Sri Guru Granth Sahib Ji

Search ਵੇਖੈ in Gurmukhi

गावै को वेखै हादरा हदूरि ॥
Gāvai ko vekẖai hāḏrā haḏūr.
Some sing that He watches over us, face to face, ever-present.
ਕਈ ਗਾਇਨ ਕਰਦੇ ਹਨ ਕਿ ਉਹ ਸਾਨੂੰ ਐਨ ਪਰਤੱਖ ਹੀ ਦੇਖ ਰਿਹਾ ਹੈ।
ਹਾਦਰਾ ਹਦੂਰਿ = ਹਾਜ਼ਰ ਨਾਜ਼ਰ, ਸਭ ਥਾਈਂ ਹਾਜ਼ਰ।ਪਰ ਕੋਈ ਆਖਦਾ ਹੈ, '(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ'।
 
करि करि वेखै कीता आपणा जिव तिस दी वडिआई ॥
Kar kar vekẖai kīṯā āpṇā jiv ṯis ḏī vadi▫ā▫ī.
Having created the creation, He watches over it Himself, by His Greatness.
ਰਚਨਾ ਨੂੰ ਰੱਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੇ ਕੀਤੇ ਕੰਮ ਨੂੰ ਦੇਖਦਾ ਹੈ।
ਵੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਵ = ਜਿਵੇਂ। ਵਡਿਆਈ = ਰਜ਼ਾ।ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
 
ओहु वेखै ओना नदरि न आवै बहुता एहु विडाणु ॥
Oh vekẖai onā naḏar na āvai bahuṯā ehu vidāṇ.
He watches over all, but none see Him. How wonderful this is!
ਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ।
ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
 
करि करि वेखै सिरजणहारु ॥
Kar kar vekẖai sirjaṇhār.
Having created the creation, the Creator Lord watches over it.
ਰਚਨਾ ਨੂੰ ਰਚ ਕੇ ਰਚਨਹਾਰ ਇਸ ਨੂੰ ਦੇਖ ਰਿਹਾ ਹੈ।
ਸਾਚੀ = ਸਦਾ ਅਟੱਲ ਰਹਿਣ ਵਾਲੀ, ਉਕਾਈ ਤੋਂ ਖ਼ਾਲੀ।ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ।
 
जिसु हथि जोरु करि वेखै सोइ ॥
Jis hath jor kar vekẖai so▫e.
He alone has the Power in His Hands. He watches over all.
ਜੀਹਦੇ ਕਰ ਵਿੱਚ ਤਾਕਤ ਹੈ, ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ।
ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ।ਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ।
 
करि करि वेखै नदरि निहाल ॥
Kar kar vekẖai naḏar nihāl.
Having created the creation, He watches over it. By His Glance of Grace, He bestows happiness.
ਰਚਨਾ ਨੂੰ ਰਚ ਕੇ ਵਾਹਿਗੁਰੂ ਉਸਨੂੰ ਤੱਕਦਾ ਹੈ ਜਦ ਉਹ ਜੀਵਾ ਉਤੇ ਆਪਣੀ ਦਿਆ-ਦ੍ਰਿਸ਼ਟੀ ਧਾਰਦਾ ਹੈ, ਉਹ ਉਨ੍ਹਾਂ ਨੂੰ ਖ਼ੁਸ਼ ਪ੍ਰਸੰਨ ਕਰ ਦਿੰਦਾ ਹੈ।
ਕਰਿ ਕਰਿ = ਸ੍ਰਿਸ਼ਟੀ ਰਚ ਕੇ। ਨਦਰਿ ਨਿਹਾਲ = ਨਿਹਾਲ ਕਰਨ ਵਾਲੀ ਨਜ਼ਰ ਨਾਲ। ਵੇਖੈ = ਵੇਖਦਾ ਹੈ ਸੰਭਾਲ ਕਰਦਾ ਹੈ।ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।
 
वेखै विगसै करि वीचारु ॥
vekẖai vigsai kar vīcẖār.
He watches over all, and contemplating the creation, He rejoices.
ਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ।
ਵਿਗਸੈ = ਵਿਗਸਦਾ ਹੈ, ਖ਼ੁਸ਼ ਹੁੰਦਾ ਹੈ। ਕਰਿ ਵੀਚਾਰੁ = ਵੀਚਾਰ ਕਰ ਕੇ।(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।
 
आपे वेखै सुणे आपे ही कुदरति करे जहानो ॥
Āpe vekẖai suṇe āpe hī kuḏraṯ kare jahāno.
He Himself beholds, and He Himself listens. By His Creative Power, He created the world.
ਆਪੇ ਉਹ ਦੇਖਦਾ ਹੈ ਅਤੇ ਆਪੇ ਹੀ ਸ੍ਰਵਣ ਕਰਦਾ ਹੈ। ਆਪਣੀ ਸਤਿਆ ਦੁਆਰਾ ਉਸ ਨੇ ਸੰਸਾਰ ਸਾਜਿਆ ਹੈ।
xxxਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ।
 
भै भाइ भगति करहि दिनु राती हरि जीउ वेखै सदा हदूरि ॥
Bẖai bẖā▫e bẖagaṯ karahi ḏin rāṯī har jī▫o vekẖai saḏā haḏūr.
One who fears, loves, and is devoted to the Dear Lord day and night, sees Him always close at hand.
ਜੋ ਸੁਆਮੀ ਦੇ ਡਰ, ਪਿਆਰ ਤੇ ਸੇਵਾ ਅੰਦਰ ਦਿਹੁੰ ਰੈਣ ਵਿਚਰਦਾ ਹੈ, ਉਹ ਮਾਣਨੀਯ ਵਾਹਿਗੁਰੂ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਤੱਕਦਾ ਹੈ।
ਭੈ = ਅਦਬ ਵਿਚ (ਰਹਿ ਕੇ)। ਭਾਇ = ਪ੍ਰੇਮ ਵਿਚ। ਹਦੂਰਿ = ਹਾਜ਼ਰ-ਨਾਜ਼ਰ; ਅੰਗ-ਸੰਗ।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ।
 
जिसु वेखाले सोई वेखै नानक गुरमुखि पाइ ॥४॥२३॥५६॥
Jis vekẖāle so▫ī vekẖai Nānak gurmukẖ pā▫e. ||4||23||56||
They alone see the Lord, unto whom He reveals Himself. O Nanak, the Gurmukhs find Him. ||4||23||56||
ਕੇਵਲ ਉਹੀ ਜਿਸ ਨੂੰ ਵਾਹਿਗੁਰੂ ਵਿਖਾਲਦਾ ਹੈ ਉਸ ਨੂੰ ਵੇਖਦਾ ਹੈ। ਗੁਰਾਂ ਦੁਆਰਾ ਹੇ ਨਾਨਕ! ਉਹ ਪਾਇਆ ਜਾਂਦਾ ਹੈ।
xxx(ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ ॥੪॥੨੩॥੫੬॥
 
सभु उपाए आपे वेखै किसु नेड़ै किसु दूरि ॥
Sabẖ upā▫e āpe vekẖai kis neṛai kis ḏūr.
He created all, and He Himself watches over us. Some are close to Him, and some are far away.
ਸਿਰਜਣਹਾਰ ਨੇ ਸਾਰਿਆਂ ਨੂੰ ਸਾਜਿਆ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਦੇਖਦਾ ਹੈ। ਕਈ ਉਸ ਦੇ ਨਜ਼ਦੀਕ ਹਨ ਤੇ ਕਈ ਦੁਰੇਡੇ।
ਸਭੁ = ਸਾਰਾ ਜਗਤ। ਵੇਖੈ = ਸੰਭਾਲ ਕਰਦਾ ਹੈ। ਕਿਸੁ ਨੇੜੈ ਕਿਸੁ ਦੂਰਿ = ਕਿਸ ਤੋਂ ਨੇੜੇ ਹੈ? ਕਿਸ ਤੋਂ ਦੂਰ ਹੈ? (ਭਾਵ, ਹਰੇਕ ਜੀਵ ਵਿਚ ਇਕ-ਸਮਾਨ ਹੈ)।ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ।
 
लूकि कमावै किस ते जा वेखै सदा हदूरि ॥
Lūk kamāvai kis ṯe jā vekẖai saḏā haḏūr.
From whom are you trying to hide your actions? God sees all;
ਤੂੰ ਆਪਣੇ ਮੰਦੇ ਅਮਲ ਕਿਸ ਕੋਲੋਂ ਛੁਪਾਉਂਦਾ ਹੈ, ਜਦ ਕਿ ਸਦੀਵੀ ਹਾਜ਼ਰ ਨਾਜ਼ਰ ਸਾਹਿਬ ਤੈਨੂੰ ਦੇਖ ਰਿਹਾ ਹੈ।
ਲੂਕਿ = ਲੁਕ ਕੇ। ਕਿਸ ਤੇ = ਕਿਸ ਤੋਂ {ਨੋਟ: ਲਫ਼ਜ਼ ਕਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ}। ਜਾ = ਕਿਉਂਕਿ।(ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ) ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ (ਜੀਵਾਂ ਦੇ ਸਭ-ਲੁਕਾਵੇਂ ਕੀਤੇ ਕੰਮ ਭੀ) ਵੇਖਦਾ ਹੈ (ਫਿਰ ਭੀ ਮੂਰਖ ਮਨੁੱਖ) ਕਿਸ ਤੋਂ ਲੁਕ ਕੇ (ਮੰਦੇ ਕਰਮ) ਕਰਦਾ ਹੈ?
 
सभना वेखै नदरि करि जै भावै तै देइ ॥४॥
Sabẖnā vekẖai naḏar kar jai bẖāvai ṯai ḏe▫e. ||4||
He beholds all in His Vision. He gives to those with whom He is pleased. ||4||
ਆਪਣੀ ਨਿਗ੍ਹਾ ਨਾਲ ਉਹ ਸਾਰਿਆਂ ਨੂੰ ਦੇਖਦਾ ਹੈ, ਪਰੰਤੂ ਉਹ ਉਸ ਨੂੰ ਦਿੰਦਾ ਹੈ, ਜਿਸ ਉਤੇ ਉਸ ਦੀ ਖੁਸ਼ੀ ਹੁੰਦੀ ਹੈ।
ਨਦਰਿ = ਮਿਹਰ ਦੀ ਨਿਗਾਹ। ਜੈ = ਜੋ ਉਸ ਨੂੰ। ਤੈ = ਤਿਸ ਨੂੰ ॥੪॥ਮਿਹਰ ਦੀ ਨਿਗਾਹ ਕਰ ਕੇ ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ (ਆਪਣੇ ਗੁਣਾਂ ਦੀ ਕਦਰ) ਬਖ਼ਸ਼ਦਾ ਹੈ ॥੪॥
 
सभ होई छिंझ इकठीआ दयु बैठा वेखै आपि जीउ ॥१७॥
Sabẖ ho▫ī cẖẖinjẖ ikṯẖī▫ā ḏa▫yu baiṯẖā vekẖai āp jī▫o. ||17||
All have gathered to watch the wrestling match, and the Merciful Lord Himself is seated to behold it. ||17||
ਸਾਰਾ ਘੋਲ ਵੇਖਣ ਵਾਲਾ ਮਜਮਾ ਇਕੱਤਰ ਹੋ ਗਿਆ ਹੈ ਅਤੇ ਮਿਹਰਬਾਨ ਮਾਲਕ ਆਪੇ ਬਹਿ ਕੇ ਦੇਖ ਰਿਹਾ ਹੈ।
ਛਿੰਝ = ਘੋਲ ਵੇਖਣ ਆਏ ਲੋਕਾਂ ਦੀ ਭੀੜ। ਦਯੁ = ਪਿਆਰਾ ਪ੍ਰਭੂ ॥੧੭॥ਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ॥੧੭॥
 
आपि सुणै तै आपे वेखै ॥
Āp suṇai ṯai āpe vekẖai.
He Himself hears, and He Himself sees.
ਵਾਹਿਗੁਰੂ ਖੁਦ ਸ੍ਰਵਣ ਕਰਦਾ ਹੈ ਤੇ ਖੁਦ ਹੀ ਦੇਖਦਾ ਹੈ।
ਤੈ = ਅਤੇ।ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਅਰਦਾਸ) ਸੁਣਦਾ ਹੈ ਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ।
 
इहु मनु आरसी कोई गुरमुखि वेखै ॥
Ih man ārsī ko▫ī gurmukẖ vekẖai.
This mind is a mirror; how rare are those who, as Gurmukh, see themselves in it.
ਇਹ ਮਨੂਆ ਇੱਕ ਸ਼ੀਸ਼ਾ ਹੈ। ਕੋਈ ਟਾਵਾਂ ਸਾਧੂ ਹੀ ਉਸ ਵਿੱਚ ਆਪਣੇ ਆਪ ਨੂੰ ਦੇਖਦਾ ਹੈ।
ਆਰਸੀ = ਮੂੰਹ ਵੇਖਣ ਵਾਲਾ ਸ਼ੀਸ਼ਾ।ਮਨੁੱਖ ਦਾ ਇਹ ਮਨ ਆਰਸੀ (looking-glass) ਸਮਾਨ ਹੈ (ਇਸ ਦੀ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ) ਸਿਰਫ਼ ਉਹੀ ਮਨੁੱਖ ਵੇਖਦਾ ਹੈ ਜੇਹੜਾ ਗੁਰੂ ਦੀ ਸਰਨ ਪਏ (ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ।)
 
अम्रितु वेखै परखै सदा नैणी ॥
Amriṯ vekẖai parkẖai saḏā naiṇī.
see and behold this Amrit everywhere with their eyes.
ਉਹ ਅੰਮ੍ਰਿਤਮਈ ਨਾਮ ਨੂੰ ਨਿਤਾ ਪ੍ਰਤੀ ਆਪਣੇ ਨੇਤ੍ਰਾਂ ਨਾਲ ਦੇਖਦਾ ਤੇ ਪਛਾਣਦਾ ਹੈ।
ਅੰਮ੍ਰਿਤੁ = ਸਦਾ ਅਟੱਲ ਪ੍ਰਭੂ। ਨੈਣੀ = ਅੱਖਾਂ ਨਾਲ।ਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ।
 
मेरा प्रभु अंतरि बैठा वेखै ॥
Merā parabẖ anṯar baiṯẖā vekẖai.
My God sits deep within the self; He watches over us.
ਮੇਰਾ ਮਾਲਕ ਮਨੁੱਖਾਂ ਦੇ ਮਨ ਵਿੱਚ ਬਹਿ ਕੇ ਉਨ੍ਹਾਂ ਦੇ ਕਰਮ ਦੇਖ ਰਿਹਾ ਹੈ।
ਅੰਤਰਿ = (ਜੀਵਾਂ ਦੇ) ਅੰਦਰ।ਮੇਰਾ ਪਰਮਾਤਮਾ (ਸਭ ਜੀਵਾਂ ਦੇ) ਅੰਦਰ ਬੈਠਾ (ਹਰੇਕ ਦੀ) ਸੰਭਾਲ ਕਰਦਾ ਹੈ।
 
मनि तनि वेखै हउमै मैलु जाए ॥
Man ṯan vekẖai ha▫umai mail jā▫e.
Within your mind and body, see the Lord, and the filth of egotism shall depart.
ਆਪਣੇ ਚਿੱਤ ਤੇ ਦੇਹਿ ਅੰਦਰ ਉਹ ਵਾਹਿਗੁਰੂ ਨੂੰ ਦੇਖਦਾ ਹੈ ਅਤੇ ਹੰਗਤਾ ਦੀ ਮਲੀਨਤਾ ਦੂਰ ਹੋ ਜਾਂਦੀ ਹੈ।
ਮਨਿ = ਮਨ ਵਿਚ। ਤਨਿ = ਤਨ ਵਿਚ।ਤਾ ਉਹ ਆਪਣੇ ਮਨ ਵਿਚ (ਹੀ) ਆਪਣੇ ਤਨ ਵਿਚ (ਹੀ) ਉਸ ਦਾ ਦਰਸਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।
 
जिसु आपि विखाले सु वेखै कोई ॥
Jis āp vikẖāle so vekẖai ko▫ī.
How rare are those who behold Him. He causes Himself to be seen.
ਕੋਈ ਵਿਰਲਾ ਹੀ, ਜਿਸ ਨੂੰ ਉਹ ਖੁਦ ਦਿਖਾਉਂਦਾ ਹੈ ਉਸ ਨੂੰ ਦੇਖਦਾ ਹੈ।
ਕੋਈ = ਕੋਈ ਵਿਰਲਾ।ਜਿਸ ਕਿਸੇ (ਵਡ-ਭਾਗੀ ਮਨੁੱਖ) ਨੂੰ (ਆਪਣੀ ਇਹ ਸਮਰੱਥਾ) ਪਰਮਾਤਮਾ ਆਪ ਵਿਖਾਲਦਾ ਹੈ ਉਹ ਵੇਖ ਲੈਂਦਾ ਹੈ (ਕਿ ਪ੍ਰਭੂ ਬੜੀਆਂ ਤਾਕਤਾਂ ਵਾਲਾ ਹੈ)।