Sri Guru Granth Sahib Ji

Search ਸਭੇ in Gurmukhi

सभे गला विसरनु इको विसरि न जाउ ॥
Sabẖe galā visran iko visar na jā▫o.
Let me forget everything, but let me not forget the One Lord.
ਮੈਂ ਹਰ ਗੱਲ ਭੁਲ ਜਾਵਾਂ, ਪ੍ਰੰਤੂ ਇਕ ਸਾਹਿਬ ਨੂੰ ਨਾਂ ਭੁੱਲਾਂ।
ਵਿਸਰਨੁ = {ਲਫ਼ਜ਼ 'ਵਿਸਰਨਿ' ਅਤੇ 'ਵਿਸਰਨੁ' ਦਾ ਫ਼ਰਕ ਸਮਝਣ-ਯੋਗ ਹੈ। ਲਫ਼ਜ਼ 'ਵਿਸਰਨੁ' ਹੁਕਮੀ ਭਵਿੱਖਤ ਅੱਨ ਪੁਰਖ ਬਹੁ-ਵਚਨ ਹੈ} ਬੇ-ਸ਼ੱਕ ਵਿਸਰ ਜਾਣ।(ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ) ਹੋਰ ਸਾਰੀਆਂ ਗੱਲਾਂ ਬੇ-ਸ਼ੱਕ ਭੁੱਲ ਜਾਣ, ਪਰ ਇਕ ਪਰਮਾਤਮਾ ਦਾ ਨਾਮ ਮੈਨੂੰ (ਕਦੇ) ਨਾਹ ਭੁੱਲੇ।
 
आसा सभे लाहि कै इका आस कमाउ ॥
Āsā sabẖe lāhi kai ikā ās kamā▫o.
Give up all other hopes, and rely on the One Hope.
ਸਾਰੀਆਂ ਉਮੀਦਾਂ ਛੱਡਕੇ, ਕੇਵਲ ਇਕੋ (ਹਰੀ ਦੀ) ਉਮੀਦ ਉਤੇ ਭਰੋਸਾ ਰੱਖ।
ਲਾਹਿ ਕੈ = ਦੂਰ ਕਰ ਕੇ। ਕਮਾਉ = ਮੈਂ ਕਮਾਂਦਾ ਹਾਂ।ਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਆਪਣੇ ਅੰਦਰ) ਪੱਕੀ ਕਰਦਾ ਹਾਂ।
 
सभे छडि सिआणपा गुर की पैरी पाहि ॥१॥ रहाउ ॥
Sabẖe cẖẖad si▫āṇpā gur kī pairī pāhi. ||1|| rahā▫o.
Give up all your clever tricks, and fall at the Feet of the Guru. ||1||Pause||
ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ।
ਪਾਹਿ = ਪਾਉ।੧।(ਪਰ ਇਹ ਸਿਫ਼ਤ-ਸਾਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ ॥੧॥ ਰਹਾਉ॥
 
सभे थोक परापते जे आवै इकु हथि ॥
Sabẖe thok parāpaṯe je āvai ik hath.
All things are received if the One is obtained.
ਮੈਨੂੰ ਸਾਰੀਆਂ ਵਸਤੂਆਂ (ਖੁਸ਼ੀਆਂ) ਮਿਲ ਜਾਂਦੀਆਂ ਹਨ ਜੇਕਰ ਕੇਵਲ ਉਹੀ ਮੈਨੂੰ ਪਰਾਪਤ ਹੋ ਜਾਵੇ।
ਥੋਕ = ਪਦਾਰਥ, ਚੀਜ਼ਾਂ। ਹਥਿ ਆਵੈ = ਮਿਲ ਜਾਏ, ਹੱਥ ਵਿਚ ਆ ਜਾਏ।ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ)।
 
मात पिता सुत बंधपा कूड़े सभे साक ॥
Māṯ piṯā suṯ banḏẖpā kūṛe sabẖe sāk.
Mother, father, children and relatives-all relations are false.
ਅੰਮੜੀ, ਬਾਬਲ, ਪੁਤ੍ਰ ਤੇ ਸਾਕ-ਸੈਨ ਸਭ ਝੂਠੇ ਰਿਸ਼ਤੇਦਾਰ ਹਨ।
ਸੁਤ = ਪੁੱਤਰ। ਬੰਧਪਾ = ਰਿਸ਼ਤੇਦਾਰ। ਕੂੜੇ = ਝੂਠੇ, ਸਾਥ ਛੱਡ ਜਾਣ ਵਾਲੇ।ਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ-ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ।
 
सभे कंत महेलीआ सगलीआ करहि सीगारु ॥
Sabẖe kanṯ mahelī▫ā saglī▫ā karahi sīgār.
All are brides of the Husband Lord; all decorate themselves for Him.
ਸਾਰੀਆਂ ਹੀ ਪਤੀ ਦੀਆਂ ਪਤਨੀਆਂ ਹਨ ਅਤੇ ਅਤੇ ਸਾਰੀਆਂ ਉਸ ਲਈ ਹਾਰ-ਸ਼ਿੰਗਾਰ ਲਾਉਂਦੀਆਂ ਹਨ।
ਕੰਤ ਮਹੇਲੀਆ = ਖਸਮ (ਪ੍ਰਭੂ) ਦੀਆਂ (ਜੀਵਾਂ-) ਇਸਤ੍ਰੀਆਂ।ਸਾਰੀਆਂ ਜੀਵ-ਇਸਤ੍ਰੀਆਂ ਪ੍ਰਭੂ-ਖਸਮ ਦੀਆਂ ਹੀ ਹਨ, ਸਾਰੀਆਂ ਹੀ (ਉਸ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਸਿੰਗਾਰ ਕਰਦੀਆਂ ਹਨ,
 
हुकमी सभे ऊपजहि हुकमी कार कमाहि ॥
Hukmī sabẖe ūpjahi hukmī kār kamāhi.
By the Hukam of His Command, all are created. By His Command, actions are performed.
ਪ੍ਰਭੂ ਦੇ ਅਮਰ ਦੁਆਰਾ ਸਾਰੇ ਪੈਦਾ ਹੁੰਦੇ ਹਨ ਅਤੇ ਉਸ ਦੇ ਅਮਰ ਦੁਆਰਾ ਹੀ ਉਹ ਮੁਖ਼ਤਲਿਫ ਵਿਹਾਰ ਕਰਦੇ ਹਨ।
ਊਪਜਹਿ = ਪੈਦਾ ਹੁੰਦੇ ਹਨ।(ਮਾਇਆ ਦੇ ਮੋਹ ਦੇ ਜਾਲ ਵਿਚੋਂ ਨਿਕਲਣਾ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) ਪਰਮਾਤਮਾ ਦੇ ਹੁਕਮ ਵਿਚ ਸਾਰੇ ਜੀਵ ਪੈਦਾ ਹੁੰਦੇ ਹਨ, ਉਸ ਦੇ ਹੁਕਮ ਵਿਚ ਹੀ ਕਾਰ ਕਰਦੇ ਹਨ।
 
सभे काज सवारिअनु लाहीअनु मन की भुख जीउ ॥७॥
Sabẖe kāj savāri▫an lāhī▫an man kī bẖukẖ jī▫o. ||7||
All my affairs are arranged, and the hunger of my mind is appeased. ||7||
ਤੂੰ ਮੇਰੇ ਸਮੂਹ ਕਾਰਜ ਰਾਸ ਕਰ ਦਿਤੇ ਹਨ ਅਤੇ ਮੇਰੀ ਆਤਮਾ ਦੀ ਭੁੱਖ ਨਵਿਰਤ ਕਰ ਦਿਤੀ ਹੈ।
ਸਭੇ ਕਾਜ = ਸਾਰੇ ਕੰਮ। ਸਵਾਰਿਅਨੁ = ਉਸ ਨੇ ਸਵਾਰ ਦਿੱਤੇ ਹਨ। ਲਾਹੀਅਨਿ = ਉਸ ਨੇ ਲਾ ਦਿੱਤੀ ਹੈ ॥੭॥ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ॥੭॥
 
हरि जीअ सभे प्रतिपालदा घटि घटि रमईआ सोइ ॥
Har jī▫a sabẖe parṯipālḏā gẖat gẖat rama▫ī▫ā so▫e.
The Lord cherishes all beings. He permeates each and every heart.
ਪੂਜਯ ਵਾਹਿਗੁਰੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਹਰ ਦਿਲ ਅੰਦਰ ਉਹ ਸਰਬ-ਵਿਆਪਕ ਸੁਆਮੀ ਹੈ।
xxxਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ।
 
सभे साझीवाल सदाइनि तूं किसै न दिसहि बाहरा जीउ ॥३॥
Sabẖe sājẖīvāl saḏā▫in ṯūʼn kisai na ḏisėh bāhrā jī▫o. ||3||
All share in Your Grace; none are beyond You. ||3||
ਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਕਿਸੇ ਲਈ ਭੀ ਓਪਰਾ ਨਹੀਂ ਦਿਸਦਾ।
ਸਾਝੀਵਾਲ = ਤੇਰੇ ਨਾਲ ਸਾਂਝ ਰੱਖਣ ਵਾਲੇ। ਸਦਾਇਨਿ = ਅਖਵਾਂਦੇ ਹਨ। ਕਿਸੈ = ਕਿਸੇ ਤੋਂ। ਬਾਹਰਾ = ਵੱਖਰਾ ॥੩॥(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥
 
गावत सुणत सभे ही मुकते सो धिआईऐ जिनि हम कीए जीउ ॥१॥
Gāvaṯ suṇaṯ sabẖe hī mukṯe so ḏẖi▫ā▫ī▫ai jin ham kī▫e jī▫o. ||1||
Those who sing and hear these praises are liberated, so let us meditate on the One who created us. ||1||
ਜੋ ਉਸ ਦੇ ਨਾਮ ਨੂੰ ਗਾਇਨ ਜਾਂ ਸਰਵਣ ਕਰਦੇ ਹਨ ਉਹ ਸਾਰੇ ਮੁਕਤ ਹੋ ਜਾਂਦੇ ਹਨ। ਆਓ ਆਪਾਂ ਉਸ ਦਾ ਅਰਾਧਨ ਕਰੀਏ ਜਿਸ ਨੇ ਸਾਨੂੰ ਪੈਦਾ ਕੀਤਾ ਹੈ।
ਮੁਕਤੇ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ। ਜਿਨਿ = ਜਿਸ (ਪਰਮਾਤਮਾ) ਨੇ। ਹਮ = ਸਾਨੂੰ ॥੧॥ਪ੍ਰਭੂ ਦੇ ਗੁਣ ਗਾਵਿਆਂ ਤੇ ਸੁਣਿਆਂ ਸਾਰੇ ਹੀ ਜੀਵ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ। (ਹੇ ਸੰਤ ਜਨੋ!) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ ॥੧॥
 
सभे सुख भए प्रभ तुठे ॥
Sabẖe sukẖ bẖa▫e parabẖ ṯuṯẖe.
All happiness comes, when God is pleased.
ਸਾਰੀਆਂ ਖੁਸ਼ੀਆਂ ਹੋ ਆਉਂਦੀਆਂ ਹਨ ਜਦ ਸੁਆਮੀ ਪਰਮ-ਪਰਸੰਨ ਹੁੰਦਾ ਹੈ।
ਤੁਠੇ = ਪ੍ਰਸੰਗ ਹੋਇਆਂ।ਜਦੋਂ (ਕਿਸੇ ਵਡ-ਭਾਗੀ ਉੱਤੇ) ਪ੍ਰਭੂ ਪ੍ਰਸੰਨ ਹੋਵੇ, ਤਾਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।
 
रंग सभे नाराइणै जेते मनि भावंनि ॥
Rang sabẖe nārā▫iṇai jeṯe man bẖāvann.
In the Lord are all pleasures which please the mind.
ਆਦਿ ਪੁਰਖ ਅੰਦਰ ਸਾਰੀਆਂ ਖੁਸ਼ੀਆਂ ਹਨ ਜਿਹੜੀਆਂ ਚਿੱਤ ਨੂੰ ਮੋਹਿਤ ਕਰਦੀਆਂ ਹਨ।
ਰੰਗ ਜੇਤੇ = ਜਿਤਨੇ ਭੀ ਰੰਗ ਹਨ। ਨਾਰਾਇਣੈ = ਪਰਮਾਤਮਾ ਦੇ। ਭਾਵੰਨਿ = ਪਿਆਰੇ ਲੱਗਦੇ ਹਨ।ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ।
 
बिखिआ रंग कूड़ाविआ दिसनि सभे छारु ॥
Bikẖi▫ā rang kūṛāvi▫ā ḏisan sabẖe cẖẖār.
The pleasures of corruption are false. All that is seen shall turn to ashes.
ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ। ਸਾਰਾ ਕੁਛ ਜੋ ਨਜ਼ਰੀ ਪੈਦਾ ਹੈ ਸੁਆਹ ਹੋ ਜਾਂਦਾ ਹੈ।
ਬਿਖਿਆ ਰੰਗ = ਮਾਇਆ ਦੇ ਰੰਗ। ਦਿਸਨਿ = ਦਿੱਸਦੇ ਹਨ। ਛਾਰੁ = ਸੁਆਹ।ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।
 
परमेसर ते भुलिआं विआपनि सभे रोग ॥
Parmesar ṯe bẖuli▫āʼn vi▫āpan sabẖe rog.
Forgetting the Transcendent Lord, all sorts of illnesses are contracted.
ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ।
ਵਿਆਪਨਿ = ਜ਼ੋਰ ਪਾ ਲੈਂਦੇ ਹਨ।ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।
 
कतिक होवै साधसंगु बिनसहि सभे सोच ॥९॥
Kaṯik hovai sāḏẖsang binsahi sabẖe socẖ. ||9||
In Katak, in the Company of the Holy, all anxiety vanishes. ||9||
ਕੱਤਕ ਵਿੱਚ ਸਤਿਸੰਗਤ ਪਰਾਪਤ ਕਰਨ ਦੁਆਰਾ ਪ੍ਰਾਣੀ ਦੇ ਸਮੂਹ ਫਿਕਰ ਅੰਦੇਸੇ ਦੂਰ ਹੋ ਜਾਂਦੇ ਹਨ।
ਬਿਨਸਹਿ = ਨਾਸ ਹੋ ਜਾਂਦੇ ਹਨ। ਸੋਚ = ਫ਼ਿਕਰ ॥੯॥ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ॥੯॥
 
नानकु जीवै जपि हरी दोख सभे ही हंतु ॥
Nānak jīvai jap harī ḏokẖ sabẖe hī hanṯ.
Nanak lives by chanting the Lord's Name; all sorrows have been erased.
ਨਾਨਕ ਵਾਹਿਗੁਰੂ ਦਾ ਅਰਾਧਨ ਕਰਨ ਦੁਆਰਾ ਜੀਉਂਦਾ ਹੈ ਤੇ ਉਸ ਦੇ ਸਾਰੇ ਪਾਪ ਮਿਟ ਗਏ ਹਨ।
ਦੋਖ = ਪਾਪ। ਹੰਤੁ = ਨਾਸ ਹੋ ਜਾਂਦੇ ਹਨ।ਨਾਨਕ ਉਹ ਹਰੀ ਦਾ ਨਾਮ ਜਪ ਕੇ ਜਿਉਂਦਾ ਹੈ, ਜਿਸ ਦਾ (ਨਾਮ ਜਪਿਆਂ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ।
 
नानक सचे नाम विणु सभे टोल विणासु ॥२॥
Nānak sacẖe nām viṇ sabẖe tol viṇās. ||2||
O Nanak, without the True Name, all this paraphernalia shall disappear. ||2||
ਨਾਨਕ, ਸਤਿਨਾਮ ਦੇ ਬਾਝੋਂ, ਸਮੂਹ ਸਾਜ਼ੋ ਸਮਾਨ ਨਾਸਵੰਤ ਹੈ।
ਟੋਲ = ਪਦਾਰਥ ॥੨॥ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ ॥੨॥
 
सभे वेला वखत सभि जे अठी भउ होइ ॥
Sabẖe velā vakẖaṯ sabẖ je aṯẖī bẖa▫o ho▫e.
If at all times, at each and every moment, they live in the fear of God -
ਜੇਕਰ ਦਿਨ ਦੇ ਅੱਠਾਂ ਹੀ ਪਹਿਰਾਂ ਅੰਦਰ, ਸਾਰਿਆਂ ਵਕਤਾਂ ਅਤੇ ਹਰ ਮੁਹਤ ਵਿੱਚ, ਬੰਦਾ ਰੱਬ ਦਾ ਡਰ ਮਹਿਸੂਸ ਕਰੇ।
xxx(ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।
 
सभे गला जातीआ सुणि कै चुप कीआ ॥
Sabẖe galā jāṯī▫ā suṇ kai cẖup kī▫ā.
He hears and knows everything, but he keeps silent.
ਇਨਸਾਨ ਜਾਣਦਾ ਤੇ ਸੁਣਦਾ ਸਭ ਕੁਛ ਹੈ, ਪਰ ਉਹ ਖਾਮੋਸ਼ (ਲਾ ਪਰਵਾਹ) ਹੋ ਰਹਿੰਦਾ ਹੈ।
ਸਭੇ = ਸਾਰੀਆਂ। ਜਾਤੀਆ = ਮੈਂ ਸਮਝੀਆਂ। ਚੁਪ ਕੀਆ = ਲਾ-ਪਰਵਾਹ ਹੋਇਆ ਰਿਹਾ।ਹੇ ਕਰਤਾਰ! (ਮਾਇਆ ਵਿਚ ਮੋਹਿਆ) ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਭੀ ਹੈ, ਪਰ ਫਿਰ ਭੀ ਪਰਵਾਹ ਨਹੀਂ ਕਰਦਾ।