Sri Guru Granth Sahib Ji

Search ਸਰਬ in Gurmukhi

सो दरु केहा सो घरु केहा जितु बहि सरब समाले ॥
So ḏar kehā so gẖar kehā jiṯ bahi sarab samāle.
Where is that Gate, and where is that Dwelling, in which You sit and take care of all?
ਉਹ ਦਰਵਾਜ਼ਾ ਕਿਹੋ ਜਿਹਾ ਹੈ ਅਤੇ ਉਹ ਮੰਦਰ ਕੈਸਾ ਹੈ ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈਂ, ਹੇ ਸਾਈਂ।
ਕੇਹਾ = ਕਿਹੋ ਜਿਹਾ, ਬੜਾ ਅਸਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ।ਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
 
सो दरु तेरा केहा सो घरु केहा जितु बहि सरब समाले ॥
So ḏar ṯerā kehā so gẖar kehā jiṯ bahi sarab samāle.
Where is That Door of Yours and where is That Home, in which You sit and take care of all?
ਉਹ ਤੇਰਾ ਦਰਵਾਜ਼ਾ ਕੇਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ ਹੈ, ਜਿਸ ਵਿੱਚ ਬੈਠ ਕੇ (ਤੂੰ) ਸਾਰਿਆਂ ਦੀ ਸੰਭਾਲ ਕਰਦਾ ਹੈ। (ਹੇ ਸਾਂਈਂ)!
ਕੇਹਾ = ਕਿਹੋ ਜਿਹਾ? ਬੜਾ ਅਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ, ਤੂੰ ਸੰਭਾਲ ਕਰ ਰਿਹਾ ਹੈਂ।(ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
 
तूं घट घट अंतरि सरब निरंतरि जी हरि एको पुरखु समाणा ॥
Ŧūʼn gẖat gẖat anṯar sarab niranṯar jī har eko purakẖ samāṇā.
You are constant in each and every heart, and in all things. O Dear Lord, you are the One.
ਤੂੰ ਹੇ ਪੂਜਯ ਤੇ ਅਦੁੱਤੀ ਵਾਹਿਗੁਰੂ ਸੁਆਮੀ! ਸਾਰਿਆਂ ਦਿਲਾਂ ਅਤੇ ਹਰ ਇਕਸੁ ਅੰਦਰ ਇਕ ਰਸ ਸਮਾਇਆ ਹੋਇਆ ਹੈ।
ਘਟ = ਸਰੀਰ। ਅੰਤਰਿ = ਅੰਦਰ, ਵਿਚ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ = ਸਾਰੇ। ਨਿਰੰਤਰਿ = ਅੰਦਰ ਇਕ-ਰਸ। ਸਰਬ ਨਿਰੰਤਰਿ = ਸਾਰਿਆਂ ਵਿਚ ਇਕ-ਰਸ। ਅੰਤਰੁ = ਵਿੱਥ। ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ। ਏਕੋ = ਇਕ (ਆਪ) ਹੀ।ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ।
 
तू सरब जीआ प्रतिपालही लेखै सास गिरास ॥
Ŧū sarab jī▫ā parṯipālahī lekẖai sās girās.
You are the Cherisher of all beings; You keep the account of our breaths and morsels of food.
ਤੂੰ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈਂ (ਹੇ ਸੁਆਮੀ!) ਹਿਸਾਬ ਕਿਤਾਬ ਵਿੱਚ ਹਨ ਸਾਰਿਆਂ ਦੇ ਸਾਹ ਤੇ ਗਿਰਾਹੀਆਂ।
ਸਾਸ = ਸਾਹ। ਗਿਰਾਸ = ਗਿਰਾਹੀ, ਖਾਣਾ।(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ।
 
