Sri Guru Granth Sahib Ji

Search ਵਡਿਆਈਆ in Gurmukhi

गावै को गुण वडिआईआ चार ॥
Gāvai ko guṇ vaḏi▫ā▫ī▫ā cẖār.
Some sing of His Glorious Virtues, Greatness and Beauty.
ਕਈ ਸੁਆਮੀ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਗਾਇਨ ਕਰਦੇ ਹਨ।
ਚਾਰ = ਸੁੰਦਰ, ਸੋਹਣੀਆਂ।ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ।
 
सिधा पुरखा कीआ वडिआईआ ॥
Siḏẖā purkẖā kī▫ā vaḏi▫ā▫ī▫ā.
all the great miraculous spiritual powers of the Siddhas -
ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ;
 
जिथै मिलहि वडिआईआ सद खुसीआ सद चाउ ॥
Jithai milėh vaḏi▫ā▫ī▫ā saḏ kẖusī▫ā saḏ cẖā▫o.
There, where greatness, eternal peace and everlasting joy are bestowed,
ਜਿਥੇ ਇਜ਼ਤਾਂ ਸਦੀਵੀ ਪ੍ਰਸੰਨਤਾ ਅਤੇ ਹਮੇਸ਼ਾਂ ਦੇ ਉਤਸ਼ਾਹ ਪ੍ਰਦਾਨ ਹੁੰਦੇ ਹਨ,
ਮਿਲਹਿ = ਮਿਲਦੀਆਂ ਹਨ। ਸਦ = ਸਦਾ।ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।
 
दुनीआ कीआ वडिआईआ कवनै आवहि कामि ॥
Ḏunī▫ā kī▫ā vaḏi▫ā▫ī▫ā kavnai āvahi kām.
What good is worldly greatness?
ਸੰਸਾਰ ਦੇ ਵਡੱਪਣ ਕਿਹੜੇ ਕੰਮ ਹਨ?
ਕਵਨੈ ਕਾਮਿ = ਕੇਹੜੇ ਕੰਮ?(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ।
 
करते हथि वडिआईआ पूरबि लिखिआ पाइ ॥३॥
Karṯe hath vaḏi▫ā▫ī▫ā pūrab likẖi▫ā pā▫e. ||3||
Greatness is in the Hands of the Creator; it is obtained by pre-ordained destiny. ||3||
ਚੰਗਿਆਈਆਂ ਸਿਰਜਣਹਾਰ ਦੇ ਹੱਥ ਵਿੱਚ ਹਨ। ਧੁਰ ਦੀ ਲਿਖਤਾਕਾਰ ਅਨੁਸਾਰ ਪ੍ਰਾਣੀ ਉਨ੍ਹਾਂ ਨੂੰ ਪਾਉਂਦਾ ਹੈ।
ਹਥਿ = ਹੱਥ ਵਿਚ।੩।(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥
 
वडे हथि वडिआईआ जै भावै तै देइ ॥
vade hath vaḏi▫ā▫ī▫ā jai bẖāvai ṯai ḏe▫e.
Greatness is only in His Great Hands; He gives to those with whom He is pleased.
ਵਿਸ਼ਾਲ ਸਾਹਿਬ ਦੇ ਕਰ ਵਿੱਚ ਵਿਸ਼ਾਲਤਾਈਆਂ ਹਨ। ਉਹ ਉਸ ਨੂੰ ਦਿੰਦਾ ਹੈ, ਜਿਸ ਨੂੰ ਚਾਹੁੰਦਾ ਹੈ।
xxxਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿਚ ਹਨ। ਜੇਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਵਡਿਆਈ ਬਖ਼ਸ਼ ਦੇਂਦਾ ਹੈ।
 
मै राति दिहै वडिआईआं ॥
Mai rāṯ ḏihai vadi▫ā▫ī▫āʼn.
admire by night and day.
ਪ੍ਰਸੰਸਾ ਕਰਦਾ ਹਾਂ; ਦਿਨ ਤੇ ਰਾਤ ।
ਦਿਹੈ = ਦਿਨੇ। ਵਡਿਆਈਆ = ਸਾਲਾਹੀਆਂ ਹਨ।(ਤੇਰੀ ਮਿਹਰ ਨਾਲ) ਮੈਂ ਦਿਨੇ ਰਾਤ ਸਲਾਹੁੰਦਾ ਹਾਂ।
 
सो सचु सलाही सदा सदा सचु सचे कीआ वडिआईआ ॥
So sacẖ salāhī saḏā saḏā sacẖ sacẖe kī▫ā vaḏi▫ā▫ī▫ā.
I praise that True Lord, forever and ever; True is the glorious greatness of the True Lord.
ਹਮੇਸ਼ਾਂ, ਹਮੇਸ਼ਾਂ ਮੈਂ ਉਸ ਸਤਿਪੁਰਖ ਦੀ ਕੀਰਤੀ ਕਰਦਾ ਹਾਂ। ਸਚੀਆਂ ਹਨ ਕੀਰਤੀਆਂ ਸਤਿਪੁਰਖ ਦੀਆਂ।
xxx(ਮੇਰਾ ਮਨ ਚਾਹੁੰਦਾ ਹੈ ਕਿ) ਮੈਂ ਸਦਾ ਉਸ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂ ਤੇ ਵਡਿਆਈ ਆਖਾਂ।
 
दुनीआ कीआ वडिआईआ नानक सभि कुमित ॥२॥
Ḏunī▫ā kī▫ā vaḏi▫ā▫ī▫ā Nānak sabẖ kumiṯ. ||2||
All worldly grandeur, O Nanak, is like false and evil friends. ||2||
ਸੰਸਾਰੀ ਸ਼ਾਨ ਸ਼ੋਕਤਾਂ, ਹੇ ਨਾਨਕ! ਸਮੂਹ ਖੋਟੇ ਮਿਤਾ ਦੀ ਮਾਨਿੰਦ ਹਨ।
ਕੁਮਿਤ = ਖੋਟੇ ਮਿੱਤਰ ॥੨॥ਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ ॥੨॥
 
सिधा पुरखा कीआ वडिआईआं ॥
Siḏẖā purkẖā kī▫ā vadi▫ā▫ī▫āʼn.
and the greatness of the Siddhas, the beings of perfect spiritual powers -
ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।ਸਿੱਧ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ-
 
आपे दे वडिआईआ दे तोटि न होई ॥३॥
Āpe ḏe vaḏi▫ā▫ī▫ā ḏe ṯot na ho▫ī. ||3||
He Himself grants greatness; His Gifts are never exhausted. ||3||
ਪ੍ਰਭੂ ਆਪ ਦੀ ਬਜੁਰਗੀ ਪ੍ਰਦਾਨ ਕਰਦਾ ਹੈ। ਉਸ ਦੀਆਂ ਦਾਤਾਂ ਵਿੱਚ ਕਿਸੇ ਚੀਜ ਦੀ ਕਮੀ ਨਹੀਂ।
ਦੇ = ਦੇਂਦਾ ਹੈ। ਦੇ = ਦੇ ਕੇ। ਤੋਟਿ = ਘਾਟਾ ॥੩॥(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ॥੩॥
 
मेरे ठाकुर हाथि वडिआईआ भाणै पति पाईऐ ॥२॥
Mere ṯẖākur hāth vaḏi▫ā▫ī▫ā bẖāṇai paṯ pā▫ī▫ai. ||2||
Greatness is in the Hands of my Lord and Master; by His Will, honor is obtained. ||2||
ਵਿਸ਼ਾਲਤਾ ਮੈਡੇ ਪ੍ਰਭੂ ਦੇ ਹਸਤ ਕਮਲ ਵਿੱਚ ਹੈ। ਉਸ ਦੇ ਫੁਰਮਾਨ ਰਾਹੀਂ ਇਜ਼ਤ ਪ੍ਰਾਪਤ ਹੁੰਦੀ ਹੈ।
ਹਾਥਿ = ਹੱਥ ਵਿਚ। ਪਤਿ = ਇੱਜ਼ਤ ॥੨॥ਪਿਆਰੇ ਠਾਕੁਰ ਦੇ ਹੱਥ ਵਿਚ ਹੀ ਸਾਰੀਆਂ ਵਡਿਆਈਆਂ ਹਨ, ਉਸ ਦੀ ਰਜ਼ਾ ਅਨੁਸਾਰ ਹੀ (ਜੀਵ ਨੂੰ ਉਸ ਦੇ ਦਰ ਤੇ) ਇੱਜ਼ਤ ਮਿਲਦੀ ਹੈ ॥੨॥
 
आपणै हथि वडिआईआ दे नामे लाए ॥
Āpṇai hath vaḏi▫ā▫ī▫ā ḏe nāme lā▫e.
Glory is in His Hands; He bestows His Name, and attaches us to it.
ਬਜ਼ੂਰਗੀਆਂ ਸਾਹਿਬ ਦੇ ਹੱਥ ਹਨ। ਉਹ ਖੁਦ ਉਨ੍ਹਾਂ ਨੂੰ ਬਖਸ਼ਦਾ ਹੈ ਅਤੇ ਆਪਣੇ ਨਾਮ ਨਾਲ ਜੋੜਦਾ ਹੈ।
ਹਥਿ = ਹੱਥ ਵਿਚ। ਦੇ = ਦੇ ਕੇ। ਨਾਮੇ = ਨਾਮ ਵਿਚ।ਸਾਰੀਆਂ ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ, ਉਹ ਆਪ ਹੀ (ਇੱਜ਼ਤ) ਬਖ਼ਸ਼ ਕੇ (ਜੀਵ ਨੂੰ) ਆਪਣੇ ਨਾਮ ਵਿਚ ਜੋੜਦਾ ਹੈ।
 
आपे दे वडिआईआ आपे ही करम कराइदा ॥
Āpe ḏe vaḏi▫ā▫ī▫ā āpe hī karam karā▫iḏā.
You Yourself grant them glory, and You Yourself cause them to act.
ਖੁਦ ਹੀ ਤੂੰ ਸੋਭਾ-ਸ਼ਾਨ ਬਖਸ਼ਦਾ ਹੈਂ ਅਤੇ ਖੁਦ ਹੀ ਬੰਦਿਆਂ ਪਾਸੋਂ ਕੰਮ ਕਰਵਾਉਂਦਾ ਹੈਂ।
xxxਆਪ ਹੀ (ਜੀਆਂ ਨੂੰ) ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ।
 
सतिगुरु वडा करि सालाहीऐ जिसु विचि वडीआ वडिआईआ ॥
Saṯgur vadā kar salāhī▫ai jis vicẖ vadī▫ā vaḏi▫ā▫ī▫ā.
Praise the Great True Guru; within Him is the greatest greatness.
ਸੱਚੇ ਗੁਰਾਂ ਦੀ ਉੱਚਤਾ ਤੇ ਕੀਰਤੀ ਗਾਇਨ ਕਰ, ਜਿਨ੍ਹਾਂ ਵਿੱਚ ਵਿਸ਼ਾਲ ਵਿਸ਼ਾਲਤਾਈਆਂ ਹਨ।
ਵਡਾ ਕਰਿ ਸਾਲਾਹੀਐ = ਗੁਣ ਗਾਵੀਏ ਤੇ ਆਖੀਏ ਕਿ ਗੁਰੂ ਵੱਡਾ ਹੈ। ਜਿਸੁ ਵਿਚਿ = ਇਸ ਗੁਰੂ ਵਿਚ। ਵਡੀਆ ਵਡਿਆਈਆ = ਬੜੇ ਉੱਚੇ ਗੁਣ।ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ।
 
वडे कीआ वडिआईआ किछु कहणा कहणु न जाइ ॥
vade kī▫ā vaḏi▫ā▫ī▫ā kicẖẖ kahṇā kahaṇ na jā▫e.
The description of the greatness of the Great Lord cannot be described.
ਵਿਸ਼ਾਲ ਸੁਆਮੀ ਦੀ ਵਿਸ਼ਾਲਤਾ ਦਾ ਵਰਨਣ ਕੀਤਾ ਨਹੀਂ ਜਾ ਸਕਦਾ।
ਵਡਿਆਈਆ = ਗੁਣ, ਸਿਫ਼ਤਾਂ।ਪ੍ਰਭੂ ਦੇ ਗੁਣਾਂ ਸੰਬੰਧੀ ਕੋਈ ਗੱਲ ਕਹੀ ਨਹੀਂ ਜਾ ਸਕਦੀ, (ਭਾਵ, ਗੁਣਾਂ ਦਾ ਅੰਤ ਨਹੀਂ ਪੈ ਸਕਦਾ)।
 
ऐथै सुखु वडिआईआ दरगह मोख दुआर ॥
Aithai sukẖ vaḏi▫ā▫ī▫ā ḏargėh mokẖ ḏu▫ār.
He obtains peace and glorious greatness here, in the Lord's Court, and at the Gate of Salvation.
ਉਹ ਏਥੇ ਆਰਾਮ ਤੇ ਕੀਰਤੀ ਅਤੇ ਪ੍ਰਭੂ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ ਪਾ ਲੈਂਦਾ ਹੈ।
xxx(ਫਿਰ) ਉਸ ਨੂੰ ਇਸ ਜੀਵਨ ਵਿਚ ਆਦਰ ਤੇ ਸੁਖ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜ਼ਾ ਉਸ ਲਈ ਖੁਲ੍ਹ ਜਾਂਦਾ ਹੈ।
 
ऐथै मिलनि वडिआईआ दरगह मोख दुआरु ॥
Aithai milan vaḏi▫ā▫ī▫ā ḏargėh mokẖ ḏu▫ār.
Doing so, one obtains honor here, and the door of salvation in the Court of the Lord.
ਇਸ ਦੇ ਰਾਹੀਂ ਬੰਦਾ ਏਥੇ ਇੱਜ਼ਤ-ਆਬਰੂ ਪਾ ਲੈਂਦਾ ਹੈ ਅਤੇ ਸਾਹਿਬ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ।
ਐਥੈ = ਜਗਤ ਵਿਚ।(ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ।
 
नानक गुरमुखि मिलहि वडिआईआ जे आपे मेलि मिलाइ ॥२॥
Nānak gurmukẖ milėh vaḏi▫ā▫ī▫ā je āpe mel milā▫e. ||2||
O Nanak, the Gurmukhs are honored with glory, when the Lord Himself unites them in His Union. ||2||
ਨਾਨਕ, ਗੁਰੂ ਅਨੁਸਾਰੀ ਨੂੰ ਜਦ ਸੁਆਮੀ ਖੁਦ ਆਪਦੇ ਮਿਲਾਪ ਵਿੱਚ ਮਿਲਾ ਲੈਦਾ ਹੈ, ਤਾਂ ਉਹ ਮਾਨ ਇੱਜ਼ਤ ਪਾ ਲੈਦਾ ਹੈ।
xxx॥੨॥ਹੇ ਨਾਨਕ! ਸਤਿਗੁਰੂ ਦੇ ਸਨਮੁਖ ਹੋਏ ਮਨੁੱਖਾਂ ਨੂੰ ਵਡਿਆਈ ਮਿਲਦੀ ਹੈ, ਜੇ ਹਰੀ ਆਪ ਹੀ ਸੰਗਤ ਵਿਚ ਮਿਲਾ ਲਏ ॥੨॥
 
हरि कीआ सदा सदा वडिआईआ देइ न पछोताइ ॥
Har kī▫ā saḏā saḏā vaḏi▫ā▫ī▫ā ḏe▫e na pacẖẖoṯā▫e.
The glorious greatness of the Lord shall last forever and ever; He never regrets what He gives.
ਅਬਿਨਾਸੀ ਤੇ ਸਦੀਵੀ ਸਥਿਰ ਹਨ ਵਾਹਿਗੁਰੂ ਦੀਆਂ ਬਜ਼ੁਰਗੀਆਂ। ਉਹ ਦੇ ਕੇ ਪਸਚਾਤਾਪ ਨਹੀਂ ਕਰਦਾ।
ਦੇਇ = ਦੇਂਦਾ ਹੈ।ਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।