Sri Guru Granth Sahib Ji

Search ਸਭੁ in Gurmukhi

हुकमै अंदरि सभु को बाहरि हुकम न कोइ ॥
Hukmai anḏar sabẖ ko bāhar hukam na ko▫e.
Everyone is subject to His Command; no one is beyond His Command.
ਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ।
ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ।ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ।
 
नानक एवै जाणीऐ सभु आपे सचिआरु ॥४॥
Nānak evai jāṇī▫ai sabẖ āpe sacẖiār. ||4||
O Nanak, know this well: the True One Himself is All. ||4||
ਇਸ ਤਰ੍ਹਾਂ ਸਮਝ ਲੈ, ਹੇ ਨਾਨਕ! ਕਿ ਸਤਿਪੁਰਖ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
ਏਵੈ = ਇਸ ਤਰ੍ਹਾਂ (ਇਹ ਆਹਰ ਕੀਤਿਆਂ ਤੇ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਹੋਣ ਨਾਲ)। ਜਾਣੀਐ = ਜਾਣ ਲਈਦਾ ਹੈ, ਅਨੁਭਵ ਕਰ ਲਈਦਾ ਹੈ। ਸਭੁ = ਸਭ ਥਾਈਂ। ਸਚਿਆਰੁ = ਹੋਂਦ ਦਾ ਘਰ, ਹਸਤੀ ਦਾ ਮਾਲਕ।੪।ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ ॥੪॥
 
नवा खंडा विचि जाणीऐ नालि चलै सभु कोइ ॥
Navā kẖanda vicẖ jāṇī▫ai nāl cẖalai sabẖ ko▫e.
and even if you were known throughout the nine continents and followed by all,
ਭਾਵੇਂ ਉਹ ਨਵਾਂ ਹੀ ਮਹਾਦੀਪਾਂ ਅੰਦਰਿ ਪ੍ਰਸਿਧ ਹੋਵੇ ਅਤੇ ਸਾਰੇ ਉਸ ਦੇ (ਮਗਰ ਲੱਗਦੇ ਜਾਂ ਨਾਲ ਟੁਰਦੇ) ਹੋਣ,
ਨਵਾ ਖੰਡਾ ਵਿਚਿ = ਭਾਵ, ਸਾਰੀ ਸ੍ਰਿਸ਼ਟੀ ਵਿਚ। ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ। ਸਭੁ ਕੋਇ = ਹਰੇਕ ਮਨੁੱਖ। ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।
 
नानक आखणि सभु को आखै इक दू इकु सिआणा ॥
Nānak ākẖaṇ sabẖ ko ākẖai ik ḏū ik si▫āṇā.
O Nanak, everyone speaks of Him, each one wiser than the rest.
ਨਾਨਕ! ਸਾਰੇ ਤੇਰੀ ਕਥਾ ਵਰਨਣ ਕਰਦੇ ਹਨ ਤੇ ਇਕ ਨਾਲੋ ਇਕ ਵਧੇਰੇ ਅਕਲਮੰਦ ਹੈ।
ਸਭੁ ਕੋ = ਹਰੇਕ ਜੀਵ। ਆਖਣਿ ਆਖੈ = ਆਖਣ ਨੂੰ ਤਾਂ ਆਖਦਾ ਹੈ, ਆਖਣ ਦਾ ਜਤਨ ਕਰਦਾ ਹੈ। ਇਕ ਦੂ ਇਕੁ ਸਿਆਣਾ = ਇਕ ਦੂਜੇ ਤੋਂ ਸਿਆਣਾ ਬਣ ਬਣ ਕੇ, ਇਕ ਜਣਾ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ। ਦੂ = ਤੋਂ।ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ)।
 
सुणि वडा आखै सभु कोइ ॥
Suṇ vadā ākẖai sabẖ ko▫e.
Hearing of His Greatness, everyone calls Him Great.
ਸੁਣ ਸੁਣਾ ਕੇ ਹਰ ਕੋਈ ਤੈਨੂੰ ਵਿਸ਼ਾਲ ਆਖਦਾ ਹੈ (ਹੇ ਸੁਆਮੀ),
ਸੁਣਿ = ਸੁਣ ਕੇ। ਸਭੁ ਕੋਇ = ਹਰੇਕ ਜੀਵ।ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।
 
जिन निरभउ जिन हरि निरभउ धिआइआ जी तिन का भउ सभु गवासी ॥
Jin nirbẖa▫o jin har nirbẖa▫o ḏẖi▫ā▫i▫ā jī ṯin kā bẖa▫o sabẖ gavāsī.
Those who meditate on the Fearless One, on the Fearless Lord-all their fears are dispelled.
ਜੋ ਨਿੱਡਰ, ਨਿੱਡਰ, ਪ੍ਰਭੂ ਦਾ ਭਜਨ ਕਰਦੇ ਹਨ, ਉਨ੍ਹਾਂ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ।
ਭਉ ਸਭੁ = ਸਾਰਾ ਡਰ। ਗਵਾਸੀ = ਦੂਰ ਕਰ ਦੇਂਦਾ ਹੈ।ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
 
तू आपे करता तेरा कीआ सभु होइ ॥
Ŧū āpe karṯā ṯerā kī▫ā sabẖ ho▫e.
You Yourself are the Creator. Everything that happens is by Your Doing.
ਤੂੰ ਆਪ ਹੀ ਰਚਨਹਾਰ ਹੈਂ ਅਤੇ ਤੇਰੇ ਕਾਰਨ ਦੁਆਰਾ ਹੀ ਹਰ ਸ਼ੈ ਹੁੰਦੀ ਹੈ।
ਆਪੇ = ਆਪ ਹੀ। ਕੀਆ = ਕੀਤਾ ਹੋਇਆ। ਸਭੁ = ਹਰੇਕ ਕੰਮ।(ਹੇ ਪ੍ਰਭੂ!) ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ।
 
सभु को आखै बहुतु बहुतु घटि न आखै कोइ ॥
Sabẖ ko ākẖai bahuṯ bahuṯ gẖat na ākẖai ko▫e.
Everyone says that God is the Greatest of the Great. No one calls Him any less.
ਸਾਰੇ ਕਹਿੰਦੇ ਹਨ ਕਿ ਸਾਹਿਬ ਵਡਿਆਂ ਦਾ ਪਰਮ ਵੱਡਾ ਹੈ। ਕੋਈ ਭੀ ਉਸ ਨੂੰ ਘਟ ਨਹੀਂ ਕਹਿੰਦਾ।
ਸਭੁ ਕੋ = ਹਰੇਕ ਜੀਵ। ਆਖੈ = ਆਖਦਾ ਹੈ, ਮੰਗਦਾ ਹੈ। ਆਖੈ ਬਹੁਤੁ ਬਹੁਤੁ = ਬਹੁਤੀ ਮਾਇਆ ਮੰਗਦਾ ਹੈ।(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰੱਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ)।
 
तिसु विणु सभु अपवित्रु है जेता पैनणु खाणु ॥
Ŧis viṇ sabẖ apviṯar hai jeṯā painaṇ kẖāṇ.
Without Him, all that we wear and eat is impure.
ਉਸ ਦੇ ਬਗੈਰ ਸਾਰੇ ਬਸਤ੍ਰ ਅਤੇ ਭੋਜਨ ਮਲੀਨ ਹਨ।
ਜੇਤਾ = ਜਿਤਨਾ ਭੀ, ਸਾਰਾ ਹੀ।ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ,
 
पूज लगै पीरु आखीऐ सभु मिलै संसारु ॥
Pūj lagai pīr ākẖī▫ai sabẖ milai sansār.
You may be worshipped and adored as a Pir (a spiritual teacher); you may be welcomed by all the world;
ਜੇਕਰ ਇਨਸਾਨ ਦੀ ਪੂਜਾ ਹੋਵੇ, ਉਹ ਰੂਹਾਨੀ ਰਹਿਬਰ ਸੱਦਿਆਂ ਜਾਵੇ, ਕਰਾਮਾਤੀ ਬੰਦਿਆਂ ਵਿੱਚ ਗਿਣਿਆ ਜਾਵੇ।
ਪੂਜ = ਪੂਜਾ, ਮਾਣਤਾ। ਸਭੁ = ਸਾਰਾ।ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ,
 
करता सभु को तेरै जोरि ॥
Karṯā sabẖ ko ṯerai jor.
O Creator Lord, all are in Your Power.
ਹੇ ਮੇਰੇ ਕਰਤਾਰ! ਸਾਰੇ ਤੇਰੇ ਵੱਸ ਵਿੱਚ ਹਨ।
ਕਰਤਾ = ਹੇ ਕਰਤਾਰ! ਸਭੁ ਕੋ = ਹਰੇਕ ਜੀਵ। ਤੇਰੈ ਜੋਰਿ = ਤੇਰੇ ਜ਼ੋਰ ਵਿਚ, ਤੇਰੇ ਹੁਕਮ ਵਿਚ।ਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ)।
 
जीउ पिंडु सभु तेरै पासि ॥३॥
Jī▫o pind sabẖ ṯerai pās. ||3||
this body and soul are totally Yours. ||3||
ਮੇਰੀ ਜਿੰਦੜੀ ਤੇ ਸਰੀਰ ਸਮੂਹ ਤੇਰੇ ਹਵਾਲੇ ਹਨ।
ਤੇਰੈ ਪਾਸਿ = ਤੇਰੇ ਕੋਲ, ਤੇਰੇ ਹਵਾਲੇ ਹਨ, ਤੇਰੇ ਹੀ ਆਸਰੇ ਹਨ।੩।ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥
 
जिस ही की सिरकार है तिस ही का सभु कोइ ॥
Jis hī kī sirkār hai ṯis hī kā sabẖ ko▫e.
Everyone belongs to the One who rules the Universe.
ਹਰ ਸ਼ੈ ਉਸੇ ਦੀ ਹੀ ਹੈ, ਜਿਸ ਦਾ ਸਭ ਉਤੇ ਅਧਿਕਾਰ ਹੈ।
ਸਿਰਕਾਰ = ਰਾਜ। ਸਭੁ ਕੋਇ = ਹਰੇਕ ਜੀਵ।(ਜਿਸ ਦੇਸ ਵਿਚ) ਜਿਸ (ਬਾਦਸ਼ਾਹ) ਦੀ ਹਕੂਮਤ ਹੋਵੇ (ਉਸ ਦੇਸ ਦਾ) ਹਰੇਕ ਜੀਵ ਉਸੇ (ਬਾਦਸ਼ਾਹ) ਦਾ ਹੋ ਕੇ ਰਹਿੰਦਾ ਹੈ।
 
बिनु गुर भगति न पाईऐ जे लोचै सभु कोइ ॥१॥ रहाउ ॥
Bin gur bẖagaṯ na pā▫ī▫ai je locẖai sabẖ ko▫e. ||1|| rahā▫o.
Without the Guru, devotion is not obtained, even though everyone may long for it. ||1||Pause||
ਗੁਰਾਂ ਦੇ ਬਗੈਰ ਸਾਹਿਬ ਦਾ ਸਿਮਰਨ ਪਰਾਪਤ ਨਹੀਂ ਹੋ ਸਕਦਾ, ਭਾਵੇਂ ਸਾਰੇ ਜਣੇ ਇਸ ਦੀ ਤਾਂਘ ਪਏ ਕਰਨ। ਠਹਿਰਾਉ।
ਸਭੁ ਕੋਇ = ਹਰੇਕ ਜੀਵ।੧।ਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾ ਭਗਤੀ (ਦੀ ਦਾਤਿ) ਨਹੀਂ ਮਿਲ ਸਕਦੀ ॥੧॥ ਰਹਾਉ॥
 
सभु किछु सुणदा वेखदा किउ मुकरि पइआ जाइ ॥
Sabẖ kicẖẖ suṇḏā vekẖ▫ḏā ki▫o mukar pa▫i▫ā jā▫e.
He hears and sees everything. How can anyone deny Him?
ਸੁਆਮੀ ਸਾਰਾ ਕੁਝ ਸ੍ਰਵਣ ਕਰਦਾ ਤੇ ਦੇਖਦਾ ਹੈ। ਆਦਮੀ ਕਿਸ ਤਰ੍ਹਾਂ ਇਨਕਾਰੀ ਹੋ ਸਕਦਾ ਹੈ?
xxx(ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ।
 
जीउ पिंडु सभु तिस दा तिसै दा आधारु ॥
Jī▫o pind sabẖ ṯis ḏā ṯisai ḏā āḏẖār.
Body and soul all belong to Him; He is the Support of all.
ਆਤਮਾ ਤੇ ਸਰੀਰ ਸਭ ਉਸੇ ਦੀ ਮਲਕੀਅਤ ਹਨ ਅਤੇ ਉਸੇ ਦਾ ਹੀ ਆਸਰਾ ਹੈ।
ਜੀਉ = ਜਿੰਦ। ਪਿੰਡੁ = ਸਰੀਰ। ਤਿਸੁ ਦਾ = ਉਸ (ਪਰਮਾਤਮਾ) ਦਾ। ਆਧਾਰੁ = ਆਸਰਾ।ਜਦੋਂ ਇਹ ਸਮਝ ਆ ਜਾਂਦੀ ਹੈ, ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਤੇ ਪਰਮਾਤਮਾ ਦਾ ਹੀ (ਸਭ ਜੀਵਾਂ ਨੂੰ) ਆਸਰਾ-ਸਹਾਰਾ ਹੈ,
 
मनु तनु सीतलु सभु थीऐ नामु वसै मनि आइ ॥१॥ रहाउ ॥
Man ṯan sīṯal sabẖ thī▫ai nām vasai man ā▫e. ||1|| rahā▫o.
Mind and body are totally cooled and soothed, and the Naam comes to dwell in the mind. ||1||Pause||
ਤੇਰੀ ਆਤਮਾ ਤੇ ਦੇਹਿ ਸਮੂਹ ਸ਼ਾਤ ਹੋ ਜਾਵਣਗੇ ਅਤੇ ਵਾਹਿਗੁਰੂ ਦਾ ਨਾਮ ਆ ਕੇ ਤੇਰੇ ਦਿਲ ਅੰਦਰ ਟਿਕ ਜਾਵੇਗਾ। ਠਹਿਰਾਉ।
ਥੀਐ = ਹੋ ਜਾਂਦਾ ਹੈ।੧।(ਜੇਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਦਾ) ਮਨ (ਉਸ ਦਾ ਸਰੀਰ) ਸ਼ਾਂਤ ਹੋ ਜਾਂਦਾ ਹੈ, (ਉਸ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੧॥ ਰਹਾਉ॥
 
सभु उपाए आपे वेखै किसु नेड़ै किसु दूरि ॥
Sabẖ upā▫e āpe vekẖai kis neṛai kis ḏūr.
He created all, and He Himself watches over us. Some are close to Him, and some are far away.
ਸਿਰਜਣਹਾਰ ਨੇ ਸਾਰਿਆਂ ਨੂੰ ਸਾਜਿਆ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਦੇਖਦਾ ਹੈ। ਕਈ ਉਸ ਦੇ ਨਜ਼ਦੀਕ ਹਨ ਤੇ ਕਈ ਦੁਰੇਡੇ।
ਸਭੁ = ਸਾਰਾ ਜਗਤ। ਵੇਖੈ = ਸੰਭਾਲ ਕਰਦਾ ਹੈ। ਕਿਸੁ ਨੇੜੈ ਕਿਸੁ ਦੂਰਿ = ਕਿਸ ਤੋਂ ਨੇੜੇ ਹੈ? ਕਿਸ ਤੋਂ ਦੂਰ ਹੈ? (ਭਾਵ, ਹਰੇਕ ਜੀਵ ਵਿਚ ਇਕ-ਸਮਾਨ ਹੈ)।ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ।
 
हरि जी सचा सचु तू सभु किछु तेरै चीरै ॥
Har jī sacẖā sacẖ ṯū sabẖ kicẖẖ ṯerai cẖīrai.
O Dear Lord, You are the Truest of the True. All things are in Your Power.
ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਚੀਰੈ = ਹੱਦ-ਬੰਨੇ ਵਿਚ, ਵੱਸ ਵਿਚ।ਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ।
 
सभु किछु आपे आपि है दूजा अवरु न कोइ ॥
Sabẖ kicẖẖ āpe āp hai ḏūjā avar na ko▫e.
He Himself is everything; there is no other at all.
ਹਰ ਸ਼ੈ ਠਾਕੁਰ ਖੁਦ ਹੀ ਹੈ। ਹੋਰ ਦੂਸਰਾ ਕੋਈ ਨਹੀਂ।
xxx(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ।