Sri Guru Granth Sahib Ji

Search ਵੇਪਰਵਾਹੁ in Gurmukhi

नानक विगसै वेपरवाहु ॥३॥
Nānak vigsai veparvāhu. ||3||
O Nanak, He blossoms forth, Carefree and Untroubled. ||3||
ਹੇ ਨਾਨਕ! ਬੇ-ਮੁਹਤਾਜ ਮਾਲਕ ਮੌਜ਼ਾ ਮਾਣਦਾ ਹੈ।
ਨਾਨਕ = ਹੇ ਨਾਨਕ! ਵਿਗਸੈ = ਖਿੜ ਰਿਹਾ ਹੈ, ਪਰਸੰਨ ਹੈ। ਵੇਪਰਵਾਹੁ = ਬੇਫਿਕਰ, ਚਿੰਤਾ ਤੋਂ ਰਹਿਤ।੩।ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ ॥੩॥
 
कलप तिआगी बादि है सचा वेपरवाहु ॥१॥
Kalap ṯi▫āgī bāḏ hai sacẖā veparvāhu. ||1||
I have renounced my useless schemes, by the Grace of the True, Carefree Lord. ||1||
ਬੇ-ਮੁਥਾਜ ਸੱਚੇ ਸੁਆਮੀ (ਦੀ ਦਇਆ ਦੁਆਰਾ) ਮੈਂ ਵਿਹਲੀ ਸਿਰੀ-ਦਰਦੀ ਛੱਡ ਛੱਡੀ ਹੈ।
ਕਲਪ = ਕਲਪਣਾ। ਬਾਦਿ = ਵਿਅਰਥ।੧।ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ॥੧॥
 
ओहु वेपरवाहु अतोलवा गुरमति कीमति सारु ॥२॥
Oh veparvāhu aṯolvā gurmaṯ kīmaṯ sār. ||2||
That Carefree Lord cannot be appraised; His Real Value is known only through the Wisdom of the Guru's Teachings. ||2||
ਉਹ ਬੇ-ਮੁਹਤਾਜ ਪ੍ਰਭੂ ਅਜੋਖ ਹੈ ਅਤੇ ਉਸ ਦਾ ਅਸਲੀ ਮੁੱਲ ਗੁਰਾਂ ਦੇ ਉਪਦੇਸ਼ ਰਾਹੀਂ ਜਾਣਿਆ ਜਾਂਦਾ ਹੈ।
ਅਤੋਲਵਾ = ਜੋ ਤੋਲਿਆ ਨ ਜਾ ਸਕੇ, ਜਿਸ ਦੇ ਬਰਾਬਰ ਦਾ ਲੱਭਿਆ ਨ ਜਾ ਸਕੇ। ਸਾਰੁ = ਸੰਭਾਲ, ਸਮਝ ਲੈ। ਕੀਮਤਿ = ਕਦਰ।੨।(ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ। ਗੁਰੂ ਦੀ ਮੱਤ ਲੈ ਕੇ ਉਸ ਦੀ ਕਦਰ ਸਮਝ ॥੨॥
 
वेपरवाहु सचु मेरा पिआरा ॥
veparvāhu sacẖ merā pi▫ārā.
The True Carefree Lord is my Beloved.
ਸੱਚਾ ਮਾਲਕ, ਮੇਰਾ ਮੁਛੰਦਗੀ-ਰਹਿਤ ਪਰੀਤਮ ਹੈ।
xxxਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਭੀ ਨਹੀਂ ਹੈ।
 
पोखु सोहंदा सरब सुख जिसु बखसे वेपरवाहु ॥११॥
Pokẖ sohanḏā sarab sukẖ jis bakẖse veparvāhu. ||11||
Poh is beautiful, and all comforts come to that one, whom the Carefree Lord has forgiven. ||11||
ਪੋਹ ਉਸ ਲਈ ਸੁੰਦਰ ਤੇ ਸਾਰੇ ਆਰਾਮ ਦੇਣਹਾਰ ਹੈ, ਜਿਸ ਨੂੰ ਬੇਮੁਥਾਜ ਸੁਆਮੀ ਮਾਫੀ ਦੇ ਦਿੰਦਾ ਹੈ।
ਸਹੰਦਾ = {ਅਸਲ ਲਫ਼ਜ਼ 'ਸੋਹੰਦਾ' ਹੈ, ਪਾਠ 'ਸੁਹੰਦਾ' ਕਰਨਾ ਹੈ। ਅੱਖਰ 'ਸ' ਦੇ ਨਾਲ ੋ ਅਤੇ ੁ ਦੋਵੇ ਲਗਾਂ ਵਰਤੀਆਂ ਹਨ} ਸੋਹਣਾ ਲੱਗਦਾ ਹੈ ॥੧੧॥ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ॥੧੧॥
 
मनि साचै राते हरि वेपरवाहु ॥
Man sācẖai rāṯe har veparvāhu.
Those whose minds are attuned to the True, Carefree Lord,
ਜਿਨ੍ਹਾਂ ਦਾ ਚਿੱਤ ਸੱਚੇ ਅਤੇ ਫਿਕਰ-ਰਹਿਤ ਵਾਹਿਗੁਰੂ ਨਾਲ ਰੰਗੀਜਿਆਂ ਹੋਇਆ ਹੈ,
ਮਨਿ = ਮਨ ਦੀ ਰਾਹੀਂ।ਜੇਹੜੇ ਮਨੁੱਖ (ਆਪਣੇ) ਮਨ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ।
 
तू वेपरवाहु अथाहु है अतुलु किउ तुलीऐ ॥
Ŧū veparvāhu athāhu hai aṯul ki▫o ṯulī▫ai.
You are carefree, unfathomable and immeasurable; how can You be measured?
ਤੂੰ ਹੇ ਸੁਆਮੀ! ਬੇਮੁਥਾਜ, ਥਾਹਿ-ਰਹਤਿ ਅਤੇ ਅਮਾਪ ਹੈ। ਤੂੰ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ।
xxxਹੇ ਪ੍ਰਭੂ! ਤੈਨੂੰ ਕਿਵੇਂ ਤੋਲੀਏ? ਤੂੰ ਵੇਪਰਵਾਹ, ਅਥਾਹ ਤੇ ਅਤੋਲ ਹੈਂ।
 
वेमुहताजा वेपरवाहु ॥
vemuhṯājā veparvāhu.
The Lord is absolutely independent, and totally care-free;
ਜੋ ਮੁਛੰਦਗੀ-ਰਹਿਤ ਅਤੇ ਫਿਕਰ-ਵਿਹੂਣ ਹੈ,
ਵੇਮੁਹਤਾਜਾ = ਬੇ-ਮੁਥਾਜ।ਉਹ ਪਰਮਾਤਮਾ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ
 
वेपरवाहु अनंद मै नाउ माणक हीरा ॥
veparvāhu anand mai nā▫o māṇak hīrā.
You are Carefree, the Embodiment of Bliss. Your Name is a gem, a jewel.
ਤੂੰ ਬੇ-ਮੁਹਤਾਜ ਅਤੇ ਪਰਸੰਨਤਾ ਸਰੂਪ ਹੈ। ਤੇਰਾ ਨਾਮ ਜਵੇਹਰ ਤੇ ਰਤਨ ਹੈ।
ਵੇਪਰਵਾਹੁ = ਬੇ-ਮੁਥਾਜ। ਅਨੰਦ ਮੈ = ਆਨੰਦ-ਸਰੂਪ। ਮਾਣਕ = ਮੋਤੀ।(ਹੇ ਮੇਰੇ ਮਾਲਕ-ਪ੍ਰਭੂ!) ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਦਾ ਆਨੰਦ-ਸਰੂਪ ਹੈਂ, ਤੇਰਾ ਨਾਮ ਮੇਰੇ ਵਾਸਤੇ ਮੋਤੀ ਹੈ ਹੀਰਾ ਹੈ।
 
सचा वेपरवाहु है तिस नो तिलु न तमाइ ॥१॥
Sacẖā veparvāhu hai ṯis no ṯil na ṯamā▫e. ||1||
The True Lord is care-free; he does not have even an iota of greed. ||1||
ਸੱਚਾ ਸੁਆਮੀ ਮੁਛੰਦਗੀ ਰਹਿਤ ਹੈ, ਉਸ ਨੂੰ ਰਤਾ ਭਰ ਭੀ ਤਮ੍ਹਾ ਨਹੀਂ।
ਵੇਪਰਵਾਹ = ਬੇ-ਮੁਥਾਜ। ਤਿਸ ਨੋ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਤਮਾਇ = ਤਮ੍ਹਾ, ਲਾਲਚ ॥੧॥(ਉਹਨਾਂ ਨੂੰ ਇਹ ਭੀ ਸਮਝ ਆ ਗਈ ਕਿ) ਉਹ ਸਦਾ-ਥਿਰ ਪ੍ਰਭੂ ਬੇ-ਮੁਥਾਜ ਹੈ ਉਸ ਨੂੰ ਰਤਾ ਭਰ ਭੀ (ਕਿਸੇ ਕਿਸਮ ਦਾ ਕੋਈ) ਲਾਲਚ ਨਹੀਂ ਹੈ ॥੧॥
 
वाहु वाहु वेपरवाहु है वाहु वाहु करे सु होइ ॥
vāhu vāhu veparvāhu hai vāhu vāhu kare so ho▫e.
Waaho! Waaho! He is the self-existent Lord. Waaho! Waaho! As He wills, so it comes to pass.
ਬੇ-ਮੁਹਤਾਜ ਹੈ ਪ੍ਰਭੂ ਪ੍ਰਮੇਸ਼ਰ ਜਿਹੜਾ ਕੁਛ ਪ੍ਰਭੂ ਪਰਮੇਸ਼ਰ ਕਰਦਾ ਹੈ, ਉਹੋ ਹੀ ਹੁੰਦਾ ਹੈ।
xxxਉਹ ਸਿਫ਼ਤ-ਸਾਲਾਹ ਦੇ ਲਾਇਕ ਬੇਪਰਵਾਹ ਹੈ। ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ।
 
आपे ही सभु आपि है पिआरा आपे वेपरवाहु ॥२॥
Āpe hī sabẖ āp hai pi▫ārā āpe veparvāhu. ||2||
The Beloved Himself is Himself all-in-all; He Himself is carefree. ||2||
ਮੇਰਾ ਪ੍ਰੀਤਮ ਸਾਰਾ ਕੁਛ ਆਪ ਹੀ ਹੈ ਅਤੇ ਆਪ ਹੀ ਬੇਮੁਹਤਾਜ ਹੈ।
ਸਭੁ = ਹਰ ਥਾਂ ॥੨॥ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, (ਇਤਨੇ ਖਲਜਗਨ ਦਾ ਮਾਲਕ ਹੁੰਦਾ ਹੋਇਆ) ਪ੍ਰਭੂ ਬੇ-ਪਰਵਾਹ ਰਹਿੰਦਾ ਹੈ ॥੨॥
 
कुदरति कीम न जाणीऐ वडा वेपरवाहु ॥
Kuḏraṯ kīm na jāṇī▫ai vadā veparvāhu.
His creative potency and His value cannot be known; He is the Great and carefree Lord.
ਉਸ ਦੀ ਅਪਾਰ ਸ਼ਕਤੀ ਤੇ ਕੀਮਤ ਜਾਣੀ ਨਹੀਂ ਜਾ ਸਕਦੀ। ਉਹ ਵਿਸ਼ਾਲ ਅਤੇ ਬੇ ਮੁਹਤਾਜ ਸੁਆਮੀ ਹੈ।
ਕੀਮ = ਕੀਮਤ, ਮੁੱਲ। ਵੇਪਰਵਾਹੁ = ਬੇ ਮੁਥਾਜ।ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।
 
गुरमुखि सदा सलाहीऐ सचा वेपरवाहु ॥१॥ रहाउ ॥
Gurmukẖ saḏā salāhī▫ai sacẖā veparvāhu. ||1|| rahā▫o.
As Gurmukh, forever praise the One who is forever True, Independent and Carefree. ||1||Pause||
ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦੀ ਸਿਫ਼ਤ ਕਰ ਜੋ ਸੱਚਾ ਅਤੇ ਖੁਦ-ਮੁਖਤਿਆਰ ਹੈ। ਠਹਿਰਾਉ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਲਾਹੀਐ = ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਵੇਪਰਵਾਹੁ = ਬੇ-ਮੁਥਾਜ ॥੧॥ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ॥੧॥ ਰਹਾਉ॥
 
नानक पुर दर वेपरवाह तउ दरि ऊणा नाहि को सचा वेपरवाहु ॥१॥
Nānak pur ḏar veparvāh ṯa▫o ḏar ūṇā nāhi ko sacẖā veparvāhu. ||1||
O Nanak, the Court of the Lord is overflowing and carefree; O my True Carefree Lord, no one returns empty-handed from Your Court. ||1||
ਨਾਨਕ, ਪਰੀਪੂਰਨ ਹੈ ਬੇ-ਮੁਹਤਾਜ ਸੁਆਮੀ ਦਾ ਦਰਬਾਰ, ਹੇ ਮੇਰੇ ਸੱਚੇ ਬੇ-ਮੁਹਤਾਜ ਸੁਆਮੀ! ਕੋਈ ਭੀ ਤੇਰੇ ਦਰਬਾਰ ਤੋਂ ਖਾਲੀ ਨਹੀਂ ਮੁੜਦਾ।
ਪੁਰ = ਭਰੇ ਹੋਏ। ਵੇਪਰਵਾਹ = ਹੇ ਵੇਪਰਵਾਹ ਪ੍ਰਭੂ! ਦਰਿ = ਦਰ ਤੇ। ਊਣਾ = ਸੱਖਣਾ ॥੧॥ਨਾਨਕ ਆਖਦਾ ਹੈ ਕਿ ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ ॥੧॥
 
नानक वेपरवाहु है तिसु तिलु न तमाई ॥२०॥१॥
Nānak veparvāhu hai ṯis ṯil na ṯamā▫ī. ||20||1||
O Nanak, He is care-free; He has no greed at all. ||20||1||
ਨਾਨਕ, ਮੁਛੰਦਗੀ-ਰਹਿਤ ਹੈ ਮੇਰਾ ਮਾਲਕ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।
xxx॥੨੦॥੧॥ਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ ॥੨੦॥੧॥
 
जन नानकि हरि नाम धनु लदिआ सदा वेपरवाहु ॥७॥
Jan Nānak har nām ḏẖan laḏi▫ā saḏā veparvāhu. ||7||
Servant Nanak has loaded the wealth of the Name of the Lord, who is forever independent and care-free. ||7||
ਨਫਰ ਨਾਨਕ ਨੇ ਸਦੀਵੀ ਮੁਛੰਗਦੀ-ਰਹਿਤ ਸਾਹਿਬ ਦੇ ਨਾਮ ਦੀ ਦੌਲਤ ਲੱਦੀ ਹੈ।
ਨਾਨਕਿ = ਨਾਨਕ ਨੇ। ਵੇਪਰਵਾਹੁ = ਬੇ-ਮੁਥਾਜ ॥੭॥ਦਾਸ ਨਾਨਕ ਨੇ (ਭੀ) ਪਰਮਾਤਮਾ ਦੇ ਨਾਮ-ਧਨ ਦਾ ਸੌਦਾ ਲੱਦਿਆ ਹੈ (ਇਸ ਵਾਸਤੇ ਦੁਨੀਆ ਦੇ ਧਨ ਵਲੋਂ) ਬੇ-ਮੁਥਾਜ ਰਹਿੰਦਾ ਹੈ ॥੭॥
 
वेपरवाहु अगोचरु आपि ॥
veparvāhu agocẖar āp.
He Himself is carefree and independent, imperceptible.
ਸੁਆਮੀ ਖੁਦ ਮੁਛੰਦਗੀ ਰਹਿਤ ਅਤੇ ਅਗਾਧ ਹੈ।
ਵੇ ਪਰਵਾਹੁ = ਬੇ-ਮੁਥਾਜ। ਅਗੋਚਰੁ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।ਹੇ ਮਨ! ਜਿਸ ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਜੀਵ ਦੇ ਗਿਆਨ-ਇੰਦ੍ਰਿਆਂ ਦੀ ਜਿਸ ਤਕ ਪਹੁੰਚ ਨਹੀਂ ਹੋ ਸਕਦੀ,
 
मेरा प्रभु वेपरवाहु है ना तिसु तिलु न तमाइ ॥
Merā parabẖ veparvāhu hai nā ṯis ṯil na ṯamā▫e.
My God is independent and self-sufficient; he does not have even an iota of greed.
ਖ਼ੁਦ-ਮੁਖ਼ਤਿਆਰ ਹੈ ਮੈਡਾਂ ਮਾਲਕ, ਉਸ ਨੂੰ ਇਕ ਭੋਰਾਭਰ ਭੀ ਤਮ੍ਹਾਂ (ਲਾਲਚ) ਨਹੀਂ, ਹਢੋਂ ਹੀ ਨਹੀਂ।
ਵੇਪਰਵਾਹੁ = ਬੇ-ਮੁਥਾਜ। ਤਿਲੁ ਤਮਾਇ = ਤਿਲ ਜਿਤਨਾ ਭੀ ਲਾਲਚ (ਤਮਹ)।ਹੇ ਨਾਨਕ! ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)
 
अफरिओ वेपरवाहु सदा तू ना तिसु तिलु न तमाई हे ॥१४॥
Afri▫o veparvāhu saḏā ṯū nā ṯis ṯil na ṯamā▫ī he. ||14||
You are beyond our grasp, and forever independent. You do not have even an iota of greed. ||14||
ਸਦੀਵ ਹੀ ਅ-ਫੜ ਅਤੇ ਸੁਤੰਤਰ ਹੈ ਮੇਰਾ ਸੁਆਮੀ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।
ਅਫਰਿਓ = ਅਟੱਲ ਹੁਕਮ ਵਾਲਾ। ਤਿਸੁ = ਉਸ (ਪ੍ਰਭੂ) ਨੂੰ। ਤਿਲੁ = ਤਿਲ ਜਿਤਨਾ ਭੀ। ਤਮਾਈ = ਤਮ੍ਹਾ, ਲਾਲਚ ॥੧੪॥ਕੋਈ ਜੀਵ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ, (ਇਤਨੇ ਵੱਡੇ ਖਲਜਗਨ ਦਾ ਮਾਲਕ ਹੋ ਕੇ ਭੀ) ਤੂੰ ਸਦਾ ਬੇ-ਫ਼ਿਕਰ ਹੈਂ। (ਪਰਮਾਤਮਾ ਆਪਣੇ ਪੈਦਾ ਕੀਤੇ ਜੀਵਾਂ ਵਾਸਤੇ ਸਭ ਕੁਝ ਕਰਦਾ ਹੈ, ਪਰ) ਉਸ ਨੂੰ (ਆਪਣੇ ਵਾਸਤੇ) ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੧੪॥