Sri Guru Granth Sahib Ji

Search ਵੀਚਾਰੁ in Gurmukhi

गावै को विदिआ विखमु वीचारु ॥
Gāvai ko viḏi▫ā vikẖam vīcẖār.
Some sing of knowledge obtained of Him, through difficult philosophical studies.
ਵਾਹਿਗੁਰੂ ਦੇ ਇਲਮ ਨੂੰ ਜਿਸ ਦੀ ਸੋਚ ਵਿਚਾਰ ਕਠਨ ਹੈ, ਕੌਣ ਗਾ ਸਕਦਾ ਹੈ?
ਵਿਦਿਆ = ਵਿੱਦਿਆ ਦੁਆਰਾ। ਵਿਖਮੁ = ਕਠਨ, ਔਖਾ। ਵੀਚਾਰੁ = ਗਿਆਨ। (ਨੋਟ: ਸ਼ਬਦ 'ਚਾਰ' ਵਿਸ਼ੇਸ਼ਣ ਹੈ, ਜੋ ਇਕ-ਵਚਨ ਪੁਲਿੰਗ ਨਾਲ 'ਚਾਰੁ' ਹੋ ਜਾਂਦਾ ਹੈ ਤੇ ਬਹੁ-ਵਚਨ ਨਾਲ ਜਾਂ ਇਸਤ੍ਰੀ-ਲਿੰਗ ਨਾਲ 'ਚਾਰ' ਰਹਿੰਦਾ ਹੈ। ਪਰ ਸ਼ਬਦ 'ਚਾਰਿ' 'ਚਹੁੰ' ਦੀ ਗਿਣਤੀ ਦਾ ਵਾਚਕ ਹੈ। ਜਿਵੇਂ: (੧) ਚਾਰਿ ਕੁੰਟ ਦਹ ਦਿਸ ਭ੍ਰਮੇ, ਥਕਿ ਆਏ ਪ੍ਰਭ ਕੀ ਸਾਮ। (੨) ਚਾਰਿ ਪਦਾਰਥ ਕਹੈ ਸਭੁ ਕੋਈ। (੩) ਚਚਾ ਚਰਨ ਕਮਲ ਗੁਰ ਲਾਗਾ। ਧਨਿ ਧਨਿ ਉਆ ਦਿਨ ਸੰਜੋਗ ਸਭਾਗਾ। ਚਾਰਿ ਕੁੰਟ ਦਹਦਿਸ ਭ੍ਰਮਿ ਆਇਓ। ਭਈ ਕ੍ਰਿਪਾ ਤਬ ਦਰਸਨੁ ਪਾਇਓ। ਚਾਰ ਬਿਚਾਰ, ਬਿਨਸਿਓ ਸਭ ਦੂਆ। ਸਾਧ ਸੰਗਿ ਮਨੁ ਨਿਰਮਲੁ ਹੂਆ। (੪) ਤਟਿ ਤੀਰਥਿ ਨਹੀ ਮਨੁ ਪਤੀਆਇ। ਚਾਰ ਅਚਾਰ ਰਹੇ ਉਰਝਾਇ।੨।)।ਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਔਖੇ ਵਿਸ਼ਿਆਂ 'ਤੇ ਵਿਚਾਰ ਕਰਦਾ ਹੈ)।
 
अम्रित वेला सचु नाउ वडिआई वीचारु ॥
Amriṯ velā sacẖ nā▫o vadi▫ā▫ī vīcẖār.
In the Amrit Vaylaa, the ambrosial hours before dawn, chant the True Name, and contemplate His Glorious Greatness.
ਸੁਬ੍ਹਾ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਰ।
ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ 'ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ।ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
 
मंने का बहि करनि वीचारु ॥
Manne kā bahi karan vīcẖār.
can record the state of the faithful.
ਜਿਸ ਨਾਲ ਬੈਠ ਕੇ ਰੱਬ ਦੇ ਫਰਮਾਬਰਦਾਰ ਦੀ ਦਸ਼ਾ ਲਿਖੀ ਜਾਂ ਸੋਚੀ ਵਿਚਾਰੀ ਜਾਵੇ।
ਮੰਨੇ ਕਾ ਵੀਚਾਰੁ = ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ। ਬਹਿ ਕਰਨਿ = ਬੈਠ ਕੇ ਕਰਦੇ ਹਨ।(ਭਾਵੇਂ ਕਿ ਮਨੁੱਖ) ਰਲ ਕੇ ਉਸ ਦਾ ਅੰਦਾਜ਼ਾ ਲਾਉਣ ਬਾਬਤ ਵੀਚਾਰ (ਜ਼ਰੂਰ) ਕਰਦੇ ਹਨ।
 
जे को कहै करै वीचारु ॥
Je ko kahai karai vīcẖār.
No matter how much anyone tries to explain and describe them,
ਜਿਨ੍ਹਾਂ ਦੀ ਚਾਹੇ ਭਾਵੇਂ ਕੋਈ ਜਣਾ ਵਰਨਣ ਤੇ ਸੋਚ ਵਿਚਾਰ ਪਿਆ ਕਰੇ,
ਕਹੈ = ਬਿਆਨ ਕਰੇ, ਕਥਨ ਕਰੇ। ਵੀਚਾਰੁ = ਕੁਦਰਤ ਦੇ ਲੇਖੇ ਦੀ ਵੀਚਾਰ।ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ,
 
कुदरति कवण कहा वीचारु ॥
Kuḏraṯ kavaṇ kahā vīcẖār.
How can Your Creative Potency be described?
ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
ਕੁਦਰਤਿ = ਤਾਕਤ, ਸਮਰਥਾ। ਕਵਣ = ਕਿਹੜੀ, ਕੀਹ। ਕੁਦਰਤਿ ਕਵਣ = ਕੀਹ ਸਮਰੱਥਾ? ('ਕੁਦਰਤਿ' ਸ਼ਬਦ ਇਸਤ੍ਰੀ ਲਿੰਗ ਹੈ। ਸੋ ਇਹ 'ਕੁਦਰਤਿ' ਦਾ ਵਿਸ਼ਸ਼ੇਣ ਹੈ।) ਕਹਾ = ਮੈਂ ਆਖਾਂ। ਕਹਾ ਵਿਚਾਰੁ = ਮੈਂ ਵਿਚਾਰ ਕਰ ਸਕਾਂ।(ਸੋ) ਮੇਰੀ ਕੀਹ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ?
 
कुदरति कवण कहा वीचारु ॥
Kuḏraṯ kavaṇ kahā vīcẖār.
How can Your Creative Potency be described?
ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
xxxਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ।
 
नानकु नीचु कहै वीचारु ॥
Nānak nīcẖ kahai vīcẖār.
Nanak describes the state of the lowly.
ਨਾਨਕ, ਨੀਵਾਂ! ਵਰਨਣ ਕਰਦਾ ਹੈ।
ਨਾਨਕੁ ਨੀਚੁ = ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ।(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।
 
कुदरति कवण कहा वीचारु ॥
Kuḏraṯ kavaṇ kahā vīcẖār.
How can I describe Your Creative Power?
ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
xxxਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ?
 
केतिआ गणत नही वीचारु ॥
Keṯi▫ā gaṇaṯ nahī vīcẖār.
So many contemplate and dwell upon Him, that they cannot be counted.
ਘਣੇ ਹੀ ਗਿਣਤੀ ਤੋਂ ਬਾਹਰ ਉਸਨੂੰ ਸੋਚਦੇ ਸਮਝਦੇ ਹਨ।
ਗਣਤ = ਗਿਣਤੀ। ਕੇਤਿਆ = ਕਈਆਂ ਦੀ। ਵੇਕਾਰ = ਵਿਕਾਰਾਂ ਵਿਚ।ਅਤੇ (ਮੰਗਣ ਵਾਲੇ) ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ 'ਤੇ ਵਿਚਾਰ ਨਹੀਂ ਹੋ ਸਕਦੀ।
 
करमी करमी होइ वीचारु ॥
Karmī karmī ho▫e vīcẖār.
By their deeds and their actions, they shall be judged.
ਉਨ੍ਹਾਂ ਦੇ ਕੰਮਾਂ ਤੇ ਅਮਲਾ ਅਨੁਸਾਰ ਉਨ੍ਹਾਂ ਦਾ ਫੈਸਲਾ ਹੁੰਦਾ ਹੈ।
ਕਰਮੀ ਕਰਮੀ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ।(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ
 
वेखै विगसै करि वीचारु ॥
vekẖai vigsai kar vīcẖār.
He watches over all, and contemplating the creation, He rejoices.
ਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ।
ਵਿਗਸੈ = ਵਿਗਸਦਾ ਹੈ, ਖ਼ੁਸ਼ ਹੁੰਦਾ ਹੈ। ਕਰਿ ਵੀਚਾਰੁ = ਵੀਚਾਰ ਕਰ ਕੇ।(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।
 
सतिगुर बचन कमावणे सचा एहु वीचारु ॥
Saṯgur bacẖan kamāvṇe sacẖā ehu vīcẖār.
Act according to the Instructions of the True Guru; this is the true philosophy.
ਸਤਿਗੁਰਾਂ ਨੇ ਉਪਦੇਸ਼ ਉਤੇ ਅਮਲ ਕਰ, ਨਿਰਸੰਦੇਹ ਇਹ ਸੱਚਾ ਤੱਤ-ਗਿਆਨ ਹੈ।
xxxਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ)।
 
आपे गुण आपे कथै आपे सुणि वीचारु ॥
Āpe guṇ āpe kathai āpe suṇ vīcẖār.
O Lord, You are Your Own Glorious Praise. You Yourself speak it; You Yourself hear it and contemplate it.
ਹੇ ਸੁਆਮੀ! ਤੂੰ ਖੁਦ ਹੀ ਆਪਣੀ ਵਡਿਆਈ ਹੈ, ਅਤੇ ਖ਼ੁਦ ਹੀ ਉਨ੍ਹਾਂ ਨੂੰ ਉਚਾਰਦਾ ਸ੍ਰਵਣ ਕਰਦਾ ਤੇ ਸੋਚਦਾ ਸਮਝਦਾ ਹੈ।
ਆਪੇ = (ਪ੍ਰਭੂ) ਆਪ ਹੀ। ਕਥੈ = ਬਿਆਨ ਕਰਦਾ ਹੈ। ਸੁਣਿ = ਸੁਣ ਕੇ।ਪ੍ਰਭੂ ਆਪ ਹੀ (ਆਪਣੇ) ਗੁਣ ਹੈ, ਆਪ ਹੀ (ਉਹਨਾਂ ਗੁਣਾਂ ਨੂੰ) ਬਿਆਨ ਕਰਦਾ ਹੈ, ਆਪ ਹੀ (ਆਪਣੀ ਸਿਫ਼ਤ-ਸਾਲਾਹ) ਸੁਣ ਕੇ ਉਸ ਨੂੰ ਵਿਚਾਰਦਾ ਹੈ (ਉਸ ਵਿਚ ਸੁਰਤ ਜੋੜਦਾ ਹੈ)।
 
पंडित वाचहि पोथीआ ना बूझहि वीचारु ॥
Pandiṯ vācẖėh pothī▫ā nā būjẖėh vīcẖār.
The Pandits, the religious scholars, read their books, but they do not understand the real meaning.
ਬ੍ਰਾਹਮਣ ਪੁਸਤਕਾਂ ਪੜ੍ਹਦੇ ਹਨ ਪ੍ਰੰਤੂ ਉਨ੍ਹਾਂ ਦੇ ਅਸਲੀ ਮਤਲਬ ਨੂੰ ਨਹੀਂ ਸਮਝਦੇ।
ਵਾਚਹਿ = ਪੜ੍ਹਦੇ ਹਨ।ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ।
 
प्रेम पदारथु पाईऐ गुरमुखि ततु वीचारु ॥
Parem paḏārath pā▫ī▫ai gurmukẖ ṯaṯ vīcẖār.
The Treasure of the Lord's Love is obtained by the Gurmukh, who contemplates the essence of reality.
ਗੁਰਾਂ ਦੇ ਰਾਹੀਂ ਅਸਲੀਅਤ ਨੂੰ ਸੋਚਣ ਸਮਝਣ ਦੁਆਰਾ ਪ੍ਰਭੂ ਪਿਆਰ ਦੀ ਦੌਲਤ ਪਰਾਪਤ ਹੁੰਦੀ ਹੈ।
xxx(ਹੇ ਬਾਬਾ!) ਗੁਰੂ ਦੀ ਸਰਨ ਪੈ ਕੇ ਆਪਣੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰ। ਗੁਰੂ ਦੀ ਸਰਨ ਪਿਆਂ ਹੀ (ਪ੍ਰਭੂ-ਚਰਨਾਂ ਨਾਲ) ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹੈ।
 
राम नामि मनु बेधिआ अवरु कि करी वीचारु ॥
Rām nām man beḏẖi▫ā avar kė karī vīcẖār.
My mind is pierced through by the Name of the Lord. What else should I contemplate?
ਵਿਆਪਕ ਸੁਆਮੀ ਦੇ ਨਾਮ ਨਾਲ ਮੇਰਾ ਮਨੂਆ ਵਿੰਨਿ੍ਹਆ ਗਿਆ ਹੈ। ਮੈਂ ਹੋਰ ਕਿਸ ਦਾ ਧਿਆਨ ਧਾਰਾਂ?
ਅਵਰੁ ਵੀਚਾਰੁ = ਹੋਰ ਵੀਚਾਰ। ਕਿ ਕਰੀ = ਕਰੀਂ, ਮੈਂ ਕੀਹ ਕਰਾਂ?ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਤਾ ਜਾਏ, (ਉਸ ਦੇ ਸੰਬੰਧ ਵਿਚ) ਮੈਂ ਹੋਰ ਕੀਹ ਵਿਚਾਰ ਕਰਾਂ (ਮੈਂ ਹੋਰ ਕੀਹ ਦੱਸਾਂ?
 
कोई गुरमुखि होवै सु करै वीचारु हरि धिआवै मनि लिव लाइ ॥
Ko▫ī gurmukẖ hovai so karai vīcẖār har ḏẖi▫āvai man liv lā▫e.
Rare is the Gurmukh who reflects upon, meditates upon, and within his mind, is lovingly attached to the Lord.
ਕੋਈ ਵਿਰਲਾ ਹੀ ਪੁਰਸ਼ ਹੈ ਜੋ ਗੁਰਾਂ ਦੇ ਰਾਹੀਂ ਬੰਦਗੀ ਕਰਦਾ ਹੈ ਅਤੇ ਆਪਣਾ ਦਿਲ ਤੇ ਪ੍ਰੀਤ ਵਾਹਿਗੁਰੂ ਨਾਲ ਜੋੜ ਕੇ ਉਸ ਨੂੰ ਸਿਮਰਦਾ ਹੈ।
ਲਿਵ ਲਾਇ = ਸੁਰਤ ਜੋੜ ਕੇ।ਜੇਹੜਾ ਕੋਈ (ਵਡ-ਭਾਗੀ ਮਨੁੱਖ) ਗੁਰੂ ਦੀ ਸਰਨ ਪੈਂਦਾ ਹੈ ਉਹ (ਇਸ ਅਸਲੀਅਤ ਦੀ) ਵਿਚਾਰ ਕਰਦਾ ਹੈ, ਤੇ ਸੁਰਤ ਜੋੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ।
 
आपै नो आपु खाइ मनु निरमलु होवै गुर सबदी वीचारु ॥
Āpai no āp kẖā▫e man nirmal hovai gur sabḏī vīcẖār.
Their identity consumes their identical identity, and their minds become pure by contemplating the Word of the Guru's Shabad.
ਉਨ੍ਹਾਂ ਦਾ ਆਪਾ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ ਅਤੇ ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਉਨ੍ਹਾਂ ਦਾ ਅੰਤਸ਼-ਕਰਨ ਸ਼ੁੱਧ ਹੋ ਜਾਂਦਾ ਹੈ।
ਆਪੈ ਨੋ ਆਪੁ = ਨਿਰੋਲ ਆਪਣੇ ਆਪ ਨੂੰ, ਚੰਗੀ ਤਰ੍ਹਾਂ ਆਪਾ-ਭਾਵ ਨੂੰ।'ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ'-ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ)।
 
सतिगुरु जिनी न सेविओ सबदि न कीतो वीचारु ॥
Saṯgur jinī na sevi▫o sabaḏ na kīṯo vīcẖār.
Those who do not serve the True Guru, and who do not contemplate the Word of the Shabad -
ਜੋ ਸਚੇ ਗੁਰਾਂ ਦੀ ਘਾਲ ਨਹੀਂ ਘਾਲਦੇ ਅਤੇ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ,
ਸਬਦਿ = ਸ਼ਬਦ ਦੀ ਰਾਹੀਂ।(ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ,
 
गुरमुखि सचो सचु लिखहि वीचारु ॥
Gurmukẖ sacẖo sacẖ likẖėh vīcẖār.
The Gurmukhs write and reflect on Truth, and only Truth.
ਪਵਿੱਤ੍ਰ ਪੁਰਸ਼ ਨਿਰੋਲ ਸੱਚ ਹੀ ਲਿਖਦੇ ਅਤੇ ਸੋਚਦੇ ਸਮਝਦੇ ਹਨ।
xxxਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ।