Sri Guru Granth Sahib Ji

Search ਵਿਗਸੈ in Gurmukhi

नानक विगसै वेपरवाहु ॥३॥
Nānak vigsai veparvāhu. ||3||
O Nanak, He blossoms forth, Carefree and Untroubled. ||3||
ਹੇ ਨਾਨਕ! ਬੇ-ਮੁਹਤਾਜ ਮਾਲਕ ਮੌਜ਼ਾ ਮਾਣਦਾ ਹੈ।
ਨਾਨਕ = ਹੇ ਨਾਨਕ! ਵਿਗਸੈ = ਖਿੜ ਰਿਹਾ ਹੈ, ਪਰਸੰਨ ਹੈ। ਵੇਪਰਵਾਹੁ = ਬੇਫਿਕਰ, ਚਿੰਤਾ ਤੋਂ ਰਹਿਤ।੩।ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ ॥੩॥
 
वेखै विगसै करि वीचारु ॥
vekẖai vigsai kar vīcẖār.
He watches over all, and contemplating the creation, He rejoices.
ਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ।
ਵਿਗਸੈ = ਵਿਗਸਦਾ ਹੈ, ਖ਼ੁਸ਼ ਹੁੰਦਾ ਹੈ। ਕਰਿ ਵੀਚਾਰੁ = ਵੀਚਾਰ ਕਰ ਕੇ।(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।
 
लहरी नालि पछाड़ीऐ भी विगसै असनेहि ॥
Lahrī nāl pacẖẖāṛī▫ai bẖī vigsai asnehi.
Tossed about by the waves, it still blossoms with love.
ਇਸ ਨੂੰ ਛੱਲਾਂ ਟਪਕਾ ਕੇ ਮਾਰ ਦੀਆਂ ਹਨ ਪਰ ਤਾਂ ਭੀ ਇਹ ਪਿਆਰ ਅੰਦਰ ਪਰਫੁੱਲਤ ਹੁੰਦਾ ਹੈ।
ਵਿਗਸੈ = ਖਿੜਦਾ ਹੈ। ਅਸਨੇਹਿ = ਪਿਆਰ ਨਾਲ {ਨੋਟ: ਸੰਸਕ੍ਰਿਤ ਲਫ਼ਜ਼ 'स्नेह' ਹੈ। ਇਸ ਤੋਂ ਪੰਜਾਬੀ ਰੂਪ ਦੋ ਹਨ: ਨੇਹ ਅਤੇ ਅਸਨੇਹ}।ਕੌਲ ਫੁੱਲ ਪਾਣੀ ਦੀਆਂ ਲਹਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ (ਪਰਸਪਰ) ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ (ਹੀ) ਹੈ (ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ)।
 
मेरा मात पिता गुरु सतिगुरु पूरा गुर जल मिलि कमलु विगसै जीउ ॥३॥
Merā māṯ piṯā gur saṯgur pūrā gur jal mil kamal vigsai jī▫o. ||3||
The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||
ਵਿਸ਼ਾਲ ਅਤੇ ਪੂਰਨ ਸਚੇ ਗੁਰੂ ਜੀ ਮੇਰੀ ਅਮੜੀ ਅਤੇ ਬਾਬਲ ਹਨ। ਗੁਰੂ-ਪਾਣੀ ਨੂੰ ਪਰਾਪਤ ਕਰਨ ਦੁਆਰਾ ਮੇਰਾ ਦਿਲ-ਕੰਵਲ ਖਿੜ ਜਾਂਦਾ ਹੈ।
ਗੁਰ ਜਲ ਮਿਲਿ = ਗੁਰੂ-ਰੂਪ ਜਲ ਨੂੰ ਮਿਲ ਕੇ। ਵਿਗਸੈ = ਖਿੜ ਪੈਂਦਾ ਹੈ ॥੩॥ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ) ॥੩॥
 
हरि आपे वेखै विगसै आपे ॥
Har āpe vekẖai vigsai āpe.
The Lord Himself beholds, and He Himself blossoms forth.
ਵਾਹਿਗੁਰੂ ਖੁਦ ਦੇਖਦਾ ਹੈ ਅਤੇ ਖੁਦ ਹੀ ਪਰਫੁਲਤ ਹੁੰਦਾ ਹੈ।
ਵਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ।ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ ਇਹ ਜਗਤ-ਤਮਾਸ਼ਾ) ਵੇਖ ਰਿਹਾ ਹੈ (ਤੇ, ਆਪ ਹੀ ਇਹ ਤਮਾਸ਼ਾ ਵੇਖ ਕੇ) ਖ਼ੁਸ਼ ਹੋ ਰਿਹਾ ਹੈ।
 
आपे वेखै आपे विगसै आपे नदरि करेइ ॥२॥
Āpe vekẖai āpe vigsai āpe naḏar kare▫i. ||2||
He Himself beholds, and He Himself rejoices; He Himself bestows His Glance of Grace. ||2||
ਉਹ ਖੁਦ ਦੇਖਦਾ ਹੈ ਅਤੇ ਖੁਦ ਹੀ ਖੁਸ਼ ਹੁੰਦਾ ਹੈ। ਉਹ ਆਪੇ ਹੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
ਵੇਖੈ = ਸੰਭਾਲ ਕਰਦਾ ਹੈ। ਵਿਗਸੈ = ਖ਼ੁਸ਼ ਹੁੰਦਾ ਹੈ ॥੨॥ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੁੰਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ ॥੨॥
 
हुकमी हुकमि चलाए विगसै नानक लिखिआ पाईऐ ॥७॥१२॥
Hukmī hukam cẖalā▫e vigsai Nānak likẖi▫ā pā▫ī▫ai. ||7||12||
The Commander issues His Command, and is pleased. O Nanak, we receive what is written in our destiny. ||7||12||
ਫੁਰਮਾਨ ਕਰਨ ਵਾਲਾ ਆਪਣੇ ਫੁਰਮਾਨ ਜਾਰੀ ਕਰਕੇ ਪ੍ਰਸੰਨ ਹੁੰਦਾ ਹੈ। ਨਾਨਕ, ਪ੍ਰਾਣੀ ਨੂੰ ਉਹ ਕੁਛ ਮਿਲਦਾ ਹੈ ਜੋ ਉਸ ਲਈ ਧੁਰੋ ਲਿਖਿਆ ਹੋਇਆ ਹੈ।
ਹੁਕਮਿ = ਆਪਣੇ ਹੁਕਮ ਵਿਚ। ਬਿਗਸੈ = ਖ਼ੁਸ਼ ਹੁੰਦਾ ਹੈ ॥੭॥੧੨॥ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ ॥੭॥੧੨॥
 
हरि आपे वेखै विगसै आपे जितु भावै तितु लाए ॥
Har āpe vekẖai vigsai āpe jiṯ bẖāvai ṯiṯ lā▫e.
The Lord Himself beholds, and He Himself rejoices. As He wills, so does He enjoin us.
ਹਰੀ ਖੁਦ ਦੇਖਦਾ ਅਤੇ ਖੁਦ ਹੀ ਪ੍ਰਸੰਨ ਹੁੰਦਾ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਕੰਮੀ ਲਾਈ ਰਖਦਾ ਹੈ।
ਵਿਗਸੈ = ਖ਼ੁਸ਼ ਹੁੰਦਾ ਹੈ। ਜਿਤੁ = ਜਿਧਰ।ਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿਧਰ ਚਾਹੁੰਦਾ ਹੈ ਓਧਰ (ਜੀਵਾਂ ਨੂੰ) ਲਾਉਂਦਾ ਹੈ।
 
गुण गाइ विगसै सदा अनदिनु जा आपि साचे भावए ॥
Guṇ gā▫e vigsai saḏā an▫ḏin jā āp sācẖe bẖāv▫e.
Singing His Glorious Praises continually, night and day, one blossoms forth, when it is pleasing to the True Lord.
ਜਦ ਸੱਚੇ ਸਾਈਂ ਖੁਦ ਐਕੁਰ ਭਾਉਂਦਾ ਹੈ ਤਾਂ ਪ੍ਰਾਣੀ ਰਾਤ ਦਿਨ ਹਮੇਸ਼ਾਂ ਸਾਹਿਬ ਦੀ ਸਿਫ਼ਤ ਗਾਇਨ ਕਰਨ ਦੁਆਰਾ ਪ੍ਰਫੁਲਤ ਹੁੰਦਾ ਹੈ।
ਵਿਗਸੈ = ਖਿੜਿਆ ਰਹਿੰਦਾ ਹੈ। ਗਾਇ = ਗਾ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिन}। ਸਾਚੇ ਭਾਵਏ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗੇ। ਭਾਵਏ = ਭਾਵੈ, ਚੰਗਾ ਲੱਗੇ।(ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ।
 
