Sri Guru Granth Sahib Ji

Search ਸਬਦੀ in Gurmukhi

गुरमुखा के मुख उजले गुर सबदी बीचारि ॥
Gurmukẖā ke mukẖ ujle gur sabḏī bīcẖār.
The faces of the Gurmukhs are radiant and bright; they reflect on the Word of the Guru's Shabad.
ਰੋਸ਼ਨ ਹਨ ਚਿਹਰੇ ਗੁਰੂ-ਪਿਆਰਿਆਂ ਦੇ। ਉਹ ਗੁਰੂ ਦੇ ਸ਼ਬਦ ਦਾ ਧਿਆਨ ਧਰਦੇ ਹਨ।
ਬੀਚਾਰਿ = ਵਿਚਾਰ ਕਰ ਕੇ।ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰ ਕੇ ਉਹ (ਸਦਾ) ਸੁਰਖ਼ਰੂ ਰਹਿੰਦੇ ਹਨ।
 
घर ही विचि महलु पाइआ गुर सबदी वीचारि ॥२॥
Gẖar hī vicẖ mahal pā▫i▫ā gur sabḏī vīcẖār. ||2||
Within the home of their own inner being, they obtain the Mansion of the Lord's Presence, reflecting on the Guru's Shabad. ||2||
ਗੁਰਾਂ ਦੇ ਸ਼ਬਦ ਨੂੰ ਸੋਚਣ ਸਮਝਣ ਦੁਆਰਾ, ਉਹ ਆਪਣੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਪਾਂ ਲੈਂਦੇ ਹਨ।
ਮਹਲੁ = ਟਿਕਾਣਾ।੨।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕੇ ਉਹਨਾਂ ਆਪਣੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਲਿਆ ਹੁੰਦਾ ਹੈ ॥੨॥
 
गुर सबदी सालाहीऐ रंगे सहजि सुभाइ ॥
Gur sabḏī salāhī▫ai range sahj subẖā▫e.
Singing His Praises through the Shabads of the Guru, we are dyed in His Color with intuitive ease.
ਜੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰੇ ਤਾਂ ਉਹ ਸੁਭਾਵਕ ਹੀ, ਉਸ ਨੂੰ ਆਪਣੀ ਪ੍ਰੀਤ ਅੰਦਰ ਰੰਗ ਦਿੰਦਾ ਹੈ।
ਸਾਲਾਹੀਐ = ਸਾਲਾਹਿਆ ਜਾ ਸਕਦਾ ਹੈ। ਰੰਗੇ = ਰੰਗ ਦੇਂਦਾ ਹੈ। ਸਹਿਜ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿਚ ਤੇ (ਆਪਣੇ) ਪ੍ਰੇਮ ਵਿਚ ਰੰਗ ਦੇਂਦਾ ਹੈ।
 
गुर सबदी हरि पाईऐ बिनु सबदै भरमि भुलाइ ॥१॥
Gur sabḏī har pā▫ī▫ai bin sabḏai bẖaram bẖulā▫e. ||1||
Through the Word of the Guru's Shabad, the Lord is found; without the Shabad, people wander, deceived by doubt. ||1||
ਗੁਰਾਂ ਦੀ ਬਾਣੀ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਗੁਰਬਾਣੀ ਦੇ ਬਾਝੋਂ ਆਦਮੀ ਵਹਿਮ ਵਿੱਚ ਕੁਰਾਹੇ ਪੈ ਜਾਂਦਾ ਹੈ।
ਭਰਮਿ = ਭਟਕਣਾ ਵਿਚ। ਭੁਲਾਇ = ਖੁੰਝਿਆ ਰਹਿੰਦਾ ਹੈ।੧।ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਪਰਮਾਤਮਾ ਮਿਲਦਾ ਹੈ, ਗੁਰ-ਸ਼ਬਦ ਤੋਂ ਬਿਨਾ ਮਨੁੱਖ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੧॥
 
गुर सबदी सचु पाइआ दूख निवारणहारु ॥
Gur sabḏī sacẖ pā▫i▫ā ḏūkẖ nivāraṇhār.
Through the Word of the Guru's Shabad, they obtain the True One, the Destroyer of pain.
ਗੁਰਾਂ ਦੇ ਉਪਦੇਸ਼ ਦੁਆਰਾ ਉਨ੍ਹਾਂ ਨੇ ਕਸ਼ਟ ਨਾਸ ਕਰਨ ਵਾਲੇ ਸਤਿਪੁਰਖ ਨੂੰ ਪਾ ਲਿਆ ਹੈ।
ਸਚੁ = ਸਦਾ-ਥਿਰ ਰਹਿਣ ਵਾਲਾ। ਨਿਵਾਰਣਹਾਰੁ = ਦੂਰ ਕਰਨ ਦੀ ਤਾਕਤ ਰੱਖਣ ਵਾਲਾ।(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਉਹ ਸਦਾ-ਥਿਰ ਪਰਮਾਤਮਾ ਪਾ ਲਿਆ ਹੁੰਦਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ।
 
गुर सबदी मनु मोहिआ कहणा कछू न जाइ ॥
Gur sabḏī man mohi▫ā kahṇā kacẖẖū na jā▫e.
The mind is fascinated by the Word of the Guru's Shabad, which cannot be described.
ਗੁਰਾਂ ਦੇ ਕਲਾਮ ਦੁਆਰਾ ਆਤਮਾ ਐਸੀ ਫਰੇਫਤਾ ਹੋਈ ਹੈ ਕਿ ਇਸ ਦਾ ਵਰਨਣ ਕੀਤਾ ਨਹੀਂ ਜਾ ਸਕਦਾ।
xxxਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦਾ ਮਨ (ਪ੍ਰਭੂ-ਚਰਨਾਂ ਵਿਚ ਅਜੇਹਾ) ਮਸਤ ਹੁੰਦਾ ਹੈ ਕਿ ਉਸ (ਮਸਤੀ) ਦਾ ਬਿਆਨ ਨਹੀਂ ਕੀਤਾ ਜਾ ਸਕਦਾ।
 
गुर सबदी मनु रंगिआ रसना प्रेम पिआरि ॥
Gur sabḏī man rangi▫ā rasnā parem pi▫ār.
Their minds are imbued with the Word of the Guru's Shabad; the Love of their Beloved is on their tongues.
ਅਜੇਹਿਆਂ ਦੇ ਚਿੱਤ ਗੁਰਾਂ-ਦੀ ਬਾਣੀ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜ਼ਬਾਨ ਉਤੇ ਵਾਹਿਗੁਰੂ ਦੀ ਪ੍ਰੀਤ ਤੇ ਪਿਰਹੜੀ ਹੈ।
ਰਸਨਾ = ਜੀਭ। ਪਿਆਰਿ = ਪਿਆਰ ਵਿਚ।ਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਜੀਭ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਰੰਗੀ ਗਈ ਹੈ।
 
गुर सबदी मनु बेधिआ प्रभु मिलिआ आपि हदूरि ॥२॥
Gur sabḏī man beḏẖi▫ā parabẖ mili▫ā āp haḏūr. ||2||
Their minds are pierced through by the Word of the Guru's Shabad, and God Himself ushers them into His Presence. ||2||
ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਵਿਨਿ੍ਹਆ ਗਿਆ ਹੈ, ਉਨ੍ਹਾਂ ਨੂੰ ਸਾਹਿਬ ਆਪਣੀ ਹਜ਼ੂਰੀ ਅੰਦਰ ਸਵੀਕਾਰ ਕਰ ਲੈਂਦਾ ਹੈ।
ਬੇਧਿਆ = ਵਿੰਨ੍ਹਿਆ।੨।ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ ॥੨॥
 
गुर सबदी सालाहीऐ हउमै विचहु खोइ ॥
Gur sabḏī salāhī▫ai ha▫umai vicẖahu kẖo▫e.
So praise Him through the Word of the Guru's Shabad, and drive out egotism from within.
ਆਪਣੀ ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਗੁਰਾਂ ਦੇ ਉਪਦੇਸ਼ ਰਾਹੀਂ ਮਾਲਕ ਦੀ ਮਹਿਮਾ ਗਾਇਨ ਕਰ।
ਖੋਇ = ਦੂਰ ਕਰ ਕੇ।ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
 
मेरे मन गुर सबदी सुखु होइ ॥
Mere man gur sabḏī sukẖ ho▫e.
O my mind, you shall find peace through the Word of the Guru's Shabad.
ਹੇ ਮੇਰੀ ਜਿੰਦੇ! ਗੁਰਾਂ ਦੇ ਸ਼ਬਦ ਰਾਹੀਂ ਹੀ ਆਰਾਮ ਮਿਲਦਾ ਹੈ।
ਮਨ = ਹੇ ਮਨ!ਹੇ ਮੇਰੇ ਮਨ! ਗੁਰੂ ਦੇ ਸ਼ਬਦ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ।
 
गुर सबदी सीगारीआ तनु मनु पिर कै पासि ॥
Gur sabḏī sīgārī▫ā ṯan man pir kai pās.
She is decorated with the Word of the Guru's Shabad; her mind and body belong to her Husband Lord.
ਗੁਰ-ਸ਼ਬਦ ਨਾਲ ਉਹ ਸਸ਼ੋਭਤ ਹੋਈ ਹੈ ਅਤੇ ਉਸ ਦੀ ਦੇਹਿ ਤੇ ਆਤਮਾ ਉਸ ਦੇ ਪ੍ਰੀਤਮ ਦੇ ਕੋਲਿ (ਹਵਾਲੇ) ਹਨ।
ਸੀਗਾਰੀਆ = ਜੇਹੜੀ ਜੀਵ-ਇਸਤ੍ਰੀ ਸਿੰਗਾਰੀ ਗਈ ਹੈ।ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਜੀਵਨ ਨੂੰ) ਸੰਵਾਰਦੀ ਹੈ, ਜਿਸ ਦਾ ਸਰੀਰ ਖਸਮ-ਪ੍ਰਭੂ ਦੇ ਹਵਾਲੇ ਹੈ ਜਿਸ ਦਾ ਮਨ ਖਸਮ-ਪ੍ਰਭੂ ਦੇ ਹਵਾਲੇ ਹੈ (ਭਾਵ, ਜਿਸ ਦਾ ਮਨ ਤੇ ਜਿਸ ਦੇ ਗਿਆਨ-ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਜਾਂਦੇ),
 
गुर सबदी सालाहीऐ अंतु न पारावारु ॥
Gur sabḏī salāhī▫ai anṯ na pārāvār.
Through the Word of the Guru's Shabad, we praise You; You have no end or limitation.
ਗੁਰਾਂ ਦੀ ਸਿਖਿਆ ਤਾਬੇ ਉਸ ਦੀ ਸਿਫ਼ਤ-ਸਨਾ ਕਰ, ਜਿਸ ਦਾ ਕੋਈ ਓੜਕ, ਇਹ ਜਾਂ ਉਹ ਕਿਨਾਰਾ ਨਹੀਂ।
ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ।ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਉਂਵ ਤਾਂ) ਤੇਰੇ ਗੁਣਾਂ ਦਾ ਅੰਤ ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ।
 
आपे नदरि करे भाउ लाए गुर सबदी बीचारि ॥
Āpe naḏar kare bẖā▫o lā▫e gur sabḏī bīcẖār.
Bestowing His Glance of Grace, He gives us His Love, and we contemplate the Word of the Guru's Shabad.
ਆਪਣੀ ਦਇਆ ਦੁਆਰਾ ਇਨਸਾਨ ਨੂੰ ਵਾਹਿਗੁਰੂ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਉਹ ਗੁਰੂ ਦੇ ਸ਼ਬਦ ਦੁਆਰਾ ਸੋਚਦਾ ਹੈ।
ਭਾਉ = ਪ੍ਰੇਮ। ਲਾਏ = ਪੈਦਾ ਕਰਦਾ ਹੈ। ਬੀਚਾਰਿ = ਬੀਚਾਰੇ, ਵਿਚਾਰ ਕਰਦਾ ਹੈ।ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।
 
आइ न जाई थिरु सदा गुर सबदी सचु जाणु ॥१॥ रहाउ ॥
Ā▫e na jā▫ī thir saḏā gur sabḏī sacẖ jāṇ. ||1|| rahā▫o.
He does not come or go; He is Eternal and Permanent. Through the Word of the Guru's Shabad, He is known as True. ||1||Pause||
ਉਹ ਆਉਂਦਾ ਤੇ ਜਾਂਦਾ ਨਹੀਂ ਅਤੇ ਸਦੀਵੀ ਸਥਿਰ ਹੈ। ਗੁਰਾਂ ਦੇ ਸ਼ਬਦ ਦੁਆਰਾ ਉਸ ਨੂੰ ਸਤਿ ਸਮਝ। ਠਹਿਰਾਉ।
ਆਇ ਨ ਜਾਈ = ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਥਿਰੁ = ਕਾਇਮ ਰਹਿਣ ਵਾਲਾ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ। ਜਾਣੁ = ਜਾਣ-ਪਛਾਣ ਪਾ, ਡੂੰਘੀ ਸਾਂਝ ਬਣਾ ॥੧॥ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ॥੧॥ ਰਹਾਉ॥
 
इक सबदी बहु रूपि अवधूता ॥
Ik sabḏī baho rūp avḏẖūṯā.
Those who utter only One Word, those who take many forms, the naked renunciates,
ਇਕ ਲਫ਼ਜ਼ (ਅਲਖ) ਉਚਾਰਨ ਕਰਨ ਵਾਲਾ, ਬਹੁਰੂਪੀਆਂ ਨਾਂਗਾ!
ਇਕ ਸਬਦੀ = ਜੋ ਇਕੋ ਲਫ਼ਜ਼ ਬੋਲਦੇ ਹਨ, 'ਅਲੱਖ' 'ਅਲੱਖ' ਆਖਣ ਵਾਲੇ। ਬਹੁਰੂਪਿ = ਬਹੁ-ਰੂਪੀਏ। ਅਵਧੂਤਾ = ਨਾਂਗੇ।ਅਨੇਕਾਂ ਐਸੇ ਹਨ ਜੋ 'ਅਲੱਖ ਅਲੱਖ' ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ।
 
वडभागी गुरु पाइआ गुर सबदी पारि लघाइ ॥१॥ रहाउ ॥
vadbẖāgī gur pā▫i▫ā gur sabḏī pār lagẖā▫e. ||1|| rahā▫o.
By great good fortune, the Guru is found; through the Word of the Guru's Shabad, we are carried across to the other side. ||1||Pause||
ਭਾਰੇ ਚੰਗੇ ਨਸੀਬਾਂ ਦੁਆਰਾ ਗੁਰੂ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
ਲਘਾਇ = ਲੰਘਾ ਲੈਂਦਾ ਹੈ ॥੧॥ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਸ਼ਬਦ ਰਾਹੀਂ (ਪ੍ਰਭੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ॥
 
नानक सबदी सचु है करमी पलै पाइ ॥२॥
Nānak sabḏī sacẖ hai karmī palai pā▫e. ||2||
O Nanak, the Word of His Shabad is True. By His Grace, it is obtained. ||2||
ਨਾਨਕ, ਨਾਮ ਬਖਸ਼ਣ ਵਾਲਾ ਸੱਚਾ (ਗੁਰੂ) ਹੈ। ਜੋ ਵਾਹਿਗੁਰੂ ਦੀ ਰਹਿਮਤ ਰਾਹੀਂ ਪਰਾਪਤ ਹੁੰਦਾ ਹੈ।
ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਕਰਮੀ = ਮਿਹਰ ਨਾਲ। ਪਲੈ ਪਾਇ = ਮਿਲਦਾ ਹੈ ॥੨॥ਹੇ ਨਾਨਕ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿਚ ਵੱਸਦਾ ਹੈ ॥੨॥
 
हरि तुधहु बाहरि किछु नही गुर सबदी वेखि निहालु ॥७॥
Har ṯuḏẖhu bāhar kicẖẖ nahī gur sabḏī vekẖ nihāl. ||7||
O Lord, nothing is beyond You. I am delighted to behold You, through the Word of the Guru's Shabad. ||7||
ਹੇ ਵਾਹਿਗੁਰੂ! ਤੇਰੀ ਪਹੁੰਚ ਤੋਂ ਪਰੇਡੇ ਕੁਝ ਨਹੀਂ। ਗੁਰਬਾਣੀ ਦੇ ਜਰੀਏ ਤੈਨੂੰ ਦੇਖ ਕੇ ਮੈਂ ਪਰਮ-ਪ੍ਰਸੰਨ ਹੋ ਗਈ ਹਾਂ।
ਨਿਹਾਲੁ = ਪ੍ਰਸੰਨ, ਚੜ੍ਹਦੀ ਕਲਾ ਵਿਚ, ਖਿੜਿਆ ਹੋਇਆ ॥੭॥ਹੇ ਹਰੀ! ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਤੈਨੂੰ ਹਰ ਥਾਂ) ਵੇਖ ਕੇ (ਕਉਲ ਫੁੱਲ ਵਾਂਗ) ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ ॥੭॥
 
आपै नो आपु खाइ मनु निरमलु होवै गुर सबदी वीचारु ॥
Āpai no āp kẖā▫e man nirmal hovai gur sabḏī vīcẖār.
Their identity consumes their identical identity, and their minds become pure by contemplating the Word of the Guru's Shabad.
ਉਨ੍ਹਾਂ ਦਾ ਆਪਾ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ ਅਤੇ ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਉਨ੍ਹਾਂ ਦਾ ਅੰਤਸ਼-ਕਰਨ ਸ਼ੁੱਧ ਹੋ ਜਾਂਦਾ ਹੈ।
ਆਪੈ ਨੋ ਆਪੁ = ਨਿਰੋਲ ਆਪਣੇ ਆਪ ਨੂੰ, ਚੰਗੀ ਤਰ੍ਹਾਂ ਆਪਾ-ਭਾਵ ਨੂੰ।'ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ'-ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ)।
 
गुर सबदी हरि पाईऐ हरि पारि लघाइ ॥
Gur sabḏī har pā▫ī▫ai har pār lagẖā▫e.
Through the Word of the Guru's Shabad, the Lord is found. The Lord carries us across.
ਗੁਰਬਾਣੀ ਦੁਆਰਾ ਵਾਹਿਗੁਰੂ ਹਾਸਲ ਹੁੰਦਾ ਹੈ ਅਤੇ ਸੁਆਮੀ ਬੰਦੇ ਨੂੰ ਸੰਸਾਰ-ਸਾਗਰ ਤੋਂ ਪਾਰ ਕਰ ਦਿੰਦਾ ਹੈ।
xxx(ਜੀਵਾਂ ਨੂੰ ਸੰਸਾਰ-ਸਾਗਰ ਤੋਂ ਜੋ ਪ੍ਰਭੂ) ਪਾਰ ਲੰਘਾਂਦਾ ਹੈ, ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਹੈ।