Sri Guru Granth Sahib Ji

Search ਸਚਿਆਰਾ in Gurmukhi

किव सचिआरा होईऐ किव कूड़ै तुटै पालि ॥
Kiv sacẖi▫ārā ho▫ī▫ai kiv kūrhai ṯutai pāl.
So how can you become truthful? And how can the veil of illusion be torn away?
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?
 
सचिआरा देइ वडिआई हरि धरम निआउ कीओइ ॥
Sacẖi▫ārā ḏe▫e vadi▫ā▫ī har ḏẖaram ni▫ā▫o kī▫o▫e.
The Lord bestows glorious greatness upon those who are truthful. He administers righteous justice.
ਸੱਚਿਆ ਨੂੰ ਵਾਹਿਗੁਰੂ ਬਜ਼ੁਰਗੀ ਬਖ਼ਸ਼ਦਾ ਹੈ ਅਤੇ ਐਨ ਸੱਚਾ ਸੁੱਚਾ ਇਨਸਾਫ ਕਰਦਾ ਹੈ।
xxxਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ-ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ।
 
निरमलु नामु मंनिआ दरि सचै सचिआरा ॥
Nirmal nām mani▫ā ḏar sacẖai sacẖi▫ārā.
Believing in the Immaculate Naam, one is hailed as true, in the True Court of the Lord.
ਪਵਿੱਤਰ ਨਾਮ ਵਿੱਚ ਯਕੀਨ ਧਾਰਨ ਕਰਨ ਦੁਆਰਾ ਪ੍ਰਾਣੀ ਸੱਚੇ ਦਰਬਾਰ ਅੰਦਰ ਸੱਚਾ ਪਰਵਾਨ ਹੋ ਜਾਂਦਾ ਹੈ।
ਸਚਿਆਰਾ = ਸੁਰਖ਼ਰੂ, ਉੱਜਲ ਮੁਖ।ਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।
 
नानक जिस नो नदरि करे सो पाए सो होवै दरि सचिआरा ॥२॥
Nānak jis no naḏar kare so pā▫e so hovai ḏar sacẖi▫ārā. ||2||
O Nanak, one who is blessed by the Lord's Glance of Grace obtains this, and is judged to be True in the Court of the Lord. ||2||
ਨਾਨਕ, ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ ਉਹ ਇਸ ਦਾਤ ਨੂੰ ਹਾਸਲ ਕਰ ਲੈਂਦਾ ਹੈ ਅਤੇ ਉਹ ਸਾਹਿਬ ਦੇ ਦਰਬਾਰ ਅੰਦਰ ਸੱਚਾ ਕਰਾਰ ਦਿੱਤਾ ਜਾਂਦਾ ਹੈ।
xxx॥੨॥ਹੇ ਨਾਨਕ! ਜਿਸ ਤੇ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ (ਇਹ ਦਾਤਿ) ਮਿਲਦੀ ਹੈ ਤੇ ਦਰਗਾਹ ਵਿਚ ਉਹ ਸੁਰਖ਼ਰੂ ਹੋ ਜਾਂਦਾ ਹੈ ॥੨॥
 
जिन हरि मनि वसिआ से दरि साचे दरि साचै सचिआरा ॥
Jin har man vasi▫ā se ḏar sācẖe ḏar sācẖai sacẖi▫ārā.
Those whose minds are filled with the Lord are judged as true in the Court of the Lord; they are hailed as true in the True Court.
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਵਸਦਾ ਹੈ, ਉਹ ਸਾਹਿਬ ਦੇ ਦਰਬਾਰ ਵਿੱਚ ਸੁਰਖਰੂ ਹਨ। ਸੱਚੇ ਦਰਬਾਰ ਅੰਦਰ ਉਹ ਸੱਚੇ ਕਰਾਰ ਦਿੱਤੇ ਜਾਂਦੇ ਹਨ।
ਮਨਿ = ਮਨ ਵਿਚ। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼-ਰੂ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰਾ = ਸੁਰਖ਼-ਰੂ, ਇੱਜ਼ਤ ਵਾਲੇ।ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ।
 
जिसु तू मेलहि सो तुधु मिलै सोई सचिआरा ॥२॥
Jis ṯū melėh so ṯuḏẖ milai so▫ī sacẖi▫ārā. ||2||
He alone is united with You, whom You unite with Yourself; he alone is true. ||2||
ਜਿਸ ਨੂੰ ਤੂੰ ਆਪਣੇ ਨਾਲ ਮਿਲਾਉਂਦਾ ਹੈਂ, ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ ਤੇ ਕੇਵਲ ਉਹ ਹੀ ਸੱਚਾ ਹੈ।
ਸਚਿਆਰਾ = ਸੱਚ ਦਾ ਵਪਾਰੀ ॥੨॥ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਂਦਾ ਹੈਂ ਉਹ ਤੈਨੂੰ ਮਿਲਦਾ ਹੈ ਤੇ ਉਹੀ ਸੱਚ ਦਾ ਵਪਾਰੀ ਹੈ ॥੨॥
 
ओहु आपे तखति बहै सचिआरा ॥
Oh āpe ṯakẖaṯ bahai sacẖi▫ārā.
The True Lord Himself sits upon His throne.
ਉਹ ਸੱਚਾ ਸੁਆਮੀ ਆਪ ਹੀ ਰਾਜਸਿੰਾਘਾਸਣ ਤੇ ਬੈਠਦਾ ਹੈ।
xxxਉਹ ਸੱਚ-ਸਰੂਪ ਪ੍ਰਭੂ ਆਪ ਹੀ (ਹਰੇਕ ਦੇ) ਹਿਰਦੇ ਤਖ਼ਤ ਉਤੇ ਬੈਠਾ ਹੋਇਆ ਹੈ।
 
किस ही मंदा आखि न चलै सचि खरा सचिआरा हे ॥१४॥
Kis hī manḏā ākẖ na cẖalai sacẖ kẖarā sacẖi▫ārā he. ||14||
Do not call anyone else bad; follow this way of life. Those who are true are judged to be genuine by the True Lord. ||14||
ਸੱਚੇ ਪੁਰਸ਼ ਨੂੰ ਸੱਚ ਸ੍ਰੇਸ਼ਟ ਲਗਦਾ ਹੈ। ਉਹ ਕਿਸੇ ਨੂੰ ਭੀ, ਬੁਰਾ ਨਹੀਂ ਆਖਦਾ। ਇਹ ਹੈ ਉਸ ਦਾ ਜੀਵਨ-ਮਾਰਗ।
xxx॥੧੪॥ਜੀਵਨ-ਸਫ਼ਰ ਵਿਚ ਕਿਸੇ ਨੂੰ ਮੰਦਾ ਨਹੀਂ ਆਖੀਦਾ, ਸਦਾ-ਥਿਰ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਉਹ ਸੱਚ ਦਾ ਵਪਾਰੀ ਬੰਦਾ (ਪ੍ਰਭੂ ਦੀ ਹਜ਼ੂਰੀ ਵਿਚ) ਖਰਾ (ਸਿੱਕਾ ਮੰਨਿਆ ਜਾਂਦਾ) ਹੈ ॥੧੪॥
 
पलै साचु सचे सचिआरा ॥
Palai sācẖ sacẖe sacẖi▫ārā.
The Truest of the True has the Truth is His lap.
ਸਚਿਆਰਾਂ ਦਾ ਪਰਮ ਸਚਿਆਰ ਹੈ ਉਹ, ਜਿਸ ਦੀ ਝੋਲੀ ਵਿੱਚ ਸੱਚਾ ਨਾਮ ਹੈ।
ਸਚਿਆਰਾ = ਸੱਚ ਦੇ ਵਣਜਾਰੇ।ਜਿਨ੍ਹਾਂ ਮਨੁੱਖਾਂ ਦੇ ਪਾਸ ਥਿਰ ਰਹਿਣ ਵਾਲਾ ਨਾਮ ਹੈ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਸਦਾ-ਥਿਰ ਨਾਮ ਦੇ ਵਣਜਾਰੇ ਹਨ।
 
अंदरि रंगु सदा सचिआरा ॥
Anḏar rang saḏā sacẖi▫ārā.
Deep within, they love the True Lord forever.
ਆਪਣੇ ਚਿੱਤ ਅੰਦਰ ਉਹ ਸਦੀਵ ਹੀ ਸੱਚੇ ਸਾਈਂ ਨੂੰ ਪਿਆਰ ਕਰਦੇ ਹਨ।
ਰੰਗੁ = ਪਿਆਰ। ਸਚਿਆਰਾ = {ਸਚ-ਆਲਯ} ਸੁਰਖ਼ਰੂ।ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਹੈ, ਉਹ ਸਦਾ ਸੁਰਖ਼ਰੂ ਹੈ।
 
अन को दरु घरु कबहू न जानसि एको दरु सचिआरा ॥
An ko ḏar gẖar kabhū na jānas eko ḏar sacẖi▫ārā.
Whoever finds the door of the One True Lord, does not know any other house or door.
ਜੋ ਕੋਈ ਭੀ ਇਕ ਸੱਚੇ ਸੁਆਮੀ ਦੇ ਬੂਹੇ ਨਾਲ ਜੁੜਿਆ ਹੈ, ਉਹ ਕਿਸੇ ਹੋਰਸ ਦੇ ਦਰਵਾਜੇ ਤੇ ਧਾਮ ਨੂੰ ਕਦਾਚਿਤ ਨਹੀਂ ਜਾਣਦਾ।
ਅਨ ਕੋ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦਾ। ਸਚਿਆਰਾ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ।ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰ ਹੀ ਮੱਲੀ ਰੱਖਦਾ ਹੈ ਤੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਦਰਵਾਜ਼ਾ ਕਿਸੇ ਹੋਰ ਦਾ ਘਰ ਨਹੀਂ ਭਾਲਦਾ,