सरब सुखा सुख ऊपजहि दरगह पैधा जाइ ॥१॥ रहाउ ॥
Sarab sukẖā sukẖ ūpjahi ḏargėh paiḏẖā jā▫e. ||1|| rahā▫o.
The happiness of all happiness shall well up, and in the Court of the Lord, you shall be dressed in robes of honor. ||1||Pause||
ਇਸ ਤਰ੍ਹਾਂ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਪੈਦਾ ਹੋ ਜਾਵੇਗੀ ਅਤੇ ਤੂੰ ਇਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਵੇਗਾ। ਠਹਿਰਾਉ।
ਊਪਜਹਿ = ਪੈਦਾ ਹੁੰਦੇ ਹਨ {ਨੋਟ: 'ਊਪਜੈ' ਇਕ-ਵਚਨ ਹੈ, 'ਊਪਜਹਿ' ਬਹੁ-ਵਚਨ ਹੈ}। ਪੈਧਾ = ਸਰੋਪਾ ਲੈ ਕੇ, ਇੱਜ਼ਤ ਨਾਲ। ਜਾਇ = ਜਾਂਦਾ ਹੈ।੧।(ਜੇਹੜਾ ਮਨੁੱਖ ਸਿਮਰਦਾ ਹੈ, ਉਸ ਦੇ ਅੰਦਰ) ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ॥੧॥ ਰਹਾਉ॥
 
सरब कला करि थापिआ अंतरि जोति अपार ॥
Sarab kalā kar thāpi▫ā anṯar joṯ apār.
He has blessed us with all our energy, and infused His Infinite Light deep within us.
ਜਿਸ ਨੇ ਤੈਨੂੰ ਸਾਰੀ ਸਤਿਆ ਸਹਿਤ ਅਸਥਾਪਨ ਕੀਤਾ ਹੈ, ਅਤੇ ਤੇਰੀ ਅੰਦਰ ਆਪਣਾ ਅਨੰਤ ਨੂਰ ਫੂਕਿਆ ਹੈ।
ਕਲਾ = ਤਾਕਤਾਂ।ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ,
 
नानक प्रभ सरणागती सरब घटा के नाथ ॥४॥१५॥८५॥
Nānak parabẖ sarṇāgaṯī sarab gẖatā ke nāth. ||4||15||85||
Nanak seeks the Sanctuary of God, the Master of all hearts. ||4||15||85||
ਨਾਨਕ ਨੇ ਸੁਆਮੀ ਦੀ ਸ਼ਰਨ ਸੰਭਾਲੀ ਹੈ, ਜੋ ਸਾਰੇ ਜੀਆਂ ਦਾ ਮਾਲਕ ਹੈ।
ਪ੍ਰਭ = ਹੇ ਪ੍ਰਭੂ! ਨਾਥ = ਹੇ ਨਾਥ!।੪।ਹੇ ਨਾਨਕ! (ਅਰਦਾਸ ਕਰ ਤੇ ਆਖ ਕਿ) ਹੇ ਪ੍ਰਭੂ! ਹੇ ਸਭ ਜੀਵਾਂ ਦੇ ਖਸਮ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੪॥੧੫॥੮੫॥
 
सतगुर कै उपदेसिऐ बिनसे सरब जंजाल ॥
Saṯgur kai upḏesi▫ai binse sarab janjāl.
Through the Teachings of the True Guru, all worldly entanglements are eliminated.
ਸੱਚੇ ਗੁਰਾਂ ਦੀ ਸਿਖਿਆ ਦੁਆਰਾ ਸਮੂਹ ਸੰਸਾਰੀ ਅਲਸੇਟੇ ਮੁੱਕ ਜਾਂਦੇ ਹਨ।
xxxਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ (ਮਾਇਆ-ਮੋਹ ਵਾਲੇ) ਸਾਰੇ ਜੰਜਾਲ ਨਾਸ ਹੋ ਜਾਂਦੇ ਹਨ।
 
तिसहि धिआवहु मन मेरे सरब को आधारु ॥१॥
Ŧisėh ḏẖi▫āvahu man mere sarab ko āḏẖār. ||1||
Meditate on the One, O my mind, who is the Support of all. ||1||
ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਜੋ ਸਾਰਿਆਂ ਦਾ ਆਸਰਾ ਹੈ।
ਕੋ = ਦਾ। ਆਧਾਰੁ = ਆਸਰਾ।੧।ਹੇ ਮੇਰੇ ਮਨ! ਜੋ ਜੀਵਾਂ ਦਾ ਆਸਰਾ ਹੈ, ਉਸੇ ਨੂੰ ਸਦਾ ਸਿਮਰਦਾ ਰਹੁ ॥੧॥
 
ठाकुरु सरबे समाणा ॥
Ŧẖākur sarbe samāṇā.
Our Lord and Master is all-pervading everywhere.
ਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ। ਮੈਂ ਕੀ ਆਖਾਂ, ਤੂੰ ਸ੍ਰਵਣ ਕਰ, ਹੇ ਮੇਰੇ ਮਾਲਕ!
ਠਾਕੁਰੁ = ਪਾਲਣਹਾਰ। ਸਰਬੇ = ਸਭ ਜੀਵਾਂ ਵਿਚ।ਹੇ ਸੁਆਮੀ! ਤੂੰ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਤੇ ਸਭ ਦਾ ਪਾਲਣ ਵਾਲਾ ਹੈਂ।
 
सरब निरंतरि रवि रहिआ जपि नानक जीवै एक ॥४॥२८॥९८॥
Sarab niranṯar rav rahi▫ā jap Nānak jīvai ek. ||4||28||98||
Nanak lives by chanting and meditating on the One, who is pervading within and contained amongst all. ||4||28||98||
ਨਾਨਕ ਅਦੁਤੀ ਸਾਹਿਬ ਜੋ ਸਾਰਿਆਂ ਦੇ ਅੰਦਰ ਰਮ ਰਿਹਾ ਹੈ, ਨੂੰ ਸਿਮਰ ਕੇ ਜੀਉਂਦਾ ਹੈ।
ਜਪਿ = ਜਪ ਕੇ। ਏਕ = (ਉਸ) ਇਕ (ਦਾ ਨਾਮ)।੪।ਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੪॥੨੮॥੯੮॥
 
मनु दीजै गुर आपणे पाईऐ सरब पिआरु ॥
Man ḏījai gur āpṇe pā▫ī▫ai sarab pi▫ār.
Surrendering our minds to our Guru, we find universal love.
ਆਪਣਾ ਚਿੱਤ ਆਪਣੇ ਗੁਰਾਂ ਦੇ ਸਮਰਪਨ ਕਰ ਦੇਣ ਨਾਲ ਸਾਨੂੰ ਸਰਬ-ਵਿਆਪਕ ਸੁਆਮੀ ਦੀ ਪ੍ਰੀਤ ਪਰਾਪਤ ਹੋ ਜਾਂਦੀ ਹੈ।
ਸਰਬ ਪਿਆਰੁ = ਸਭ ਨਾਲ ਪਿਆਰ ਕਰਨ ਵਾਲਾ ਪਰਮਾਤਮਾ।ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤਰ੍ਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ।
 
सरबे थाई एकु तूं जिउ भावै तिउ राखु ॥
Sarbe thā▫ī ek ṯūʼn ji▫o bẖāvai ṯi▫o rākẖ.
In all places, You are the One and Only. As it pleases You, Lord, please save and protect me!
ਸਾਰੀਆਂ ਥਾਵਾਂ ਤੇ ਕੇਵਲ ਤੂੰ ਹੀ ਹੈ, ਹੈ ਮਾਲਕ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਮੇਰੀ ਰਖਿਆ ਕਰ।
xxx(ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਸਭ ਜੀਵਾਂ ਵਿਚ ਤੂੰ ਆਪ ਹੀ ਵੱਸਦਾ ਹੈਂ। ਜਿਵੇਂ ਤੇਰੀ ਰਜ਼ਾ ਹੋਵੇ, ਤਿਵੇਂ, ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ ਆਸਾ ਤ੍ਰਿਸ਼ਨਾ ਦੇ ਜਾਲ ਤੋਂ) ਬਚਾ।
 
अंतरि बाहरि सरबति रविआ मनि उपजिआ बिसुआसो ॥
Anṯar bāhar sarbaṯ ravi▫ā man upji▫ā bisu▫āso.
Inside and out, He is pervading everywhere. Faith in Him has welled up within my mind.
ਮੇਰੇ ਚਿੱਤ ਅੰਦਰ ਉਸ ਵਿੱਚ ਭਰੋਸਾ ਪੈਦਾ ਹੋ ਗਿਆ ਹੈ ਜੋ ਹਰ ਜਗ੍ਹਾ ਅੰਦਰ ਅਤੇ ਬਾਹਰ ਵਿਆਪਕ ਹੋ ਰਿਹਾ ਹੈ।
ਸਰਬਤਿ = {सर्वत्र} ਹਰ ਥਾਂ। ਮਨਿ = ਮਨ ਵਿਚ। ਬਿਸੁਆਸੋ = ਬਿਸੁਆਸੁ, ਸਰਧਾ, ਯਕੀਨ।(ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ।
 
लड़ि लीने लाए नउ निधि पाए नाउ सरबसु ठाकुरि दीना ॥
Laṛ līne lā▫e na▫o niḏẖ pā▫e nā▫o sarbas ṯẖākur ḏīnā.
He has attached me to the hem of His robe, and I have obtained the nine treasures. My Lord and Master has bestowed His Name, which is everything to me.
ਗੁਰਾਂ ਨੇ ਮੈਨੂੰ ਆਪਦੇ ਪਲੇ ਨਾਲ ਜੋੜ ਲਿਆ ਹੈ ਅਤੇ ਮੈਨੂੰ ਨੌ-ਖ਼ਜ਼ਾਨੇ ਪਰਾਪਤ ਹੋ ਗਏ ਹਨ। ਸਾਹਿਬ ਦਾ ਦਿਤਾ ਹੋਇਆ ਨਾਮ ਮੇਰੇ ਲਈ ਸਾਰਾ ਕੁਛ ਹੈ।
ਲੜਿ = ਲੜ ਨਾਲ, ਪੱਲੇ। ਨਉ ਨਿਧਿ = ਨੌਂ ਹੀ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ। ਸਰਬਸੁ = {सर्वस्व। सर्व = ਸਾਰਾ, स्व = ਧਨ} ਸਾਰਾ ਹੀ ਧਨ। ਠਾਕੁਰਿ = ਠਾਕੁਰ ਨੇ।ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ।
 
सरबसो सूख आनंद घन पिआरे हरि रतनु मन अंतरि सीवते ॥
Sarbaso sūkẖ ānanḏ gẖan pi▫āre har raṯan man anṯar sīvṯe.
All pleasures and supreme ecstasy, O my Beloved, come to those who sew the Jewel of the Lord into their minds.
ਹੇ ਮੇਰੇ ਪ੍ਰੀਤਮ! ਜੋ ਆਪਣੇ ਅੰਤਹਕਰਨ ਅੰਦਰ ਵਾਹਿਗੁਰੂ ਹੀਰੇ ਨੂੰ ਸਿਊ ਲੇਦੇ ਹਨ, ਉਹ ਸਾਰੀ ਖੁਸ਼ੀ ਅਤੇ ਬਹੁਤੀ ਪ੍ਰਸੰਨਤਾ ਨੂੰ ਪਾਉਂਦੇ ਹਨ।
ਸਰਬਸੋ = ਸਰਬਸੁ {सर्वस्व} ਸਾਰਾ ਧਨ। ਘਨ = ਬਹੁਤ। ਮਨ ਅੰਤਰਿ = ਮਨ ਵਿਚ। ਸੀਵਤੇ = ਪ੍ਰੋ ਲੈਂਦੇ ਹਨ।ਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ।
 
मनि सरब सुख वुठे गोविद तुठे जनम मरणा सभि मिटि गए ॥
Man sarab sukẖ vuṯẖe goviḏ ṯuṯẖe janam marṇā sabẖ mit ga▫e.
All pleasures have come to dwell in the mind; the Lord of the Universe is pleased and appeased. Birth and death have been totally eliminated.
ਜਦ ਸ੍ਰਿਸ਼ਟੀ ਦਾ ਸੁਆਮੀ ਪ੍ਰਸੰਨ ਹੋ ਗਿਆ, ਸਾਰੇ ਅਨੰਦ ਮੇਰੇ ਚਿੱਤ ਵਿੱਚ ਆ ਟਿਕੇ ਤੇ ਮੇਰਾ ਜੰਮਣਾ ਤੇ ਮਰਣਾ ਸਭ ਮੁੱਕ ਗਿਆ।
ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ। ਤੁਠੇ = ਤੁੱਠੇ, ਪ੍ਰਸੰਗ ਹੋਣ ਤੇ।ਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।
 
जा कउ खोजहि सरब उपाए ॥
Jā ka▫o kẖojėh sarab upā▫e.
The One, who is sought by all,
ਜਿਸ ਨੂੰ ਲਭਣ ਲਈ ਬੰਦੇ ਸਾਰੇ ਯਤਨ ਕਰਦੇ ਹਨ,
ਜਾ ਕਉ = ਜਿਸ ਨੂੰ। ਉਪਾਏ = ਪੈਦਾ ਕੀਤੇ ਹੋਏ ਜੀਵ।ਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ,
 
तुमरी क्रिपा ते होइ प्रगासा सरब मइआ प्रतिपाला जीउ ॥३॥
Ŧumrī kirpā ṯe ho▫e pargāsā sarab ma▫i▫ā parṯipālā jī▫o. ||3||
By Your Grace, the Divine Light has dawned. The Merciful Lord cherishes everyone. ||3||
ਤੇਰੀ ਰਹਿਮਤ ਦੁਆਰਾ ਈਸ਼ਵਰੀ ਨੂਰ ਉਦੈ ਹੁੰਦਾ ਹੈ। ਕੁਲੀ-ਮਿਹਰਬਾਨ ਮਾਲਕ ਹਰ ਇਕ ਨੂੰ ਪਾਲਦਾ ਹੈ।
ਮਇਆ = ਦਇਆ ॥੩॥ਹੇ ਪ੍ਰਭੂ! ਤੇਰੀ ਕਿਰਪਾ ਨਾਲ ਹੀ (ਜੀਵਾਂ ਦੇ ਮਨ ਵਿਚ ਤੇਰੇ ਨਾਮ ਦਾ) ਚਾਨਣ ਹੋ ਸਕਦਾ ਹੈ, ਤੂੰ ਸਭ ਉਤੇ ਮਿਹਰ ਕਰਨ ਵਾਲਾ ਹੈਂ ਤੇ ਸਭ ਦੀ ਰੱਖਿਆ ਕਰਨ ਵਾਲਾ ਹੈਂ ॥੩॥
 
नामु जपत सरब सुखु पाईऐ ॥
Nām japaṯ sarab sukẖ pā▫ī▫ai.
Chanting the Naam, all pleasures are obtained.
ਨਾਮ ਦਾ ਉਚਾਰਣ ਕਰਨ ਦੁਆਰਾ ਸਾਰੇ ਆਰਾਮ ਮਿਲ ਜਾਂਦੇ ਹਨ।
ਸਰਬ = ਹਰੇਕ ਕਿਸਮ ਦਾ {सर्व}।ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ।