Sri Guru Granth Sahib Ji

Search ਵਰਤੈ in Gurmukhi

तुधु आपे भावै सोई वरतै जी तूं आपे करहि सु होई ॥
Ŧuḏẖ āpe bẖāvai so▫ī varṯai jī ṯūʼn āpe karahi so ho▫ī.
Everything happens according to Your Will. You Yourself accomplish all that occurs.
ਜੋ ਕੁਛ ਤੈਨੂੰ ਖੁਦ ਚੰਗਾ ਲੱਗਦਾ ਹੈ, ਉਹ ਹੋ ਆਉਂਦਾ ਹੈ। ਜੋ ਤੂੰ ਆਪ ਕਰਦਾ ਹੈ, ਉਹ, ਹੋ ਜਾਂਦਾ ਹੈ।
ਸੁ = ਉਹ।ਹੇ ਪ੍ਰਭੂ! ਜਗਤ ਵਿਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।
 
हुकमु चलाए निसंग होइ वरतै अफरिआ ॥
Hukam cẖalā▫e nisang ho▫e varṯai afri▫ā.
They issue their commands fearlessly, and act in pride.
ਉਹ ਨਿਧੜਕ ਹੋ ਫੁਰਮਾਨ ਜਾਰੀ ਕਰਦੇ ਹਨ ਅਤੇ ਹੰਕਾਰੀ ਹੋ ਕਾਰ-ਵਿਹਾਰ ਕਰਦੇ ਹਨ।
ਨਿਸੰਗ = ਝਾਕੇ ਤੋਂ ਬਿਨਾ। ਅਫਰਿਆ = ਆਫਰਿਆ ਹੋਇਆ, ਅਹੰਕਾਰੀ।ਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ,
 
मोह ठगउली हउ मुई सा वरतै संसारि ॥१॥
Moh ṯẖag▫ulī ha▫o mu▫ī sā varṯai sansār. ||1||
The drug of emotional attachment has destroyed me, as it has destroyed the whole world. ||1||
ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਨੇ ਮੈਨੂੰ ਮਾਰ ਸੁਟਿਆ ਹੈ। ਏਹੋ ਜੇਹਾ ਹਾਲ ਹੀ ਬਾਕੀ ਦੁਨੀਆਂ ਦਾ (ਇਸ ਦੇ ਹੱਥੋ) ਹੁੰਦਾ ਹੈ।
ਠਗਉਲੀ = ਠਗ-ਮੂਰੀ, ਠਗ-ਬੂਟੀ, ਧਤੂਰਾ ਆਦਿਕ ਉਹ ਬੂਟੀ ਜੋ ਪਿਲਾ ਕੇ ਠੱਗ ਕਿਸੇ ਨੂੰ ਠੱਗਦਾ ਹੈ। ਹਉ = ਹਉਂ, ਮੈਂ। ਮੁਈ = ਠੱਗੀ ਗਈ ਹਾਂ। ਸਾ = ਉਹ ਠੱਗ-ਬੂਟੀ। ਸੰਸਾਰਿ = ਸੰਸਾਰ ਵਿਚ ॥੧॥ਮੋਹ ਦੀ ਠੱਗਬੂਟੀ ਨੇ ਮੈਨੂੰ (ਭੀ) ਠੱਗ ਲਿਆ ਹੈ, ਇਹ ਮੋਹ-ਠੱਗਬੂਟੀ ਸਾਰੇ ਸੰਸਾਰ ਵਿਚ ਆਪਣਾ ਜ਼ੋਰ ਪਾ ਰਹੀ ਹੈ ॥੧॥
 
सभो वरतै हुकमु किआ करहि विचारिआ ॥
Sabẖo varṯai hukam ki▫ā karahi vicẖāri▫ā.
Everything happens according to the Lord's Will; what can the poor people do?
ਹਰ ਸ਼ੈ ਸਾਹਿਬ ਦੇ ਅਮਰ ਅਨੁਸਾਰ ਹੁੰਦੀ ਹੈ। ਗਰੀਬ ਪ੍ਰਾਣੀ ਕੀ ਕਰ ਸਕਦੇ ਹਨ?
xxxਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ।
 
सभु आपे आपि वरतै करता जो भावै सो नाइ लाइआ ॥
Sabẖ āpe āp varṯai karṯā jo bẖāvai so nā▫e lā▫i▫ā.
The Creator Himself is All-pervading everywhere; He links those with whom He is pleased to His Name.
ਸਿਰਜਣਹਾਰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਜਿਨ੍ਹਾਂ ਉਤੇ ਉਹ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਨਾਮ ਨਾਲ ਜੋੜਦਾ ਹੈ।
ਸਭੁ = ਹਰ ਥਾਂ। ਨਾਇ = ਨਾਮ ਵਿਚ।(ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ।
 
सभ इका जोति वरतै भिनि भिनि न रलई किसै दी रलाईआ ॥
Sabẖ ikā joṯ varṯai bẖin bẖin na ral▫ī kisai ḏī ralā▫ī▫ā.
The One Light pervades all the many and various beings. This Light intermingles with them, but it is not diluted or obscured.
ਇਕੋ ਨੂਰ ਹੀ ਤਮਾਮ ਨਾਨਾ ਪ੍ਰਕਾਰ ਤੇ ਮੁਖਤਲਿਫ ਚੀਜ਼ਾ ਅੰਦਰ ਰਮ ਰਿਹਾ ਹੈ। ਕਿਸੇ ਜਣੇ ਦੇ ਮਿਲਾਉਣ ਦੁਆਰਾ ਇਹ ਨੂਰ ਕਿਸੇ ਹੋਰ ਨੂਰ ਨਾਲ ਅਭੇਦ ਨਹੀਂ ਹੁੰਦਾ।
ਵਰਤੈ = ਮੌਜੂਦ ਹੈ। ਭਿਨਿ ਭਿਨਿ = ਵੱਖ ਵੱਖ ਸਰੀਰ ਵਿਚ। ਨ ਰਲਈ = ਨ ਰਲੈ, ਮਿਲਦੀ ਨਹੀਂ।ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ)।
 
वरतै सभ किछु तेरा भाणा ॥
varṯai sabẖ kicẖẖ ṯerā bẖāṇā.
Your Will determines everything;
ਹਰ ਸਥਾਨ ਅੰਦਰ ਤੇਰੀ ਰਜ਼ਾ ਹੀ ਕਾਰਗਰ ਹੁੰਦੀ ਹੈ।
ਵਰਤੈ = ਵਰਤਦਾ ਹੈ, ਵਾਪਰਦਾ ਹੈ। ਭਾਣਾ = ਰਜ਼ਾ, ਹੁਕਮ।(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ।
 
घट घट अंतरि वरतै नेरा ॥
Gẖat gẖat anṯar varṯai nerā.
Deep within each and every heart, He dwells near and close at hand.
ਉਹ ਹਰ ਦਿਲ ਅੰਦਰ ਵੱਸਦਾ ਹੈ ਤੇ ਨੇੜੇ ਹੀ ਰਹਿੰਦਾ ਹੈ।
ਵਰਤੈ = ਮੌਜੂਦ ਹੈ। ਨੇਰਾ = ਨੇੜੇ।(ਉਂਞ) ਉਹ ਹਰੇਕ ਦੇ ਹਿਰਦੇ ਵਿਚ ਵੱਸ ਰਿਹਾ ਹੈ ਉਹ ਸਭ ਜੀਵਾਂ ਦੇ ਨੇੜੇ ਵੱਸਦਾ ਹੈ।
 
सचो सचु वरतै सभनी थाई सचे सचि समावणिआ ॥३॥
Sacẖo sacẖ varṯai sabẖnī thā▫ī sacẖe sacẖ samāvaṇi▫ā. ||3||
The Truest of the True is pervading everywhere; the true ones merge in Truth. ||3||
ਸਬੱਚਿਆਰਾਂ ਦਾ ਪਰਮ ਸੱਚਿਆਰ ਹਰ ਥਾਂ ਵਿਆਪਕ ਹੈ। ਸੱਚੇ ਬੰਦੇ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
ਸਚੋ ਸਚੁ = ਸਚ ਹੀ ਸਚ, ਸਦਾ-ਥਿਰ ਪ੍ਰਭੂ ਹੀ। ਸਚੇ ਸਚਿ = ਸਚਿ ਹੀ ਸਚਿ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ ॥੩॥(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥
 
अलखु वरतै अगम अपारा ॥
Alakẖ varṯai agam apārā.
The Invisible, Inaccessible and Infinite is pervading everywhere.
ਅਦ੍ਰਿਸ਼ਟ, ਅਪਹੁੰਚ ਤੇ ਬੇਹੱਦ ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।
ਅਲਖੁ = {अलक्ष्य = Invisible, Unobserved} ਅਦ੍ਰਿਸ਼ਟ। ਅਗਮ = ਅਪਹੁੰਚ।(ਫਿਰ ਭੀ ਉਹ) ਅਦ੍ਰਿਸ਼ਟ ਰੂਪ ਵਿਚ ਮੌਜੂਦ ਹੈ ਅਪਹੁੰਚ ਹੈ ਤੇ ਬੇਅੰਤ ਹੈ।
 
नानक आपे आपि वरतै गुरमुखि सोझी पावणिआ ॥८॥६॥७॥
Nānak āpe āp varṯai gurmukẖ sojẖī pāvṇi▫ā. ||8||6||7||
O Nanak, God Himself is pervading and permeating everywhere; only the Gurmukhs understand this. ||8||6||7||
ਨਾਨਕ, ਤੂੰ ਆਪਣੇ ਆਪ ਤੋਂ ਹੀ ਵਿਆਪਕ ਹੋ ਰਿਹਾ ਹੈਂ। ਗੁਰੂ ਸਮਰਪਣ ਹੀ ਇਸ ਸਮਝ ਨੂੰ ਪ੍ਰਾਪਤ ਕਰਦੇ ਹਨ।
xxx॥੮॥ਹੇ ਨਾਨਕ! ਸਭ ਥਾਈਂ ਪ੍ਰਭੂ ਆਪ ਹੀ ਵਰਤ ਰਿਹਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ ਇਹ ਸਮਝ ਆ ਜਾਂਦੀ ਹੈ ॥੮॥੬॥੭॥
 
गुरमुखि वरतै सभु आपे सचा गुरमुखि उपाइ समावणिआ ॥१॥
Gurmukẖ varṯai sabẖ āpe sacẖā gurmukẖ upā▫e samāvaṇi▫ā. ||1||
The Gurmukh knows that the True Lord is all-pervading. The Gurmukh understands creation and merger. ||1||
ਗੁਰਾਂ ਦਾ ਗੋਲਾ ਜਾਣਦਾ ਹੈ ਕਿ ਸੱਚਾ ਸਾਹਿਬ ਆਪ ਹੀ ਸਾਰਾ ਕੁਝ ਕਰਦਾ ਹੈ। ਗੁਰੂ-ਸਮਰਪਣ ਅਨੁਭਵ ਕਰਦਾ ਹੈ ਕਿ ਸਭਸ ਨੂੰ ਪੈਦਾ ਕਰਕੇ ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋਇਆਂ। ਸਭੁ = ਹਰ ਥਾਂ। ਉਪਾਇ = ਪੈਦਾ ਕਰ ਕੇ ॥੧॥ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ-ਥਿਰ ਪਰਮਾਤਮਾ ਆਪ ਹੀ ਮੌਜੂਦ ਹੈ, ਜਗਤ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ ॥੧॥
 
जेही वासना पाए तेही वरतै वासू वासु जणावणिआ ॥५॥
Jehī vāsnā pā▫e ṯehī varṯai vāsū vās jaṇāvaṇi▫ā. ||5||
As is the fragrance which He bestows, so is the fragrant flower known. ||5||
ਜੇਹੋ ਜੇਹੀ ਮਹਿਕ ਸੁਆਮੀ ਫੁੱਲ ਅੰਦਰ ਫੂਕਦਾ ਹੈ, ਉਹੋ ਜੇਹੀ ਹੀ ਉਸ ਵਿੱਚ ਪਰਬਲ ਹੁੰਦੀ ਹੈ। ਖੁਸ਼ਬੋਦਾਰ ਫੁੱਲ ਆਪਣੀ ਖੁਸ਼ਬੋ ਤੋਂ ਜਾਣਿਆ ਜਾਂਦਾ ਹੈ।
ਵਾਸਨਾ = ਸੁਗੰਧੀ। ਵਾਸੂ ਵਾਸੁ = (ਫੁੱਲਾਂ ਦੀ) ਸੁਗੰਧੀ ॥੫॥(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ॥੫॥
 
जेहा अंदरि पाए तेहा वरतै आपे बाहरि पावणिआ ॥७॥
Jehā anḏar pā▫e ṯehā varṯai āpe bāhar pāvṇi▫ā. ||7||
Whatever He places within them, that is what prevails, and so they outwardly appear. ||7||
ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।
xxx॥੭॥ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ॥੭॥
 
हुकमे वरतै अम्रित बाणी हुकमे अम्रितु पीआवणिआ ॥४॥
Hukme varṯai amriṯ baṇī hukme amriṯ pī▫āvṇi▫ā. ||4||
By His Command, the Ambrosial Bani of the Word prevails, and by His Command, we drink in the Amrit. ||4||
ਉਸ ਦੀ ਮਿੱਠੜੀ ਮਰਜੀ ਦੁਆਰਾ ਸੁਧਾ-ਸਰੂਪ ਗੁਰਬਾਣੀ ਪਰਚੱਲਤ ਹੋਈ ਹੈ ਅਤੇ ਉਸ ਦੀ ਰਜਾ ਦੁਆਰਾ ਆਦਮੀ ਅੰਮ੍ਰਿਤ-ਮਈ ਗੁਰਬਾਣੀ ਨੂੰ ਪਾਨ ਕਰਦਾ ਹੈ।
ਹੁਕਮੇ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ ॥੪॥ਉਸ ਦੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ) ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਨੂੰ) ਆਪਣਾ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥
 
नानक एको नामु वरतै मन अंतरि गुर परसादी पावणिआ ॥८॥१७॥१८॥
Nānak eko nām varṯai man anṯar gur parsādī pāvṇi▫ā. ||8||17||18||
O Nanak, the One Name is pervading deep within my mind; by Guru's Grace, I receive it. ||8||17||18||
ਨਾਨਕ ਕੇਵਲ ਅਦੁੱਤੀ ਨਾਮ ਹੀ ਮੇਰੇ ਚਿੱਤ ਅੰਦਰ ਪਰਵਿਰਤ ਹੋ ਰਿਹਾ ਹੈ। ਗੁਰਾਂ ਦੀ ਦਇਆ ਦੁਆਰਾ ਨਾਮ ਪਾਇਆ ਜਾਂਦਾ ਹੈ।
ਏਕੋ = ਇਕ ਪਰਮਾਤਮਾ ਨੂੰ ਹੀ ॥੮॥ਜਿਨ੍ਹਾਂ ਦੇ ਮਨ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਵੱਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੇ ਚਰਨਾਂ ਵਿਚ) ਮਿਲਾਪ ਹਾਸਲ ਕਰ ਲੈਂਦੇ ਹਨ ॥੮॥੧੭॥੧੮॥
 
गुपतु परगटु वरतै सभ थाई जोती जोति मिलावणिआ ॥२॥
Gupaṯ pargat varṯai sabẖ thā▫ī joṯī joṯ milāvaṇi▫ā. ||2||
In the hidden and in the obvious, He is pervading all places. Our light merges into the Light. ||2||
ਪੋਸ਼ੀਦਾ ਤੇ ਪਰਤੱਖ ਸਾਰੀਆਂ ਥਾਵਾਂ ਅੰਦਰ ਉਹ ਰਮਿਆ ਹੋਇਆ ਹੈ। ਪਰਮ ਨੂਰ ਅੰਦਰ ਹੀ ਮਨੁੱਖੀ ਨੂਰ ਓੜਕ ਨੂੰ ਲੀਨ ਹੋ ਜਾਂਦਾ ਹੈ।
xxx॥੨॥ਸਭ ਥਾਵਾਂ ਵਿਚ ਪਰਮਾਤਮਾ ਦੀ ਜੋਤਿ ਲੁਕਵੀਂ ਭੀ ਮੌਜੂਦ ਹੈ ਤੇ ਪ੍ਰੱਤਖ ਭੀ ਮੌਜੂਦ ਹੈ। ਪ੍ਰਭੂ ਦੀ ਜੋਤਿ ਹਰੇਕ ਜੀਵ ਦੀ ਜੋਤਿ ਵਿਚ ਮਿਲੀ ਹੋਈ ਹੈ ॥੨॥
 
सभ महि वरतै एको सोई ॥
Sabẖ mėh varṯai eko so▫ī.
That One Lord is pervading in all.
ਸਾਰਿਆਂ ਅੰਦਰ ਉਹ ਅਦੁੱਤੀ ਸਾਹਿਬ ਰਮਿਆ ਹੋਇਆ ਹੈ।
ਸੋਈ = ਉਹ (ਪਰਮਾਤਮਾ) ਹੀ।ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ।
 
सभ महि वरतै एको सोई गुरमुखि सोभा पावणिआ ॥१॥
Sabẖ mėh varṯai eko so▫ī gurmukẖ sobẖā pāvṇi▫ā. ||1||
The One Lord is pervading in all; those who become Gurmukh are honored. ||1||
ਸਾਰਿਆਂ ਅੰਦਰ ਉਹ ਇਕ ਪ੍ਰਭੂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਕੇ ਗੁਰੂ-ਸਮਰਪਣ ਇੱਜ਼ਤ-ਆਬਰੂ ਪਾਉਂਦੇ ਹਨ।
xxx॥੧॥ਉਹ ਪਰਮਾਤਮਾ ਸਭ ਜੀਵਾਂ ਵਿਚ ਆਪ ਹੀ ਆਪ ਮੌਜੂਦ ਹੈ (ਫਿਰ ਭੀ ਉਹੀ ਮਨੁੱਖ ਉਸ ਦੇ ਦਰ ਤੇ) ਸੋਭਾ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥
 
एतु गंढि वरतै संसारु ॥
Ėṯ gandẖ varṯai sansār.
Such are the bonds which prevail in the world.
ਐਹੋ ਜੇਹੇ ਮੇਲ-ਮਿਲਾਪ ਇਸ ਜਹਾਨ ਅੰਦਰ ਪਰਚਲਤ ਹਨ।
ਏਤੁ ਗੰਢਿ = ਇਸ ਗਾਂਢੇ ਨਾਲ, ਇਸ ਸੰਬੰਧ ਨਾਲ।(ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ।