Sri Guru Granth Sahib Ji

Search ਸਤਿਗੁਰੁ in Gurmukhi

हउ सतिगुरु सेवी आपणा इक मनि इक चिति भाइ ॥
Ha▫o saṯgur sevī āpṇā ik man ik cẖiṯ bẖā▫e.
I serve my True Guru with single-minded devotion, and lovingly focus my consciousness on Him.
ਮੈਂ ਇਕਾਗ੍ਰਤਾ ਤੇ ਮਗਨ-ਬ੍ਰਿਤੀ ਨਾਲ ਆਪਣੇ ਸੱਚੇ ਗੁਰਾਂ ਦੀ ਘਾਲ ਘਾਲਦਾ ਹਾਂ!
ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਦਾ ਹਾਂ। ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ ਹੋ ਕੇ। ਭਾਇ = ਪ੍ਰੇਮ ਨਾਲ। ਭਾਉ = ਪ੍ਰੇਮ।ਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਲੈਂਦਾ ਹਾਂ।
 
सतिगुरु मन कामना तीरथु है जिस नो देइ बुझाइ ॥
Saṯgur man kāmnā ṯirath hai jis no ḏe▫e bujẖā▫e.
The True Guru is the mind's desire and the sacred shrine of pilgrimage, for those unto whom He has given this understanding.
ਜਿਸ ਨੂੰ ਵਾਹਿਗੁਰੂ ਦਰਸਾਉਂਦਾ ਹੈ, ਉਹ ਸੱਚੇ ਗੁਰਾਂ ਅੰਦਰ ਮਨ ਦੀ ਇੱਛਾ ਪੂਰਨ ਕਰਨ ਵਾਲਾ ਯਾਤਰਾ ਅਸਥਾਨ ਦੇਖਦਾ ਹੈ।
ਕਾਮਨਾ = ਇੱਛਿਆ। ਮਨ ਕਾਮਨਾ = ਮਨ ਦੀਆਂ ਕਾਮਨਾਂ। ਦੇਇ ਬੁਝਾਇ = ਸਮਝਾ ਦੇਂਦਾ ਹੈ।ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ।
 
जिनी सतिगुरु सेविआ तिनी पाइआ नामु निधानु ॥
Jinī saṯgur sevi▫ā ṯinī pā▫i▫ā nām niḏẖān.
Those who serve the True Guru obtain the Treasure of the Naam.
ਜਿਨ੍ਹਾਂ ਨੇ ਸੱਚੇ ਗੁਰਾਂ ਦੀ ਟਹਿਲ ਕਮਾਈ ਹੈ, ਉਨ੍ਹਾਂ ਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋਇਆ ਹੈ।
ਨਿਧਾਨੁ = ਖ਼ਜ਼ਾਨਾ।ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸਰਨ ਲਈ ਹੈ, ਉਹਨਾਂ ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ ਪ੍ਰਭੂ-ਨਾਮ ਪ੍ਰਾਪਤ ਕਰ ਲਿਆ ਹੈ।
 
सतिगुरु सेवनि आपणा ते विरले संसारि ॥
Saṯgur sevan āpṇā ṯe virle sansār.
Those who serve the True Guru in this world are very rare.
ਇਸ ਜੱਗ ਵਿੱਚ ਟਾਵੇਂ ਹੀ ਹਨ ਉਹ ਜਿਹੜੇ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
ਸੇਵਨਿ = (ਜੇਹੜੇ) ਸੇਂਵਦੇ ਹਨ। ਸੰਸਾਰਿ = ਸੰਸਾਰ ਵਿਚ। ਮਮ = ਮੇਰਾ।(ਪਰ) ਜਗਤ ਵਿਚ ਉਹ ਬੰਦੇ ਵਿਰਲੇ ਹਨ ਜੇਹੜੇ ਪਿਆਰੇ ਸਤਿਗੁਰੂ ਦੀ ਸਰਨ ਲੈਂਦੇ ਹਨ,
 
जिसु सतिगुरु मेले सो मिलै सचै सबदि समाइ ॥३॥
Jis saṯgur mele so milai sacẖai sabaḏ samā▫e. ||3||
One who is united with the True Guru, meets and merges in the True Word of the Shabad. ||3||
ਜਿਸ ਨੂੰ ਸੱਚੇ ਗੁਰੂ ਜੀ ਮਿਲਾਉਂਦੇ ਹਨ, ਉਹ ਸੱਚੇ-ਸਾਈਂ ਨੂੰ ਮਿਲ ਕੇ ਉਸ ਅੰਦਰ ਲੀਨ ਹੋ ਜਾਂਦਾ ਹੈ।
ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ।੩।ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੩॥
 
पूरै भागि सतिगुरु मिलै पिरु पाइआ सचि समाइ ॥३॥
Pūrai bẖāg saṯgur milai pir pā▫i▫ā sacẖ samā▫e. ||3||
She who meets the True Guru, by perfect good fortune, finds her Husband; she is absorbed in the True One. ||3||
ਜੋ ਪੂਰਨ ਕਿਸਮਤ ਦੁਆਰਾ ਸੱਚੇ ਗਰਾਂ ਨੂੰ ਭੇਟ ਲੈਂਦੀ ਹੈ, ਉਹ ਆਪਣੇ ਪਿਆਰੇ ਪਤੀ ਨੂੰ ਪਾ ਲੈਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ।੩।ਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ॥੩॥
 
सतिगुरु सेवी भाउ करि मै पिरु देहु मिलाइ ॥
Saṯgur sevī bẖā▫o kar mai pir ḏeh milā▫e.
I serve my True Guru with love, that He may lead me to Union with my Husband Lord.
ਮੈਂ ਆਪਣੇ ਸੱਚੇ ਗੁਰਾਂ ਦੀ ਪਿਆਰ-ਨਾਲ ਸੇਵਾ ਕਮਾਉਂਦੀ ਹਾਂ, ਤਾਂ ਜੋ ਉਹ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਣ।
ਸੇਵੀ = ਮੈਂ ਸੇਵਾਂ। ਭਾਉ = ਪ੍ਰੇਮ। ਮੈ = ਮੈਨੂੰ। ਪਿਰੁ = ਪਤੀ।ਮੈਂ ਸਰਧਾ ਧਾਰ ਕੇ ਸਤਿਗੁਰੂ ਦੀ ਸਰਨ ਪਕੜਦੀ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ) (ਮੈਨੂੰ ਪ੍ਰਭੂ-ਪਤੀ ਦਾ ਮਿਲਾਪ ਕਰਾਵਾ ਦਿਓ।)
 
सतिगुरु दाता हरि नाम का प्रभु आपि मिलावै सोइ ॥
Saṯgur ḏāṯā har nām kā parabẖ āp milāvai so▫e.
The True Guru is the Giver of the Name of the Lord. God Himself causes us to meet Him.
ਸੱਚਾ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਹੈ। ਖ਼ੁਦ ਹੀ ਉਹ ਮੈਨੂੰ ਉਸ ਸਾਹਿਬ ਨਾਲ ਮਿਲਾਉਂਦਾ ਹੈ।
ਸੋਇ = ਉਹ ਹੀ।ਗੁਰੂ ਹਰਿ ਨਾਮ ਦੀ ਦਾਤ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ।
 
जिना सतिगुरु पुरखु न भेटिओ से भागहीण वसि काल ॥
Jinā saṯgur purakẖ na bẖeti▫o se bẖāghīṇ vas kāl.
Those who have not met the Primal Being, the True Guru, are most unfortunate, and are subject to death.
ਜੋ ਪੁਰਖ ਸਚੇ ਗੁਰਾਂ ਨੂੰ ਨਹੀਂ ਮਿਲੇ, ਉਹ ਨਿਕਰਮਣ ਹਨ ਅਤੇ ਮੌਤ ਦੇ ਅਧੀਨ ਹਨ।
ਜਿਨਾ = ਜਿਨ੍ਹਾਂ ਨੂੰ। ਭੇਟਿਓ = ਮਿਲਿਆ। ਵਸਿ ਕਾਲ = ਕਾਲ ਦੇ ਵੱਸ ਵਿਚ, ਆਤਮਕ ਮੌਤ ਦੇ ਕਾਬੂ ਵਿਚ।(ਪਰ) ਜਿਨ੍ਹਾਂ ਮਨੁੱਖਾਂ ਨੂੰ ਅਕਾਲ-ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦ-ਭਾਗੀ ਹਨ ਉਹ ਆਤਮਕ ਮੌਤ ਦੇ ਵੱਸ ਵਿਚ ਰਹਿੰਦੇ ਹਨ।
 
सतिगुरु पुरखु अम्रित सरु वडभागी नावहि आइ ॥
Saṯgur purakẖ amriṯ sar vadbẖāgī nāvėh ā▫e.
The True Guru, the Primal Being, is the Pool of Ambrosial Nectar. The very fortunate ones come to bathe in it.
ਰੱਬ-ਰੂਪ ਸਚੇ ਗੁਰੂ ਜੀ ਸੁਧਾ ਦੇ ਤਾਲਾਬ ਹਨ। ਵਡੇ ਨਸੀਬਾਂ ਵਾਲੇ ਆ ਕੇ ਇਸ ਵਿੱਚ ਇਸ਼ਨਾਨ ਕਰਦੇ ਹਨ।
ਅੰਮ੍ਰਿਤਸਰੁ = ਨਾਮੁ-ਅੰਮ੍ਰਿਤ ਦਾ ਸਰੋਵਰ। ਆਇ = ਆ ਕੇ।(ਪਰ ਇਹ ਵਿਕਾਰਾਂ ਦਾ ਗੰਦ, ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ ਤੀਰਥਾਂ ਤੇ ਨ੍ਹ੍ਹਾਤਿਆਂ ਦੂਰ ਨਹੀਂ ਹੋ ਸਕਦਾ) ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ।
 
बिनु भागा सतिगुरु ना मिलै घरि बैठिआ निकटि नित पासि ॥
Bin bẖāgā saṯgur nā milai gẖar baiṯẖi▫ā nikat niṯ pās.
Without destiny, the True Guru is not found, even though He sits within the home of our own inner being, always near and close at hand.
ਕਿਸਮਤ ਦੇ ਬਗੈਰ ਸੱਚਾ ਗੁਰੂ ਪਰਾਪਤ ਨਹੀਂ ਹੁੰਦਾ ਭਾਵੇਂ ਉਹ ਗ੍ਰਹਿ ਵਿੱਚ ਸਦਾ ਉਸ ਦੇ ਨੇੜੇ ਤੇ ਲਾਗੇ ਹੀ ਬੈਠਾ ਹੈ।
ਘਰਿ = ਘਰ ਵਿਚ। ਨਿਕਟਿ = ਨੇੜੇ। ਨਿਤ = ਸਦਾ।ਚੰਗੀ ਕਿਸਮਤ ਤੋਂ ਬਿਨਾ ਗੁਰੂ ਨਹੀਂ ਮਿਲਦਾ (ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ) ਸਾਡੇ ਹਿਰਦੇ ਵਿਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ।
 
सतिगुरु बोहिथु हरि नाव है कितु बिधि चड़िआ जाइ ॥
Saṯgur bohith har nāv hai kiṯ biḏẖ cẖaṛi▫ā jā▫e.
The Boat of the True Guru is the Name of the Lord. How can we climb on board?
ਸੱਚੇ ਗੁਰਾਂ ਦਾ ਜਹਾਜ ਵਾਹਿਗੁਰੂ ਦਾ ਨਾਮ ਹੈ। ਕਿਸ ਤਰੀਕੇ ਨਾਲ ਪ੍ਰਾਣੀ ਉਸ ਉਤੇ ਚੜ੍ਹ ਸਕਦਾ ਹੈ?
ਬੋਹਿਥੁ = ਜਹਾਜ਼। ਨਾਵ = ਨਾਮ ਦਾ। ਕਿਤੁ ਬਿਧਿ = ਕਿਸ ਤਰੀਕੇ ਨਾਲ?ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤਰ੍ਹਾਂ (ਉਸ ਜਹਾਜ਼ ਵਿਚ) ਚੜ੍ਹਿਆ ਜਾਏ?
 
धंनु धंनु वडभागी नानका जिना सतिगुरु लए मिलाइ ॥४॥३॥६७॥
Ḏẖan ḏẖan vadbẖāgī nānkā jinā saṯgur la▫e milā▫e. ||4||3||67||
Blessed, blessed are those very fortunate ones, O Nanak, who are united with the Lord through the True Guru. ||4||3||67||
ਆਫਰੀਨ, ਆਫਰੀਨ! ਹੈ ਉਨ੍ਹਾਂ ਭਾਰੇ ਭਾਗਾਂ-ਵਾਲੇ ਪੁਰਸ਼ਾਂ ਨੂੰ ਜਿਨ੍ਹਾਂ ਨੂੰ ਸੱਚਾ ਗੁਰੂ ਵਾਹਿਗੁਰੂ ਨਾਲ ਅਭੇਦ ਕਰ ਦਿੰਦਾ ਹੈ, ਹੇ ਨਾਨਕ।
xxxਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥੩॥੬੭॥
 
निमाणिआ गुरु माणु है गुरु सतिगुरु करे साबासि ॥
Nimāṇi▫ā gur māṇ hai gur saṯgur kare sābās.
The Guru is the Honor of the dishonored. The Guru, the True Guru, brings approval and applause.
ਗੁਰੂ ਜੀ ਨਿਪਤਿਆਂ ਦੀ ਪਤ ਹਨ। ਵੱਡੇ ਸਤਿਗੁਰੂ ਇਨਸਾਨ ਨੂੰ ਧੰਨਤਾ-ਯੋਗ ਬਣਾ ਦਿੰਦੇ ਹਨ।
ਸਾਬਾਸਿ = ਆਦਰ। ਪਾਸਿ = ਨੇੜੇ ਹੀ।ਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ।
 
आपे सतिगुरु आपि हरि आपे मेलि मिलाइ ॥
Āpe saṯgur āp har āpe mel milā▫e.
He Himself is the True Guru; He Himself is the Lord. He Himself unites in His Union.
ਵਾਹਿਗੁਰੂ ਖੁਦ ਸਤਿਗੁਰੂ ਹੈ, ਖੁਦ ਹੀ ਸੁਆਮੀ ਅਤੇ ਖੁਦ ਹੀ ਮਨੁਸ਼ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
xxxਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ।
 
सजणु सतिगुरु पुरखु है दुखु कढै हउमै मारि ॥१॥ रहाउ ॥
Sajaṇ saṯgur purakẖ hai ḏukẖ kadẖai ha▫umai mār. ||1|| rahā▫o.
The True Guru, the Primal Being, is your Friend, who shall drive out pain and subdue your ego. ||1||Pause||
ਤੇਰਾ ਮਿੱਤ੍ਰ ਸੱਚਾ ਗੁਰੂ ਪੁਰਸ਼ ਹੈ ਜੋ ਹੰਕਾਰ ਦੀ ਪੀੜ ਨੂੰ ਮਾਰ ਕੁਝ ਕੇ ਪਰ੍ਹੇ ਸੁੱਟ ਪਾਉਂਦਾ ਹੈ। ਠਹਿਰਾਉ।
xxxਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ ॥੧॥ ਰਹਾਉ॥
 
जिनी सतिगुरु सेविआ तिन अगै मिलिआ थाउ ॥१॥
Jinī saṯgur sevi▫ā ṯin agai mili▫ā thā▫o. ||1||
Those who serve the True Guru receive a place in the world hereafter. ||1||
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਅਗਲੇ ਜਹਾਨ ਵਿੱਚ ਜਗ੍ਹਾ ਪਰਾਪਤ ਹੋ ਜਾਂਦੀ ਹੈ।
ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤਿਨ = ਉਹਨਾਂ ਨੂੰ। ਅਗੈ = ਪ੍ਰਭੂ ਦੀ ਦਰਗਾਹ ਵਿਚ। ਥਾਉ = ਥਾਂ, ਆਦਰ।੧।ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਪਰਲੋਕ ਵਿਚ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ ॥੧॥
 
लख खुसीआ पातिसाहीआ जे सतिगुरु नदरि करेइ ॥
Lakẖ kẖusī▫ā pāṯisāhī▫ā je saṯgur naḏar kare▫i.
Hundreds of thousands of princely pleasures are enjoyed, if the True Guru bestows His Glance of Grace.
ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹਾਂ।
ਨਦਰਿ = ਮਿਹਰ ਦੀ ਨਿਗਾਹ।ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ।
 
पूरा सतिगुरु जे मिलै पाईऐ सबदु निधानु ॥
Pūrā saṯgur je milai pā▫ī▫ai sabaḏ niḏẖān.
If we meet the Perfect True Guru, we obtain the Treasure of the Shabad.
ਜੇਕਰ ਅਸੀਂ ਪੂਰਨ ਗੁਰਾਂ ਨੂੰ ਭੇਟ ਲਈਏ ਤਾਂ ਸਾਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ।
ਸਬਦੁ = ਸਿਫ਼ਤ-ਸਾਲਾਹ ਦੀ ਬਾਣੀ। ਨਿਧਾਨੁ = ਖ਼ਜ਼ਾਨਾ।(ਹੇ ਮਨ!) ਜੇ ਪੂਰਾ ਗੁਰੂ ਮਿਲ ਪਏ, ਤਾਂ (ਉਸ ਪਾਸੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ) ਖ਼ਜ਼ਾਨਾ ਮਿਲ ਜਾਂਦਾ ਹੈ।
 
सतिगुरु दाता नाम का पूरा जिसु भंडारु ॥
Saṯgur ḏāṯā nām kā pūrā jis bẖandār.
The True Guru is the Giver of the Naam; His Treasure is perfect and overflowing.
(ਵਾਹਿਗੁਰੂ ਦੇ) ਨਾਮ ਦਾ ਦੇਣ ਵਾਲਾ ਹੈ ਸੱਚਾ ਗੁਰੂ ਲਬਾਲਬ ਪੂਰਨ ਹੈ, ਜਿਸ ਦਾ ਖ਼ਜ਼ਾਨਾ।
ਪੂਰਾ = ਅਮੁੱਕ। ਭੰਡਾਰੁ = ਖ਼ਜ਼ਾਨਾ।ਗੁਰੂ ਨਾਮ (ਦੀ ਦਾਤਿ) ਦੇਣ ਵਾਲਾ ਹੈ, ਉਸ (ਗੁਰੂ) ਦਾ (ਨਾਮ ਦਾ) ਖ਼ਜ਼ਾਨਾ ਅਮੁੱਕ ਹੈ।