Sri Guru Granth Sahib Ji

Search ਵੇਲਾ in Gurmukhi

अम्रित वेला सचु नाउ वडिआई वीचारु ॥
Amriṯ velā sacẖ nā▫o vadi▫ā▫ī vīcẖār.
In the Amrit Vaylaa, the ambrosial hours before dawn, chant the True Name, and contemplate His Glorious Greatness.
ਸੁਬ੍ਹਾ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਰ।
ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ 'ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ।ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
 
कवणु सु वेला वखतु कवणु कवण थिति कवणु वारु ॥
Kavaṇ so velā vakẖaṯ kavaṇ kavaṇ thiṯ kavaṇ vār.
What was that time, and what was that moment? What was that day, and what was that date?
ਉਹ ਕਿਹੜਾ ਸਮਾਂ, ਕਿਹੜਾ ਮੁਹਤ, ਕਿਹੜੀ ਤਿੱਥ, ਕਿਹੜਾ ਦਿਨ,
ਵੇਲਾ = ਸਮਾ। ਵਖਤੁ = ਸਮਾ, ਵਕਤ। ਥਿਤਿ ਵਾਰੁ = ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ:ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ।ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,
 
सुणि मन मित्र पिआरिआ मिलु वेला है एह ॥
Suṇ man miṯar pi▫āri▫ā mil velā hai eh.
Listen, O my mind, my friend, my darling: now is the time to meet the Lord.
ਕੰਨ ਕਰ, ਹੇ ਮੇਰੀ ਮਿੱਠੜੀ ਦੌਸਤ ਜਿੰਦੜੀਏ! ਇਹ ਹੈ ਸਮਾਂ (ਸੁਆਮੀ ਨੂੰ) ਭੇਟਣ ਦਾ।
xxxਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ।
 
ओह वेला हथि न आवई अंति गइआ पछुताइ ॥
Oh velā hath na āvī anṯ ga▫i▫ā pacẖẖuṯā▫e.
This opportunity shall not come again. In the end, they depart, regretting and repenting.
ਜੋ ਸਮਾਂ ਇਕ ਵਾਰੀ ਵੰਞਾਇਆ ਗਿਆ, ਉਹ ਮੁੜ ਕੇ ਹੱਥ ਨਹੀਂ ਲੱਗਦਾ ਅਤੇ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਬੰਦਾ ਟੁਰ ਜਾਂਦਾ ਹੈ।
ਹਥਿ = ਹੱਥ ਵਿਚ। ਆਵਈ = ਆਵਏ, ਆਵੈ, ਆਉਂਦਾ। ਅੰਤਿ = ਆਖ਼ਰ।(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ। ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।
 
जे वेला वखतु वीचारीऐ ता कितु वेला भगति होइ ॥
Je velā vakẖaṯ vīcẖārī▫ai ṯā kiṯ velā bẖagaṯ ho▫e.
Consider the time and the moment-when should we worship the Lord?
ਜੇਕਰ ਅਸੀਂ ਮੁਨਾਸਬ ਵਕਤ ਤੇ ਮੁਹਤ ਦਾ ਖ਼ਿਆਲ ਕਰੀਏ, ਤਦ ਕਿਹੜੇ ਸਮੇਂ ਸੁਆਮੀ ਦਾ ਸਿਮਰਨ ਹੋ ਸਕਦਾ ਹੈ?
ਕਿਤੁ = ਕਿਸ ਵਿਚ? {ਲਫ਼ਜ਼ 'ਕਿਤੁ' ਲਫ਼ਜ਼ 'ਕਿਸ' ਤੋਂ ਅਧਿਕਰਣ ਕਾਰਕ ਇਕ-ਵਚਨ ਹੈ}। ਕਿਤੁ ਵੇਲਾ = ਕਿਸ ਵੇਲੇ?ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ।
 
चउथै पहरै रैणि कै वणजारिआ मित्रा हरि चलण वेला आदी ॥
Cẖa▫uthai pahrai raiṇ kai vaṇjāri▫ā miṯrā har cẖalaṇ velā āḏī.
In the fourth watch of the night, O my merchant friend, the Lord announces the time of departure.
ਰਾਤ ਦੇ ਚੋਥੇ ਹਿਸੇ ਅੰਦਰ ਹੇ ਸੁਦਾਗਰ ਬੇਲੀਆਂ! ਵਾਹਿਗੁਰੂ ਕੂਚ ਕਰਨ ਦਾ ਸਮਾਂ ਲੈ ਆਉਂਦਾ ਹੈ।
ਆਦੀ = ਲਿਆਂਦਾ ਹੈ, ਲੈ ਆਉਂਦਾ ਹੈ (ਆਂਦੀ)।ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਪਰਮਾਤਮਾ (ਜੀਵ ਦੇ ਇੱਥੋਂ) ਤੁਰਨ ਦਾ ਸਮਾ ਲੈ (ਹੀ) ਆਉਂਦਾ ਹੈ।
 
धंनु सु वेला जितु मै सतिगुरु मिलिआ ॥
Ḏẖan so velā jiṯ mai saṯgur mili▫ā.
Blessed is that time when I meet the True Guru.
ਮੁਬਾਰਕ ਹੈ ਉਹ ਸਮਾਂ ਜਦ ਮੈਂ ਸੱਚੇ ਗੁਰਾਂ ਨੂੰ ਭੇਟਿਆ।
ਧੰਨੁ = {घन्य} ਭਾਗਾਂ ਵਾਲਾ। ਜਿਤੁ = ਜਿਸ (ਵੇਲੇ) ਵਿਚ। ਮੈ = ਮੈਨੂੰ।(ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ।
 
धंनु सु वेला जितु हरि गावत सुनणा आए ते परवाना जीउ ॥१॥
Ḏẖan so velā jiṯ har gāvaṯ sunṇā ā▫e ṯe parvānā jī▫o. ||1||
Blessed is that time when one sings and hears the Lord's Name. Blessed and approved is the coming of such a one. ||1||
ਸੁਭਹਾਨ ਹੈ ਉਹ ਸਮਾਂ ਜਦ ਇਨਸਾਨ ਵਾਹਿਗੁਰੂ ਦਾ ਜੱਸ ਗਾਇਨ ਤੇ ਸਰਵਣ ਕਰਦਾ ਹੈ। ਪ੍ਰਮਾਣੀਕ ਹੈ ਐਸੇ ਇਨਸਾਨ ਦਾ ਆਗਮਨ ਇਸ ਜਗ ਅੰਦਰ।
ਧੰਨੁ = ਭਾਗਾਂ ਵਾਲਾ {धन्य}। ਜਿਤੁ = ਜਿਸ (ਵੇਲੇ) ਵਿਚ। ਪਰਵਾਨਾ = ਕਬੂਲ। ਆਏ = ਜਗਤ ਵਿਚ ਜਨਮੇ। ਤੇ = ਉਹ ਬੰਦੇ ॥੧॥ਉਹ ਵੇਲਾ ਭਾਗਾਂ ਵਾਲਾ ਜਾਣੋ, ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਣੇ ਜਾਣ। ਜਗਤ-ਵਿਚ-ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿਚ ਪੂਰੇ ਗਿਣੇ ਜਾਂਦੇ ਹਨ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਤੇ ਸੁਣਦੇ ਹਨ) ॥੧॥
 
वेला वखत सभि सुहाइआ ॥
velā vakẖaṯ sabẖ suhā▫i▫ā.
That time, that moment is totally beautiful,
ਉਹ ਸਮਾਂ ਤੇ ਮੁਹਤ ਸਾਰੇ ਸੁੰਦਰ ਹਨ,
ਸਭਿ = ਸਾਰੇ। ਸੁਹਾਇਆ = ਸੋਹਣੇ।ਮੈਨੂੰ ਉਹ ਸਾਰੇ ਵੇਲੇ ਸੋਹਣੇ ਲੱਗਦੇ ਹਨ ਉਹ ਸਾਰੇ ਵਕਤ ਸੋਹਣੇ ਲੱਗਦੇ ਹਨ,
 
सभे वेला वखत सभि जे अठी भउ होइ ॥
Sabẖe velā vakẖaṯ sabẖ je aṯẖī bẖa▫o ho▫e.
If at all times, at each and every moment, they live in the fear of God -
ਜੇਕਰ ਦਿਨ ਦੇ ਅੱਠਾਂ ਹੀ ਪਹਿਰਾਂ ਅੰਦਰ, ਸਾਰਿਆਂ ਵਕਤਾਂ ਅਤੇ ਹਰ ਮੁਹਤ ਵਿੱਚ, ਬੰਦਾ ਰੱਬ ਦਾ ਡਰ ਮਹਿਸੂਸ ਕਰੇ।
xxx(ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।
 
अनदिनु बधे मारीअनि फिरि वेला ना लहंनि ॥१॥
An▫ḏin baḏẖe mārī▫an fir velā nā lahann. ||1||
They shall be bound and beaten night and day; they shall not have this opportunity again. ||1||
ਨਰੜ ਕੇ, ਉਹ ਰਾਤ ਦਿਨ ਕੁੱਟੇ ਜਾਣਗੇ ਅਤੇ ਉਨ੍ਹਾਂ ਨੂੰ ਮੁੜ ਕੇ ਇਹ ਮੌਕਾ ਹੱਥ ਨਹੀਂ ਲਗਣਾ।
ਅਨਦਿਨੁ = ਹਰ ਰੋਜ਼, ਹਰ ਵੇਲੇ। ਬਧੇ = (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ। ਮਾਰੀਅਨਿ = ਮਾਰੀਦੇ ਹਨ, ਮੋਹ ਦੀਆਂ ਚੋਟਾਂ ਖਾਂਦੇ ਹਨ। ਵੇਲਾ = ਸਮਾ (ਇਹਨਾਂ ਚੋਟਾਂ ਤੋਂ ਬਚ ਨਿਕਲਣ ਵਾਸਤੇ)। ਲਹੰਨਿ = ਲੈਂਦੇ, ਲੱਭ ਸਕਦੇ ॥੧॥(ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ, (ਇਹਨਾਂ ਚੋਟਾਂ ਤੋਂ ਬਚਣ ਲਈ) ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਆਉਂਦਾ, (ਭਾਵ, ਮਾਰ ਭੀ ਖਾਂਦੇ ਰਹਿੰਦੇ ਹਨ, ਫਿਰ ਭੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿਚੋਂ ਨਿਕਲਣ ਨੂੰ ਜੀ ਭੀ ਨਹੀਂ ਕਰਦਾ) ॥੧॥
 
फेरि ओह वेला ओसु हथि न आवै ओहु आपणा बीजिआ आपे खावै ॥
Fer oh velā os hath na āvai oh āpṇā bīji▫ā āpe kẖāvai.
This opportunity shall not come into his hands again; he must eat what he himself has planted.
ਉਹ ਅਉਸਰ ਉਸ ਨੂੰ ਮੁੜ ਕੇ ਹੱਥ ਨਹੀਂ ਲਗਦਾ। ਜੋ ਕੁਛ ਉਸ ਨੇ ਖੁਦ ਬੀਜਿਆਂ ਹੈ, ਉਹ ਆਪ ਹੀ ਖਾਂਦਾ ਹੈ।
xxxਆਪਣੀ ਹੱਥੀਂ ਨਿੰਦਾ ਦਾ ਬੀਜ ਬੀਜੇ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ (ਤਦੋਂ ਪਛਤਾਉਂਦਾ ਹੈ, ਪਰ) ਫੇਰ ਜੋ ਵੇਲਾ (ਨਿੰਦਾ ਕਰਨ ਵਿਚ ਬੀਤ ਗਿਆ ਹੈ) ਉਸ ਨੂੰ ਮਿਲਦਾ ਨਹੀਂ।
 
