Sri Guru Granth Sahib Ji

Search ਸਚਿਆਰੁ in Gurmukhi

नानक एवै जाणीऐ सभु आपे सचिआरु ॥४॥
Nānak evai jāṇī▫ai sabẖ āpe sacẖiār. ||4||
O Nanak, know this well: the True One Himself is All. ||4||
ਇਸ ਤਰ੍ਹਾਂ ਸਮਝ ਲੈ, ਹੇ ਨਾਨਕ! ਕਿ ਸਤਿਪੁਰਖ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
ਏਵੈ = ਇਸ ਤਰ੍ਹਾਂ (ਇਹ ਆਹਰ ਕੀਤਿਆਂ ਤੇ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਹੋਣ ਨਾਲ)। ਜਾਣੀਐ = ਜਾਣ ਲਈਦਾ ਹੈ, ਅਨੁਭਵ ਕਰ ਲਈਦਾ ਹੈ। ਸਭੁ = ਸਭ ਥਾਈਂ। ਸਚਿਆਰੁ = ਹੋਂਦ ਦਾ ਘਰ, ਹਸਤੀ ਦਾ ਮਾਲਕ।੪।ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ ॥੪॥
 
जे को बुझै होवै सचिआरु ॥
Je ko bujẖai hovai sacẖiār.
One who understands this becomes truthful.
ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ ਤਾਂ, ਉਹ ਸੱਚਾ ਇਨਸਾਨ ਥੀਵੰਞਦਾ (ਬਣ ਜਾਦਾ) ਹੈ।
ਬੁਝੈ = ਸਮਝ ਲਏ। ਸਚਿਆਰੁ = ਸੱਚ ਦਾ ਪਰਕਾਸ਼ ਹੋਣ ਲਈ ਯੋਗ।ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ।
 
तूं करता सचिआरु मैडा सांई ॥
Ŧūʼn karṯā sacẖiār maidā sāʼn▫ī.
You are the True Creator, my Lord and Master.
ਹੇ ਵਾਹਿਗੁਰੂ! ਤੂੰ ਸੱਚਾ ਸਿਰਜਣਹਾਰ, ਮੇਰਾ ਮਾਲਕ ਹੈਂ।
ਸਚਿਆਰੁ = {ਸਚ-ਆਲਯ} ਥਿਰਤਾ ਦਾ ਘਰ, ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ, ਮਾਲਕ।(ਹੇ ਪ੍ਰਭੂ!) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ।
 
नानक सचु सदा सचिआरु सचि समाईऐ ॥१५॥
Nānak sacẖ saḏā sacẖiār sacẖ samā▫ī▫ai. ||15||
O Nanak, the true ones are forever true; they are absorbed in the True Lord. ||15||
ਨਾਨਕ ਸਤਿਵਾਦੀ ਪੁਰਸ਼ ਹਮੇਸ਼ਾਂ ਲਈ ਸੱਚਾ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
ਸਚਿਆਰੁ = ਸੱਚ ਦਾ ਵਪਾਰੀ ॥੧੫॥ਹੇ ਨਾਨਕ! (ਜਿਸ ਦੇ ਪੱਲੇ) ਸਦਾ ਸੱਚ ਹੈ ਉਹ ਸੱਚ ਦਾ ਵਪਾਰੀ ਹੈ ਉਹ ਸੱਚ ਵਿਚ ਲੀਨ ਰਹਿੰਦਾ ਹੈ ॥੧੫॥
 
तूं करता सचिआरु मैडा सांई ॥
Ŧūʼn karṯā sacẖiār maidā sāʼn▫ī.
You are the True Creator, my Lord Master.
ਤੂੰ ਸੱਚਾ ਸਿਰਜਣਹਾਰ ਅਤੇ ਮੇਰਾ ਮਾਲਕ ਹੈਂ।
ਸਚਿਆਰੁ = ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ।(ਹੇ ਪ੍ਰਭੂ!) ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ (ਹੀ) ਮੇਰਾ ਖਸਮ ਹੈਂ।
 
सचि मिलै सचिआरु कूड़ि न पाईऐ ॥
Sacẖ milai sacẖiār kūṛ na pā▫ī▫ai.
Through Truth, one meets the True One; He is not obtained through falsehood.
ਸੱਚ ਦੇ ਰਾਹੀਂ ਸਤਿਪੁਰਖ ਮਿਲਦਾ ਹੈ। ਝੂਠ ਦੁਆਰਾ ਉਹ ਪਾਇਆ ਨਹੀਂ ਜਾਂਦਾ।
ਸਚਿ = ਸਦਾ-ਥਿਰ ਪ੍ਰਭੂ ਦੇ ਸਿਮਰਨ ਵਿਚ (ਜੁੜ ਕੇ)। ਸਚਿਆਰੁ = ਸੱਚ ਦਾ ਵਪਾਰੀ। ਕੂੜ = ਕੂੜ ਵਿਚ ਲੱਗ ਕੇ।ਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ।
 
दरि साचै दीसै सचिआरु ॥४॥
Ḏar sācẖai ḏīsai sacẖiār. ||4||
Then, at the Gate of the True Lord, one appears truthful. ||4||
ਅਤੇ ਉਹ ਸੱਚੇ ਦਰਬਾਰ ਅੰਦਰ ਸੱਚਾ ਦਿਸਦਾ ਹੈ।
ਦਰਿ = ਦਰ ਤੇ। ਸਚਿਆਰੁ = ਸੁਰਖ਼-ਰੂ ॥੪॥ਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ ॥੪॥
 
हउ विचि सचिआरु कूड़िआरु ॥
Ha▫o vicẖ sacẖiār kūṛi▫ār.
In ego they become truthful or false.
ਹੰਕਾਰ ਅੰਦਰ ਉਹ ਸੱਚਾ ਜਾਂ ਝੂਠਾ ਹੋ ਜਾਂਦਾ ਹੈ।
xxxਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ।
 
सचै सबदि हरखु सदा दरि सचै सचिआरु ॥
Sacẖai sabaḏ harakẖ saḏā ḏar sacẖai sacẖiār.
Through the True Word of the Shabad, be always happy, and you shall be acclaimed as True in the True Court.
ਸੱਚੇ ਨਾਮ ਦੇ ਰਾਹੀਂ ਉਹ ਸਦੀਵ ਹੀ ਖੁਸ਼ੀ ਅੰਦਰ ਵਸਦਾ ਹੈ ਤੇ ਸੱਚੇ ਦਰਬਾਰ ਵਿੱਚ ਸੱਚਾ ਕਰਾਰ ਦਿੱਤਾ ਜਾਂਦਾ ਹੈ।
xxx(ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ।
 
सचु सलाही सचु मनि दरि सचै सचिआरु ॥२०॥
Sacẖ salāhī sacẖ man ḏar sacẖai sacẖiār. ||20||
Praising the True Lord with a truthful mind, he becomes true in the Court of the True Lord. ||20||
ਸੱਚੇ ਸੁਆਮੀ ਦੀ ਸੱਚੇ ਦਿਲ ਨਾਲ ਸਿਫ਼ਤ ਕਰਨ ਦੁਆਰਾ ਇਨਸਾਨ ਸੱਚੇ ਦਰਬਾਰ ਅੰਦਰ ਸੱਚਾ ਹੋ ਜਾਂਦਾ ਹੈ।
ਸਲਾਹੀ = ਸਾਲਾਹਿ, ਸਿਫ਼ਤ-ਸਾਲਾਹ ਕਰ। ਮਨਿ = ਮਨ ਵਿਚ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼-ਰੂ ॥੨੦॥ਤੂੰ (ਸਾਧ ਸੰਗਤ ਵਿਚ ਟਿਕ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਿਆ ਕਰ, ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋਵੇਂਗਾ ॥੨੦॥
 
मलु कूड़ी नामि उतारीअनु जपि नामु होआ सचिआरु ॥
Mal kūṛī nām uṯārī▫an jap nām ho▫ā sacẖiār.
The Naam washes off the filth of falsehood; chanting the Naam, one becomes truthful.
ਝੂਠ ਦੀ ਗੰਦਗੀ ਸੁਆਮੀ ਦੇ ਨਾਮ ਨਾਲ ਧੋਤੀ ਜਾਂਦੀ ਹੈ। ਨਾਮ ਦੇ ਉਚਾਰਨ ਰਾਹੀਂ ਬੰਦਾ ਸਤਵਾਦੀ ਹੋ ਜਾਂਦਾ ਹੈ।
ਨਾਮਿ = ਨਾਮ ਦੀ ਰਾਹੀਂ। ਉਤਾਰੀਅਨੁ = ਉਤਾਰੀ ਹੈ ਉਸ ਨੇ। ਸਚਿਆਰੁ = ਸੱਚ ਦਾ ਵਣਜਾਰਾ।ਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ, ਨਾਮ ਜਪ ਕੇ ਉਹ ਸੱਚ ਦਾ ਵਪਾਰੀ ਬਣ ਗਿਆ ਹੈ।
 
नानक किस नो आखीऐ सभु वरतै आपि सचिआरु ॥१॥
Nānak kis no ākẖī▫ai sabẖ varṯai āp sacẖiār. ||1||
O Nanak, whom should we tell? The True Lord is permeating and pervading all. ||1||
ਨਾਨਕ ਬੰਦਾ ਕੀਹਨੂੰ ਕਹੇ, ਕਿ ਸੱਚਾ ਸੁਆਮੀ, ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ।
ਕਿਸ ਨੋ ਆਖੀਐ = ਕਿਸੇ ਨੂੰ ਭੀ ਮੰਦਾ ਨਹੀਂ ਆਖਿਆ ਜਾ ਸਕਦਾ। ਸਭੁ = ਹਰ ਥਾਂ। ਵਰਤੈ = ਮੌਜੂਦ ਹੈ। ਸਚਿਆਰੁ = ਸੱਚ ਦਾ ਸੋਮਾ ਪ੍ਰਭੂ ॥੧॥ਹੇ ਨਾਨਕ! ਸਭ ਥਾਈਂ ਉਹ ਸੱਚ ਦਾ ਸੋਮਾ ਪ੍ਰਭੂ ਆਪ (ਹੀ) ਮੌਜੂਦ ਹੈ, ਸੋ ਕਿਸੇ (ਮਨਮੁਖ) ਨੂੰ (ਭੀ ਮੰਦਾ) ਨਹੀਂ ਆਖਿਆ ਜਾ ਸਕਦਾ ॥੧॥
 
दरि साचै दिसै सचिआरु ॥२॥
Ḏar sācẖai ḏisai sacẖiār. ||2||
He appears true in the True Court of the Lord. ||2||
ਐਹੋ ਜੇਹਾ ਪੁਰਸ਼ ਸੱਚੇ ਦਰਬਾਰ ਅੰਦਰ ਸੱਚਾ ਦਿੱਸਦਾ ਹੈ।
ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ਰੂ ॥੨॥ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਦਿੱਸਦਾ ਹੈ ॥੨॥
 
तू सचा सचिआरु जिनि सचु वरताइआ ॥
Ŧū sacẖā sacẖiār jin sacẖ varṯā▫i▫ā.
You are True, O True Lord; You dispense True Justice.
ਹੇ ਸੱਚੇ ਸੁਆਮੀ! ਸੱਚਾ ਹੈ ਤੂੰ ਜੋ ਨਿਰੋਲ ਸੱਚ ਨੂੰ ਹੀ ਵੰਡਦਾ ਹੈ।
xxx(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਐਸੀ ਹਸਤੀ ਦਾ ਮਾਲਕ (ਸਚਿਆਰੁ) ਹੈਂ ਕਿ ਜਿਸ ਨੇ (ਆਪਣੀ ਇਹ) ਹਸਤੀ (ਹਰ ਥਾਂ) ਵਰਤਾਈ ਹੋਈ ਹੈ;
 
दरि सचै सचिआरु सचा आइआ ॥
Ḏar sacẖai sacẖiār sacẖā ā▫i▫ā.
He is true in the Court of the Lord, and his coming into this world is judged to be true.
ਸਚੇ ਦਰਬਾਰ ਅੰਦਰ ਉਹ ਸੱਚਾ ਕਰਾਰ ਦਿਤਾ ਜਾਂਦਾ ਹੈ ਅਤੇ ਸਚਾ ਹੈ ਉਸ ਦਾ ਆਗਮਨ ਇਸ ਜਹਾਨ ਵਿੱਚ।
ਦਰਿ ਸਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ਰੂਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆ ਜਾਂਦਾ ਹੈ।