Sri Guru Granth Sahib Ji

Search ਸਚੁ in Gurmukhi

आदि सचु जुगादि सचु ॥
Āḏ sacẖ jugāḏ sacẖ.
True In The Primal Beginning. True Throughout The Ages.
ਪਰਾਰੰਭ ਵਿੱਚ ਸੱਚਾ, ਯੁਗਾਂ ਦੇ ਸ਼ੁਰੂ ਵਿੱਚ ਸੱਚਾ,
ਆਦਿ = ਮੁੱਢ ਤੋਂ। ਸਚੁ = ਹੋਂਦ ਵਾਲਾ। ਸ਼ਬਦ 'ਸਚੁ' ਸੰਸਕ੍ਰਿਤ ਦੇ 'ਸਤਯ' ਦਾ ਪ੍ਰਾਕ੍ਰਿਤ ਹੈ, ਜਿਸ ਦਾ ਧਾਤੂ 'ਅਸ' ਹੈ। 'ਅਸ' ਦਾ ਅਰਥ ਹੈ 'ਹੋਣਾ'। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਹੈ = ਭਾਵ, ਇਸ ਵੇਲੇ ਭੀ ਹੈ।ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ ਤੇ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ।
 
है भी सचु नानक होसी भी सचु ॥१॥
Hai bẖī sacẖ Nānak hosī bẖī sacẖ. ||1||
True Here And Now. O Nanak, Forever And Ever True. ||1||
ਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ।
ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ।੧।ਹੇ ਨਾਨਕ! ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ ॥੧॥
 
अम्रित वेला सचु नाउ वडिआई वीचारु ॥
Amriṯ velā sacẖ nā▫o vadi▫ā▫ī vīcẖār.
In the Amrit Vaylaa, the ambrosial hours before dawn, chant the True Name, and contemplate His Glorious Greatness.
ਸੁਬ੍ਹਾ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਰ।
ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ 'ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ।ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
 
सोई सोई सदा सचु साहिबु साचा साची नाई ॥
So▫ī so▫ī saḏā sacẖ sāhib sācẖā sācẖī nā▫ī.
That True Lord is True, Forever True, and True is His Name.
ਉਹ, ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
ਸਚੁ = ਥਿਰ ਰਹਿਣ ਵਾਲਾ, ਅਟੱਲ। ਨਾਈ = ਵਡਿਆਈ।ਉਹ ਅਕਾਲ ਪੁਰਖ ਸਦਾ-ਥਿਰ ਹੈ। ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।
 
सोई सोई सदा सचु साहिबु साचा साची नाई ॥
So▫ī so▫ī saḏā sacẖ sāhib sācẖā sācẖī nā▫ī.
That True Lord is True, forever True, and True is His Name.
ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
ਸਚੁ = ਥਿਰ ਰਹਿਣ ਵਾਲਾ। ਨਾਈ = ਵਡਿਆਈ।ਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ।
 
नानक सचु सवारणहारा ॥४॥२॥
Nānak sacẖ savāraṇhārā. ||4||2||
O Nanak, the True One embellishes and exalts. ||4||2||
ਹੇ ਨਾਨਕ! ਸਤਿਪੁਰਖ ਖੁਦ ਹੀ ਸ਼ਿੰਗਾਰਣ ਵਾਲਾ ਹੈ।
xxx॥੪॥(ਕਿਉਂਕਿ) ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ ॥੪॥੨॥
 
सचु मिलिआ तिन सोफीआ राखण कउ दरवारु ॥१॥
Sacẖ mili▫ā ṯin sofī▫ā rākẖaṇ ka▫o ḏarvār. ||1||
Those who do not use intoxicants are true; they dwell in the Court of the Lord. ||1||
ਜੋ ਪ੍ਰਾਣੀ ਨਸ਼ੀਲੀਆਂ ਚੀਜ਼ਾ ਵਰਤਣ ਵਾਲੇ ਨਹੀਂ ਉਨ੍ਹਾਂ ਨੂੰ ਰੱਬ ਦੀ ਦਰਗਾਹ ਅੰਦਰ ਰੱਖਣ ਲਈ ਸਚਾਈ ਪਰਾਪਤ ਹੁੰਦੀ ਹੈ।
ਸੋਫੀ = ਜੋ ਨਸ਼ੇ ਤੋਂ ਪਰਹੇਜ਼ ਕਰਦੇ ਹਨ, ਜਿਨ੍ਹਾਂ ਨਾਸ਼ਵੰਤ ਜਗਤ ਦੇ ਮੋਹ-ਨਸ਼ੇ ਨੂੰ ਛੱਡਿਆ। ਰਾਖਣ ਕਉ = ਮੱਲਣ ਲਈ। ਦਰਵਾਰੁ = ਪ੍ਰਭੂ ਦਾ ਦਰ।੧।ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ॥੧॥
 
नानक साचे कउ सचु जाणु ॥
Nānak sācẖe ka▫o sacẖ jāṇ.
O Nanak, know the True Lord as True.
ਹੇ ਨਾਨਕ! ਕੇਵਲ ਸੱਚੇ ਸਾਹਿਬ ਨੂੰ ਹੀ ਸੰਚਾ ਸਮਝ।
xxxਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ,
 
सचु सरा गुड़ बाहरा जिसु विचि सचा नाउ ॥
Sacẖ sarā guṛ bāhrā jis vicẖ sacẖā nā▫o.
The Wine of Truth is not fermented from molasses. The True Name is contained within it.
ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
ਸਰਾ = ਸ਼ਰਾਬ। ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ।ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।
 
ओतु मती सालाहणा सचु नामु गुणतासु ॥१॥
Oṯ maṯī salāhṇā sacẖ nām guṇṯās. ||1||
with that wisdom, chant the Praises of the True Name, the Treasure of Excellence. ||1||
ਉਸ ਸਮਝ ਦੁਆਰਾ ਉਹ ਵਡਿਆਈਆਂ ਦੇ ਖ਼ਜ਼ਾਨੇ, ਸੱਚੇ ਨਾਮ ਦਾ ਜੱਸ ਗਾਇਨ ਕਰਦਾ ਹੈ।
ਓਤੁ ਮਤੀ = ਉਸ ਮੱਤ ਨਾਲ ਹੀ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।ਉਸ ਖਿੜੀ ਹੋਈ ਮੱਤ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।
 
नाउ पूजीऐ नाउ मंनीऐ अखंडु सदा सचु सोइ ॥३॥
Nā▫o pūjī▫ai nā▫o mannī▫ai akẖand saḏā sacẖ so▫e. ||3||
They worship the Naam, and they believe in the Naam. The True One is forever Intact and Unbroken. ||3||
ਉਹ ਹਰੀ ਨਾਮ ਦੀ ਉਪਾਸਨਾ ਕਰਦੇ ਹਨ ਅਤੇ ਨਾਮ ਤੇ ਹੀ ਨਿਸਚਾ ਧਾਰਦੇ ਹਨ। ਸਦੀਵ ਹੀ ਅਬਿਨਾਸ਼ੀ ਹੈ ਉਹ ਸੱਚਾ ਸੁਆਮੀ।
ਅਖੰਡ = ਇਕ-ਰਸ, ਸਦਾ, ਲਗਾਤਾਰ।੩।(ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ ॥੩॥
 
सचु मिलै सचु ऊपजै सच महि साचि समाइ ॥
Sacẖ milai sacẖ ūpjai sacẖ mėh sācẖ samā▫e.
Meeting the True One, Truth wells up. The truthful are absorbed into the True Lord.
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸੱਚ ਪੈਦਾ ਹੁੰਦਾ ਹੈ ਅਤੇ ਸਤਿਵਾਦੀ ਹੋ ਕੇ ਆਦਮੀ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
ਸਾਚਿ = ਸੱਚ ਦੀ ਰਾਹੀਂ, ਸਿਮਰਨ ਦੇ ਰਾਹੀਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ।ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।
 
मन रे सचु मिलै भउ जाइ ॥
Man re sacẖ milai bẖa▫o jā▫e.
O mind, meeting with the True One, fear departs.
ਸਤਿਪੁਰਖ ਨੂੰ ਮਿਲਣ ਦੁਆਰਾ ਡਰ ਦੂਰ ਹੋ ਜਾਂਦਾ ਹੈ, ਹੈ ਇਨਸਾਨ!
ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ।
 
गुरमुखि वसतु वेसाहीऐ सचु वखरु सचु रासि ॥
Gurmukẖ vasaṯ vesāhī▫ai sacẖ vakẖar sacẖ rās.
The Gurmukhs purchase the Genuine Article. The True Merchandise is purchased with the True Capital.
ਗੁਰਾਂ ਦੇ ਰਾਹੀਂ ਇਲਾਹੀ ਮਾਲ ਮੁੱਲ ਲੈ। ਸੱਚੀ ਪੂੰਜੀ ਨਾਲ ਹੀ ਸੱਚਾ ਸੌਦਾ-ਸੂਤ ਖਰੀਦਿਆਂ ਜਾਂਦਾ ਹੈ।
ਵੇਸਾਹੀਐ = ਵਿਹਾਝੀਦੀ ਹੈ। ਵਖਰੁ = ਸੌਦਾ, ਰਾਸ-ਪੂੰਜੀ।ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ।
 
जिनी सचु वणंजिआ गुर पूरे साबासि ॥
Jinī sacẖ vaṇaṇji▫ā gur pūre sābās.
Those who purchase this True Merchandise through the Perfect Guru are blessed.
ਆਫ਼ਰੀਨ ਹੈ! ਉਨ੍ਹਾਂ ਦੇ, ਜਿਨ੍ਹਾਂ, ਨੇ ਪੂਰਨ-ਗੁਰਾਂ ਦੇ ਰਾਹੀਂ ਸੱਚੇ ਨਾਮ ਨੂੰ ਵਿਹਾਝਿਆ ਹੈ।
ਸਾਬਾਸਿ = ਪ੍ਰਸੰਨਤਾ, ਆਦਰ।ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ।
 
नानक वसतु पछाणसी सचु सउदा जिसु पासि ॥४॥११॥
Nānak vasaṯ pacẖẖāṇsī sacẖ sa▫uḏā jis pās. ||4||11||
O Nanak, one who stocks this True Merchandise shall recognize and realize the Genuine Article. ||4||11||
ਹੇ ਨਾਨਕ! (ਸੁਆਮੀ), ਜਿਸ ਕੋਲਿ ਅਸਲੀ ਵਿਉਪਾਰਕ ਮਾਲ ਹੈ, ਉਨ੍ਹਾਂ ਦੇ ਵੱਖਰ ਨੂੰ ਸਿੰਞਾਣ ਲਵੇਗਾ।
ਪਛਾਣਸੀ = ਪਛਾਣਦਾ ਹੈ, ਕਦਰ ਪਾਂਦਾ ਹੈ।੪।ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ॥੪॥੧੧॥
 
सचु मिलै संतोखीआ हरि जपि एकै भाइ ॥१॥
Sacẖ milai sanṯokẖī▫ā har jap ekai bẖā▫e. ||1||
Those contented souls who meditate on the Lord with single-minded love, meet the True Lord. ||1||
ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ।
ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ।੧।ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥
 
सचु करणी दे पाईऐ दरु घरु महलु पिआरि ॥
Sacẖ karṇī ḏe pā▫ī▫ai ḏar gẖar mahal pi▫ār.
By true actions, this human body is obtained, and the door within ourselves which leads to the Mansion of the Beloved, is found.
ਚੰਗੇ ਅਮਲਾ ਰਾਹੀਂ ਮਨੁੱਖਾ ਦੇਹ ਮਿਲਦੀ ਹੈ ਅਤੇ ਰੱਬੀ-ਪ੍ਰੀਤ ਦੁਆਰਾ ਸਾਈਂ ਦੇ ਗ੍ਰਿਹ ਤੇ ਮੰਦਰ ਦਾ ਬੂਹਾ।
ਕਰਣੀ = ਆਚਰਨ। ਦਰੁ ਘਰੁ = ਪ੍ਰਭੂ ਦਾ ਦਰ, ਪ੍ਰਭੂ ਦਾ ਘਰ। ਪਿਆਰਿ = ਪਿਆਰ ਦੀ ਰਾਹੀਂ।ਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ।
 
पहिला धरती साधि कै सचु नामु दे दाणु ॥
Pahilā ḏẖarṯī sāḏẖ kai sacẖ nām ḏe ḏāṇ.
First, He prepares the ground, and then He plants the Seed of the True Name.
ਪ੍ਰਥਮ ਉਹ ਮਨ-ਜ਼ਮੀਨ ਨੂੰ ਤਿਆਰ ਕਰਦਾ ਹੈ ਤੇ ਫਿਰ ਸਤਿਨਾਮ ਦਾ ਬੀਜ਼ ਦਿੰਦਾ (ਬੀਜਦਾ) ਹੈ।
ਸਾਧਿ ਕੈ = ਸਾਫ਼ ਕਰ ਕੇ, ਤਿਆਰ ਕਰ ਕੇ। ਦੇ = ਦੇਂਦਾ ਹੈ। ਦਾਣੁ = ਦਾਣਾ, ਕਣ, ਬੀ।(ਜਿਸ ਹਿਰਦੇ-ਧਰਤੀ ਵਿਚ ਨਾਮ-ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ।
 
करमि मिलै सचु पाईऐ गुरमुखि सदा निरोधु ॥३॥
Karam milai sacẖ pā▫ī▫ai gurmukẖ saḏā niroḏẖ. ||3||
Those who receive His Mercy obtain the True One. The Gurmukhs dwell forever in balanced restraint. ||3||
ਉਨ੍ਹਾਂ ਦੇ ਦੁਨਿਆਵੀ ਕੰਮ-ਕਾਜ ਖ਼ਤਮ ਹੋ ਜਾਂਦੇ ਹਨ ਅਤੇ ਮਰ ਜਾਂਦੇ ਹਨ ਉਨ੍ਹਾਂ ਦੇ ਹੰਕਾਰ, ਸੰਸਾਰੀ ਲਗਨਾਂ, ਧਨ ਦੌਲਤ ਦੀ ਲਾਲਸਾ, ਅਤੇ ਰੋਹ।
ਕਰਮਿ = (ਪ੍ਰਭੂ ਦੀ) ਮਿਹਰ ਨਾਲ। ਗੁਰਮੁਖਿ = ਗੁਰੂ ਦੀ ਰਾਹੀਂ। ਨਿਰੋਧੁ = (ਵਿਕਾਰਾਂ ਵਲੋਂ) ਰੋਕ।੩।ਪਰ ਜੋ ਗੁਰਮੁਖਿ ਗਿਆਨ-ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕ੍ਰਿਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ॥੩॥