गुरसिखा वडिआई भावै गुर पूरे की मनमुखा ओह वेला हथि न आइआ ॥२॥
Gursikẖā vadi▫ā▫ī bẖāvai gur pūre kī manmukẖā oh velā hath na ā▫i▫ā. ||2||
The glorious greatness of the Perfect Guru is pleasing to the GurSikh; the self-willed manmukhs have lost this opportunity. ||2||
ਗੁਰੂ ਦੇ ਸਿੱਖਾਂ ਨੂੰ ਪੂਰਨ ਗੁਰਾਂ ਦੀ ਪ੍ਰਭੁਤਾ ਚੰਗੀ ਲੱਗਦੀ ਹੈ। ਆਪੁ-ਹੁਦਰਿਆਂ ਨੂੰ ਉਹ ਅਉਸਰ ਪਰਾਪਤ ਨਹੀਂ ਹੁੰਦਾ।
ਹਥਿ ਨ ਆਵੈ = ਨਹੀਂ ਮਿਲਦਾ ॥੨॥(ਇਸ ਵਾਸਤੇ) ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ ਉਹ ਸਮਾਂ ਹੱਥ ਨਹੀਂ ਆਉਂਦਾ ॥੨॥
 
ओह वेला हथि न आवई फिरि सतिगुर लगहि पाइ ॥
Oh velā hath na āvī fir saṯgur lagėh pā▫e.
This opportunity to bow at the Feet of the True Guru shall never come again.
ਸੱਚੇ ਗੁਰਾਂ ਦੇ ਚਰਨਾਂ ਤੇ ਡਿੱਗਣ ਦਾ ਇਹ ਮੌਕਾ ਮੁੜ ਕੇ ਪਰਾਪਤ ਨਹੀਂ ਹੋਣਾ।
xxx(ਅਜਿਹੇ ਬੰਦਿਆਂ ਨੂੰ) ਫੇਰ ਉਹ ਮੌਕਾ ਨਹੀਂ ਮਿਲਦਾ ਕਿ ਸਤਿਗੁਰੂ ਦੀ ਚਰਨੀਂ ਲੱਗ ਸਕਣ,
 
ओहु नेहु नवेला ॥
Oh nehu navelā.
That love is forever fresh and new,
ਉਹ ਪ੍ਰੀਤ ਸਦੀਵ ਹੀ ਨਵੀ ਹੈ,
ਨੇਹੁ = ਪਿਆਰ। ਨਵੇਲਾ = ਨਵਾਂ, ਸੱਜਰਾ।ਉਹ ਪਿਆਰ ਸਦਾ ਨਵਾਂ ਰਹਿੰਦਾ ਹੈ (ਦੁਨੀਆ ਵਾਲੇ ਪਿਆਰ ਛੇਤੀ ਹੀ ਫਿੱਕੇ ਪੈ ਜਾਂਦੇ ਹਨ),
 
वेला सचु परवाणु सबदु पछाणसी ॥४॥
velā sacẖ parvāṇ sabaḏ pacẖẖāṇsī. ||4||
True and acceptable is that time, when one recognizes the Word of the Shabad. ||4||
ਸੱਚਾ ਤੇ ਪ੍ਰਮਾਣਿਕ ਹੈ ਉਹ ਸਮਾਂ, ਜਦ ਇਨਸਾਨ ਸੁਆਮੀ ਦੇ ਨਾਮ ਦੀ ਸਿਆਣ ਕਰਦਾ ਹੈ।
ਵੇਲਾ = ਜੀਵਨ-ਸਮਾ ॥੪॥ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ ॥੪॥
 
एह वेला न लहसहि मूड़े फिरि तूं जम कै वसि पइआ ॥१२॥
Ėh velā na lėhsahi mūṛe fir ṯūʼn jam kai vas pa▫i▫ā. ||12||
This opportunity shall not come again, you fool; you shall fall under the power of the Messenger of Death. ||12||
ਮੌਕਾ ਤੈਨੂੰ ਮੁੜ ਕੇ ਨਹੀਂ ਮਿਲਣਾ। ਤੂੰ ਮੌਤ ਦੇ ਫਰਿਸ਼ਤਿਆਂ ਦੇ ਕਾਬੂ ਵਿੱਚ ਆ ਜਾਵੇਗਾਂ, ਹੇ ਮੂਰਖ!
ਨ ਲਹਸਹਿ = ਤੂੰ ਲੱਭ ਨਹੀਂ ਸਕੇਂਗਾ। ਵਸਿ = ਕਾਬੂ ਵਿਚ ॥੧੨॥ਹੇ ਮੂਰਖ! (ਜੇ ਖੁੰਝਿਆ ਹੀ ਰਿਹੋਂ ਤਾਂ) ਇਹ ਸਮਾਂ ਮੁੜ ਨਹੀਂ ਲੱਭ ਸਕੇਂਗਾ (ਤੇ ਮਾਇਆ ਦੇ ਮੋਹ ਵਿਚ ਫਸਿਆ ਰਹਿ ਕੇ) ਤੂੰ ਜਮ ਦੇ ਵੱਸ ਪੈ ਜਾਹਿਂਗਾ (ਜਨਮ ਮਰਨ ਦੇ ਗੇੜ ਵਿਚ ਜਾ ਪਏਂਗਾ) ॥੧੨॥
 
धंनु सु वेला जितु मै सतिगुरु मिलिआ सो सहु चिति आइआ ॥
Ḏẖan so velā jiṯ mai saṯgur mili▫ā so saho cẖiṯ ā▫i▫ā.
Blessed is that time, when I met the True Guru, and my Husband Lord came into my consciousness.
ਮੁਬਾਰਕ ਹੈ ਉਹ ਸਮਾਂ ਜਦ ਮੈਂ ਸੱਚੇ ਗੁਰਾਂ ਨੂੰ ਭੇਟਿਆ ਅਤੇ ਉਸ ਭਰਤੇ ਵਾਹਿਗੁਰੂ ਨੂੰ ਯਾਦ ਕੀਤਾ।
ਧੰਨੁ = ਭਾਗਾਂ ਵਾਲਾ। ਜਿਤੁ = ਜਿਸ ਵਿਚ, ਜਦੋਂ। ਮੈਂ = ਤੈਨੂੰ। ਸਹੁ = ਖਸਮ। ਚਿਤਿ = ਚਿੱਤ ਵਿਚ।ਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ (ਤੇ, ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ;
 
इउ कहै नानकु धंनु सु वेला जितु मै सतिगुरु मिलिआ सो सहु चिति आइआ ॥८॥
I▫o kahai Nānak ḏẖan so velā jiṯ mai saṯgur mili▫ā so saho cẖiṯ ā▫i▫ā. ||8||
Thus says Nanak: blessed is the time when I met the True Guru, and my Husband Lord came into my consciousness. ||8||
ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ-ਭਾਗਾਂ ਭਰਿਆ ਹੈ ਉਹ ਵਕਤ, ਜਦ ਮੈਂ ਸੱਚੇ ਗੁਰਾਂ ਨੂੰ ਮਿਲਿਆ ਅਤੇ ਉਸ ਆਪਣੇ ਪਤੀ ਨੂੰ ਚੇਤੇ ਕੀਤਾ।
xxx॥੮॥ਨਾਨਕ ਇਉਂ ਆਖਦਾ ਹੈ-ਭਾਗਾਂ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ ਸੀ ॥੮॥
 
इकु दमु साचा वीसरै सा वेला बिरथा जाइ ॥
Ik ḏam sācẖā vīsrai sā velā birthā jā▫e.
If I forget the True Lord, even for an instant, that time passes in vain.
ਜੇਕਰ ਮੈਂ ਇਕ ਮੁਹਤ ਭਰ ਲਈ ਭੀ ਸੱਚੇ ਸੁਆਮੀ ਨੂੰ ਭੁੱਲ ਜਾਵਾਂ, ਉਹ ਸਮਾਂ ਵਿਅਰਥ ਬੀਤ ਜਾਂਦਾ ਹੈ।
ਦਮੁ = ਸਾਹ। ਬਿਰਥਾ = ਵਿਅਰਥ।ਜੇਹੜਾ ਭੀ ਇਕ ਸਾਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਭੁੱਲਿਆ ਰਹੇ ਉਹ ਸਮਾ ਵਿਅਰਥ ਚਲਾ ਜਾਂਦਾ ਹੈ।