰਦੇ ਹਨ, ਨਾਮ ਨੂੰ ਚਿੱਤ ਅੰਦਰ ਰੱਖਦੇ ਹਨ ਤੇ ਨਾਮ ਦੀ ਪ੍ਰੀਤ ਨਾਲ ਜੁੜੇ ਰਹਿੰਦੇ ਹਨ।
ਮਨਿ = ਮਨ ਵਿਚ। ਨਾਮਿ = ਨਾਮ ਵਿਚ।ਉਹ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।
 
गुरु पूरा आराधि नित इकसु की लिव लागु ॥१॥ रहाउ ॥
Gur pūrā ārāḏẖ niṯ ikas kī liv lāg. ||1|| rahā▫o.
Dwell upon the Perfect Guru each day, and attach yourself to the One Lord. ||1||Pause||
ਹਰ ਰੋਜ ਪੂਰਨ ਗੁਰਦੇਵ ਜੀ ਨੂੰ ਚੇਤੇ ਕਰ ਅਤੇ ਇਕ ਸਾਹਿਬ ਨਾਲ ਪਿਆਰ ਪਾ। ਠਹਿਰਾਉ।
ਲਿਵ = ਲਗਨ। ਲਾਗੁ = ਲਾਈ ਰੱਖ।੧।ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ (ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ) ਇਕ ਪਰਮਾਤਮਾ (ਦੇ ਚਰਨਾਂ) ਦੀ ਲਗਨ (ਆਪਣੇ ਅੰਦਰ) ਲਾਈ ਰੱਖ ॥੧॥ ਰਹਾਉ॥
 
अंतरि जोति प्रगासीआ एकसु सिउ लिव लाइ ॥
Anṯar joṯ pargāsī▫ā ekas si▫o liv lā▫e.
The Divine Light illuminates my inner being, and I am lovingly absorbed in the One.
ਇਕ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ ਮੇਰਾ ਦਿਲ ਰੱਬੀ-ਨੂਰ ਨਾਲ ਰੌਸ਼ਨ ਹੋ ਗਿਆ ਹੈ।
ਅੰਤਰਿ = ਅੰਦਰ, ਮਨ ਵਿਚ। ਏਕਸੁ ਸਿਉ = ਇਕ (ਪਰਮਾਤਮਾ) ਨਾਲ। ਲਾਇ = ਲਾ ਕੇ।ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ।
 
हरि जन हरि लिव उधरे नानक सद बलिहारु ॥४॥२१॥९१॥
Har jan har liv uḏẖre Nānak saḏ balihār. ||4||21||91||
The servants of the Lord are saved by the Love of the Lord. O Nanak, I am forever a sacrifice to them. ||4||21||91||
ਨਾਨਕ ਰੱਬ ਦੇ ਗੋਲਿਆਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹੈ, ਜੋ ਰੱਬ ਦੀ ਪ੍ਰੀਤ ਰਾਹੀਂ ਪਾਰ ਉਤਰ ਗਏ ਹਨ।
ਉਧਰੇ = ਬਚ ਗਏ।੪।(ਪਰਮਾਤਮਾ ਦੀ ਮਿਹਰ ਨਾਲ) ਪਰਮਾਤਮਾ ਦੇ ਭਗਤ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਬਚਦੇ ਹਨ। ਹੇ ਨਾਨਕ! ਤੂੰ ਸਦਾ ਉਸ ਪਰਮਾਤਮਾ ਤੋਂ ਸਦਕੇ ਹੋਹੁ ॥੪॥੨੧॥੯੧॥
 
छोडि सगल सिआणपा साचि सबदि लिव लाइ ॥१॥ रहाउ ॥
Cẖẖod sagal si▫āṇpā sācẖ sabaḏ liv lā▫e. ||1|| rahā▫o.
Give up all your clever mental tricks, and lovingly attune yourself to the True Word of the Shabad. ||1||Pause||
ਆਪਣੀਆਂ ਸਾਰੀਆਂ ਅਕਲ ਤਿਆਗ ਦੇ ਅਤੇ ਸਚੇ-ਨਾਮ ਨਾਲ ਪਿਰਹੜੀ ਪਾ। ਠਹਿਰਾਉ।
ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਸ਼ਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ।੧।(ਆਪਣੀਆਂ) ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜ ॥੧॥ ਰਹਾਉ॥