Sri Guru Granth Sahib Ji

Search ਸਗਲ in Gurmukhi

मंनै सगल भवण की सुधि ॥
Mannai sagal bẖavaṇ kī suḏẖ.
The faithful know about all worlds and realms.
ਨਾਮ ਵਿੱਚ ਦਿਲੀ ਨਿਸਚਾ ਕਰਣ ਨਾਲ ਸਾਰੀਆਂ ਪੁਰੀਆਂ ਦੀ ਗਿਆਤ ਪਰਾਪਤ ਹੋ ਜਾਂਦੀ ਹੈ।
ਸੁਰਤ ਹੋਵੈ = (ਉੱਚੀ) ਸੁਰਤ ਹੋ ਜਾਂਦੀ ਹੈ। ਮਨਿ = ਮਨ ਵਿਚ। ਬੁਧਿ = ਜਾਗ੍ਰਤ। ਸੁਧਿ = ਖ਼ਬਰ, ਸੋਝੀ।ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ।)
 
आई पंथी सगल जमाती मनि जीतै जगु जीतु ॥
Ā▫ī panthī sagal jamāṯī man jīṯai jag jīṯ.
See the brotherhood of all mankind as the highest order of Yogis; conquer your own mind, and conquer the world.
ਸਾਰਿਆਂ ਨਾਲ ਭਾਈਚਾਰੇ ਨੂੰ ਯੋਗਾਮਤ ਦਾ ਸ਼ਰੋਮਣੀ ਭੇਖ ਬਣਾ ਅਤੇ ਆਪਣੇ ਆਪ ਦੇ ਜਿੱਤਣ ਨੂੰ ਜਗਤ ਦੀ ਜਿੱਤ ਖ਼ਿਆਲ ਕਰ।
ਆਈ ਪੰਥੁ = ਜੋਗੀਆਂ ਦੇ ੧੨ ਫ਼ਿਰਕੇ ਹਨ, ਉਹਨਾਂ ਵਿਚੋਂ ਸਬ ਤੋਂ ਉੱਚਾ 'ਆਈ ਪੰਥ' ਗਿਣਿਆ ਜਾਂਦਾ ਹੈ। ਪੰਥੀ = ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ = ਸਾਰੇ ਜੀਵ। ਜਮਾਤੀ = ਇਕੋ ਹੀ ਪਾਠਸ਼ਾਲਾ ਵਿਚ, ਇਕੋ ਹੀ ਸ਼੍ਰੇਣੀ ਵਿਚ ਪੜ੍ਹਨ ਵਾਲੇ, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨਿ ਜੀਤੈ = ਮਨ ਨੂੰ ਜਿੱਤਿਆਂ, ਜੇ ਮਨ ਜਿੱਤਿਆ ਜਾਏ। (ਨੋਟ: ਇਹੋ ਜਿਹੇ ਵਾਕੰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਆਉਂਦੇ ਹਨ, ਜਿਵੇਂ: ਨਾਇ ਵਿਸਾਰਿਐ = ਜੇ ਨਾਮ ਵਿਸਾਰ ਜਾਏ। ਨਾਇ ਮੰਨਿਐ = ਜੇ ਨਾਮ ਮੰਨ ਲਈਏ)।ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)।
 
दिवसु राति दुइ दाई दाइआ खेलै सगल जगतु ॥
Ḏivas rāṯ ḏu▫e ḏā▫ī ḏā▫i▫ā kẖelai sagal jagaṯ.
Day and night are the two nurses, in whose lap all the world is at play.
ਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
ਦਿਵਸੁ = ਦਿਨ। ਦੁਇ = ਦੋਵੇਂ। ਦਿਵਸੁ ਦਾਇਆ = ਦਿਨ ਖਿਡਾਵਾ ਹੈ। ਰਾਤਿ ਦਾਈ = ਰਾਤ ਖਿਡਾਵੀ ਹੈ। ਸਗਲ = ਸਾਰਾ।ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।
 
धूपु मलआनलो पवणु चवरो करे सगल बनराइ फूलंत जोती ॥१॥
Ḏẖūp mal▫ānlo pavaṇ cẖavro kare sagal banrā▫e fūlanṯ joṯī. ||1||
The fragrance of sandalwood in the air is the temple incense, and the wind is the fan. All the plants of the world are the altar flowers in offering to You, O Luminous Lord. ||1||
ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!
ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ = ਸਾਰੀ। ਬਨਰਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ।੧।ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ ॥੧॥
 
पित सुतो सगल कालत्र माता तेरे होहि न अंति सखाइआ ॥ रहाउ ॥
Piṯ suṯo sagal kālṯar māṯā ṯere hohi na anṯ sakẖā▫i▫ā. Rahā▫o.
Father, children, spouse, mother and all relatives-they shall not be your helpers in the end. ||Pause||
ਬਾਬਲ, ਪੁਤ੍ਰ, ਪਤਨੀ, ਅੰਮੜੀ ਤੇ ਹੋਰ ਸਾਰੇ (ਸਨਬੰਧੀ), ਅਖੀਰ ਨੂੰ ਤੇਰੇ ਸਹਾਇਕ ਨਹੀਂ ਹੁੰਦੇ।
ਸੁਤੋ = ਸੁਤੁ, ਪੁੱਤ੍ਰ। ਪਿਤ = ਪਿਤਾ। ਸਗਲ = ਸਾਰੇ। ਕਾਲਤ੍ਰ = ਕਲਤ੍ਰ, ਇਸਤ੍ਰੀ। ਅੰਤਿ = ਅਖ਼ੀਰ ਵੇਲੇ। ਸਖਾਇਆ = ਮਿਤ੍ਰ।੧।ਪਿਤਾ, ਪੁੱਤਰ, ਇਸਤ੍ਰੀ, ਮਾਂ-ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ ॥ ਰਹਾਉ॥
 
उपाव सिआणप सगल छडि गुर की चरणी लागु ॥
Upāv si▫āṇap sagal cẖẖad gur kī cẖarṇī lāg.
Give up all your schemes and your clever mental tricks, and fall at the Feet of the Guru.
(ਹੋਰ) ਹੀਲੇ ਉਪਰਾਲੇ ਤੇ ਚਤੁਰਾਈਆਂ ਸਭ ਤਿਆਗ ਦੇ ਅਤੇ ਗੁਰਾਂ ਦੇ ਪੈਰੀ ਢਹਿ ਪਉ।
xxx(ਹੇ ਮਨ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ।
 
नानक कउ गुरु भेटिआ बिनसे सगल संताप ॥४॥८॥७८॥
Nānak ka▫o gur bẖeti▫ā binse sagal sanṯāp. ||4||8||78||
Nanak has met the Guru; all his sufferings have come to an end. ||4||8||78||
ਨਾਨਕ ਨੂੰ ਗੁਰੂ ਜੀ ਮਿਲ ਪਏ ਹਨ ਅਤੇ ਇਸ ਲਈ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ ਹਨ।
ਕਉ = ਨੂੰ। ਭੇਟਿਆ = ਮਿਲਿਆ।੪।ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ॥੪॥੮॥੭੮॥
 
मन मेरे सगल उपाव तिआगु ॥
Man mere sagal upāv ṯi▫āg.
O my mind, give up all these efforts.
ਹੇ ਮੇਰੀ ਜਿੰਦੇ! (ਹੋਰਂ) ਸਾਰੇ ਉਪਰਾਲੇ ਛੱਡ ਦੇ।
ਉਪਾਵ = ਹੀਲੇ।ਹੇ ਮੇਰੇ ਮਨ! ਹੋਰ ਸਾਰੇ ਹੀਲੇ ਛੱਡ ਦੇ।
 
नानक सगले दोख उतारिअनु प्रभु पारब्रहम बखसिंदु ॥४॥१२॥८२॥
Nānak sagle ḏokẖ uṯāri▫an parabẖ pārbarahm bakẖsinḏ. ||4||12||82||
O Nanak, all pain has been washed away, by the Supreme Lord God, the Forgiver. ||4||12||82||
ਉੱਚਾ ਸੁਆਮੀ ਮਾਲਕ ਮਨੁੱਖ ਨੂੰ ਬਖ਼ਸ਼ਣਹਾਰ ਹੈ। ਉਹ ਉਸ ਦੇ ਸਾਰੇ ਪਾਪ ਧੋ ਸੁੱਟਦਾ ਹੈ, ਹੇ ਨਾਨਕ!
ਦੋਖ = ਪਾਪ। ਉਤਾਰਿਅਨੁ = ਉਤਾਰੇ ਉਨਿ, ਉਸ ਨੇ ਉਤਾਰ ਦਿੱਤੇ ਹਨ।੪।ਹੇ ਨਾਨਕ! ਪ੍ਰਭੂ ਪਾਰਬ੍ਰਹਮ ਬਖ਼ਸ਼ਣਹਾਰ ਹੈ, ਉਹ (ਸਰਨ ਆਇਆਂ ਦੇ) ਸਾਰੇ ਪਾਪ ਦੂਰ ਕਰ ਦੇਂਦਾ ਹੈ ॥੪॥੧੨॥੮੨॥
 
तनु मनु धनु अरपी सभो सगल वारीऐ इह जिंदु ॥
Ŧan man ḏẖan arpī sabẖo sagal vārī▫ai ih jinḏ.
I dedicate my body, mind, wealth and all to Him. I totally sacrifice my soul to Him.
ਉਸ ਨੂੰ ਮੈਂ ਆਪਣੀ ਦੇਹਿ, ਮਨ, ਦੌਲਤ ਤੇ ਸਭ ਕੁਝ ਸਮਰਪਨ ਕਰਦਾ ਹਾਂ ਅਤੇ ਇਹ ਆਪਣੀ ਜਿੰਦੜੀ (ਆਤਮਾ) ਭੀ ਸਮੂਹ ਉਸ ਤੋਂ ਕੁਰਬਾਨ ਕਰਦਾ ਹਾਂ।
ਅਰਪੀ = ਮੈਂ ਅਰਪਨ ਕਰਦਾ ਹਾਂ, ਅਰਪੀਂ। ਵਾਰੀਐ = ਸਦਕੇ ਕਰ ਦੇਈਏ।ਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ (ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਨੂੰ ਤਿਆਰ ਹਾਂ। (ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ।
 
नानक तिसु सरणागती जि सगल घटा आधारु ॥४॥१८॥८८॥
Nānak ṯis sarṇāgaṯī jė sagal gẖatā āḏẖār. ||4||18||88||
Nanak seeks the Sanctuary of the One who is the Support of every heart. ||4||18||88||
ਨਾਨਕ ਨੇ ਉਸ ਦੀ ਸ਼ਰਣ ਸੰਭਾਲੀ ਹੈ, ਜੋ ਸਾਰਿਆਂ ਦਿਲਾਂ ਦਾ ਆਸਰਾ ਹੈ।
ਜਿ = ਜੇਹੜਾ (ਪ੍ਰਭੂ)। ਘਟਾ = ਘਟਾਂ, ਸਰੀਰਾਂ ਦਾ। ਆਧਾਰੁ = ਆਸਰਾ।੪।ਹੇ ਨਾਨਕ! ਉਸ ਪ੍ਰਭੂ ਦੀ ਸਰਨ ਪਉ ਜੋ ਸਾਰੇ ਸਰੀਰਾਂ ਦਾ (ਜੀਵਾਂ ਦਾ) ਆਸਰਾ ਹੈ ॥੪॥੧੮॥੮੮॥
 
सगल पदारथ तिसु मिले जिनि गुरु डिठा जाइ ॥
Sagal paḏārath ṯis mile jin gur diṯẖā jā▫e.
Those who go to see the Guru obtain all treasures.
ਜੋ ਜਾ ਕੇ ਗੁਰਾਂ ਦਾ ਦਰਸ਼ਨ ਕਰਦਾ ਹੈ, ਉਸ ਨੂੰ ਸਾਰੀਆਂ ਧਨ-ਦੌਲਤਾਂ ਪ੍ਰਾਪਤ ਹੋ ਜਾਂਦੀਆਂ ਹਨ।
ਸਗਲ = ਸਾਰੇ। ਜਿਨਿ = ਜਿਸ ਨੇ। ਜਾਇ = ਜਾ ਕੇ।ਜਿਸ ਮਨੁੱਖ ਨੇ ਜਾ ਕੇ ਗੁਰੂ ਦਾ ਦਰਸ਼ਨ ਕੀਤਾ ਹੈ, ਉਸ ਨੂੰ ਸਾਰੇ (ਕੀਮਤੀ) ਪਦਾਰਥ ਮਿਲ ਗਏ (ਸਮਝੋ)।
 
छोडि सगल सिआणपा साचि सबदि लिव लाइ ॥१॥ रहाउ ॥
Cẖẖod sagal si▫āṇpā sācẖ sabaḏ liv lā▫e. ||1|| rahā▫o.
Give up all your clever mental tricks, and lovingly attune yourself to the True Word of the Shabad. ||1||Pause||
ਆਪਣੀਆਂ ਸਾਰੀਆਂ ਅਕਲ ਤਿਆਗ ਦੇ ਅਤੇ ਸਚੇ-ਨਾਮ ਨਾਲ ਪਿਰਹੜੀ ਪਾ। ਠਹਿਰਾਉ।
ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਸ਼ਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ।੧।(ਆਪਣੀਆਂ) ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜ ॥੧॥ ਰਹਾਉ॥
 
देखि दरसनु मनु साधारै पाप सगले जाहि ॥
Ḏekẖ ḏarsan man saḏẖārai pāp sagle jāhi.
Gazing upon the Blessed Vision of the Guru's Darshan, the mind is comforted and all sins depart.
(ਗੁਰਾਂ ਦਾ) ਦੀਦਾਰ ਵੇਖਣ ਦੁਆਰਾ ਆਤਮਾ ਨੂੰ ਸਹਾਰਾ ਮਿਲਦਾ ਹੈ ਅਤੇ ਸਾਰੇ ਗੁਨਾਹ ਦੂਰ ਹੋ ਜਾਂਦੇ ਹਨ।
ਸਾਧਾਰੈ = ਆਧਾਰ ਸਹਿਤ ਹੁੰਦਾ ਹੈ।ਗੁਰੂ ਦਾ ਦਰਸ਼ਨ ਕਰ ਕੇ ਜਿਸ ਮਨੁੱਖ ਦਾ ਮਨ (ਗੁਰੂ ਦਾ) ਆਸਰਾ ਫੜ ਲੈਂਦਾ ਹੈ, ਉਸ ਦੇ ਸਾਰੇ (ਪਹਿਲੇ ਕੀਤੇ) ਪਾਪ ਨਾਸ ਹੋ ਜਾਂਦੇ ਹਨ।
 
संचि हरि धनु पूजि सतिगुरु छोडि सगल विकार ॥
Sancẖ har ḏẖan pūj saṯgur cẖẖod sagal vikār.
Gather in the Wealth of the Lord, worship the True Guru, and give up all your corrupt ways.
ਵਾਹਿਗੁਰੂ ਦੀ ਦੌਲਤ ਨੂੰ ਜਮ੍ਹਾਂ ਕਰ, ਸਚੇ ਗੁਰਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਪਾਪਾਂ ਨੂੰ ਤਿਆਗ ਦੇ!
ਸੰਚਿ = ਇਕੱਠਾ ਕਰ। ਪੂਜਿ = ਆਦਰ-ਸਤਕਾਰ ਨਾਲ ਹਿਰਦੇ ਵਿਚ ਵਸਾ।ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤਰ੍ਹਾਂ) ਸਾਰੇ ਵਿਕਾਰ ਛੱਡ।
 
जो दीसै सो सगल तूंहै पसरिआ पासारु ॥
Jo ḏīsai so sagal ṯūʼnhai pasri▫ā pāsār.
All that is seen is You, Lord, the expansion of the expanse.
ਸੰਸਾਰ ਦਾ ਖਿਲਾਰ ਜੋ ਕੁਛ ਭੀ ਨਜ਼ਰ ਆਉਂਦਾ ਹੈ, ਉਹ ਸਭ ਤੂੰ ਹੀ ਹੈਂ, (ਹੇ ਪ੍ਰਭੂ!)।
ਪਸਰਿਆ = ਖਿਲਾਰਿਆ ਹੋਇਆ।ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ।ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ।
 
कहु नानक गुरि भरमु काटिआ सगल ब्रहम बीचारु ॥४॥२५॥९५॥
Kaho Nānak gur bẖaram kāti▫ā sagal barahm bīcẖār. ||4||25||95||
Says Nanak, the Guru has removed my doubts; I recognize God in all. ||4||25||95||
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿਤਾ ਹੈ ਅਤੇ ਮੈਂ ਸੁਆਮੀ ਨੂੰ ਸਾਰੇ ਹੀ ਖਿਆਲ ਕਰਦਾ (ਦੇਖਦਾ) ਹਾਂ।
ਗੁਰਿ = ਗੁਰੂ ਨੇ। ਬੀਚਾਰੁ = ਸੋਚ।੪।ਹੇ ਨਾਨਕ! ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ ॥੪॥੨੫॥੯੫॥
 
दुक्रित सुक्रित मंधे संसारु सगलाणा ॥
Ḏukariṯ sukariṯ manḏẖe sansār saglāṇā.
The whole world is engrossed in bad deeds and good deeds.
ਸਾਰਾ ਜਹਾਨ, ਮੰਦ-ਅਮਲਾਂ ਤੇ ਸਰੇਸ਼ਟ ਅਮਲਾਂ ਅੰਦਰ ਖਚਤ ਹੈ।
ਦੁਕ੍ਰਿਤ = (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮਾੜੇ ਕਰਮ। ਸੁਕ੍ਰਿਤ = (ਮਿਥੇ ਹੋਏ) ਚੰਗੇ ਕੰਮ। ਮੰਧੇ = ਵਿਚ। ਸਗਲਾਣਾ = ਸਾਰਾ।ਸਾਰਾ ਜਗਤ (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮੰਦੇ ਕਰਮਾਂ ਤੇ ਚੰਗੇ ਕਰਮਾਂ (ਦੀ ਵਿਚਾਰ) ਵਿਚ ਹੀ ਰੁੱਝਾ ਹੋਇਆ ਹੈ।
 
सभे कंत महेलीआ सगलीआ करहि सीगारु ॥
Sabẖe kanṯ mahelī▫ā saglī▫ā karahi sīgār.
All are brides of the Husband Lord; all decorate themselves for Him.
ਸਾਰੀਆਂ ਹੀ ਪਤੀ ਦੀਆਂ ਪਤਨੀਆਂ ਹਨ ਅਤੇ ਅਤੇ ਸਾਰੀਆਂ ਉਸ ਲਈ ਹਾਰ-ਸ਼ਿੰਗਾਰ ਲਾਉਂਦੀਆਂ ਹਨ।
ਕੰਤ ਮਹੇਲੀਆ = ਖਸਮ (ਪ੍ਰਭੂ) ਦੀਆਂ (ਜੀਵਾਂ-) ਇਸਤ੍ਰੀਆਂ।ਸਾਰੀਆਂ ਜੀਵ-ਇਸਤ੍ਰੀਆਂ ਪ੍ਰਭੂ-ਖਸਮ ਦੀਆਂ ਹੀ ਹਨ, ਸਾਰੀਆਂ ਹੀ (ਉਸ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਸਿੰਗਾਰ ਕਰਦੀਆਂ ਹਨ,
 
लसकर तरकसबंद बंद जीउ जीउ सगली कीत ॥
Laskar ṯarkasbanḏ banḏ jī▫o jī▫o saglī kīṯ.
you may have armies well-equipped with weapons, and all may salute you with respect;
ਉਸ ਕੋਲਿ ਹਥਿਆਰ ਬੰਦ ਸੈਨਾ ਹੋਵੇ, ਅਤੇ ਸਾਰੇ ਉਸ ਨੂੰ ਸਲਾਮ ਕਰਦੇ ਤੇ ਨਿਮ੍ਰਿਤਾ ਨਾਲ ਜੀ ਆਇਆਂ ਆਖਦੇ ਹੋਣ।
ਤਰਕਸਬੰਦ ਲਸਕਰ = ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ। ਬੰਦ = ਬੰਦਨਾ। ਜੀਉ ਜੀਉ = ਜੀ ਜੀ!ਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸ੍ਰਿਸ਼ਟੀ ਹੀ ਉਸ ਨੂੰ 'ਜੀ ਜੀ' ਆਖਦੀ ਹੋਵੇ,