Sri Guru Granth Sahib Ji

Search ਸਰਮ in Gurmukhi

मुंदा संतोखु सरमु पतु झोली धिआन की करहि बिभूति ॥
Munḏa sanṯokẖ saram paṯ jẖolī ḏẖi▫ān kī karahi bibẖūṯ.
Make contentment your ear-rings, humility your begging bowl, and meditation the ashes you apply to your body.
ਸੰਤੁਸ਼ਟਤਾ ਨੂੰ ਆਪਣੀਆਂ ਮੁੰਦ੍ਰਾਂ, ਲਜਿਆਂ ਨੂੰ ਆਪਦਾ ਮੰਗਣ ਵਾਲਾ ਖੱਪਰ ਤੇ ਥੈਲਾ ਅਤੇ ਸਾਹਿਬ ਦੇ ਸਿਮਰਨ ਨੂੰ ਆਪਣੀ ਸੁਆਹ ਬਣਾ।
ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ।(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ),
 
सरम खंड की बाणी रूपु ॥
Saram kẖand kī baṇī rūp.
In the realm of humility, the Word is Beauty.
ਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦ੍ਰਤਾ ਹੈ।
ਸਰਮ = ਉੱਦਮ, ਮਿਹਨਤ। ਸਰਮ ਖੰਡ ਕੀ = ਉੱਦਮ ਅਵਸਥਾ ਦੀ। ਬਾਣੀ = ਬਨਾਵਟ। ਰੂਪ = ਸੁੰਦਰਤਾ।ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)।
 
सरणि परे की राखहु सरमा ॥२॥४॥
Saraṇ pare kī rākẖo sarmā. ||2||4||
O Lord, I seek Your Sanctuary; please, preserve my honor! ||2||4||
ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ, (ਹੇ ਮੇਰੇ ਮਾਲਕ!)।
ਸਰਮਾ = ਸਰਮ, ਲਾਜ।੨।ਸਰਨ ਪਿਆਂ ਦੀ ਲਾਜ ਰੱਖ ॥੨॥੪॥
 
करि किरपा नानकु गुण गावै राखहु सरम असाड़ी जीउ ॥४॥३०॥३७॥
Kar kirpā Nānak guṇ gāvai rākẖo saram asāṛī jī▫o. ||4||30||37||
Shower Your Mercy upon Nanak, that he may sing Your Glorious Praises; please, preserve my honor. ||4||30||37||
ਰਹਿਮ ਕਰ ਤਾਂ ਜੋ ਨਾਨਕ ਤੇਰੀ ਸਿਫ਼ਤ ਸ਼ਲਾਘਾ ਗਾਇਨ ਕਰੇ ਅਤੇ ਇਸ ਤਰ੍ਹਾਂ ਮੇਰੀ (ਨਾਨਕ ਦੀ) ਇੱਜ਼ਤ ਬਰਕਰਾਰ ਰੱਖ।
ਨਾਨਕੁ ਗਾਵੈ = ਨਾਨਕ ਗਾਂਦਾ ਰਹੇ। ਸਰਮ = ਲਾਜ, ਇੱਜ਼ਤ। ਅਸਾੜੀ = ਸਾਡੀ ॥੪॥ਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ। (ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀਂ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ॥੪॥੩੦॥੪੭॥
 
सरम पई नाराइणै नानक दरि पईआहु ॥
Saram pa▫ī nārā▫iṇai Nānak ḏar pa▫ī▫āhu.
Please preserve my honor, Lord; Nanak begs at Your Door.
ਨਾਨਕ ਪ੍ਰਿਥਮ ਪੁਰਖ ਦੇ ਬੂਹੇ ਤੇ ਢਹਿ ਪਿਆ ਹੈ ਅਤੇ ਉਸ ਨੂੰ ਆਪਣੇ ਦਰਵਾਜੇ ਤੇ ਢੱਠੇ ਹੋਏ ਦੀ ਲਜਿਆ ਪਾਲਣੀ ਪਈ ਹੈ।
ਸਰਮ = ਲਾਜ। ਸਰਮ ਪਈ = ਇੱਜ਼ਤ ਰੱਖਣੀ ਪਈ। ਦਰਿ = ਦਰ ਉਤੇ।ਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ।
 
सरम सुंनति सीलु रोजा होहु मुसलमाणु ॥
Saram sunaṯ sīl rojā hohu musalmāṇ.
Make modesty your circumcision, and good conduct your fast. In this way, you shall be a true Muslim.
ਹਯਾ ਨੂੰ ਆਪਣੀ ਸੁੰਨਤ ਅਤੇ ਭਲਮਨਸਉਪਣ ਨੂੰ ਆਪਣਾ ਵਰਤ ਬਣਾ, ਇੰਞ ਤੂੰ ਮਸਲਮਾਨ ਹੋ ਜਾਏਂਗਾ।
ਸਰਮ = ਸ਼ਰਮ, ਹਯਾ, ਵਿਕਾਰਾਂ ਵਲੋਂ ਸੰਗਣਾ। ਸੀਲੁ = ਚੰਗਾ ਸੁਭਾਉ।ਵਿਕਾਰ ਕਰਨ ਵਲੋਂ ਝੱਕਣਾ-ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ ਮੁਸਲਮਾਨ ਬਣ।
 
सरम सुरति दुइ ससुर भए ॥
Saram suraṯ ḏu▫e sasur bẖa▫e.
Modesty, humility and intuitive understanding are my mother-in-law and father-in-law;
ਲੱਜਿਆ ਤੇ ਗਿਆਤ ਦੋਨੋ ਮੇਰੇ ਸੱਸ ਤੇ ਸਹੁਰਾ ਹੋ ਗਏ ਹਨ।
ਸਰਮ = ਮਿਹਨਤ, ਉੱਦਮ। ਦੁਇ = ਦੋਵੇਂ (ਉੱਦਮ ਅਤੇ ਉੱਚੀ ਸੁਰਤ)। ਸਸੁਰ = ਸਹੁਰਾ ਅਤੇ ਸੱਸ।ਉੱਦਮ ਅਤੇ ਉੱਚੀ ਸੁਰਤ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ;
 
सरणि परे की राखहु सरमा ॥२॥२९॥
Saraṇ pare kī rākẖo sarmā. ||2||29||
O Lord, I seek Your Sanctuary - please, preserve my honor. ||2||29||
ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ ਹੇ ਮੇਰੇ ਮਾਲਕ!
ਸਰਮਾ = ਸ਼ਰਮ, ਲਾਜ ॥੨॥੨੯॥(ਪਰ ਮੈਂ ਤੇਰੀ ਸਰਨ ਆ ਪਿਆ ਹਾਂ) ਸਰਨ ਪਏ ਦੀ ਮੇਰੀ ਲਾਜ ਰੱਖੀਂ ॥੨॥੨੯॥
 
भै विचि खु्मबि चड़ाईऐ सरमु पाहु तनि होइ ॥
Bẖai vicẖ kẖumb cẖaṛā▫ī▫ai saram pāhu ṯan ho▫e.
In the Fear of God it is bleached white, if the treatment of modesty is applied to the cloth of the body.
ਜੇਕਰ ਦੇਹਿ ਨੂੰ ਲੱਜਿਆ ਦੀ ਲਾਗ ਲਾ ਦਿੱਤੀ ਜਾਵੇ, ਤਾਂ ਇਹ ਪ੍ਰਭੂ ਦੇ ਡਰ ਅੰਦਰ ਪਾਪਾਂ ਤੋਂ ਧੋ ਕੇ ਉਜਲ ਹੋ ਜਾਂਦੀ ਹੈ।
ਸਰਮੁ = ਮਿਹਨਤ। ਰਪੈ = ਰੰਗਿਆ ਜਾਏ।ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ।
 
सरम धरम का डेरा दूरि ॥
Saram ḏẖaram kā derā ḏūr.
The home of modesty and Dharma is far from them.
ਲੱਜਿਆ ਅਤੇ ਪਵਿੱਤ੍ਰਤਾ ਦਾ ਵਸੇਬਾ ਉਨ੍ਹਾਂ ਕੋਲੋਂ ਦੁਰੇਡੇ ਹੈ।
ਸਰਮ = ਲੱਜਾ, ਹਯਾ।ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ)।
 
चारि आसरम चारि बरंना मुकति भए सेवतोऊ ॥१॥
Cẖār āsram cẖār barannā mukaṯ bẖa▫e sevṯo▫ū. ||1||
People in the four stages of life, and in the four social classes are liberated, by serving You, Lord. ||1||
ਤੇਰੀ ਘਾਲ ਕਮਾਉਣ ਦੁਆਰਾ, ਹੇ ਸੁਆਮੀ ਚਾਰ ਧਾਰਮਕ ਸ਼੍ਰੇਣੀਆਂ ਅਤੇ ਚਾਰਾਂ ਹੀ ਜਾਤਾਂ ਦੇ ਜੀਵ ਮੁਕਤ ਹੋ ਜਾਂਦੇ ਹਨ।
ਚਾਰਿ ਆਸਰਮ = {ਬ੍ਰਹਮ-ਚਰਜ, ਗ੍ਰਿਹਸਥ, ਵਾਨਪ੍ਰਸਤ, ਸੰਨਿਆਸ}। ਚਾਰਿ ਬਰੰਨਾ = {ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ}। ਸੇਵਤੋਊ = ਸੇਵਤ ਹੀ, ਸੇਵਾ-ਭਗਤੀ ਕਰਨ ਨਾਲ ॥੧॥ਚੌਹਾਂ ਆਸ਼੍ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਦੀ ਸੇਵਾ-ਭਗਤੀ ਕਰ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੧॥
 
गुण मंडे करि सीलु घिउ सरमु मासु आहारु ॥
Guṇ mande kar sīl gẖi▫o saram mās āhār.
Make virtue your bread, good conduct the ghee, and modesty the meat to eat.
ਨੇਕੀ ਨੂੰ ਆਪਣੇ ਪਤਲੇ ਪਰਸ਼ਾਦੇ, ਭਲਮਨਸਊ ਨੂੰ ਆਪਣਾ ਘੀ ਅਤੇ ਲੱਜਿਆ ਨੂੰ ਖਾਣ ਲਈ ਆਪਣਾ ਗੋਸ਼ਤ ਬਣਾ।
ਮੰਡੇ = ਰੋਟੀਆਂ। ਸੀਲ = ਚੰਗਾ ਸੁਭਾਉ। ਸਰਮੁ = ਹਯਾ। ਆਹਾਰੁ = ਖ਼ੁਰਾਕ।ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ!
 
मनु हाली किरसाणी करणी सरमु पाणी तनु खेतु ॥
Man hālī kirsāṇī karṇī saram pāṇī ṯan kẖeṯ.
Make your mind the farmer, good deeds the farm, modesty the water, and your body the field.
ਆਪਣੇ ਮਨ ਨੂੰ ਹਲ ਵਾਹੁਣ ਵਾਲਾ, ਚੰਗੇ ਅਮਲਾਂ ਨੂੰ ਖੇਤੀਬਾੜੀ, ਲੱਜਿਆ ਨੂੰ ਜਲ ਅਤੇ ਆਪਣੀ ਦੇਹ ਨੂੰ ਪੈਲੀ ਬਣਾ।
ਹਾਲੀ = ਹਲ ਵਾਹੁਣ ਵਾਲਾ। ਕਿਰਸਾਣੀ = ਵਾਹੀ ਦਾ ਕੰਮ। ਕਰਣੀ = ਉੱਚਾ ਆਚਰਨ। ਸਰਮੁ = {श्रम} ਮੇਹਨਤ, ਉੱਦਮ।ਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ।
 
जिह करणी होवहि सरमिंदा इहा कमानी रीति ॥
Jih karṇī hovėh sarminḏā ihā kamānī rīṯ.
You have made it your habit to practice those deeds which will bring you shame.
ਤੂੰ ਐਸੇ ਕਰਮ ਕਰਨ ਦਾ ਦਸਤੂਰ ਬਣਾਇਆ ਹੋਇਆ ਹੈ, ਜਿਨ੍ਹਾਂ ਦੀ ਖਾਤਰ ਤੈਨੂੰ ਸ਼ਰਮਮਿੰਦਗੀ ਉਠਾਉਣੀ ਪਊਗੀ।
ਜਿਹ ਕਰਣੀ = ਜਿਸ ਕਰਤੂਤ ਨਾਲ। ਹੋਵਹਿ = ਤੂੰ ਹੋਵੇਂਗਾ। ਰੀਤਿ = ਮਰਯਾਦਾ, ਚਾਲ।ਹੇ ਭਾਈ! ਜਿਨ੍ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ।
 
सरमु धरमु दुइ छपि खलोए कूड़ु फिरै परधानु वे लालो ॥
Saram ḏẖaram ḏu▫e cẖẖap kẖalo▫e kūṛ firai parḏẖān ve lālo.
Modesty and righteousness both have vanished, and falsehood struts around like a leader, O Lalo.
ਲੱਜਿਆ ਦੀ ਸਚਾਈ ਦੋਨੋ ਹੀ ਅਲੋਪ ਹੋ ਗਏ ਹਨ ਅਤੇ ਝੂਠ ਆਗੂ ਹੋਇਆ ਫਿਰਦਾ ਹੈ, ਹੇ ਲਾਲੋ!
ਸਰਮੁ = ਸ਼ਰਮ, ਹਯਾ। ਪਰਧਾਨੁ = ਚੌਧਰੀ।(ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ।
 
सरमै दीआ मुंद्रा कंनी पाइ जोगी खिंथा करि तू दइआ ॥
Sarmai ḏī▫ā munḏrā kannī pā▫e jogī kẖinthā kar ṯū ḏa▫i▫ā.
Make humility your ear-rings, Yogi, and compassion your patched coat.
ਸ਼ਰਮ-ਹਯਾ ਦੀਆਂ ਵਾਲੀਆਂ ਤੂੰ ਆਪਣੇ ਕੰਨਾਂ ਵਿੱਚ ਪਾ, ਹੇ ਯੋਗੀ! ਅਤੇ ਦਯਾ ਕਰਨ ਨੂੰ ਤੂੰ ਆਪਣੀ ਖਫਣੀ ਬਣਾ।
ਸਰਮ = ਮਿਹਨਤ (ਉੱਚਾ ਆਤਮਕ ਜੀਵਨ ਬਣਾਣ ਲਈ ਮਿਹਨਤ)। ਜੋਗੀ = ਹੇ ਜੋਗੀ! ਖਿੰਥਾ = ਕਫ਼ਨੀ, ਗੋਦੜੀ। ਕਰਿ = ਬਣਾ।ਹੇ ਜੋਗੀ! (ਇਹਨਾਂ ਕੱਚ ਦੀਆਂ ਮੁੰਦ੍ਰਾਂ ਦੇ ਥਾਂ) ਤੂੰ ਆਪਣੇ ਕੰਨਾਂ ਵਿਚ (ਉੱਚਾ ਆਤਮਕ ਜੀਵਨ ਬਣਾਣ ਲਈ) ਮਿਹਨਤ ਦੀਆਂ ਮੁੰਦ੍ਰਾਂ ਪਾ ਲੈ, ਅਤੇ ਦਇਆ ਨੂੰ ਤੂੰ ਆਪਣੀ ਕਫ਼ਨੀ ਬਣਾ।
 
सिमरहि नर नारी आसरमा ॥
Simrahi nar nārī āsramā.
Men and women, throughout the four stages of life, meditate in remembrance on You.
ਸਮੂਹ ਮਰਦ, ਇਸਤ੍ਰੀਆਂ ਅਤੇ ਚਾਰੇ ਸ਼੍ਰੇਣੀਆਂ ਸਾਹਿਬ ਦਾ ਭਜਨ ਕਰਦੀਆਂ ਹਨ।
ਆਸਰਮਾ = {ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਥ, ਸੰਨਿਆਸ) ਚੌਹਾਂ ਆਸ਼੍ਰਮਾਂ ਦੇ ਪ੍ਰਾਣੀ। ਚੌਹਾਂ ਆਸ਼੍ਰਮਾਂ ਦੇ ਨਰ ਤੇ ਨਾਰੀਆਂ ਪ੍ਰਭੂ ਦਾ ਸਿਮਰਨ ਕਰ ਰਹੇ ਹਨ।
 
बेसुआ भजत किछु नह सरमावै ॥
Besu▫ā bẖajaṯ kicẖẖ nah sarmāvai.
He is not ashamed to spend time with prostitutes.
ਕੰਜਰੀ ਨਾਲ ਭੋਗ ਕਰਦਾ ਹੋਇਆ ਉਹ ਜਰਾ ਜਿੰਨੀ ਵੀ ਸ਼ਰਮ ਨਹੀਂ ਕਰਦਾ।
ਭਜਤ = ਭੋਗਦਿਆਂ।ਵੇਸੁਆ ਦੇ ਦੁਆਰੇ ਤੇ ਜਾਣੋਂ ਭੀ ਰਤਾ ਸ਼ਰਮ ਨਹੀਂ ਕਰਦਾ।
 
सरमु गइआ घरि आपणै पति उठि चली नालि ॥
Saram ga▫i▫ā gẖar āpṇai paṯ uṯẖ cẖalī nāl.
Modesty has left her home, and honor has gone away with her.
ਲੱਜਿਆ ਆਪਣੇ ਗ੍ਰਹਿ ਨੂੰ ਚਲੀ ਗਈ ਹੈ ਅਤੇ ਇੱਜ਼ਤ-ਆਬਰੂ ਭੀ ਖੜੀ ਹੋ ਉਸ ਦੇ ਨਾਮ ਟੁਰ ਗਈ ਹੈ।
ਸਰਮੁ = ਹਯਾ। ਘਰਿ ਆਪਣੇ = ਕਿਤੇ ਆਪਣੇ ਘਰ ਵਿਚ, ਕਿਤੇ ਆਪਣੇ ਵਤਨ ਨੂੰ। ਪਤਿ = ਅਣਖ, ਇੱਜ਼ਤ।ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।
 
सचै सरमै बाहरे अगै लहहि न दादि ॥
Sacẖai sarmai bāhre agai lahėh na ḏāḏ.
Lacking truth and humility, they shall not be appreciated in the world hereafter.
ਜੋ ਸੱਚ ਅਤੇ ਕਰੜੀ ਘਾਲ ਤੋਂ ਸਖਣੇ ਹਨ ਉਨ੍ਹਾਂ ਦੀ ਪ੍ਰਲੋਕ ਵਿੱਚ ਕਦਰ ਨਹੀਂ ਹੁੰਦੀ।
ਸਰਮ = ਉੱਦਮ। ਦਾਦਿ = ਕਦਰ, ਸ਼ਾਬਾਸ਼ੇ।ਸਹੀ ਮਿਹਨਤ ਤੋਂ ਬਿਨਾ ਪ੍ਰਭੂ ਦੀ ਹਜ਼ੂਰੀ ਵਿਚ ਭੀ ਉਹਨਾਂ ਦੀ ਕਦਰ ਨਹੀਂ ਹੁੰਦੀ।