Sri Guru Granth Sahib Ji

Search ਵਡਿਆਈ in Gurmukhi

हुकमी होवनि जीअ हुकमि मिलै वडिआई ॥
Hukmī hovan jī▫a hukam milai vadi▫ā▫ī.
By His Command, souls come into being; by His Command, glory and greatness are obtained.
ਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ।
ਜੀਅ-ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ।
 
गावै को गुण वडिआईआ चार ॥
Gāvai ko guṇ vaḏi▫ā▫ī▫ā cẖār.
Some sing of His Glorious Virtues, Greatness and Beauty.
ਕਈ ਸੁਆਮੀ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਗਾਇਨ ਕਰਦੇ ਹਨ।
ਚਾਰ = ਸੁੰਦਰ, ਸੋਹਣੀਆਂ।ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ।
 
अम्रित वेला सचु नाउ वडिआई वीचारु ॥
Amriṯ velā sacẖ nā▫o vadi▫ā▫ī vīcẖār.
In the Amrit Vaylaa, the ambrosial hours before dawn, chant the True Name, and contemplate His Glorious Greatness.
ਸੁਬ੍ਹਾ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਰ।
ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ 'ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ।ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
 
करि करि वेखै कीता आपणा जिव तिस दी वडिआई ॥
Kar kar vekẖai kīṯā āpṇā jiv ṯis ḏī vadi▫ā▫ī.
Having created the creation, He watches over it Himself, by His Greatness.
ਰਚਨਾ ਨੂੰ ਰੱਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੇ ਕੀਤੇ ਕੰਮ ਨੂੰ ਦੇਖਦਾ ਹੈ।
ਵੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਵ = ਜਿਵੇਂ। ਵਡਿਆਈ = ਰਜ਼ਾ।ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
 
करि करि देखै कीता आपणा जिउ तिस दी वडिआई ॥
Kar kar ḏekẖai kīṯā āpṇā ji▫o ṯis ḏī vadi▫ā▫ī.
Having created the creation, He watches over it Himself, by His Greatness.
ਰਚਨਾ ਨੂੰ ਰਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਦੇਖਦਾ ਹੈ।
ਕਰਿ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।
 
कहणु न जाई तेरी तिलु वडिआई ॥२॥
Kahaṇ na jā▫ī ṯerī ṯil vadi▫ā▫ī. ||2||
they cannot describe even an iota of Your Greatness. ||2||
ਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭੀ ਨਹੀਂ ਦੱਸ ਸਕਦੇ।
ਤਿਲੁ = ਰਤਾ ਜਿਤਨੀ ਭੀ।੨।ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ ॥੨॥
 
सिधा पुरखा कीआ वडिआईआ ॥
Siḏẖā purkẖā kī▫ā vaḏi▫ā▫ī▫ā.
all the great miraculous spiritual powers of the Siddhas -
ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ;
 
साचे नाम की तिलु वडिआई ॥
Sācẖe nām kī ṯil vadi▫ā▫ī.
Trying to describe even an iota of the Greatness of the True Name,
ਇਨਸਾਨ ਸੱਚੇ ਨਾਮ ਦੀ ਬਜ਼ੁਰਗੀ ਨੂੰ ਬਿਆਨ ਕਰਦੇ ਹੋਏ,
ਤਿਲੁ = ਰਤਾ ਭਰ ਭੀ।ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ…
 
जिथै मिलहि वडिआईआ सद खुसीआ सद चाउ ॥
Jithai milėh vaḏi▫ā▫ī▫ā saḏ kẖusī▫ā saḏ cẖā▫o.
There, where greatness, eternal peace and everlasting joy are bestowed,
ਜਿਥੇ ਇਜ਼ਤਾਂ ਸਦੀਵੀ ਪ੍ਰਸੰਨਤਾ ਅਤੇ ਹਮੇਸ਼ਾਂ ਦੇ ਉਤਸ਼ਾਹ ਪ੍ਰਦਾਨ ਹੁੰਦੇ ਹਨ,
ਮਿਲਹਿ = ਮਿਲਦੀਆਂ ਹਨ। ਸਦ = ਸਦਾ।ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।
 
सचा साहिबु सेवीऐ सचु वडिआई देइ ॥
Sacẖā sāhib sevī▫ai sacẖ vadi▫ā▫ī ḏe▫e.
Serve your True Lord and Master, and you shall be blessed with true greatness.
ਸੱਚੇ ਸੁਆਮੀ ਦੀ ਸੇਵਾ ਕਰ ਜੋ ਤੈਨੂੰ ਸੱਚੀ ਪ੍ਰਭਤਾ ਪਰਦਾਨ ਕਰੇਗਾ।
ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੇਵੀਐ = ਸਿਮਰਨਾ ਚਾਹੀਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ।ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ।
 
दरि सचै सची वडिआई सहजे सचि समाउ ॥
Ḏar sacẖai sacẖī vadi▫ā▫ī sėhje sacẖ samā▫o.
In the Court of the True One, they are blessed with true greatness; they are intuitively absorbed into the True Lord.
ਸੱਚੇ ਦਰਬਾਰ ਅੰਦਰ ਉਹ ਸੱਚਾ ਮਾਣ ਪਾਉਂਦੇ ਹਨ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।
ਦਰਿ = ਦਰ ਤੇ। ਸਚੀ = ਸਦਾ-ਥਿਰ ਰਹਿਣ ਵਾਲੀ।ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ।
 
नानक सोभा सुरति देइ प्रभु आपे गुरमुखि दे वडिआई ॥४॥१५॥४८॥
Nānak sobẖā suraṯ ḏe▫e parabẖ āpe gurmukẖ ḏe vadi▫ā▫ī. ||4||15||48||
O Nanak, by His Grace, He bestows enlightened awareness; God Himself blesses the Gurmukh with glorious greatness. ||4||15||48||
ਨਾਨਕ, ਸੁਆਮੀ ਆਪ ਆਪਣਾ ਜੱਸ ਗਾਇਨ ਕਰਨਾ ਅਤੇ ਰੁਹਾਨੀ ਜਾਗ੍ਰਤੀ ਬਖਸ਼ਦਾ ਹੈ ਅਤੇ ਗੁਰੂ-ਪਿਆਰੇ ਨੂੰ ਉਹ ਇਜ਼ਤ-ਆਬਰੂ ਪਰਦਾਨ ਕਰਦਾ ਹੈ।
ਸੁਰਤਿ = ਸਮਝ।੪।ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤ ਬਖ਼ਸ਼ਦਾ ਹੈ ਤੇ ਸੋਭਾ ਬਖ਼ਸ਼ਦਾ ਹੈ, ਆਪ ਹੀ ਗੁਰੂ ਦੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੪॥੧੫॥੪੮॥
 
दुनीआ कीआ वडिआईआ कवनै आवहि कामि ॥
Ḏunī▫ā kī▫ā vaḏi▫ā▫ī▫ā kavnai āvahi kām.
What good is worldly greatness?
ਸੰਸਾਰ ਦੇ ਵਡੱਪਣ ਕਿਹੜੇ ਕੰਮ ਹਨ?
ਕਵਨੈ ਕਾਮਿ = ਕੇਹੜੇ ਕੰਮ?(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ।
 
करते हथि वडिआईआ पूरबि लिखिआ पाइ ॥३॥
Karṯe hath vaḏi▫ā▫ī▫ā pūrab likẖi▫ā pā▫e. ||3||
Greatness is in the Hands of the Creator; it is obtained by pre-ordained destiny. ||3||
ਚੰਗਿਆਈਆਂ ਸਿਰਜਣਹਾਰ ਦੇ ਹੱਥ ਵਿੱਚ ਹਨ। ਧੁਰ ਦੀ ਲਿਖਤਾਕਾਰ ਅਨੁਸਾਰ ਪ੍ਰਾਣੀ ਉਨ੍ਹਾਂ ਨੂੰ ਪਾਉਂਦਾ ਹੈ।
ਹਥਿ = ਹੱਥ ਵਿਚ।੩।(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥
 
वडे हथि वडिआईआ जै भावै तै देइ ॥
vade hath vaḏi▫ā▫ī▫ā jai bẖāvai ṯai ḏe▫e.
Greatness is only in His Great Hands; He gives to those with whom He is pleased.
ਵਿਸ਼ਾਲ ਸਾਹਿਬ ਦੇ ਕਰ ਵਿੱਚ ਵਿਸ਼ਾਲਤਾਈਆਂ ਹਨ। ਉਹ ਉਸ ਨੂੰ ਦਿੰਦਾ ਹੈ, ਜਿਸ ਨੂੰ ਚਾਹੁੰਦਾ ਹੈ।
xxxਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿਚ ਹਨ। ਜੇਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਵਡਿਆਈ ਬਖ਼ਸ਼ ਦੇਂਦਾ ਹੈ।
 
आपे मेलि विछुंनिआ सचि वडिआई देइ ॥४॥
Āpe mel vicẖẖunni▫ā sacẖ vadi▫ā▫ī ḏe▫e. ||4||
God unites the separated ones with Himself again, and blesses them with true greatness. ||4||
ਵਾਹਿਗੁਰੂ ਆਪ ਹੀ ਵਿਛੜਿਆਂ ਨੂੰ ਮਿਲਾਉਂਦਾ ਅਤੇ ਸੱਚੀ ਬਜੁਰਗੀ ਬਖਸ਼ਦਾ ਹੈ।
ਸਚਿ = ਸੱਚ ਵਿਚ। ਦੇਇ = ਦੇਂਦਾ ਹੈ ॥੪॥(ਇਸੇ ਤਰ੍ਹਾਂ ਜੇ ਜੀਵ ਆਪਣੇ ਆਪ ਨੂੰ ਕੁਰਬਾਨ ਕਰਨ, ਤਾਂ ਪ੍ਰਭੂ) ਵਿੱਛੁੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਦੇਂਦਾ ਹੈ ॥੪॥
 
गुरमुखि आपे दे वडिआई आपे सेव कराए ॥२॥
Gurmukẖ āpe ḏe vadi▫ā▫ī āpe sev karā▫e. ||2||
God Himself grants glory to the Gurmukhs; He joins them to His Service. ||2||
ਸਾਧੂ ਨੂੰ ਉਹ ਆਪ ਮਾਣ-ਪ੍ਰਤਿਸ਼ਟਾ ਬਖਸ਼ਦਾ ਹੈ ਅਤੇ ਆਪ ਹੀ ਆਪਣੀ ਟਹਿਲ ਅੰਦਰ ਜੋੜਦਾ ਹੈ।
ਗੁਰਮੁਖਿ = ਗੁਰੂ ਦੀ ਰਾਹੀਂ ॥੨॥ਪ੍ਰਭੂ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ ॥੨॥
 
नानक सोभा सुरति देइ प्रभु आपे गुरमुखि दे वडिआई ॥८॥१॥१८॥
Nānak sobẖā suraṯ ḏe▫e parabẖ āpe gurmukẖ ḏe vadi▫ā▫ī. ||8||1||18||
O Nanak, God blesses us with the sublime awakening of consciousness; He Himself grants glorious greatness to the Gurmukh. ||8||1||18||
ਨਾਨਕ, ਸਾਹਿਬ ਬੰਦੇ ਨੂੰ ਸਰੇਸ਼ਟ ਜਾਗ੍ਰਤਾ ਪ੍ਰਦਾਨ ਕਰਦਾ ਹੈ ਅਤੇ ਆਪ ਹੀ ਉਸ ਨੂੰ ਗੁਰਾਂ ਦੁਆਰਾ ਇੱਜ਼ਤ ਤੇ ਪ੍ਰਭਤਾ ਬਖ਼ਸ਼ਦਾ ਹੈ।
ਦੇਇ = ਦੇਂਦਾ ਹੈ। ਦੇ = ਦੇਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੮॥੧॥੧੮॥ਹੇ ਨਾਨਕ! ਪਰਮਾਤਮਾ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਸਿਫ਼ਤ-ਸਾਲਾਹ ਵਾਲੀ) ਸੁਰਤ ਬਖ਼ਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਦੇਂਦਾ ਹੈ ॥੮॥੧॥੧੮॥
 
नानक नामु मिलै वडिआई गुर कै सबदि पछाता ॥८॥५॥२२॥
Nānak nām milai vadi▫ā▫ī gur kai sabaḏ pacẖẖāṯā. ||8||5||22||
O Nanak, through the Naam, greatness is obtained; through the Word of the Guru's Shabad, He is realized. ||8||5||22||
ਨਾਨਕ ਹਰੀ ਨਾਮ ਦੁਆਰਾ ਆਦਮੀ ਨੂੰ ਇੱਜ਼ਤ ਮਿਲਦੀ ਹੈ ਅਤੇ ਗੁਰਬਾਣੀ ਦੁਆਰਾ ਉਹ ਸੁਆਮੀ ਨੂੰ ਸਿੰਞਾਣ ਲੈਂਦਾ ਹੈ।
ਸਬਦਿ = ਸ਼ਬਦ ਦੀ ਰਾਹੀਂ ॥੮॥੫॥੨੨॥ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੫॥੨੨॥
 
मै राति दिहै वडिआईआं ॥
Mai rāṯ ḏihai vadi▫ā▫ī▫āʼn.
admire by night and day.
ਪ੍ਰਸੰਸਾ ਕਰਦਾ ਹਾਂ; ਦਿਨ ਤੇ ਰਾਤ ।
ਦਿਹੈ = ਦਿਨੇ। ਵਡਿਆਈਆ = ਸਾਲਾਹੀਆਂ ਹਨ।(ਤੇਰੀ ਮਿਹਰ ਨਾਲ) ਮੈਂ ਦਿਨੇ ਰਾਤ ਸਲਾਹੁੰਦਾ ਹਾਂ।