आपे आपि उपाइ विगसै आपे कीमति पाइदा ॥६॥
Āpe āp upā▫e vigsai āpe kīmaṯ pā▫iḏā. ||6||
He created Himself, and rejoiced; He evaluates Himself. ||6||
ਆਪਣੇ ਆਪ ਨੂੰ ਰੱਚ ਕੇ ਪ੍ਰਭੂ ਪਰਮ ਪ੍ਰਸੰਨ ਸੀ ਅਤੇ ਆਪ ਹੀ ਆਪਣੇ ਆਪ ਦਾ ਮੁਲ ਪਾਉਂਦਾ ਸੀ।
ਆਪਿ = ਆਪ ਵਿਚ। ਵਿਗਸੈ = ਖ਼ੁਸ਼ ਹੁੰਦਾ ਹੈ ॥੬॥ਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਂਦਾ ਸੀ ॥੬॥
 
आपे फरकु करे वेखि विगसै सभि रस देही माहा हे ॥१॥
Āpe farak kare vekẖ vigsai sabẖ ras ḏehī māhā he. ||1||
He made them different, and he gazes upon them with pleasure; he placed all the flavors in the body. ||1||
ਆਪ ਹੀ ਵਿਤਕਰੇ ਰਚ ਕੇ ਉਹ ਉਨ੍ਹਾਂ ਨੂੰ ਦੇਖ ਕੇ ਪ੍ਰਸੰਨ ਹੁੰਦਾ ਹੈ। ਸਾਰੇ ਸੁਆਦ ਉਸ ਨੇ ਸਰੀਰ ਅੰਦਰ ਪਾ ਛੱਡੇ ਹਨ।
ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਸਭਿ ਰਸ = ਸਾਰੇ ਚਸਕੇ {ਬਹੁ-ਵਚਨ}। ਦੇਹੀ ਮਾਹਾ = ਸਰੀਰ ਦੇ ਵਿਚ ਹੀ ॥੧॥ਆਪ ਹੀ (ਜੀਵਾਂ ਵਿਚ) ਫ਼ਰਕ ਪੈਦਾ ਕਰਦਾ ਹੈ, ਤੇ (ਇਹ ਫ਼ਰਕ) ਵੇਖ ਕੇ ਖ਼ੁਸ਼ ਹੁੰਦਾ ਹੈ। (ਫਿਰ ਉਸ ਨੇ) ਸਰੀਰ ਦੇ ਵਿਚ ਸਾਰੇ ਹੀ ਚਸਕੇ ਪੈਦਾ ਕਰ ਦਿੱਤੇ ਹਨ ॥੧॥
 
रूप करे करि वेखै विगसै आपे ही आपि पूजा हे ॥२॥
Rūp kare kar vekẖai vigsai āpe hī āp pūjā he. ||2||
He creates forms, and gazing upon them, He enjoys them; He Himself worships Himself. ||2||
ਉਹ ਸਰੂਪ ਰਚਦਾ ਹੈ ਅਤੇ ਰੱਚ ਕੇ ਉਸ ਨੂੰ ਦੇਖ ਪ੍ਰਸੰਨ ਹੁੰਦਾ ਹੈ। ਖ਼ੁਦ ਹੀ ਉਹ ਆਪਣੇ ਆਪ ਦੀ ਉਪਾਸ਼ਨਾ ਕਰਦਾ ਹੈ।
ਕਰੇ ਕਰਿ = ਕਰਿ ਕਰਿ, ਕਰ ਕਰ ਕੇ। ਵਿਗਸੈ = ਖਿੜ ਰਿਹਾ ਹੈ, ਖ਼ੁਸ਼ ਹੋ ਰਿਹਾ ਹੈ ॥੨॥ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ॥੨॥
 
वेखै विगसै सभि रंग माणे रचनु कीना इकु आखाड़ा ॥९॥
vekẖai vigsai sabẖ rang māṇe racẖan kīnā ik ākẖāṛā. ||9||
You gaze in delight upon the one arena of the world, and enjoy all the pleasures. ||9||
ਸੰਸਾਰ ਦੇ ਇਕ ਅਖਾੜ ਨੂੰ ਰਚ ਕੇ, ਤੂੰ ਇਸ ਨੂੰ ਦੇਖਦਾ ਹੈਂ, ਪ੍ਰਸੰਨ ਹੁੰਦਾ ਹੈਂ ਅਤੇ ਸਮੂਹ ਖ਼ੁਸ਼ੀਆਂ ਭੋਗਦਾ ਹੈਂ।
ਵਿਗਸੈ = ਖ਼ੁਸ਼ ਹੁੰਦਾ ਹੈ। ਸਭਿ = ਸਾਰੇ। ਮਾਣੇ = ਮਾਣਦਾ ਹੈ। ਰਚਨੁ = ਜਗਤ-ਰਚਨਾ। ਆਖਾੜਾ = ਅਖਾੜਾ, ਪਿੜ ॥੯॥(ਪ੍ਰਭੂ ਆਪ ਹੀ ਇਸ ਤਮਾਸ਼ੇ ਨੂੰ) ਵੇਖ ਰਿਹਾ ਹੈ (ਤੇ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਰੰਗ ਮਾਣ ਰਿਹਾ ਹੈ। ਇਸ ਜਗਤ-ਰਚਨਾ ਨੂੰ ਉਸ ਨੇ ਇਕ ਅਖਾੜਾ ਬਣਾਇਆ ਹੋਇਆ ਹੈ ॥੯॥
 
पुत्रु कलत्रु नित वेखै विगसै मोहि माइआ ॥
Puṯar kalaṯar niṯ vekẖai vigsai mohi mā▫i▫ā.
Gazing on his children and his wife, the man is pleased and attached to Maya.
ਆਪਣੇ ਪੁੱਤਾਂ ਅਤੇ ਪਤਨੀ ਨੂੰ ਦੇਖ, ਉਹ ਹਮੇਸ਼ਾਂ ਖੁਸ਼ ਹੁੰਦਾ ਹੈ, ਅਤੇ ਧੰਨ-ਦੌਲਤ ਦੀ ਮਮਤਾ ਨਾਲ ਜੁੜਿਆ ਹੋਇਆ ਹੈ।
ਕਲਤ੍ਰੁ = ਇਸਤ੍ਰੀ। ਵਿਗਸੈ = ਖ਼ੁਸ਼ ਹੁੰਦਾ ਹੈ, ਖਿੜਦਾ ਹੈ। ਮੋਹਿ = ਮੋਹ ਦੇ ਕਾਰਨ।ਨਿੱਤ (ਆਪਣੇ) ਪੁੱਤਰ ਨੂੰ ਤੇ (ਆਪਣੀ) ਵਹੁਟੀ ਨੂੰ ਵੇਖਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਖ਼ੁਸ਼ ਹੁੰਦਾ ਹੈ;
 
कमलु विगसै सचु मनि गुर कै सबदि निहालु ॥
Kamal vigsai sacẖ man gur kai sabaḏ nihāl.
The heart-lotus blossoms forth and the mind becomes true; through the Word of the Guru's Shabad, it is ecstatic and exalted.
ਸੱਚੇ ਸਾਈਂ ਦੀ ਆਗਿਆ ਦਾ ਪਾਲਣ ਕਰਨ ਦੁਆਰਾ, ਦਿਲ ਰੂਪੀ ਕੰਵਲ ਖਿੜ ਜਾਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਪ੍ਰਸੰਨ ਹੋ ਜਾਂਦਾ ਹੈ।
ਵਿਗਸੈ = ਖਿੜ ਪੈਂਦਾ ਹੈ। ਨਿਹਾਲੁ = ਪ੍ਰਸੰਨ।ਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ।