Sri Guru Granth Sahib Ji

Search ਸਚਾ in Gurmukhi

सचा आपि सचा दरबारु ॥
Sacẖā āp sacẖā ḏarbār.
God Himself is True, and True is His Court.
ਸੁਆਮੀ ਖੁਦ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਦਰਗਾਹ।
xxx(ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ।
 
करहि अनंदु सचा मनि सोइ ॥
Karahi anand sacẖā man so▫e.
They celebrate; their minds are imbued with the True Lord.
ਉਹ ਮੌਜਾਂ ਮਾਣਦੇ ਹਨ। ਉਹ ਸੱਚਾ ਸੁਆਮੀ ਉਨ੍ਹਾਂ ਦੇ ਦਿਲਾਂ ਅੰਦਰ ਹੈ।
ਕਰਹਿ ਅਨੰਦ = ਅਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ। ਸਚਾ ਸੋਇ = ਉਹ ਸੱਚਾ ਹਰੀ। ਮਨਿ = (ਉਹਨਾਂ ਦੇ) ਮਨ ਵਿਚ ਹੈ।ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ।
 
सचु सरा गुड़ बाहरा जिसु विचि सचा नाउ ॥
Sacẖ sarā guṛ bāhrā jis vicẖ sacẖā nā▫o.
The Wine of Truth is not fermented from molasses. The True Name is contained within it.
ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
ਸਰਾ = ਸ਼ਰਾਬ। ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ।ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।
 
जिथै लेखा मंगीऐ तिथै होइ सचा नीसाणु ॥१॥ रहाउ ॥
Jithai lekẖā mangī▫ai ṯithai ho▫e sacẖā nīsāṇ. ||1|| rahā▫o.
that when it is asked for, it will bring the Mark of Truth. ||1||Pause||
ਤਾਂ ਜੋ ਜਿਥੇ ਹਿਸਾਬ ਕਿਤਾਬ ਪੁਛਿਆ ਜਾਵੇ, ਉਥੇ ਤੇਰੇ ਉਤੇ ਸੱਚਾ ਚਿੰਨ੍ਹ ਹੋਵੇ। ਠਹਿਰਾਉ।
ਨੀਸਾਣੁ = ਰਾਹਦਾਰੀ, ਪਰਵਾਨਾ।੧।ਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ॥੧॥ ਰਹਾਉ॥
 
तिन मुखि टिके निकलहि जिन मनि सचा नाउ ॥
Ŧin mukẖ tike niklahi jin man sacẖā nā▫o.
the faces of those whose minds are attuned to the True Name are anointed with the Mark of Grace.
ਉਥੇ ਜਿਨ੍ਹਾਂ ਦੇ ਦਿਲਾਂ ਅੰਦਰ ਸੱਚਾ ਨਾਮ ਹੈ, ਉਨ੍ਹਾਂ ਦੇ ਚਿਹਿਰਆਂ ਉਤੇ ਮਾਣ-ਪ੍ਰਤਿਸ਼ਟਾ ਦੇ ਤਿਲਕ ਲਗਦੇ ਹਨ।
ਤਿਨ ਮੁਖਿ = ਉਹਨਾਂ ਬੰਦਿਆਂ ਦੇ ਮੂੰਹ ਉੱਤੇ। ਨਿਕਲਹਿ = ਲੱਗਦੇ ਹਨ। ਮਨਿ = ਮਨ ਵਿਚ।ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦਾ) ਸਦਾ-ਥਿਰ ਨਾਮ ਵੱਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ,
 
नानक सचा पातिसाहु पूछि न करे बीचारु ॥४॥
Nānak sacẖā pāṯisāhu pūcẖẖ na kare bīcẖār. ||4||
O Nanak, the True King does not seek advice from anyone else in His decisions. ||4||
ਨਾਨਕ ਸੱਚਾ ਬਾਦਸ਼ਾਹ ਹੋਰਨਾ ਦੀ ਸਲਾਹ ਲਏ ਬਗ਼ੈਰ ਫ਼ੈਸਲਾ ਕਰਦਾ ਹੈ।
ਪੂਛਿ = ਪੁੱਛ ਕੇ।੪।ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥
 
नानक सचा पातिसाहु आपे लए मिलाइ ॥४॥१०॥
Nānak sacẖā pāṯisāhu āpe la▫e milā▫e. ||4||10||
O Nanak, the True King absorbs us into Himself. ||4||10||
ਹੈ ਨਾਨਕ! ਸੱਚਾ ਸੁਲਤਾਨ ਖੁਦ ਹੀ ਤਦੋਂ ਬੰਦੇ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।
xxxਤੇ ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੧੦॥
 
कलप तिआगी बादि है सचा वेपरवाहु ॥१॥
Kalap ṯi▫āgī bāḏ hai sacẖā veparvāhu. ||1||
I have renounced my useless schemes, by the Grace of the True, Carefree Lord. ||1||
ਬੇ-ਮੁਥਾਜ ਸੱਚੇ ਸੁਆਮੀ (ਦੀ ਦਇਆ ਦੁਆਰਾ) ਮੈਂ ਵਿਹਲੀ ਸਿਰੀ-ਦਰਦੀ ਛੱਡ ਛੱਡੀ ਹੈ।
ਕਲਪ = ਕਲਪਣਾ। ਬਾਦਿ = ਵਿਅਰਥ।੧।ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ॥੧॥
 
लालु गुलालु गहबरा सचा रंगु चड़ाउ ॥
Lāl gulāl gahbarā sacẖā rang cẖaṛā▫o.
Like the poppies, they are dyed in the deep crimson color of Truthfulness.
ਪੋਸਤ ਦੇ ਫੁੱਲ ਦੇ ਵਾਂਗ ਉਹ ਸੱਚ ਦੀ ਰੰਗਤ ਵਿੱਚ ਗੂੜ੍ਹਾ ਸੂਹਾ ਰੰਗਿਆ ਜਾਂਦਾ ਹੈ।
ਗੁਲਾਲੁ = ਲਾਲ ਫੁੱਲ। ਗਹਬਰਾ = ਗੂੜ੍ਹਾ। ਸਚਾ = ਸਦਾ ਟਿਕਿਆ ਰਹਿਣ ਵਾਲਾ, ਪੱਕਾ।(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ)।
 
आपि सुजाणु न भुलई सचा वड किरसाणु ॥
Āp sujāṇ na bẖul▫ī sacẖā vad kirsāṇ.
The True Lord Himself knows all; He makes no mistakes. He is the Great Farmer of the Universe.
ਸੱਚਾ ਸੁਆਮੀ ਖ਼ੁਦ ਸਰਬੱਗ ਹੈ ਅਤੇ ਚੋਧੀਂ ਨਹੀਂ ਖਾਂਦਾ। ਉਹ ਇਕ ਭਾਰਾ ਜ਼ਿਮੀਦਾਰ ਹੈ।
ਸੁਜਾਣੁ = ਸਿਆਣਾ।(ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਉਹ (ਬੜਾ) ਸਿਆਣਾ ਕਿਸਾਨ ਹੈ, ਉਹ ਗ਼ਲਤੀ ਨਹੀਂ ਖਾਂਦਾ।
 
है भी होसी जाइ न जासी सचा सिरजणहारो ॥३॥
Hai bẖī hosī jā▫e na jāsī sacẖā sirjaṇhāro. ||3||
The True Creator Lord is, and shall always be. He was not born; He shall not die. ||3||
ਸੱਚਾ ਕਰਤਾਰ ਹੈ, ਹੋਵੇਗਾ ਭੀ, ਉਹ ਪੈਦਾ ਨਹੀਂ ਹੋਇਆ ਅਤੇ ਨਾਂ ਹੀ ਨਾਸ ਹੋਵੇਗਾ।
ਹੋਸੀ = ਕਾਇਮ ਰਹੇਗਾ। ਜਾਇਨ = ਨਾਹ ਜੰਮਦਾ ਹੈ। ਨ ਜਾਸੀ = ਨਾਹ ਮਰੇਗਾ। ਸਚਾ = ਸਦਾ-ਥਿਰ ਰਹਿਣ ਵਾਲਾ।੩।ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥
 
सचा साहिबु सेवीऐ सचु वडिआई देइ ॥
Sacẖā sāhib sevī▫ai sacẖ vadi▫ā▫ī ḏe▫e.
Serve your True Lord and Master, and you shall be blessed with true greatness.
ਸੱਚੇ ਸੁਆਮੀ ਦੀ ਸੇਵਾ ਕਰ ਜੋ ਤੈਨੂੰ ਸੱਚੀ ਪ੍ਰਭਤਾ ਪਰਦਾਨ ਕਰੇਗਾ।
ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੇਵੀਐ = ਸਿਮਰਨਾ ਚਾਹੀਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ।ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ।
 
नानक गुरमति उबरे सचा नामु समालि ॥४॥१०॥४३॥
Nānak gurmaṯ ubre sacẖā nām samāl. ||4||10||43||
O Nanak, through the Guru's Teachings, you shall be saved, contemplating the True Name. ||4||10||43||
ਨਾਨਕ ਗੁਰਾਂ ਦੇ ਉਪਦੇਸ਼ ਤਾਬੇ ਸਤਿਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦੇ ਹਨ।
ਉਬਰੇ = ਬਚਦੇ ਹਨ। ਸਮਾਲਿ = ਸੰਭਾਲ ਕੇ, ਚੇਤੇ ਕਰ ਕੇ।੪।ਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ ॥੪॥੧੦॥੪੩॥
 
सचा सबदु न सेविओ सभि काज सवारणहारु ॥१॥
Sacẖā sabaḏ na sevi▫o sabẖ kāj savāraṇhār. ||1||
They do not serve the True Word of the Shabad, which is the solution to all of their problems. ||1||
ਉਹ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ, ਜੋ ਸਾਰਿਆਂ ਕੰਮਾਂ ਨੂੰ ਰਾਸ ਕਰਨ ਵਾਲਾ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਸਭਿ ਕਾਜ = ਸਾਰੇ ਕਾਜ {ਨੋਟ: ਕਾਜ 'ਬਹੁ-ਵਚਨ'}।੧।ਉਹ ਬੰਦੇ ਉਸ ਅਟੱਲ ਗੁਰ-ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰੱਥ ਹੈ ॥੧॥
 
सचु सलाहनि से सचे सचा नामु अधारु ॥
Sacẖ salāhan se sacẖe sacẖā nām aḏẖār.
Those who praise the True One are true; the True Name is their Support.
ਕੇਵਲ ਉਹੀ ਸੱਚੇ ਹਨ, ਜਿਹੜੇ ਸੱਚੇ ਸਾਹਿਬ ਦੀ ਸਿਫ਼ਤ ਕਰਦੇ ਹਨ ਤੇ ਜਿਨ੍ਹਾਂ ਦਾ ਅਹਾਰ ਸਤਿਨਾਮ ਹੈ।
ਸਚੁ = ਸਦਾ-ਥਿਰ ਪ੍ਰਭੂ। ਸਲਾਹਨਿ = ਸਲਾਹੁੰਦੇ ਹਨ। ਅਧਾਰੁ = ਆਸਰਾ।ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ ਉਸ ਸਦਾ-ਥਿਰ ਦਾ ਰੂਪ ਹੋ ਜਾਂਦੇ ਹਨ। ਪਰਮਾਤਮਾ ਦਾ ਸਦਾ-ਥਿਰ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ।
 
सचा साहु वरतदा कोइ न मेटणहारु ॥
Sacẖā sāhu varaṯḏā ko▫e na metaṇhār.
The True King has written His Order, which no one can erase.
ਸੱਚੇ ਸ਼ਾਹੂਕਾਰ ਦਾ ਹੁਕਮ ਚਲਦਾ ਹੈ, ਇਸ ਨੂੰ ਕੋਈ ਮੇਸਣ ਵਾਲਾ ਨਹੀਂ।
ਵਰਤਦਾ = (ਜਿਸ ਦਾ ਹੁਕਮ) ਚਲਦਾ ਹੈ।(ਪਰਮਾਤਮਾ ਹੀ) ਸਦਾ-ਥਿਰ ਰਹਿਣ ਵਾਲਾ ਸ਼ਾਹ ਹੈ (ਜਿਸ ਦਾ ਹੁਕਮ ਜਗਤ ਵਿਚ) ਚੱਲ ਰਿਹਾ ਹੈ, ਕੋਈ ਜੀਵ ਉਸ ਦਾ ਹੁਕਮ ਉਲੰਘ ਨਹੀਂ ਸਕਦਾ।
 
सचा सबदु न पछाणिओ सुपना गइआ विहाइ ॥
Sacẖā sabaḏ na pacẖẖāṇi▫o supnā ga▫i▫ā vihā▫e.
They do not recognize the True Word of the Shabad, and like a dream, their lives fade away.
ਉਹ ਸੱਚੇ ਨਾਮ ਨੂੰ ਨਹੀਂ ਸਿੰਞਾਣਦੇ ਅਤੇ ਉਨ੍ਹਾਂ ਦੀ ਜਿੰਦਗੀ ਸੁਫਨੇ ਦੀ ਮਾਨਿੰਦ ਬੀਤ ਜਾਂਦੀ ਹੈ।
xxxਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ (ਵਿਅਰਥ) ਬੀਤ ਜਾਂਦੀ ਹੈ।
 
सचा रंगु न उतरै जो सचि रते लिव लाइ ॥
Sacẖā rang na uṯrai jo sacẖ raṯe liv lā▫e.
This True Color shall not fade away, for those who are attuned to His Love.
ਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ।
ਸਚਾ = ਸਦਾ ਕਾਇਮ ਰਹਿਣ ਵਾਲਾ।ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ।
 
हरि जी सचा सचु तू सभु किछु तेरै चीरै ॥
Har jī sacẖā sacẖ ṯū sabẖ kicẖẖ ṯerai cẖīrai.
O Dear Lord, You are the Truest of the True. All things are in Your Power.
ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਚੀਰੈ = ਹੱਦ-ਬੰਨੇ ਵਿਚ, ਵੱਸ ਵਿਚ।ਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ।
 
धरम राइ नो हुकमु है बहि सचा धरमु बीचारि ॥
Ḏẖaram rā▫e no hukam hai bahi sacẖā ḏẖaram bīcẖār.
The Righteous Judge of Dharma, by the Hukam of God's Command, sits and administers True Justice.
ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।
ਨੋ = ਨੂੰ। ਬਹਿ = ਬੈਠ ਕੇ।ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,