Sri Guru Granth Sahib Ji

Search ਸਕੈ in Gurmukhi

सुणिऐ पोहि न सकै कालु ॥
Suṇi▫ai pohi na sakai kāl.
Listening-Death cannot even touch you.
ਰੱਬ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਮੌਤ ਪ੍ਰਾਨੀ ਲਾਗੇ ਨਹੀਂ ਲੱਗ ਲਗਦੀ (ਅਜ਼ਾਬ ਨਹੀਂ ਦੇ ਸਕਦੀ)।
ਪੋਹਿ ਨ ਸਕੈ = ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ।ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਮਨੁੱਖ ਨੂੰ ਕਾਲ ਵੀ ਨਹੀਂ ਪੋਂਹਦਾ (ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)।
 
होरु आखि न सकै कोइ ॥
Hor ākẖ na sakai ko▫e.
No one else has any say in this.
ਹੋਰਸ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ। ਕੋਇ = ਕੋਈ ਮਨੁੱਖ।ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ)।
 
जिन कउ सतिगुरि थापिआ तिन मेटि न सकै कोइ ॥
Jin ka▫o saṯgur thāpi▫ā ṯin met na sakai ko▫e.
No one can overthrow those who have been established by the True Guru.
ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਅਸਥਾਪਨ ਕੀਤਾ ਹੈ ਉਨ੍ਹਾਂ ਨੂੰ ਕੋਈ ਥੱਲੇ ਨਹੀਂ ਲਾਹ ਸਕਦਾ।
ਸਤਿਗੁਰਿ = ਗੁਰੂ ਨੇ। ਥਾਪਿਆ = ਥਾਪਣਾ ਦਿੱਤੀ, ਦਿਲਾਸਾ ਦਿੱਤਾ।ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ।
 
अछल छलाई नह छलै नह घाउ कटारा करि सकै ॥
Acẖẖal cẖẖalā▫ī nah cẖẖalai nah gẖā▫o katārā kar sakai.
The Undeceiveable is not deceived by deception. He cannot be wounded by any dagger.
ਨ ਠੱਗੀ ਜਾਣ ਵਾਲੀ (ਮਾਇਆ) ਠੱਗਣ ਦੁਆਰਾ ਠੱਗੀ ਨਹੀਂ ਜਾਂਦੀ, ਨਾਂ ਹੀ ਖੰਜਰ (ਇਸ ਉਤੇ) ਜ਼ਖ਼ਮ ਲਾ ਸਕਦੀ ਹੈ।
ਅਛਲ = ਜੋ ਛਲੀ ਨਾ ਜਾ ਸਕੇ, ਜਿਸ ਨੂੰ ਕੋਈ ਠੱਗ ਨਾ ਸਕੇ। ਨ ਛਲੈ = ਨਹੀਂ ਠੱਗੀ ਜਾਂਦੀ, ਧੋਖਾ ਨਹੀਂ ਖਾਦੀ। ਛਲਾਈ ਨਹ ਛਲੈ = ਜੇ ਕੋਈ ਛਲਣ ਦਾ ਯਤਨ ਕਰੇ ਭੀ, ਤਾਂ ਉਹ ਛਲੀ ਨਹੀਂ ਜਾ ਸਕਦੀ। ਘਾਉ = ਜ਼ਖ਼ਮ।ਅਛਲ ਮਾਇਆ-ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ।
 
जिसु तूं रखहि हथ दे तिसु मारि न सकै कोइ ॥
Jis ṯūʼn rakẖėh hath ḏe ṯis mār na sakai ko▫e.
No one can kill that one unto whom You, Lord, give Your Hand and protect.
ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।
ਦੇ = ਦੇ ਕੇ।ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ।
 
घरि महलि सचि समाईऐ जमकालु न सकै खाइ ॥२॥
Gẖar mahal sacẖ samā▫ī▫ai jamkāl na sakai kẖā▫e. ||2||
In the mansion of the home within the self, we merge in Truth, and the Messenger of Death cannot devour us. ||2||
ਸੱਚ ਦੇ ਰਾਹੀਂ ਆਦਮੀ ਆਪਣੇ ਗ੍ਰਹਿ ਵਿੱਚ ਹੀ ਆਪਣੇ ਸਵੈ-ਸਰੂਪ ਅੰਦਰ ਲੀਨ ਹੋ ਜਾਂਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸਨੂੰ ਨਿਗਲ ਨਹੀਂ ਸਕਦਾ।
ਘਰਿ = ਘਰ ਵਿਚ, ਅੰਤਰ ਆਤਮੇ। ਮਹਲਿ = ਪ੍ਰਭੂ ਦੇ ਮਹਲ ਵਿਚ, ਪ੍ਰਭੂ ਦੇ ਚਰਨਾਂ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ॥੨॥ਅੰਤਰ ਆਤਮੇ ਟਿਕ ਜਾਈਦਾ ਹੈ, ਪ੍ਰਭੂ-ਚਰਨਾਂ ਵਿਚ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ (ਸੁਚੱਜੇ ਜੀਵਨ ਨੂੰ) ਖਾ ਨਹੀਂ ਸਕਦੀ ॥੨॥
 
हरि का नामु उतमु मनि वसै मेटि न सकै कोइ ॥
Har kā nām uṯam man vasai met na sakai ko▫e.
The Exalted Name of the Lord abides in his mind, and no one can take it away.
ਵਾਹਿਗੁਰੂ ਦਾ ਉਤਕ੍ਰਿਸ਼ਟਤ ਨਾਮ ਉਸ ਦੇ ਦਿਲ ਵਿੱਚ ਵਸਦਾ ਹੈ ਅਤੇ ਉਸ ਦੀ ਨਾਮਵਰੀ ਨੂੰ ਕੋਈ ਭੀ ਮੇਸ ਨਹੀਂ ਸਕਦਾ।
ਮਨਿ = ਮਨ ਵਿਚ।ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿਚ ਘਰ ਕਰਦਾ ਹੈ (ਟਿਕਦਾ ਹੈ), ਤੇ ਕੋਈ (ਮਾਇਕ ਪਦਾਰਥ ਉੱਤਮ 'ਨਾਮ' ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ।
 
तिस दा हुकमु मेटि न सकै कोई ॥
Ŧis ḏā hukam met na sakai ko▫ī.
no one can erase the Hukam of His Command.
ਉਸ ਦਾ ਫੁਰਮਾਨ ਕੋਈ ਮੇਸ ਨਹੀਂ ਸਕਦਾ।
ਤਿਸ ਦਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਦਾ' ਦੇ ਕਾਰਨ ਉੱਡ ਗਿਆ ਹੈ}।ਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ (ਭੀ) ਮੋੜ ਨਹੀਂ ਸਕਦਾ।
 
विचु न कोई करि सकै किस थै रोवहि रोज ॥
vicẖ na ko▫ī kar sakai kis thai rovėh roj.
No one can then serve as your intermediary. Unto whom can we turn and cry?
ਉਨ੍ਹਾਂ ਲਈ ਕੋਈ ਭੀ ਵਿਚੋਲਗੀ ਨਹੀਂ ਕਰ ਸਕਦਾ। ਉਹ ਨਿਤਾ ਪ੍ਰਤੀ ਕੀਹਦੇ ਮੂਹਰੇ ਜਾ ਕੇ ਵਿਰਲਾਪ ਕਰਨਗੇ?
ਵਿਚੁ = ਵਿਚੋਲਾ ਪਨ। ਕਿਸ ਥੈ = (ਹੋਰ) ਕਿਸ ਕੋਲ? ਰੋਜ = ਨਿਤ, ਹਰ ਰੋਜ਼।(ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ।
 
जरा मरा तापु सिरति सापु सभु हरि कै वसि है कोई लागि न सकै बिनु हरि का लाइआ ॥
Jarā marā ṯāp siraṯ sāp sabẖ har kai vas hai ko▫ī lāg na sakai bin har kā lā▫i▫ā.
Old age, death, fever, poisons and snakes - everything is in the Hands of the Lord. Nothing can touch anyone without the Lord's Order.
ਬੁਢੇਪਾ ਮੌਤ, ਬੁਖਾਰ, ਸਿਲਤ ਅਤੇ ਸ੍ਰਪ ਸਾਰੇ ਰੱਬ ਦੇ ਅਧਿਕਾਰ ਵਿੱਚ ਹਨ। ਰੱਬ ਦੇ ਹੁਕਮ ਕਰਨ ਦੇ ਬਗੈਰ ਕੋਈ ਪ੍ਰਾਣੀ ਨੂੰ ਛੂਹ ਨਹੀਂ ਸਕਦਾ।
ਜਰਾ = ਬੁਢੇਪਾ। ਮਰਾ = ਮੌਤ। ਤਾਪੁ ਸਾਪੁ = ਤਾਪ ਸ੍ਰਾਪ, ਤਾਪ ਆਦਿਕ। ਸਿਰਤਿ = ਸਿਰ-ਪੀੜ।ਬੁਢੇਪਾ, ਮੌਤ, ਸਿਰ-ਪੀੜ, ਤਾਪ ਆਦਿਕ ਹਰੇਕ (ਦੁਖ-ਕਲੇਸ਼) ਪਰਮਾਤਮਾ ਦੇ ਵੱਸ ਵਿਚ ਹੈ। ਪਰਮਾਤਮਾ ਦੇ ਲਾਣ ਤੋਂ ਬਿਨਾ ਕੋਈ ਰੋਗ (ਕਿਸੇ ਜੀਵ ਨੂੰ) ਲੱਗ ਨਹੀਂ ਸਕਦਾ।
 
कालु न जोहि सकै गुण गाइ ॥
Kāl na johi sakai guṇ gā▫e.
and who sing the Glories of God, the death cannot touch.
ਅਤੇ ਜੋ ਰੱਬ ਦਾ ਜੱਸ ਗਾਉਂਦਾ ਹੈ, ਉਸ ਨੂੰ ਮੌਤ ਤਾੜ ਨਹੀਂ ਸਕਦੀ।
ਨ ਜੋਹਿ ਸਕੈ = ਤੱਕ ਨਹੀਂ ਸਕਦਾ, ਸਹਮ ਨਹੀਂ ਪਾ ਸਕਦਾ, ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ।ਆਤਮਕ ਮੌਤ (ਮੌਤ ਦਾ ਸਹਮ) ਉਸ ਵਲ ਕਦੇ ਤੱਕ ਭੀ ਨਹੀਂ ਸਕਦੀ (ਕਿਉਂਕਿ ਉਹ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ।
 
खिनु पलु रहि न सकै जीउ बिनु हरि पिआरे ॥
Kẖin pal rėh na sakai jī▫o bin har pi▫āre.
She cannot live without her Beloved Lord, for a moment, even for an instant.
ਆਪਣੇ ਪ੍ਰੀਤਵਾਨ ਵਾਹਿਗੁਰੂ ਦੇ ਬਗੈਰ, ਉਹ ਇਕ ਚਸੇ ਤੇ ਮੁਹਤ ਕਰ ਲਈ ਭੀ ਰਹਿ ਨਹੀਂ ਸਕਦੀ।
xxxਪਿਆਰੇ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਉਹ ਇਕ ਖਿਨ ਭਰ ਇਕ ਪਲ ਭਰ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ।
 
कोई निंदकु वडिआई देखि न सकै सो करतै आपि पचाइआ ॥
Ko▫ī ninḏak vadi▫ā▫ī ḏekẖ na sakai so karṯai āp pacẖā▫i▫ā.
The slanderer, who cannot endure His greatness, is destroyed by the Creator Himself.
ਕਰਤਾਰ ਖੁਦ ਉਸ ਗੁਰੂ ਨੂੰ ਨਿੰਦਣ ਵਾਲੇ ਨੂੰ ਤਬਾਹ ਕਰ ਦਿੰਦਾ ਹੈ, ਜੋ ਉਨ੍ਹਾਂ ਦੀ ਮਹਾਨਤਾ ਨੂੰ ਜਰ ਨਹੀਂ ਸਕਦਾ।
ਦੇਖਿ ਨ ਸਕੈ = ਵੇਖ ਕੇ ਸਹਾਰ ਨਹੀਂ ਸਕਦਾ। ਕਰਤੈ = ਕਰਤਾਰ ਨੇ। ਪਚਾਇਆ = ਸਾੜਿਆ ਹੈ।ਜੇਹੜਾ ਕੋਈ ਨਿੰਦਕ (ਇਹੋ ਜਿਹੇ ਹਰੀ ਦੇ ਦਾਸ ਦੀ) ਵਡਿਆਈ ਵੇਖ ਕੇ ਜਰ ਨਹੀਂ ਸਕਦਾ, ਉਸ ਨੂੰ ਸਿਰਜਣਹਾਰ ਨੇ ਆਪ (ਈਰਖਾ ਦੀ ਅੱਗ ਵਿਚ) ਦੁਖੀ ਕੀਤਾ ਹੈ।
 
नित चुगली करे अणहोदी पराई मुहु कढि न सकै ओस दा काला भइआ ॥
Niṯ cẖuglī kare aṇhoḏī parā▫ī muhu kadẖ na sakai os ḏā kālā bẖa▫i▫ā.
Night and day, he continually gossips about others; his face has been blackened, and he cannot show it to anyone.
ਉਹ ਸਦਾ ਬਿਲਾ-ਵਜਾ ਹੋਰਨਾ ਦੀ ਪਿੱਠ ਪਿਛੇ ਬਦਖੋਈ ਕਰਦਾ ਹੈ। ਉਹ ਆਪਣਾ ਮੂੰਹ ਕਿਸੇ ਨੂੰ ਵਿਖਾਲ ਨਹੀਂ ਸਕਦਾ, ਇਹ ਸਿਆਹ ਹੋ ਗਿਆ ਹੈ।
ਅਣਹੋਦੀ = ਝੂਠੀ, ਜਿਸ ਦੀ ਅਸਲੀਅਤ ਨਹੀਂ ਹੈ।ਉਹ ਸਦਾ ਪਰਾਈ ਝੂਠੀ ਚੁਗ਼ਲੀ ਕਰਦਾ ਹੈ, ਇਸ ਮੁਕਾਲਖ ਕਰਕੇ ਉਹ ਕਿਸੇ ਦੇ ਮੱਥੇ ਭੀ ਨਹੀਂ ਲੱਗ ਸਕਦਾ (ਉਸ ਦਾ ਮੂੰਹ ਕਾਲਾ ਹੋ ਜਾਂਦਾ ਹੈ ਤੇ ਵਿਖਾ ਨਹੀਂ ਸਕਦਾ)।
 
नानक चलत न जापनी को सकै न लखे ॥२॥
Nānak cẖalaṯ na jāpnī ko sakai na lakẖe. ||2||
O Nanak, His play is not known; no one can understand it. ||2||
ਨਾਨਕ ਸੁਆਮੀ ਦੇ ਖੇਲ ਜਾਣੇ ਨਹੀਂ ਜਾਂਦੇ। ਕੋਈ ਕੀ ਉਨ੍ਹਾਂ ਨੂੰ ਸਮਝ ਨਹੀਂ ਸਕਦਾ।
ਚਲਤ = ਕੌਤਕ, ਤਮਾਸ਼ੇ। ਨ ਜਾਪਨੀ = ਸਮਝੇ ਨਹੀਂ ਜਾ ਸਕਦੇ ॥੨॥ਹੇ ਨਾਨਕ! ਪਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਕੋਈ ਜੀਵ ਸਮਝ ਨਹੀਂ ਸਕਦਾ ॥੨॥
 
जैसा लिखिआ तैसा पड़िआ मेटि न सकै कोई ॥२॥
Jaisā likẖi▫ā ṯaisā paṛi▫ā met na sakai ko▫ī. ||2||
As it is written, so it comes to pass; no one can erase it. ||2||
ਜੇਹੋ ਜੇਹੀ ਲਿਖਤਾਕਾਰ ਹੈ, ਉਹੋ ਜੇਹੀ ਹੀ ਆ ਵਾਪਰਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
ਪੜਿਆ = ਪਰਗਟ ਹੁੰਦਾ ਹੈ, ਵਾਪਰਦਾ ਹੈ ॥੨॥ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ-ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ॥੨॥
 
जैसे हंसु सरवर बिनु रहि न सकै तैसे हरि जनु किउ रहै हरि सेवा बिनु ॥१॥
Jaise hans sarvar bin rėh na sakai ṯaise har jan ki▫o rahai har sevā bin. ||1||
As the swan cannot live without the lake, how can the Lord's slave live without serving Him? ||1||
ਜਿਸ ਤਰ੍ਹਾਂ ਰਾਜ-ਹੰਸ ਤਾਲਾਬ ਦੇ ਬਾਝੋਂ ਰਹਿ ਨਹੀਂ ਸਕਦਾ, ਏਸੇ ਤਰ੍ਹਾ ਵਾਹਿਗੁਰੂ ਦਾ ਗੋਲਾ, ਸੁਆਮੀ ਦੀ ਘਾਲ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹੈ?
xxx ॥੧॥ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ॥੧॥
 
जैसे अलि कमला बिनु रहि न सकै तैसे मोहि हरि बिनु रहनु न जाई ॥१॥
Jaise al kamlā bin rėh na sakai ṯaise mohi har bin rahan na jā▫ī. ||1||
As the bumblebee cannot live without the lotus, I cannot live without the Lord. ||1||
ਜਿਸ ਤਰ੍ਹਾਂ ਭੌਰਾ ਕੰਵਲ ਦੇ ਬਾਝੋਂ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਹੀ ਹਰੀ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
ਅਲਿ = ਭੌਰਾ। ਕਮਲਾ = ਕਮਲ, ਕੌਲ-ਫੁੱਲ। ਮੋਹਿ = ਮੈਥੋਂ ॥੧॥ਜਿਵੇਂ ਭੌਰਾ ਕੌਲ-ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ ॥੧॥
 
दूतु न लागि सकै गुन गाइ ॥२॥
Ḏūṯ na lāg sakai gun gā▫e. ||2||
Death cannot touch one who sings the Glorious Praises of the Lord. ||2||
ਮੌਤ ਦਾ ਫਰੇਸ਼ਤਾ ਉਸ ਨੂੰ ਛੂਹ ਨਹੀਂ ਸਕਦਾ, ਜੋ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
ਗਾਇ = ਗਾਂਦਾ ਹੈ ॥੨॥ਤੇ ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ ('ਕਨਿਕ ਕਾਮਨੀ ਹੇਤੁ' ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ॥੨॥
 
होइ इआणा करे कमु आणि न सकै रासि ॥
Ho▫e i▫āṇā kare kamm āṇ na sakai rās.
If a fool does a job, he cannot do it right.
ਜੇਕਰ ਇੱਕ ਬੇਸਮਝ ਬੰਦਾ ਕੋਈ ਕਾਰਜ ਕਰੇ ਤਾਂ ਉਹ ਇਸ ਨੂੰ ਠੀਕ ਨਹੀਂ ਕਰ ਸਕਦਾ।
xxxਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ;