Sri Guru Granth Sahib Ji

Search ਸਭਿ in Gurmukhi

सभि गुण तेरे मै नाही कोइ ॥
Sabẖ guṇ ṯere mai nāhī ko▫e.
All virtues are Yours, Lord, I have none at all.
ਸਮੂਹ ਨੇਕੀਆਂ ਤੈਡੀਆਂ ਹਨ ਹੇ ਸਾਈਂ! ਮੇਰੇ ਵਿੱਚ ਕੋਈ ਨਹੀਂ।
ਸਭਿ = ਸਾਰੇ। ਮੈ ਨਾਹੀ ਕੋਇ = ਮੈਂ ਕੋਈ ਨਹੀਂ ਹਾਂ, ਮੇਰੀ ਕੋਈ ਪਾਂਇਆਂ ਨਹੀਂ ਹੈ।ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ।
 
सभि सुरती मिलि सुरति कमाई ॥
Sabẖ surṯī mil suraṯ kamā▫ī.
All the intuitives met and practiced intuitive meditation.
ਸਾਰੇ ਵਿਚਾਰਵਾਨ ਨੇ ਇਕੱਠੇ ਹੋ ਕੇ ਵੀਚਾਰ ਕੀਤੀ ਹੈ।
ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇਕ ਦੂਜੇ ਦੀ ਸਹੈਤਾ ਲੈ ਕੇ। ਸੁਰਤੀ = ਸੁਰਤ। ਸੁਰਤੀ ਸੁਰਤ ਕਮਾਈ = ਸੁਰਤ ਕਮਾਈ, ਸੁਰਤ ਕਮਾਈ, ਮੁੜ ਮੁੜ ਸਮਾਧੀ ਲਾਈ।(ਕਿ ਤੂੰ ਕੇਡਾ ਵੱਡਾ ਹੈਂ, ਇਹ ਗੱਲ ਲੱਭਣ ਵਾਸਤੇ ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਆਦਿ) ਸਭ ਨੇ ਧਿਆਨ ਜੋੜਨ ਦੇ ਜਤਨ ਕੀਤੇ, ਮੁੜ ਮੁੜ ਜਤਨ ਕੀਤੇ।
 
सभि सत सभि तप सभि चंगिआईआ ॥
Sabẖ saṯ sabẖ ṯap sabẖ cẖang▫ā▫ī▫ā.
All Truth, all austere discipline, all goodness,
ਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਾਰੀਆਂ ਚੰਗਿਆਈਆਂ,
ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ।(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ;
 
जे सभि मिलि कै आखण पाहि ॥
Je sabẖ mil kai ākẖaṇ pāhi.
Even if everyone were to gather together and speak of Him,
ਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,
ਸਭਿ = ਸਾਰੇ ਜੀਵ। ਆਪਣਿ ਪਾਹਿ = ਆਖਣ ਦਾ ਜਤਨ ਕਰਨ {'ਆਖਣਿ ਪਾਇ' ਇਕ-ਵਚਨ ਹੈ 'ਜੇ ਕੋ ਖਾਇਕੁ ਆਖਣਿ ਪਾਇ'}।ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,
 
सभि निधान दस असट सिधान ठाकुर कर तल धरिआ ॥
Sabẖ niḏẖān ḏas asat sidẖān ṯẖākur kar ṯal ḏẖari▫ā.
All the nine treasures, and the eighteen supernatural powers are held by our Lord and Master in the Palm of His Hand.
ਸਮੂਹ ਨੌ ਖ਼ਜ਼ਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ, ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
ਸਭਿ ਨਿਧਾਨ = ਸਾਰੇ ਖ਼ਜ਼ਾਨੇ। ਅਸਟ = ਅੱਠ। ਦਸ ਅਸਟ = ਅਠਾਰਾਂ। ਸਿਧਾਨ = ਸਿੱਧੀਆਂ। ਪਦਮ = ਸੋਨਾ ਚਾਂਦੀ। ਮਹਾ ਪਦਮ = ਹੀਰੇ ਜਵਾਹਰਾਤ। ਸੰਖ = ਸੁੰਦਰ ਭੋਜਨ ਤੇ ਕੱਪੜੇ। ਮਕਰ = ਸ਼ਸਤ੍ਰ ਵਿੱਦਿਆ ਦੀ ਪ੍ਰਾਪਤੀ, ਰਾਜ ਦਰਬਾਰ ਵਿਚ ਮਾਣ। ਮੁਕੰਦੁ = ਰਾਗ ਆਦਿਕ ਕੋਮਲ ਹੁਨਰਾਂ ਦੀ ਪ੍ਰਾਪਤੀ। ਕੁੰਦ = ਸੋਨੇ ਦੀ ਸੁਦਾਗਰੀ। ਨੀਲ = ਮੋਤੀ ਮੂੰਗੇ ਦੀ ਸੁਦਾਗਰੀ। ਕੱਛਪ = ਕੱਪੜੇ ਦਾਣੇ ਦੀ ਸੁਦਾਗਰੀ। ਕਰ ਤਲ = ਹੱਥਾਂ ਦੀਆਂ ਤਲੀਆਂ ਉਤੇ।ਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।
 
सभि धिआवहि सभि धिआवहि तुधु जी हरि सचे सिरजणहारा ॥
Sabẖ ḏẖi▫āvahi sabẖ ḏẖi▫āvahi ṯuḏẖ jī har sacẖe sirjaṇhārā.
All meditate, all meditate on You, Dear Lord, O True Creator Lord.
ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ ਤੇਰਾ ਹੈ, ਮਾਣਨੀਯ ਵਾਹਿਗੁਰੂ ਸੱਚੇ ਕਰਤਾਰ!
ਸਭਿ = ਸਾਰੇ ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}।ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ।
 
सभि जीअ तुमारे जी तूं जीआ का दातारा ॥
Sabẖ jī▫a ṯumāre jī ṯūʼn jī▫ā kā ḏāṯārā.
All living beings are Yours-You are the Giver of all souls.
ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
ਦਾਤਾਰਾ = ਰਾਜ਼ਕ।ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।
 
हरि धिआवहु संतहु जी सभि दूख विसारणहारा ॥
Har ḏẖi▫āvahu sanṯahu jī sabẖ ḏūkẖ visāraṇhārā.
Meditate on the Lord, O Saints; He is the Dispeller of all sorrow.
ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।
xxxਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
 
इकि दाते इकि भेखारी जी सभि तेरे चोज विडाणा ॥
Ik ḏāṯe ik bẖekẖārī jī sabẖ ṯere cẖoj vidāṇā.
Some are givers, and some are beggars. This is all Your Wondrous Play.
ਕਈ ਸਖ਼ੀ ਹਨ, ਅਤੇ ਕਈ ਮੰਗਤੇ। ਇਹ ਸਾਰੀਆਂ ਤੇਰੀਆਂ ਅਸਚਰਜ ਖੇਡਾਂ ਹਨ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਦਾਤੇ = ਦਾਨੀ। ਭੇਖਾਰੀ = ਮੰਗਤੇ। ਸਭਿ = ਸਾਰੇ। ਵਿਡਾਣ = ਅਚਰਜ। ਚੋਜ = ਕੌਤਕ, ਤਮਾਸ਼ੇ।(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ,
 
जीअ जंत सभि तेरा खेलु ॥
Jī▫a janṯ sabẖ ṯerā kẖel.
All living beings are Your playthings.
ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ।
ਸਭਿ = ਸਾਰੇ।ਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ।
 
रोवण वाले जेतड़े सभि बंनहि पंड परालि ॥२॥
Rovaṇ vāle jeṯ▫ṛe sabẖ banėh pand parāl. ||2||
Those who weep and wail might just as well all tie bundles of straw. ||2||
ਇਕ ਵਾਢਿਓਂ ਸਾਰੇ ਰੋਣ ਵਾਲੇ ਫੂਸ ਦੀਆਂ ਗਠੜੀਆਂ ਬੰਨ੍ਹਦੇ ਹਨ।
ਪੰਡ ਪਰਾਲਿ = ਪਰਾਲੀ ਦੀਆਂ ਪੰਡਾਂ, ਨਕਾਰੇ ਭਾਰ।੨।(ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ) ॥੨॥
 
होरि गलां सभि कूड़ीआ तुधु भावै परवाणु ॥४॥५॥
Hor galāʼn sabẖ kūṛī▫ā ṯuḏẖ bẖāvai parvāṇ. ||4||5||
Everything else is false. Whatever pleases Your Will is acceptable. ||4||5||
ਬਾਕੀ ਸਾਰੀਆਂ ਬਾਤਾਂ ਝੂਠੀਆਂ ਹਨ। ਜੋ ਤੈਨੂੰ ਚੰਗਾ ਲੱਗਦਾ ਹੈ, (ਹੇ ਸਾਹਿਬ!) ਉਹ ਹੀ ਕਬੂਲ ਪੈਂਦਾ ਹੈ।
ਕੂੜੀਆ = ਕੂੜ ਵਿਚ ਫਸਾਣ ਵਾਲੀਆਂ, ਜਗਤ ਦੇ ਮੋਹ ਵਿਚ ਫਸਾਣ ਵਾਲੀਆਂ। ਪਰਵਾਣੁ = ਸੁਚੱਜੀ, ਚੰਗੀ, ਕਬੂਲ ਕਰਨ-ਯੋਗ।੪।(ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ ॥੪॥੫॥
 
नानक उठी चलिआ सभि कूड़े तुटे नेह ॥४॥६॥
Nānak uṯẖī cẖali▫ā sabẖ kūṛe ṯute neh. ||4||6||
O Nanak, arising and departing, all false attachments are cut away. ||4||6||
ਨਾਨਕ ਜਦ ਪ੍ਰਾਣੀ ਖੜਾ ਹੈ ਕੂਚ ਕਰਦਾ ਹੈ, ਸਮੂਹ ਝੂਠੇ ਪਿਆਰ ਟੁਰ ਜਾਂਦੇ ਹਨ।
ਉਠੀ ਚਲਿਆ = ਉਠ ਤੁਰਨ ਵੇਲੇ, ਉਠ ਤੁਰਿਆਂ। ਸਭਿ ਕੂੜੇ ਨੇਹ = ਸਾਰੇ ਝੂਠੇ ਮੋਹ-ਪਿਆਰ।੪। ❀ ਨੋਟ: ਇਥੇ ਲਫ਼ਜ਼ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੈ। ਜੇ ਲਫ਼ਜ਼ 'ਮਹਲਾ' ਦਾ ਉਚਾਰਨ 'ਮਹੱਲਾ' ਕਰੀਏ, ਤਾਂ ਲਫ਼ਜ਼ 'ਮਹਲੁ' ਦਾ ਉਚਾਰਨ ਮਹੱਲ ਕਰਨਾ ਪਏਗਾ; ਤੇ 'ਮਹੱਲਾ' ਅਤੇ 'ਮਹਲੁ' ਦੇ ਅਰਥ ਵਿਚ ਫ਼ਰਕ ਪ੍ਰਤੱਖ ਹੈ। ਸੋ, ਠੀਕ ਉਚਾਰਨ ਲਫ਼ਜ਼ 'ਬਹਰਾ' 'ਗਹਲਾ' ਵਾਂਗ ਹੈ।ਹੇ ਨਾਨਕ! ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ ॥੪॥੬॥
 
सभि रस मिठे मंनिऐ सुणिऐ सालोणे ॥
Sabẖ ras miṯẖe mani▫ai suṇi▫ai sāloṇe.
Believing, all tastes are sweet. Hearing, the salty flavors are tasted;
ਰੱਬ ਦੇ ਨਾਮ ਦੀ ਤਾਬੇਦਾਰੀ ਸਾਰੇ ਮਿੱਠੜੇ ਸੁਆਦ ਹਨ, ਇਸ ਦਾ ਸਰਵਣ ਕਰਨਾ ਸਲੂਣੇ,
ਸਭਿ = ਸਾਰੇ। ਰਸ = ਸੁਆਦ। ਮੰਨਿਐ = ਜੇ (ਮਨ) ਮੰਨ ਜਾਏ। ਸੁਣਿਐ = ਜੇ ਸੁਣ ਲਏ, ਜੇ ਸੁਰਤ ਜੁੜ ਜਾਏ। ਸਾਲੋਣੇ = ਲੂਣ ਵਾਲੇ।ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।
 
जलीआ सभि सिआणपा उठी चलिआ रोइ ॥
Jalī▫ā sabẖ si▫āṇpā uṯẖī cẖali▫ā ro▫e.
All clever tricks are burnt away, and you shall depart crying.
ਆਦਮੀ ਦੀਆਂ ਸਾਰੀਆਂ ਚਤਰਾਈਆਂ ਸੜ (ਮੁੱਕ) ਜਾਂਦੀਆਂ ਹਨ ਤੇ ਉਹ ਰੌਦਾਂ ਹੋਇਆ ਟੁਰ ਜਾਂਦਾ ਹੈ।
ਸਭਿ = ਸਾਰੀਆਂ। ਰੋਇ = ਦੁਖੀ ਹੋ ਕੇ।(ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।
 
साचे साहिब सभि गुण अउगण सभि असाह ॥१॥
Sācẖe sāhib sabẖ guṇ a▫ugaṇ sabẖ asāh. ||1||
All Virtues are in our True Lord and Master; we are utterly without virtue. ||1||
ਸੱਚੇ ਸੁਆਮੀ ਅੰਦਰ ਸਮੂਹ ਚੰਗਿਆਈਆਂ ਹਨ, ਸਾਡੇ ਵਿੱਚ ਸਮੁਹ ਬੁਰਿਆਈਆਂ।
ਸਭਿ = ਸਾਰੇ। ਅਸਾਹ = ਸਾਡੇ ਹੀ।੧।(ਹੇ ਸਹੇਲੀਹੋ!) ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿਚ ਆ ਜਾਂਦੇ ਹਨ ॥੧॥
 
जे धन कंति न भावई त सभि अड्मबर कूड़ु ॥४॥
Je ḏẖan kanṯ na bẖāv▫ī ṯa sabẖ adambar kūṛ. ||4||
but if this bride is not pleasing to her Husband Lord, then all these trappings are false. ||4||
ਪਰ ਜੇਕਰ ਲਾੜੀ ਆਪਣੇ ਪਤੀ ਨੂੰ ਚੰਗੀ ਨਹੀਂ ਲੱਗਦੀ, ਤਦ ਉਸ ਦੀਆਂ ਸਾਰੀਆਂ ਸ਼ਾਨਦਾਰ ਸਜਾਵਟਾਂ ਝੂਠੀਆਂ ਹਨ।
ਕੰਤ ਨ ਭਾਵਈ = ਕੰਤ ਨੂੰ ਚੰਗੀ ਨ ਲੱਗੀ। ਸਭਿ = ਸਾਰੇ।੪।ਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ) ਚੰਗੀ ਨ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ-ਇਸਤ੍ਰੀ ਦਾ ਹੈ, ਪਤੀ-ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ) ॥੪॥
 
सभि रस भोगण बादि हहि सभि सीगार विकार ॥
Sabẖ ras bẖogaṇ bāḏ hėh sabẖ sīgār vikār.
Her enjoyment of all pleasures is futile, and all her decorations are corrupt.
ਉਸ ਦੀ ਸਮੂਹ ਸੁਆਦ ਮਾਣਨੇ ਬੇਅਰਥ ਹਨ ਅਤੇ ਉਸ ਦੇ ਸਾਰੇ ਹਾਰ ਸ਼ਿੰਗਾਰ ਮੰਦੇ।
ਬਾਦਿ = ਵਿਅਰਥ। ਵਿਕਾਰ = ਬੇਕਾਰ।ਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ) ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ।
 
सभि सुख हरि रस भोगणे संत सभा मिलि गिआनु ॥
Sabẖ sukẖ har ras bẖogṇe sanṯ sabẖā mil gi▫ān.
All comforts and peace, and the Essence of the Lord, are enjoyed by acquiring spiritual wisdom in the Society of the Saints.
ਸਾਧ ਸੰਗਤ ਅੰਦਰ ਜੁੜਨ ਦੁਆਰਾ ਤੂੰ ਬ੍ਰਹਮ-ਗਿਆਨ ਪਰਾਪਤ ਕਰ ਲਵੇਗਾ ਅਤੇ ਸਾਰੇ ਆਰਾਮ ਤੇ ਵਾਹਿਗੁਰੂ ਦੇ ਅੰਮਿਤ ਨੂੰ ਮਾਣੇਗਾ।
ਸਭਿ = ਸਾਰੇ। ਮਿਲਿ = ਮਿਲ ਕੇ। ਗਿਆਨੁ = ਡੂੰਘੀ ਸਾਂਝ।ਸਾਧ ਸੰਗਤ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ।
 
सचा सबदु न सेविओ सभि काज सवारणहारु ॥१॥
Sacẖā sabaḏ na sevi▫o sabẖ kāj savāraṇhār. ||1||
They do not serve the True Word of the Shabad, which is the solution to all of their problems. ||1||
ਉਹ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ, ਜੋ ਸਾਰਿਆਂ ਕੰਮਾਂ ਨੂੰ ਰਾਸ ਕਰਨ ਵਾਲਾ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਸਭਿ ਕਾਜ = ਸਾਰੇ ਕਾਜ {ਨੋਟ: ਕਾਜ 'ਬਹੁ-ਵਚਨ'}।੧।ਉਹ ਬੰਦੇ ਉਸ ਅਟੱਲ ਗੁਰ-ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰੱਥ ਹੈ ॥੧॥