Sri Guru Granth Sahib Ji

Search ਵਿਚਿ in Gurmukhi

मति विचि रतन जवाहर माणिक जे इक गुर की सिख सुणी ॥
Maṯ vicẖ raṯan javāhar māṇik je ik gur kī sikẖ suṇī.
Within the mind are gems, jewels and rubies, if you listen to the Guru's Teachings, even once.
ਮਨ ਅੰਦਰ ਹੀਰੇ ਜਵਾਹਰ ਤੇ ਲਾਲ ਹਨ, ਜੇਕਰ ਤੂੰ ਗੁਰਾਂ ਦੀ ਇਕ ਭੀ ਸਿਖਿਆ ਸਰਵਣ ਕਰਕੇ ਅਮਲ ਕਰ ਲਵੇਂ।
ਮਤਿ ਵਿਚਿ = (ਮਨੁੱਖ ਦੀ) ਬੁੱਧ ਦੇ ਅੰਦਰ ਹੀ। ਮਾਣਿਕ = ਮੌਤੀ। ਇਕ ਸਿਖ = ਇਕ ਸਿੱਖਿਆ। ਸੁਣੀ = ਸੁਣੀਏ, ਸੁਣੀ ਜਾਏ।ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)।
 
नवा खंडा विचि जाणीऐ नालि चलै सभु कोइ ॥
Navā kẖanda vicẖ jāṇī▫ai nāl cẖalai sabẖ ko▫e.
and even if you were known throughout the nine continents and followed by all,
ਭਾਵੇਂ ਉਹ ਨਵਾਂ ਹੀ ਮਹਾਦੀਪਾਂ ਅੰਦਰਿ ਪ੍ਰਸਿਧ ਹੋਵੇ ਅਤੇ ਸਾਰੇ ਉਸ ਦੇ (ਮਗਰ ਲੱਗਦੇ ਜਾਂ ਨਾਲ ਟੁਰਦੇ) ਹੋਣ,
ਨਵਾ ਖੰਡਾ ਵਿਚਿ = ਭਾਵ, ਸਾਰੀ ਸ੍ਰਿਸ਼ਟੀ ਵਿਚ। ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ। ਸਭੁ ਕੋਇ = ਹਰੇਕ ਮਨੁੱਖ। ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।
 
तिसु विचि धरती थापि रखी धरम साल ॥
Ŧis vicẖ ḏẖarṯī thāp rakẖī ḏẖaram sāl.
in the midst of these, He established the earth as a home for Dharma.
ਇਨ੍ਹਾਂ ਦੇ ਵਿਚਕਾਰ ਉਸ ਨੇ ਜ਼ਮੀਨ, ਸਾਈਂ ਦੇ ਸਿਮਰਨ ਦੇ ਘਰ ਵਜੋ, ਅਸਥਾਪਨ ਕੀਤੀ।
ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ। ਇੱਥੇ 'ਤਿਸੁ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। 'ਤਿਸੁ' ਇਕ-ਵਚਨ ਹੈ, ਜਿਸ ਦਾ ਅਰਥ ਹੈ: 'ਸਾਰਿਆਂ ਦਾ ਇਕੱਠ'। ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ।ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।
 
तिसु विचि जीअ जुगति के रंग ॥
Ŧis vicẖ jī▫a jugaṯ ke rang.
Upon it, He placed the various species of beings.
ਉਸ ਅੰਦਰ ਉਸ ਨੇ ਕਈ ਤਰ੍ਹਾਂ ਅਤੇ ਰੰਗਤਾਂ ਦੇ ਜੀਵ ਟਿਕਾ ਦਿੱਤੇ।
ਤਿਸੁ ਵਿਚਿ = ਉਸ ਧਰਤੀ ਉੱਤੇ। ਜੀਅ = ਜੀਵ ਜੰਤ। ਜੀਅ ਜੁਗਤਿ = ਜੀਵਾਂ ਦੀ ਜੁਗਤੀ, ਜੀਵਾਂ ਦੇ ਰਹਿਣ ਦੀ ਜੁਗਤੀ (ਬਣਾ ਦਿੱਤੀ) ਹੈ। ਕੇ ਰੰਗ = ਕਈ ਰੰਗਾਂ ਦੇ।ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ),
 
सचु सरा गुड़ बाहरा जिसु विचि सचा नाउ ॥
Sacẖ sarā guṛ bāhrā jis vicẖ sacẖā nā▫o.
The Wine of Truth is not fermented from molasses. The True Name is contained within it.
ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
ਸਰਾ = ਸ਼ਰਾਬ। ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ।ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।
 
कची कंध कचा विचि राजु ॥
Kacẖī kanḏẖ kacẖā vicẖ rāj.
The wall of the body is temporary, as is the soul-mason within it.
ਆਰਜ਼ੀ ਹੈ (ਦੇਹਿ ਰੂਪੀ) ਦੀਵਾਰ ਅਤੇ ਆਰਜ਼ੀ ਇਸ ਦੇ ਅੰਦਰਲਾ ਭਉਰ,
ਕੰਧ = (ਜੀਵਨ-ਉਸਾਰੀ ਦੀ) ਕੰਧ। ਰਾਜੁ = (ਜੀਵਨ-ਉਸਾਰੀ ਬਣਾਵਣ ਵਾਲਾ) ਮਨ।ਜਿਸ ਮਨੁੱਖ ਦੇ ਅੰਦਰ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ-ਕਾਰੀਗਰ ਹੈ, ਉਸ ਦੀ ਜੀਵਨ- ਉਸਾਰੀ ਦੀ ਕੰਧ ਭੀ ਕੱਚੀ (ਕਮਜ਼ੋਰ) ਹੀ ਬਣਦੀ ਹੈ।
 
विचि दुनीआ सेव कमाईऐ ॥
vicẖ ḏunī▫ā sev kamā▫ī▫ai.
In the midst of this world, do seva,
ਇਸ ਸੰਸਾਰ ਅੰਦਰ ਸੁਆਮੀ ਦੀ ਚਾਕਰੀ ਕਰ।
xxxਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।
 
विसटा के कीड़े पवहि विचि विसटा से विसटा माहि समाइ ॥२॥
vistā ke kīṛe pavėh vicẖ vistā se vistā māhi samā▫e. ||2||
They are worms in the filth of manure. They fall into manure, and into manure they are absorbed. ||2||
ਉਹ ਗੰਦਗੀ ਦੇ ਕੀੜੇ ਹਨ, ਗੰਦਗੀ ਵਿੱਚ ਡਿਗਦੇ ਹਨ ਅਤੇ ਗੰਦਗੀ ਵਿੱਚ ਗ਼ਰਕ ਹੋ ਜਾਂਦੇ ਹਨ।
ਵਿਸਟਾ = ਗੰਦ, ਗੂੰਹ। ਸਮਾਇ = ਸਮਾ ਕੇ, ਰਚ ਕੇ।੨।ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ ॥੨॥
 
घर ही विचि महलु पाइआ गुर सबदी वीचारि ॥२॥
Gẖar hī vicẖ mahal pā▫i▫ā gur sabḏī vīcẖār. ||2||
Within the home of their own inner being, they obtain the Mansion of the Lord's Presence, reflecting on the Guru's Shabad. ||2||
ਗੁਰਾਂ ਦੇ ਸ਼ਬਦ ਨੂੰ ਸੋਚਣ ਸਮਝਣ ਦੁਆਰਾ, ਉਹ ਆਪਣੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਪਾਂ ਲੈਂਦੇ ਹਨ।
ਮਹਲੁ = ਟਿਕਾਣਾ।੨।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕੇ ਉਹਨਾਂ ਆਪਣੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਲਿਆ ਹੁੰਦਾ ਹੈ ॥੨॥
 
इहु सरीरु माइआ का पुतला विचि हउमै दुसटी पाई ॥
Ih sarīr mā▫i▫ā kā puṯlā vicẖ ha▫umai ḏustī pā▫ī.
This body is the puppet of Maya. The evil of egotism is within it.
ਇਸ ਦੇਹਿ ਮੋਹਨੀ ਦੀ ਗੁੱਡੀ ਹੈ। ਇਸ ਅੰਦਰ ਮੰਦਾ ਹੰਕਾਰ ਭਰਿਆ ਹੋਇਆ ਹੈ।
ਦੁਸਟੀ = ਦੁਸ਼ਟਤਾ, ਬਦੀ, ਨੀਚਤਾ।ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ।
 
गुर के भाणे विचि अम्रितु है सहजे पावै कोइ ॥
Gur ke bẖāṇe vicẖ amriṯ hai sėhje pāvai ko▫e.
The Amrit, the Ambrosial Nectar, is in the Guru's Will. With intuitive ease, it is obtained.
ਗੁਰਾਂ ਦੀ ਰਜਾ ਅੰਦਰ ਸੁਧਾ-ਰਸ ਹੈ। ਧੀਰਜ-ਭਾਅ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ।ਗੁਰੂ ਦੀ ਰਜ਼ਾ ਵਿਚ ਨਾਮ-ਅੰਮ੍ਰਿਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ।
 
हउमै विचि जगु बिनसदा मरि जमै आवै जाइ ॥
Ha▫umai vicẖ jag binasḏā mar jammai āvai jā▫e.
Engrossed in egotism, the world perishes. It dies and is re-born; it continues coming and going in reincarnation.
ਹੰਕਾਰ ਅੰਦਰ ਜਹਾਨ ਤਬਾਹ ਹੁੰਦਾ ਹੈ। ਇਹ ਮਰਦਾ, ਮੂੜ ਜੰਮਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਬਿਨਸਦਾ = ਆਤਮਕ ਮੌਤ ਮਰਦਾ ਹੈ।ਜਗਤ ਹਉਮੈ ਵਿਚ ਫਸ ਕੇ ਆਤਮਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
 
सभ किछु आपे आपि है हउमै विचि कहनु न जाइ ॥
Sabẖ kicẖẖ āpe āp hai ha▫umai vicẖ kahan na jā▫e.
God Himself is everything; those who are in their ego cannot even speak of this.
ਸੁਆਮੀ ਖੁਦ-ਬ-ਖੁਦ ਹੀ ਸਾਰਾ ਕੁਝ ਹੈ। ਹੰਕਾਰ ਅੰਦਰ ਇਨਸਾਨ ਉਸ ਦਾ ਨਾਮ ਉਚਾਰਨ ਨਹੀਂ ਕਰ ਸਕਦਾ।
ਕਹਨੁ ਨ ਜਾਇ = ਆਖਿਆ ਨਹੀਂ ਜਾ ਸਕਦਾ।(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਦੇ ਸਮਰਥ ਹੈ, (ਉਂਞ) ਹਉਮੈ ਵਿਚ ਫਸਿਆਂ (ਇਹ ਸੱਚਾਈ) ਆਖੀ ਨਹੀਂ ਜਾ ਸਕਦੀ (ਭਾਵ, ਹਉਮੈ ਵਿਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ-ਜੋਗ ਹੈ)।
 
ओइ फिरि फिरि जोनि भवाईअहि विचि विसटा करि विकराल ॥
O▫e fir fir jon bẖavā▫ī▫ah vicẖ vistā kar vikrāl.
They wander in reincarnation over and over again, as the most disgusting maggots in manure.
ਉਨ੍ਹਾਂ ਨੂੰ ਮੁੜ ਮੁੜ ਕੇ ਜੂਨੀਆਂ ਅੰਦਰ ਧਕਿਆ ਜਾਂਦਾ ਹੈ ਅਤੇ ਭਿਆਨਕ ਕਿਰਮ ਬਣਾ ਕੇ ਉਨ੍ਹਾਂ ਨੂੰ ਗੰਦਗੀ ਅੰਦਰ ਪਾਇਆ ਜਾਂਦਾ ਹੈ।
ਓਇ = ਉਹ ਬੰਦੇ (ਲਫ਼ਜ਼ 'ਓਇ' ਲਫ਼ਜ਼ 'ਓਹੁ' ਤੋਂ ਬਹੁ-ਵਚਨ ਹੈ)। ਭਵਾਈਅਹਿ = ਭਵਾਏ ਜਾਂਦੇ ਹਨ। ਵਿਸਟਾ = ਵਿਕਾਰਾਂ ਦਾ ਗੰਦ। ਵਿਕਰਾਲ = ਡਰਾਉਣੇ (ਜੀਵਨ ਵਾਲੇ)।ਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।
 
अंतरि अगिआन दुखु भरमु है विचि पड़दा दूरि पईआसि ॥
Anṯar agi▫ān ḏukẖ bẖaram hai vicẖ paṛ▫ḏā ḏūr pa▫ī▫ās.
There is ignorance within, and the pain of doubt, like a separating screen.
ਅੰਦਰ ਬੇ-ਸਮਝੀ ਅਤੇ ਸੰਦੇਹ ਦੀ ਪੀੜ ਹੈ। ਜੀਵ ਤੇ ਸੁਆਮੀ ਦੇ ਵਿਚਕਾਰ ਵੱਖ ਕਰਨ ਵਾਲਾ ਪਰਦਾ ਪਿਆ ਹੋਇਆ ਹੈ।
ਭਰਮੁ = ਭਟਕਣਾ। ਪੜਦਾ = ਵਿੱਥ।ਜਿਸ ਜੀਵ ਦੇ ਅੰਦਰ ਅਗਿਆਨਤਾ (ਦੇ ਹਨੇਰੇ) ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ। ਉਸ ਦੀ ਜਿੰਦ ਅੰਦਰ-ਵੱਸਦੇ ਪ੍ਰਭੂ ਨਾਲੋਂ ਦੂਰ ਪਈ ਰਹਿੰਦੀ ਹੈ।
 
सतिगुर कै भाणै जो चलै विचि बोहिथ बैठा आइ ॥
Saṯgur kai bẖāṇai jo cẖalai vicẖ bohith baiṯẖā ā▫e.
One who walks in harmony with the True Guru's Will comes to sit in this Boat.
ਜਿਹੜਾ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਤੁਰਦਾ ਹੈ, ਉਹ ਆ ਕੇ ਜਹਾਜ਼ ਵਿੱਚ ਬਹਿ ਜਾਂਦਾ ਹੈ।
ਭਾਣੈ = ਰਜ਼ਾ ਵਿਚ।ਜੇਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਉਸ ਜਹਾਜ਼ ਵਿਚ ਸਵਾਰ ਹੋ ਗਿਆ ਸਮਝੋ।
 
छत्रधार बादिसाहीआ विचि सहसे परीआ ॥१॥
Cẖẖaṯarḏẖār bāḏisāhī▫ā vicẖ sahse parī▫ā. ||1||
The emperors sitting on their thrones are consumed by anxiety. ||1||
ਛੱਤਰ ਧਾਰਨ ਕਰਨ ਵਾਲੇ ਪਾਤਸ਼ਾਹ ਵੀ ਫ਼ਿਕਰ-ਚਿੰਤਾ ਅੰਦਰ ਗ੍ਰਸੇ ਹੋਏ ਹਨ।
ਛਤ੍ਰਧਾਰ ਬਾਦਿਸਾਹੀਆ = ਉਹ ਬਾਦਸ਼ਾਹੀਆਂ ਜਿਨ੍ਹਾਂ ਦੀ ਬਰਕਤਿ ਨਾਲ ਸਿਰ ਉੱਤੇ ਛਤਰ ਟਿਕੇ ਹੋਏ ਹੋਣ। ਸਹਸਾ = ਸਹਿਮ, ਫ਼ਿਕਰ।੧।ਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ ॥੧॥
 
माइआ विचि सहजु न ऊपजै माइआ दूजै भाइ ॥
Mā▫i▫ā vicẖ sahj na ūpjai mā▫i▫ā ḏūjai bẖā▫e.
Within Maya, the poise of intuitive balance is not produced. Maya leads to the love of duality.
ਸੰਸਾਰੀ ਪਦਾਰਥਾਂ ਅੰਦਰ ਆਤਮਕ ਟਿਕਾਓ ਉਤਪੰਨ ਨਹੀਂ ਹੁੰਦਾ। ਸੰਸਾਰੀ ਪਦਾਰਥ ਦਵੈਤ-ਭਾਵ ਪੈਦਾ ਕਰਦੇ ਹਨ।
ਦੂਜੈ ਭਾਇ = ਕਿਸੇ ਹੋਰ ਦੇ ਪਿਆਰ ਵਿਚ।ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ (ਪ੍ਰਭੂ ਤੋਂ ਬਿਨਾ ਕਿਸੇ) ਹੋਰ ਪਿਆਰ ਵਿਚ (ਫਸਾਂਦੀ ਹੈ)।
 
त्रिहु गुणा विचि सहजु न पाईऐ त्रै गुण भरमि भुलाइ ॥
Ŧarihu guṇā vicẖ sahj na pā▫ī▫ai ṯarai guṇ bẖaram bẖulā▫e.
In the three qualities, intuitive balance is not obtained; the three qualities lead to delusion and doubt.
ਤਿੰਨਾਂ ਸੁਭਾਵਾਂ ਅੰਦਰ ਆਤਮਕ ਟਿਕਾ ਪ੍ਰਾਪਤ ਨਹੀਂ ਹੁੰਦਾ। ਤਿੰਨੇ ਹਾਲਤਾ ਪ੍ਰਾਣੀ ਨੂੰ ਵਹਿਮ ਅੰਦਰ ਕੁਰਾਹੇ ਪਾਉਂਦੀਆਂ ਹਨ।
ਤ੍ਰੈ ਗੁਣ = ਰਜੋ, ਤਮੋ, ਸਤੋ।ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।
 
सचु खाणा सचु पैनणा सचे ही विचि वासु ॥
Sacẖ kẖāṇā sacẖ painṇā sacẖe hī vicẖ vās.
Those who take the Truth as their food and the Truth as their clothing, have their home in the True One.
ਸੱਚ ਹੈ ਭੋਜਨ ਤੇ ਸੱਚ ਹੀ ਹੈ ਪੁਸ਼ਾਕ ਜਗਿਆਸੂਆਂ ਦੀ, ਅਤੇ ਸਤਿਪੁਰਖਾਂ ਅੰਦਰ ਹੀ ਹੈ ਉਨ੍ਹਾਂ ਦਾ ਵਸੇਬਾ।
ਸਚੁ = ਸਦਾ-ਥਿਰ ਪ੍ਰਭੂ।ਸਦਾ-ਥਿਰ ਪ੍ਰਭੂ ਦਾ ਨਾਮ ਜਿਨ੍ਹਾਂ ਮਨੁੱਖਾਂ ਦੀ ਆਤਮਕ ਖ਼ੁਰਾਕ ਬਣ ਗਿਆ ਹੈ, ਪ੍ਰਭੂ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਹੈ (ਆਦਰ-ਸਤਕਾਰ ਹਾਸਲ ਕਰਨ ਦਾ ਵਸੀਲਾ ਹੈ), ਜਿਨ੍ਹਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਹੀ ਜੁੜੀ ਰਹਿੰਦੀ ਹੈ,